ਕੋਰੋਨਾਵਾਇਰਸ ਦਾ ਅਰਥਿਕ ਅਸਰ: ਕੀ ਅਸੀਂ ਕਦੇ ਮੁੜ ਨੌਕਰੀਆਂ ''''ਤੇ ਜਾ ਸਕਾਂਗੇ
Thursday, May 14, 2020 - 05:02 PM (IST)


ਕੋਰੋਨਾਵਾਇਰਸ ਸੰਕਟ ਕਰਕੇ ਦੁਨੀਆਂ ਦੇ ਬਹੁਤੇ ਹਿੱਸੇ ’ਚ ਲੱਗੇ ਲੌਕਡਾਊਨ ਵਿੱਚ ਕੁਝ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ।
ਇੰਟਰਨੈਸ਼ਨਲ ਮੌਨੈਟਰੀ ਫੰਡ (ਆਈਐੱਮਐੱਫ) ਯਾਨਿ ਕੌਮਾਂਤਰੀ ਮੁਦਰਾ ਕੋਸ਼ ਦੀ ਭਵਿੱਖਬਾਣੀ ਮੁਤਾਬਕ, ਇਸ ਸਾਲ ਗਲੋਬਲ ਅਰਥਚਾਰਾ 3 ਫੀਸਦ ਡਿੱਗ ਗਿਆ ਅਤੇ ਆਪਣੇ ਪਿਛਲੇ 3 ਫੀਸਦ ਗਲੋਬਲ ਵਿਕਾਸ ਦੇ ਠੀਕ ਉਲਟ ਹੈ।
1930ਵਿਆਂ ਦੀ ਮੰਦੀ ਤੋਂ ਬਾਅਦ, ਦੁਨੀਆਂ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਹੀ ਹੈ।
ਪਰ ਆਖ਼ਰ ਇਹ ਕਦੋਂ ਤੱਕ ਚੱਲੇਗਾ ਤੇ ਇਹ ਠੀਕ ਕਦੋਂ ਤੱਕ ਹੋਵੇਗਾ? ਕੀ ਆਰਥਿਕ ਹਾਲਾਤ ਠੀਕ ਹੋਣ ਮਗਰੋਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਵਾਪਸ ਮਿਲ ਸਕਣਗੀਆਂ?

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਮੰਦੀ ਦੀ ਪਰਿਭਾਸ਼ਾ
ਬਹੁਤ ਸਾਰੇ ਦੇਸ ਮੰਦੀ ਦੀ ਤਕਨੀਕੀ ਪਰਿਭਾਸ਼ਾ ਨੂੰ ਸਕਲ ਘਰੇਲੂ ਉਤਪਾਦ ਯਾਨਿ ਜੀਡੀਪੀ ’ਚ ਗਿਰਾਵਟ ਦੀਆਂ ਦੋ ਲਗਾਤਾਰ ਤਿਮਾਹੀਆਂ ਵਜੋਂ ਅਪਣਾਉਂਦੇ ਹਨ।
ਅਮਰੀਕਾ ਨੈਸ਼ਨਲ ਬਿਓਰੋ ਆਫ਼ ਇਕੋਨਾਮੀ ਰਿਸਰਚ (NEBR) ਦਾ ਕਹਿਣਾ ਹੈ, “ਆਰਥਿਕ ਗਤੀਵਿਧੀਆਂ ਵਿੱਚ ਮਹੱਤਵਪੂਰਨ ਗਿਰਾਵਟ ਹੈ, ਜੋ ਕੁਝ ਮਹੀਨਿਆਂ ਤੋਂ ਚਲਦੀ ਆ ਰਹੀ ਹੈ, ਇਹ ਆਮ ਤੌਰ ‘ਤੇ ਅਸਲ ਜੀਡੀਪੀ, ਅਸਲ ਆਮਦਨ, ਰੁਜ਼ਗਾਰ, ਉਦਯੌਗਿਕ ਉਤਪਾਦਨ ਅਤੇ ਥੋਕ ਮੁਦਰਾ ਵਿਕਰੀ ਵਿੱਚ ਨਜ਼ਰ ਆਉਂਦੀ ਹੈ।”
ਆਪਣੀ ਭਵਿੱਖਬਾਣੀ ਵਿੱਚ ਆਈਐੱਮਐੱਫ ਮੰਨਦਾ ਹੈ ਕਿ ਮੌਜੂਦਾ ਦੌਰ ’ਚ ਕੋਵਿਡ-19 ਕਰਕੇ ਸਾਲ 2020 ਦੀ ਇਸ ਤਿਮਾਹੀ ਵਿੱਚ ਅਸੀਂ ਸਭ ਤੋਂ ਮਾੜੇ ਆਰਥਿਕ ਹਾਲਤਾਂ ਨੂੰ ਮਹਿਸੂਸ ਕਰ ਰਹੇ ਹਾਂ।
ਆਸ ਕਰਦੇ ਹਾਂ ਕਿ ਸਾਲ ਦੀ ਦੂਜੀ ਤਿਮਾਹੀ ਵਿੱਚ ਵਪਾਰਕ ਅਦਾਰੇ ਹੌਲੀ-ਹੌਲੀ ਖੁੱਲ੍ਹਣ ਨਾਲ ਇਹ ਪ੍ਰਭਾਵ ਥੋੜ੍ਹੇ ਫਿੱਕੇ ਪੈ ਜਾਣ।

- ਕੋਰੋਨਾਵਾਇਰਸ ਸਬੰਧਤ 14 ਮਈ ਦੇ LIVE ਅਪਡੇਟ ਲਈ ਕਲਿਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਪਰ ਜੇਕਰ ਲੌਕਡਾਊਨ ਦੂਜੇ ਅੱਧ ਵਿੱਚ ਜਾਰੀ ਰਿਹਾ ਤਾਂ ਵਧੇਰੇ ਕਾਰੋਬਾਰ ਗਾਇਬ ਹੋ ਜਾਣਗੇ ਅਤੇ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠਣਗੇ।
ਦੋ ਵਾਰ ਮੰਦੀ ਦੀ ਮਾਰ ਪੈਣਾ ਗੰਭੀਰ ਹੋ ਸਕਦਾ ਹੈ ਅਤੇ ਵਸੂਲੀ ਦੀ ਦਰ ਬੇਹੱਦ ਹੌਲੀ ਹੋ ਜਾਵੇਗੀ।
ਇਸ ਲਈ ਇੱਕ ਮੰਦੀ ਦਾ ਸਾਹਮਣਾ ਕਰ ਰਹੇ ਹਾਂ, ਜੋ ਵੀ, ਯੂ, ਡਬਲਿਊ ਜਾਂ ਐੱਲ ਦਾ ਆਕਾਰ ਹੈ। ਅਰਥਸ਼ਾਸਤਰੀ ਅੰਗਰੇਜ਼ੀ ਦੇ ਇਨ੍ਹਾਂ ਸਾਰੇ ਐਲਾਫਬੈਟਸ ਦੀ ਵਰਤੋਂ ਆਰਥਿਕ ਮੰਦੀ ਅਤੇ ਵਸੂਲੀ ਦਾ ਵਰਣਨ ਕਰਨ ਲਈ ਕਰਦੇ ਹਨ।
ਕੈਥੋਲਿਕ ਯੂਨੀਵਰਸਿਟੀ ਆਫ਼ ਚਿਲੀ ਦੇ ਅਰਥਸ਼ਾਸਤਰੀ ਹੋਜ਼ੇ ਟੇਸਾਡਾ ਮੁਤਾਬਕ, “ਇਹ ਸਮੇਂ ਦੇ ਨਾਲ ਜੀਡੀਪੀ ਵਾਧੇ ਵਾਲੇ ਗ੍ਰਾਫ਼ ਦੇ ਆਕਾਰ ਦੀ ਸ਼ਕਲ ਦਾ ਹਵਾਲਾ ਦਿੰਦੇ ਹਨ।”
ਵੀ (V) ਦਾ ਮਤਲਬ ਕੀ?
ਦਰਅਸਲ ਇਹ ਸਭ ਤੋਂ ਵਧੀਆਂ ਦ੍ਰਿਸ਼ ਹੁੰਦਾ ਹੈ ਕਿਉਂਕਿ ਇਸ ਕਿਸਮ ਦੀ ਮੰਦੀ ਦੀ ਸ਼ੁਰੂਆਤ ਤੇਜ਼ੀ ਨਾਲ ਹੁੰਦੀ ਹੈ ਪਰ ਜਲਦੀ ਹੀ ਉਭਾਰ ਹੋ ਜਾਂਦਾ ਹੈ ਤੇ ਆਰਥਿਕ ਸੁਧਾਰ ਵੀ ਜਲਦੀ ਹੋ ਜਾਂਦਾ ਹੈ।
ਪ੍ਰੋਫੈਸਰ ਟੇਸਾਡਾ ਮੁਤਾਬਕ, “ਇਹ ਇਸ ਤਰ੍ਹਾਂ ਹੈ ਕਿ ਅਰਥਚਾਰਾ, ਗਤੀਵਿਧੀਆਂ ਦੇ ਇੱਕ ਪੱਧਰ ’ਤੇ ਮੁੜ ਆਉਂਦਾ ਹੈ, ਜੋ ਸ਼ੁਰੂਆਤ ਵਾਂਗ ਹੁੰਦਾ ਹੈ ਅਤੇ ਮੰਦੀ ਮੁਕਾਬਲੇ ’ਚ ਘੱਟ ਹੁੰਦੀ ਹੈ, ਹਾਲਾਂਕਿ ਇਹ ਅਖੀਰਲੇ ਚੌਥੀ ਤਿਮਾਹੀ ਤੱਕ ਚੱਲ ਸਕਦੀ ਹੈ।”
“ਜੇਕਰ ਅਸੀਂ ਮਹਾਂਮਾਰੀ ਨੂੰ ਕਾਬੂ ਕਰ ਲੈਂਦੇ ਹਾਂ ਤਾਂ ਸਾਨੂੰ (V) ਅਕਾਰਾ ਵਾਲੀ ਮੰਦੀ ਦੇਖਣ ਨੂੰ ਮਿਲੇਗੀ ਕਿਉਂਕਿ ਪਾਬੰਦੀਆਂ ਹਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਵਿਕਾਸ ਦੇ ਪਿਛਲੇ ਲੈਵਲ ਦੀ ਵਾਪਸੀ ਹੋ ਸਕਦੀ ਹੈ।”
ਅਮਰੀਕਾ ਦੇ ਨਿਊਯਾਰਕ ਵਿੱਚ ਐੱਸਐਂਡਪੀ ਗਲੋਬਲ ਰੇਟਿੰਗ ਦੇ ਮੁੱਖੀ, ਅਰਥਸ਼ਾਸਤਰੀ ਪੌਲ ਗ੍ਰੈਨਵਾਲਡ ਨੇ ਬੀਬੀਸੀ ਨੂੰ ਦੱਸਿਆ, “ਜੇਕਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਜਲਦੀ ਹਟਾਇਆ ਜਾਵੇ ਜਾਂ ਦਵਾਈ ਬਣ ਜਾਵੇ ਤਾਂ ਅਸੀਂ ਮੁੜ ਲੀਹ ’ਤੇ ਆ ਸਕਦੇ ਹਾਂ।”
2020 ਦੀ ਦੂਜੀ ਤਿਮਾਈ ਵਿੱਚ ਐੱਸਐਂਡਪੀ ਦੇ ਉਤਪਾਦਾਂ ਵਿੱਚ 9 ਫੀਸਦ ਗਿਰਾਵਟ ਆਈ ਹੈ, ਇਸ ਪੱਧਰ ’ਤੇ ਉਨ੍ਹਾਂ ਨੂੰ ਵਸੂਲੀ ਦੀ ਆਸ ਘੱਟ ਹੈ।
ਯੂ (U) ਵਾਲਾ ਹਾਲ
ਐੱਸਐਂਡਪੀ, 2020 ਵਿੱਚ ਗਲੋਬਲ ਅਰਥਚਾਰੇ ਵਿੱਚ ਵਿਕਾਸ ਦੀ ਦਰ 2.4 ਫੀਸਦ ਰਹਿਣ ਦਾ ਅੰਦਾਜ਼ਾ ਲਗਾ ਰਿਹਾ ਹੈ ਅਤੇ 2021 ਵਿੱਚ 5.9 ਫੀਸਦ ਰਹਿਣ ਦਾ ਅੰਦਾਜ਼ਾ ਹੈ।
ਗ੍ਰੇਨਵਾਲਡ ਦਾ ਕਹਿਣਾ ਹੈ, “ਅਸੀਂ ਜੋ ਹੁਣ ਦੇਖ ਰਹੇ ਹਾਂ ਉਹ ਯੂ ਆਕਾਰ ਵਾਲਾ ਮਾਹੌਲ ਹੈ ਜਿਸ ਵਿੱਚ ਅਸੀਂ ਵਧੇਰੇ ਝਟਕਿਆਂ ਤੋਂ ਨਿਜ਼ਾਤ ਤਾਂ ਪਾ ਲਵਾਂਗੇ ਪਰ ਹੌਲੀ ਰਫ਼ਤਾਰ ਨਾਲ।”
ਐਲੇਨਾ ਦੁੱਗਰ ਨਿਊ ਯਾਰਕ ਵਿੱਚ ਮੂਡੀ ਇਨਵੈਸਟਰਸ ਸਰਵਿਸਸ ਵਿੱਚ ਐਸੋਸੀਏਟ ਮੈਨੇਜਿੰਗ ਡਾਇਰੈਕਟ ਹਨ।
ਮੂਡੀ ਦੀ ਤਾਜ਼ਾ ਭਵਿੱਖਬਾਣੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ 2021 ਤੱਕ ਅਰਥਚਾਰੇ ਨੂੰ ਸੱਟ ਮਾਰੇਗੀ।
ਦੁੱਗਰ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਅਸੀਂ ਸਾਲ ਦੇ ਦੂਜੇ ਅੱਧ ਵਿੱਚ ਇਸ ਤੋਂ ਉਭਰ ਨਹੀਂ ਸਕਦੇ ਕਿਉਂਕਿ ਅਰਥਚਾਰੇ ਦੇ ਸਾਰੇ ਸੋਮਿਆਂ ਨੂੰ ਪਹਿਲੀ ਛਿਮਾਹੀ ਵਿੱਚ ਹੀ ਗੁਆ ਬੈਠੇ ਹਾਂ।”
ਪਰ ਇਸ ਦੇ ਨਾਲ ਹੀ ਉਹ ਚੀਨ ਵੱਲੋਂ ਆਉਂਦੀ ਇੱਕ “ਚੰਗੀ ਖ਼ਬਰ” ਵੀ ਦੇਖਦੇ ਹਨ, ਜਿੱਥੇ ਮੰਦੀ ਤੇ ਉਸ ਤੋਂ ਬਾਅਦ ਰਿਕਵਰੀ ਪੂਰੀ ਦੁਨੀਆਂ ਨਾਲੋਂ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ।
"ਚੀਨ ਵਿੱਚ ਲੌਕਡਾਊਨ ਹਟਾਇਆ ਜਾ ਰਿਹਾ ਹੈ ਤੇ ਫੈਕਟਰੀਆਂ ਖੁੱਲ੍ਹ ਰਹੀਆਂ ਹਨ। ਸਨਅਤਾਂ ਦੇ ਅਧਾਰ ''ਤੇ ਰਿਪੋਰਟਾਂ ਆ ਰਹੀਆਂ ਹਨ ਕਿ ਚੀਨ ਦੀ ਸਮਰਥਾ ਵਿੱਚ 45% ਤੋਂ 70% ਦੇ ਵਿਚਕਾਰ ਸੁਧਾਰ ਆਇਆ ਹੈ।
ਦੂਜੇ ਪਾਸੇ, ਸਰਕਾਰ ਨੇ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਢੁਕਵੇਂ ਕਦਮ ਚੁੱਕੇ ਹਨ।
ਦੁੱਗਰ ਅਨੁਸਾਰ, "ਸਾਨੂੰ ਯਕੀਨ ਹੈ ਕਿ ਇੱਕ ਵਾਰ ਪਾਬੰਦੀਆਂ ਹਟਾਏ ਜਾਣ ਮਗਰੋਂ, ਇਸ ਸਾਲ ਦੇ ਪਿਛਲੇ 6 ਮਹੀਨਿਆਂ ਵਿੱਚ ਰਿਕਵਰੀ ਹੋ ਜਾਵੇਗੀ।"
‘W’ ਵਾਲਾ ਹਾਲ
ਗ੍ਰੇਨਵਾਲਡ ਕਹਿੰਦੇ ਹਨ ਕਿ ਕੋਵਿਡ-19 ਦੀ ਕੋਈ ਵੈਕਸੀਨ ਜਾਂ ਪੱਕਾ ਇਲਾਜ ਨਾ ਹੋਣ ਕਰਕੇ ਸਾਨੂੰ ਹੋਰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਲਗਾਈਆਂ ਗਈਆਂ ਪਾਬੰਦੀਆਂ ਹਟਾ ਸਕਦੀ ਹੈ ਤੇ ਆਰਥਿਕਤਾ ਨੂੰ ਵਧਾਉਣ ਲਈ ਯਤਨ ਕੀਤੇ ਜਾ ਸਕਦੇ ਹਨ। ਪਰ ਜਦੋਂ, ਕੋਵਿਡ-19 ਦੀ ਬਿਮਾਰੀ ਮੁੜ ਤੋਂ ਫੈਲੇ ਤਾਂ ਮੁੜ ਤੋਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਪਰ ਇਸ ਨਾਲ ਅਰਥਚਾਰੇ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਪ੍ਰੋਫੈਸਰ ਤੇਸਾਡਾ ਦੱਸਦੇ ਹਨ ਕਿ ਉਨ੍ਹਾਂ ਹਾਲਾਤਾਂ ਵਿੱਚ, ਹੋ ਸਕਦਾ ਹੈ ਕਿ ਅਰਥਚਾਰਾ ਦੁੱਗਣੇ ਦਰ ''ਤੇ ਡਿੱਗ ਜਾਵੇ ਜਾਂ W ਵਾਂਗ ਮੰਦਵਾੜਾ ਆ ਜਾਵੇ।
"ਪੂਰੀ ਰਿਕਵਰੀ ਉਸੇ ਵੇਲੇ ਹੋਵੇਗੀ ਜਦੋਂ ਇੱਕ ਬ੍ਰੇਕ ਆਵੇਗੀ। ਇਸ ਬ੍ਰੇਕ ਵਿੱਚ ਰਿਕਵਰੀ ਤਾਂ ਹੋਵੇਗੀ ਪਰ ਉਹ ਲੰਬੇ ਸਮੇਂ ਤੱਕ ਨਹੀਂ ਚਲੇਗੀ ਤੇ ਅਰਥਚਾਰੇ ਵਿੱਚ ਵੀ ਗਿਰਾਵਟ ਆਵੇਗੀ।"
ਗ੍ਰੇਨਵਾਲਡ ਕਹਿੰਦੇ ਹਨ,"ਜੇਕਰ ਅਸੀਂ ਸੋਸ਼ਲ ਡਿਸਟੈਂਸਿੰਗ ਵਾਰ-ਵਾਰ ਹਟਾਉਂਦੇ ਤੇ ਲਗਾਉਂਦੇ ਰਹੇ, ਤਾਂ ਹਾਲਤ ਸਹੀ ਹੋਣ ਵਿੱਚ ਜ਼ਿਆਦਾ ਸਮਾਂ ਲਗ ਸਕਦਾ ਹੈ।"
ਨਵੇਂ ਸਧਾਰਣ ਹਾਲਾਤ: L ਦੇ ਆਕਾਰ ਵਾਂਗ
ਬਹੁਤ ਲੋਕਾਂ ਨੂੰ ਲੱਗ ਰਿਹਾ ਹੈ ਕਿ ਕਿ ਕੋਵਿਡ-19 ਵਿਸ਼ਵ ਅਰਥਚਾਰੇ ਨੂੰ ਇੱਕ ਨਵੇਂ ਤਰੀਕੇ ਹਾਲਾਤਾਂ ਵਿੱਚ ਲੈ ਜਾਵੇਗਾ।
ਇਸ L ਦੇ ਆਕਾਰ ਵਾਲੇ ਹਾਲਾਤ ਵਿੱਚ, ਅਰਥਚਾਰੇ ਵਿੱਚ ਸੁਧਾਰ ਕਾਫੀ ਗਿਰਾਵਟ ਦੇ ਬਾਅਦ ਹੀ ਆਵੇਗਾ। ਪਰ ਇਹ ਸੁਧਾਰ ਪਹਿਲਾਂ ਨਾਲੋਂ ਘੱਟ ਪੱਧਰ ''ਤੇ ਹੋਵੇਗਾ।
ਪ੍ਰੋਫੈਸਰ ਤੇਸਾਡਾ ਕਹਿੰਦੇ ਹਨ, "ਮੰਦੀ ਤੋਂ ਜ਼ਿਆਦਾ, ਇਸ ਨਾਲ ਵਿਕਾਸ ਦੇ ਦਰ ਵਿੱਚ ਇੱਕ ਸਥਾਈ ਬਦਲਾਅ ਆਵੇਗਾ।"
S&P ਚੇਤਾਵਨੀ ਦਿੰਦੇ ਹਨ ਕਿ ਕੋਵਿਡ-19 ਦੇ ਮਾਮਲੇ ਵਿੱਚ ਕੋਈ ਵੈਕਸੀਨ ਤੇ ਇਲਾਜ ਨਾ ਹੋਣ ਕਰਕੇ, W ਆਕਾਰ ਵਾਲਾ ਵਿਕਾਸ ਲੰਬੇ ਸਮੇਂ ਲਈ ਆਰਥਿਕ ਨੁਕਸਾਨ ਕਰ ਸਕਦਾ ਹੈ।
ਅਜਿਹੇ ਵਿੱਚ ਸਧਾਰਣ ਹਾਲਾਤਾਂ ਵਿੱਚ ਪਰਤਣਾ ''ਨਾ-ਮੁਮਕਿਨ'' ਹੋ ਜਾਵੇਗਾ।
ਗ੍ਰੇਨਵਾਲਡ ਕਹਿੰਦੇ ਹਨ, "ਇਨ੍ਹਾਂ ਹਾਲਾਤਾਂ ਨਾਲੋਂ, ਵਧੇਰੇ ਜ਼ਰੂਰੀ ਸਵਾਲ ਇਹ ਹੈ ਕਿ ਕੀ ਅਸੀਂ ਪੁਰਾਣੇ ਲੈਵਲ ''ਤੇ ਵਾਪਿਸ ਜਾ ਸਕਾਂਗੇ?"
"ਤੇ ਉਸ ਪੱਧਰ ''ਤੇ ਵਾਪਸ ਪਹੁੰਚਣ ਲਈ ਸਾਨੂੰ ਕਿੰਨਾ ਸਮਾਂ ਲੱਗੇਗਾ?"

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’


ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=8-WyQ6m0410
https://www.youtube.com/watch?v=NHbzuyEK-SQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''601ada0a-2b14-4eeb-8e65-88b2f89f8d39'',''assetType'': ''STY'',''pageCounter'': ''punjabi.international.story.52631684.page'',''title'': ''ਕੋਰੋਨਾਵਾਇਰਸ ਦਾ ਅਰਥਿਕ ਅਸਰ: ਕੀ ਅਸੀਂ ਕਦੇ ਮੁੜ ਨੌਕਰੀਆਂ \''ਤੇ ਜਾ ਸਕਾਂਗੇ'',''author'': '' ਸਟੈਫਨੀਆ ਗੋਜ਼ਰ'',''published'': ''2020-05-14T11:22:18Z'',''updated'': ''2020-05-14T11:22:18Z''});s_bbcws(''track'',''pageView'');