ਕੋਰੋਨਾਵਾਇਰਸ ਦਾ ਫੈਲਾਅ: ‘ਕੋਰੋਨਾਵਾਇਰਸ ਸਥਾਨਕ ਬੀਮਾਰੀ ਬਣ ਸਕਦਾ ਹੈ’, ਇਸ ਤੋਂ WHO ਦਾ ਮਤਲਬ ਕੀ ਹੈ

Sunday, May 17, 2020 - 11:32 AM (IST)

ਕੋਰੋਨਾਵਾਇਰਸ ਦਾ ਫੈਲਾਅ: ‘ਕੋਰੋਨਾਵਾਇਰਸ ਸਥਾਨਕ ਬੀਮਾਰੀ ਬਣ ਸਕਦਾ ਹੈ’, ਇਸ ਤੋਂ WHO ਦਾ ਮਤਲਬ ਕੀ ਹੈ
ਕੋਰੋਨਾਵਾਇਰਸ
Getty Images

ਵਿਸ਼ਵ ਸਿਹਤ ਸੰਗਠਨ ਮੁਤਾਬਕ, "ਇਹ ਦੱਸਣਾ ਜ਼ਰੂਰੀ ਹੈ ਕਿ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ ਅਤੇ ਸਾਡੇ ਭਾਈਚਾਰਿਆਂ ਵਿੱਚ ਇੱਕ ਹੋਰ ਸਥਾਨਕ ਵਾਇਰਸ (endemic virus) ਬਣ ਜਾਵੇ।"

ਬੁੱਧਵਾਰ ਨੂੰ ਸੰਗਠਨ ਦੇ ਐਮਰਜੈਂਸੀਜ਼ ਡਾਇਰੈਕਟਰ ਡਾ਼ ਮਾਈਕ ਰਿਆਨ ਨੇ ਇਹ ਸ਼ਬਦ ਉਸ ਸਮੇਂ ਕਹੇ ਜਦੋਂ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਖਾਤਮੇ ਬਾਰੇ ਪੁੱਛਿਆ ਗਿਆ।

ਹੁਣ ਤੱਕ ਕੋਰੋਨਵਾਇਰਸ ਮਹਾਂਮਾਰੀ 46 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ ਅਤੇ ਤਿੰਨ ਲੱਖ ਤੋਂ ਵਧੇਰੇ ਜਾਨਾਂ ਲੈ ਚੁੱਕੀ ਹੈ।

ਡਾ਼ ਰਿਆਨ ਨੇ ਅੱਗੇ ਕਿਹਾ,"ਮੈਨੂੰ ਲਗਦਾ ਹੈ ਕਿ ਇਹ ਮਹੱਤਵਪੂਰਣ ਹੈ ਕਿ ਅਸੀਂ ਯਥਾਰਥਵਾਦੀ ਹਾਂ ਅਤੇ ਮੈਨੂੰ ਨਹੀਂ ਲਗਦਾ ਕਿ ਕੋਈ ਵੀ ਇਸ ਗੱਲ ਦੀ ਪੇਸ਼ੇਨਗੋਈ ਕਰ ਸਕਦਾ ਹੈ।"

ਇਸ ਤੋਂ ਬਾਅਦ ਸਵਾਲ ਇਹ ਉਠਦਾ ਹੈ ਕਿ ਆਖ਼ਰ ਇਹ ਸਥਾਨਕ ਵਾਇਰਸ (endemic virus) ਕੀ ਹੁੰਦੇ ਹਨ? ਆਓ ਮਸਝਣ ਦਾ ਯਤਨ ਕਰਦੇ ਹਾਂ—

ਅਮਰੀਕਾ ਦੇ ਸੈਂਟਰ ਫਾਰ ਡ਼ਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਮਹਾਂਮਾਰੀ-ਵਿਗਿਆਨ (epidemiology) ਨਾਲ ਜੁੜੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ।

ਸੈਂਟਰ ਮੁਤਾਬਕ, ਐਂਡਮਿਕ ਤੋਂ ਭਾਵ "ਕਿਸੇ ਬੀਮਾਰੀ ਜਾਂ ਲਾਗ ਦੇ ਜਨਕ ਦੀ ਕਿਸੇ ਭੂਗੋਲਿਕ ਖੇਤਰ ਦੀ ਵਸੋਂ ਵਿੱਚ ਸਥਾਈ ਜਾਂ ਆਮ ਮੌਜੂਦਗੀ ਵਿਆਪਕ ਹੁੰਦੀ ਹੈ।"

ਇਸ ਵਿੱਚ ਉੱਚ-ਸਥਾਨਕ ਬੀਮਾਰੀਆਂ (hyper-endemic) ਵੀ ਸ਼ਾਮਲ ਹੁੰਦੀਆਂ ਹਨ। ਜਿਸ ਤੋਂ ਭਾਵ ਹੈ ਕਿ ਕਿਸੇ ਬੀਮਾਰੀ ਦਾ ਕਿਸੇ ਭੂਗੋਲਿਕ ਖੇਤਰ ਵਿੱਚ ਵੱਧ ਮੌਜੂਦਗੀ ਤੇ ਨਿਰੰਤਰ ਮੌਜੂਦਗੀ ਰਹਿਣਾ।

ਰੋਜ਼ਾਲਿੰਡ ਐਗੋ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਵਿੱਚ ਲਾਗ ਦੀਆਂ ਬੀਮਾਰੀਆਂ ਦੇ ਸਕਾਲਰ ਹਨ। ਉਨ੍ਹਾਂ ਇਸ ਬਾਰੇ ਦੱਸਿਆ, "ਸਥਾਨਕ ਲਾਗ ਕਿਸੇ ਖੇਤਰ ਵਿੱਚ ਪੱਕੇ ਤੌਰ ''ਤੇ ਮੌਜੂਦ ਰਹਿੰਦੀ ਹੈ। ਸਾਰਾ ਸਾਲ,ਹਰ ਸਮੇਂ, ਸਾਲ ਦਰ ਸਾਲ।"

ਕੋਰੋਨਾਵਾਇਰਸ
BBC

ਬੀਬੀਸੀ ਦੇ ਇੱਕ ਹੋਰ ਲੇਖ ਵਿੱਚ ਇੱਕ ਮਾਹਰ ਨੇ ਦੱਸਿਆ ਹੈ ਕਿ ਅੰਗਰੇਜ਼ੀ ਦੇ ਸ਼ਬਦਾਂ endemic virus ਨੂੰ epidemic ਜਾਂ pandemic ਨਾਲ ਰਲਗੱਡ ਨਹੀਂ ਕਰਨਾ ਚਾਹੀਦਾ।

ਵਬਾ, ਮਹਾਂਮਾਰੀ (Epidemic): ਇਸ ਵਿੱਚ ਕਿਸੇ ਬੀਮਾਰੀ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਦੇਖਿਆ ਜਾਂਦਾ ਹੈ, ਫਿਰ ਇੱਕ ਪੜਾਅ ਤੇ ਜਾ ਕੇ ਸਿਖ਼ਰ ਆਉਂਦਾ ਹੈ। ਫਿਰ ਹੌਲ਼ੀ-ਹੌਲੀ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਦੇਸ਼/ਸੰਸਾਰ ਵਿਆਪੀ ਮਹਾਂਮਾਰੀ (Pandemic): ਇੱਕ ਅਜਿਹੀ ਮਹਾਂਮਾਰੀ ਜੋ ਜ਼ਿਆਦਾ ਜਾਂ ਇੱਕੋ-ਜਿਹੇ ਸਮੇਂ ਦੌਰਾਨ ਪੂਰੀ ਦੁਨੀਆਂ ਵਿੱਚ ਫ਼ੈਲ ਜਾਂਦੀ ਹੈ।

ਡਾ਼ ਰਿਆਨ ਮੁਤਾਬਕ ਹਾਲਾਂਕਿ ਕੋਰੋਨਾਵਾਇਰਸ ਇੱਕ ਸਥਾਨਕ ਬੀਮਾਰੀ ਬਣ ਸਕਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ।

ਇਸ ਪ੍ਰਸੰਗ ਵਿੱਚ ਉਨ੍ਹਾਂ ਨੇ ਏਡਜ਼ ਦੇ ਵਾਇਰਸ ਦੀ ਮਿਸਾਲ ਦਿੱਤੀ। ਉਨ੍ਹਾਂ ਨੇ ਕਿਹਾ, "ਐੱਚਆਈਵੀ ਗਿਆ ਨਹੀਂ ਹੈ- ਅਸੀਂ ਉਸ ਨਾਲ ਸਮਝੌਤਾ ਕਰ ਲਿਆ ਹੈ"।

ਉਨ੍ਹਾਂ ਨੇ ਹੋਰ ਵੇਰਵੇ ਨਾਲ ਦੱਸਿਆ ਕਿ ਏਡਜ਼ ਦਾ "ਅਸੀਂ ਇਲਾਜ ਭਾਲ ਲਿਆ ਹੈ। ਬਚਾਅ ਦੇ ਤਰੀਕੇ ਖੋਜ ਲਏ ਹਨ। ਇਸ ਲਈ ਲੋਕ ਹੁਣ ਇਸ ਤੋਂ ਉਨਾਂ ਨਹੀਂ ਘਬਰਾਉਂਦੇ ਜਿੰਨਾ ਸ਼ੁਰੂ ਵਿੱਚ ਡਰਦੇ ਸਨ। ਹੁਣ ਅਸੀਂ ਐੱਚਆਈਵੀ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਦੀ ਗਰੰਟੀ ਵੀ ਦੇ ਸਕਦੇ ਹਾਂ।"

ਜ਼ਿਕਰਯੋਗ ਹੈ ਕਿ ਐੱਚਆਈਵੀ ਨੂੰ ਚਾਰ ਦਹਾਕੇ ਹੋ ਗਏ ਹਨ ਪਰ ਹਾਲੇ ਤੱਕ ਇਸ ਦੀ ਕੋਈ ਵੈਕਸੀਨ ਨਹੀਂ ਹੈ।

ਆਓ ਡਾ਼ ਰੋਜ਼ਾਲਿੰਡ ਐਗੋ ਵੱਲੋਂ ਦਿੱਤੀਆਂ ਸਥਾਨਕ ਬੀਮਾਰੀ ਦੀਆਂ ਹੋਰ ਮਿਸਾਲਾਂ ਦੁਆਰਾ ਇਸ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ—

ਚੇਚਕ ਅਕਸਰ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ
Getty Images
ਚੇਚਕ ਅਕਸਰ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਇਸ ਬੀਮਾਰੀ ਕਾਰਨ ਬੱਚਿਆਂ ਦੀ ਮੌਤ ਦਰ ਵੀ ਹੋਰ ਉਮਰ ਵਰਗਾਂ ਨਾਲੋਂ ਜ਼ਿਆਦਾ ਹੈ

ਛੋਟੀ-ਮਾਤਾ/ਛੋਟੀ-ਚੇਚਕ(Varicella):

ਛੋਟੀ-ਮਾਤਾ ਇੱਕ ਸਦੀਆਂ ਤੱਕ ਕਾਇਮ ਰਹਿਣ ਵਾਲੀ ਸਥਾਨਕ ਵਾਇਰਸ ਦੁਆਰਾ ਫ਼ੈਲਾਈ ਜਾਣ ਵਾਲੀ ਬੀਮਾਰੀ ਹੈ। ਜੋ ਕਿ ਅਰੀਸੇਲਾ ਜ਼ੌਸਤਰ ਵਾਇਰਸ (aricella-zoster virus (VZV) ਕਾਰਨ ਫੈਲਦੀ ਹੈ।

ਸੀਡੀਸੀ ਮੁਤਾਬਕ ਚੇਚਕ ਬੱਚਿਆਂ, ਅਲੜ੍ਹਾਂ, ਬਾਲਗਾਂ ਤੇ ਅਜਿਹੇ ਲੋਕ ਜਿਨਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੋਵੇ, ਗੰਭੀਰ ਹੋ ਸਕਦੀ ਹੈ।

ਇਹ ਅਕਸਰ ਉਨ੍ਹਾਂ ਲੋਕਾਂ ਨੂੰ ਵਧੇਰੇ ਹੁੰਦੀ ਹੈ ਜਿਨ੍ਹਾਂ ਨੂੰ ਕਦੇ ਚੇਚਕ ਨਹੀਂ ਹੋਈ ਜਾਂ ਜਿਨ੍ਹਾਂ ਨੂੰ ਕਦੇ ਇਸ ਦਾ ਟੀਕਾ ਨਹੀਂ ਲੱਗਿਆ ਉਨ੍ਹਾਂ ਨੂੰ ਹੁੰਦੀ ਹੈ। ਇਸ ਦੀ ਲਾਗ ਚੇਚਕ ਦੇ ਛਾਲਿਆਂ ਦੇ ਛਿੱਟੇ ਸਾਹ ਰਾਹੀਂ ਅੰਦਰ ਚਲੇ ਜਾਣ ਕਾਰਨ ਲਗਦੀ ਹੈ।

ਇੱਕ ਪੀੜਤ ਵਿਅਕਤੀ ਦਾ ਸਰੀਰੀ ਨਿੱਕੇ ਨਿੱਕੇ ਛਾਲਿਆਂ ਨਾਲ ਭਰ ਜਾਂਦਾ ਹੈ ਜਿਨ੍ਹਾਂ ਦੀ ਗਿਣਤੀ 250 ਤੋਂ 500 ਤੱਕ ਹੋ ਸਕਦੀ ਹੈ। ਜਿਨ੍ਹਾਂ ਕਾਰਨ ਬਹੁਤ ਭੈੜੀ ਕਿਸਮ ਦੀ ਖ਼ਾਰਸ਼ ਮੱਚੀ ਰਹਿੰਦੀ ਹੈ।

ਗ਼ਰੀਬ ਦੇਸ਼ਾਂ ਵਿੱਚ ਜਿੱਥੇ ਵਿਆਪਕ ਟੀਕਾਕਰਣ ਪ੍ਰੋਗਰਾਮ ਨਹੀਂ ਹੈ ਉੱਥੇ ਇਸ ਦੇ ਜ਼ਿਆਦਾ ਕੇਸ ਦੇਖਣ ਨੂੰ ਮਿਲਦੇ ਹਨ।

ਮਲੇਰੀਆ

ਮਲੇਰੀਆ ਵੀ ਲੰਬੇ ਸਮੇਂ ਤੱਕ ਇੱਕ ਸਥਾਨਕ ਬੀਮਾਰੀ ਵਜੋਂ ਹੋਂਦ ਵਿੱਚ ਰਿਹਾ। ਮਲੇਰੀਏ ਦੀ ਵੈਕਸੀਨ ਹਾਲ ਹੀ ਵਿੱਚ ਖੋਜੀ ਜਾ ਸਕੀ

ਇਹ ਐਨੋਫ਼ਲੀਸ (Anopheles) ਪ੍ਰਜਾਤੀ ਦੀ ਪਲਾਜ਼ਮੋਡੀਅਮ (Plasmodium genus) ਪਰਜੀਵੀ ਤੋਂ ਪੀੜਤ ਮਾਦਾ ਮੱਛਰ ਦੇ ਕੱਟਣ ਨਾਲ ਫ਼ੈਲਦੀ ਹੈ। ਜੋ ਡੰਗ ਰਾਹੀਂ ਇਹ ਪਰਜੀਵੀ ਪੀੜਤ ਦੇ ਸਰੀਰ ਵਿੱਚ ਛੱਡਦੀ ਹੈ। ਇਹ ਪਲਾਜ਼ਮੋਡੀਅਮ ਨਾਂਅ ਦੇ ਪਰਜੀਵੀ ਖੂਨ ਚੂਸਣ ਵਾਲੇ ਕੀਟਾਂ ਵਿੱਚ ਪਾਏ ਜਾਂਦੇ ਹਨ ਜੋ ਉਨ੍ਹਾਂ ਦੇ ਡੰਗ ਨਾਲ ਸਰੀਰ ਵਿੱਚ ਦਾਖ਼ਲ ਹੁੰਦੇ ਹਨ।

Click here to see the BBC interactive

ਵਿਸ਼ਵ ਸਿਹਤ ਸੰਗਠਨ ਮੁਤਾਬਕ ਸਾਲ 2018 ਵਿੱਚ ਮਲੇਰੀਆ ਦੇ ਦੁਨੀਆਂ ਭਰ ਵਿੱਚ 228 ਮਿਲੀਅਨ ਕੇਸ ਸਾਹਮਣੇ ਆਏ। ਜਿਨਾਂ ਵਿੱਚੋਂ ਚਾਰ ਲੱਖ ਤੋਂ ਵਧੇਰੇ ਦੀ ਮੌਤ ਹੋ ਗਈ।

ਮਰਨ ਵਾਲਿਆਂ ਵਿੱਚ 67 ਫ਼ੀਸਦੀ ਤੋਂ ਵਧੇਰੇ ਬੱਚੇ ਸਨ।

ਇਸ ਦੇ ਜ਼ਿਆਦਾਤਰ ਮਾਮਲੇ ਅਫ਼ਰੀਕਾ ਵਿੱਚ ਸਾਹਮਣੇ ਆਉਂਦੇ ਹਨ। ਇਸ ਤੋਂ ਬਚਾਅ ਦਾ ਮੁੱਖ ਤਰੀਕਾ ਮੱਛਰ-ਮਾਰ ਦਵਾਈ ਦਾ ਛਿੜਕਾਅ ਹੈ।

ਮਲੇਰੀਏ ਦੀਆਂ ਦਵਾਈਆਂ ਖ਼ਾਸ ਕਰ ਕੇ ਕੁਨੀਨ ਅਤੇ ਉਸ ਤੋਂ ਬਣਨ ਵਾਲੀ ਹਾਈਡਰੋਕਸੀ ਕਲੋਰੋਕੁਈਨ ਨੂੰ ਵੀ ਕੋਰੋਰਨਾਵਾਇਰਸ ਦੇ ਇਲਾਜ ਲਈ ਜਾਂਚਿਆ ਗਿਆ ਹੈ। ਹਾਲਾਂਕਿ ਇਸ ਦੀ ਵਰਤੋਂ ਵਿਵਾਦਾਂ ਵਿੱਚ ਘਿਰੀ ਰਹੀ ਹੈ। ਇਹ ਖ਼ਬਰ ਫ਼ੈਲਣ ਤੋਂ ਬਾਅਦ ਕਿ ਸ਼ਾਇਦ ਇਹ ਕੋਰੋਨਾਵਾਇਰਸ ਖ਼ਿਲਾਫ਼ ਕਾਰਗਰ ਹੈ ਇਸ ਦਵਾਈ ਹਾਈਡਰੋਕਸੀਕਲੋਰੋਕਵਿਨ ਦੀ ਖ਼ਰੀਦਦਾਰੀ ''ਤੇ ਰੋਕ ਬਣੀ ਸਰਕਾਰਾਂ ਲਈ ਸਿਰਦਰਦ ਵੀ ਬਣੀ ਰਹੀ ਹੈ।

ਇਸ ਦੀ ਦਵਾਈ 2015 ਵਿੱਚ ਖੋਜੀ ਜਾ ਸਕੀ। ਇਹ ਬੱਚਿਆਂ ਨੂੰ ਬੀਮਾਰੀ ਤੋਂ ਆਂਸ਼ਿਕ ਸੁਰੱਖਿਆ ਮੁਹਈਆ ਕਰਵਾਉਂਦੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦੀ ਪਹਿਲੀ ਵਿਆਪਕ ਵੰਡ ਸਭ ਤੋਂ ਪਹਿਲਾਂ ਸਾਲ 2019 ਵਿੱਚ ਹੀ ਕੀਤੀ ਜਾ ਸਕੀ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://youtu.be/mcyS93Svncw

https://youtu.be/xcgzikTPHpg

https://youtu.be/McVRmE9qBTQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8eba7b10-6c95-b042-86ee-7a722a6c7297'',''assetType'': ''STY'',''pageCounter'': ''punjabi.international.story.52690691.page'',''title'': ''ਕੋਰੋਨਾਵਾਇਰਸ ਦਾ ਫੈਲਾਅ: ‘ਕੋਰੋਨਾਵਾਇਰਸ ਸਥਾਨਕ ਬੀਮਾਰੀ ਬਣ ਸਕਦਾ ਹੈ’, ਇਸ ਤੋਂ WHO ਦਾ ਮਤਲਬ ਕੀ ਹੈ'',''published'': ''2020-05-17T05:50:01Z'',''updated'': ''2020-05-17T05:50:01Z''});s_bbcws(''track'',''pageView'');

Related News