ਜ਼ਿਆਦਾ ਪ੍ਰੋਟੀਨ ਖਾਣਾ ਸਿਹਤ ਲਈ ਲਾਹੇਵੰਦ ਹੈ ਜਾਂ ਨੁਕਸਾਨਦੇਹ

Friday, May 15, 2020 - 06:17 PM (IST)

ਜ਼ਿਆਦਾ ਪ੍ਰੋਟੀਨ ਖਾਣਾ ਸਿਹਤ ਲਈ ਲਾਹੇਵੰਦ ਹੈ ਜਾਂ ਨੁਕਸਾਨਦੇਹ
ਪ੍ਰੋਟੀਨ ਸ਼ੇਕ
Getty Images

ਆਮ ਧਾਰਨਾ ਹੈ ਕਿ ਜ਼ਿਆਦਾ ਪ੍ਰੋਟੀਨ ਖਾਣ ਨਾਲ ਸਿਹਤ ਜ਼ਿਆਦਾ ਵਧੀਆ ਬਣਦੀ ਹੈ।

ਇਸ ਲਈ ਬਜ਼ਾਰ ਵਿੱਚ ਬਣੇ ਬਣਾਏ ਫਾਰਮੂਲੇ ਵੀ ਮਿਲਦੇ ਹਨ। ਕਦੇ ਇਸ ਧਾਰਨਾ ਪਿਛਲੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਸਰੀਰ ਨੂੰ ਅਸਲ ਵਿੱਚ ਕਿੰਨੀ ਮਾਤਰਾ ਵਿੱਚ ਪ੍ਰੋਟੀਨ ਚਾਹੀਦਾ ਹੁੰਦਾ ਹੈ?

ਕੀ ਪ੍ਰੋਟੀਨ ਭਾਰ ਘਟਾਉਣ ਵਿੱਚ ਮਦਦਗਾਰ ਹੈ?

ਪਿਛਲੇ ਦੋ ਦਹਾਕਿਆਂ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਮੋਟਾਪੇ ਦੇ ਸ਼ਿਕਾਰ ਹੋਏ ਹਨ। ਹਾਲਾਂਕਿ ਹੁਣ ਲੋਕ ਇਸ ਬਾਰੇ ਸੁਚੇਤ ਵੀ ਹੋਣ ਲੱਗੇ ਹਨ।

ਲੋਕਾਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਕੀਤੇ ਹਨ। ਮਿਸਾਲ ਵਜੋਂ ਚਿੱਟੀ ਬਰੈੱਡ ਨਾਲੋਂ ਹੁਣ ਲੋਕ ਬੂਰੇ-ਸੂੜੇ ਵਾਲੀ ਬਰੈੱਡ ਖਾਣ ਲੱਗ ਪਏ ਹਨ।


ਕੋਰੋਨਾਵਾਇਰਸ
BBC

ਫੁੱਲ ਕਰੀਮ ਦੀ ਥਾਂ ਟੋਨਡ ਦੁੱਧ ਵਰਤਣ ਲੱਗੇ ਹਨ। ਪ੍ਰੋਟੀਨ ਦੀ ਘਾਟ ਪੂਰੀ ਕਰਨ ਲਈ ਉਹ ਬਜ਼ਾਰੋਂ ਭਾਂਤ-ਸੁਭਾਂਤੇ ਪ੍ਰੋਟੀਨ ਬਾਰ, ਪ੍ਰੋਟੀਨ ਬਾਲਸ ਤੇ ਦਾਲਾਂ ਵਗੈਰਾ ਦੇ ਸੂਪ ਵਰਤਣ ਲੱਗ ਪਏ ਹਨ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰੋਟੀਨ ਉਤਾਪਾਦਾ ਦਾ ਲਗਭਗ 12.4 ਅਰਬ ਅਮਰੀਕੀ ਡਾਲਰ ਦਾ ਕਾਰੋਬਾਰ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਸਾਨੂੰ ਲਗਦਾ ਹੈ ਕਿ ਤੰਦਰੁਸਤ ਰਹਿਣ ਲਈ ਵਧੇਰੇ ਪ੍ਰੋਟੀਨ ਦੀ ਦਰਕਾਰ ਹੈ। ਜਦਕਿ ਜਾਣਕਾਰ ਇਸ ਨੂੰ ਗ਼ੈਰ-ਜ਼ਰੂਰੀ ਬਰਬਾਦੀ ਕਹਿੰਦੇ ਹਨ।

ਉਨ੍ਹਾਂ ਦੀ ਰਾਇ ਹੈ ਕਿ ਪ੍ਰੋਟੀਨ ਦੀ ਜ਼ਰੂਰਤ ਸਰੀਰ ਦੀਆਂ ਕੋਸ਼ਿਸ਼ਕਾਵਾਂ ਦੀ ਮੁਰੰਮਤ ਅਤੇ ਨਵੀਆਂ ਕੋਸ਼ਿਕਾਵਾਂ ਦੇ ਵਿਕਾਸ ਲਈ ਹੁੰਦੀ ਹੈ। ਪ੍ਰੋਟੀਨ ਵਾਲਾ ਭੋਜਨ ਜਿਵੇਂ ਆਂਡੇ, ਮੱਛੀ, ਡੇਅਰੀ ਉਤਪਾਦ, ਫਲੀਆਂ ਸਾਡੇ ਢਿੱਡ ਵਿੱਚ ਜਾ ਕੇ ਅਮੀਨੋ ਐਸਿਡ ਬਣਾਉਂਦੇ ਹਨ ਜਿਸ ਨੂੰ ਛੋਟੀ ਆਂਦਰਸ ਜਜ਼ਬ ਕਰ ਲੈਂਦੀ

ਫਿਰ ਮਿਹਦਾ (ਲੀਵਰ) ਜ਼ਰੂਰੀ ਅਮੀਨੋ ਐਸਿਡ ਹਜ਼ਮ ਕਰ ਕੇ ਬਾਕੀਆਂ ਨੂੰ ਸਰੀਰ ਵਿੱਚੋਂ ਪਿਸ਼ਾਬ ਰਾਹੀਂ ਬਾਹਰ ਕੱਢ ਦਿੱਤੇ ਜਾਂਦੇ ਹਨ

https://www.youtube.com/watch?v=bSFCiVpkLhQ

ਜਿਹੜੇ ਲੋਕ ਜ਼ਿਆਦਾ ਮਿਹਨਤ ਨਹੀਂ ਕਰਦੇ ਉਨ੍ਹਾਂ ਨੂੰ ਆਪਣੇ ਭਾਰ ਦੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰੋਜ਼ਾਨਾ 0.75 ਗਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਇੱਕ ਪੁਰਸ਼ ਨੂੰ ਰੋਜ਼ਾਨਾ 50 ਗਰਾਮ ਤੇ ਔਰਤ ਨੂੰ 45 ਗਰਾਮ ਪ੍ਰੋਟੀਨ ਹਰ ਰੋਜ਼ ਖਾਣਾ ਚਾਹੀਦਾ ਹੈ।

ਇਸ ਦੀ ਘਾਟ ਨਾ ਚਮੜੀ ਫਟੀ-ਫਟੀ ਜਿਹੀ ਰਹਿੰਦੀ ਹੈ। ਵਾਲ ਝੜਨ ਲਗਦੇ ਹਨ। ਭਾਰ ਘਟਣ ਲਗਦਾ ਹੈ।

ਕਸਰਤ ਕਰਨ ਵਾਲਿਆਂ ਲਈ ਪ੍ਰੋਟੀਨ ਜ਼ਰੂਰੀ ਹੁੰਦਾ ਹੈ
Getty Images
ਕਸਰਤ ਕਰਨ ਵਾਲਿਆਂ ਲਈ ਪ੍ਰੋਟੀਨ ਜ਼ਰੂਰੀ ਹੁੰਦਾ ਹੈ

ਕਸਰਤ ਨਾਲ ਬਾਡੀ ਬਿਲਡਿੰਗ ਦੇ ਚਾਹਵਾਨਾਂ ਲਈ ਜ਼ਿਆਦਾ ਪ੍ਰੋਟੀਨ ਖਾਣਾ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਬਣਦੀਆਂ ਹਨ।

ਜਿਹੜੇ ਲੋਕ ਬਹੁਤੀ ਮਿਹਨਤ ਵਾਲੀ ਕਸਰਤ ਕਰਦੇ ਹਨ ਉਨ੍ਹਾਂ ਲਈ ਵੀ ਕਸਰਤਰ ਤੋਂ ਤੁਰੰਤ ਮਗਰੋਂ ਪ੍ਰੋਟੀਨ ਖਾਣਾ ਜ਼ਰੂਰੀ ਹੈ।

ਇਸੇ ਲਈ ਉਨ੍ਹਾਂ ਨੂੰ ਪ੍ਰੋਟੀਨ ਸ਼ੇਕ, ਆਂਡੇ ਤੇ ਪਨੀਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਜਦਕਿ 2014 ਦੀ ਇੱਕ ਖੋਜ ਵਿੱਚ ਸਾਹਮਣੇ ਆਇਆ ਕਿ ਸ਼ੁਰੂਆਤੀ ਹਫ਼ਤਿਆਂ ਦੌਰਾਨ ਮਾਸਪੇਸ਼ੀਆਂ ਮਜ਼ਬੂਤ ਕਰਨ ਵਿੱਚ ਪ੍ਰੋਟੀਨ ਦੀ ਕੋਈ ਭੂਮਿਕਾ ਨਹੀ ਹੁੰਦੀ।

ਕਿਹਾ ਗਿਆ ਕਿ ਜਿਵੇਂ-ਜਿਵੇਂ ਕਸਰਤ ਸਖ਼ਤ ਹੋਣ ਲਗਦੀ ਹੈ ਉਸੇ ਤਰ੍ਹਾਂ ਪ੍ਰੋਟੀਨ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਹਾਲਾਂਕਿ ਖੋਜ ਵਿੱਚ ਇਹ ਦਾਅਵਾ ਪੂਰੀ ਤਰ੍ਹਾਂ ਸਹੀ ਸਬਾਤ ਨਹੀਂ ਕੀਤਾ ਜਾ ਸਕਿਆ।

ਪ੍ਰੋਟੀਨ ਦਾ ਪੂਰਾ ਲਾਹਾ ਲੈਣ ਲਈ ਕਾਰਬੋਹਾਈਡਰੇਟ ਖਾਣੇ ਵੀ ਜ਼ਰੂਰੀ ਹੁੰਦੇ ਹਨ।

ਮੋਟੇ ਲੋਕਾਂ ਲਈ ਕਾਰਬੋਹਾਈਡਰੇਟਸ ਘੱਟ ਕਰ ਕੇ ਜ਼ਿਆਦਾ ਪ੍ਰਟੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਿਸਾਲ ਵਜੋਂ ਉਨ੍ਹਾਂ ਦੀ ਖੁਰਾਕ ਵਿੱਚ 30 ਹਿੱਸੇ ਪ੍ਰੋਟੀਨ, 40 ਹਿੱਸੇ ਕਾਰਬੋਹਾਈਡਰੇਟ ਅਤੇ 30 ਹਿੱਸੇ ਚਰਬੀ ਹੁੰਦੀ ਹੈ।

ਜਦਕਿ ਆਮ ਬੰਦੇ ਦੇ ਖਾਣੇ ਵਿੱਚ 15 ਹਿੱਸੇ ਪ੍ਰੋਟੀਨ, 55 ਹਿੱਸੇ ਕਾਰਬੋਹਾਈਡਰੇਟ ਅਤੇ 30 ਫ਼ੀਸਦੀ ਚਰਬੀ ਹੁੰਦੀ ਹੈ।

ਸਟਰਲਿੰਗ ਯੂਨੀਵਰਸਿਟੀ ਵਿੱਚ ਖੇਡਾਂ ਦੇ ਪ੍ਰੋਫੈਸਰ ਟਿਪਟੋਨ ਕਹਿੰਦੇ ਹਨ ਕਿ ਖਿਡਾਰੀਆਂ ਅਤੇ ਰੈਗੂਲਰ ਜਿਮ ਕਰਨ ਵਾਲਿਆਂ ਲਈ ਪ੍ਰੋਟੀਨ ਜ਼ਰੂਰੀ ਹੁੰਦਾ ਹੈ ਪਰ ਇਸ ਲਈ ਕਿਸੇ ਸਪਲੀਮੈਂਟ ਦੀ ਲੋੜ ਨਹੀਂ ਹੁੰਦੀ। ਘਰੇਲੂ ਖਾਣੇ ਨਾਲ ਇਸ ਦੀ ਪੂਰਤੀ ਕੀਤੀ ਜਾ ਸਕਦੀ ਹੈ।

ਹਾਲਾਂਕਿ ਇਸ ਦੇ ਕੁਝ ਅਪਵਾਦ ਵੀ ਹਨ। ਕੁਝ ਖੇਡਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿੱਚ ਫਿੱਟਨੈਸ ਕਾਇਮ ਰੱਖਣ ਲਈ ਖਿਡਾਰੀਆਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ। ਜਿਸ ਦੀ ਪੂਰਤੀ ਘਰੇਲੂ ਖਾਣੇ ਨਾਲ ਨਹੀਂ ਕੀਤੀ ਜਾ ਸਕਦੀ। ਸਪਲੀਮੈਂਟ ਲੈਣੇ ਹੀ ਪੈਂਦੇ ਹਨ।

ਆਮ ਲੋਕਾਂ ਵਿੱਚ ਬਜ਼ੁਰਗਾਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਆਪਣੀਆਂ ਢਲਦੀਆਂ ਮਾਸਪੇਸ਼ੀਆਂ ਕਾਇਮ ਰੱਖਣ ਲਈ ਇਸ ਦੀ ਲੋੜ ਹੁੰਦੀ ਹੈ।

ਮਾਹਰਾਂ ਮੁਤਾਬਕ ਬਜ਼ੁਰਗਾਂ ਨੂੰ ਆਪਣੇ ਭਾਰ ਦੇ ਮੁਤਾਬਕ 1.2 ਗਰਾਮ ਪ੍ਰਤੀ ਕਿੱਲੋ ਪ੍ਰੋਟੀਨ ਖਾਣਾ ਚਾਹੀਦਾ ਹੈ। ਹਾਲਾਂਕਿ ਕੁਝ ਮਾਹਰਾ ਮੁਤਾਬਕ ਵਧੇਰੇ ਪ੍ਰੋਟੀਨ ਗੁਰਦਿਆਂ ਅਤੇ ਹੱਡੀਆਂ ਲਈ ਨੁਕਸਾਨ ਕਰ ਸਕਦਾ ਹੈ।

ਪ੍ਰੋਟੀਨ ਸਪਲੀਮੈਂਟ ਖਾਣ ਵਿੱਚ ਬੁਰਾਈ ਕੋਈ ਨਹੀਂ ਹੈ। ਲੇਕਿਨ ਪ੍ਰੇਸ਼ਾਨੀ ਇਹ ਹੈ ਕਿ ਇਸ ਵਿੱਚ ਫੋਡਮੇਪਸ ਨਾਂਅ ਦਾ ਕਾਰਬੋਹਾਈਡਰੇਟ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਢਿੱਡ ਵਿੱਚ ਗੈਸ, ਦਰਦ ਤੇ ਬਦਹਜ਼ਮੀ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ।

ਪ੍ਰੋਟੀਨ ਮਿਕਸ
Getty Images

ਇਸ ਤੋਂ ਇਲਾਵਾ ਇਸ ਵਿੱਚ ਖੰਡ ਮਿਲਾਈ ਗਈ ਹੁੰਦੀ ਹੈ। ਜੋ ਕਿਸੇ ਵੀ ਤਰ੍ਹਾਂ ਸਰੀਰ ਲਈ ਲਾਹੇਵੰਦ ਨਹੀਂ ਹੈ। ਇਸ ਲਈ ਕੋਈ ਵੀ ਸਪਲੀਮੈਂਟ ਲੈਣ ਤੋਂ ਪਹਿਲਾਂ ਉਸ ਉੱਪਰ ਲਿਖੀ ਜਾਣਕਾਰੀ ਜ਼ਰੂਰ ਧਿਆਨ ਨਾਲ ਪੜ੍ਹ ਲਓ।

ਮੰਨਿਆ ਜਾਂਦਾ ਹੈ ਕਿ ਪ੍ਰੋਟੀਨ, ਭਾਰ ਵਧਾਉਣ ਵਿੱਚ ਸਹਾਈ ਹੁੰਦਾ ਹੈ। ਪ੍ਰੋਟੀਨ ਖਾਣ ਤੋਂ ਬਾਅਦ ਪੇਟ ਭਰਿਆ ਰਹਿੰਦਾ ਹੈ ਤੇ ਲੰਬਾ ਸਮਾਂ ਭੁੱਖ ਨਹੀਂ ਲਗਦੀ। ਇਸ ਕਾਰਨ ਵਾਧੂ ਕੈਲੋਰੀਆਂ ਸਰੀਰ ਵਿੱਚ ਨਹੀਂ ਪਹੁੰਚਦੀਆਂ।

ਮਾਹਰ ਕਹਿੰਦੇ ਹਨ ਕਿ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਉੱਚ-ਪ੍ਰੋਟੀਨ ਵਾਲਾ ਨਾਸ਼ਤਾ ਕਰੋ। ਉੱਥੇ ਹੀ ਕੁਝ ਦਾ ਕਹਿਣਾ ਹੈ ਕਿ ਖੁਰਾਕ ਵਿੱਚੋਂ ਪ੍ਰੋਟੀਨ ਬਿਲਕੁਲ ਹੀ ਮਨਫ਼ੀ ਕਰ ਦੇਣ ਨਾਲ ਸਾਡੀਆਂ ਆਂਦਰਾਂ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ। ਸਮੁੱਚੇ ਸਰੀਰ ਦੀ ਤੰਦਰੁਸਤੀ ਲਈ ਆਂਦਰਾਂ ਦੀ ਸਿਹਤ ਬਹੁਤ ਮਹੱਤਵਪੂਰਣ ਹੈ।

ਜੇ ਤੁਸੀਂ ਵਾਕਈ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕੱਲਾ ਪ੍ਰੋਟੀਨ ਖਾਣ ਨਾਲ ਕੁਝ ਨਹੀਂ ਹੋਣਾ। ਇਸ ਲਈ ਹਲਕੇ ਮਾਸ ਦਾ ਪ੍ਰੋਟੀਨ ਵੀ ਲਿਆ ਜਾ ਸਕਦਾ ਹੈ।

ਅਧਿਐਨ ਇਹ ਵੀ ਦਸਦਾ ਹੈ ਕਿ ਪ੍ਰੋਟੀਨ ਲਈ ਜ਼ਿਆਦਾ ਮਾਸ ਖਾਣਾ ਵੀ ਨੁਕਸਾਨ ਕਰ ਸਕਦਾ ਹੈ। ਇਸ ਨਾਲ ਭਾਰ ਵੀ ਵਧਦਾ ਹੈ। ਖ਼ਾਸ ਕਰ ਕੇ ਰੈਡ ਮੀਟ (ਵੱਡੇ ਜਾਨਵਰਾਂ ਦਾ ਮੀਟ) ਤਾਂ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੋ ਸਕਦਾ ਹੈ।

ਹਾਲਾਂਕਿ ਜ਼ਿਆਦਾ ਪ੍ਰੋਟੀਨ ਖਾਣਾ ਵੀ ਬੁਰਾ ਨਹੀਂ ਹੈ। ਇਸ ਦੇ ਨੁਕਸਾਨ ਵੀ ਘੱਟ ਹਨ।

ਪਰ ਨੁਕਸਾਨ ਇਹ ਹੈ ਕਿ ਜੋ ਲੋਕ ਜ਼ਿਆਦਾ ਪ੍ਰੋਟੀਨ ਖਾਣ ਦੇ ਲਾਲਚ ਵਿੱਚ ਮਹਿੰਗੇ ਸਪਲੀਮੈਂਟ ਖਰੀਦਣ ਲਗਦੇ ਹਨ। ਉਹ ਇਸ ਲਈ ਆਪਣੀ ਜੇਬ੍ਹ ਉੱਪਰ ਬਿਨਾਂ ਵਜ੍ਹਾ ਹੀ ਭਾਰ ਪਾਉਂਦੇ ਹਨ। ਜਦਕਿ ਸਰੀਰ ਦੀ ਲੋੜ ਤੋਂ ਵਧੇਰੇ ਮਾਤਰਾ ਵਿੱਚ ਲਿਆ ਗਿਆ ਪ੍ਰੋਟੀਨ ਤਾਂ ਪਖਾਨੇ ਵਿੱਚ ਹੀ ਬਹਿ ਜਾਂਦਾ ਹੈ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=3abSYSpctvk

https://www.youtube.com/watch?v=8-WyQ6m0410

https://www.youtube.com/watch?v=NHbzuyEK-SQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''268dfb16-6717-074d-a841-efc615bf2a0a'',''assetType'': ''STY'',''pageCounter'': ''punjabi.international.story.52662629.page'',''title'': ''ਜ਼ਿਆਦਾ ਪ੍ਰੋਟੀਨ ਖਾਣਾ ਸਿਹਤ ਲਈ ਲਾਹੇਵੰਦ ਹੈ ਜਾਂ ਨੁਕਸਾਨਦੇਹ'',''author'': ''ਜੇਸਿਕਾ ਬ੍ਰਾਊਨ'',''published'': ''2020-05-15T12:33:33Z'',''updated'': ''2020-05-15T12:33:33Z''});s_bbcws(''track'',''pageView'');

Related News