ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ ਮਗਰੋਂ ਦਫ਼ਤਰ ਪਹੁੰਚਣ ''''ਚ ਕਿੰਨਾ ਖ਼ਤਰਾ - 5 ਅਹਿਮ ਖ਼ਬਰਾਂ

Sunday, May 24, 2020 - 08:18 AM (IST)

ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ ਮਗਰੋਂ ਦਫ਼ਤਰ ਪਹੁੰਚਣ ''''ਚ ਕਿੰਨਾ ਖ਼ਤਰਾ - 5 ਅਹਿਮ ਖ਼ਬਰਾਂ
ਕਈ ਦੇਸਾਂ ਵਿੱਚ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ ਹੈ
getty images
ਕਈ ਦੇਸਾਂ ਵਿੱਚ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ ਹੈ

ਕੀ ਸਾਨੂੰ ਆਪਣੇ ਗੁਆਂਢੀ ਜਾਂ ਹੋਰਨਾਂ ਲੋਕਾਂ ਦੇ ਖੰਘਣ ਜਾਂ ਨਿੱਛਾਂ ਮਾਰਨ ਦੀ ਚਿੰਤਾ ਕਰਨੀ ਚਾਹੀਦੀ ਹੈ?

ਸਾਨੂੰ ਕੋਰੋਨਾ ਦਾ ਸਭ ਤੋਂ ਵੱਧ ਖ਼ਤਰਾ ਕਿੱਥੇ ਹੈ? ਦਫ਼ਤਰ, ਪਾਰਕ ... ਜਾਂ ਫਿਰ ਆਪਣੇ ਹੀ ਘਰ।

ਦਰਅਸਲ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ ਹੈ। ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

ਕੋਵਿਡ-19 ਦੇ ਲਾਗ ਤੋਂ ਬਚਣ ਦੇ ਤਰੀਕਿਆਂ ਬਾਰੇ ਇਮੂਨੋਲੋਜਿਸਟ ਅਤੇ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਐਰਿਨ ਬ੍ਰੋਮੇਜ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਅਤੇ ਕੁਝ ਤਰਕ ਰੱਖੇ।

ਇਹ ਤਰਕ ਕੀ ਹਨ ਜਿਸ ਨਾਲ ਤੁਸੀਂ ਕੋਰੋਨਾਵਾਇਰਸ ਦੀ ਲਾਗ ਤੋਂ ਸੁਚੇਤ ਰਹਿ ਸਕਦੇ ਹੋ, ਇਸ ਬਾਰੇ ਇੱਥੇ ਕਲਿੱਕ ਕਰਕੇ ਜਾਣ ਸਕਦੇ ਹੋ।

ਭਾਰਤ ਨਾਲ ਜਿਸ ਦਵਾਈ ਕਰਕੇ ਨਾਰਾਜ਼ ਹੋਏ ਸਨ ਟਰੰਪ ਉਸ ਨਾਲ ਮੌਤ ਦਾ ਖ਼ਤਰਾ ਵੱਧ- ਅਧਿਐਨ

ਭਾਰਤ ਵਿੱਚ ਮਾਰਚ ਵਿੱਚ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਦਰਾਮਦਗੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਅਮਰੀਕੀ ਰਾਸ਼ਟਰਪਤੀ ਟਰੰਪ ਚਾਹੁੰਦੇ ਸਨ ਕਿ ਭਾਰਤ ਇਹ ਪਾਬੰਦੀ ਹਟਾਏ ਅਤੇ ਅਮਰੀਕਾ ਨੂੰ ਪੂਰਤੀ ਕਰੇ।

ਟਰੰਪ ਦੇ ਕਹਿਣ ਤੋਂ ਬਾਅਦ ਭਾਰਤ ਨੇ ਪਾਬੰਦੀਆਂ ਵਿੱਚ ਥੋੜ੍ਹੀ ਜਿਹੀ ਢਿੱਲ ਦੇ ਦਿੱਤੀ ਸੀ।

ਸਿਹਤ ਕਰਮੀਆਂ ਦੀ ਚਿਤਾਵਨੀ ਦੇ ਬਾਵਜੂਦ ਟਰੰਪ ਲੈ ਰਹੇ ਸਨ ਇਹੀ ਦਵਾਈ
GETTY IMAGES
ਸਿਹਤ ਕਰਮੀਆਂ ਦੀ ਚਿਤਾਵਨੀ ਦੇ ਬਾਵਜੂਦ ਟਰੰਪ ਲੈ ਰਹੇ ਸਨ ਇਹੀ ਦਵਾਈ

ਟਰੰਪ ਨੇ ਇਸੇ ਹਫ਼ਤੇ ਕਿਹਾ ਸੀ ਕਿ ਉਹ ਦਵਾਈ ਲੈ ਰਹੇ ਹਨ ਜਦਕਿ ਸਿਹਤ ਅਧਿਕਾਰੀਆਂ ਨੇ ਚਿਤਾਇਆ ਸੀ ਕਿ ਇਸ ਨਾਲ ਦਿਲ ਦੇ ਰੋਗ ਦੀ ਸਮੱਸਿਆ ਵਧ ਸਕਦੀ ਹੈ।

ਪਰ ਹੁਣ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਸ ਨਾਲ ਮਰੀਜ਼ਾਂ ਵਿੱਚ ਮੌਤ ਦਾ ਖ਼ਤਰਾ ਵੱਧ ਹੈ, ਇਸ ਬਾਰੇ ਇੱਥੇ ਕਲਿੱਕ ਕਰ ਕੇ ਵਿਸਥਾਰ ’ਚ ਪੜ੍ਹੋ।

ਕੋਰੋਨਾਵਾਇਰਸ ਲੌਕਡਾਊਨ: ਔਸਤਨ 4 ਪਰਵਾਸੀ ਮਜ਼ਦੂਰਾਂ ਦੀ ਰੋਜ਼ਾਨਾ ਹੋਈ ਮੌਤ- ਰਿਪੋਰਟਾਂ

ਦੇਸ ਵਿੱਚ ਲੌਕਡਾਊਨ ਦੇ ਐਲਾਨ ਨੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪੈਦਲ ਹੀ ਚੱਲਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਲੌਕਡਾਊਨ ਕਾਰਨ ਬੱਸਾਂ ਅਤੇ ਟਰੇਨਾਂ ਦੀ ਸੇਵਾ ਬੰਦ ਕਰ ਦਿੱਤੀ ਗਈ ਸੀ।

ਜਦੋਂ ਦਾ ਲੌਕਡਾਊਨ ਸ਼ੁਰੂ ਹੋਇਆ ਹੈ, ਮੀਡੀਆ ਰਿਪੋਰਟਾਂ ਮੁਤਾਬਕ ਪੈਦਲ ਚਲਦੇ ਸਮੇਂ ਹੋਏ ਸੜਕ ਹਾਦਸੇ ਅਤੇ ਸਿਹਤ ਵਿਗੜਨ ਕਰਕੇ ਹੁਣ ਤੱਕ 208 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾਵਾਇਰਸ
Getty Images

ਬੀਬੀਸੀ ਵੱਲੋਂ ਮੀਡੀਆ ਰਿਪੋਰਟਾਂ ਦੇ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਸੜਕ ਹਾਦਸਿਆਂ ਦੇ 42 ਮਾਮਲੇ, ਬਹੁਤ ਜ਼ਿਆਦਾ ਚੱਲਣ ਕਰਕੇ ਹੋਈ ਮੈਡੀਕਲ ਐਮਰਜੈਂਸੀ ਦੇ 32 ਮਾਮਲੇ ਅਤੇ ਟਰੇਨ ਹਾਦਸੇ ਦੇ 5 ਮਾਮਲੇ ਹੋਏ ਹਨ ਜਿਨ੍ਹਾਂ ਵਿੱਚ ਲੌਕਡਾਊਨ ਦੇ ਐਲਾਨ ਤੋਂ ਬਾਅਦ ਲੋਕਾਂ ਦੀਆਂ ਜਾਨਾਂ ਲਈਆਂ ਹਨ। ਇਸ ਬਾਰੇ ਵਿਸਥਾਰ ’ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਆਂਧਰਾ ਪ੍ਰਦੇਸ਼ ਸਰਕਾਰ ਨੂੰ ਸਵਾਲ ਕਰਨ ਵਾਲਾ ਡਾਕਟਰ ਮਾਨਸਿਕ ਹਸਪਤਾਲ ਵਿੱਚ ਕਿਉਂ ਹੈ

ਡਾ. ਕੇ ਸੁਧਾਕਰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਨਰਸੀਪੱਟਨਮ ਸਰਕਾਰੀ ਹਸਪਤਾਲ ਵਿੱਚ ਅਨੈਸਥੀਓਲੋਜਿਸਟ ਵਜੋਂ ਕੰਮ ਕਰਦੇ ਹਨ।

ਪਿਛਲੇ ਮਹੀਨੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਨਾ ਰਹਿਣ ਦੇ ਇਲਜ਼ਾਮਾਂ ਤੋਂ ਬਾਅਦ ''ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਡਾ. ਕੇ ਸੁਧਾਕਰ
Getty Images

ਉਨ੍ਹਾਂ ਨੇ ਸਰਕਾਰ ’ਤੇ ਦੋਸ਼ ਲਗਾਇਆ ਸੀ ਕਿ ਉਹ ਡਾਕਟਰਾਂ ਨੂੰ ਲੋੜੀਂਦੇ ਪੀਪੀਈ ਕਿੱਟਾਂ ਅਤੇ ਐਨ -95 ਮਾਸਕ ਮੁਹੱਈਆ ਨਹੀਂ ਕਰਵਾ ਰਹੀ ਹੈ।

ਪਰ ਇੱਕ ਵੀਡੀਓ ਵਿੱਚ ਉਨ੍ਹਾਂ ਦੇ ਸਰੀਰ ਦੇ ਉਪਰਲੇ ਹਿੱਸੇ ''ਤੇ ਕੋਈ ਕਪੜਾ ਨਹੀਂ ਹੈ ਅਤੇ ਇੱਕ ਪੁਲਿਸ ਕਾਂਸਟੇਬਲ ਉਨ੍ਹਾਂ ਨੂੰ ਲੱਤ ਮਾਰ ਕੇ ਜ਼ਮੀਨ ''ਤੇ ਸੁੱਟ ਦਿੰਦਾ ਹੈ ਪਰ ਅਜਿਹਾ ਕਿਉਂ ਇਹ ਜਾਨਣ ਲਈ ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।

ਪੁੱਤਰ ਦੀ ਤੇਰਵੀਂ ’ਤੇ ਪਹੁੰਚ ਨਾ ਸਕੇ ਪਿਓ ਦਾ ਦਰਦ, ‘ਕੰਮ ਮਿਲੇ ਨਾ ਮਿਲੇ, ਪਰ ਦਿੱਲੀ ਨਹੀਂ ਜਾਣਾ’

ਮੀਡੀਆ ਰਿਪੋਰਟਾਂ ਮੁਤਾਬਕ ਰਾਮਪੁਕਾਰ ਆਪਣੇ ਪੁੱਤਰ ਦੀ ਮੌਤ ਖ਼ਬਰ ਸੁਣ ਕੇ 11 ਮਈ ਨੂੰ ਪੈਦਲ ਹੀ ਦਿੱਲੀ ਤੋਂ ਬੇਗੂਸਰਾਇ ਲਈ ਨਿਕਲ ਪਏ ਸਨ। ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਯੂਪੀ ਗੇਟ ਦੇ ਕੋਲ ਦਿੱਲੀ-ਯੂਪੀ ਬਾਰਡਰ ਉੱਪਰ ਰੋਕ ਲਿਆ ਸੀ।

ਪੁੱਤਰ ਦੀ 13ਵੀ ਉੱਤੇ ਨਾਲ ਪਹੁੰਚ ਸਕਣ ਵਾਲੇ ਪਿਊ ਦਾ ਦਰਦ
BBC
ਪੁੱਤਰ ਦੀ 13ਵੀ ਉੱਤੇ ਨਾਲ ਪਹੁੰਚ ਸਕਣ ਵਾਲੇ ਪਿਊ ਦਾ ਦਰਦ

ਯੂਪੀ ਪੁਲਿਸ ਉਨ੍ਹਾਂ ਨੂੰ ਪੈਦਲ ਨਹੀਂ ਜਾਣ ਦੇ ਰਹੀ ਸੀ ਪਰ ਬਿਨਾਂ ਸਾਧਨ ਅਤੇ ਪੈਸੇ ਦੇ ਰਾਮਪੁਕਾਰ ਤਿੰਨ ਦਿਨਾਂ ਤੱਕ ਦਿੱਲੀ-ਯੂਪੀ ਬਾਰਡਰ ਉੱਪਰ ਫ਼ਸੇ ਰਹੇ।

ਉਨ੍ਹਾਂ ਨੇ ਬੀਬੀਸੀ ਨਾਲ ਫੋਨ ’ਤੇ ਗੱਲ ਕਰਦਿਆਂ ਦੱਸਿਆ, “ਪੁੱਤਰ ਚਾਰ ਦਿਨ ਪਹਿਲਾਂ ਮਰਿਆ ਸੀ। ਉਸ ਨੂੰ ਤਾਂ ਆਖ਼ਰੀ ਵਾਰ ਦੇਖ ਵੀ ਨਹੀਂ ਸਕਿਆ। ਇਸ ਲਈ ਚਾਹੁੰਦਾ ਸੀ ਕਿ ਘੱਟੋ-ਘੱਟ ਉਸ ਦੀ ਤੇਹਰਵੀਂ ਵਿੱਚ ਸ਼ਾਮਲ ਹੋਕੇ ਪਿਤਾ ਹੋਣ ਦਾ ਫ਼ਰਜ਼ ਨਿਭਾ ਸਕਾਂ।"

ਰਾਪੁਕਾਰ ਦੀ ਪੂਰੀ ਵਿਥਿਆ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://youtu.be/ZPLr0rSs5bg

https://youtu.be/3mlBjaLpbl4

https://youtu.be/n8FMvpyjhDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0212859b-eb78-4341-89ee-e2099ac1c813'',''assetType'': ''STY'',''pageCounter'': ''punjabi.india.story.52786981.page'',''title'': ''ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ ਮਗਰੋਂ ਦਫ਼ਤਰ ਪਹੁੰਚਣ \''ਚ ਕਿੰਨਾ ਖ਼ਤਰਾ - 5 ਅਹਿਮ ਖ਼ਬਰਾਂ'',''published'': ''2020-05-24T02:38:54Z'',''updated'': ''2020-05-24T02:38:54Z''});s_bbcws(''track'',''pageView'');

Related News