ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਂਮਾਰੀ ਤੋਂ ਬਚਾ ਸਕਦੀਆਂ- 5 ਅਹਿਮ ਖ਼ਬਰਾਂ
Sunday, May 17, 2020 - 08:47 AM (IST)


ਕੋਰੋਨਾਵਾਇਰਸ ਮਹਾਂਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਨਵੀਆਂ ਦਵਾਈਆਂ ਤੇ ਵੈਕਸੀਨ ਦੀ ਖੋਜ ਲਈ ਕਈ-ਕਈ ਸਾਲ ਤੇ ਦਹਾਕੇ ਵੀ ਲੱਗ ਜਾਂਦੇ ਹਨ ਪਰ ਕੋਰੋਨਾਵਾਇਰਸ ਉੱਤੇ ਵੈਕਸੀਨ ਦੀ ਖੋਜ ਦੀ ਜਿੰਨੀ ਤੇਜ਼ ਰਫ਼ਤਾਰ ਹੈ, ਉਹ ਬਹੁਤ ਹੀ ਹੈਰਾਨੀਜਨਕ ਹੈ।
ਇਸ ਸਮੇਂ ਸੰਸਾਰ ਭਰ ਵਿੱਚ ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ।
ਇਨ੍ਹਾਂ ਵਿੱਚੋਂ 6 ਨੇ ਮਨੁੱਖੀ ਟ੍ਰਾਇਲ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਇਹ ਕਿਹੜੀਆਂ ਦਵਾਈਆਂ ਹਨ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਕੋਰਨਾਵਾਇਰਸ: ਪੰਜਾਬ ਵਿੱਚ 18 ਮਈ ਤੋਂ ਕਰਫਿਊ ਨਹੀਂ, ਟਰਾਂਸਪੋਰਟ ਸ਼ੁਰੂ ਕੀਤਾ ਜਾਵੇਗਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ 18 ਮਈ ਤੋਂ ਕਰਫਿਊ ਨਹੀਂ ਹੋਵੇਗਾ, ਪਰ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ। ਲੌਕਡਾਊਨ ਵਿੱਚ ਕਾਫੀ ਖੇਤਰਾਂ ਵਿੱਚ ਢਿੱਲ ਦਿੱਤੀ ਜਾਵੇਗੀ।
ਕਿਹੜੇ ਖੇਤਰਾਂ ਵਿੱਚ ਢਿੱਲ ਮਿਲੇਗੀ ਅਤੇ ਕਿਸ ਤਰ੍ਹਾਂ ਦੀ ਢਿੱਲ ਮਿਲੇਗੀ ਇਹ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਵੈਕਸੀਨ: ਜਾਨਵਰਾਂ ''ਤੇ ਕਾਮਯਾਬ ਹੋਏ ਟੈਸਟ ਨਾਲ ਜਾਗੀ ਉਮੀਦ
ਕੋਰੋਨਾਵਾਇਰਸ ਨਾਲ ਲੜ੍ਹਨ ਲਈ ਬਣਾਈ ਗਈ ਵੈਕਸੀਨ ਛੇ ਰਿਸਿਸ ਮਕੈਕ ਬਾਂਦਰਾਂ ''ਤੇ ਕਾਮਯਾਬ ਹੋ ਗਈ ਹੈ।

ਇਸ ਨਾਲ ਬਿਮਾਰੀ ਨੂੰ ਮਾਤ ਦੇਣ ਵਾਲੀ ਵੈਕਸੀਨ ਛੇਤੀ ਬਣਨ ਦੀ ਉਮੀਦ ਜਾਗੀ ਹੈ ਤੇ ਇਸ ਦੇ ਮਨੁੱਖ ਉੱਤੇ ਟ੍ਰਾਇਲ ਵੀ ਕੀਤੇ ਜਾ ਰਹੇ ਹਨ।
ਇਹ ਟ੍ਰਾਇਲ ਅਮਰੀਕਾ ਵਿੱਚ ਕੀਤਾ ਗਿਆ ਜਿਸ ਵਿੱਚ ਸਰਕਾਰੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਿੱਸਾ ਲਿਆ। ਇਸ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਕੋਰੋਨਾਵਾਇਰਸ ਦਾ ਆਰਥਿਕ ਅਸਰ: ਕੀ ਅਸੀਂ ਕਦੇ ਮੁੜ ਨੌਕਰੀਆਂ ''ਤੇ ਜਾ ਸਕਾਂਗੇ
ਇੰਟਰਨੈਸ਼ਨਲ ਮੌਨੈਟਰੀ ਫੰਡ (ਆਈਐੱਮਐੱਫ) ਯਾਨਿ ਕੌਮਾਂਤਰੀ ਮੁਦਰਾ ਕੋਸ਼ ਦੀ ਭਵਿੱਖਬਾਣੀ ਮੁਤਾਬਕ, ਇਸ ਸਾਲ ਗਲੋਬਲ ਅਰਥਚਾਰਾ 3 ਫੀਸਦ ਡਿੱਗ ਗਿਆ ਅਤੇ ਆਪਣੇ ਪਿਛਲੇ 3 ਫੀਸਦ ਗਲੋਬਲ ਵਿਕਾਸ ਦੇ ਠੀਕ ਉਲਟ ਹੈ।

1930ਵਿਆਂ ਦੀ ਮੰਦੀ ਤੋਂ ਬਾਅਦ, ਦੁਨੀਆਂ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਹੀ ਹੈ।
ਪਰ ਆਖ਼ਰ ਇਹ ਕਦੋਂ ਤੱਕ ਚੱਲੇਗਾ ਤੇ ਇਹ ਠੀਕ ਕਦੋਂ ਤੱਕ ਹੋਵੇਗਾ? ਕੀ ਆਰਥਿਕ ਹਾਲਾਤ ਠੀਕ ਹੋਣ ਮਗਰੋਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਵਾਪਸ ਮਿਲ ਸਕਣਗੀਆਂ? ਵਿਸਥਾਰ ’ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

· ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
· ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
· ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
ਕੋਰੋਨਾਵਾਇਰਸ: ਘਰਾਂ ਨੂੰ ਤੁਰੇ ਮਜ਼ਦੂਰਾਂ ਦਾ ਲਹੂ ਰੇਲ ਦੀ ਪਟੜੀ ਤੋਂ ਲੈ ਕੇ ਸੜਕਾਂ ''ਤੇ ਡੁੱਲ੍ਹਣਾ ਜਾਰੀ
ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਕਾਰਨ 24 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਮਜ਼ਦੂਰ ਰਾਜਸਥਾਨ ਤੋਂ ਆਪਣੇ ਘਰਾਂ ਵੱਲ ਜਾ ਰਹੇ ਸਨ।
ਝਾਰਖੰਡ ਵਿੱਚ ਬੋਕਾਰੇ ਦੇ ਰਹਿਣ ਵਾਲੇ ਗੋਵਰਧਨ ਵੀ ਉਸ ਟਰੱਕ ਵਿੱਚ ਸਵਾਰ ਸਨ ਜੋ ਔਰਈਆ ਵਿੱਚ ਸੜਕ ਉੱਪਰ ਖੜ੍ਹੀ ਇੱਕ ਡੀਸੀਐੱਮ ਗੱਡੀ ਨਾਲ ਟਕਰਾਅ ਗਈ ਤੇ ਦੇਖਦੇ ਹੀ ਦੇਖਦੇ ਦੋ ਦਰਜਨ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ।
ਗੋਵਰਧਨ ਦੇ ਮੂੰਹੋਂ ਹਾਦਸੇ ਦਾ ਅੱਖੀ ਢਿੱਠਾ ਹਾਲ ਜਾਨਣ ਲਈ ਇੱਥੇ ਕਲਿੱਕ ਕਰੋ।


ਇਹ ਵੀ ਦੇਖੋ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4de4c279-c160-4f70-a62a-0d3a227c8b72'',''assetType'': ''STY'',''pageCounter'': ''punjabi.india.story.52694980.page'',''title'': ''ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਂਮਾਰੀ ਤੋਂ ਬਚਾ ਸਕਦੀਆਂ- 5 ਅਹਿਮ ਖ਼ਬਰਾਂ'',''published'': ''2020-05-17T03:02:51Z'',''updated'': ''2020-05-17T03:02:51Z''});s_bbcws(''track'',''pageView'');