ਕੋਰੋਨਾਵਾਇਰਸ: ਆਪ ਕੈਂਸਰ ਨਾਲ ਲੜ ਰਹੀ ਹੈ ਪਰ ਕੋਰੋਨਾ ਤੋਂ ਲੋਕਾਂ ਨੂੰ ਬਚਾ ਰਹੀ ਇਹ ਸਿਹਤ ਵਰਕਰ- 5 ਅਹਿਮ ਖ਼ਬਰਾਂ

05/20/2020 8:03:04 AM

ਖ਼ੁਦ ਕੈਂਸਰ ਨਾਲ ਲੜ ਰਹੀ ਰਮਾ ਸਾਹੁ ਘਰ-ਘਰ ਜਾ ਕੇ ਪਤਾ ਲਗਾਉਂਦੀ ਹੈ ਕਿ ਕਿਸੇ ਨੂੰ ਕੋਵਿਡ -19 ਦੇ ਲੱਛਣ ਤਾਂ ਨਹੀਂ
BBC
ਖ਼ੁਦ ਕੈਂਸਰ ਨਾਲ ਲੜ ਰਹੀ ਰਮਾ ਸਾਹੁ ਘਰ-ਘਰ ਜਾ ਕੇ ਪਤਾ ਲਗਾਉਂਦੀ ਹੈ ਕਿ ਕਿਸੇ ਨੂੰ ਕੋਵਿਡ -19 ਦੇ ਲੱਛਣ ਤਾਂ ਨਹੀਂ

ਰਮਾ ਸਾਹੁ ਉਹ ਔਰਤ ਹੈ ਜਿਸ ਨੂੰ ਭਾਰਤ ਸਰਕਾਰ ਇੱਕ "ਕੋਰੋਨਾ ਯੋਧਾ" ਕਹਿੰਦੀ ਹੈ। ਰਮਾ ਇੱਕ ਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ। ਉਹ ਕੈਂਸਰ ਨਾਲ ਵੀ ਜੂਝ ਰਹੀ ਹੈ।

ਹਰ ਸਵੇਰੇ, 46 ਸਾਲਾ ਰਮਾ ਸਾਹੁ ਭਾਰਤੀ ਸੂਬੇ ਓਡੀਸ਼ਾ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨ ਅਤੇ ਰਾਸ਼ਨ ਵੰਡਣ ਲਈ ਆਪਣਾ ਘਰ ਤੋਂ ਆਉਂਦੀ ਹੈ। ਪੂਰੀ ਖ਼ਬਰ ਪੜ੍ਹੋ

ਇਹ ਦਵਾਈ ਕਰਦੀ ਹੈ ਕੋਰੋਨਾ ਖ਼ਿਲਾਫ ਸਰੀਰ ਨੂੰ ਤਕੜਾ

ਕੋਰੋਨਾਵਾਇਰਸ ਨਾਲ ਲੜਨ ਲਈ ਬਣਾਈ ਗਈ ਇੱਕ ਵੈਕਸੀਨ ਦੁਆਰਾ ਸੰਕੇਤ ਮਿਲੇ ਹਨ ਕਿ ਇਸ ਵੈਕਸੀਨ ਨਾਲ ਲੋਕਾਂ ਦੇ ਇਮਿਊਨ ਸਿਸਟਮ (ਸਰੀਰਕ ਪ੍ਰਣਾਲੀ) ਨੂੰ ਬਿਮਾਰੀ ਨਾਲ ਲੜਨ ਲਈ ਤਿਆਰ ਕੀਤਾ ਜਾ ਸਕਦਾ ਹੈ।

ਅਮਰੀਕਾ ਦੀ ਇੱਕ ਕੰਪਨੀ ਨੇ ਵੈਕਸੀਨ ਦੀ ਇਸ ਸਫ਼ਲਤਾ ਬਾਰੇ ਦੱਸਿਆ ਹੈ।

ਮੋਡੇਰਨਾ ਨਾਮ ਦੀ ਇਸ ਕੰਪਨੀ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਅੱਠ ਵਿਅਕਤੀਆਂ ਦੇ ਸਰੀਰ ਵਿੱਚ ਬਿਮਾਰੀ ਨੂੰ ਬੇਅਸਰ ਕਰਨ ਵਾਲੇ ਕੁਝ ਐਂਟੀਬਾਡੀਜ਼ ਮਿਲੇ ਸਨ। ਪੂਰੀ ਖ਼ਬਰ ਪੜ੍ਹੋ

ਇਸ ਤੋਂ ਇਲਾਵਾ ਤੁਸੀਂ ਉਨ੍ਹਾਂ 6 ਦਵਾਈਆਂ ਬਾਰੇ ਵੀ ਪੜ੍ਹ ਸਕਦੇ ਹੋ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ।

ਕੋਰੋਨਾਵਾਇਰਸ
BBC

ਪੰਜਾਬ ਦੇ ਡੇਅਰੀ ਫਾਰਮਿੰਗ ''ਤੇ ਕੋਰੋਨਾ ਦੀ ਮਾਰ

ਗੁਰਪ੍ਰੀਤ ਕੌਰ ਕੋਰੋਨਾਵਾਇਰਸ ਤੋ ਬਾਅਦ ਲੱਗੇ ਲੌਕਡਾਊਨ ਕਾਰਨ ਦੁੱਧ ਦੇ ਭਾਅ ਵਿੱਚ ਆਈ ਕਮੀਂ ਉੱਤੇ ਆਪਣੀ ਵਿਥਿਆ ਸੁਣਾ ਰਹੀ ਸੀ।

ਮੱਧ ਵਰਗੀ ਕਿਸਾਨੀ ਨਾਲ ਸਬੰਧਿਤ ਗੁਰਪ੍ਰੀਤ ਕੌਰ ਕੋਲ ਛੇ ਮੱਝਾਂ ਸਨ, ਜਿਸ ਦਾ ਦੁੱਧ ਵੇਚ ਕੇ ਉਹ ਘਰ ਦਾ ਖਰਚ ਚਲਾਉਂਦੀ ਸੀ ਪਰ ਕੋਰੋਨਾਵਾਇਰਸ ਦੇ ਕਾਰਨ ਇੱਕ ਦਮ ਦੁੱਧ ਦੀ ਖਰੀਦ ਵਿੱਚ ਕਮੀ ਆ ਗਈ।

ਡੇਅਰੀ ਫਾਰਮਿੰਗ ''ਤੇ ਕੋਰੋਨਾਵਾਇਰਸ ਦਾ ਅਸਰ
BBC

ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਲੌਕਡਾਊਨ ਤੋਂ ਵੱਧ ਦੁੱਧ ਦੀ ਮੰਗ ਬਾਜ਼ਾਰ ਵਿੱਚ ਇੱਕ ਦਮ ਥੱਲੇ ਆ ਗਈ। ਦੁੱਧ ਦੀ ਖਪਤ ਘੱਟ ਹੋਣ ਦਾ ਮਤਲਬ ਇਸ ਕਿੱਤੇ ਨਾਲ ਜੁੜੇ ਲੋਕਾਂ ਦੀ ਆਮਦਨ ਦਾ ਘਟਣਾ, ਇਸ ਗੱਲ ਦੀ ਚਿੰਤਾ ਗੁਰਪ੍ਰੀਤ ਕੌਰ ਨੂੰ ਹੈ, ਜੋ ਉਸ ਨੇ ਬੀਬੀਸੀ ਪੰਜਾਬੀ ਦੀ ਟੀਮ ਨਾਲ ਸਾਂਝੀ ਕੀਤੀ।

ਹੌਲੀ-ਹੌਲੀ ਦੁੱਧ ਦੀ ਖਰੀਦ ਤਾਂ ਡੇਅਰੀ ਵਾਲਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ ਪਰ ਰੇਟ ਵਿੱਚ ਕਮੀਂ ਕਰ ਦਿੱਤੀ। ਪਸ਼ੂਆਂ ਦੀ ਖੁਰਾਕ ਦਾ ਖਰਚ ਅਤੇ ਦੁੱਧ ਦੀ ਆਮਦਨੀ ਵਿੱਚ ਸੰਤੁਲਨ ਵਿਗੜਦਾ ਵੇਖ ਗੁਰਪ੍ਰੀਤ ਆਖਦੀ ਹੈ ਕਿ ਹੁਣ ਖਰਚੇ ਚੁੱਕਣੇ ਬਹੁਤ ਔਖੇ ਹੋਏ ਪਏ ਹਨ। ਪੂਰੀ ਖ਼ਬਰ ਪੜ੍ਹੋ

ਪਬਲਿਕ ਟਰਾਂਸਪੋਰਟ ਤੋਂ ਆਵਾਜਾਈ ਕਿਵੇਂ ਬਹਾਲ ਕੀਤੀ ਜਾ ਸਕੇਗੀ

ਦੁਨੀਆਂ ਭਰ ਵਿੱਚ ਹੀ ਲੌਕਡਾਊਨ ਤੋਂ ਬਾਅਦ ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ ਅਸੀਂ ਕਿਵੇਂ ਸਫ਼ਰ ਕਰ ਸਕਦੇ ਹਾਂ, ਇਸ ਦਾ ਹੱਲ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ ਜਿਸਦੀ ਸ਼ੁਰੂਆਤ ਲੌਕਡਾਊਨ ਖਤਮ ਕਰਨ ਤੋਂ ਬਾਅਦ ਹੋਣੀ ਹੈ।

ਅਜਿਹੇ ਵਿੱਚ ਬ੍ਰਿਟੇਨ ਵਿੱਚ ਮੌਜੂਦਾ ਸਮੇਂ ਇਹੀ ਸੰਦੇਸ਼ ਹੈ: ਜੇਕਰ ਤੁਸੀਂ ਇਸ ਤੋਂ ਬਚ ਸਕਦੇ ਹੋ ਤਾਂ ਜਨਤਕ ਸਾਧਨਾਂ ਦੀ ਵਰਤੋ ਨਾ ਕਰੋ ਅਤੇ ਜੇਕਰ ਲੋਕ ਆਪਣੀਆਂ ਗੱਡੀਆਂ ਲੈ ਕੇ ਨਿਕਲਦੇ ਹਨ ਤਾਂ ਇਸ ਨਾਲ ਸਾਡੀਆਂ ਸੜਕਾਂ ਜਾਮ ਹੋ ਜਾਣਗੀਆਂ।

ਬ੍ਰਿਟੇਨ ਵਿੱਚ ਭੀੜ ਵਾਲੀਆਂ ਸੜਕਾਂ ਨੂੰ ਪੱਕੇ ਤੌਰ ''ਤੇ ਬੰਦ ਕਰ ਕੇ ਅਤੇ ਸਾਈਕਲ ਚਲਾਉਣ ਅਤੇ ਪੈਦਲ ਤੁਰਨ ਦੀਆਂ ਆਦਤਾਂ ਨੂੰ ਹੱਲਾਸ਼ੇਰੀ ਦੇ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ। ਇਸ ਖ਼ਬਰ ਤੋਂ ਇਸ ਬਾਰੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।

ਕੋਰੋਨਾਵਾਇਰਸ
BBC

ਇੱਥੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੌਤ ਨਾਲੋਂ ਹਸਪਤਾਲ ਜਾਣ ਦਾ ਡਰ

ਅਮਰੀਕਾ ਵਿੱਚ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਬਿਹਤਰ ਮੌਕਿਆਂ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਹੁੰਚਦੇ ਹਨ। ਇਹ ਸਿਲਸਿਲਾ ਪੁਰਾਣਾ ਅਤੇ ਲੰਬਾ ਹੈ। ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਹੁੰਚਦੇ ਹਨ।

ਬਿਨਾਂ ਦਸਤਾਵੇਜ਼ਾਂ ਦੇ ਪਹੁੰਚਣ ਵਾਲੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ, ਇਹ ਕਿਸੇ ਤੋਂ ਲੁਕੀ ਨਹੀਂ ਹੈ। ਕੋਰੋਨਾਵਾਇਰਸ ਨੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ ਹੈ।

ਕਾਨੂੰਨੀ ਸ਼ਿਕੰਜੇ ਤੋਂ ਇਲਾਵਾ ਹੁਣ ਇਨ੍ਹਾਂ ਪਰਵਾਸੀਆਂ ਨੂੰ ਹਸਪਤਾਲ ਜਾ ਕੇ ਇਲਾਜ ਕਰਵਾਉਣ ਤੋਂ ਲੱਗ ਰਿਹਾ ਹੈ। ਇਸ ਦਾ ਕਾਰਨ ਹੈ ਇਲਾਜ ਦੇ ਖ਼ਰਚੇ ਲਈ ਬਹੁਤਿਆਂ ਕੋਲ ਨਾ ਤਾਂ ਸਿਹਤ ਦਾ ਬੀਮਾ ਹੈ ਅਤੇ ਨਾ ਹੀ ਕੋਈ ਬਚਤ।

ਇਸ ਤੋਂ ਇਲਾਵਾ ਕਈ ਪਰਵਾਸੀਆਂ ਦੀ ਨੌਕਰੀ ਲੌਕਡਾਊਨ ਨੇ ਖੋਹ ਲਈ ਹੈ। ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਬਦਤਰ ਬਣ ਗਈ। ਪੂਰੀ ਖ਼ਬਰ ਇੱਥੇ ਪੜ੍ਹੋ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=qTu025IbVfc

https://www.youtube.com/watch?v=lkDTh4dCugY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''065a3cfc-b0c5-4fb6-94bf-7703da72e91c'',''assetType'': ''STY'',''pageCounter'': ''punjabi.india.story.52733946.page'',''title'': ''ਕੋਰੋਨਾਵਾਇਰਸ: ਆਪ ਕੈਂਸਰ ਨਾਲ ਲੜ ਰਹੀ ਹੈ ਪਰ ਕੋਰੋਨਾ ਤੋਂ ਲੋਕਾਂ ਨੂੰ ਬਚਾ ਰਹੀ ਇਹ ਸਿਹਤ ਵਰਕਰ- 5 ਅਹਿਮ ਖ਼ਬਰਾਂ'',''published'': ''2020-05-20T02:19:32Z'',''updated'': ''2020-05-20T02:19:32Z''});s_bbcws(''track'',''pageView'');

Related News