ਕੋਰੋਨਾਵਾਇਰਸ: ਭਾਰਤ ਨਾਲ ਜਿਸ ਦਵਾਈ ਕਰਕੇ ਨਾਰਾਜ਼ ਹੋਏ ਸਨ ਟਰੰਪ ਉਸ ਨਾਲ ਮੌਤ ਦਾ ਖ਼ਤਰਾ ਵੱਧ- ਅਧਿਐਨ

05/23/2020 1:03:15 PM

ਕੋਰੋਨਾਵਾਇਰਸ
Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਹ ਕੋਵਿਡ-19 ਬਿਮਾਰੀ ਤੋਂ ਬਚਣ ਲਈ ਮਲੇਰੀਆ ਦੀ ਦਵਾਈ ਹਾਈਡਰੋਕਸੀਕਲੋਰੋਕਵਿਨ ਲੈ ਰਹੇ ਹਨ।

ਸਾਇੰਸ ਜਰਰਲ ’ਲੈਂਸੇਟ’ ਨੇ ਆਪਣੇ ਅਧਿਐਨ ਵਿੱਚ ਦੇਖਿਆ ਹੈ ਕਿ ਕੋਰੋਨਾਵਾਇਰਸ ਨਾਲ ਲਾਗ ਦੇ ਇਲਾਜ ਵਿੱਚ ਜਿੱਥੇ ਹਾਈਡਰੋਕਸੀਕਲੋਰੋਕਵਿਨ ਦਵਾਈ ਦਿੱਤੀ ਜਾ ਰਹੀ ਹੈ, ਉੱਥੇ ਮੌਤ ਦਾ ਖ਼ਤਰਾ ਜ਼ਿਆਦਾ ਹੈ।

ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਮਲੇਰੀਆ ਦੀ ਇਸ ਦਵਾਈ ਨਾਲ ਕੋਰੋਨਾ ਦੀ ਲਾਗ ਵਾਲੇ ਮਰੀਜ਼ਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ।

ਕੋਰੋਨਾਵਾਇਰਸ
BBC

ਭਾਰਤ ਵਿੱਚ ਮਾਰਚ ਵਿੱਚ ਇਸ ਦਵਾਈ ਦੀ ਦਰਾਮਦਗੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਅਮਰੀਕੀ ਰਾਸ਼ਟਰਪਤੀ ਟਰੰਪ ਚਾਹੁੰਦੇ ਸਨ ਕਿ ਭਾਰਤ ਇਹ ਪਾਬੰਦੀ ਹਟਾਏ ਅਤੇ ਅਮਰੀਕਾ ਨੂੰ ਪੂਰਤੀ ਕਰੇ।

ਟਰੰਪ ਦੇ ਕਹਿਣ ਤੋਂ ਬਾਅਦ ਭਾਰਤ ਨੇ ਪਾਬੰਦੀਆਂ ਵਿੱਚ ਥੋੜ੍ਹੀ ਜਿਹੀ ਢਿੱਲ ਦਿੱਤੀ ਸੀ।

ਟਰੰਪ ਨੇ ਇਸੇ ਹਫ਼ਤੇ ਕਿਹਾ ਸੀ ਕਿ ਉਹ ਦਵਾਈ ਲੈ ਰਹੇ ਹਨ ਜਦ ਕਿ ਸਿਹਤ ਅਧਿਕਾਰੀਆਂ ਨੇ ਚਿਤਾਇਆ ਸੀ ਕਿ ਇਸ ਨਾਲ ਦਿਲ ਦੇ ਰੋਗ ਦੀ ਸਮੱਸਿਆ ਵਧ ਸਕਦੀ ਹੈ।

ਟਰੰਪ ਮੈਡੀਕਲ ਸਟੱਡੀ ਦੀ ਖਿਲਾਫ਼ਤ ਕਰਦਿਆਂ ਉਸ ਦਵਾਈ ਲਈ ਉਤਸ਼ਾਹਿਤ ਕਰਦੇ ਰਹੇ ਹਨ।

ਹਾਈਡਰੋਕਸੀਕਲੋਰੋਕਵਿਨ
getty images
ਖੋਜਕਾਰਾਂ ਨੇ ਕਿਹਾ ਹੈ ਕਿ ਹਾਈਡਰੋਕਸੀਕਲੋਰੋਕਵਿਨ ਕਲੀਨੀਕਲ ਟ੍ਰਾਇਲ ਤੋਂ ਬਾਹਰ ਲੈਣਾ ਖ਼ਤਰਨਾਕ ਹੈ

ਮਲੇਰੀਆ ਦੇ ਰੋਗੀਆਂ ਲਈ

ਹਾਈਡਰੋਕਸੀਕਲੋਰੋਕਵਿਨ ਮਲੇਰੀਆ ਦੇ ਰੋਗੀਆਂ ਲਈ ਸੁਰੱਖਿਅਤ ਹੈ ਅਤੇ ਲੁਪਸ ਜਾਂ ਗਠੀਆ ਦੇ ਕੁਝ ਮਾਮਲਿਆਂ ਵਿੱਚ ਇਹ ਲਾਭਕਾਰੀ ਹੈ।

ਪਰ ਕੋਰੋਨਾ ਲਾਗ ਨੂੰ ਲੈ ਕੇ ਕੋਈ ਕਲੀਨੀਕਲ ਟ੍ਰਾਇਲ ਇਸ ਦਵਾਈ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਹੈ।

ਦਿ ਲੈਂਸੇਟ ਦੀ ਸਟੱਡੀ ਵਿੱਚ ਕੋਰੋਨਾਵਾਇਰਸ ਦੇ 96,000 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।

Click here to see the BBC interactive

ਇਨ੍ਹਾਂ ਵਿਚੋਂ 15,000 ਲੋਕਾਂ ਨੂੰ ਹਾਈਡਰੋਕਸੀਕਲੋਰੋਕਵਿਨ ਦਿੱਤੀ ਗਈ ਜਾਂ ਇਸ ਨਾਲ ਮਿਲਦੀ-ਜੁਲਦੀ ਕਲੋਰੋਕਵਿਨ ਦਿੱਤੀ ਗਈ। ਇਹ ਜਾਂ ਤਾਂ ਕਿਸੇ ਐਂਟੀਬਾਓਟਿਕ ਦੇ ਨਾਲ ਦਿੱਤੀ ਗਈ ਜਾਂ ਫਿਰ ਕੇਵਲ ਇਕੱਲੀ।

ਇਸ ਅਧਿਐਨ ਤੋਂ ਪਤਾ ਲਗਦਾ ਹੈ ਕਿ ਦੂਜੇ ਕੋਵਿਡ-19 ਮਰੀਜ਼ਾਂ ਦੀ ਤੁਲਨਾ ਵਿੱਚ ਕਲੋਰੋਕਵਿਨ ਖਾਣ ਵਾਲੇ ਮਰੀਜ਼ਾਂ ਦੀ ਹਸਪਤਾਲ ਵਿੱਚ ਜ਼ਿਆਦਾ ਮੌਤ ਹੋਈ ਅਤੇ ਦਿਲ ਦੇ ਰੋਗਾਂ ਦੀ ਪਰੇਸ਼ਾਨੀ ਵੀ ਪੈਦਾ ਹੋਈ।

ਜਿਨ੍ਹਾਂ ਨੂੰ ਹਾਈਡਰੋਕਸੀਕਲੋਰੋਕਵਿਨ ਦਿੱਤੀ ਗਈ, ਉਨ੍ਹਾਂ ਵਿੱਚ ਮੌਤ ਦਰ 18 ਫੀਸਦ ਰਹੀ, ਕਲੋਰੋਕਵਿਨ ਲੈਣ ਵਾਲਿਆਂ ਵਿੱਚ ਮੌਤ ਦਰ 16.4 ਫੀਸਦ ਅਤੇ ਜਿਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ, ਉਨ੍ਹਾਂ ਵਿੱਚ ਮੌਤ ਦਰ 9 ਫੀਸਦ ਰਹੀ।

ਜਿਨ੍ਹਾਂ ਦਾ ਇਲਾਜ ਹਾਈਡਰੋਕਸੀਕਲੋਰੋਕਵਿਨ ਜਾਂ ਕਲੋਰੋਕਵਿਨ ਐਂਟੀਬਾਓਟਿਕ ਦੇ ਨਾਲ ਕੀਤਾ ਗਿਆ, ਉਨ੍ਹਾਂ ਵਿੱਚ ਮੌਤ ਦਰ ਹੋਰ ਜ਼ਿਆਦਾ ਸੀ।

ਕੋਰੋਨਾਵਾਇਰਸ
BBC

ਖੋਜਕਾਰਾਂ ਨੇ ਕਿਹਾ ਹੈ ਕਿ ਹਾਈਡਰੋਕਸੀਕਲੋਰੋਕਵਿਨ ਕਲੀਨੀਕਲ ਟ੍ਰਾਇਲ ਤੋਂ ਬਿਨਾਂ ਲੈਣਾ ਖ਼ਤਰਨਾਕ ਹੈ।

ਟਰੰਪ ਨੇ ਕਿਹਾ ਸੀ ਕਿ ਕੋਵਿਡ ਟੈਸਟ ਵਿੱਚ ਉਹ ਨੈਗੇਟਿਵ ਆਏ ਹਨ ਕਿਉਂਕਿ ਉਹ ਹਾਈਡਰੋਕਸੀਕਲੋਰੋਕਵਿਨ ਲੈ ਰਹੇ ਹਨ ਅਤੇ ਇਸ ਦਾ ਸਕਾਰਾਤਮਕ ਲਾਹਾ ਮਿਲਿਆ ਹੈ।

ਇਸ ਨੂੰ ਲੈ ਕੇ ਟ੍ਰਾਇਲ ਚਲ ਰਿਹਾ ਹੈ ਕਿ ਹਾਈਡਰੋਕਸੀਕਲੋਰੋਕਵਿਨ ਕੋਵਿਡ-19 ਲਈ ਅਸਰਦਾਰ ਹੈ ਜਾਂ ਨਹੀਂ।

https://youtu.be/MrixFJmZEJU

ਯੂਰਪ, ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ 40 ਹਜ਼ਾਰ ਤੋਂ ਜ਼ਿਆਦਾ ਸਿਹਤਕਰਮੀਆਂ ਨੂੰ ਇਸ ਟ੍ਰਾਇਲ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ ਖੁਰਾਕ ਦਿੱਤੀ ਜਾਵੇਗੀ।

ਲੈਂਸੇਟ ਦੀ ਸਟੱਡੀ ਬਾਰੇ ਵਿੱਚ ਪੁੱਛਿਆ ਜਾਣ ’ਤੇ ’ਵ੍ਹਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ’ ਦੇ ਕੋ-ਆਰਡੀਨੇਟਰ ਡਾਕਟਰ ਡੇਬੋਰਾਹ ਬਕਰਸ ਨੇ ਕਿਹਾ ਹੈ ਕਿ ਕੋਵਿਡ-19 ਦੀ ਬਿਮਾਰੀ ਦੇ ਇਲਾਜ ਜਾਂ ਉਸ ਨਾਲ ਬਚਾਅ ਲਈ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਨਾਲ ਜੁੜੀਆਂ ਚਿੰਤਾਵਾਂ ਨੂੰ ਲੈ ਕੇ ਸਰਕਾਰੀ ਏਜੰਸੀ ’ਯੂਐੱਸ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ’ ਦਾ ਰੁਖ਼ ’ਬਹੁਤ ਸਪੱਸ਼ਟ’ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਸੰਗਠਨ ’ਪੈਨ ਅਮਰੀਕਾ ਹੈਲਥ ਆਰਗਨਾਈਜੇਸ਼ਨ’ ਦੇ ਨਿਰਦੇਸ਼ਕ ਡਾਕਟਰ ਮਾਕੋਰਸ ਐਸਿਪਨਾਲ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਕਿਸੇ ਵੀ ਕਲੀਨੀਕਲ ਟ੍ਰਾਇਲ ਵਿੱਚ ਕੋਰੋਨਾਵਾਇਰਸ ਦੇ ਇਲਾਜ ਦੇ ਨਾਮ ’ਤੇ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://youtu.be/ZPLr0rSs5bg

https://youtu.be/3mlBjaLpbl4

https://youtu.be/n8FMvpyjhDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''161f8db9-9a93-4e9a-8163-7c4e9e58e967'',''assetType'': ''STY'',''pageCounter'': ''punjabi.international.story.52781541.page'',''title'': ''ਕੋਰੋਨਾਵਾਇਰਸ: ਭਾਰਤ ਨਾਲ ਜਿਸ ਦਵਾਈ ਕਰਕੇ ਨਾਰਾਜ਼ ਹੋਏ ਸਨ ਟਰੰਪ ਉਸ ਨਾਲ ਮੌਤ ਦਾ ਖ਼ਤਰਾ ਵੱਧ- ਅਧਿਐਨ'',''published'': ''2020-05-23T07:19:23Z'',''updated'': ''2020-05-23T07:19:23Z''});s_bbcws(''track'',''pageView'');

Related News