ਕੋਰੋਨਾਵਾਇਰਸ ਦਾ ਇਲਾਜ: ਕੀ ਰੈਮਡੈਸੇਵੀਅਰ ਦਵਾਈ ਕੋਰੋਨਾਵਾਇਰਸ ਦਾ ਜਵਾਬ ਬਣ ਸਕਦੀ ਹੈ - 5 ਅਹਿਮ ਖ਼ਬਰਾਂ

Monday, May 18, 2020 - 08:18 AM (IST)

ਕੋਰੋਨਾਵਾਇਰਸ ਦਾ ਇਲਾਜ: ਕੀ ਰੈਮਡੈਸੇਵੀਅਰ ਦਵਾਈ ਕੋਰੋਨਾਵਾਇਰਸ ਦਾ ਜਵਾਬ ਬਣ ਸਕਦੀ ਹੈ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Reuters

ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।

ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ "ਬਹੁਤ ਵਧੀਆ" ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।

ਇਸ ਦੇ ਹਾਲਾਂਕਿ ਪੂਰੇ ਨਤੀਜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਪੁਸ਼ਟੀ ਹੋ ਜਾਵੇ ਤਾਂ ਇਹ ਇੱਕ “ਬਹੁਤ ਵਧੀਆ ਨਤੀਜਾ” ਹੋਵੇਗਾ।

ਰੈਮਡੈਸੇਵੀਅਰ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਲੌਕਡਾਊਨ 4.0 ਵਿੱਚ ਮਿਲੀਆਂ ਕਿਹੜੀਆਂ ਢਿੱਲਾਂ

ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਕਾਬੂ ਰੱਖਣ ਲਈ ਲੌਕਡਾਊਨ ਦਾ ਤੀਜਾ ਪੜਾਅ 17 ਮਈ ਦੀ ਅੱਧੀ ਰਾਤ ਨੂੰ ਖ਼ਤਮ ਹੋ ਗਿਆ ਹੈ।

ਲੌਕਡਾਊਨ 4.0 ਹੁਣ 31 ਮਈ ਤੱਕ ਵਧਾ ਦਿੱਤਾ ਹੈ। ਇਸ ਲਈ ਮੁੜ ਤੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਲੌਕਡਾਊਨ
Getty Images

ਪਿਛਲੇ ਲੌਕਡਾਊਨ ਵਾਂਗ ਮੈਡੀਕਲ ਸੇਵਾਵਾਂ ਲਈ ਵਰਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ''ਤੇ ਪਾਬੰਦੀ ਹੈ।

ਜਿੱਥੇ ਮੈਟਰੋ ਅਤੇ ਰੇਲ ਸੇਵਾਵਾਂ ਬੰਦ ਰਹਿਣਗੀਆਂ, ਉੱਥੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਨੂੰ ਵੀ ਖੋਲ੍ਹਣ ਦੀ ਇਜ਼ਾਜ਼ਤ ਨਹੀਂ ਹੈ।

ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਓਪੀਡੀ ਖੋਲ੍ਹਣ ਨੂੰ ਇਜ਼ਾਜ਼ਤ ਦਿੱਤੀ ਗਈ ਹੈ। ਇਸ ਬਾਰੇ ਪੂਰੀ ਜਾਣਕਾਰੀ ਲਈ ਕਲਿਕ ਕਰੋ।

ਇਨਸਾਨ ਨੇ ਕਿਵੇਂ ਸਿੱਖਿਆ ਮਲੇਰੀਆ, ਚੇਚਕ ਤੇ ਏਡਜ਼ ਵਰਗੀਆਂ ਬਿਮਾਰੀਆਂ ਨਾਲ ਰਹਿਣਾ

ਕੋਰੋਨਾਵਾਇਰਸ
Getty Images

ਵਿਸ਼ਵ ਸਿਹਤ ਸੰਗਠਨ ਮੁਤਾਬਕ, "ਇਹ ਦੱਸਣਾ ਜ਼ਰੂਰੀ ਹੈ ਕਿ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ ਅਤੇ ਸਾਡੇ ਭਾਈਚਾਰਿਆਂ ਵਿੱਚ ਇੱਕ ਹੋਰ ਸਥਾਨਕ ਵਾਇਰਸ (endemic virus) ਬਣ ਜਾਵੇ।"

ਮਲੇਰੀਆ, ਏਡਜ਼ ਤੇ ਚੇਚਕ ਵਰਗੀਆਂ ਬਿਮਾਰੀਆਂ ਨਾਲ ਜਾਂ ਤਾਂ ਇਨਸਾਨ ਨੇ ਰਹਿਣਾ ਸਿੱਖ ਲਿਆ ਹੈ ਜਾਂ ਉਨ੍ਹਾਂ ਵਿੱਚੋਂ ਕੁਝ ਦਾ ਇਲਾਜ ਲੱਭ ਲਿਆ ਹੈ। ਇਨ੍ਹਾਂ ਬਾਰੇ ਸਮਝਣ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਮਨਰੇਗਾ ਮਜ਼ਦੂਰਾਂ ਲਈ ਸਰਕਾਰ ਵੱਲੋਂ ਕੀਤੇ ਗਏ ਦਾਅਵਿਆਂ ਦਾ ਪੂਰਾ ਸੱਚ

ਪਿਛਲੇ 50 ਦਿਨਾਂ ਤੋਂ ਵਧ ਕੋਰੋਨਾਵਾਇਰਸ ਕਰਕੇ ਲਗੇ ਲੌਕਡਾਊਨ ਕਰਕੇ ਸਭ ਕੰਮਕਾਜ਼ ਠੱਪ ਪਿਆ ਹੈ। ਰੋਜ਼ਾਨਾ ਕਮਾਈ ਕਰਕੇ ਚੁੱਲ੍ਹਾ ਚੌਂਕਾ ਚਲਾਉਣ ਵਾਲੇ ਤਬਕੇ ਦਾ ਬਿਨ੍ਹਾਂ ਕਿਸੇ ਕੰਮਕਾਜ਼ ਦੇ ਗੁਜ਼ਾਰਾ ਸੰਭਵ ਨਹੀਂ ਹੈ।

ਕੇਂਦਰ ਸਰਕਾਰ ਦੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, ਮਨਰੇਗਾ ਤਹਿਤ ਪਿੰਡਾਂ ''ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਖੇਤਰ ''ਚ ਹੀ ਸਾਲਾਨਾ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਹਾਲਾਂਕਿ 24 ਮਾਰਚ ਤੋਂ 20 ਅਪ੍ਰੈਲ ਤੱਕ ਮੁਕੰਮਲ ਲੌਕਡਾਊਨ ਹੋਣ ਕਰਕੇ ਮਨਰੇਗਾ ਅਧੀਨ ਸਾਰੇ ਕੰਮ ਬੰਦ ਕਰ ਦਿੱਤੇ ਗਏ ਸਨ। ਪਰ ਹੁਣ 21 ਅਪ੍ਰੈਲ ਤੋਂ ਮਨਰੇਗਾ ਤਹਿਤ ਮੁੜ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਤਾਂ ਮਿਲੀ ਪਰ ਅਜੇ ਵੀ ਕਈ ਖੇਤਰਾਂ ''ਚ ਮਨਰੇਗਾ ਤਹਿਤ ਕੰਮ ਸ਼ੁਰੂ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 14 ਮਈ ਨੂੰ 20 ਲੱਖ ਕਰੋੜ ਰੁਪਏ ਦੇ ਪੈਕੇਜ ਵਿੱਚੋਂ ਇੱਕ ਹਿੱਸਾ ਮਨਰੇਗਾ ਮਜ਼ਦੂਰਾਂ ਲਈ ਦੇਣ ਦੇ ਦਾਅਵੇ ਕੀਤੇ। ਇਨ੍ਹਾਂ ਦਾਅਵਿਆਂ ਦਾ ਪੂਰਾ ਸੱਚ ਜਣਨ ਲਈ ਕਲਿਕ ਕਰੋ।

ਕੋਰੋਨਾਵਾਇਰਸ ਨੇ ਸਲੋਨ ਵਾਲਿਆਂ ਦੀਆਂ ਇੰਝ ਵਧਾਈਆਂ ਫ਼ਿਕਰਾਂ

ਕੋਰੋਨਾਵਾਇਰਸ ਕਰਕੇ ਭਾਰਤ ਸਣੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਲੌਕਡਾਊਨ ਨੇ ਕਈ ਜ਼ਿੰਦਗੀਆਂ ਨੂੰ ਬਰਬਾਦੀ ਦੀ ਕਗਾਰ ''ਤੇ ਲਿਆਂਦਾ ਹੈ।ਇਸ ਮਹਾਂਮਾਰੀ ਦਾ ਤਕਰੀਬਨ ਹਰ ਤਰ੍ਹਾਂ ਦੇ ਕਾਰੋਬਾਰ ''ਤੇ ਅਸਰ ਪਿਆ ਹੈ, ਇਨ੍ਹਾਂ ਵਿੱਚੋਂ ਇੱਕ ਹੈ ਹੇਅਰ ਐਂਡ ਬਿਊਟੀ ਇੰਡਸਟਰੀ।

ਭਾਰਤੀ ਕੌਸ਼ਲ ਵਿਕਾਸ (ਸਕਿੱਲ ਡਿਵੈਲਪਮੈਂਟ) ਮੰਤਰਾਲੇ ਤਹਿਤ ਆਉਣ ਵਾਲੀ ਬਿਊਟੀ ਐਂਡ ਵੈਲਨੈਸ ਸੈਕਟਰ ਸਕਿੱਲ ਕਾਊਂਸਿਲ (B&WSSC) ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਲੌਕਡਾਊਨ ਦੌਰਾਨ ਜੇਕਰ ਕੰਮ ਕਰਨ ਦੀ ਛੋਟ ਮਿਲਦੀ ਹੈ ਤਾਂ ਸਲੋਨ, ਬਿਊਟੀ, ਸਪਾ ਅਤੇ ਜਿਮਿੰਗ ਵਰਗੇ ਖੇਤਰ, ਜਿੱਥੇ ਸਮਾਜਿਕ ਦੂਰੀ ਬਣਾਉਣਾ ਕਾਫੀ ਮੁਸ਼ਕਿਲ ਹੈ, ਉੱਥੇ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਪਵੇਗਾ।

ਹਦਾਇਤਾਂ ਵਿੱਚ ਡਿਸਪੋਜ਼ੇਬਲ ਮਾਸਕ, ਤੌਲੀਏ, ਸ਼ੀਟ ਅਤੇ ਦਸਤਾਨੇ ਦੀ ਵਰਤੋਂ ਕਰਨੀ ਲਾਜਮੀ ਹੋਵੇਗੀ। ਪਰ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਕੀ ਲੋਕ ਸਲੋਨ ਆਉਣਗੇ? ਆਉਣ ਵਾਲੇ ਸਮੇਂ ਵਿੱਚ ਇਸ ਇੰਡਸਟਰੀ ਦੇ ਲੋਕਾਂ ''ਤੇ ਕੀ ਅਸਰ ਹੋਵੇਗਾ ਜਣਨ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=HbVNJF2Z6kE

https://www.youtube.com/watch?v=ZPLr0rSs5bg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0a0613c9-ec0c-429c-8d27-41ab7cac6211'',''assetType'': ''STY'',''pageCounter'': ''punjabi.india.story.52702288.page'',''title'': ''ਕੋਰੋਨਾਵਾਇਰਸ ਦਾ ਇਲਾਜ: ਕੀ ਰੈਮਡੈਸੇਵੀਅਰ ਦਵਾਈ ਕੋਰੋਨਾਵਾਇਰਸ ਦਾ ਜਵਾਬ ਬਣ ਸਕਦੀ ਹੈ - 5 ਅਹਿਮ ਖ਼ਬਰਾਂ'',''published'': ''2020-05-18T02:42:51Z'',''updated'': ''2020-05-18T02:42:51Z''});s_bbcws(''track'',''pageView'');

Related News