ਕੋਰੋਨਾਵਾਇਰਸ ਸੰਕਟ: ਆਂਧਰਾ ਪ੍ਰਦੇਸ਼ ਸਰਕਾਰ ਨੂੰ ਸਵਾਲ ਕਰਨ ਵਾਲਾ ਡਾਕਟਰ ਮਾਨਸਿਕ ਹਸਪਤਾਲ ਵਿੱਚ ਕਿਉਂ ਹੈ

5/23/2020 3:33:15 PM

ਵਿਸ਼ਾਖਾਪਟਨਮ ਦੇ ਡਾ. ਕੇ ਸੁਧਾਕਰ ਦੇ ਸਰੀਰ ਦੇ ਉਪਰਲੇ ਹਿੱਸੇ ''ਤੇ ਕੋਈ ਕਪੜਾ ਨਹੀਂ ਹੈ ਅਤੇ ਇੱਕ ਪੁਲਿਸ ਕਾਂਸਟੇਬਲ ਉਨ੍ਹਾਂ ਨੂੰ ਲੱਤ ਮਾਰ ਕੇ ਜ਼ਮੀਨ ''ਤੇ ਸੁੱਟ ਦਿੰਦਾ ਹੈ।

ਡਾ. ਸੁਧਾਕਾਰ ਦੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ। ਵਿਰੋਧੀ ਪਾਰਟੀਆਂ ਅਤੇ ਆਨਲਾਈਨ ਯੂਜ਼ਰਜ਼ ਇਸ ਘਟਨਾ ਮਗਰੋਂ ਸਰਕਾਰ ਦੀ ਸਖ਼ਤ ਆਲੋਚਨਾ ਕਰ ਰਹੇ ਹਨ।

ਸੁਧਾਕਰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਨਰਸੀਪੱਟਨਮ ਸਰਕਾਰੀ ਹਸਪਤਾਲ ਵਿੱਚ ਅਨੈਸਥੀਓਲੋਜਿਸਟ ਵਜੋਂ ਕੰਮ ਕਰਦੇ ਹਨ।

ਕੋਰੋਨਾਵਾਇਰਸ
BBC

ਪਿਛਲੇ ਮਹੀਨੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਨਾ ਰਹਿਣ ਦੇ ਇਲਜ਼ਾਮਾਂ ਤੋਂ ਬਾਅਦ ''ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਸਰਕਾਰ ’ਤੇ ਦੋਸ਼ ਲਗਾਇਆ ਸੀ ਕਿ ਉਹ ਡਾਕਟਰਾਂ ਨੂੰ ਲੋੜੀਂਦੇ ਪੀਪੀਈ ਕਿੱਟਾਂ ਅਤੇ ਐਨ -95 ਮਾਸਕ ਮੁਹੱਈਆ ਨਹੀਂ ਕਰਵਾ ਰਹੇ।

ਡਾ. ਸੁਧਾਕਰ ਦੇ ਹੱਥ ਉਨ੍ਹਾਂ ਦੀ ਪਿੱਠ ''ਤੇ ਬੰਨ੍ਹੇ ਹੋਏ ਸਨ ਅਤੇ ਇੱਕ ਕਾਂਸਟੇਬਲ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਆਟੋ-ਰਿਕਸ਼ਾ ਵਿੱਚ ਥਾਣੇ ਲੈ ਜਾਇਆ ਗਿਆ। ਇਸ ਦੌਰਾਨ, ਕਈ ਲੋਕ ਹੈਰਾਨੀ ਨਾਲ ਇਹ ਘਟਨਾ ਦੇਖ ਰਹੇ ਸਨ।

ਵਿਸ਼ਾਖਾਪਟਨਮ ਦੇ ਪੁਲਿਸ ਕਮਿਸ਼ਨਰ ਆਰ. ਕੇ. ਮੀਨਾ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਡਾਕਟਰ ਨਾਲ ਬੇਰਹਿਮੀ ਨਾਲ ਪੇਸ਼ ਆਉਣ ਵਾਲੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।

Click here to see the BBC interactive

ਸੂਬੇ ਵਿੱਚ ਵਿਰੋਧੀ ਧਿਰ ਵਜੋਂ ਮੌਜੂਦ ਤੇਲੁਗੂ ਦੇਸ਼ਮ ਪਾਰਟੀ (ਟੀਡੀਪੀ), ਸੀਪੀਆਈ ਸਮੇਤ ਹੋਰ ਪਾਰਟੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਸੂਬੇ ਵਿੱਚ ਮਾੜੇ ਅਮਨ-ਕਾਨੂੰਨ ਦੇ ਹਾਲਾਤਾਂ ਬਾਰੇ ਪਤਾ ਲੱਗਦਾ ਹੈ।

ਟੀਪੀਡੀ ਦੀ ਮਹਿਲਾ ਸ਼ਾਖਾ ਦੀ ਆਗੂ ਵੰਗਲਾਪੁਡੀ ਅਨੀਤਾ ਨੇ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਹਾਈਕੋਰਟ ਨੂੰ ਇੱਕ ਪੱਤਰ ਲਿੱਖ ਕੇ ਡਾ. ਸੁਧਾਕਰ ਨਾਲ ਪੁਲਿਸ ਦੇ ਮਾੜੇ ਵਿਵਹਾਰ ਦੀ ਸ਼ਿਕਾਇਤ ਕੀਤੀ ਹੈ।

ਅਦਾਲਤ ਨੇ ਇਸ ਮਾਮਲੇ ਵਿੱਚ ਖ਼ੁਦਮੁਖਤਿਆਰੀ ਨੋਟਿਸ ਲੈਣ ਲਈ ਸਹਿਮਤੀ ਦਿੰਦਿਆਂ ਹੈ, ਮਾਮਲੇ ਦੀ ਸੁਣਵਾਈ 20 ਮਈ ਨੂੰ ਕਰਨ ਦਾ ਐਲਾਨ ਕੀਤਾ ਹੈ।

ਅਦਾਲਤ ਨੇ ਡਾ. ਸੁਧਾਕਰ ਨੂੰ ਵੀ 20 ਮਈ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

https://youtu.be/UJQWdOTEGa4

ਉਸ ਦਿਨ ਕੀ ਹੋਇਆ ਸੀ?

ਵਿਸ਼ਾਖਾਪਟਨਮ ਦੇ ਪੁਲਿਸ ਕਮਿਸ਼ਨਰ ਆਰ. ਕੇ. ਮੀਨਾ ਨੇ ਬੀਬੀਸੀ ਤੇਲੁਗੂ ਨੂੰ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਵਿੱਚ ਸ਼ਨੀਵਾਰ ਨੂੰ ਇੱਕ ਫ਼ੋਨ ਆਇਆ ਸੀ।

ਇਸ ਫ਼ੋਨ ਰਾਹੀਂ ਦੱਸਿਆ ਗਿਆ ਸੀ ਕਿ ਇੱਕ ਵਿਅਕਤੀ ਵਿਸ਼ਾਖਾਪਟਨਮ ਦੇ ਅਕਾਯਾਪੈਲਮ ਇਲਾਕੇ ਵਿੱਚ ਹਾਈਵੇਅ ''ਤੇ ਹੰਗਾਮਾ ਕਰ ਰਿਹਾ ਸੀ।

ਉਨ੍ਹਾਂ ਅਨੁਸਾਰ, ਪੁਲਿਸ ਮੌਕੇ ''ਤੇ ਪਹੁੰਚੀ ਅਤੇ ਇਹ ਪਤਾ ਲਾਇਆ ਕਿ ਇਹ ਵਿਅਕਤੀ ਨਰਸੀਪੱਟਨਮ ਸਰਕਾਰੀ ਹਸਪਤਾਲ ਦਾ ਇੱਕ ਡਾਕਟਰ ਹੈ ਜਿਸ ਨੂੰ ਪਿਛਲੇ ਦਿਨੀਂ ਮੁਅੱਤਲ ਕੀਤਾ ਗਿਆ ਸੀ।

ਡਾ. ਸੁਧਾਕਰ ਰਾਓ ਸ਼ਰਾਬ ਦੇ ਨਸ਼ੇ ਵਿੱਚ ਹੰਗਾਮਾ ਕਰ ਰਹੇ ਸੀ। ਇਸ ਹੰਗਾਮੇ ਦੌਰਾਨ ਉਨ੍ਹਾਂ ਨੇ ਸ਼ਰਾਬ ਦੀ ਬੋਤਲ ਵੀ ਸੜਕ ''ਤੇ ਸੁੱਟ ਦਿੱਤੀ ਸੀ।

ਉਨ੍ਹਾਂ ਨੇ ਲੋਕਾਂ ਨਾਲ ਦੁਰਵਿਵਹਾਰ ਕੀਤਾ। ਬਾਅਦ ਵਿੱਚ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਹੱਥ ਬੰਨ੍ਹ ਦਿੱਤੇ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਕਮਿਸ਼ਨਰ ਦੇ ਅਨੁਸਾਰ, "ਡਾ. ਸੁਧਾਕਰ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਉਨ੍ਹਾਂ ਨੇ ਪੁਲਿਸ ਨਾਲ ਮਾੜਾ ਸਲੂਕ ਕੀਤਾ। ਉਨ੍ਹਾਂ ਨੇ ਇੱਕ ਕਾਂਸਟੇਬਲ ਦਾ ਮੋਬਾਈਲ ਖੋਹ ਕੇ ਸੁੱਟ ਦਿੱਤਾ। ਡਾਕਟਰ ਕਿਸੇ ਮਨੋਵਿਗਿਆਨਕ ਸਮੱਸਿਆ ਤੋਂ ਗੁਜ਼ਰ ਰਹੇ ਹਨ।”

ਮੀਨਾ ਨੇ ਕਿਹਾ ਕਿ ਪੁਲਿਸ ਨੇ ਡਾ. ਸੁਧਾਕਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣੇ ਲੈ ਆਏ ਤਾਂ ਕਿ ਨੈਸ਼ਨਲ ਹਾਈਵੇਅ ''ਤੇ ਕੋਈ ਦਿੱਕਤ ਨਾ ਆਵੇ।

ਕਮਿਸ਼ਨਰ ਨੇ ਦੱਸਿਆ, "ਅਸੀਂ ਮੈਡੀਕਲ ਜਾਂਚ ਲਈ ਉਨ੍ਹਾਂ ਨੂੰ ਕਿੰਗ ਜਾਰਜ ਹਸਪਤਾਲ ਭੇਜਿਆ ਸੀ। ਡਾਕਟਰਾਂ ਦੀ ਸਲਾਹ ''ਤੇ ਅਸੀਂ ਉਨ੍ਹਾਂ ਨੂੰ ਮੈਂਟਲ ਕੇਅਰ ਹਸਪਤਾਲ ਭੇਜ ਦਿੱਤਾ ਹੈ।"

ਹਾਲਾਂਕਿ, ਇਹ ਪੂਰਾ ਮਾਮਲਾ ਹੁਣ ਰਾਜਨੀਤਿਕ ਰੰਗ ਲੈਂਦਾ ਦਿੱਖ ਰਿਹਾ ਹੈ।

ਵਿਰੋਧੀ ਧਿਰ ਵਿੱਚ ਬੈਠੀ ਤੇਲੁਗੂ ਦੇਸ਼ਮ ਪਾਰਟੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਡਾਕਟਰ ਤੋਂ ਬਦਲਾ ਲੈ ਰਹੀ ਹੈ ਕਿਉਂਕਿ ਉਨ੍ਹਾਂ ਨੇ ਸੂਬਾ ਸਰਕਾਰ ''ਤੇ ਸਵਾਲ ਚੁੱਕੇ ਸਨ।

ਪਾਰਟੀ ਨੇ ਡਾਕਟਰ ਦੀ ਹਮਾਇਤ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵੀ ਕੀਤੇ ਹਨ।

ਦੂਜੇ ਪਾਸੇ, ਡਾਕਟਰ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਹ ਸਰਕਾਰ ਤੋਂ ਮੁਅੱਤਲੀ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਿ ਉਹ ਵਾਪਸ ਕੰਮ ‘ਤੇ ਜਾ ਸਕਣ।

ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਹੰਗਾਮਾ ਕਰਨ ਲਈ ਕੇਸ ਦਰਜ ਕੀਤਾ ਹੈ। ਹਾਲਾਂਕਿ, ਸਰਕਾਰੀ ਮੈਂਟਲ ਕੇਅਰ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਨਿਗਰਾਨੀ ਹੇਠ ਰੱਖਣ ਦੀ ਜ਼ਰੂਰਤ ਹੈ।

ਕੋਰੋਨਾਵਾਇਰਸ
BBC

ਡਾ. ਸੁਧਾਕਰ ਕੌਣ ਹਨ ਅਤੇ ਕੀ ਹੈ ਉਨ੍ਹਾਂ ਨਾਲ ਜੁੜਿਆ ਵਿਵਾਦ?

ਡਾ. ਸੁਧਾਕਰ ਨਰਸੀਪੱਟਨਮ ਸਰਕਾਰੀ ਹਸਪਤਾਲ ਵਿੱਚ ਅਨੈਸਥੀਓਲੋਜਿਸਟ ਵਜੋਂ ਕੰਮ ਕਰਦੇ ਹਨ।

2 ਅਪ੍ਰੈਲ ਨੂੰ ਨਰਸੀਪੱਟਨਮ ਵਿੱਚ ਕੋਰੋਨਾਵਾਇਰਸ ਦੇ ਤਿੰਨ ਕੇਸ ਸਾਹਮਣੇ ਆਏ ਸਨ। ਇਨ੍ਹਾਂ ਲੋਕਾਂ ਨੂੰ ਉਸੇ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾ. ਸੁਧਾਕਰ ਕੰਮ ਕਰਦੇ ਸਨ।

ਉਸ ਦਿਨ, ਪੁਲਿਸ ਅਧਿਕਾਰੀਆਂ ਅਤੇ ਸਥਾਨਕ ਨੇਤਾਵਾਂ ਨੇ ਮੀਟਿੰਗ ਕੀਤੀ ਕਿ ਇਨ੍ਹਾਂ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਿਵੇਂ ਕੀਤਾ ਜਾਵੇ।

ਸੁਧਾਕਰ ਨੇ ਇਸ ਮੀਟਿੰਗ ਵਿੱਚ ਪੀਪੀਈ ਕਿੱਟਾਂ ਤੇ ਮਾਸਕ ਦੀ ਕਮੀ ਬਾਰੇ ਮੁੱਦਾ ਚੁੱਕਿਆ ਅਤੇ ਸਰਕਾਰ ''ਤੇ ਗੰਭੀਰ ਦੋਸ਼ ਲਗਾਏ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਹਰ ਕੱਢ ਦਿੱਤਾ।

ਸੁਧਾਕਰ ਨੇ ਬਾਅਦ ਵਿੱਚ ਸਰਕਾਰ ''ਤੇ ਦੋਸ਼ ਲਗਾਉਂਦੇ ਹੋਏ ਕਿਹਾ, "ਸਰਕਾਰ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਸਟਾਫ਼ ਨੂੰ ਲੋੜੀਂਦੀ ਸੁਰੱਖਿਆਤਮਕ ਗੀਅਰ ਅਤੇ ਪੀਪੀਈ ਕਿੱਟਾਂ ਨਹੀਂ ਦੇ ਰਹੀ।"

https://youtu.be/mYUWpf01nLg

"ਸਾਨੂੰ 15 ਦਿਨਾਂ ਲਈ ਇੱਕੋ ਮਾਸਕ ਵਰਤਣ ਕਰਨ ਲਈ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੀ ਅਸੀਂ ਇੱਕ ਹੋਰ ਮਾਸਕ ਮੰਗ ਸਕਦੇ ਹਾਂ। ਅਸੀਂ ਮਰੀਜ਼ਾਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਕਿਵੇਂ ਉਨ੍ਹਾਂ ਦਾ ਇਲਾਜ ਕਰ ਸਕਦੇ ਹਾਂ।”

ਜਿਵੇਂ ਹੀ ਉਨ੍ਹਾਂ ਦੀ ਟਿੱਪਣੀ ਦਾ ਵੀਡੀਓ ਵਾਇਰਲ ਹੋਇਆ, ਸੂਬਾ ਸਰਕਾਰ ਨੇ ਉਨ੍ਹਾਂ ਦੁਆਰਾ ਲਾਏ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਅਤੇ ਡਾ. ਸੁਧਾਕਰ ਨੂੰ ਅਨੁਸ਼ਾਸਨੀ ਆਧਾਰਾਂ ''ਤੇ ਮੁਅੱਤਲ ਕਰ ਦਿੱਤਾ।

ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਕੋਈ ਮਸਲਾ ਸੀ ਤਾਂ ਵੀ ਸੁਧਾਕਰ ਉੱਚ ਅਧਿਕਾਰੀਆਂ ਦੇ ਸਾਹਮਣੇ ਇਸ ਗੱਲ ਨੂੰ ਰੱਖ ਸਕਦੇ ਸੀ। ਉਨ੍ਹਾਂ ਦੇ ਬਿਆਨ ਨੇ ਸਿਹਤ ਕਰਮਚਾਰੀਆਂ ਦੇ ਮਨੋਬਲ ਨੂੰ ਠੇਸ ਪਹੁੰਚਾਈ ਹੈ।

ਕੁਝ ਦਿਨਾਂ ਬਾਅਦ, ਸੁਧਾਕਰ ਨੇ ਮੰਨਿਆ ਕਿ ਉਨ੍ਹਾਂ ਤੋਂ ਗਲਤੀ ਹੋ ਗਈ।

ਇੱਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਆਪਣੀ ਮੁਅੱਤਲੀ ਖ਼ਤਮ ਕਰਨ ਦੀ ਬੇਨਤੀ ਕੀਤੀ।

ਹਾਲਾਂਕਿ, ਸਰਕਾਰ ਨੇ ਉਨ੍ਹਾਂ ਦੇ ਹੱਕ ਵਿੱਚ ਕੋਈ ਹੁਕਮ ਜਾਰੀ ਨਹੀਂ ਕੀਤਾ।

ਡਾਕਟਰ ਦਾ ਕੀ ਕਹਿਣਾ ਹੈ?

ਡਾ. ਸੁਧਾਕਰ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹ ਆਪਣੇ ਕਰਜ਼ੇ ਦੀ ਕਿਸ਼ਤ ਬੈਂਕ ਵਿੱਚ ਜਮਾ ਕਰਵਾਉਣ ਗਏ ਸੀ।

ਉਨ੍ਹਾਂ ਨੇ ਕਿਹਾ ਸੀ, “ਮੈਂ ਦਸ ਲੱਖ ਰੁਪਏ ਲੈ ਕੇ ਬੈਂਕ ਜਾ ਰਿਹਾ ਸੀ ਤਾਂ ਕਿ ਕਰਜ਼ੇ ਦੀ ਕਿਸ਼ਤ ਭਰ ਸਕਾਂ। ਪਹਿਲਾਂ ਪੁਲਿਸ ਨੇ ਮੈਨੂੰ ਮਰੀਪਾਲਮ ਜੰਕਸ਼ਨ ਉੱਤੇ ਰੋਕਿਆ।”

“ਫਿਰ ਪੋਰਟ ਹਸਪਤਾਲ ਵਾਲੇ ਚੌਂਕ ਵਿੱਚ ਰੋਕਿਆ। ਉਨ੍ਹਾਂ ਨੇ ਮੇਰੇ ਪੈਸੇ ਤੇ ਫ਼ੋਨ ਖੋਹ ਲਿਆ। ਮੈਨੂੰ ਮਾਰਿਆ। ਪਿਛਲੇ ਕੁਝ ਦਿਨਾਂ ਤੋਂ ਲੋਕ ਮੈਨੂੰ ਫ਼ੋਨ ਕਰਕੇ ਧਮਕਾ ਰਹੇ ਹਨ।”

“ਲੋਕ ਮੇਰੀ ਆਲੋਚਨਾ ਕਰ ਰਹੇ ਹਨ ਕਿ ਮੈਂ ਪੰਜ ਰੁਪਏ ਦੇ ਮਾਸਕ ਦੇ ਵਿਵਾਦ ਕਰਕੇ ਮੁਅੱਤਲ ਹੋਇਆ ਹਾਂ। ਅੱਜ ਪੁਲਿਸ ਨੇ ਮੇਰੇ ਉੱਤੇ ਹਮਲਾ ਕੀਤਾ ਹੈ।”

ਉਨ੍ਹਾਂ ਨੇ ਇਹ ਗੱਲਾਂ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਕਹੀਆਂ।

https://youtu.be/yrDsPgLFepk

ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੀ 5 ਸਾਲ ਦੀ ਨੌਕਰੀ ਬਾਕੀ ਹੈ ਅਤੇ ਉਹ ਇਸ ਨੂੰ ਪੂਰਾ ਕਰਨਾ ਚਾਹੁੰਦੇ ਹਨ।

ਹਾਲਾਂਕਿ, ਪੁਲਿਸ ਨੇ ਉਨ੍ਹਾਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਹੈ ਕਿ ਡਾਕਟਰ ਨੇ ਹੀ ਹਾਈਵੇਅ ''ਤੇ ਹੰਗਾਮਾ ਕਰਨਾ ਸ਼ੁਰੂ ਕੀਤਾ ਸੀ।

ਸੁਧਾਕਰ ਇਸ ਸਮੇਂ ਸਰਕਾਰੀ ਮੈਂਟਲ ਕੇਅਰ ਹਸਪਤਾਲ ਵਿੱਚ ਹਨ। ਹਸਪਤਾਲ ਦੀ ਸੁਪਰਡੈਂਟ ਡਾ. ਰਾਧਾ ਰਾਣੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਨਿਗਰਾਨੀ ਵਿੱਚ ਰੱਖਿਆ ਜਾਣਾ ਹੈ।

ਉਨ੍ਹਾਂ ਕਿਹਾ, “ਅਸੀਂ ਇਹ ਸਮਝ ਪਾਏ ਹਾਂ ਕਿ ਡਾ. ਸੁਧਾਕਰ ਗੰਭੀਰ ਅਤੇ ਮਨੋਵਿਗਿਆਨਕ ਤੌਰ ''ਤੇ ਨਾਜ਼ੁਕ ਪਲ ਤੋਂ ਗੁਜ਼ਰ ਰਹੇ ਹਨ।”

“ਹਾਲਾਂਕਿ, ਸਾਨੂੰ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੋ ਹਫ਼ਤਿਆਂ ਦੇ ਸਮੇਂ ਦੀ ਲੋੜ ਹੈ। ਅਸੀਂ ਇਸ ਬਾਰੇ ਪੁਲਿਸ ਨੂੰ ਦੱਸ ਚੁਕੇ ਹਾਂ। ਫਿਲਹਾਲ ਉਨ੍ਹਾਂ ਦੇ ਹਾਲਾਤ ਸਥਿਰ ਹਨ ਤੇ ਅਸੀਂ ਉਨ੍ਹਾਂ ਦਾ ਇਲਾਜ਼ ਕਰ ਰਹੇ ਹਾਂ।”

ਕੋਰੋਨਾਵਾਇਰਸ
BBC

''ਮੇਰੇ ਪੁੱਤਰ ਨੂੰ ਘਰ ਭੇਜ ਦਿਓ''

ਡਾਕਟਰ ਸੁਧਾਕਰ ਦੀ ਮਾਂ ਕਾਵੇਰੀ ਨੇ ਦੋਸ਼ ਲਾਇਆ ਹੈ ਕਿ ਸੁਧਾਕਰ ਉਸ ਦਿਨ ਤੋਂ ਹੀ ਮੁਸੀਬਤ ਵਿੱਚ ਹਨ ਜਦੋਂ ਤੋਂ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਬੀਬੀਸੀ ਤੇਲੁਗੂ ਨੂੰ ਕਿਹਾ, “ਮੇਰੇ ਪੁੱਤਰ ਦਾ ਬਤੌਰ ਡਾਕਟਰ ਇੱਕ ਵੱਡਾ ਨਾਮ ਹੈ। ਪਰ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ, ਉਨ੍ਹਾਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

"ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਤਣਾਅ ਵਿੱਚ ਸੀ।"

"ਉਸ ਨੂੰ ਕੋਈ ਮਾਨਸਿਕ ਬਿਮਾਰੀ ਨਹੀਂ ਹੈ। ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਸਨੂੰ ਘਰ ਭੇਜਿਆ ਜਾਵੇ ਅਤੇ ਉਸਦੀ ਮੁਅੱਤਲੀ ਰੱਦ ਕੀਤੀ ਜਾਵੇ।”

ਰਾਜਨੀਤਿਕ ਰੰਗ

ਸੂਬੇ ਵਿੱਚ ਡਾ. ਸੁਧਾਕਰ ਦੇ ਵਿਵਾਦ ਨੇ ਰਾਜਨੀਤਿਕ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ।

ਟੀਡੀਪੀ ਸਰਕਾਰ ''ਤੇ ਡਾਕਟਰ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਤੋਂ ਬਦਲਾ ਲੈਣ ਦਾ ਦੋਸ਼ ਲਾ ਰਹੀ ਹੈ। ਹਾਲਾਂਕਿ, ਸੱਤਾਧਾਰੀ ਵਾਈਐਸਸੀਆਰਪੀ ਦਾ ਕਹਿਣਾ ਹੈ ਕਿ ਡਾਕਟਰ ਟੀਡੀਪੀ ਦੇ ਖੇਡ ਵਿੱਚ ਬਲੀ ਦਾ ਬੱਕਰਾ ਬਣ ਗਏ।

ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਨੰਦੀਗਾਮ ਸੁਰੇਸ਼ ਨੇ ਕਿਹਾ, “ਡਾ. ਸੁਧਾਕਰ ਟੀਡੀਪੀ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਟੀਡੀਪੀ ਦੀ ਟਿਕਟ ''ਤੇ ਚੋਣ ਲੜਨ ਦੀ ਕੋਸ਼ਿਸ਼ ਵੀ ਕੀਤੀ ਸੀ।"

"ਵਿਰੋਧੀ ਪਾਰਟੀ ਮਾਨਸਿਕ ਤੌਰ ‘ਤੇ ਅਸਥਿਰ ਇਸ ਦਲਿਤ ਡਾਕਟਰ ਰਾਹੀਂ ਸਰਕਾਰ ਨੂੰ ਮੁਸ਼ਕਲ ਵਿੱਚ ਪਾਉਣਾ ਚਾਹੁੰਦੀ ਹੈ।"


ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://youtu.be/JgIP7FlRO1M

https://youtu.be/4MT0E3QtkRg

https://youtu.be/n8FMvpyjhDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2077fe84-896e-4af4-b6df-3eba9eed7ac4'',''assetType'': ''STY'',''pageCounter'': ''punjabi.india.story.52768413.page'',''title'': ''ਕੋਰੋਨਾਵਾਇਰਸ ਸੰਕਟ: ਆਂਧਰਾ ਪ੍ਰਦੇਸ਼ ਸਰਕਾਰ ਨੂੰ ਸਵਾਲ ਕਰਨ ਵਾਲਾ ਡਾਕਟਰ ਮਾਨਸਿਕ ਹਸਪਤਾਲ ਵਿੱਚ ਕਿਉਂ ਹੈ'',''author'': ''ਵੀ ਸ਼ੰਕਰ'',''published'': ''2020-05-23T10:01:32Z'',''updated'': ''2020-05-23T10:01:32Z''});s_bbcws(''track'',''pageView'');


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ