ਕੋਰੋਨਾਵਾਇਰਸ: ਬੱਚਿਆਂ ਵਿੱਚ ਕਿਹੜੇ ਲੱਛਣ ਦਿਖੇ - 5 ਅਹਿਮ ਖ਼ਬਰਾਂ

Wednesday, May 13, 2020 - 08:02 AM (IST)

ਕੋਰੋਨਾਵਾਇਰਸ: ਬੱਚਿਆਂ ਵਿੱਚ ਕਿਹੜੇ ਲੱਛਣ ਦਿਖੇ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
BBC

ਐੱਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।

ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ ''ਚ ਅਜੀਬ ਲੱਛਣ ਵੇਖੇ ਜਾ ਰਹੇ ਹਨ ।

ਇਨ੍ਹਾਂ ਵਿਚੋਂ ਕੁਝ ਬੱਚੇ ਕੋਰੋਨਾਵਾਇਰਸ ਪੌਜ਼ਿਟਿਵ ਵੀ ਪਾਏ ਗਏ ਹਨ। ਪੜ੍ਹੋ ਕੀ ਹਨ ਇਹ ਲੱਛਣ।

ਕੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਮਰ ਜਾਵੇਗਾ?

ਪੂਰੀ ਦੁਨੀਆਂ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੀ ਹੈ। ਇਸ ਦੌਰਾਨ ਭਾਂਤ-ਸੁਭਾਂਤੀਆਂ ਸਲਾਹਾਂ ਸਿਹਤ ਸੰਭਾਲ ਲਈ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਵਿੱਚੋਂ ਕੁਝ ਕੁ ਕਾਰਗਰ ਤਾਂ ਭਾਵੇਂ ਨਾ ਹੋਣ ਪਰ ਨੁਕਸਾਨਦਾਇਕ ਤਾਂ ਬਿਲਕੁਲ ਨਹੀਂ ਹਨ। ਜਦਕਿ ਕੁਝ ਅਜਿਹੀਆਂ ਵੀ ਹਨ ਜਿਨ੍ਹਾਂ ਕਾਰਨ ਤੁਹਾਨੂੰ ਬੀਮਾਰੀ ਨਾਲੋਂ ਮਹਿੰਗਾ ਇਲਾਜ ਪੈ ਸਕਦਾ ਹੈ।

ਕੋਰੋਨਾਵਾਇਰਸ
BBC

ਅਸੀਂ ਅਜਿਹੀਆਂ ਕੁਝ ਸਲਾਹਾਂ ਦਾ ਜਾਇਜ਼ਾ ਲਿਆ ਕਿ ਸਾਇੰਸ ਇਨ੍ਹਾਂ ਬਾਰੇ ਕੀ ਕਹਿੰਦੀ ਹੈ। ਜਿਵੇਂ ਕੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਢਿੱਡ ਵਿੱਚ ਹੀ ਮਰ ਜਾਵੇਗਾ, ਸਾਹ ਰੋਕਣ ਨਾਲ ਕੋਰੋਨਾਵਾਇਰਸ ਦਾ ਟੈਸਟ ਹੋ ਜਾਵੇਗਾ ਆਦਿ। ਪੜ੍ਹੋ ਇਨ੍ਹਾਂ ਦਾਅਵਿਆਂ ਦੀ ਸਚਾਈ।

ਭਾਰਤ ਵਿੱਚ ਲੌਕਡਾਊਨ-4 ਅਤੇ ਆਰਥਿਕ ਪੈਕਜ

ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦਾ ਪੂਰਾ ਬਿਓਰਾ ਵਿੱਤ ਮੰਤਰੀ ਬੁੱਧਵਾਰ ਨੂੰ ਵਿਸਥਾਰ ਨਾਲ ਦੇਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਹੈ ਕਿ 18 ਮਈ ਤੋਂ ਲਾਗੂ ਹੋਣ ਵਾਲਾ ਲੌਕਡਾਊਨ -4 ਇੱਕ ਨਵੇਂ ਰੰਗ ਰੂਪ ਵਿੱਚ ਹੋਵੇਗਾ, ਜਿਸ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ-4 ਬਾਰੇ ਕੁਝ ਸੰਕੇਤ ਦਿੱਤੇ ਸਨ। ਪੜ੍ਹੋ ਪ੍ਰਧਾਨ ਮੰਤਰੀ ਦੇ ਭਾਸ਼ਨ ਦੀਆਂ ਮੁੱਖ ਗੱਲਾਂ।

ਕੋਰੋਨਾਵਾਇਰਸ: ਟਰੇਨਾਂ ''ਚ ਸਫਰ ਦੇ ਨਿਯਮ ਤੇ ਸ਼ਰਤਾਂ

ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। ਭਾਰਤੀ ਰੇਲ ਮੰਤਰਾਲਾ 12 ਮਈ ਤੋਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਸ਼ੁਰੂਆਤੀ ਗੇੜ ਵਿੱਚ ਸਿਰਫ਼ 15 ਟਰੇਨਾਂ ਚਲਾਈਆਂ ਜਾਣਗੀਆਂ।

25 ਮਾਰਚ ਤੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਹੀ ਪੈਸੇਂਜਰ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਲੌਕਡਾਊਨ-3 ਖ਼ਤਮ ਹੋਣ ਤੋਂ ਪਹਿਲਾਂ ਸਰਕਾਰ ਨੇ ਇਹ ਫ਼ੈਸਲਾ ਕਿਵੇਂ ਕਰ ਲਿਆ, ਇਸ ''ਤੇ ਲੋਕਾਂ ਨੂੰ ਹੈਰਾਨੀ ਜ਼ਰੂਰ ਹੋ ਰਹੀ ਹੈ।

ਪੜ੍ਹੋ ਮੁਸਾਫ਼ਰਾਂ ਲਈ ਕੀ ਹਨ ਹਦਾਇਤਾਂ

ਕੋਰੋਨਾਵਾਇਰਸ ਦੌਰਾਨ WHO ਦੇ ਖਾਣ-ਪੀਣ ਸਬੰਧੀ ਸੁਝਾਅ

ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ?

ਕੋਰੋਨਾਵਾਇਰਸ ਦੌਰਾਨ ਲੋਕਾਂ ਵਿੱਚ ਫ਼ਲਾਂ-ਸਬਜ਼ੀਆਂ ਪ੍ਰਤੀ ਦਿਲਚਸਪੀ ਵਧ ਗਈ ਹੈ
istock
ਕੋਰੋਨਾਵਾਇਰਸ ਦੌਰਾਨ ਲੋਕਾਂ ਵਿੱਚ ਫ਼ਲਾਂ-ਸਬਜ਼ੀਆਂ ਪ੍ਰਤੀ ਦਿਲਚਸਪੀ ਵਧ ਗਈ ਹੈ

ਲੋਕ ਖਾਣ-ਪੀਣ ਦੀਆਂ ਚੀਜ਼ਾਂ ਦੀ ਚੋਣ ਕਰਨ ਸਮੇਂ ਵੀ ਪੰਸਦ ਜਾਂ ਨਾ ਪੰਸਦ ਨਾਲੋਂ ਇਸ ਗੱਲ ਵੱਲ ਵਧੇਰੇ ਧਿਆਨ ਦੇ ਰਹੇ ਹਨ ਕਿ ਕੋਰੋਨਾਵਾਇਰਸ ਖ਼ਿਲਾਫ਼ ਕਿਹੜੀ ਖ਼ੁਰਾਕ ਨਾਲ ਸਾਡਾ ਸਰੀਰ ਤਕੜਾ ਹੋਵੇਗਾ।

ਅਜਿਹੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ। ਪੜ੍ਹੋ ਕੀ ਹਨ ਇਹ 5 ਸੁਝਾਅ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=8-WyQ6m0410

https://www.youtube.com/watch?v=NHbzuyEK-SQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4c9c61ef-189b-4bc6-8384-bb19be5467af'',''assetType'': ''STY'',''pageCounter'': ''punjabi.india.story.52643206.page'',''title'': ''ਕੋਰੋਨਾਵਾਇਰਸ: ਬੱਚਿਆਂ ਵਿੱਚ ਕਿਹੜੇ ਲੱਛਣ ਦਿਖੇ - 5 ਅਹਿਮ ਖ਼ਬਰਾਂ'',''published'': ''2020-05-13T02:26:03Z'',''updated'': ''2020-05-13T02:26:03Z''});s_bbcws(''track'',''pageView'');

Related News