ਕੋਰੋਨਾਵਾਇਰਸ: ਕੋਵਿਡ-19 ਸਾਡੀ ਨੀਂਦ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ- ਪੰਜ ਅਹਿਮ ਖ਼ਬਰਾਂ

05/22/2020 7:48:11 AM

ਕੋਰੋਨਾਵਾਇਰਸ
Getty Images

ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਚਾਹੇ ਲੌਕਡਾਊਨ ਵਿੱਚ ਕੁਝ ਢਿੱਲਾਂ ਦੇ ਦਿੱਤੀਆਂ ਗਈਆਂ ਹਨ ਪਰ ਅਜੇ ਵੀ ਬਹੁਤੇ ਲੋਕ ਕੰਮ ''ਤੇ ਪਰਤ ਨਹੀਂ ਪਾ ਰਹੇ।

ਇਸੇ ਲੌਕਡਾਊਨ ਕਰਕੇ ਲਗਾਤਾਰ ਘਰ ਬੈਠਣ ਨਾਲ ਸਾਡੀਆਂ ਆਦਤਾਂ ''ਤੇ ਵੀ ਅਸਰ ਪੈ ਰਿਹਾ ਹੈ।

ਇਸ ਦਾ ਸਭ ਤੋਂ ਵੱਧ ਅਸਰ ਸਾਡੀਆਂ ਸੌਣ ਦੀਆਂ ਆਦਤਾਂ ਉੱਤੇ ਪੈਂਦਾ ਦਿਖ ਰਿਹਾ ਹੈ।

ਸਪੇਨ ਦੇ ਸੈਂਟਰ ਫਾਰ ਐਡਵਾਂਸਡ ਨਿਊਰੋਲੋਜੀ ਦੇ ਡਾ. ਹੇਰਨਾਂਡੋ ਪੇਰੇਜ਼ ਨੇ ਬੀਬੀਸੀ ਨੂੰ ਦੱਸਿਆ ਕਿ ਨੀਂਦ ਦੋ ਤਰੀਕਿਆਂ ਨਾਲ ਨਿਯਮਿਤ ਹੁੰਦੀ ਹੈ, ਚਾਨ੍ਹਣ, ਹਨੇਰੇ ਨਾਲ ਤੇ ਥਕਾਨ ਕਰਕੇ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਲੌਕਡਾਊਨ: ਰੇਲ ਗੱਡੀ ਦੇ ਮੁਸਾਫ਼ਰਾਂ ਨੂੰ ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਭਾਰਤੀ ਰੇਲਵੇ ਕੁਝ ਸਾਵਧੀਆਂ ਦੀ ਵਰਤੋਂ ਕਰ ਕੇ 200 ਰੇਲਾਂ ਚਲਾਉਣ ਜਾ ਰਿਹਾ ਹੈ
getty images
ਭਾਰਤੀ ਰੇਲਵੇ ਕੁਝ ਸਾਵਧੀਆਂ ਦੀ ਵਰਤੋਂ ਕਰ ਕੇ 200 ਰੇਲਾਂ ਚਲਾਉਣ ਜਾ ਰਿਹਾ ਹੈ

ਭਾਰਤ ਨੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਵਿੱਚ ਕੁਝ ਸਾਵਧਾਨੀਆਂ ਦੇ ਨਾਲ ਪੜਾਅਵਾਰ ਰੇਲ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਰੇਲ ਮੰਤਰਾਲਾ, ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਦੀ ਆਪਸੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਭਾਰਤੀ ਰੇਲ ਪਹਿਲੀ ਜੂਨ ਤੋਂ 200 ਹੋਰ ਰੇਲਗੱਡੀਆਂ ਚਲਾਏਗੀ।

ਰੇਲਵੇ ਨੇ ਦੁਰਾਂਤੋ, ਸੰਪਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਲਿਆ। ਇਨ੍ਹਾਂ ਰੇਲਗੱਡੀਆਂ ਵਿੱਚ ਸੀਟਾਂ ਦੀ ਬੁਕਿੰਗ 21 ਮਈ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ।

ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਗੱਡੀਆਂ ਨੂੰ ਚਲਾਉਣ ਸਮੇਂ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਪੂਰੀ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਲੌਕਡਾਊਨ: ਕੋਲਕਾਤਾ ਗਈ 56 ਦਿਨਾਂ ਬਾਅਦ ਹਿਮਾਚਲ ਪਰਤੀ ਬਰਾਤ

"ਸਾਡੀ ਤਾਂ ਹਾਲਤ ਇਹ ਹੈ ਕਿ ਅਸਮਾਨ ਤੋਂ ਡਿੱਗੇ ਖਜੂਰ ''ਤੇ ਅਟਕੇ। ਅਸੀਂ ਪੱਛਮੀ ਬੰਗਾਲ ਤੋਂ ਤਾਂ ਆ ਗਏ ਹਾਂ ਪਰ ਪ੍ਰਸ਼ਾਸਨ ਨੇ ਸਾਨੂੰ ਇਕਾਂਤਵਾਸ ਕਰ ਦਿੱਤਾ ਹੈ, ਮੇਰੇ ਤਾਂ ਵਿਆਹ ਦੇ ਚਾਅ ਵੀ ਲੌਕਡਾਊਨ ਨੇ ਖ਼ਤਮ ਕਰ ਕੇ ਰੱਖ ਦਿੱਤੇ ਹਨ।”

ਇਹ ਕਹਿਣਾ ਹੈ ਹਿਮਾਚਲ ਪ੍ਰਦੇਸ਼ ਦੇ ਊਨਾ ਇਲਾਕੇ ਦੇ ਰਹਿਣ ਵਾਲੇ ਸੁਨੀਲ ਕੁਮਾਰ ਦਾ।

ਉਹ ਪੱਛਮੀ ਬੰਗਾਲ 21 ਮਾਰਚ ਨੂੰ ਬਰਾਤ ਲੈ ਕੇ ਗਿਆ ਸੀ।

ਲੌਕਡਾਊਨ ਕਾਰਨ ਉਹ ਬਰਾਤੀਆਂ ਦੇ ਨਾਲ ਉੱਥੇ ਹੀ ਫਸ ਗਿਆ।ਪ੍ਰਸ਼ਾਸਨ ਦੀ ਮਦਦ ਨਾਲ ਹੁਣ ਉਸ ਨੇ 56 ਦਿਨਾਂ ਬਾਅਦ ਬਰਾਤੀਆਂ ਸਮੇਤ ਆਪਣੇ ਸੂਬੇ ਵਿਚ ਵਾਪਸੀ ਕੀਤੀ ਹੈ। ਹੋਰ ਪੜ੍ਹਨ ਲਈ ਕਲਿਕ ਕਰੋ।

ਪੁੱਤਰ ਦੀ ਤੇਰਵੀਂ ’ਤੇ ਪਹੁੰਚ ਨਾ ਸਕੇ ਪਿਓ ਦਾ ਦਰਦ, ‘ਕੰਮ ਮਿਲੇ ਨਾ ਮਿਲੇ, ਪਰ ਦਿੱਲੀ ਨਹੀਂ ਜਾਣਾ’

ਰਾਮਪੁਕਾਰ-ਹੈਡ ਲਾਈਨ ਇਸੇ ਦੇ ਹਿਸਾਬ ਨਾਲ ਦਿੱਤੀ ਹੈ
BBC
ਰਾਮਪੁਕਾਰ-ਹੈਡ ਲਾਈਨ ਇਸੇ ਦੇ ਹਿਸਾਬ ਨਾਲ ਦਿੱਤੀ ਹੈ

ਲੌਕਡਾਊਨ ਕਾਰਨ ਘਰਾਂ ਨੂੰ ਪਰਤ ਰਹੇ ਕਈ ਮਜ਼ਦੂਰਾਂ ਦੀਆਂ ਤਸਵੀਰਾਂ ਸੋਸ਼ਲ-ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।

ਉਨ੍ਹਾਂ ਵਿੱਚੋਂ ਇੱਕ ਤਸਵੀਰ ਬਿਹਾਰ ਦੇ ਬੇਗੂਸਰਾਇ ਦੇ ਰਹਿਣ ਵਾਲੇ ਰਾਮਪੁਕਾਰ ਪੰਡਿਤ ਦੀ ਹੈ ਜਿਸ ਵਿੱਚ ਉਹ ਰੋ ਰਹੇ ਹਨ ਅਤੇ ਫ਼ੋਨ ਉੱਪਰ ਗੱਲ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਾਮਪੁਕਾਰ ਆਪਣੇ ਪੁੱਤਰ ਦੀ ਖ਼ਬਰ ਸੁਣ ਕੇ 11 ਮਈ ਨੂੰ ਪੈਦਲ ਹੀ ਦਿੱਲੀ ਤੋਂ ਬੇਗੂਸਰਾਇ ਲਈ ਨਿਕਲ ਪਏ ਸਨ। ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਯੂਪੀ ਗੇਟ ਦੇ ਕੋਲ ਦਿੱਲੀ-ਯੂਪੀ ਬਾਰਡਰ ਉੱਪਰ ਰੋਕ ਲਿਆ ਸੀ।

ਬਿਨਾਂ ਸਾਧਨ ਅਤੇ ਪੈਸੇ ਦੇ ਰਾਮਪੁਕਾਰ ਤਿੰਨ ਦਿਨਾਂ ਤੱਕ ਦਿੱਲੀ-ਯੂਪੀ ਬਾਰਡਰ ਉੱਪਰ ਫ਼ਸੇ ਰਹੇ। ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ।

ਉਨ੍ਹਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਪਿੰਡ ਨਹੀਂ ਭੁੱਲਦਾ -‘ਨਾ ਤਾਂ ਤੁਸੀਂ ਕਦੇ ਕਰਾਚੀ ਵਾਲੇ ਬਣਨਾ ਹੈ ਅਤੇ ਨਾ ਹੀ ਸਿੰਧੀ’

ਔਰਤਾਂ
Getty Images

ਈਦ ਆਉਣ ਵਾਲੀ ਹੈ ਅਤੇ ਕੋਰੋਨਾ ਦੀ ਵਜ੍ਹਾ ਕਰਕੇ ਇਸ ਵਾਰ ਪਿੰਡ ਨਹੀਂ ਜਾ ਹੋਣਾ।

ਈਦ ਬਾਰੇ ਇਕ ਦਫ਼ਾ ਕਰਾਚੀ ਦੇ ਇੱਕ ਯਾਰ ਨੇ ਆਖਿਆ ਤੁਸੀਂ ਪੰਜਾਬੀ ਵੀ ਅਜੀਬ ਲੋਕ ਹੋ ਸਾਰੀ ਜ਼ਿੰਦਗੀ ਇੱਥੇ ਕਰਾਚੀ ਗਾਲ ਛੱਡਦੇ ਹੋ।

ਲੇਕਿਨ ਨਾ ਤਾਂ ਤੁਸੀਂ ਕਰਾਚੀ ਵਾਲੇ ਬਣਨਾ ਹੈ ਅਤੇ ਨਾ ਹੀ ਸਿੰਧੀ।ਮੈਂ ਕਿਹਾ ਉਹ ਕਿਉਂ? ਕਹਿੰਦਾ ਤੁਹਾਡਾ ਬੰਦਾ ਮਰਦਾ ਹੈ ਤੇ ਤੁਸੀਂ ਉਸ ਨੂੰ ਦਫ਼ਨਾਉਣ ਲਈ ਪਿੰਡ ਲੈ ਜਾਂਦੇ ਹੋ।

ਹਰ ਸਾਲ ਈਦ ਆਉਂਦੀ ਹੈ ਤੇ ਕਹਿੰਦੇ ਹੋ ਕਿ ਮੈਂ ਫਿਰ ਪਿੰਡ ਚੱਲਿਆ। ਜਦੋਂ ਤੱਕ ਤੁਸੀਂ ਆਪਣੇ ਜਨਾਜ਼ੇ ਇੱਥੇ ਨਹੀਂ ਪੜ੍ਹਾਓਗੇ, ਜਦੋਂ ਤੱਕ ਈਦਾਂ ਇੱਥੇ ਨਹੀਂ ਮਨਾਓਗੇ, ਉਦੋਂ ਤੱਕ ਤੁਸੀਂ ਕਰਾਚੀ ਵਾਲੇ ਨਹੀਂ ਬਣਨਾ ਤੇ ਨਾ ਹੀ ਸਿੰਧੀ ਬਣਨਾ ਹੈ।

ਪਾਕਿਸਤਾਨੀ ਲੇਖਕ ਅਤੇ ਪੱਤਰਕਾਰ ਮੋਹੰਮਦ ਹਨੀਫ਼ ਦਾ ਇਹ ਲੇਖ ਪੜ੍ਹਨ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=n8FMvpyjhDk

https://www.youtube.com/watch?v=LVsYKqcv3ro

https://www.youtube.com/watch?v=lkDTh4dCugY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d47152f0-dc98-4020-ab40-ad1e9556781d'',''assetType'': ''STY'',''pageCounter'': ''punjabi.india.story.52765316.page'',''title'': ''ਕੋਰੋਨਾਵਾਇਰਸ: ਕੋਵਿਡ-19 ਸਾਡੀ ਨੀਂਦ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ- ਪੰਜ ਅਹਿਮ ਖ਼ਬਰਾਂ'',''published'': ''2020-05-22T02:05:35Z'',''updated'': ''2020-05-22T02:05:35Z''});s_bbcws(''track'',''pageView'');

Related News