ਕੋਰੋਨਾਵਾਇਰਸ ਲੌਕਡਾਊਨ: ਰੇਲ ਗੱਡੀ ਦੇ ਮੁਸਾਫ਼ਰਾਂ ਨੂੰ ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

5/21/2020 9:03:10 PM

ਭਾਰਤੀ ਰੇਲਵੇ ਕੁਝ ਸਾਵਧੀਆਂ ਦੀ ਵਰਤੋਂ ਕਰ ਕੇ 200 ਰੇਲਾਂ ਚਲਾਉਣ ਜਾ ਰਿਹਾ ਹੈ
GETTY IMAGES
ਭਾਰਤੀ ਰੇਲਵੇ ਕੁਝ ਸਾਵਧੀਆਂ ਦੀ ਵਰਤੋਂ ਕਰ ਕੇ 200 ਰੇਲਾਂ ਚਲਾਉਣ ਜਾ ਰਿਹਾ ਹੈ

ਭਾਰਤ ਨੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਵਿੱਚ ਕੁਝ ਸਾਵਧਾਨੀਆਂ ਦੇ ਨਾਲ ਪੜਾਅਵਾਰ ਤਰੀਕੇ ਨਾਲ ਰੇਲ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਰੇਲ ਮੰਤਰਾਲਾ, ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਦੀ ਆਪਸੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਭਾਰਤੀ ਰੇਲ ਪਹਿਲੀ ਜੂਨ ਤੋਂ 200 ਹੋਰ ਰੇਲਗੱਡੀਆਂ ਚਲਾਏਗੀ।

ਰੇਲਵੇ ਨੇ ਦੁਰਾਂਤੋ, ਸੰਪਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਇਨ੍ਹਾਂ ਰੇਲਗੱਡੀਆਂ ਵਿੱਚ ਸੀਟਾਂ ਦੀ ਬੁਕਿੰਗ 21 ਮਈ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ।

https://www.youtube.com/watch?v=1urTwcz7efE

ਰੇਲਵੇ ਦੇ ਇਸ ਐਲਾਨ ਨਾਲ ਅੰਮ੍ਰਿਤਸਰ ਸਟੇਸ਼ਨ ਤੋਂ ਵੀ ਸੱਤ ਗੱਡੀਆਂ ਦੇਸ਼ ਦੇ ਵੱਖ ਰੂਟਾਂ ਉੱਤੇ ਜਾਣਗੀਆਂ।

ਇਹ ਗੱਡੀਆਂ ਪਹਿਲੀ ਮਈ ਤੋਂ ਚੱਲ ਰਹੀਆਂ ਸ਼੍ਰਮਿਕ ਗੱਡੀਆਂ ਅਤੇ 12 ਮਈ ਤੋਂ ਰਾਜਧਾਨੀ ਰੂਟ ਉੱਪਰ ਚਲਾਈਆਂ ਜਾ ਰਹੀਆਂ 30 ਸਪੈਸ਼ਲ ਏਸੀ ਗੱਡੀਆਂ ਤੋਂ ਵੱਖਰੀਆਂ ਹਨ।

ਜ਼ਰੂਰੀ ਨਿਯਮ

ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਗੱਡੀਆਂ ਨੂੰ ਚਲਾਉਣ ਸਮੇਂ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।

ਰੇਲ ਮੰਤਰਾਲਾ ਦੇ ਪ੍ਰੈੱਸ ਨੋਟ ਮੁਤਾਬਕ ਇਨ੍ਹਾਂ ਗੱਡੀਆਂ ਵਿੱਚ ਏਸੀ, ਗੈਰ-ਏਸੀ ਅਤੇ ਜਰਨਲ ਡੱਬੇ ਹੋਣਗੇ।

 • ਇਨ੍ਹਾਂ ਵਿੱਚ ਟਿਕਟਾਂ ਦਾ ਰਾਖਵਾਂਕਰਨ ਆਈਆਰਸੀਟੀਸੀ ਦੀ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾ ਸਕੇਗੀ। ਜਦਕਿ ਤਤਕਾਲ ਬੁਕਿੰਗ ਨਹੀਂ ਹੋ ਸਕੇਗੀ।
 • ਸਧਾਰਣ ਗੱਡੀਆਂ ਵਾਂਗ ਇਨ੍ਹਾਂ ਵਿੱਚ ਵੀ ਟਿਕਟ ਦੀ ਬੁਕਿੰਗ ਉੱਪਰ ਪਹਿਲਾਂ ਵਾਂਗ ਵੱਖ-ਵੱਖ ਸ਼੍ਰੇਣੀਆਂ ਦਾ ਕੋਟਾ ਲਾਗੂ ਰਹੇਗਾ।
 • ਸਫ਼ਰ ਲਈ ਵੱਧੋ-ਵੱਧ 30 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕੇਗੀ।
 • ਆਰਏਸੀ ਅਤੇ ਉਡੀਕ ਸੂਚੀ ਲਈ ਵੀ ਟਿਕਟ ਜਾਰੀ ਹੋਵੇਗਾ ਪਰ ਕਨਫ਼ਰਮ ਨਾ ਹੋਣ ਦੀ ਸੂਰਤ ਵਿੱਚ ਮੁਸਾਫ਼ਰ ਸਫ਼ਰ ਨਹੀਂ ਕਰ ਸਕਣਗੇ।
 • ਰੇਲਵੇ ਸਟੇਸ਼ਨ ਵਿੱਚ ਦਾਖ਼ਲਾ ਸਿਰਫ਼ ਟਿਕਟ ਵਾਲੇ ਮੁਸਾਫ਼ਰਾਂ ਨੂੰ ਹੀ ਮਿਲੇਗਾ।
 • ਸਫ਼ਰ ਤੋਂ ਪਹਿਲਾਂ ਸਾਰਿਆਂ ਦੀ ਜਾਂਚ ਹੋਵੇਗੀ ਅਤੇ ਜਿਨ੍ਹਾਂ ਲੋਕਾਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਹੋਣਗੇ ਸਿਰਫ਼ ਉਨ੍ਹਾਂ ਨੂੰ ਹੀ ਸਫ਼ਰ ਕਰਨ ਦਿੱਤਾ ਜਾਵੇਗਾ। ਸਿਹਤਮੰਦ ਨਾ ਹੋਣ ਦੀ ਸੂਰਤ ਵਿੱਚ ਮੁਸਾਫ਼ਰ ਦਾ ਪੂਰਾ ਕਿਰਾਇਆ ਵਾਪਸ ਕਰ ਦਿੱਤਾ ਜਾਵੇਗਾ।
ਕੋਰੋਨਾਵਾਇਰਸ
BBC

 • ਇਨ੍ਹਾਂ ਸਪੈਸ਼ਨ ਗੱਡੀਆਂ ਵਿੱਚ 4 ਵਰਗਾਂ ਦੇ ਅਪਾਹਜਾਂ ਨੂੰ ਅਤੇ 11 ਵਰਗਾਂ ਦੇ ਮਰੀਜ਼ਾਂ ਨੂੰ ਛੋਟ ਦਿੱਤੀ ਜਾਵੇਗੀ।
 • ਰੇਲਵੇ ਦਾ ਕਹਿਣਾ ਹੈ ਮੁਸਾਫ਼ਰਾਂ ਨੂੰ ਆਪਣਾ ਖਾਣਾ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਟਿਕਟ ਵਿੱਚ ਖਾਣੇ ਦੇ ਪੈਸੇ ਨਹੀਂ ਜੋੜੇ ਜਾਣਗੇ। ਹਾਲਾਂਕਿ ਕਈ ਗੱਡੀਆਂ ਵਿੱਚ ਪੈਂਟਰੀ ਹੋਵੇਗੀ ਜਿੱਥੋਂ ਮੁਸਾਫ਼ਰ ਖਾਣਾ ਖ਼ਰੀਦ ਸਕਣਗੇ।
 • ਰੇਲਵੇ ਸਟੇਸ਼ਨਾਂ ਉੱਪਰ ਕਿਤਾਬਾਂ ਦੇ ਸਟਾਲ, ਦਵਾਈ ਦੇ ਸਟਾਲ ਵਗੈਰਾ ਖੁੱਲ੍ਹੇ ਰਹਿਣਗੇ। ਸਟੇਸ਼ਨਾਂ ਵਿੱਚ ਪੱਕੇ ਹੋਏ ਭੋਜਨ ਦੀਆਂ ਦੁਕਾਨਾਂ ਦੇ ਅੰਦਰ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਖਾਣਾ ਪੈਕ ਕਰਾ ਕੇ ਲਿਜਾਇਆ ਜਾ ਸਕੇਗਾ।
 • ਮੰਜ਼ਿਲ ਉੱਤੇ ਪਹੁੰਚਣ ਤੋਂ ਬਾਅਦ ਮੁਸਾਫ਼ਰ ਨੂੰ ਸੂਬਾ ਸਰਕਾਰ ਦੇ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
 • ਰੇਲਾਂ ਦੇ ਅੰਦਰ ਤੌਲੀਏ, ਚਾਦਰਾਂ ਨਹੀਂ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਕੋਈ ਪੜਦੇ ਲੱਗੇ ਹੋਣਗੇ।
Click here to see the BBC interactive

ਸਫ਼ਰ ਦੌਰਾਨ ਪਾਲਣਾ ਕਰਨ ਵਾਲੇ ਨਿਯਮ-

 • ਰੇਲਵੇ ਸਟੇਸ਼ਨ ਵਿੱਚ ਦਾਖ਼ਲ ਹੋਣ ਸਮੇਂ ਅਤੇ ਪੂਰੇ ਸਫ਼ਰ ਦੌਰਾਨ ਹੀ ਮੁਸਾਫ਼ਰ ਫੇਸ-ਮਾਸਕ ਪਾ ਕੇ ਰੱਖਣਗੇ। ਇਹ ਜ਼ਰੂਰੀ ਹੋਵੇਗਾ।
 • ਮੁਸਾਫ਼ਰ ਨੂੰ ਘੱਟੋਂ-ਘੱਟ 90 ਮਿੰਟ ਪਹਿਲਾ ਰੇਲਵੇ ਸਟੇਸ਼ਨ ਪਹੁੰਚਣਾ ਪਵੇਗਾ।
 • ਸਫ਼ਰ ਦੇ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
 • ਸਾਰਿਆਂ ਲਈ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।

ਕਿਹੜੇ-ਕਿਹੜੇ ਰੂਟਾਂ ਉੱਪਰ ਗੱਡੀਆਂ ਪਹਿਲੀ ਮਈ ਤੋਂ ਚੱਲਣਗੀਆਂ - ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ।

ਹਵਾਈ ਸਫ਼ਰ ਲਈ ਨਿਯਮ

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਦੇ ਕਹੇ ਮੁਤਾਬਕ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਸ ਸੰਬੰਧ ਵਿੱਚ ਬੁੱਧਵਾਰ ਨੂੰ ਏਅਰਪੋਰਟ ਅਥਾਰਟੀ ਨੇ ਮੁਸਾਫ਼ਰਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ-

 • ਸਫ਼ਰ ਤੋਂ ਪਹਿਲਾਂ ਸਾਰੇ ਮੁਸਾਫ਼ਰਾਂ ਦੀ ਤਾਪਮਾਨ ਦੀ ਜਾਂਚ ਹੋਵੇਗੀ। ਇਸ ਤੋਂ ਇਲਾਵਾ ਯਾਚਰੀਆਂ ਦੇ ਸਾਮਾਨ ਨੂੰ ਵੀ ਸੈਨੇਟਾਈਜ਼ ਕਰਨ ਦਾ ਪੂਰਾ ਬੰਦੋਬਸਤ ਹਵਾਈ ਅੱਡਿਆਂ ਉੱਪਰ ਹੋਵੇਗਾ।
 • 14 ਸਾਲ ਦੀ ਉਮਰ ਤੋਂ ਵੱਡੇ ਸਾਰੇ ਮੁਸਾਫ਼ਰਾਂ ਲਈ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।
 • 20 ਮਈ ਨੂੰ ਜਾਰੀ ਹਦਾਇਤਾਂ ਮੁਤਾਬਕ ਮੁਸਾਫ਼ਰਾਂ ਨੂੰ ਘੱਟੋ-ਘੱਟ ਦੋ ਘੰਟੇ ਪਹਿਲਾਂ ਹਵਾਈ ਅੱਡੇ ਪਹੁੰਚਣਾ ਪਵੇਗਾ।
 • ਸਾਰੇ ਮੁਸਾਫ਼ਰਾਂ ਲਈ ਫੇਸ-ਮਾਸਕ ਅਤੇ ਦਸਤਾਨੇ ਪਾਉਣਾ ਜ਼ਰੂਰੀ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪੂਰੀ ਪਾਲਣਾ ਕਰਨੀ ਹੋਵੇਗੀ।
ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=n8FMvpyjhDk

https://www.youtube.com/watch?v=LVsYKqcv3ro

https://www.youtube.com/watch?v=lkDTh4dCugY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''47b92e58-cb36-4b19-bb3a-c06a4b4e21e8'',''assetType'': ''STY'',''pageCounter'': ''punjabi.india.story.52752535.page'',''title'': ''ਕੋਰੋਨਾਵਾਇਰਸ ਲੌਕਡਾਊਨ: ਰੇਲ ਗੱਡੀ ਦੇ ਮੁਸਾਫ਼ਰਾਂ ਨੂੰ ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ'',''published'': ''2020-05-21T15:16:06Z'',''updated'': ''2020-05-21T15:16:06Z''});s_bbcws(''track'',''pageView'');


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ