ਕੋਰੋਨਾਵਾਇਰਸ: ਕੱਲ੍ਹ ਤੋਂ ਚਲਾਈਆਂ ਜਾ ਰਹੀਆਂ ਟਰੇਨਾਂ ''''ਚ ਸਫਰ ਦੇ ਨਿਯਮ ਤੇ ਸ਼ਰਤਾਂ
Monday, May 11, 2020 - 08:02 PM (IST)

ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। ਭਾਰਤੀ ਰੇਲ ਮੰਤਰਾਲਾ 12 ਮਈ ਤੋਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਸ਼ੁਰੂਆਤੀ ਗੇੜ ਵਿੱਚ ਸਿਰਫ਼ 15 ਟਰੇਨਾਂ ਚਲਾਈਆਂ ਜਾਣਗੀਆਂ।
25 ਮਾਰਚ ਤੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਹੀ ਪੈਸੇਂਜਰ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਲੌਕਡਾਊਨ-3 ਖ਼ਤਮ ਹੋਣ ਤੋਂ ਪਹਿਲਾਂ ਸਰਕਾਰ ਨੇ ਇਹ ਫ਼ੈਸਲਾ ਕਿਵੇਂ ਕਰ ਲਿਆ, ਇਸ ''ਤੇ ਲੋਕਾਂ ਨੂੰ ਹੈਰਾਨੀ ਜ਼ਰੂਰ ਹੋ ਰਹੀ ਹੈ।
ਰੇਲ ਮੰਤਰਾਲੇ ਦੇ ਇਸ ਫ਼ੈਸਲੇ ਦਾ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਸਵਾਗਤ ਕੀਤਾ ਹੈ।
ਸਾਬਕਾ ਖਜ਼ਾਨਾ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਟਵੀਟ ਕਰਕੇ ਕਿਹਾ ਹੈ ਕਿ ਇਸੇ ਤਰ੍ਹਾਂ ਸਰਕਾਰ ਨੂੰ ਅੱਗੇ ਰੋਡ ਟਰਾਂਸਪੋਰਟ ਅਤੇ ਹਵਾਈ ਸੇਵਾ ਖੋਲ੍ਹਣ ''ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।
https://twitter.com/PChidambaram_IN/status/1259693548519096320
ਪਰ ਕੁਝ ਲੋਕ ਇਸ ''ਤੇ ਸਵਾਲ ਵੀ ਖੜ੍ਹੇ ਕਰ ਰਹੇ ਹਨ। ਨੇਤਾ ਅਤੇ ਸਮਾਜਸ਼ਾਸਤਰੀ ਯੋਗੇਂਦਰ ਯਾਦਵ ਨੇ ਟਵਿੱਟਰ ''ਤੇ ਬੀਬੀਸੀ ਦੀ ਹੀ ਇੱਕ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਕਈ ਸਵਾਲ ਚੁੱਕੇ ਹਨ।
https://twitter.com/_YogendraYadav/status/1259710277756452864

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਜ਼ਾਹਿਰ ਹੈ ਕਿ ਉਨ੍ਹਾਂ ਦਾ ਇਤਰਾਜ਼ ਸਭ ਤੋਂ ਪਹਿਲਾਂ ਏਸੀ ਟਰੇਨ ਚਲਾਉਣ ਨੂੰ ਲੈ ਕੇ ਹੈ।
ਰੇਲਵੇ ਮੁਤਾਬਕ ਸਭ ਤੋਂ ਪਹਿਲਾਂ ਚਲਾਈਆਂ ਜਾਣ ਵਾਲੀਆਂ ਸਾਰੀਆਂ 15 ਟਰੇਨਾਂ ਰਾਜਧਾਨੀ ਏਸੀ ਕੋਚ ਹੋਣਗੀਆਂ।
ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਪਟਨਾ, ਰਾਂਚੀ, ਹਾਵੜਾ, ਡਿਬਰੂਗੜ੍ਹ, ਅਗਰਤਲਾ, ਬਿਲਾਸਪੁਰ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨੱਈ, ਤਿਰੁਅਨੰਤਪੁਰਮ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਨੂੰ ਜਾਣਗੀਆਂ।
ਇਨ੍ਹਾਂ ਟਰੇਨਾਂ ਲਈ ਟਿਕਟ ਦੀ ਬੁਕਿੰਗ 11 ਮਈ ਸ਼ਾਮ 4 ਵਜੇ ਤੋਂ ਸ਼ੁਰੂ ਸੀ ਪਰ ਦਬਾਅ ਐਨਾ ਸੀ ਕਿ ਵੈੱਬਸਾਈਟ ਵੀ ਹੈਂਗ ਹੋ ਗਈ।
https://twitter.com/PIBHomeAffairs/status/1259763443671891969
ਟਰੇਨਾਂ ਵਿੱਚ ਕਿਰਾਇਆ
ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਟਰੇਨ ਯਾਤਰਾ ਲਈ ਰੇਲਵੇ ਵੱਲੋਂ ਹੁਣ ਟਰੇਨ ਚੱਲਣ, ਕਿਰਾਏ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ''ਤੇ ਇੱਕ ਨਵਾਂ ਸਰਕੁਲਰ ਵੀ ਜਾਰੀ ਕੀਤਾ ਗਿਆ ਹੈ।
ਆਈਆਰਸੀਟੀਸੀ ਦੇ ਸੀਐੱਮਡੀ ਐੱਮਪੀ ਮਲ ਨੇ ਇਸ ਸਰਕੁਲਰ ਦੀਆਂ ਮੁੱਖ ਗੱਲਾਂ ਬੀਬੀਸੀ ਨਾਲ ਸਾਂਝੀਆਂ ਕੀਤੀਆਂ।
ਉਨ੍ਹਾਂ ਮੁਤਾਬਕ ਇਹ 15 ਜੋੜੀ ਟਰੇਨਾਂ ਰਾਜਧਾਨੀ ਹੋਣਗੀਆਂ ਅਤੇ ਜੋ ਕਿਰਾਇਆ ਇਸ ਰੂਟ ''ਤੇ ਪਹਿਲਾਂ ਲਗਦਾ ਸੀ, ਉਹੀ ਇਸ ਵਾਰ ਵੀ ਲਾਗੂ ਰਹੇਗਾ। ਪਰ ਕੈਟਰਿੰਗ ਦੇ ਚਾਰਜ ਨਹੀਂ ਲੱਗਣਗੇ।
ਤੁਹਾਨੂੰ ਦੱਸ ਦਈਏ ਲੌਕਡਾਊਨ ਤੋਂ ਪਹਿਲਾਂ ਤੱਕ ਰਾਜਧਾਨੀ ਟਰੇਨਾਂ ਵਿੱਚ ''ਡਾਇਨੇਮਿਕ ਪ੍ਰਾਈਜ਼ਿੰਗ'' ਲਾਗੂ ਹੁੰਦੀ ਸੀ ਯਾਨਿ ਜਿਵੇਂ-ਜਿਵੇਂ ਸੀਟ ਭਰਦੀ ਜਾਵੇਗੀ, ਕਿਰਾਇਆ ਵਧਦਾ ਜਾਵੇਗਾ।
- ਕੋਰੋਨਾਵਾਇਰਸ ਸਬੰਧਤ 11 ਮਈ ਦੇ LIVE ਅਪਡੇਟ ਲਈ ਕਲਿਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਪਾਣੀ ਅਤੇ ਕੁਝ ਪੈਕੇਜਡ ਫੂਡ ਟਰੇਨ ਵਿੱਚ ਪੈਸੇ ਦੇ ਕੇ ਯਾਤਰੀ ਖਰਦੀ ਸਕਣਗੇ। ਇਨ੍ਹਾਂ ਟਰੇਨਾਂ ਵਿੱਚ ਰਸਤੇ ''ਚ ਬੈੱਡ ਰੋਲ ਨਹੀਂ ਦਿੱਤਾ ਜਾਵੇਗਾ।
ਇੱਕ ਟਰੇਨ ਵਿੱਚ ਰਾਜਧਾਨੀ ਦੀ ਤਰ੍ਹਾਂ 1 AC, 2AC, 3AC ਦੇ ਕੋਚ ਹੋਣਗੇ। 1 AC ਅਤੇ 2AC ਵਿੱਚ ਸੋਸ਼ਲ ਡਿਸਟੈਂਸਿੰਗ ਦੀ ਦਿੱਕਤ ਨਹੀਂ ਆਵੇਗੀ ਪਰ 3AC ''ਤੇ ਫਿਲਹਾਲ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਕਿ ਉਹ 72 ਸੀਟਾਂ ਵਾਲੀ ਹੋਵੇਗੀ ਜਾਂ ਨਹੀਂ।
ਅਜਿਹਾ ਇਸ ਲਈ ਕਿਉਂਕਿ ਲੇਬਰ ਸਪੈਸ਼ਲ ਟਰੇਨਾਂ ਵਿੱਚ ਵੀ 1200 ਦੀ ਥਾਂ ਹੁਣ 1700 ਲੋਕਾਂ ਨੂੰ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ।
ਨਵੇਂ ਨਿਯਮਾਂ ਮੁਤਾਬਕ:
- ਟਰੇਨਾਂ ਵਿੱਚ ਸੀਟ ਬੁਕਿੰਗ 7 ਦਿਨ ਪਹਿਲਾਂ ਹੀ ਹੋ ਜਾਵੇਗੀ
- ਤਤਕਾਲ ਬੁਕਿੰਗ ਨਹੀਂ ਹੋਵੇਗੀ
- RAC ਟਿਕਟ ਵੀ ਨਹੀਂ ਮਿਲੇਗੀ
- ਏਜੰਟ ਟਿਕਟ ਬੁੱਕ ਨਹੀਂ ਕਰ ਸਕਣਗੇ
- ਯਾਤਰੀਆਂ ਨੂੰ ਸਟੇਸ਼ਨ 90 ਮਿੰਟ ਪਹਿਲਾਂ ਪਹੁੰਚਣਾ ਪਵੇਗਾ
- ਟਰੇਨ ਚੱਲਣ ਤੋਂ 24 ਘੰਟੇ ਪਹਿਲਾਂ ਤੱਕ ਟਿਕਟ ਕੈਂਸਲ ਕਰਨ ਦੀ ਇਜਾਜ਼ਤ ਹੋਵੇਗੀ
ਹਫ਼ਤੇ ਵਿੱਚ ਕਿੰਨੇ ਦਿਨ ਚੱਲੇਗੀ ਟਰੇਨ
ਹਾਲਾਂਕਿ ਪੂਰਾ ਟਾਈਮ ਟੇਬਲ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਪਰ ਰੇਲਵੇ ਮੁਤਾਬਕ ਇਨ੍ਹਾਂ 15 ਜੋੜੀ ਟਰੇਨਾਂ ਵਿੱਚੋਂ ਕੁਝ ਟਰੇਨਾਂ ਰੋਜ਼ਾਨਾ ਚੱਲਣਗੀਆਂ, ਜੋ ਛੋਟੀ ਦੂਰੀ ਵਾਲੀ ਹੋਵੇਗੀ ਜਾਂ ਫਿਰ ਰਾਤ ਭਰ ਦੇ ਸਫ਼ਰ ਵਾਲੀ ਹੋਵੇਗੀ।
ਲੰਬੀ ਦੂਰੀ ਦੀਆਂ ਟਰੇਨਾਂ ਨੂੰ ਹਫ਼ਤੇ ਵਿੱਚ ਦੋ ਜਾਂ ਤਿੰਨ ਦਿਨ ਲਈ ਚਲਾਇਆ ਜਾਵੇਗਾ। ਟਰੇਨ ਦੇ ਸਟੌਪੇਜ, ਨਾਰਮਲ ਟਰੇਨ ਦੇ ਮੁਕਾਬਲੇ ਘੱਟ ਹੋਣਗੇ।
ਲੌਕਡਾਊਨ ਤੋਂ ਪਹਿਲਾਂ ਜਿਸ ਰੂਟ ''ਤੇ ਟਰੇਨਾਂ ਜਿੰਨੇ ਦਿਨ ਹਫ਼ਤੇ ਵਿੱਚ ਚਲਦੀਆਂ ਸੀ, ਓਨੇ ਹੀ ਦਿਨ ਇਹ ਟਰੇਨਾਂ ਚੱਲਣਗੀਆਂ।
ਸਟੇਸ਼ਨ ਆਉਣ ਤੇ ਜਾਣ ਦੀ ਸਹੂਲਤ ਕਿਵੇਂ ਮਿਲੇਗੀ?
ਟਰੇਨ ਚਲਾਉਣ ਨੂੰ ਲੈ ਕੇ ਕੀਤੇ ਫ਼ੈਸਲੇ ਤੋਂ ਬਾਅਦ ਹਰ ਪਾਸੇ ਸਵਾਲ ਇਹੀ ਸੀ ਕਿ ਲੋਕ ਘਰ ਤੋਂ ਸਟੇਸ਼ਨ ਅਤੇ ਸਟੇਸ਼ਨ ਤੋਂ ਘਰ ਤੱਕ ਕਿਵੇਂ ਪਹੁੰਚਣਗੇ।
ਇਸ ਨੂੰ ਲੈ ਕੇ ਹੁਣ ਸਥਿਤੀ ਸਪੱਸ਼ਟ ਹੋ ਗਈ ਹੈ। ਟਰੇਨ ਦੀ ਕਨਫਰਮ ਟਿਕਟ ਦਿਖਾਉਣ ਤੋਂ ਬਾਅਦ ਲੋਕਾਂ ਅਤੇ ਡਰਾਇਵਰ ਨੂੰ ਸਟੇਸ਼ਨ ਤੋਂ ਘਰ ਅਤੇ ਘਰ ਤੋਂ ਸਟੇਸ਼ਨ ਜਾਣ ਦੀ ਸਹੂਲਤ ਦਿੱਤੀ ਜਾਵੇਗੀ।

ਹੌਟਸਪੌਟ ਇਲਾਕਿਆਂ ਲਈ ਟਰੇਨ
ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਪਟਨਾ, ਰਾਂਚੀ, ਹਾਵੜਾ, ਡਿਬਰੂਗੜ੍ਹ, ਅਗਰਤਲਾ, ਬਿਲਾਸਪੁਰ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨੱਈ, ਤਿਰੁਅਨੰਤਪੁਰਮ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਅਤੇ ਫਿਰ ਵਾਪਸੀ ਦਾ ਸਫ਼ਰ ਤੈਅ ਕਰਨਗੀਆਂ।
ਪਰ ਗੱਲ ਜੇਕਰ ਮੁੰਬਈ ਸੈਂਟਰਲ ਅਤੇ ਅਹਿਮਦਾਬਾਦ ਦੀ ਕਰੀਏ ਤਾਂ ਉੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮੁੰਬਈ ਇਸ ਸਮੇਂ ਕੋਰੋਨਾ ਦਾ ਹੌਟਸਪੌਟ ਬਣਿਆ ਹੋਇਆ ਹੈ।
ਉੱਥੇ ਇਹ ਯਕੀਨੀ ਬਣਾਉਣਾ ਕਿ ਟਰੇਨਾਂ ਤੋਂ ਆਏ ਮੁਸਾਫ਼ਰ ਆਪੋ-ਆਪਣੇ ਘਰਾਂ ਤੱਕ ਠੀਕ ਪਹੁੰਚਣ ਅਤੇ ਫਿਰ ਉਨ੍ਹਾਂ ਦਾ ਰੈਗੁਲਰ ਚੈਕਅਪ ਕੀਤਾ ਜਾਵੇ, ਇਹ ਸੂਬਾ ਸਰਕਾਰਾਂ ਦੀਆਂ ਮੁਸ਼ਕਲਾਂ ਹੋਰ ਵਧਾ ਸਕਦਾ ਹੈ।
ਉਸੇ ਤਰ੍ਹਾਂ ਬੰਗਾਲ ਤੋਂ ਵੀ ਲੇਬਰ ਸਪੈਸ਼ਲ ਟਰੇਨਾਂ ਨੂੰ ਲੈ ਕੇ ਵੀ ਪੱਛਮ ਬੰਗਾਲ ਸਰਕਾਰ ਅਤੇ ਕੇਂਦਰ ਵਿਚਾਲੇ ਕਾਫ਼ੀ ਰੇੜਕਾ ਦੇਖਣ ਨੂੰ ਮਿਲਿਆ ਹੈ।
ਅਜਿਹੇ ਵਿੱਚ ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਰਵੱਈਆ ਪੈਸੇਂਜਰ ਟਰੇਨਾਂ ਨੂੰ ਲੈ ਕੇ ਕਿਹੋ ਜਿਹਾ ਰਹਿੰਦਾ ਹੈ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।
ਸੋਸ਼ਲ ਡਿਸਟੈਂਸਿੰਗ ਕਿਵੇਂ ਕਰੇਗੀ ਸਰਕਾਰ?
ਸਟੇਸ਼ਨ ''ਤੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਯਾਤਰਾ ਕਰਨ ਵਾਲਿਆਂ ਨੂੰ ਸਟੇਸ਼ਨ ''ਤੇ ਸੈਨੇਟਾਈਜ਼ਰ ਦਿੱਤਾ ਜਾਵੇਗਾ।
ਯਾਤਰਾ ਤੋਂ ਪਹਿਲਾਂ ਅਤੇ ਯਾਤਰਾ ਦੇ ਦੌਰਾਨ ਪੈਸੇਂਜਰ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਸਟੇਸ਼ਨ ''ਤੇ ਉਤਰਨ ਤੋਂ ਬਾਅਦ, ਜਿਸ ਸੂਬੇ ਵਿੱਚ ਟਰੇਨ ਪਹੁੰਚੇਗੀ, ਉੱਥੋਂ ਦੀਆਂ ਸੂਬਾ ਸਰਕਾਰਾਂ ਨੇ ਜਿਹੜੇ ਨਿਯਮ ਬਣਾਏ ਹਨ, ਯਾਤਰੀਆਂ ਨੂੰ ਉਨ੍ਹਾਂ ਸਾਰੇ ਨਿਯਮਾਂ ਦੀ ਪਾਲਣ ਕਰਨੀ ਪਵੇਗੀ।
ਜਿਵੇਂ ਜੇਕਰ ਸੂਬਾ ਸਰਕਾਰ ਕੁਆਰੰਟੀਨ ਵਿੱਚ ਯਾਤਰੀਆਂ ਨੂੰ ਭੇਜਣਾ ਚਾਹੇ ਜਾਂ ਫਿਰ ਹੋਮ ਆਈਸੋਲੇਸ਼ਨ ਦੀ ਗੱਲ ਕਹੇ, ਤਾਂ ਯਾਤਰੀਆਂ ਨੂੰ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੀ ਹੋਵੇਗੀ।

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
AC ''ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼
ਰੇਲਵੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜੋ ਵੀ 15 ਟਰੇਨਾਂ ਚੱਲਣਗੀਆਂ ਉਹ ਏਸੀ ਹੀ ਹੋਣਗੀਆਂ। ਇਸ ਤੋਂ ਪਹਿਲਾਂ ਸਰਕਾਰ ਨੇ ਸੈਂਟਰਲਾਈਜ਼ਡ ਏਸੀ ਨੂੰ ਲੈ ਕੇ ਇੱਕ ਸਰਕੁਲਰ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੈਂਟਰਲਾਈਜ਼ਡ ਏਸੀ ਤੋਂ ਖ਼ਤਰਾ ਹੋ ਸਕਦਾ ਹੈ।
ਅਜਿਹੇ ਵਿੱਚ ਅਸੀਂ ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਕੇ ਸ਼੍ਰੀਨਾਥ ਰੈੱਡੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਮੁਤਾਬਕ ਸਰਕਾਰ ਜਿਨ੍ਹਾਂ ਲੋਕਾਂ ਨੂੰ ਜਹਾਜ਼ ਜ਼ਰੀਏ ਲਿਆ ਰਹੀ ਹੈ, ਉੱਥੇ ਵੀ ਏਸੀ ਚੱਲ ਹੀ ਰਿਹਾ ਹੈ। ਅਜਿਹੇ ਵਿੱਚ ਸਰਕਾਰ ਜੇਕਰ ਇੱਕ ''ਐਂਬੀਐਂਟ ਟੈਂਪਰੇਚਰ'' ਯਾਨਿ ਆਲੇ-ਦੁਆਲੇ ਦੇ ਵਾਤਾਵਰਨ ਮੁਤਾਬਕ ਤਾਪਮਾਨ ਫਿਕਸ ਕਰਦੀ ਹੈ, ਤਾਂ ਇਹ ਅਨੁਕੂਲ ਹੋਵੇਗਾ।
ਡਾ. ਰੈੱਡੀ ਮੁਤਾਬਕ ਯਾਤਰਾ ਤੋਂ ਪਹਿਲਾਂ ਪੈਸੇਂਜਰ ਦੀ ਪ੍ਰੀ-ਸਕ੍ਰੀਨਿੰਗ, ਯਾਤਰਾ ਦੌਰਾਨ ਯਾਤਰੀ ਮਾਸਕ ਪਹਿਨਣ, ਅਤੇ ਯਾਤਰੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਤਾਂ ਕੋਰੋਨਾ ਫੈਲਣ ਦੇ ਖ਼ਤਰੇ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।

ਡਾ. ਰੈੱਡੀ ਮੁਤਾਬਕ ਹੁਣ ਕੋਰੋਨਾ ਦੇ ਨਾਲ ਸਾਨੂੰ ਜਿਉਣ ਦੀ ਆਦਤ ਪਾਉਣੀ ਹੀ ਪਵੇਗੀ, ਹਮੇਸ਼ਾ ਲਈ ਟਰੇਨ ਤੇ ਫਲਾਈਟ ਬੰਦ ਵੀ ਨਹੀਂ ਰੱਖੀ ਜਾ ਸਕਦੀ। ਸ਼ੁਰੂਆਤ ਕਿਤੋਂ ਤਾਂ ਕਰਨੀ ਹੀ ਪਵੇਗੀ।
ਮਜ਼ਦੂਰਾਂ ਲਈ ਵੱਖਰੀ ਟਰੇਨ
ਰੇਲ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਦੂਜਿਆਂ ਸੂਬਿਆਂ ਵਿੱਚ ਫਸੇ ਮਜ਼ਦੂਰਾਂ ਲਈ ਅੱਗੇ ਵੀ ਲੇਬਰ ਟਰੇਨਾਂ ਚਲਦੀਆਂ ਰਹਿਣਗੀਆਂ।
ਰੇਲਵੇ ਮੁਤਾਬਕ ਸੋਮਵਾਰ ਸਵੇਰ ਤੱਕ 468 ਲੇਬਰ ਟਰੇਨਾਂ ਚਲਾਈਆਂ ਜਾ ਚੁੱਕੀਆਂ ਹਨ। ਤਕਰੀਬਨ 4 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ।
ਰੇਲ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ 300 ਹੋਰ ਲੇਬਰ ਸਪੈਸ਼ਲ ਟਰੇਨ ਚਲਾਉਣ ਦੀ ਯੋਜਨਾ ਹੈ। ਸੂਬਾ ਸਰਕਾਰਾਂ ਦੀ ਮੰਗ ''ਤੇ ਅਜਿਹਾ ਕੀਤਾ ਜਾ ਰਿਹਾ ਹੈ।
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੋਮਵਾਰ ਸਵੇਰੇ ਹੀ ਸਾਰੇ ਸੂਬਿਆਂ ਦੇ ਗ੍ਰਹਿ ਸਕੱਤਰਾਂ ਨੂੰ ਚਿੱਠੀ ਲਿਖ ਕੇ ਲੇਬਰ ਸਪੈਸ਼ਲ ਟਰੇਨ ਚਲਾਉਣ ਵਿੱਚ ਰੇਲ ਮੰਤਰਾਲੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਹੈ।


ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=8-WyQ6m0410
https://www.youtube.com/watch?v=NHbzuyEK-SQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce63002d-8139-b44b-a2a3-6281d23d3303'',''assetType'': ''STY'',''pageCounter'': ''punjabi.india.story.52620113.page'',''title'': ''ਕੋਰੋਨਾਵਾਇਰਸ: ਕੱਲ੍ਹ ਤੋਂ ਚਲਾਈਆਂ ਜਾ ਰਹੀਆਂ ਟਰੇਨਾਂ \''ਚ ਸਫਰ ਦੇ ਨਿਯਮ ਤੇ ਸ਼ਰਤਾਂ'',''author'': ''ਸਰੋਜ ਸਿੰਘ'',''published'': ''2020-05-11T14:25:41Z'',''updated'': ''2020-05-11T14:25:41Z''});s_bbcws(''track'',''pageView'');