ਲਿਪੁਲੇਖ ਅਤੇ ਲਿੰਪੀਆਧੁਰਾ ਕਾਲਾਪਾਣੀ ਨੂੰ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਸ਼ਾਮਲ ਕੀਤਾ

Monday, May 18, 2020 - 10:33 PM (IST)

ਲਿਪੁਲੇਖ ਅਤੇ ਲਿੰਪੀਆਧੁਰਾ ਕਾਲਾਪਾਣੀ ਨੂੰ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਸ਼ਾਮਲ ਕੀਤਾ
ਨੇਪਾਲ
Getty Images
ਕਾਠਮਾਂਡੂ ਵਿੱਚ ਭਾਰਤੀ ਦੂਤਾਵਾਸ ਬਾਹਰ ਪ੍ਰਦਰਸ਼ਨ ਵੀ ਹੋਏ ਸਨ

ਨੇਪਾਲ ਦੀ ਕੈਬਨਿਟ ਨੇ ਇੱਕ ਅਹਿਮ ਫ਼ੈਸਲੇ ਵਿੱਚ ਨੇਪਾਲ ਦਾ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਹੈ। ਇਸ ਨਕਸ਼ੇ ਵਿੱਚ ਲਿੰਪੀਆਧੁਰਾ ਕਾਲਾਪਾਣੀ ਅਤੇ ਲਿਪੁਲੇਖ ਨੂੰ ਨੇਪਾਲ ਦੀ ਸੀਮਾ ਦਾ ਹਿੱਸਾ ਦਿਖਾਇਆ ਗਿਆ ਹੈ।

ਨੇਪਾਲ ਦੀ ਕੈਬਨਿਟ ਨੇ ਇਸ ਨੂੰ ਆਪਣਾ ਜਾਇਜ਼ ਦਾਅਵਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਮਹਾਂਕਾਲੀ (ਸ਼ਾਰਦਾ) ਨਦੀ ਦਾ ਸਰੋਤ ਦਰਅਸਲ ਲਿੰਪੀਆਧੁਰਾ ਹੀ ਹੈ ਜੋ ਫਿਲਹਾਲ ਭਾਰਤ ਦੇ ਉਤਰਾਖੰਡ ਦਾ ਹਿੱਸਾ ਹੈ।

ਭਾਰਤ ਇਸ ਤੋਂ ਇਨਕਾਰ ਕਰਦਾ ਰਿਹਾ ਹੈ।

ਨੇਪਾਲ ਦੀ ਕੈਬਨਿਟ ਦਾ ਫ਼ੈਸਲਾ ਭਾਰਤ ਵੱਲੋਂ ਲਿਪੁਲੇਖ ਇਲਾਕੇ ਵਿੱਚ ਸੀਮਾ ਸੜਕ ਦੇ ਉਦਘਾਟਨ ਦੇ 10 ਦਿਨ ਬਾਅਦ ਆਇਆ ਹੈ। ਲਿਪੁਲੇਖ ਤੋਂ ਹੋ ਕੇ ਹੀ ਤਿੱਬਤ ਚੀਨ ਦੇ ਮਾਨਸਰੋਵਰ ਜਾਣ ਦਾ ਰਸਤਾ ਹੈ।

ਇਸ ਸੜਕ ਦੇ ਬਣਾਏ ਜਾਣ ਤੋਂ ਬਾਅਦ ਨੇਪਾਲ ਨੇ ਸਖ਼ਤ ਸ਼ਬਦਾਂ ਵਿੱਚ ਭਾਰਤ ਦੇ ਕਦਮ ਦਾ ਵਿਰੋਧ ਕੀਤਾ ਹੈ।

ਭਾਰਤ ਦੇ ਕਦਮ ਦਾ ਵਿਰੋਧ ਕਾਠਮਾਂਡੂ ਵਿੱਚ ਨੇਪਾਲ ਦੀ ਸੰਸਦ ਤੋਂ ਲੈ ਕੇ ਕਾਠਮਾਂਡੂ ਦੀਆਂ ਸੜਕਾਂ ਤੱਕ ਦਿਖਿਆ ਸੀ।

ਨੇਪਾਲ
Getty Images

ਦਰਅਸਲ 6 ਮਹੀਨੇ ਪਹਿਲਾਂ ਭਾਰਤ ਨੇ ਆਪਣਾ ਨਵਾਂ ਰਾਜਨੀਤਿਕ ਨਕਸ਼ਾ ਜਾਰੀ ਕੀਤਾ ਸੀ।

ਇਸ ਵਿੱਚ ਜੰਮੂ ਅਤੇ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਰੂਪ ਵਿੱਚ ਦਿਖਾਇਆ ਗਿਆ ਸੀ।

ਇਸ ਮੈਪ ਵਿੱਚ ਲਿੰਪੀਆਧੁਰਾ, ਕਾਲਾਪਾਣੀ ਅਤੇ ਲਿਪੁਲੇਖ ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ ਸੀ।

ਨੇਪਾਲ ਇੰਨ੍ਹਾਂ ਇਲਾਕਿਆਂ ''ਤੇ ਲੰਬੇ ਸਮੇਂ ਤੋਂ ਆਪਣਾ ਦਾਅਵਾ ਕਰਦਾ ਆ ਰਿਹਾ ਹੈ।

ਨੇਪਾਲ ਦੇ ਖੇਤੀਬਾੜੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਘਨਸ਼ਿਆਮ ਭੁਸਾਲ ਨੇ ਕਾਂਤੀਪੁਰ ਟੀਵੀ ਨੂੰ ਕਿਹਾ, ''''ਇਹ ਨਵੀਂ ਸ਼ੁਰੂਆਤ ਹੈ। ਪਰ ਇਹ ਨਵੀਂ ਗੱਲ ਨਹੀਂ ਹੈ। ਅਸੀਂ ਹਮੇਸ਼ਾ ਤੋਂ ਇਹੀ ਕਹਿੰਦੇ ਰਹੇ ਹਾਂ ਕਿ ਮਹਾਂਕਾਲੀ ਨਦੀ ਦੇ ਪੂਰਬ ਵਾਲਾ ਹਿੱਸਾ ਨੇਪਾਲ ਦਾ ਹੈ। ਹੁਣ ਸਰਕਾਰ ਨੇ ਅਧਿਕਾਰਤ ਤੌਰ ''ਤੇ ਉਸ ਨੂੰ ਆਪਣੇ ਨਕਸ਼ੇ ਵਿੱਚ ਸ਼ਾਮਲ ਕਰ ਲਿਆ ਹੈ।''''

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://youtu.be/mcyS93Svncw

https://youtu.be/xcgzikTPHpg

https://youtu.be/McVRmE9qBTQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3797e53b-40fb-2a44-a96e-bca42f02f172'',''assetType'': ''STY'',''pageCounter'': ''punjabi.international.story.52715202.page'',''title'': ''ਲਿਪੁਲੇਖ ਅਤੇ ਲਿੰਪੀਆਧੁਰਾ ਕਾਲਾਪਾਣੀ ਨੂੰ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਸ਼ਾਮਲ ਕੀਤਾ'',''author'': ''ਸੁਰੇਂਦਰ ਫੁਯਾਲ'',''published'': ''2020-05-18T16:49:04Z'',''updated'': ''2020-05-18T17:00:51Z''});s_bbcws(''track'',''pageView'');

Related News