ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇਹ ਸ਼ਖਸ ਕਿਵੇਂ ਬਣ ਗਿਆ ਅਰਬਪਤੀ- ਅਹਿਮ ਖ਼ਬਰਾਂ

Friday, May 15, 2020 - 07:47 AM (IST)

ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇਹ ਸ਼ਖਸ ਕਿਵੇਂ ਬਣ ਗਿਆ ਅਰਬਪਤੀ- ਅਹਿਮ ਖ਼ਬਰਾਂ
ਐਰਿਕ ਇੱਕ ਅਜਿਹੀ ਵੀਡੀਓ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਸਨ ਜੋ ਸਾਰੇ ਉਪਕਰਣਾਂ ਉੱਪਰ ਕੰਮ ਕਰੇ
Getty images
ਐਰਿਕ ਇੱਕ ਅਜਿਹੀ ਵੀਡੀਓ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਸਨ ਜੋ ਸਾਰੇ ਉਪਕਰਣਾਂ ਉੱਪਰ ਕੰਮ ਕਰੇ

ਹੋ ਸਕਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਤੱਕ ਤੁਸੀਂ ਇਨ੍ਹਾਂ ਦਾ ਨਾਂਅ ਵੀ ਨਾ ਸੁਣਿਆ ਹੋਵੇ ਜਾਂ ਸੰਭਵ ਹੈ ਹਾਲੇ ਵੀ ਨਾ ਸੁਣਿਆ ਹੋਵੇ।

ਹਾਲਾਂਕਿ ਲੌਕਡਾਊਨ ਦੌਰਾਨ ਉਨ੍ਹਾਂ ਕਰ ਕੇ ਤੁਸੀਂ ਆਪਣੇ ਦੋਸਤ ਜਾਂ ਸਹਿ ਕਰਮੀਆਂ ਨਾਲ ਗੱਲ ਜ਼ਰੂਰ ਕੀਤੀ ਹੋਵੇਗੀ।

ਵੀਡੀਓ ਕਾਨਫ਼ਰੰਸਿੰਗ ਕੰਪਨੀ ਜ਼ੂਮ ਦੇ ਮੋਢੀ ਐਰਿਕ ਯੂਆਨ ਜ਼ਿੰਦਗੀ ਵਿੱਚ ਪਹਿਲੀ ਵਾਰ ਫੋਰਬਸ ਮੈਗਜ਼ੀਨ ਦੀ ਅਰਬਪਤੀਆਂ ਵਾਲੀ ਲਿਸਟ ਵਿੱਚ ਆ ਗਏ ਹਨ। ਪੜ੍ਹੋ ਕੀ ਹੈ ਉਨ੍ਹਾਂ ਦੀ ਕਹਾਣੀ।

ਲੌਕਡਾਊਨ ਵਿੱਚ ਇਮਰਾਨ ਪਾਕਿਸਤਾਨੀ ਨੌਜਵਾਨਾਂ ਨੂੰ ਇਹ ਕਿਤਾਬ ਸੁਝਾਅ ਰਹੇ ਹਨ

ਕੋਰੋਨਾਵਾਇਰਸ
Getty Images

ਪਾਕਿਸਤਾਨ ਵਿੱਚ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਦੀ ਸ਼ੁਰੂਆਤ ਅਤੇ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੈ।

ਲੋਕਾਂ ਦੀ ਵੱਡੀ ਗਿਣਤੀ ਇਸ ਮੁਸ਼ਕਲ ਤੋਂ ਪਰੇਸ਼ਾਨ ਹੈ ਕਿ ਸਮਾਂ ਕਿਵੇਂ ਗੁਜ਼ਾਰਿਆ ਜਾਵੇ।

ਇਸੇ ਦੌਰਾਨ ਇਮਰਾਨ ਖ਼ਾਨ ਨੇ ਟਵੀਟ ਕਰ ਕੇ ਨੌਜਵਾਨਾਂ ਨੂੰ ਇੱਕ ਕਿਤਾਬ ਪੜ੍ਹਨ ਲਈ ਕਿਹਾ। ਜਿਸ ਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੋਲੋਅਰਜ਼ ਨੇ ਇਹ ਕਿਤਾਬ ਪੜ੍ਹਨ ਵਿੱਚ ਦਿਲਚਸਪੀ ਦਿਖਆਈ। ਪੜ੍ਹੋ ਕੀ ਹੈ ਉਸ ਕਿਤਾਬ ਵਿੱਚ ਖ਼ਾਸ।

ਕੋਰੋਨਾਵਾਇਰਸ ਮਗਰੋਂ ਕੀ ਅਸੀਂ ਕਦੇ ਮੁੜ ਨੌਕਰੀਆਂ ''ਤੇ ਜਾ ਸਕਾਂਗੇ

ਕੋਰੋਨਾਵਾਇਰਸ
Getty Images

ਕੋਰੋਨਾਵਾਇਰਸ ਸੰਕਟ ਕਰਕੇ ਦੁਨੀਆਂ ਦੇ ਬਹੁਤੇ ਹਿੱਸੇ ’ਚ ਲੱਗੇ ਲੌਕਡਾਊਨ ਵਿੱਚ ਕੁਝ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ।

1930ਵਿਆਂ ਦੀ ਮੰਦੀ ਤੋਂ ਬਾਅਦ, ਦੁਨੀਆਂ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਹੀ ਹੈ।

ਪਰ ਆਖ਼ਰ ਇਹ ਕਦੋਂ ਤੱਕ ਚੱਲੇਗਾ ਤੇ ਇਹ ਠੀਕ ਕਦੋਂ ਤੱਕ ਹੋਵੇਗਾ? ਕੀ ਆਰਥਿਕ ਹਾਲਾਤ ਠੀਕ ਹੋਣ ਮਗਰੋਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਵਾਪਸ ਮਿਲ ਸਕਣਗੀਆਂ? ਪੜ੍ਹੋ ਪੂਰੀ ਖ਼ਬਰ।

ਕੋਰੋਨਾਵਾਇਰਸ
BBC

ਸਫੂਰਾ ਜ਼ਰਗਰ: ਇੱਕ ਗਰਭਵਤੀ ਵਿਦਿਆਰਥਣ ਜਿਸ ਦੀ ਜ਼ਿੰਦਗੀ ਦਾਅ ''ਤੇ ਹੈ

ਸਫੂਰਾ ਦੇ ਪਤੀ ਨੇ ਆਪਣਾ ਨਾਂਅ ਜਨਤਕ ਨਾ ਕਰਨ ਦੀ ਸ਼ਰਤ ''ਤੇ ਬੀਬੀਸੀ ਨੂੰ ਦੱਸਿਆ ਕਿ ਜਾਮੀਆ ਮਿਲੀਆ ਇਸਲਾਮਿਕ ਯੂਨੀਵਰਸਿਟੀ ''ਚ ਸਮਾਜ ਸ਼ਾਸਤਰ ਦੀ ਵਿਦਿਆਰਥਣ ਹੈ ਅਤੇ ਉਸ ਸਮੇਂ ਉਹ ਆਰਾਮ ਕਰ ਰਹੀ ਸੀ।

ਸਫੂਰਾ ਦਾ ਵਿਆਹ 19 ਮਹੀਨੇ ਪਹਿਲਾਂ ਹੋਇਆ ਸੀ ਅਤੇ ਸਫੂਰਾ ਨੂੰ ਕੁੱਝ ਹਫ਼ਤੇ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ।

ਫਿਲਹਾਲ ਸਫੂਰਾ ਦਿੱਲੀ ਦੀ ਤਿਹਾੜ ਜੇਲ੍ਹ ''ਚ ਬੰਦ ਹੈ। ਇਸ ਜੇਲ੍ਹ ''ਚ ਭਾਂਤ-ਭਾਂਤ ਦੇ ਕੈਦੀ ਅਤੇ ਹੋਰ ਲੋਕ ਰਹਿੰਦੇ ਹਨ।

ਜ਼ਰਗਰ ''ਤੇ ਯੂਏਪੀਏ ਤਹਿਤ ਇਲਜ਼ਾਮ ਲਾਏ ਗਏ ਹਨ ਜੋ ਕਿ ਇਕ ਸਖ਼ਤ ਕਾਨੂੰਨ ਹੈ, ਜਿਸ ''ਚ ਮੁਲਜ਼ਮ ਨੂੰ ਜ਼ਮਾਨਤ ਮਿਲਣਾ ਲਗਭਗ ਅਸੰਭਵ ਹੀ ਹੁੰਦਾ ਹੈ। ਪੜ੍ਹੋ ਕੌਣ ਹੈ ਸਫੂਰਾ ਜ਼ਰਗਰ।

ਅਫ਼ਗਾਨਿਸਤਾਨ: ਜੱਚਾ-ਬੱਚਾ ਵਾਰਡ ਉੱਪਰ ਹੋਏ ਹਮਲੇ ਮਗਰੋਂ ਦਰਦ ਦੀ ਕਹਾਣੀ

ਅਫਗਾਨਿਸਤਾਨ
Reuters

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਹਸਪਤਾਲ ਦੇ ਮੈਟਿਰਨਿਟੀ ਵਾਰਡ ''ਤੇ ਮੰਗਲਵਾਰ 12 ਮਈ ਨੂੰ ਅੱਤਵਾਦੀ ਹਮਲਾ ਹੋਇਆ।

ਖ਼ਬਰ ਏਜੰਸੀ ਏਐੱਫ਼ਪੀ ਨੇ ਇੱਕ ਕੌਮਾਂਤਰੀ ਸਵੈ-ਸੇਵੀ ਸੰਸਥਾ (ਐੱਮਐੱਸਐੱਫ਼) ਦੇ ਹਵਾਲੇ ਨਾਲ ਦੱਸਿਆ ਕਿ ਹਮਲੇ ਦੌਰਾਨ ਹੀ ਇੱਕ ਬੱਚੇ ਦਾ ਜਨਮ ਹੋਇਆ।

ਇਸ ਹਮਲੇ ਨੇ ਅਮਨ ਲਗਭਗ ਦੋ ਦਹਾਕਿਆਂ ਬਾਅਦ ਅਮਨ ਵੱਲ ਵਧ ਰਹੇ ਅਫ਼ਗਾਨਿਸਤਾਨ ਦੇ ਰਾਹ ਵਿੱਚ ਇੱਕ ਵਾਰ ਫਿਰ ਕੰਡੇ ਵਿਛਾ ਦਿੱਤੇ ਹਨ।

ਪੀੜਤਾਂ ਵਿੱਚ ਹੋਰਾਂ ਸਮੇਤ ਨਵਜੰਮੇ ਬੱਚੇ, ਮਾਵਾਂ ਤੇ ਨਰਸਾਂ ਸ਼ਾਮਲ ਸਨ। ਸਿਹਤ ਮੰਤਰਾਲਾ ਮੁਤਾਬਕ ਘੱਟੋ-ਘੱਟ 16 ਜਣੇ ਜ਼ਖ਼ਮੀ ਹੋਏ। 19 ਬੱਚਿਆਂ ਨੂੰ ਸ਼ਹਿਰ ਦੇ ਇੱਕ ਬੱਚਿਆਂ ਦੇ ਹਸਪਤਾਲ

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=bSFCiVpkLhQ

https://www.youtube.com/watch?v=8-WyQ6m0410

https://www.youtube.com/watch?v=NHbzuyEK-SQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bca645c3-edcb-495a-97e5-2ab596e636f0'',''assetType'': ''STY'',''pageCounter'': ''punjabi.india.story.52671945.page'',''title'': ''ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇਹ ਸ਼ਖਸ ਕਿਵੇਂ ਬਣ ਗਿਆ ਅਰਬਪਤੀ- ਅਹਿਮ ਖ਼ਬਰਾਂ'',''published'': ''2020-05-15T02:05:31Z'',''updated'': ''2020-05-15T02:05:31Z''});s_bbcws(''track'',''pageView'');

Related News