ਕੋਰੋਨਾਵਾਇਰਸ ਲੌਕਡਾਊਨ ਦੌਰਾਨ ਪੰਜਾਬ ਦੀ ਸਨਅਤ ਨੇ ਕਿਵੇਂ ਉਭਰਨ ਦਾ ਰਾਹ ਲੱਭਿਆ

05/25/2020 11:33:21 AM

ਕੋਰੋਨਾਵਾਇਰਸ
BBC

ਸਾਰੇ ਦੇਸ਼ ਵਿੱਚ ਤਾਲਾਬੰਦੀ ਸੀ ਅਤੇ ਪੰਜਾਬ ਵੀ ਸਖ਼ਤ ਕਰਫ਼ਿਊ ਲੱਗਿਆ ਹੋਇਆ ਸੀ। ਕੋਈ ਵਾਹਨ, ਰੇਲ ਨਹੀਂ ਚਲਾਈ ਜਾ ਰਹੀ ਸੀ। ਲਗਭਗ ਸਾਰੀਆਂ ਫ਼ੈਕਟਰੀਆਂ ਅਤੇ ਦੁਕਾਨਾਂ ਬੰਦ ਸਨ।

ਇਨ੍ਹਾਂ ਬੰਦ ਸ਼ਟਰਾਂ ਦੇ ਪਿੱਛੇ, ਪੰਜਾਬ ਦੇ ਫਗਵਾੜਾ ਵਿੱਚ ਭਾਰਤ ਦੀ ਆਜ਼ਾਦੀ ਤੋਂ ਵੀ ਪੁਰਾਣੀ ਇੱਕ ਕੰਪਨੀ, ਜੇਸੀਟੀ ਲਿਮਟਿਡ, ਵਿੱਚ ਕੁੱਝ ਸਰਗਰਮੀ ਚੱਲ ਰਹੀ ਸੀ।

ਸਵੇਰੇ 11 ਵਜੇ ਦੇ ਕਰੀਬ, ਇੱਕ ਪੁਲਿਸ ਦੀ ਗੱਡੀ ਫ਼ੈਕਟਰੀ ਦੇ ਬਾਹਰ ਆ ਕੇ ਰੁਕੀ। ਇੱਕ ਪੁਲਿਸ ਅਫ਼ਸਰ ਬਾਹਰ ਆਇਆ ਅਤੇ ਜੇਸੀਟੀ ਦੇ ਇੱਕ ਸੀਨੀਅਰ ਸਟਾਫਰ ਨੇ ਇਸ ਉਸ ਨੂੰ ਇੱਕ ਪੈਕਟ ਸੌਂਪਿਆ। ਉਸ ਨੇ ਇਸ ਪੈਕਟ ਨੂੰ ਸਾਵਧਾਨੀ ਨਾਲ ਆਪਣੀ ਗੱਡੀ ਵਿੱਚ ਰੱਖਿਆ ਅਤੇ ਤਕਰੀਬਨ 350 ਕਿੱਲੋ ਮੀਟਰ ਦੂਰ ਸਿੱਧੇ ਦਿੱਲੀ ਏਅਰਪੋਰਟ ਲਈ ਚੱਲ ਪਿਆ।

ਉਸ ਨੇ ਇਹ ਪੈਕਟ ਉਡੀਕ ਕਰ ਰਹੇ ਦਿੱਲੀ ਦੇ ਇੱਕ ਸੀਨੀਅਰ ਅਫ਼ਸਰ ਨੂੰ ਦਿੱਤਾ। ਜੋ ਇਸ ਪੈਕਟ ਨੂੰ ਆਪਣੇ ਨਾਲ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਕੋਇੰਬਟੂਰ ਰਵਾਨਾ ਹੋ ਗਿਆ।

ਅਗਲੇ ਦਿਨ, ਜੇਸੀਟੀ ਪ੍ਰਬੰਧਨ ਨੂੰ ਇੱਕ ਫ਼ੋਨ ਆਇਆ। ਇਸ ਦੇ ਪੀਪੀਈ ਸੂਟ ਦਾ ਨਮੂਨਾ ਕੋਇੰਬਟੂਰ ਵਿੱਚ ਸਰਕਾਰੀ ਲੈਬ ਦੁਆਰਾ ਮਨਜ਼ੂਰ ਕੀਤਾ ਗਿਆ ਸੀ।

ਇਸ ਮਗਰੋਂ ਜੇਸੀਟੀ ਪੰਜਾਬ ਵਿਚ ਪੀਪੀਈ ਸੂਟ ਤਿਆਰ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਸੀ।

ਕੋਰੋਨਾਵਾਇਰਸ
BBC

ਜਲਦੀ ਹੀ ਇਸ ਨੂੰ 10 ਲੱਖ ਪੀਪੀਈ ਸੂਟਾਂ ਦਾ ਆਰਡਰ ਮਿਲ ਗਿਆ।

ਜੇਸੀਟੀ ਦੇ ਬਿਜ਼ਨਸ ਹੈੱਡ ਕਮਲ ਭਸੀਨ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਅਸੀਂ ਪਹਿਲਾਂ ਕਦੇ ਪੀਪੀਈ ਸੂਟ ਨਹੀਂ ਬਣਾਇਆ ਸੀ। ਤਾਲਾਬੰਦੀ ਸ਼ੁਰੂ ਹੋਣ ਤੋਂ ਇੱਕ ਦਿਨ ਬਾਅਦ 24 ਮਾਰਚ ਨੂੰ ਸਾਨੂੰ ਸਰਕਾਰ ਨੇ ਸੈਂਪਲ ਸੂਟ ਦਾ ਕੰਮ ਸੌਂਪ ਦਿੱਤਾ ਸੀ।"

"27 ਤਰੀਕ ਨੂੰ ਅਸੀਂ ਆਪਣਾ ਸੈਂਪਲ ਟੈਸਟ ਲਈ ਭੇਜਿਆ ਸੀ, ਅਤੇ ਸੈਂਪਲ ਪਾਸ ਹੋਣ ਮਗਰੋਂ 28 ਨੂੰ ਅਸੀਂ ਤਾਲਾਬੰਦੀ ਦੇ ਵਿਚਕਾਰ ਆਪਣਾ ਕੰਮ ਦੁਬਾਰਾ ਖ਼ੋਲ੍ਹ ਲਿਆ।"

ਉਨ੍ਹਾਂ ਅੱਗੇ ਕਿਹਾ, "ਅਸੀਂ ਪਹਿਲਾਂ ਹੀ 2.6 ਲੱਖ ਕਿੱਟਾਂ ਦੀ ਸਪੁਰਦਗੀ ਕਰ ਚੁੱਕੇ ਹਾਂ ਅਤੇ ਹਰ ਰੋਜ਼ ਬਣਾ ਰਹੇ ਹਾਂ। ਇਹ ਸਭ ਸੰਭਵ ਹੋ ਸਕਿਆ ਕਿਉਂਕਿ ਸਾਡੇ ਕੋਲ ਮਸ਼ੀਨਾਂ ਸਨ ਅਤੇ ਸਾਡੇ 5000 ਮਜ਼ਦੂਰ ਬਰਕਰਾਰ ਸੀ ਕਿਉਂਕਿ ਉਹ ਫ਼ੈਕਟਰੀ ਦੇ ਅੰਦਰ ਹੀ ਰਹਿ ਰਹੇ ਸਨ।"

https://www.youtube.com/watch?v=zSGvgapPcac

ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ, ਪੰਜਾਬ ਨੇ ਬੀਬੀਸੀ ਨੂੰ ਦੱਸਿਆ, "ਇਸ ਸਮੇਂ ਰਾਜ ਵਿੱਚ 58 ਉਦਯੋਗ ਪੀਪੀਈ ਸੂਟ ਤਿਆਰ ਕਰ ਰਹੇ ਹਨ। ਇਨ੍ਹਾਂ ਕੰਪਨੀਆਂ ਦੀ ਇੱਕ ਦਿਨ ਵਿੱਚ ਦੋ ਲੱਖ ਸੂਟ ਬਣਾਉਣ ਦੀ ਸਮਰੱਥਾ ਹੈ।"

ਉਨ੍ਹਾਂ ਨੇ ਕਿਹਾ ਕਿ ਇਹ ਸੂਬੇ ਦੀ ਬਹੁਤ ਵੱਡੀ ਉਪਲਬਧੀ ਹੈ ਤੇ ਇਹ ਸਰਕਾਰੀ ਤੇ ਪ੍ਰਾਈਵੇਟ ਸਾਂਝ ਦੀ ਅਨੋਖੀ ਮਿਸਾਲ ਹੈ।

"ਕੁਝ ਦਿਨ ਪਹਿਲਾਂ ਤਕ ਕਿਸੇ ਵੀ ਯੂਨਿਟ ਨੂੰ ਪੀਪੀਈ ਸੂਟ ਬਾਰੇ ਜਾਣਕਾਰੀ ਨਹੀਂ ਸੀ। ਪੰਜਾਬ ਇੰਡਸਟਰੀ ਨੇ ਇਸ ਲਈ ਲੋੜੀਂਦੇ ਫੈਬਰਿਕ, ਬਾਂਡਿੰਗ ਅਤੇ ਹੋਰ ਉਪਕਰਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ। ਸਭ ਤੋਂ ਮਹੱਤਵਪੂਰਨ ਚੀਜ਼ ਹੈ ਪੀਪੀਈ ਸੂਟ ਲਈ ਲੋੜੀਂਦੀ ਉੱਚ ਗੁਣਵੱਤਾ। ਉਸ ''ਤੇ ਵੀ ਇਹ ਉਦਯੋਗ ਖਰੇ ਉੱਤਰੇ ਹਨ।"

Click here to see the BBC interactive

ਪੀਪੀਈ ਸੂਟ ਬਣਾਉਣ ਵਾਲੀ ਬਹੁਤੀ ਇੰਡਸਟਰੀ ਲੁਧਿਆਣਾ ਵਿੱਚ ਹੈ ਜਿਸ ਦੀ ਹੌਜ਼ਰੀ ਤੇ ਕੱਪੜੇ ਦੀ ਦੁਨੀਆਂ ਵਿੱਚ ਆਪਣੀ ਪਛਾਣ ਹੈ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਪੀਪੀਈ ਸੂਟ ਦੀ ਦਰਾਮਦ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕਰੇ ਜੇ ਭਾਰਤ ਕੋਲ ਆਪਣੀ ਵਰਤੋਂ ਲਈ ਕਾਫ਼ੀ ਪੀਪੀਈ ਸੂਟ ਹਨ। ਪੰਜਾਬ ਸਰਕਾਰ ਉਨ੍ਹਾਂ ਲਈ ਪੀਪੀਈ ਕਿੱਟਾਂ ਬਣਾਉਣ ਲਈ ਹੋਰ ਰਾਜਾਂ ਨਾਲ ਵੀ ਸੰਪਰਕ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਜਦੋਂ ਕੋਵਿਡ -19 ਸੰਕਟ ਸ਼ੁਰੂ ਹੋਇਆ ਸੀ, ਉਦੋਂ ਤਕ ਇੱਕ ਵੀ ਪੀਪੀਈ ਕਿੱਟ ਭਾਰਤ ਵਿਚ ਨਹੀਂ ਬਣੀ ਸੀ ਅਤੇ ਸਿਰਫ਼ ਕੁਝ ਐੱਨ-95 ਮਾਸਕ ਹੀ ਉਪਲਬਧ ਸਨ। "ਅੱਜ, ਦੋ ਲੱਖ ਪੀਪੀਈ ਕਿੱਟਾਂ ਅਤੇ ਦੋ ਲੱਖ ਰੋਜ਼ਾਨਾ ਐਨ 95 ਮਾਸਕ ਤਿਆਰ ਕੀਤੇ ਜਾਂਦੇ ਹਨ।"

ਇਹ ਗਿਣਤੀ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ 18 ਮਈ ਨੂੰ ਭਾਰਤ ਦੀ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨੇ ਟਵੀਟ ਕੀਤਾ ਕਿ ਭਾਰਤ ਵਿਚ ਪ੍ਰਤੀ ਦਿਨ 4.5 ਲੱਖ ਪੀਪੀਈ ਸੂਟ ਦਾ ਉਤਪਾਦਨ ਹੈ। ਹੁਣ 600 ਭਾਰਤੀ ਕੰਪਨੀਆਂ ਪੀਪੀਈ ਤਿਆਰ ਕਰ ਸਕਦੀਆਂ ਹਨ।

ਕੋਰੋਨਾਵਾਇਰਸ
BBC

ਦਰਅਸਲ, ਜੇਸੀਟੀ ਤੋਂ ਇਲਾਵਾ, ਪੰਜਾਬ ਦੀ ਇੱਕ ਹੋਰ ਕੰਪਨੀ ਨੇ ਪੀਪੀਈ ਸੂਟ ਦਾ ਆਪਣਾ ਨਮੂਨਾ ਭੇਜਿਆ ਸੀ ਪਰ ਇਹ ਅਸਫਲ ਰਹੀ ਸੀ। ਲੁਧਿਆਣਾ ਦੀ ਸ਼ਿੰਗੋਰਾ ਟੈਕਸਟਾਈਲ ਨੇ ਹਾਰ ਨਹੀਂ ਮੰਨੀ।

ਸ਼ਿੰਗੋਰਾ ਟੈਕਸਟਾਈਲ ਦੇ ਡਾਇਰੈਕਟਰ ਅਮਿੱਤ ਜੈਨ ਨੇ ਦੱਸਿਆ, "ਅਸੀਂ ਦੁਬਾਰਾ ਇੱਕ ਨਵਾਂ ਨਮੂਨਾ ਬਣਾਇਆ ਅਤੇ ਅਗਲੇ ਦਿਨਾਂ ਵਿਚ ਹੀ ਇਸ ਨੂੰ ਪਾਸ ਕਰ ਦਿੱਤਾ ਗਿਆ। ਅੱਜ ਡਾਕਟਰ ਸਾਡੇ ਉਤਪਾਦਾਂ ਨੂੰ ਪਸੰਦ ਕਰਦੇ ਹਨ ਅਤੇ ਅਸੀਂ ਇਸ ਖੇਤਰ ਦੇ ਪ੍ਰਮੁੱਖ ਹਸਪਤਾਲਾਂ ਨੂੰ ਸਪਲਾਈ ਕਰ ਰਹੇ ਹਾਂ। "

ਉਨ੍ਹਾਂ ਨੇ ਦੱਸਿਆ ਕਿ ਕੰਪਨੀ ਵਕਤ ਰਹਿੰਦੇ ਹੀ ਇਹ ਸਮਝਣ ਦੇ ਯੋਗ ਸੀ ਕਿ ਟੈਕਸਟਾਈਲ ਕਾਰੋਬਾਰ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਹੈ ਜਦੋਂ ਕੋਰੋਨਾਵਾਇਰਸ ਸਿਰਫ਼ ਦੇਸ਼ ਵਿੱਚ ਫੈਲਣਾ ਸ਼ੁਰੂ ਹੀ ਹੋਇਆ ਸੀ।

ਕੋਰੋਨਾਵਾਇਰਸ
BBC

"ਖ਼ਰੀਦਦਾਰਾਂ ਨੇ ਆਰਡਰ ਰੱਦ ਕਰਨੇ ਸ਼ੁਰੂ ਕਰ ਦਿੱਤੇ ਸੀ। ਅਸੀਂ ਥੋੜ੍ਹਾ ਇਸ ਵਲ ਦਿਮਾਗ਼ ਲਾਇਆ ਕਿ ਕਾਰੋਬਾਰ ਨੂੰ ਕਾਇਮ ਰੱਖਣ ਵਾਸਤੇ ਕੀ ਕੀਤਾ ਜਾਏ ਅਤੇ ਇਸ ਖੇਤਰ ਵਿਚ ਉੱਦਮ ਕਰਨ ਦਾ ਫ਼ੈਸਲਾ ਕੀਤਾ।"

ਉਨ੍ਹਾਂ ਨੇ ਅੱਗੇ ਕਿਹਾ ਕਿ ਪਰ ਇਸ ਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਵੀ ਸਨ।

ਜਿਵੇਂ,"ਮਜ਼ਦੂਰਾਂ ਨੂੰ ਯਕੀਨ ਦਿਵਾਉਣਾ ਸੌਖਾ ਨਹੀਂ ਸੀ ਕਿ ਫ਼ੈਕਟਰੀ ਦੇ ਕੈਂਪਸ ਦੇ ਅੰਦਰ ਉਹ ਬਾਹਰ ਨਾਲੋਂ ਵਧੇਰੇ ਸੁਰੱਖਿਅਤ ਹਨ। ਲਗਭਗ ਸੌ ਵਿਅਕਤੀ ਕੈਂਪਸ ਦੇ ਅੰਦਰ ਹੀ ਰਹਿੰਦੇ ਸੀ ਜਿੱਥੇ ਸਾਡੇ ਕੋਲ ਸਾਰੀਆਂ ਸਹੂਲਤਾਂ ਸਨ. ਨਾਲ ਹੀ ਸੀਨੀਅਰ ਸਰਕਾਰੀ ਅਫ਼ਸਰਾਂ ਨੇ ਇਸ ਵਿੱਚ ਸਹਾਇਤਾ ਕੀਤੀ।"

ਲੁਧਿਆਣਾ ਦੀ ਸਪੋਰਟਕਿੰਗ ਕੰਪਨੀ ਜੋ ਆਪਣੇ ਕੱਪੜਿਆਂ ਤੇ ਧਾਗੇ ਵਾਸਤੇ ਮਸ਼ਹੂਰ ਹੈ। ਉਸ ਨੇ ਵੀ ਪੀਪੀਈ ਸੂਟ ਤੇ ਮਾਸਕ ਬਣਾਉਣੇ ਸ਼ੁਰੂ ਕੀਤੇ ਹਨ।

ਕੰਪਨੀ ਦੇ ਚੇਅਰਮੈਨ ਰਾਜ ਅਵਸਥੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਹਰ ਰੋਜ਼ 1000 ਤੋਂ 1200 ਪੀਪੀਸੀ ਸੂਟ ਬਣਾ ਰਹੇ ਹਨ। ਉਨ੍ਹਾਂ ਕੋਲ ਮਸ਼ੀਨਾਂ ਤੇ ਮਜ਼ਦੂਰਾਂ ਦੀ ਕੋਈ ਘਾਟ ਨਹੀਂ ਹੈ ਤੇ ਜੇ ਲੋੜ ਪਈ ਤਾਂ ਆਰਾਮ ਨਾਲ 10,000 ਪੀਪੀਈ ਸੂਟ ਰੋਜ਼ ਬਣਾ ਸਕਦੇ ਹਨ।

"ਹਾਲਾਂਕਿ ਫ਼ਿਲਹਾਲ ਇਸ ਦੀ ਲੋੜ ਨਹੀਂ ਹੈ। ਅਸੀਂ ਇਹ ਸੂਟ ਆਪਣੀਆਂ ਦੁਕਾਨਾਂ ਤੇ ਵੇਚਦੇ ਹਾਂ ਜਿੱਥੋਂ ਡਾਕਟਰ ਵਗ਼ੈਰਾ ਇਸ ਨੂੰ ਖਰੀਦਦੇ ਹਨ।"

ਉਨ੍ਹਾਂ ਨੇ ਕਿਹਾ ਕਿ ਇਹ ਸੂਟ ਬਣਾਉਣ ਵਾਸਤੇ ਉਨ੍ਹਾਂ ਨੂੰ ਕੋਈ ਖ਼ਾਸ ਮੁਸ਼ਕਲ ਨਹੀਂ ਆਈ ਪਰ ਸਰਕਾਰ ਨੇ ਵੀ ਸਾਰੇ ਉਦਯੋਗ ਦੀ ਕਾਫ਼ੀ ਮਦਦ ਕੀਤੀ।

ਪੀਪੀਈ ਸੂਟ ਕੀ ਹੁੰਦਾ ਹੈ?

ਪੀਪੀਈ ਸੂਟ ਕੋਵਿਡ -19 ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀ ਦੀ ਰੱਖਿਆ ਕਰਨ ਲਈ ਹੁੰਦਾ ਹੈ। ਇਹ ਐਰੋਸੋਲ ਅਤੇ ਤਰਲ ਚੀਜ਼ ਦੇ ਵਿਰੁੱਧ ਇੱਕ ਰੁਕਾਵਟ ਮੰਨਿਆ ਜਾਂਦਾ ਹੈ ਅਤੇ ਡਾਕਟਰਾਂ ਸਮੇਤ ਸਿਹਤ ਵਰਕਰਾਂ ਅਤੇ ਉਹ ਸਾਰੇ ਲੋਕ ਜੋ ਇਸ ਵਾਇਰਸ ਦੇ ਮਰੀਜ਼ ਦੇ ਨਜ਼ਦੀਕੀ ਸੰਪਰਕ ਵਿੱਚ ਆਉਂਦੇ ਹਨ ਇਸ ਨੂੰ ਪਾਉਂਦੇ ਹਨ।

ਵਿਨੀ ਮਹਾਜਨ ਨੇ ਅੱਗੇ ਦੱਸਿਆ ਕਿ ਐੱਨ-95 ਮਾਸਕ ਵਿੱਚ ਵੀ ਪੰਜਾਬ ਜਲਦੀ ਹੀ ਵੱਡੇ ਪੱਧਰ ''ਤੇ ਉਤਪਾਦਨ ਕਰ ਸਕਦਾ ਹੈ। ਇਹ ਉਨ੍ਹਾਂ ਲੋਕਾਂ ਲਈ ਲੋੜੀਂਦੇ ਹਨ ਜੋ ਵਧੇਰੇ ਜੋਖ਼ਮ ਵਿਚ ਹਨ ਕਿਉਂਕਿ ਇਸ ਦੇ ਅੰਦਰ ਆਮ ਮਾਸਕ ਤੋਂ ਵਧੇਰੇ ਫ਼ਿਲਟਰ ਹੁੰਦੇ ਹਨ।

ਕੋਰੋਨਾਵਾਇਰਸ
BBC

ਉਨ੍ਹਾਂ ਨੇ ਕਿਹਾ ਕਿ ਡੀਆਰਡੀਓ ਨੇ ਪੰਜਾਬ ਦੀ 4 ਇਕਾਈਆਂ ਨੂੰ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਦੋਂ ਕਿ ਇਸ ਦੇ ਨਮੂਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡ (BIS) ਨੂੰ ਭੇਜੇ ਗਏ ਹਨ।

"ਅਸੀਂ ਉਨ੍ਹਾਂ ਦੇ ਸੰਪਰਕ ਵਿੱਚ ਵੀ ਹਾਂ। ਜੇ ਮਨਜ਼ੂਰ ਹੋ ਜਾਂਦਾ ਹੈ, ਤਾਂ ਇਹ ਸਾਨੂੰ ਪੰਜਾਬ ਵਿੱਚ ਐੱਨ-95 ਮਾਸਕ ਦਾ ਉਤਪਾਦਨ ਸ਼ੁਰੂ ਕਰਨ ਦੇਵੇਗਾ।"

ਪੁਰਾਣੇ ਕੰਮ ਸ਼ੁਰੂ ਕਰ ਸਕਣ ਦੀ ਉਡੀਕ

ਕੋਵਿਡ ਨਾਲ ਲੜਨ ਲਈ ਵੈਂਟੀਲੇਟਰ ਵੀ ਵੱਡੀ ਜ਼ਰੂਰਤ ਹੈ। ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਦੇ ਇੱਕ ਸਮੂਹ ਨੇ ਹਾਲ ਹੀ ਵਿੱਚ ਸਾਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਨੂੰ ਸਫਲਤਾ ਨਾਲ ਬਣਾਇਆ ਹੈ। ਅਸੀਂ ਜਾਂਚ ਲਈ ਭਾਰਤ ਸਰਕਾਰ ਦੇ ਸੰਪਰਕ ਵਿਚ ਹਾਂ ਅਤੇ ਜੇ ਇਹ ਸਹੀ ਪਏ ਤਾਂ ਇਹ ਪੰਜਾਬ ਲਈ ਇੱਕ ਹੋਰ ਵੱਡੀ ਪ੍ਰਾਪਤੀ ਹੋਵੇਗੀ।

ਪੰਜਾਬ ਦੇ ਉਦਯੋਗਪਤੀਆਂ ਨੂੰ ਆਪਣੇ ਆਪ ''ਤੇ ਮਾਣ ਹੈ ਕਿ ਉਨ੍ਹਾਂ ਨੇ ਇੰਨੇ ਘੱਟ ਸਮੇਂ ਵਿੱਚ ਪੀਪੀਈ ਸੂਟ ਬਣਾਏ ਹਨ ਪਰ ਨਾਲ ਹੀ ਉਹ ਆਸ ਕਰ ਰਹੇ ਹਨ ਕਿ ਕੋਵਿਡ ਦੇ ਜਲਦੀ ਕਾਬੂ ਪਾਇਆ ਜਾ ਸਕੇ ਤੇ ਉਹ ਵਾਪਸ ਆਪਣੇ ਪੁਰਾਣੇ ਕੰਮ ਸ਼ੁਰੂ ਕਰ ਸਕਣ।

ਕੋਰੋਨਾਵਾਇਰਸ
BBC


ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=rp6OkYunkGg

https://youtu.be/3mlBjaLpbl4

https://youtu.be/n8FMvpyjhDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''22719add-2a42-6840-a250-8513505cdbe6'',''assetType'': ''STY'',''pageCounter'': ''punjabi.india.story.52791759.page'',''title'': ''ਕੋਰੋਨਾਵਾਇਰਸ ਲੌਕਡਾਊਨ ਦੌਰਾਨ ਪੰਜਾਬ ਦੀ ਸਨਅਤ ਨੇ ਕਿਵੇਂ ਉਭਰਨ ਦਾ ਰਾਹ ਲੱਭਿਆ'',''author'': ''ਅਰਵਿੰਦ ਛਾਬੜਾ'',''published'': ''2020-05-25T05:51:15Z'',''updated'': ''2020-05-25T05:51:15Z''});s_bbcws(''track'',''pageView'');

Related News