ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਲਾਗ ਫੈਲਣ ਦਾ ਕਿੰਨਾ ਕੁ ਖ਼ਤਰਾ- 5 ਅਹਿਮ ਖ਼ਬਰਾਂ

05/23/2020 8:18:13 AM

ਭਾਰਤ ਵਿੱਚ ਕਰੰਸੀ ਨੋਟਾਂ ਘੱਟ ਵਰਤੋਂ ਕਰਨ ਦਾ ਸੁਜਾਅ ਦਿੱਤਾ ਗਿਆ ਸੀ
Getty images

ਕੋਰੋਨਾਵਾਇਰਸ ਲਾਗ ਤੋਂ ਬਚਣ ਲਈ ਭਾਰਤ ਵਿੱਚ ਕਰੰਸੀ ਨੋਟਾਂ ਦੀ ਵਰਤੋਂ ਘੱਟ ਕਰਨ ਲਈ ਸੁਝਾਅ ਦਿੱਤਾ ਜਾ ਰਿਹਾ ਸੀ।

ਅਖਿਲ ਭਾਰਤੀ ਵਪਾਰੀ ਪਰਿਸੰਘ (ਸੀਏਆਈਟੀ) ਨੇ ਵੀ ਨਕਦੀ ਦੇ ਵਰਤੋਂ ਲਈ ਚਿੰਤਾ ਪ੍ਰਗਟਾਈ ਸੀ।

ਪਰ ਕੀ ਸੱਚਮੁੱਚ ਨੋਟ ਅਤੇ ਸਿੱਕੇ ਲਾਗ ਫੈਲਣ ਦਾ ਕਾਰਨ ਬਣ ਸਕਦੇ ਹਨ? ਇਸ ਬਾਰੇ ਵਿਸਥਾਰ ਵਿੱਚ ਜਾਨਣ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨ ਦੇ ਕਰਾਚੀ ਵਿੱਚ ਹਵਾਈ ਜਹਾਜ਼ ਹੋਇਆ ਕ੍ਰੈਸ਼, 99 ਲੋਕ ਸਨ ਸਵਾਰ

ਕਰਾਚੀ ਵਿੱਚ ਜਹਾਜ਼ ਹਾਦਸਾ
BBC
ਕਰਾਚੀ ਵਿੱਚ ਜਹਾਜ਼ ਹਾਦਸੇ ਦੀਆਂ ਤਸਵੀਰਾਂ

ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋਇਆ ਤਾਂ ਕਈ ਜ਼ਿੰਦਗੀਆਂ ਹਲਾਕ ਹੋ ਗਈਆਂ। ਜਹਾਜ਼ ਨੇ ਉਡਾਣ ਲਾਹੌਰ ਤੋਂ ਭਰੀ ਸੀ।

ਹਵਾਈ ਜਹਾਜ਼ ਹਾਦਸੇ ਵਿੱਚ ਹੁਣ ਤੱ 97 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 19 ਦੀ ਸ਼ਿਨਾਖ਼ਤ ਹੋਈ ਹੈ।

ਸਿੰਧ ਦੇ ਸਿਹਤ ਵਿਭਾਗ ਮੁਤਾਬਕ ਜੇਪੀਐਮਸੀ ਹਸਪਤਾਲ ਵਿੱਚ 66 ਅਤੇ 31 ਲਾਸ਼ਾਂ ਕਰਾਚੀ ਸਿਵਲ ਹਸਪਤਾਲ ਲਾਸ਼ਾਂ ਰੱਖੀਆਂ ਗਈਆਂ ਹਨ।

ਇਹ ਜਹਾਜ਼ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਕੰਪਨੀ ਪੀਆਈਏ ਦਾ ਸੀ ਜੋ ਕਿ ਕਰਾਚੀ ਏਅਰਪੋਰਟ ''ਤੇ ਲੈਂਡ ਕਰਨ ਵਾਲਾ ਸੀ।

ਏਅਰਪੋਰਟ ''ਤੇ ਲੈਂਡਿੰਗ ਤੋਂ ਠੀਕ ਪਹਿਲਾਂ ਇਹ ਜਹਾਜ਼ ਰਿਹਾਇਸ਼ੀ ਇਲਾਕੇ ਮਾਡਲ ਕਾਲੌਨੀ ਵਿੱਚ ਡਿੱਗ ਗਿਆ ਜੋ ਕਿ ਏਅਰਪੋਰਟ ਤੋਂ ਕਾਫੀ ਨੇੜੇ ਹੈ।

ਹਾਦਸੇ ਤੋਂ ਬਾਅਦ ਘਟਨਾ ਸਥਾਨ ਤੋਂ ਕਾਲਾ ਧੂੰਆ ਨਿਕਲਦਾ ਹੋਇਆ ਨਜ਼ਰ ਆਇਆ। ਇਸ ਹਾਦਸੇ ਤੋਂ ਬਾਅਦ ਰਿਕਾਰਡ ਕੀਤੇ ਗਏ ਵੀਡੀਓਜ਼ ਵਿੱਚ ਗਲੀ ''ਚ ਖੜ੍ਹੀਆਂ ਗੱਡੀਆਂ ਸੜਦੀਆਂ ਦਿਖਾਈ ਦਿੱਤੀਆਂ।

ਇਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਚੀਨ ਵੱਲੋਂ ਹਾਂਗਕਾਂਗ ਲਈ ਵਿਵਾਦਤ ਸੁਰੱਖਿਆ ਕਾਨੂੰਨ ਦਾ ਪ੍ਰਸਤਾਵ, ਕੀ ਹਨ ਖ਼ਤਰੇ ਤੇ ਕੀ ਕਹਿੰਦਾ ਹੈ ਕਾਨੂੰਨ

ਹਾਂਗਕਾਂਗ ਦੀ ਅਸੈਂਬਲੀ ਵਿੱਚ ਹੁੰਦਾ ਝਗੜਾ
AFP
ਹਾਂਗਕਾਂਗ ਦੀ ਅਸੈਂਬਲੀ ਵਿੱਚ ਸੋਮਵਾਰ ਨੂੰ ਇਸ ਨੂੰ ਲੈ ਕੇ ਝਗੜਾ ਵੀ ਹੋਇਆ

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਹਾਂਗਕਾਂਗ ਲਈ ਇੱਕ ਵਿਵਾਦਤ ਸੁਰੱਖਿਆ ਕਾਨੂੰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਕਦਮ ਨੂੰ ਸ਼ਹਿਰ ਦੀ ਆਜ਼ਾਦੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਇਹ ਕਾਨੂੰਨ ਰਾਜਧ੍ਰੋਹ, ਅਲਹਿਦਗੀ ਅਤੇ ਵਿਰੋਧ ਕਰਨ ਦਾ ਅਧਿਕਾਰ ਖੋਹ ਲਵੇਗਾ।

ਆਲੋਚਕਾਂ ਦਾ ਕਹਿਣਾ ਹੈ ਕਿ ਚੀਨ ਹਾਂਗਕਾਂਗ ਦੀ ਆਜ਼ਾਦੀ ਬਾਰੇ ਕੀਤਾ ਵਾਅਦਾ ਤੋੜ ਰਿਹਾ ਹੈ। ਹਾਂਗਕਾਂਗ ਨੂੰ ਇੱਕ ਖ਼ਾਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਗਈ ਸੀ ਜੋ ਚੀਨ ਵਿੱਚ ਲੋਕਾਂ ਨੂੰ ਹਾਸਲ ਨਹੀਂ ਹੈ।

ਇਸ ਬਾਰੇ ਵਿਸਥਾਰ ਵਿੱਚ ਇੱਥੇ ਕਲਿੱਕ ਕਰਕੇ ਪੜ੍ਹੋ।

ਕੋਰੋਨਾਵਾਇਰਸ
BBC

ਅਫ਼ਗਾਨਿਸਤਾਨ ਵਿੱਚ ਮੋਟਰਸਾਈਕਲਾਂ ਤੇ ਕਾਰਾਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ ਹਨ ਇਹ ਕੁੜੀਆਂ

ਅਫ਼ਗਾਨਿਸਤਾਨ
BBC

ਅਫ਼ਗਾਨਿਸਤਾਨ ਦੀ ਆਲ-ਗਰਲ ਰੋਬੋਟਿਕਸ ਟੀਮ ਨੇ ਕਾਰ ਦੇ ਪੁਰਜਿਆਂ ਤੋਂ ਕਿਫ਼ਾਇਤੀ ਵੈਂਟੀਲੇਟਰ ਬਣਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ ''ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।

ਇਨ੍ਹਾਂ ਨੂੰ ਅਮਰੀਕਾ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਇਨਾਮ ਵੀ ਮਿਲਿਆ ਹੈ ਅਤੇ ਹੁਣ ਇਹ ਬਾਜ਼ਾਰ ਤੋਂ ਘੱਟ ਕੀਮਤ ''ਤੇ ਵੈਂਟੀਲੇਟਰ ਦੇਣ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ।

ਕਈ ਸਾਲਾਂ ਤੱਕ ਜੰਗ ਦਾ ਮੈਦਾਨ ਰਹੇ ਅਫ਼ਗਾਨਿਸਤਾਨ ਵਿੱਚ ਸਿਰਫ਼ 400 ਵੈਂਟੀਲੇਟਰ ਹਨ। ਇਹ ਕੁੜੀਆਂ ਕਿਵੇਂ ਤਿਆਰ ਕਰ ਰਹੀਆਂ ਹਨ ਵੈਂਟੀਲੇਟਰ ਇਸ ਬਾਰੇ ਜਾਨਣ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ''ਜੇ ਕਿਸਾਨ ਡੇਅਰੀ ਦੇ ਖੇਤਰ ''ਚੋਂ ਬਾਹਰ ਹੋ ਗਿਆ ਤਾਂ ਮੁੜ ਵਾਪਸ ਆਉਣਾ ਮੁਸ਼ਕਲ ਹੈ''

ਕੋਰੋਨਾਵਾਇਰਸ
BBC

ਗੁਰਪ੍ਰੀਤ ਕੌਰ ਕੋਰੋਨਾਵਾਇਰਸ ਤੋ ਬਾਅਦ ਲੱਗੇ ਲੌਕਡਾਊਨ ਕਾਰਨ ਦੁੱਧ ਦੇ ਭਾਅ ਵਿੱਚ ਆਈ ਕਮੀਂ ਉੱਤੇ ਆਪਣੀ ਵਿਥਿਆ ਸੁਣਾ ਰਹੀ ਸੀ।

ਮੱਧ ਵਰਗੀ ਕਿਸਾਨੀ ਨਾਲ ਸਬੰਧਿਤ ਗੁਰਪ੍ਰੀਤ ਕੌਰ ਕੋਲ ਛੇ ਮੱਝਾਂ ਸਨ, ਜਿਸ ਦਾ ਦੁੱਧ ਵੇਚ ਕੇ ਉਹ ਘਰ ਦਾ ਖਰਚ ਚਲਾਉਂਦੀ ਸੀ ਪਰ ਕੋਰੋਨਾਵਾਇਰਸ ਦੇ ਕਾਰਨ ਇੱਕ ਦਮ ਦੁੱਧ ਦੀ ਖਰੀਦ ਵਿੱਚ ਕਮੀ ਆ ਗਈ।

ਉਹ ਕਹਿੰਦੀ ਹੈ ਕਿ ਘਰ ਦਾ ਗੁਜਾਰਾ ਹੀ ਦੁੱਧ ਵੇਚ ਹੁੰਦਾ ਸੀ ਪਰ ਹੁਣ ਸਭ ਔਖਾ ਹੋ ਜਾ ਰਿਹਾ ਹੈ।

ਕੋਰੋਨਾ ਕਰਕੇ ਡੇਅਰੀ ਫਾਰਮਿੰਗ ਵਿੱਚ ਘਾਟਾ ਝੱਲ ਰਹੇ ਅਜਿਹੇ ਹੀ ਕੁਝ ਹੋਰ ਲੋਕਾਂ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=zU_J-lPkiRs

https://www.youtube.com/watch?v=n8FMvpyjhDk

https://www.youtube.com/watch?v=pNEDcztdew0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d57fa5e6-2a2d-42bd-a958-4b30a790614f'',''assetType'': ''STY'',''pageCounter'': ''punjabi.india.story.52780484.page'',''title'': ''ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਲਾਗ ਫੈਲਣ ਦਾ ਕਿੰਨਾ ਕੁ ਖ਼ਤਰਾ- 5 ਅਹਿਮ ਖ਼ਬਰਾਂ'',''published'': ''2020-05-23T02:33:42Z'',''updated'': ''2020-05-23T02:33:42Z''});s_bbcws(''track'',''pageView'');

Related News