ਕੋਰੋਨਾਵਾਇਰਸ ਲੌਕਡਾਊਨ: ਬਿਨਾਂ ਪਬਲਿਕ ਟਰਾਂਸਪੋਰਟ ਸ਼ੁਰੂ ਕੀਤੇ ਕਿਵੇਂ ਇਸ ਦੇਸ ਨੂੰ ਖੋਲ੍ਹਣ ਦੀ ਤਿਆਰੀ ਹੋ ਰਹੀ

Tuesday, May 19, 2020 - 01:03 PM (IST)

ਕੋਰੋਨਾਵਾਇਰਸ ਲੌਕਡਾਊਨ: ਬਿਨਾਂ ਪਬਲਿਕ ਟਰਾਂਸਪੋਰਟ ਸ਼ੁਰੂ ਕੀਤੇ ਕਿਵੇਂ ਇਸ ਦੇਸ ਨੂੰ ਖੋਲ੍ਹਣ ਦੀ ਤਿਆਰੀ ਹੋ ਰਹੀ
coronavirus
BBC
ਮੈਨਚੈਸਟਰ ਆਪਣੀਆਂ ਸੜਕਾਂ ਪੈਦਲ ਤੁਰਨ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਢੁੱਕਵਾਂ ਬਣਾ ਰਿਹਾ ਹੈ

ਬੈਰੀਅਰ ਲਗਾ ਕੇ ਸ਼ਨੀਵਾਰ ਨੂੰ ਬ੍ਰਿਟੇਨ ਦੇ ਮੈਨਚੈਸਟਰ ਸ਼ਹਿਰ ਦੇ ਮੁੱਖ ਮਾਰਗ ਅਤੇ ਆਮ-ਰਸਤੇ ਨੂੰ ਮੋਟਰ-ਗੱਡੀਆਂ ਲਈ ਬੰਦ ਕਰ ਦਿੱਤਾ ਗਿਆ।

ਸ਼ਹਿਰ ਵਿੱਚ ਹੋਰ ਥਾਵਾਂ ''ਤੇ ਨਵੇਂ ਪੈਦਲ ਰਸਤੇ ਅਤੇ ਸਾਈਕਲ ਲੇਨਾਂ ਦਿਖਾਈ ਦਿੱਤੀਆਂ।

ਬ੍ਰਿਟੇਨ ਵਿੱਚ ਜਾਰੀ ਲੌਕਡਾਊਨ ਵਿੱਚ ਹੌਲੀ-ਹੌਲੀ ਢਿੱਲ ਦਿੱਤੀ ਜਾ ਰਹੀ ਹੈ ਅਤੇ ਇਹ ਕੁਝ ਉਪਾਅ ਹਨ ਜੋ ਸੜਕਾਂ ਉੱਪਰ ਜਗ੍ਹਾ ਬਣਾਉਣ ਲਈ ਕੀਤੇ ਜਾ ਰਹੇ ਹਨ ਤਾਂ ਜੋ ਸਰੀਰਕ ਦੂਰੀ ਦੀ ਯੋਗ ਪਾਲਣਾ ਕੀਤੀ ਜਾ ਸਕੇ।

ਗਲਾਸਗੋ, ਲੀਸੈਸਟਰ, ਯਾਰਕ ਅਤੇ ਬ੍ਰਾਈਟਨ ਵਿੱਚ ਵੀ ਇਸ ਹਫ਼ਤੇ ਪੈਦਲ ਤੁਰਨ ਜਾਂ ਸਾਈਕਲ ਚਲਾਉਣ ਲਈ ਨਵੀਂਆਂ ਥਾਵਾਂ ਬਣਾਈਆਂ ਗਈਆਂ ਹਨ।

ਬ੍ਰਿਟੇਨ ਦੇ ਦਰਜਨਾਂ ਹੋਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਜਿਹਾ ਕਰਨ ਦੀ ਯੋਜਨਾ ਹੈ।

ਸ਼ੁੱਕਰਵਾਰ ਨੂੰ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਿਹਾ ਕਿ ਉਹ ਸ਼ਹਿਰ ਦੀਆਂ ਕੁਝ ਸਭ ਤੋਂ ਭੀੜ-ਭਾੜ ਵਾਲੀਆਂ ਸੜਕਾਂ ਨੂੰ ਬੰਦ ਕਰ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਲੰਡਨ ਵਿੱਚ ਵੱਡੇ ਪੱਧਰ ''ਤੇ ਕਾਰਾਂ ਅਤੇ ਵੈਨਾਂ ਨੂੰ ਬੰਦ ਕਰਨ ਦੀ ਉਨ੍ਹਾਂ ਦੀ ਯੋਜਨਾ ਵਿਸ਼ਵ ਦੇ ਕਿਸੇ ਵੀ ਸ਼ਹਿਰ ਦੇ ਕਾਰ-ਮੁਕਤ ਖੇਤਰਾਂ ਵਿੱਚੋਂ ਇੱਕ ਹੋਵੇਗੀ।

ਖ਼ਾਨ ਨੇ ਕਿਹਾ, "ਕਈ ਲੰਡਨ ਵਾਸੀਆਂ ਨੇ ਲੌਕਡਾਊਨ ਦੌਰਾਨ ਪੈਦਲ ਤੁਰਨ ਅਤੇ ਸਾਈਕਲ ਚਲਾਉਣ ਦੀਆਂ ਖੁਸ਼ੀਆਂ ਨੂੰ ਮੁੜ ਤੋਂ ਲੱਭਿਆ ਹੈ। ਜਲਦੀ ਅਤੇ ਸਸਤੇ ਢੰਗ ਨਾਲ ਫੁੱਟਪਾਥਾਂ ਨੂੰ ਚੌੜਾ ਕਰਨ, ਅਸਥਾਈ ਸਾਈਕਲ ਲੇਨ ਬਣਾਉਣ ਅਤੇ ਸੜਕਾਂ ਨੂੰ ਟਰੈਫਿਕ ਲਈ ਬੰਦ ਕਰਨ ਨਾਲ ਅਸੀਂ ਲੱਖਾਂ ਹੋਰ ਲੋਕਾਂ ਨੂੰ ਆਪਣੇ ਸ਼ਹਿਰ ਦੇ ਆਸਪਾਸ ਦੇ ਅੰਦਾਜ਼ ਨੂੰ ਬਦਲਣ ਦੇ ਯੋਗ ਬਣਾਵਾਂਗੇ।"

ਕੋਰੋਨਾਵਾਇਰਸ
BBC

ਉਨ੍ਹਾਂ ਨੇ ਮੰਨਿਆ ਕਿ ਇਹ "ਤਬਦੀਲੀਆਂ ਬਹੁਤ ਸਾਰੇ ਲੰਡਨ ਵਾਸੀਆਂ ਲਈ ਵਿਘਨ ਦਾ ਕਾਰਨ ਬਣਨਗੀਆਂ। ਲੰਡਨ ਦੀਆਂ ਸੜਕਾਂ ਨੂੰ ਇਸ ਤਰ੍ਹਾਂ ਤੇਜ਼ੀ ਨਾਲ ਬਦਲਣ ਤੋਂ ਬਿਨਾਂ ਹੋਰ ਕੋਈ ਵਿਕਲਪ ਨਹੀਂ ਹੈ।"

"ਆਪਣੇ ਸ਼ਹਿਰ ਦੀ ਹਰਿਆਲੀ ਬਹਾਲ ਰੱਖਣ ਲਈ, ਅਸੀਂ ਆਪਣੀ ਜ਼ਹਿਰੀਲੀ ਹਵਾ ਨਾਲ ਵੀ ਨਜਿੱਠਾਂਗੇ ਜੋ ਇਸ ਲਈ ਮਹੱਤਵਪੂਰਨ ਹੈ ਕਿ ਅਸੀਂ ਇੱਕ ਜਨਤਕ ਸਿਹਤ ਸੰਕਟ ਨੂੰ ਦੂਜੇ ਸੰਕਟ ਵਿੱਚ ਨਾ ਬਦਲੀਏ।"

ਦੇਸ਼ ਭਰ ਵਿੱਚ ਲਿਆਂਦੀਆਂ ਜਾ ਰਹੀਆਂ ਅਜਿਹੀਆ ਜ਼ਿਆਦਾਤਰ ਤਬਦੀਲੀਆਂ ਕੋਰੋਨਾਵਾਇਰਸ ਸੰਕਟ ਲਈ ਇੱਕ ਅਸਥਾਈ ਹਨ ਪਰ ਕਈ ਅਫ਼ਸਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨਾਲ ਸਲਾਹ ਤੋਂ ਮਗਰੋਂ ਇਨ੍ਹਾਂ ਤਬਦੀਲੀਆਂ ਨੂੰ ਸਥਾਈ ਬਣਾਉਣਾ ਚਾਹੁਣਗੇ।

ਮੈਨਚੈਸਟਰ ਦੇ ਟਰਾਂਸਪੋਰਟ ਅਤੇ ਵਾਤਾਵਰਣ ਦੀ ਪ੍ਰਮੁੱਖ ਮੈਂਬਰ ਕੌਂਸਲਰ ਐਂਜਲਕੀ ਸਟੋਗਿਆ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਉਮੀਦ ਹੈ ਕਿ ਪੈਦਲ ਯਾਤਰੀ ਅਤੇ ਸਾਈਕਲ ਚਾਲਕ ਇਸ ਸ਼ਹਿਰ ਦੀਆਂ ਸੜਕਾਂ ਉੱਪਰ ਮੁੜ ਛਾਅ ਜਾਣਗੇ।"

ਕੋਰੋਨਾਵਾਇਰਸ ਸੰਕਟ ਨੇ ਕਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਮੌਕਾ ਦਿੱਤਾ ਹੈ।

ਉਨ੍ਹਾਂ ਨੇ ਕਿਹਾ, "ਮੈਨਚੈਸਟਰ ਕੁਝ ਪ੍ਰਾਜੈਕਟਾਂ ਨੂੰ ਸ਼ੁਰੂ ਕਰ ਰਿਹਾ ਹੈ, ਉਹ ਸਾਲਾਂ ਤੋਂ ਯੋਜਨਾ ਪ੍ਰਕਿਰਿਆ ਵਿੱਚ ਹਨ।"

ਸਰਕਾਰ ਨੇ ਮੰਨਿਆ ਕਿ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਅਸੀਂ ਕਿਵੇਂ ਸਫ਼ਰ ਕਰ ਸਕਦੇ ਹਾਂ, ਇਸ ਦਾ ਹੱਲ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਕਿ ਇਹ ਲੌਕਡਾਊਨ ਖਤਮ ਕਰਨ ਤੋਂ ਬਾਅਦ ਸ਼ੁਰੂ ਹੋਣੀ ਹੈ।

Click here to see the BBC interactive

ਮੌਜੂਦਾ ਸਮੇਂ ਇਹ ਹੀ ਸੰਦੇਸ਼ ਹੈ: ਜੇਕਰ ਤੁਸੀਂ ਇਸ ਤੋਂ ਬਚ ਸਕਦੇ ਹੋ ਤਾਂ ਜਨਤਕ ਸਾਧਨਾਂ ਦੀ ਵਰਤੋ ਨਾ ਕਰੋ ਅਤੇ ਜੇਕਰ ਲੋਕ ਆਪਣੀਆਂ ਗੱਡੀਆਂ ਲੈ ਕੇ ਨਿਕਲਦੇ ਹਨ ਤਾਂ ਇਸ ਨਾਲ ਸਾਡੀਆਂ ਸੜਕਾਂ ਜਾਮ ਹੋ ਜਾਣਗੀਆਂ।

ਪਿਛਲੇ ਹਫ਼ਤੇ ਸਰਕਾਰ ਨੇ ਐਲਾਨ ਕੀਤਾ ਕਿ ਬ੍ਰਿਟੇਨ ਦੇ ਚੌਗਿਰਦੇ ਨੂੰ ਬਦਲਣਾ ''ਪੀੜ੍ਹੀ ਵਿੱਚ ਇੱਕ ਵਾਰ ਨਿਵੇਸ਼'' ਹੈ।

ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਪੈਦਲ ਤੁਰਨ ਵਾਲਿਆਂ ਅਤੇ ਸਾਈਕਲ ਸਵਾਰਾਂ ਨੂੰ ਜ਼ਿਆਦਾ ਥਾਂ ਦੇਣ ਲਈ ਸਥਾਨਕ ਅਧਿਕਾਰੀਆਂ ਨੂੰ ''ਮਹੱਤਵਪੂਰਨ ਤਬਦੀਲੀ'' ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ''ਐਕਟਿਵ ਸਫਰ'' ਨੂੰ ਪ੍ਰੋਤਸਾਹਿਤ ਕਰਨ ਲਈ 250 ਮਿਲੀਅਨ ਪੌਂਡ ਦਾ ਐਮਰਜੈਂਸੀ ਫੰਡ ਸਥਾਪਿਤ ਕਰਨਗੇ।

ਸ਼ਹਿਰ ਦੀ ਆਵਾਜਾਈ ਦਾ ਬਦਲੇਗਾ ਮੁਹਾਂਦਰਾ

ਸ੍ਰੀ ਸ਼ਾਪਸ ਨੇ ਕਿਹਾ ਕਿ ਸਾਈਕਲ ਅਤੇ ਪੈਦਲ ਤੁਰਨ ਵਾਲਿਆਂ ਲਈ 2 ਅਰਬ ਪੌਂਡ ਦਾ ਪੈਕੇਜ ਪਹਿਲੀ ਕਿਸ਼ਤ ਸੀ। ਜੋ ਕਿ ਫ਼ਰਵਰੀ ਵਿੱਚ ਐਲਾਨੇ ਗਏ 5 ਅਰਬ ਪੌਂਡ ਦੇ ਨਿਵੇਸ਼ ਦਾ ਹਿੱਸਾ ਹੈ।

ਕਾਊਂਸਲਾਂ ਪਹਿਲਾਂ ਹੀ ਅਸਥਾਈ ਟਰੈਫਿਕ ਹੁਕਮਾਂ ਰਾਹੀਂ ਫੁੱਟਪਾਥਾਂ ਨੂੰ ਚੌੜਾ ਕਰਨ, ਸਾਈਕਲ ਲੇਨ ਬਣਾਉਣ, ਨਵੀਂਆਂ ਜ਼ੈਬਰਾ- ਲਾਂਘੇ ਬਣਾਉਣ ਅਤੇ ਸਾਰੀਆਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਸਕਦੀਆਂ ਹਨ। ਸ਼ਾਪਸ ਨੇ ਕਿਹਾ ਕਿ ਉਹ ਕਾਊਂਸਲਾਂ ਦੀਆਂ ਸ਼ਕਤੀਆਂ ਨੂੰ ਹੋਰ ਵਧਾਉਣਗੇ।

ਇਸਦਾ ਮਤਲਬ ਹੈ ਕਿ ਸਥਾਨਕ ਅਧਿਕਾਰੀਆਂ ਕੋਲ ਇੱਕ ਕਸਬੇ ਜਾਂ ਸ਼ਹਿਰ ਵਿੱਚੋਂ ਲੰਘਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਬਦਲਣ ਦੀ ਸਮਰੱਥਾ ਹੋਵੇਗੀ।

ਹਾਲਾਂਕਿ ਜ਼ਿਆਦਾਤਰ ਨਵੇਂ ਉਪਾਵਾਂ ਵਿੱਚ ਕਾਰ ਅਤੇ ਹੋਰ ਮੋਟਰ-ਗੱਡੀਆਂ ਦੀ ਪਹੁੰਚ ਨੂੰ ਸੀਮਤ ਕਰਨਾ ਸ਼ਾਮਲ ਹੈ।

ਕੁਝ ਮੋਟਰਾਂ ਵਾਲੇ ਇਹ ਸੋਚਦੇ ਹਨ ਕਿ ਕੋਵਿਡ ਦੇ ਨਾਂਅ ਹੇਠ ਇਹ ਸਭ ਜ਼ਮੀਨ ਕਬਜ਼ਾਉਣ ਲਈ ਕੀਤਾ ਜਾ ਰਿਹਾ ਹੈ।

ਰੋਡ ਹੌਲੇਜ ਐਸੋਸੀਏਸ਼ਨ ਦੇ ਰੌਡ ਮੈਕੇਂਜੀ ਕਹਿੰਦੇ ਹਨ, "ਫ਼ਿਕਰ ਦੀ ਗੱਲ ਇਹ ਹੈ ਕਿ ਇਹ ਮੋਟਰਾਂ, ਕਾਰਾਂ, ਲੌਰੀਆਂ ਅਤੇ ਵੈਨਾਂ ਦਾ ਵਿਰੋਧੀ ਲਗਦਾ ਹੈ।"

ਉਹ ਬੇਨਤੀ ਕਰਦੇ ਹਨ, "ਆਵਾਜਾਈ ਦੇ ਉਹ ਸਾਰੇ ਤਰੀਕੇ ਆਰਥਿਕ ਸੁਧਾਰ ਲਈ ਲਾਜ਼ਮੀ ਹਨ, ਇਸ ਲਈ ਇੱਕ ਸਮੂਹ ਨੂੰ ਦੂਜੇ ਦੇ ਖ਼ਰਚੇ ''ਤੇ ਸਜ਼ਾ ਨਾ ਦਿਓ।"

ਮੈਨਚੈਸਟਰ ਨੇ ''ਸੁਰੱਖਿਅਤ ਸੜਕਾਂ, ਸੁਰੱਖਿਅਤ ਜ਼ਿੰਦਗੀ'' ਦੇ ਨਾਅਰੇ ਹੇਠ ਪੈਦਲ ਤੁਰਨ ਅਤੇ ਸਾਈਕਲ ਚਲਾਉਣ ਨੂੰ ਉਤਸ਼ਾਹਤ ਕਰਨ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਕਰਨ ਲਈ 50 ਲੱਖ ਡਾਲਰ ਦੇ ਐਮਰਜੈਂਸੀ ਫੰਡ ਦੀ ਵਰਤੋਂ ਕੀਤੀ ਜਾਵੇਗੀ ਜਿੱਥੇ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਦੁਕਾਨਾਂ ਦੇ ਬਾਹਰ, ਆਵਾਜਾਈ ਕੇਂਦਰਾਂ ਜਾਂ ਹਸਪਤਾਲਾਂ ਨੂੰ ਜਾਂਦੇ ਰਸਤਿਆਂ ਉੱਪਰ।

ਉਦੇਸ਼ ਇਹ ਹੈ ਕਿ ਇਹ ਪਹਿਲ 2038 ਤੱਕ ਸ਼ਹਿਰ ਨੂੰ ਸਿਫ਼ਰ ਕਾਰਬਨ ਛੱਡਣ ਵਾਲਾ ਬਣਾਉਣ ਦੇ ਨਾਲ-ਨਾਲ ਸਿਹਤ, ਸ਼ਹਿਰ ਦੇ ਸੁੰਦਰੀਕਰਨ ਦੇ ਪ੍ਰਸ਼ਾਸਨ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਕਰੇਗੀ।

ਸ਼ਹਿਰ ਦਾ ਕੇਂਦਰ ਹੀ ਨਹੀਂ

ਦੱਖਣ-ਪੂਰਬੀ ਮੈਨਚੈਸਟਰ ਵਿੱਚ ਲੈਵੇਂਸ਼ੁਲਮੇ ਦੇ ਪੂਰੇ ਖੇਤਰ ਵਿੱਚ ਕੁਝ ਨਵੇਂ ਆਵਾਜਾਈ ਉਪਾਅ ਕੀਤੇ ਜਾਣਗੇ।

ਯੋਜਨਾ ਇਹ ਹੈ ਕਿ ਭਾਰੀ ਫੁੱਲਾਂ ਦੇ ਕੰਕਰੀਟ ਦੇ ਗਮਲੇ ਅਤੇ ਥਮਲਿਆਂ ਨਾਲ ਬਣੇ 30 ਟਰੈਫਿਕ ਫਿਲਟਰ ਆਉਣ ਵਾਲੇ ਸਮੇਂ ਵਿੱਚ ਆਵਾਜਾਈ ਆਸ ਪਾਸ ਦੇ ਕਈ ਆਮ ਰਸਤਿਆਂ ਨੂੰ ਬੰਦ ਕਰ ਦੇਣਗੇ।

ਲੈਵੇਂਸ਼ੁਲਮੇ ਦੀ ਨਿਵਾਸੀ ਪੋਲੀਨ ਜੌਨਸਨ ਕਹਿੰਦੀ ਹੈ, "ਅਸੀਂ ਭਾਈਚਾਰੇ ਨਾਲ ਮਸ਼ਵਰਾ ਕੀਤਾ ਹੈ ਅਤੇ ਉਹ ਇਸ ਖੇਤਰ ਨੂੰ ਰਹਿਣ ਲਈ ਚੰਗੀ ਥਾਂ ਬਣਾਉਣਾ ਚਾਹੁੰਦੇ ਹਨ।"

ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕਾਂ ਦਾ ਹੁੰਗਾਰਾ ਬਹੁਤ ਹਾਂ ਪੱਖੀ ਰਿਹਾ ਹੈ।

"ਲੋਕ ਚਾਹੁੰਦੇ ਹਨ ਕਿ ਅਜਿਹਾ ਹੋ ਜਾਵੇ ਕਿ ਬੱਚੇ ਸੜਕਾਂ ''ਤੇ ਸੁਰੱਖਿਅਤ ਰਹਿ ਕੇ ਖੇਡ ਸਕਣ।"

ਗ੍ਰੇਟਰ ਮੈਨਚੈਸਟਰ ਦੇ ਸਾਈਕਲਿੰਗ ਕਮਿਸ਼ਨਰ ਕ੍ਰਿਸ ਬੋਰਡਮੈਨ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਲੌਕਡਾਊਨ ਤੋਂ ਬਾਅਦ ਦੇ ਕੁਝ ਦਿਨਾਂ ਵਿੱਚ ਸਾਈਕਲਿੰਗ ਵਿੱਚ 70 ਫੀਸਦੀ ਦਾ ਹੋਰ ਵਾਧਾ ਹੋਇਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਕੋਰੋਨਾਵਾਇਰਸ ਨੇ ਦਿਖਾਇਆ ਹੈ ਕਿ ਜੇ ਤੁਸੀਂ ਲੋਕਾਂ ਨੂੰ ਸੁਰੱਖਿਅਤ, ਟਰੈਫਿਕ ਮੁਕਤ ਸੜਕਾਂ ਦਿੰਦੇ ਹੋ ਤਾਂ ਉਹ ਜ਼ਿਆਦਾ ਤੁਰਨਗੇ ਅਤੇ ਸਾਈਕਲ ਚਲਾਉਣਗੇ।"

ਕੇਨ ਫਾਸਟਰ
BBC
ਕੇਨ ਫਾਸਟਰ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਸਾਈਕਲ ਵੇਚਣ ਦੇ ਕਾਰੋਬਾਰ ਵਿੱਚ ਹੈ

ਓਲੰਪਿਕ ਵਿੱਚ ਗੋਲਡ ਮੈਡਲ ਜੇਤੂ ਨੇ ਕਿਹਾ, "ਜੇਕਰ ਅਸੀਂ ਲੋਕਾਂ ਨੂੰ ਸਰਗਰਮ ਸਫ਼ਰ ਕਰਨ ਵਿੱਚ ਸਮਰੱਥ ਬਣਾਉਣ ਲਈ ਕਦਮ ਨਹੀਂ ਚੁੱਕਦੇ ਤਾਂ ਜਿਵੇਂ-ਜਿਵੇਂ ਖੁੱਲ੍ਹ ਮਿਲੇਗੀ ਅਸੀਂ ਕਾਰ ਦੀ ਵਰਤੋਂ ਵਿੱਚ ਵਾਧੇ ਦਾ ਖ਼ਤਰਾ ਮੁੱਲ ਲੈਂਦੇ ਹਾਂ।"

"ਹੁਣ ਇਹ ਨਾ ਸਿਰਫ਼ ਲੋਕਾਂ ਦੀ ਸੁਰੱਖਿਆ ਲਈ ਕਰਨ ਵਾਲਾ ਸਹੀ ਕੰਮ ਹੈ, ਬਲਕਿ ਸਾਡੇ ਸਾਫ਼ ਹਵਾ ਦੇ ਟੀਚਿਆਂ ਦੀ ਪੂਰਤੀ ਅਤੇ ਆਪਣੇ ਐੱਨਐੱਚਐੱਸ ਦੀ ਲੰਬੇ ਸਮੇਂ ਤੱਕ ਰੱਖਿਆ ਕਰਨ ਲਈ ਮਹੱਤਵਪੂਰਨ ਹੈ।"

ਸਾਈਕਲ ਦੀ ਵਿਕਰੀ ਵਿੱਚ ਵਾਧਾ

ਲੌਕਡਾਊਨ ਨੇ ਸਾਈਕਲ ਦੀ ਵਿਕਰੀ ਵਿੱਚ ਯਕੀਨਨ ਵਾਧਾ ਕੀਤਾ ਹੈ।

ਤੁਰੇ ਜਾ ਰਹੇ ਲੋਕ
AFP
ਲੌਕਡਾਊਨ ਤੋਂ ਬਾਅਦ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਬਦਲਾਅ ਕਰਨਾ ਪਵੇਗਾ ਨਹੀਂ ਤਾਂ ਸੜਕਾਂ ਕਾਰਾਂ ਨਾਲ ਭਰ ਜਾਣਗੀਆਂ

ਦੇਸ ਦੀਆਂ ਸਾਈਕਲ ਦੀਆਂ ਦੁਕਾਨਾਂ ਦੀ ਸਭ ਤੋਂ ਵੱਡੀ ਚੇਨ ਹਾਫੋਰਡ ਵਿੱਚ ਇਸ ਹਫ਼ਤੇ ਸਾਈਕਲਾਂ ਦੀ ਵਿਕਰੀ ਵਿੱਚ 17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਕੰਪਨੀ ਨੇ ਕਿਹਾ ਕਿ ਜਦੋਂ ਤੋਂ ਸਰਕਾਰ ਨੇ ਸਾਨੂੰ ਸਭ ਨੂੰ 23 ਮਾਰਚ ਨੂੰ ਘਰ ''ਤੇ ਹੀ ਰਹਿਣ ਦਾ ਹੁਕਮ ਦਿੱਤਾ ਹੈ, ਉਦੋਂ ਤੋਂ ਕੁਝ ਸਾਈਕਲਾਂ ਦੀ ਵਿਕਰੀ 500 ਫੀਸਦੀ ਤੱਕ ਵਧੀ ਹੈ।

ਕੇਨ ਫਾਸਟਰ ਦਾ ਕਹਿਣਾ ਹੈ ਕਿ ਇਹ ਅਸਾਧਾਰਨ ਤੌਰ ''ਤੇ ਇੱਕ ਚੰਗਾ ਸੀਜ਼ਨ ਰਿਹਾ ਹੈ।

ਜਦੋਂ ਮੀਂਹ ਪੈਂਦਾ ਹੈ, ਉਦੋਂ ਕੀ ਹੁੰਦਾ ਹੈ?

ਹੱਸਦੇ ਹੋਏ ਫੋਸਟਰ ਕਹਿੰਦੇ ਹਨ, "ਖਰਾਬ ਮੌਸਮ ਵਰਗੀ ਕੋਈ ਚੀਜ਼ ਨਹੀਂ ਹੈ, ਸਿਰਫ਼ ਕੱਪੜੇ ਅਢੁਕਵੇਂ ਹੁੰਦੇ ਹਨ।"

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://youtu.be/mcyS93Svncw

https://youtu.be/xcgzikTPHpg

https://youtu.be/McVRmE9qBTQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a36d382c-6aa1-2243-829e-c8aac5033578'',''assetType'': ''STY'',''pageCounter'': ''punjabi.international.story.52697926.page'',''title'': ''ਕੋਰੋਨਾਵਾਇਰਸ ਲੌਕਡਾਊਨ: ਬਿਨਾਂ ਪਬਲਿਕ ਟਰਾਂਸਪੋਰਟ ਸ਼ੁਰੂ ਕੀਤੇ ਕਿਵੇਂ ਇਸ ਦੇਸ ਨੂੰ ਖੋਲ੍ਹਣ ਦੀ ਤਿਆਰੀ ਹੋ ਰਹੀ'',''author'': ''ਜਸਟਿਨ ਰੌਲਟ '',''published'': ''2020-05-19T07:19:14Z'',''updated'': ''2020-05-19T07:19:14Z''});s_bbcws(''track'',''pageView'');

Related News