ਕੋਰੋਨਾਵਾਇਰਸ ਦੀ ਦੂਜੀ ਲਹਿਰ ਲਈ ਕਿਵੇਂ ਤਿਆਰੀ ਕਰੀਏ

05/26/2020 8:18:21 AM

ਕੋਰੋਨਾਵਾਇਰਸ
Getty Images
ਜਿਹੜੇ ਦੇਸ਼ਾਂ ਨੇ ਟੈਸਟਿੰਗ ਘੱਟ ਕੀਤੀ ਹੈ ਉਨ੍ਹਾਂ ਕੋਲ ਦੂਜੀ ਰਣਨੀਤੀ ਲਈ ਡਾਟਾ ਨਹੀਂ ਹੋਵੇਗਾ

ਬਾਇਔਲਜਿਸਟ ਡਾ਼ ਜੇਨਿਫ਼ਰ ਰੇਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ਼ ਦੀ ਦੂਜੀ ਲਹਿਰ ਬਾਰੇ ਸਵਾਲ ਇਹ ਨਹੀਂ ਹੈ ਕਿ ਇਹ ਆਵੇਗੀ ਜਾਂ ਨਹੀਂ। ਸਗੋਂ ਇਹ ਹੈ ਕਿ ਇਹ ਕਦੋਂ ਆਵੇਗੀ ਅਤੇ ਕਿੰਨੀ ਭਿਆਨਕ ਹੋਵੇਗੀ।

ਡਾ. ਜੇਨ ਨੇ ਕੋਰੋਨਾਵਾਇਰਸ ਉੱਪਰ ਏਸ਼ੀਆ ਤੋਂ ਪੂਰੀ ਦੁਨੀਆਂ ਵਿੱਚ ਫ਼ੈਲਣ ਤੱਕ ਨਜ਼ਰ ਰੱਖੀ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇ ਹੀ ਨਾ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਮਾਂ ਲੱਗੇਗਾ ਅਤੇ ਬਹੁਤ ਯਤਨ ਕਰਨੇ ਪੈਣਗੇ।

ਪੂਰੀ ਦੁਨੀਆਂ ਵਿੱਚ ਸਰਕਾਰਾਂ ਵਾਇਰਸ ਦੀ ਲਾਗ ਦੇ ਦੂਜੇ ਸੰਭਾਵੀ ਰਾਊਂਡ ਦਾ ਮੁਕਾਬਲਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਏਸ਼ੀਆ ਉੱਪਰ ਟਿਕੀਆਂ ਹੋਈਆਂ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਲੌਕਡਾਊਨ ਦੌਰਾਨ ਪੰਜਾਬ ਦੀ ਸਨਅਤ ਨੇ ਕਿਵੇਂ ਉਭਰਨ ਦਾ ਰਾਹ ਲੱਭਿਆ

ਸਾਰੇ ਦੇਸ਼ ਵਿੱਚ ਤਾਲਾਬੰਦੀ ਸੀ ਅਤੇ ਪੰਜਾਬ ਵੀ ਸਖ਼ਤ ਕਰਫ਼ਿਊ ਲੱਗਿਆ ਹੋਇਆ ਸੀ। ਕੋਈ ਵਾਹਨ, ਰੇਲ ਨਹੀਂ ਚਲਾਈ ਜਾ ਰਹੀ ਸੀ। ਲਗਭਗ ਸਾਰੀਆਂ ਫ਼ੈਕਟਰੀਆਂ ਅਤੇ ਦੁਕਾਨਾਂ ਬੰਦ ਸਨ।

ਕੋਰੋਨਾਵਾਇਰਸ
BBC

ਇਨ੍ਹਾਂ ਬੰਦ ਸ਼ਟਰਾਂ ਦੇ ਪਿੱਛੇ, ਪੰਜਾਬ ਦੇ ਫਗਵਾੜਾ ਵਿੱਚ ਭਾਰਤ ਦੀ ਆਜ਼ਾਦੀ ਤੋਂ ਵੀ ਪੁਰਾਣੀ ਇੱਕ ਕੰਪਨੀ, ਜੇਸੀਟੀ ਲਿਮਟਿਡ, ਵਿੱਚ ਕੁੱਝ ਸਰਗਰਮੀ ਚੱਲ ਰਹੀ ਸੀ।

ਇਹ ਕੰਪਨੀ ਪੀਪੀਈ ਕਿੱਟ ਦਾ ਨਮੂਨਾ ਤਿਆਰ ਕਰ ਰਹੀ ਸੀ। ਇਸ ਦੇ ਪੀਪੀਈ ਸੂਟ ਦਾ ਨਮੂਨਾ ਕੋਇੰਬਟੂਰ ਵਿੱਚ ਸਰਕਾਰੀ ਲੈਬ ਦੁਆਰਾ ਮਨਜ਼ੂਰ ਕੀਤਾ ਗਿਆ ਸੀ।

ਇਸ ਮਗਰੋਂ ਜੇਸੀਟੀ ਪੰਜਾਬ ਵਿਚ ਪੀਪੀਈ ਸੂਟ ਤਿਆਰ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਸੀ।

ਜਲਦੀ ਹੀ ਇਸ ਨੂੰ 10 ਲੱਖ ਪੀਪੀਈ ਸੂਟਾਂ ਦਾ ਆਰਡਰ ਮਿਲ ਗਿਆ। ਪੂਰਾ ਪੜ੍ਹਨ ਲਈ ਕਲਿਕ ਕਰੋ।

ਕੋਰੋਨਾਵਾਇਰਸ ਵੈਕਸੀਨ ਦੀ ਸਤੰਬਰ ਮਹੀਨੇ ਤੋਂ ਸਪਲਾਈ ਦੇਣ ਦਾ ਦਾਅਵਾ

ਦੁਨੀਆਂ ਦੀ ਵੱਡੀ ਡਰੱਗਜ਼ ਕੰਪਨੀ ਐਸਟਰਾਜ਼ੈਨੇਕਾ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੀ ਸੰਭਾਵਿਤ ਵੈਕਸੀਨ ਨੂੰ ਸਤੰਬਰ ਮਹੀਨੇ ਤੋਂ ਦੁਨੀਆਂ ਭਰ ਵਿਚ ਉਪਲੱਬਧ ਕਰਵਾਉਣ ਲਈ ਤਿਆਰ ਹੈ।

ਕੋਰੋਨਾਵਾਇਰਸ
Getty Images

ਫਰਮ ਨੇ ਐਲਾਨ ਕੀਤਾ ਹੈ ਕਿ ਉਸ ਨੇ ਔਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਜਾ ਰਹੀ ਦਵਾਈ ਦੀਆਂ 40 ਕਰੋੜ ਖ਼ੁਰਾਕਾਂ ਉਪਲੱਬਧ ਕਰਵਾਉਣ ਦਾ ਸਮਝੌਤਾ ਕੀਤਾ ਹੈ।

ਐਸਟਰਾਜ਼ੈਨੇਕਾ ਨੇ ਕਿਹਾ ਹੈ ਕਿਹਾ ਹੈ ਕਿ ਉਹ AZD1222 ਵੈਕਸੀਨ ਦੀ ਇਸ ਅਤੇ ਅਗਲੇ ਸਾਲ ਇੱਕ ਅਰਬ ਖ਼ੁਰਾਕ ਪੈਦਾ ਕਰਨ ਦੇ ਸਮਰੱਥ ਹੈ।

ਸ਼ੁਰੂਆਤੀ ਟ੍ਰਾਇਲ ਚੱਲ ਰਹੇ ਹਨ ਅਤੇ ਐਸਟਰਾਜ਼ੈਨੇਕਾ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਟੀਕਾ ਅਸਰਦਾਇਕ ਨਾ ਹੋਵੇ ਪਰ ਉਹ ਕਲੀਨੀਕਲ ਟ੍ਰਾਇਲਾਂ ਨੂੰ ਅੱਗੇ ਵਧਾਉਣ ਲਈ ਬਚਨਬੱਧ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਦਾ ਇਲਾਜ: ਕੀ ਗਰਮੀਆਂ ਦੀ ਲੂੰ ਕੋਵਿਡ-19 ਨੂੰ ਭੁੰਨ ਸਕੇਗੀ

ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛੇ ਸਾਲ ਦਸੰਬਰ ਵਿੱਚ ਚੀਨ ਦੇ ਵੂਹਾਨ ਵਿੱਚ ਸਾਹਮਣੇ ਆਇਆ।

ਉਸ ਤੋਂ ਬਾਅਦ ਇਹ ਵਾਇਰਸ ਹੌਲੀ-ਹੌਲੀ ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਲਈ ਫ਼ਿਕਰਮੰਦ ਹਨ।

ਪਰ ਕੋਰੋਨਾਵਾਇਰਸ ਨੂੰ ਲੈ ਕੇ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਵਾਲ ਉੱਠ ਰਹੇ ਹਨ।

ਕਈ ਥਾਵਾਂ ''ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਗਰਮੀ ਦੀ ਮਦਦ ਨਾਲ ਕੋਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਕਈ ਦਾਅਵਿਆਂ ਵਿੱਚ ਗਰਮ ਪਾਣੀ-ਪੀਣ ਦੀ ਸਲਾਹ ਦਿੱਤਾ ਜਾ ਰਹੀ ਹੈ। ਇੱਥੋਂ ਤੱਕ ਕਿ ਗਰਮ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤਾ ਜਾ ਰਹੀ ਹੈ।

ਇਨ੍ਹਾਂ ਦਾਅਵਿਆਂ ਪਿੱਛੇ ਸਚਾਈ ਜਾਣਨ ਲਈ ਇੱਥੇ ਕਲਿੱਕ ਕਰੋ

ਕੋਰੋਨਾਵਾਇਰਸ ਲੌਕਡਾਊਨ: ਕੋਲਕਾਤਾ ਗਈ 56 ਦਿਨਾਂ ਬਾਅਦ ਹਿਮਾਚਲ ਪਰਤੀ ਬਰਾਤ

"ਸਾਡੀ ਤਾਂ ਹਾਲਤ ਇਹ ਹੈ ਕਿ ਅਸਮਾਨ ਤੋਂ ਡਿੱਗੇ ਖਜੂਰ ''ਤੇ ਅਟਕੇ। ਅਸੀਂ ਪੱਛਮੀ ਬੰਗਾਲ ਤੋਂ ਤਾਂ ਆ ਗਏ ਹਾਂ ਪਰ ਪ੍ਰਸ਼ਾਸਨ ਨੇ ਸਾਨੂੰ ਇਕਾਂਤਵਾਸ ਕਰ ਦਿੱਤਾ ਹੈ, ਮੇਰੇ ਤਾਂ ਵਿਆਹ ਦੇ ਚਾਅ ਵੀ ਲਾਕਡਾਊਨ ਨੇ ਖ਼ਤਮ ਕਰ ਕੇ ਰੱਖ ਦਿੱਤੇ ਹਨ।”

ਇਹ ਕਹਿਣਾ ਹੈ ਹਿਮਾਚਲ ਪ੍ਰਦੇਸ਼ ਦੇ ਊਨਾ ਇਲਾਕੇ ਦੇ ਰਹਿਣ ਵਾਲੇ ਸੁਨੀਲ ਕੁਮਾਰ ਦਾ । ਉਹ ਪੱਛਮੀ ਬੰਗਾਲ 21 ਮਾਰਚ ਨੂੰ ਬਰਾਤ ਲੈ ਕੇ ਗਿਆ ਸੀ। ਲੌਕਡਾਊਨ ਕਾਰਨ ਉਹ ਬਰਾਤੀਆਂ ਦੇ ਨਾਲ ਉੱਥੇ ਹੀ ਫਸ ਗਿਆ।

ਪ੍ਰਸ਼ਾਸਨ ਦੀ ਮਦਦ ਨਾਲ ਹੁਣ ਉਸ ਨੇ 56 ਦਿਨਾਂ ਬਾਅਦ ਬਰਾਤੀਆਂ ਸਮੇਤ ਆਪਣੇ ਸੂਬੇ ਵਿਚ ਵਾਪਸੀ ਕੀਤੀ ਹੈ। ਆਪਣੇ ਸੂਬੇ ਵਿਚ ਪਹੁੰਚਣ ਉੱਤੇ ਸੁਨੀਲ ਖ਼ੁਸ਼ ਸੀ ਪਰ ਨਵੀਂ ਵਿਆਹੀ ਜੋੜੀ ਦੇ ਨਾਲ ਸਾਰਿਆਂ ਬਰਾਤੀਆਂ ਦੇ ਇਕਾਂਤਵਾਸ ਕੀਤੇ ਜਾਣ ਕਾਰਨ ਥੋੜ੍ਹਾ ਮਾਯੂਸ ਵੀ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=n8FMvpyjhDk

https://www.youtube.com/watch?v=LVsYKqcv3ro

https://www.youtube.com/watch?v=lkDTh4dCugY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''52515ec8-dbcc-4416-ad75-05af137f1b2d'',''assetType'': ''STY'',''pageCounter'': ''punjabi.india.story.52803584.page'',''title'': ''ਕੋਰੋਨਾਵਾਇਰਸ ਦੀ ਦੂਜੀ ਲਹਿਰ ਲਈ ਕਿਵੇਂ ਤਿਆਰੀ ਕਰੀਏ'',''published'': ''2020-05-26T02:45:59Z'',''updated'': ''2020-05-26T02:45:59Z''});s_bbcws(''track'',''pageView'');

Related News