ਕੋਰੋਨਾਵਾਇਰਸ: ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲ ਨਹੀਂ ਲਗਾ ਸਕੀ

05/25/2020 3:18:20 PM

‘’5 ਹਫ਼ਤੇ ਹੋ ਗਏ ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਗਲੇ ਨਹੀਂ ਲਗਾ ਸਕੀ’’ – ਇਹ ਸ਼ਬਦ ਖੁਦ ਨੂੰ ਆਈਸੋਲੇਸ਼ਨ ਯਾਨਿ ਏਕਾਂਤਵਾਸ ਵਿੱਚ ਰੱਖਣ ਵਾਲੀ ਨਰਸ ਦੇ ਹਨ ਤੇ ਪੁੱਤਰ ਤੋਂ ਇਸ ਦੂਰੀ ਨੂੰ ਉਹ ‘ਦਿਲ ਤੋੜਨ ਵਾਲਾ’ ਆਖ਼ਦੀ ਹੈ।

ਚਾਰਲੋਟ ਕੋਲ ਨਾਮ ਦੀ ਇਸ ਨਰਸ ਨੇ ਆਪਣਿਆਂ ਮਾਪਿਆਂ ਕੋਲ 2 ਸਾਲਾ ਪੁੱਤਰ ਜੌਰਜ ਨੂੰ ਛੱਡਣ ਦਾ ‘ਔਖਾ ਫੈਸਲਾ’ ਲਿਆ। ਹਾਲਾਂਕਿ ਨਰਸ ਦੇ ਮਾਪਿਆਂ ਦਾ ਘਰ 5 ਮਿੰਟ ਦੀ ਦੂਰੀ ''ਤੇ ਹੀ ਹੈ।

ਕੋਰੋਨਾਵਾਇਰਸ
BBC

ਚਾਰਲੋਟ ਜਿੱਥੇ ਕੰਮ ਕਰਦੀ ਹੈ, ਉੱਥੇ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਪੁੱਤਰ ਨੂੰ ਆਪਣੇ ਮਾਪਿਆਂ ਕੋਲ ਛੱਡਣ ਦਾ ਫੈਸਲਾ ਲਿਆ।

30 ਸਾਲ ਦੀ ਚਾਰਲੋਟ ਅਤੇ ਉਸ ਦਾ ਪਤੀ ਡੈਨੀਅਲ ਪੁੱਤਰ ਜੌਰਜ ਨੂੰ ਬਾਰੀ ਰਾਹੀਂ ਦੇਖਣ ਲਈ ਰੋਜ਼ਾਨਾ ਆਉਂਦੇ ਹਨ।

ਚਾਰਲੋਟ ਦਾ ਦਿਲ ਤਾਂ ਪੁੱਤਰ ਨੂੰ ਲਾਡ-ਪਿਆਰ ਕਰਨ ਨੂੰ ਕਰਦਾ ਹੈ ਪਰ ਉਸ ਮੁਤਾਬਕ ਇਹ ਸਭ ਰਿਸਕੀ ਹੈ।

ਬੱਚੇ ਤੋਂ ਦੂਰ ਰਹਿਣ ਦਾ ‘ਔਖਾ’ ਫੈਸਲਾ

ਚਾਰਲੋਟ ਕੋਲ ਕਹਿੰਦੀ ਹੈ, ‘’ਜੌਰਜ ਤੋਂ ਖੁਦ ਨੂੰ ਦੂਰ ਕਰਨ ਦਾ ਫੈਸਲਾ ਬਹੁਤ ਔਖਾ ਸੀ ਪਰ ਕਿਉਂਕਿ ਮੈਂ ਰੋਜਾਨਾ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆ ਰਹੀ ਸੀ ਜੋ ਕੋਰੋਨਾਵਾਇਰਸ ਨਾਲ ਪੀੜਤ ਹਨ, ਇਸ ਲਈ ਇਹ ਫੈਸਲਾ ਲੈਣਾ ਜ਼ਰੂਰੀ ਸੀ।‘’

ਚਾਰਲੋਟ ਕੋਲ ਇੰਗਲੈਂਡ ਦੇ ਉੱਤਰ ਪੱਛਮ ਹਿੱਸੇ ਵਿੱਚ ਇੱਕ ਕੇਅਰ ਕੰਪਨੀ ਵਿੱਚ ਬਤੌਰ ਨਰਸ ਕੰਮ ਕਰਦੀ ਹੈ।

ਚਾਰਲੋਟ ਨੂੰ ਆਪਣੇ ਮਾਪਿਆਂ ਦਾ ਵੀ ਫਿਕਰ ਰਹਿੰਦਾ ਹੈ। ਉਸ ਮੁਤਾਬਕ ਉਹ ਮਾਂ ਬ੍ਰਿਜੇਟ (55) ਅਤੇ ਪਿਤਾ ਰੋਬਰਟ (65) ਦਾ ਵੀ ਖਿਆਲ ਰੱਖਣਾ ਚਾਹੁੰਦੀ ਹੈ ਜੋ ਜੌਰਜ ਦਾ ਧਿਆਨ ਰੱਖ ਰਹੇ ਹਨ।

ਚਾਰਲੋਟ ਕਹਿੰਦੀ ਹੈ, ‘’ਆਪਣੇ ਕੰਮ ਕਰਕੇ ਮੈਂ ਰਿਸਕ ਨੂੰ ਜਾਰੀ ਰੱਖ ਰਹੀਂ ਹਾਂ।‘’

ਇੰਗਲੈਂਡ ਦੇ ਕਿਰਖ਼ਮ ਇਲਾਕੇ ''ਚ ਰਹਿਣ ਵਾਲੇ ਚਾਰਲੋਟ ਅਤੇ ਡੈਨੀਅਲ ਨੂੰ ਲੱਗਿਆ ਕਿ ਲੌਕਡਾਊਨ ਕੁਝ ਹਫ਼ਤੇ ਰਹੇਗਾ ਪਰ ਜਦੋਂ ਲੌਕਡਾਊਨ ਦੇ ਵਧਣ ਬਾਰੇ ਇਨ੍ਹਾਂ ਨੂੰ ਪਤਾ ਲੱਗਿਆ ਤਾਂ ਕੋਲ ਮੁਤਾਬਕ ਦੋ ਸਾਲਾ ਜੌਰਜ ਤੋਂ ਦੂਰ ਰਹਿਣਾ ਔਖਾ ਹੋ ਗਿਆ।

Click here to see the BBC interactive

‘ਬੱਚੇ ਬਿਨਾਂ ਘਰ ਖਾਲ੍ਹੀ ਲੱਗਦਾ ਹੈ’

ਚਾਰਲੋਟ ਕਹਿੰਦੀ ਹੈ, ‘’ਘਰ ਹੁਣ ਖਾਲ੍ਹੀ ਜਿਹਾ ਲਗਦਾ ਹੈ।‘’

‘’ਅਸੀਂ ਰੋਜ਼ ਵੀਡੀਓ ਕਾਲ ਕਰਦੇ ਹਾਂ, ਮੇਰੇ ਮਾਪੇ ਜੌਰਜ ਦੀਆਂ ਨਾਸ਼ਤਾ ਕਰਦੇ ਦੀਆਂ, ਖੇਡਦੇ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਭੇਜਦੇ ਹਨ ਪਰ ਕੁਝ ਕੁ ਗੱਲਾਂ ਹਨ ਜੋ ਮੈਂ ਬਹੁਤ ਚੇਤੇ ਕਰਦੀ ਹਾਂ...ਜਿਵੇਂ ਸੌਣ ਲੱਗੇ ਉਸ ਨੂੰ ਕਹਾਣੀ ਸੁਣਾਉਣਾ, ਨਵਾਉਣਾ ਤੇ ਉਸ ਲਈ ਖਾਣਾ ਤਿਆਰ ਕਰਨਾ।‘’

ਉਹ ਅੱਗੇ ਕਹਿੰਦੀ ਹੈ, ‘’ਮੇਰੇ ਮਾਪਿਆਂ ਨੂੰ ਜੌਰਜ ਨਾਲ ਸਮਾਂ ਬਿਤਾਉਣਾ ਚੰਗਾ ਲਗ ਰਿਹਾ ਹੈ ਪਰ ਮੇਰੇ ਤੇ ਡੈਨੀਅਲ ਲਈ ਔਖਾ ਸਮਾਂ ਹੈ।‘’

ਚਾਰਲੋਟ ਦੇ ਮਾਪਿਆਂ ਦੇ ਗੁਆਂਢੀ ਅਤੇ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫ਼ਰ ਪੀਟਰ ਔਸਟਿਨ ਨੇ ਜਦੋਂ ਚਾਰਲੋਟ ਨੂੰ ਰੋਜ਼ ਖਿੜਕੀ ਰਾਹੀਂ ਆਪਣੇ ਪੁੱਤਰ ਨੂੰ ਮਿਲਦੇ ਦੇਖਣਾ ਤਾਂ ਉਨ੍ਹਾਂ ਚਾਰਲੋਟ ਤੋਂ ਇਨ੍ਹਾਂ ਪਲਾਂ ਦੀਆਂ ਤਸਵੀਰਾਂ ਖਿੱਚਣ ਦੀ ਇਜਾਜ਼ਤ ਮੰਗੀ।

45 ਸਾਲ ਦੇ ਪੀਟਰ ਕਹਿੰਦੇ ਹਨ, ‘’ਇਹ ਬਹੁਤ ਹੀ ਖੁਸ਼ਨੁਮਾ ਪਰਿਵਾਰਕ ਮਾਹੌਲ ਸੀ। ਮੈਂ ਆਪਣੇ ਦੋਸਤ ਅਤੇ ਗੁਆਂਢੀਆਂ ਨੂੰ ਕੁਝ ਅਜਿਹੀ ਪੌਜ਼ੀਟਿਵ ਯਾਦ ਦੇਣਾ ਚਾਹੁੰਦਾ ਸੀ।‘’

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=UWQx7rCrRe8

https://www.youtube.com/watch?v=rp6OkYunkGg

https://www.youtube.com/watch?v=JHo2kTWwoIk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b881b05f-c6d3-45cf-abaa-036d2fd5c8e9'',''assetType'': ''STY'',''pageCounter'': ''punjabi.international.story.52789060.page'',''title'': ''ਕੋਰੋਨਾਵਾਇਰਸ: ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲ ਨਹੀਂ ਲਗਾ ਸਕੀ'',''published'': ''2020-05-25T09:41:24Z'',''updated'': ''2020-05-25T09:41:24Z''});s_bbcws(''track'',''pageView'');

Related News