ਕੋਰੋਨਾਵਾਇਰਸ: ਘਰਾਂ ਨੂੰ ਤੁਰੇ ਮਜ਼ਦੂਰਾਂ ਦਾ ਲਹੂ ਰੇਲ ਦੀ ਪਟੜੀ ਤੋਂ ਲੈ ਕੇ ਸੜਕਾਂ ''''ਤੇ ਡੁੱਲ੍ਹਣਾ ਜਾਰੀ

Saturday, May 16, 2020 - 10:47 AM (IST)

ਕੋਰੋਨਾਵਾਇਰਸ: ਘਰਾਂ ਨੂੰ ਤੁਰੇ ਮਜ਼ਦੂਰਾਂ ਦਾ ਲਹੂ ਰੇਲ ਦੀ ਪਟੜੀ ਤੋਂ ਲੈ ਕੇ ਸੜਕਾਂ ''''ਤੇ ਡੁੱਲ੍ਹਣਾ ਜਾਰੀ

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਕਾਰਨ 24 ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਹਾਦਸੇ ਵਿੱਚ ਕਈ ਮਜ਼ਦੂਰ ਜਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਸਾਰੇ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਯੂਪੀ ਦੇ ਸੀਐਮ, ਬਸਪਾ ਅਤੇ ਸਮਾਜਵਾਦੀ ਮੁਖੀ ਨੇ ਅਫਸੋਸ ਜ਼ਾਹਿਰ ਕੀਤਾ ਹੈ।

https://twitter.com/ANINewsUP/status/1261481138939236353

ਬੀਬੀਸੀ ਲਈ ਸਮੀਰਾਤਮਜ ਮਿਸ਼ਰ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਨੇ ਹਾਦਸੇ ’ਤੇ ਨੋਟਿਸ ਲੈਂਦਿਆਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਕੇ ਪੀੜਤਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਕੋਰੋਨਾਵਾਇਰਸ
BBC

ਔਰਈਆ ਦੇ ਡੀਐੱਮ ਅਭਿਸ਼ੇਕ ਦਾ ਕਹਿਣਾ ਹੈ ਕਿ ਅਤੇ ਇਸ ਵਿੱਚ ਜਿਆਦਾਤਰ ਮਜ਼ਦੂਰ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਸਨ।

ਉਨ੍ਹਾਂ ਨੇ ਦੱਸਿਆ ਹੈ ਕਿ ਰਾਹਤ ਕਾਰਜ ਚੱਲ ਰਿਹਾ ਹੈ ਤੇ ਗੰਭੀਰ ਤੌਰ ’ਤੇ ਜਖ਼ਮੀ ਲੋਕਾਂ ਨੂੰ ਸੈਫਈ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਹੈ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

Click here to see the BBC interactive

ਕਾਨਪੁਰ ਦੇ ਇੰਸਪੈਕਟਰ ਜਨਰਲ ਮੋਹਿਤ ਅਗਰਵਾਲ ਮੁਤਾਬਕ ਜਦੋਂ ਇਹ ਹਾਦਸਾ ਹੋਇਆ ਤਾਂ ਪਰਵਾਸੀ ਮਜ਼ਦੂਰਾਂ ਨੂੰ ਲਿਜਾਉਣ ਵਾਲਾ ਟਰੱਕ ਮੌਕੇ ''ਤੇ ਰੁੱਕਿਆ ਹੋਇਆ ਸੀ ਜਿੱਥੇ ਮਜ਼ਦੂਰ ਚਾਹ ਪੀਣ ਲਈ ਰੁੱਕੇ ਹੋਏ ਸਨ।

"ਜਦੋਂ ਇਹ ਹਾਦਸਾ ਹੋਇਆ ਤਾਂ ਪਿੱਛੋਂ ਆਇਆ ਇੱਕ ਹੋਰ ਟਰੱਕ ਵਿੱਚ ਵੱਜਿਆ। ਜ਼ੋਰਦਾਰ ਟੱਕਰ ਹੋਣ ਕਰਕੇ ਦੋਵੇਂ ਟਰੱਕ ਪਲਟ ਗਏ।"

"ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।"

ਔਰੰਗਾਬਾਦ ਰੇਲ ਹਾਦਸਾ

ਇਸ ਤੋਂ ਪਹਿਲਾਂ 8 ਮਈ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਮਾਲਗੱਡੀ ਦੀ ਚਪੇਟ ਵਿੱਚ ਆਉਣ ਕਰਕੇ 16 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ।

ਦੱਖਣੀ ਮੱਧ ਰੇਲਵੇ ਨੇ ਇੱਕ ਬਿਆਨ ਮੁਤਾਬਕ ਇਹ ਹਾਦਸਾ ਪਰਭਨੀ-ਮਨਮਾੜ ਸੈਕਸ਼ਨ ਦੇ ਬਦਨਾਪੁਰ ਅਤੇ ਕਰਮਾੜ ਰੇਲਵੇ ਸਟੇਸ਼ਨ ਵਿਚਾਲੇ ਤੜਕੇ ਵਾਪਰਿਆਂ ਸੀ।

ਕੋਰੋਨਾਵਾਇਰਸ
BBC

ਮਨਮਾੜ ਵੱਲ ਜਾ ਰਹੀ ਇੱਕ ਮਾਲਗੱਡੀ ਪਟੜੀ ਉੱਤੇ ਸੁੱਤੇ 19 ਲੋਕਾਂ ’ਤੇ ਚੜ੍ਹ ਗਈ ਸੀ। ਜਿਸ ਵਿੱਚ 14 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਜਦ ਕਿ ਗੰਭੀਰ ਤੌਰ ’ਤੇ ਜਖਮੀ ਦੋ ਲੋਕਾਂ ਦੀ ਬਾਅਦ ਵਿੱਚ ਹੋਈ ਸੀ।

ਪ੍ਰਸ਼ਾਸਨ ਦੇ ਬਿਆਨ ਵਿੱਚ ਕਿਹਾ ਗਿਆ ਸੀ ਮਾਲਗੱਡੀ ਦੇ ਡਰਾਈਵਰ ਨੇ ਪਟੜੀ ਉੱਤੇ ਸੁੱਤੇ ਲੋਕਾਂ ਲੋਕਾਂ ਨੂੰ ਦੇਖ ਕੇ ਤੁਰੰਤ ਹਾਰਨ ਵਜਾਇਆ ਅਤੇ ਗੱਡੀ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ।

ਗੁਨਾ ਨੇੜੇ 8 ਮਜ਼ਦੂਰਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਵੀਰਵਾਰ ਸਵੇਰ, 14 ਮਈ ਨੂੰ ਇੱਕ ਬਸ ਹਾਦਸੇ ਵਿੱਚ 8 ਪਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਤੇ ਲਗਭਗ 50 ਲੋਕ ਜ਼ਖ਼ਮੀ ਹੋਏ ਸਨ।

ਇਹ ਹਾਦਸੇ ਸਵੇਰੇ 4 ਵਜੇ ਦੇ ਲਗਭਗ ਹੋਇਆ ਜਦੋਂ ਇੱਕ ਟਰੱਕ ਦੀ ਮਜ਼ਦੂਰਾਂ ਨੂੰ ਲਜਾ ਰਹੀ ਬਸ ਨਾਲ ਟੱਕਰ ਹੋ ਗਈ।

ਇਹ ਪਰਵਾਸੀ ਮਜ਼ਦੂਰ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ।

https://www.youtube.com/watch?v=bSFCiVpkLhQ

ਸੜਕਾਂ ਤੇ ਰੇਲਵੇ ਟਰੈਕਸ ''ਤੇ ਤੁਰਨ ਦੀ ਪਾਬੰਦੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸੂਬੇ ਸਰਕਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਕਿ ਪਰਵਾਸੀ ਮਜ਼ਦੂਰ ਸੜਕਾਂ ਜਾਂ ਰੇਲਵੇ ਟਰੈਕਸ ''ਤੇ ਨਾ ਤੁਰਨ।

ਸਰਕਾਰ ਵਲੋਂ ਜਾਰੀ ਕੀਤੇ ਇਨ੍ਹਾਂ ਆਦੇਸ਼ਾਂ ਵੱਚ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਪਰਵਾਸੀਆਂ ਲਈ ਬੱਸਾਂ ਤੇ 100 ਨਾਲੋਂ ਵੱਧ ਸ਼ਰਮਿਕ ਟਰੇਨਾਂ ਚਲਾਈਆਂ ਗਈਆਂ ਹਨ ਤਾਂ ਕਿ ਉਨ੍ਹਾਂ ਨੂੰ ਸਫ਼ਰ ਕਰਨ ਵਿੱਚ ਕੋਈ ਦਿੱਕਤ ਨਾ ਆਵੇ।

https://twitter.com/PIBHomeAffairs/status/1261329334293364737

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://youtu.be/mcyS93Svncw

https://youtu.be/xcgzikTPHpg

https://youtu.be/McVRmE9qBTQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f1f20c5e-9a63-4559-8434-b25e11751294'',''assetType'': ''STY'',''pageCounter'': ''punjabi.india.story.52688252.page'',''title'': ''ਕੋਰੋਨਾਵਾਇਰਸ: ਘਰਾਂ ਨੂੰ ਤੁਰੇ ਮਜ਼ਦੂਰਾਂ ਦਾ ਲਹੂ ਰੇਲ ਦੀ ਪਟੜੀ ਤੋਂ ਲੈ ਕੇ ਸੜਕਾਂ \''ਤੇ ਡੁੱਲ੍ਹਣਾ ਜਾਰੀ'',''published'': ''2020-05-16T05:10:41Z'',''updated'': ''2020-05-16T05:14:16Z''});s_bbcws(''track'',''pageView'');

Related News