ਕਾਬੁਲ ਹਮਲਾ: ਜਦੋਂ ਮਾਂ ਭੱਜੀ ਆਈ ਤਾਂ ਉਸ ਦਾ ਚਾਰ ਘੰਟੇ ਦਾ ਬੱਚਾ "ਉਮੀਦ" ਮਰ ਚੁੱਕਾ ਸੀ

05/14/2020 1:32:50 PM

ਹਮਲੇ ਤੋਂ ਬਾਅਦ ਪੀੜਤਾਂ ਨੂੰ ਹਾਲੇ ਵੀ ਆਪਣੇ ਜੀਆਂ ਦੇ ਬਾਰੇ ਕਿਸੇ ਖ਼ਬਰ ਦੀ ਉਡੀਕ ਹੈ
REUTERS
ਹਮਲੇ ਤੋਂ ਬਾਅਦ ਪੀੜਤਾਂ ਨੂੰ ਹਾਲੇ ਵੀ ਆਪਣੇ ਜੀਆਂ ਦੇ ਬਾਰੇ ਕਿਸੇ ਖ਼ਬਰ ਦੀ ਉਡੀਕ ਹੈ

ਚਿਤਾਵਨੀ- ਖ਼ਬਰ ਦੇ ਕੁਝ ਵੇਰਵੇ ਕੁਝ ਪਾਠਕਾਂ ਵਿੱਚ ਘਬਰਾਹਟ ਪੈਦਾ ਕਰ ਸਕਦੇ ਹਨ।

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਹਸਪਤਾਲ ਦੇ ਮੈਟਿਰਨਿਟੀ ਵਾਰਡ ''ਤੇ ਮੰਗਲਵਾਰ 12 ਮਈ ਨੂੰ ਅੱਤਵਾਦੀ ਹਮਲਾ ਹੋਇਆ।

ਖ਼ਬਰ ਏਜੰਸੀ ਏਐੱਫ਼ਪੀ ਨੇ ਇੱਕ ਕੌਮਾਂਤਰੀ ਸਵੈ-ਸੇਵੀ ਸੰਸਥਾ (ਐੱਮਐੱਸਐੱਫ਼) ਦੇ ਹਵਾਲੇ ਨਾਲ ਦੱਸਿਆ ਕਿ ਹਮਲੇ ਦੌਰਾਨ ਹੀ ਇੱਕ ਬੱਚੇ ਦਾ ਜਨਮ ਹੋਇਆ।

ਰਾਇਟਰਜ਼ ਖ਼ਬਰ ਏਜੰਸੀ ਮੁਤਾਬਕ ਹਮਲੇ ਤੋਂ ਕੁਝ ਦੇਰ ਪਹਿਲਾਂ ਇੱਕ ਔਰਤ ਜ਼ੈਨਬ ਨੇ ਕਈ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਜਿਸ ਕਾਰਨ ਉਸ ਨੇ ਬੱਚੇ ਦਾ ਨਾਂਅ "ਉਮੀਦ" ਰੱਖਿਆ ਸੀ।

ਰੌਲਾ ਸੁਣ ਕੇ ਜਦੋਂ ਉਹ ਵਾਸ਼ਰੂਮ ਵਿੱਚੋਂ ਭੱਜ ਕੇ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਚਾਰ ਘੰਟਿਆਂ ਦੀ "ਉਮੀਦ" ਮਰ ਚੁੱਕੀ ਸੀ।

ਜ਼ੈਨਬ ਦੀ ਸੱਸ ਨੇ ਦੱਸਿਆ, "ਮੈਂ ਆਪਣੀ ਨੂੰਹ ਨੂੰ ਕਾਬੁਲ ਇਸ ਲਈ ਲਿਆਈ ਸੀ ਤਾਂ ਜੋ ਇਹ ਆਪਣੇ ਬੱਚੇ ਨੂੰ ਗੁਆਵੇ ਨਾ।"

ਇਹ ਮੰਜ਼ਰ ਅਫ਼ਗਾਨਿਸਤਾਨ ਵਿੱਚ ਮੰਗਲਵਾਰ ਨੂੰ ਇੱਕ ਜੱਚਾ-ਬੱਚਾ ਵਾਰਡ ਉੱਪਰ ਹੋਏ ਹਿੰਸਕ ਹਮਲੇ ਦਾ ਹੈ। ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਘੱਟੋ-ਘੱਟ 24 ਹੋ ਗਈ ਹੈ।

ਪੀੜਤਾਂ ਵਿੱਚ ਹੋਰਾਂ ਸਮੇਤ ਨਵਜੰਮੇ ਬੱਚੇ, ਮਾਵਾਂ ਤੇ ਨਰਸਾਂ ਸ਼ਾਮਲ ਸਨ। ਸਿਹਤ ਮੰਤਰਾਲਾ ਮੁਤਾਬਕ ਘੱਟੋ-ਘੱਟ 16 ਜਣੇ ਜ਼ਖ਼ਮੀ ਹੋਏ।

https://www.youtube.com/watch?v=a-e-JeYr4yY

ਰਾਜਧਾਨੀ ਕਾਬੁਲ ਵਿੱਚ ਹੋਏ ਇਸ ਹਮਲੇ ਦੀ ਚਾਰੇ ਪਾਸਿਆਂ ਨਿੰਦਾ ਹੋਈ ਪਰ ਹਾਲੇ ਤੱਕ ਕਿਸੇ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇੱਕੋ ਦਿਨ ਵਿੱਚ ਵਾਪਰਿਆ ਇਹ ਦੂਜਾ ਹਾਦਸਾ ਸੀ। ਦੂਜੀ ਥਾਂ ਇੱਕ ਪੁਲਿਸ ਕਮਾਂਡਰ ਦੇ ਸੋਗ ਦੌਰਾਨ ਇੱਕ ਖ਼ੁਦਕੁਸ਼ ਨੇ 32 ਸੋਗੀਆਂ ਨੂੰ ਧਮਾਕਾ ਕਰ ਕੇ ਮਾਰ ਦਿੱਤਾ ਸੀ।

ਇਹ ਘਟਨਾ ਪੂਰਬੀ ਅਫ਼ਗਾਨਿਸਤਾਨ ਦੇ ਮਨਗਰਹਰ ਇਲਾਕੇ ਦੀ ਹੈ।

ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਤਾਲਿਬਾਨਾਂ ਸਮੇਤ ਹੋਰ ਗਰੁੱਪਾਂ ਉਪਰ ਦਮਨ ਕਰਾਵਾਈਆਂ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਕੋਰੋਨਾਵਾਇਰਸ
BBC

ਉਨ੍ਹਾਂ ਨੇ ਅੱਤਵਾਦੀ ਗਰੁੱਪਾਂ ਉੱਪਰ ਹਿੰਸਾ ਬੰਦ ਕਰਨ ਦੀਆਂ ਅਪੀਲਾਂ ਨੂੰ ਅਣਡਿੱਠਾ ਕਰਨ ਦੇ ਇਲਜ਼ਾਮ ਲਗਾਏ ਹਨ।

ਹਾਲਾਂਕਿ ਕਾਬੁਲ ਦੇ ਦਸ਼ਤੇ-ਬਰਾਚੀ ਹਸਪਤਾਲ ਉੱਪਰ ਹੋਏ ਹਮਲੇ ਦੇ ਸਾਜਿਸ਼ਕਾਰਾਂ ਬਾਰੇ ਕੋਈ ਜਾਣਕਾਰੀ ਹਾਲੇ ਨਹੀਂ ਹੈ ਤੇ ਤਾਲੀਬਾਨਾਂ ਨੇ ਇਸ ਵਿੱਚ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਹਮਲੇ ਵਿੱਚ ਘੱਟੋ-ਘੱਟ 2 ਬੱਚੇ ਅਤੇ 12 ਮਾਵਾਂ ਤੇ ਕਈ ਸਿਹਤ ਵਰਕਰਾਂ ਦੀ ਮੌਤ ਹੋ ਗਈ
REUTERS
ਹਮਲੇ ਵਿੱਚ ਘੱਟੋ-ਘੱਟ 2 ਬੱਚੇ ਅਤੇ 12 ਮਾਵਾਂ ਤੇ ਕਈ ਸਿਹਤ ਵਰਕਰਾਂ ਦੀ ਮੌਤ ਹੋ ਗਈ

19 ਬੱਚਿਆਂ ਨੂੰ ਸ਼ਹਿਰ ਦੇ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਬਹੁਤਿਆਂ ਦੀਆਂ ਮਾਂਵਾਂ ਨਹੀਂ ਰਹੀਆਂ।

ਨਿਊ ਯਾਰਕ ਟਾਈਮਜ਼ ਮੁਤਾਬਕ ਮੰਗਲਵਾਰ ਨੂੰ ਕੁੱਲ ਮਿਲਾ ਕੇ ਅਫ਼ਗਾਨਿਸਤਾਨ ਵਿੱਚ ਵੱਖ-ਵੱਖ ਹਾਦਸਿਆਂ ਵਿੱਚ 100 ਜਾਨਾਂ ਗਈਆਂ।

ਇਹ ਹਮਲੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਚੰਗੀਆਂ ਨਹੀਂ ਹਨ ਤੇ ਇਹ ਦੇਸ਼ ਵਿੱਚ ਦਹਾਕਿਆਂ ਤੋਂ ਚੱਲੀ ਆ ਰਹੀ ਹਿੰਸਾ ਦੇ ਖ਼ਾਤਮੇ ਲਈ ਵੀ ਕੋਈ ਚੰਗੇ ਸੰਕੇਤ ਨਹੀਂ ਹਨ।


ਹਸਪਤਾਲ ਵਿੱਚ ਕੀ ਹੋਇਆ?

ਸਥਾਨਕ ਵਾਸੀਆਂ ਮੁਤਾਬਕ ਉਨ੍ਹਾਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ (05:30 GMT) ਪਹਿਲਾਂ ਦੋ ਧਮਾਕੇ ਤੇ ਫਿਰ ਗੋਲੀਆਂ ਚੱਲਣ ਦੀ ਅਵਾਜ਼ ਸੁਣੀ। ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਸਮੇਂ ਹਸਪਤਾਲ ਵਿੱਚ ਲਗਪਗ 140 ਜਣੇ ਮੌਜੂਦ ਸਨ।

ਜੱਚਾ-ਬੱਚਾ ਵਾਰਡ ਇੱਕ ਕੌਮਾਂਤਰੀ ਸਵੈਸੇਵੀ ਸੰਸਥਾ (Médecins sans Frontières (MSF) ਵੱਲੋਂ ਚਲਾਇਆ ਜਾਂਦਾ ਹੈ। ਉਥੇ ਮੌਜੂਦ ਕੁਝ ਲੋਕ ਵਿਦੇਸ਼ੀ ਵੀ ਸਨ।

ਇੱਕ ਹੋਰ ਡਾਕਟਰ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਹਮਲਾ ਹੁੰਦਿਆਂ ਹੀ "ਬਿਲਕੁਲ ਸਦਮਾ" ਫੈਲ ਗਿਆ।

ਜਨਾਜ਼ੇ ਦੌਰਾਨ ਹੋਈ ਹਮਲੇ ਵਿੱਚ ਜ਼ਖ਼ਮੀਆਂ ਦੀ ਮਦਦ ਕਰਦੇ ਹੋਏ ਸਥਾਨਕ ਲੋਕ
EPA
ਜਨਾਜ਼ੇ ਦੌਰਾਨ ਹੋਈ ਹਮਲੇ ਵਿੱਚ ਜ਼ਖ਼ਮੀਆਂ ਦੀ ਮਦਦ ਕਰਦੇ ਹੋਏ ਸਥਾਨਕ ਲੋਕ

ਰਮਜ਼ਾਨ ਅਲੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ: "ਹਮਲਾਵਰ ਬਿਨਾਂ ਕਿਸੇ ਵਜ੍ਹਾ ਦੇ ਹੀ ਹਸਪਤਾਲ ਵਿੱਚ ਮੌਜੂਦ ਲੋਕਾਂ ਉੱਪਰ ਗੋਲੀਆਂ ਚਲਾ ਰਹੇ ਸਨ।"

ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅਫ਼ਗਾਨ ਸਪੈਸ਼ਲ ਫੋਰਸਿਜ਼ ਨੇ 100 ਔਰਤਾਂ ਤੇ ਬੱਚਿਆਂ ਨੂੰ ਬਚਾਇਆ। ਤਿੰਨ ਹਮਲਾਵਰ ਜੋ ਪੁਲਿਸ ਦੀ ਵਰਦੀ ਵਿੱਚ ਸਨ ਮਾਰੇ ਗਏ।

ਹਾਦਸੇ ਦੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਫ਼ੌਜੀ ਖੂਨ ਨਾਲ ਰੰਗੇ ਕੱਪੜਿਆਂ ਵਿੱਚ ਲਿਪਟੇ ਨਵਜੰਮੇ ਬੱਚਿਆਂ ਨੂੰ ਸੁਰੱਖਿਅਤ ਥਾਂ ਵੱਲ ਲੈ ਜਾ ਰਹੇ ਹਨ।

ਹਸਪਤਾਲਾਂ ਉੱਪਰ ਪਹਿਲਾਂ ਵੀ ਹਮਲੇ ਹੋਏ ਹਨ?

ਅਤੀਤ ਵਿੱਚ ਅਜਿਹੇ ਹਮਲੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਫ਼ਗਾਨਿਸਤਾਨ ਦੇ ਸ਼ੀਆ ਇਲਾਕਿਆਂ ਵਿੱਚ ਸਨ, ਹੁੰਦੇ ਰਹੇ ਹਨ। ਇਨ੍ਹਾਂ ਲਈ ਆਈਐੱਸ ਦਾ ਨਾਂਅ ਲਿਆ ਜਾਂਦਾ ਰਿਹਾ ਹੈ। ਜੋ ਕਿ ਤਾਲਿਬਾਨ ਵਾਂਗ ਹੀ ਇੱਕ ਸੁੰਨੀ ਸੰਗਠਨ ਹੈ।

ਅਫ਼ਗਾਨਿਸਤਾਨ ਦੀਆਂ ਸੂਹੀਆ ਏਜੰਸੀਆਂ ਮੁਤਾਬਕ ਸੋਮਵਾਰ ਨੂੰ ਕਾਬੁਲ ਵਿੱਚ ਆਈਐੱਸ ਦੇ ਦੱਖਣੀ ਏਸ਼ੀਆ ਅਤੇ ਧੁਰ ਪੂਰਬ ਦੇ ਸਰਗਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਕਾਬੁਲ ਹਮਲਾ
Getty Images

2017 ਵਿੱਚ ਆਈਐੱਸ ਦੇ ਇੱਕ ਬੰਦੂਕਧਾਰੀ ਨੇ ਕਾਬੁਲ ਦੇ ਇੱਕ ਫ਼ੌਜੀ ਹਸਪਤਾਲ ਵਿੱਚ ਮੈਡੀਕਲ ਸਟਾਫ਼ ਨੂੰ ਨਿਸ਼ਾਨਾ ਬਣਾਇਆ ਸੀ। ਬਾਅਦ ਵਿੱਚ ਅਧਿਕਾਰੀਆਂ ਨੇ ਇਸ ਹਮਲੇ ਵਿੱਚ 50 ਮੌਤਾਂ ਦੀ ਪੁਸ਼ਟੀ ਕੀਤੀ ਸੀ।

ਤਾਲਿਬਾਨ ਵੀ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪਿਛਲੇ ਸਾਲ ਸਤੰਬਰ ਵਿੱਚ ਦੱਖਣੀ ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ ਦੇ ਇੱਕ ਹਸਪਤਾਲ ਦੇ ਬਾਹਰ ਇੱਕ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਟਰੱਕ ਅੱਤਵਾਦੀਆਂ ਵੱਲੋਂ ਉਡਾ ਦਿੱਤਾ ਗਿਆ ਸੀ। ਜਿਸ ਵਿੱਚ 20 ਜਾਨਾਂ ਗਈਆਂ ਸਨ।


ਅਮਨ ਦੀ ਉਮੀਦ ਨੂੰ ਹਲੂਣਾ ਵੱਜਿਆ

ਬੀਬੀਸੀ ਦੇ ਮੁੱਖ ਕੌਮਾਂਤਰੀ ਪੱਤਰਕਾਰ ਲੀਸ ਡੂਸੈਟ ਦਾ ਵਿਸ਼ਲੇਸ਼ਣ

ਨਵਜੰਮੇ ਬੱਚਿਆਂ ਤੇ ਉਨ੍ਹਾਂ ਦੀਆਂ ਮਾਂਵਾਂ ਉੱਪਰ ਹੋਏ ਇਸ ਬੇ-ਰਹਿਮ ਹਮਲੇ ਨੇ ਉਸ ਦੇਸ਼ ਨੂੰ ਵੀ ਦਹਿਲਾ ਦਿੱਤਾ ਹੈ ਜਿਸ ਨੇ ਦਹਾਕਿਆਂ ਦੌਰਾਨ ਬੁਰੀ ਤੋਂ ਬੁਰੀ ਹਿੰਸਾ ਦੇਖੀ ਹੈ। ਇਸ ਨੇ ਅਮਨ ਦੀ ਉਸ ਕਮਜ਼ੋਰ ਜਿਹੀ ਉਮੀਦ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ ਕਿ ਆਖ਼ਰ ਅਫ਼ਗਾਨਿਸਤਾਨ ਅਮਨ ਵੱਲ ਵਧੇਗਾ।

ਭਾਰੇ ਸੁਰੱਖਿਆ ਸੂਟ ਧਾਰੀ ਸੁਰੱਖਿਆ ਕਰਮੀਆਂ ਦੀਆਂ ਨਵਜੰਮੇ ਬੱਚਿਆਂ ਨੂੰ ਬਚਾਉਣ ਦੀਆ ਤਸਵੀਰਾਂ ਅਫ਼ਗਾਨਿਤਸਾਨ ਵਿੱਚ ਗੋਲੀਬੰਦੀ ਦੀ ਮੰਗ ਕਰਨ ਵਾਲਿਆਂ ਨੂੰ ਲੰਬੇ ਸਮੇਂ ਤੱਕ ਯਾਦ ਰਹਿਣਗੀਆਂ। ਉਹ ਵੀ ਉਸ ਸਮੇਂ ਜਦੋਂ ਦੇਸ਼ ਇੱਕ ਹੋਰ ਜਾਨਲੇਵਾ ਦੁਸ਼ਮਣ ਕੋਵਿਡ-19 ਨਾਲ ਲੜ ਰਿਹਾ ਹੈ।

ਹਾਲਾਂਕਿ ਤਾਲਿਬਾਨ ਨੇ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਪਰ ਰਾਸ਼ਟਰਪਤੀ ਦਾ ਹੁਕਮ ਕਈਆਂ ਦੀ ਨਿਰਾਸ਼ਾ ਅਤੇ ਗੁੱਸੇ ਦੀ ਤਰਜਮਾਨੀ ਕਰਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਤੇ ਤਾਲੀਬਾਨ ਜੋ ਹੌਲੀ-ਹੌਲੀ ਅਮਨ ਦੀ ਗੱਲਬਾਤ ਵੱਲ ਕਦਮ ਵਧਾ ਰਹੇ ਸਨ। ਉਨ੍ਹਾਂ ਵਿੱਚ ਇਸ ਗੱਲਬਾਤ ਦੀ ਚਾਲ ਘਟਾਉਣ ਲਈ ਇਸਲਾਮਿਕ ਸਟੇਟ ਦੀ ਇਹ ਕਾਰਵਾਈ ਹੋ ਸਕਦੀ ਹੈ।

ਜਿਨ੍ਹਾਂ ਨੂੰ ਤਾਲਿਬਾਨ ਦੇ ਇਰਾਦਿਆਂ ਉੱਪਰ ਕਦੇ ਭਰੋਸਾ ਹੋਇਆ ਹੀ ਨਹੀਂ ਉਨ੍ਹਾਂ ਲਈ ਇਹ ਲੜਾਈ ਜਾਰੀ ਰੱਖਣ ਦਾ ਇੱਕ ਸੰਕੇਤ ਹੈ।


ਦੁਨੀਆਂ ਨੇ ਕੀ ਕਿਹਾ?

ਮੰਗਲਵਾਰ ਦੇ ਹਮਲੇ ਦੀ ਚਾਰੇ ਪਾਸਿਓਂ ਨਿੰਦਾ ਹੋਈ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ, “ਅਫ਼ਗਾਨਿਸਤਾਨ ਵਿੱਚ ਅੱਜ ਦੇ ਬੇਸ਼ਰਮ ਜੰਗੀ ਜੁਰਮਾਂ...ਤੋਂ ਦੁਨੀਆਂ ਉਸ ਡਰ ਪ੍ਰਤੀ ਜਾਗ ਜਾਣੀ ਚਾਹੀਦੀ ਹੈ।ਜਿਸ ਦਾ ਨਾਗਰਿਕ ਸਾਹਮਣਾ ਕਰ ਰਹੇ ਹਨ।”

ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੀ ਮੁਖੀ ਦਿਬਰਾ ਲਿਓਨਜ਼ ਨੇ ਟਵੀਟ ਕੀਤਾ, "ਨਵਜੰਮੇ ਬੱਚਿਆਂ ਤੇ ਨਵੀਆਂ ਮਾਂਵਾਂ ਉੱਪਰ ਕੌਣ ਹਮਲਾ ਕਰਦਾ ਹੈ? ਅਜਿਹਾ ਕੌਣ ਕਰਦਾ ਹੈ?"

ਕਾਬੁਲ ਹਮਲਾ
Getty Images

ਮਨਗਰਹਰ ਹਾਦਸੇ ਵਿੱਚ ਬਚਣ ਵਾਲਿਆਂ ਮੁਤਾਬਕ ਧਮਾਕਾ ਅਰਥੀ ਦੇ ਅੱਧੇ ਰਾਹ ਵਿੱਚ ਹੋਇਆ। ਮਰਨ ਵਾਲਿਆਂ ਦੀ ਗਿਣਤੀ ਮੁਢਲੀਆਂ ਰਿਪੋਰਟਾਂ ਤੋਂ ਬਾਅਦ ਵਧਣੀਆਂ ਜਾਰੀ ਹਨ। ਅਧਿਕਰੀਆ ਦਾ ਹੁਣ ਕਹਿਣਾ ਹੈ ਕਿ 133 ਲੋਕ ਜ਼ਖ਼ਮੀ ਹੋਏ ਸਨ।

ਇਸੇ ਦੌਰਾਨ ਉੱਤਰੀ ਬਲਖ਼ ਸੂਬੇ ਵਿੱਚ ਅਮਰੀਕੀ ਹਵਾਈ ਫ਼ੌਜ ਵੱਲੋਂ ਕੀਤੇ ਇੱਕ ਹਮਲੇ ਵਿੱਚ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ।

ਸਥਾਨਕ ਲੋਕਾਂ ਤੇ ਤਾਲੀਬਾਨਾਂ ਦਾ ਦਾਅਵਾ ਹੈ ਕਿ ਮਰਨ ਵਾਲੇ ਸਾਰੇ ਜਣੇ ਆਮ ਲੋਕ ਸਨ। ਅਫ਼ਗਾਨਿਸਤਾਨ ਦੇ ਰੱਖਿਆ ਵਿਭਾਗ ਮੁਤਾਬਕ ਇਹ ਸਾਰੇ ਅੱਤਵਾਦੀ ਸਨ।


ਅਮਨ ਦੀ ਗੱਲਬਾਤ ਦਾ ਕੀ ਬਣ ਰਿਹਾ ਹੈ?

ਤਾਲੀਬਾਨ ਅਤੇ ਅਮਰੀਕਾ ਵਿੱਚ ਫ਼ਰਵਰੀ ਵਿੱਚ ਫ਼ੌਜਾਂ ਪਿੱਛੇ ਹਟਾਉਣ ਲਈ ਸਮਝੌਤਾ ਹੋਇਆ। ਉਸ ਤੋਂ ਬਾਅਦ ਗੱਲਬਾਤ ਕੈਦੀਆਂ ਦੇ ਵਟਾਂਦਰੇ ਉੱਪਰ ਜਾ ਕੇ ਰੁੱਕ ਗਈ। ਜਿਸ ਤੋਂ ਬਾਅਦ ਹਿੰਸਾ ਦਾ ਵਧਣਾ ਜਾਰੀ ਹੈ।

ਇਸ ਸਮਝੌਤੇ ਦਾ ਮਕਸਦ ਦੇਸ਼ ਵਿੱਚ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਅਤੇ ਤਾਲੀਬਾਨਾਂ ਵਿੱਚ 18 ਸਾਲਾਂ ਤੋਂ ਚੱਲੀ ਆ ਰਹੀ ਜੰਗ ਖ਼ਤਮ ਕਰਨਾ ਸੀ। ਅਮਰੀਕਾ ਨੇ ਉਸ ਦੇ ਨਿਊ ਯਾਰਕ ਸਥਿੱਤ ਜੌੜੇ ਟਾਵਰਾਂ ਉੱਪਰ ਹੋਏ 9/11 ਦੇ ਹਮਲਿਆਂ ਤੋਂ ਬਾਅਦ ਅਫ਼ਗਾਨਿਸਤਾਨ ਵਿੱਚੋਂ ਤਾਲਿਬਾਨ ਦਾ ਖੁਰਾ-ਖੋਜ ਮਿਟਾਉਣ ਲਈ ਯੁੱਧ ਛੇੜਿਆ ਹੋਇਆ ਸੀ। ਜਿਸ ਨੇ ਇਨ੍ਹਾਂ ਹਮਲਿਆਂ ਦੇ ਮੁੱਖ ਸਾਜਸ਼ਕਾਰ ਓਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਹੋਈ ਸੀ।

ਉਸ ਸਮੇਂ ਤੋਂ ਲੈ ਕੇ ਅਫ਼ਗਾਨਿਸਤਾਨ ਵਿੱਚ ਹਜ਼ਾਰਾਂ ਲੋਕ ਇਸ ਖੂਨੀ ਸੰਘਰਸ਼ ਦੀ ਬਲੀ ਚੜ੍ਹ ਚੁੱਕੇ ਹਨ। ਕਈ ਉੱਥੋਂ ਹਿਜਰਤ ਕਰ ਗਏ ਹਨ ਤੇ ਕਈ ਜ਼ਖ਼ਮੀ ਹੋ ਗਏ ਹਨ ਜਾਂ ਤਾ-ਉਮਰ ਲਈ ਅਪਾਹਜ ਹੋ ਚੁੱਕੇ ਹਨ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=bSFCiVpkLhQ

https://www.youtube.com/watch?v=xcgzikTPHpg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2de54405-44c6-4fe0-abc3-5c88013159b1'',''assetType'': ''STY'',''pageCounter'': ''punjabi.international.story.52659609.page'',''title'': ''ਕਾਬੁਲ ਹਮਲਾ: ਜਦੋਂ ਮਾਂ ਭੱਜੀ ਆਈ ਤਾਂ ਉਸ ਦਾ ਚਾਰ ਘੰਟੇ ਦਾ ਬੱਚਾ \"ਉਮੀਦ\" ਮਰ ਚੁੱਕਾ ਸੀ'',''published'': ''2020-05-14T07:59:57Z'',''updated'': ''2020-05-14T07:59:57Z''});s_bbcws(''track'',''pageView'');

Related News