ਕੋਰੋਨਾਵਾਇਰਸ ਤੇ ਸਿਹਤ ਦਾ ਸਬੰਧ: ਮੋਟਾਪਾ ਕੋਵਿਡ-19 ਦੀ ਲਾਗ ਦਾ ਖ਼ਤਰਾ ਕਿਸ ਤਰ੍ਹਾਂ ਵਧਾਉਂਦਾ ਹੈ
Monday, May 11, 2020 - 12:32 PM (IST)


ਹੁਣ ਤੱਕ ਸਾਨੂੰ ਇਹ ਪਤਾ ਸੀ ਕਿ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਪਰ ਹੁਣ ਸ਼ੁਰੂਆਤੀ ਖੋਜ ਵਿੱਚ ਇਹ ਪਤਾ ਲਗਿਆ ਹੈ ਕਿ ਮੋਟੇ ਲੋਕਾਂ ਵਿੱਚ ਕੋਵਿਡ-19 ਹੋਣ ਦਾ ਖ਼ਤਰਾ ਵੀ ਜ਼ਿਆਦਾ ਹੋ ਸਕਦਾ ਹੈ।
- ਕੋਰੋਨਾਵਾਇਰਸ ਸਬੰਧਤ 11 ਮਈ ਦੇ LIVE ਅਪਡੇਟ ਲਈ ਕਲਿਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਇਸਦੇ ਕੋਈ ਸਬੂਤ ਮਿਲੇ ਹਨ?
ਇਸ ਸਵਾਲ ਦਾ ਜਵਾਬ ਹਾਲਾਂਕਿ ਕਈ ਤਰ੍ਹਾਂ ਦੇ ਅਧਿਐਨਾਂ ਤੋਂ ਬਾਅਦ ਹੀ ਪੱਕੇ ਤੌਰ ''ਤੇ ਮਿਲ ਸਕਦਾ ਹੈ ਪਰ ਮਾਹਰਾਂ ਨੇ ਕੁਝ ਅੰਕੜਿਆਂ ਦੇ ਆਧਾਰ ''ਤੇ ਇਸਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।
-ਬ੍ਰਿਟੇਨ ਵਿੱਚ ਕੋਵਿਡ-19 ਦੇ 17 ਹਜ਼ਾਰ ਲੋਕਾਂ ''ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਮੋਟਾਪੇ ਦੇ ਸ਼ਿਕਾਰ ਸਨ ਅਤੇ ਜਿਨ੍ਹਾਂ ਦਾ ਬੌਡੀ-ਮਾਸ ਇੰਡੈਕਸ 30 ਤੋਂ ਉੱਪਰ ਸੀ, ਉਨ੍ਹਾਂ ਵਿੱਚ 33 ਫ਼ੀਸਦ ਮੌਤ ਦਰ ਜ਼ਿਆਦਾ ਹੈ।
-ਐੱਨਐੱਚਐੱਸ ਦੇ ਇਲੈਕਟਰਾਨਿਕ ਰਿਕਾਰਡਜ਼ ਦੀ ਇੱਕ ਹੋਰ ਸਟਡੀ ਵਿੱਚ ਕੋਵਿਡ-19 ਨਾਲ ਮਰਨ ਵਾਲੇ ਮੋਟੇ ਲੋਕਾਂ ਦੀ ਮੌਤ ਦਰ ਦੁੱਗਣੀ ਪਾਈ ਗਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਵਿੱਚ ਦਿਲ ਦੀ ਬਿਮਾਰੀ ਅਤੇ ਡਾਇਬਟੀਜ਼ ਵਰਗੇ ਕੁਝ ਕਾਰਨ ਸ਼ਾਮਲ ਕਰ ਲਏ ਜਾਣ ਤਾਂ ਇਹ ਅੰਕੜਾ ਹੋਰ ਵੱਧ ਜਾਂਦਾ ਹੈ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
-ਬ੍ਰਿਟੇਨ ਵਿੱਚ ਆਈਸੀਯੂ ਵਿੱਚ ਭਰਤੀ ਹੋਏ ਲੋਕਾਂ ਉੱਪਰ ਕੀਤੇ ਗਏ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਭਰਤੀ ਹੋਏ ਕਰੀਬ 34.5 ਫ਼ੀਸਦ ਲੋਕ ਓਵਰਵੇਟ ਸਨ ਅਤੇ 31.5 ਫ਼ੀਸਦ ਮੋਟੇ ਸਨ ਅਤੇ ਸੱਤ ਫ਼ੀਸਦ ਮੋਟੇ ਤੇ ਬਿਮਾਰ ਦੋਵੇਂ ਸਨ ਜਦਕਿ 26 ਫ਼ੀਸਦ ਲੋਕਾਂ ਦਾ ਬੀਐੱਮਆਈ ਠੀਕ ਸੀ।
ਸਰੀਰ ਦੇ ਭਾਰ ਅਤੇ ਲੰਬਾਈ ਦਾ ਅਨੁਪਾਤ ਬੀਐੱਮਆਈ ਕਹਾਉਂਦਾ ਹੈ। ਬੀਐੱਮਆਈ ਤੋਂ ਸਾਨੂੰ ਕਿਸੇ ਵਿਅਕਤੀ ਦੇ ਓਵਰਵੇਟ, ਮੋਟੇ ਅਤੇ ਸਿਹਤਮੰਦ ਹੋਣ ਦਾ ਪਤਾ ਲਗਦਾ ਹੈ।
ਵਰਲਡ ਓਬੇਸਿਟੀ ਫੈਡਰੇਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾਵਾਇਰਸ ਹੋ ਰਿਹਾ ਹੈ, ਉਨ੍ਹਾਂ ਵਿੱਚ ਵੱਡਾ ਨੰਬਰ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਦੀ ਬੀਐੱਮਆਈ 25 ਤੋਂ ਉੱਪਰ ਹੈ। ਅਮਰੀਕਾ, ਇਟਲੀ ਅਤੇ ਚੀਨ ਵਿੱਚ ਹੋਏ ਸ਼ੁਰੂਆਤੀ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾ ਬੀਐੱਮਆਈ ਇੱਕ ਅਹਿਮ ਕਾਰਨ ਹੈ।
ਮੋਟੇ ਲੋਕਾਂ ਨੂੰ ਕਿਉਂ ਹੈ ਵੱਧ ਖ਼ਤਰਾ?
ਜਿਨ੍ਹਾ ਜ਼ਿਆਦਾ ਭਾਰ ਤੁਹਾਡਾ ਹੋਵੇਗਾ ਓਨੀ ਹੀ ਵੱਧ ਚਰਬੀ ਤੁਹਾਡੇ ਸਰੀਰ ਵਿੱਚ ਹੋਵੇਗੀ ਅਤੇ ਓਨੇ ਹੀ ਘੱਟ ਤੁਸੀਂ ਫਿੱਟ ਹੋਵੋਗੇ।
ਇਸ ਨਾਲ ਤੁਹਾਡੇ ਫੇਫੜਿਆਂ ਦੀ ਸਮਰੱਥਾ ''ਤੇ ਵੀ ਅਸਰ ਪੈਂਦਾ ਹੈ। ਇਸ ਨਾਲ ਤੁਹਾਡੇ ਖ਼ੂਨ ਤੱਕ ਆਕਸੀਜਨ ਪਹੁੰਚਣ ਵਿੱਚ ਦਿੱਕਤ ਹੁੰਦੀ ਹੈ ਅਤੇ ਫਿਰ ਇਸ ਨਾਲ ਖ਼ੂਨ ਦੇ ਪ੍ਰਵਾਹ ਤੇ ਦਿਲ ਉੱਤੇ ਅਸਰ ਪੈਂਦਾ ਹੈ।
ਯੂਨੀਵਰਸਿਟੀ ਆਫ ਗਲਾਸਗੋ ਦੇ ਪ੍ਰੋਫੈਸਰ ਨਵੀਦ ਸੱਤਾਰ ਦੱਸਦੇ ਹਨ, "ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਵੱਧ ਆਕਸੀਜਨ ਦੀ ਲੋੜ ਹੁੰਦੀ ਹੈ। ਇਸ ਨਾਲ ਉਨ੍ਹਾਂ ਦੇ ਸਿਸਟਮ ''ਤੇ ਵੱਧ ਜ਼ੋਰ ਪੈਂਦਾ ਹੈ।"
ਕੋਰੋਨਾ ਵਰਗੀ ਬਿਮਾਰੀ ਦੌਰਾਨ ਇਹ ਹੋਰ ਖ਼ਤਰਨਾਕ ਹੋ ਸਕਦਾ ਹੈ।
ਯੂਨੀਵਰਸਿਟੀ ਆਫ ਰੀਡਿੰਗ ਦੇ ਡਾਕਟਰ ਡੇਆਨ ਸੇਲਾਇਆ ਕਹਿੰਦੇ ਹਨ, "ਵੱਧ ਭਾਰ ਵਾਲੇ ਸਰੀਰ ਵਿੱਚ ਮਹੱਤਵਪੂਰਨ ਅੰਗਾਂ ਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਪੈਂਦਾ ਹੈ।"
ਮੋਟੇ ਲੋਕਾਂ ਵਿੱਚ ਲਾਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ?
ਸਾਇੰਸਦਾਨ ਹੁਣ ਇਹ ਜਾਣਦੇ ਹਨ ਕਿ ਕੋਸ਼ਿਕਾਵਾਂ ਵਿੱਚ ਮੌਜੂਦ ACE-2 ਨਾਮਕ ਐਨਜ਼ਾਈਮ ਕੋਰੋਨਾਵਾਇਰਸ ਦਾ ਮਨੁੱਖੀ ਸਰੀਰ ਵਿੱਚ ਦਾਖ਼ਲ ਹੋਣ ਦਾ ਮੁੱਖ ਰਸਤਾ ਹੈ।
ਇਹ ਐਨਜ਼ਾਈਮ ਫੈਟੀ ਕੋਸ਼ਿਕਾਵਾਂ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਇਸ ਲਈ ਜੋ ਲੋਕ ਜ਼ਿਆਦਾ ਵਜ਼ਨੀ ਹੁੰਦੇ ਹਨ ਉਨ੍ਹਾਂ ਵਿੱਚ ਕਿਉਂਕਿ ਫੈਟੀ ਕੋਸ਼ਿਕਾਵਾਂ ਜ਼ਿਆਦਾ ਹੁੰਦੀਆਂ ਹਨ ਇਸ ਲਈ ਉਨ੍ਹਾਂ ਨੂੰ ਲਾਗ ਲੱਗਣ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ।
ਮੋਟਾਪੇ ਨਾਲ ਜੁੜੇ ਇਹ ਲੇਖ ਵੀ ਪੜ੍ਹੋ:
- ਬੱਚਿਆਂ ਵਿੱਚ 10 ਗੁਣਾ ਵਧਿਆ ਮੋਟਾਪਾ
- ਕਿਵੇਂ ਮੋਟਾਪਾ ਬਣਦਾ ਹੈ ਕੈਂਸਰ ਦੀ ਵਜ੍ਹਾ?
- ਇਹ 5 ਚੀਜ਼ਾਂ ਤੁਹਾਨੂੰ ਮੋਟਾ ਬਣਾ ਸਕਦੀਆਂ ਹਨ
- ''ਫ਼ਿਕਰ'' ਨਾ ਕਰੋ ਤੁਸੀਂ ਮੋਟੇ ਹੋ ਜਾਵੋਗੇ...!
ਕੀ ਮੋਟਾਪੇ ਦਾ ਇਮਿਊਨ ਸਿਸਟਮ ਉੱਪਰ ਵੀ ਅਸਰ ਪੈਂਦਾ ਹੈ?
ਲਾਗ ਤੋਂ ਅਸੀਂ ਕਿੰਨੇ ਪ੍ਰਭਾਵਿਤ ਹੋਵਾਂਗੇ ਇਸ ਦਾ ਸਭ ਤੋਂ ਅਹਿਮ ਕਾਰਨ ਹੈ ਸਾਡੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ। ਮੋਟੇ ਲੋਕਾਂ ਵਿੱਚ ਨਿਸ਼ਚਿਤ ਤੌਰ ''ਤੇ ਇਹ ਸਮਰੱਥਾ ਬਹੁਤੀ ਵਧੀਆ ਨਹੀਂ ਹੁੰਦੀ ਹੈ।
ਵਿਗਿਆਨੀਆਂ ਮੁਤਾਬਕ ਇਸ ਨਾਲ ਸਰੀਰ ਵਿੱਚ ''ਸਾਈਟੋਕੀਨ ਸਟ੍ਰਾਮ'' ਪੈਦਾ ਹੁੰਦਾ ਹੈ। ਇਹ ਇੱਕ ਕਿਸਮ ਦਾ ਰਿਐਕਸ਼ਨ ਹੁੰਦਾ ਹੈ ਜੋ ਜਾਨਲੇਵਾ ਵੀ ਹੋ ਸਕਦਾ ਹੈ
ਡਾ਼ ਡਯਾਨ ਦੱਸਦੇ ਹਨ ਕਿ ਇੱਕ ਖ਼ਾਸ ਕਿਸਮ ਦੀ ਫ਼ੈਟੀ ਕੋਸ਼ਿਕਾ ਨੂੰ ਮੈਕ੍ਰੋਫੇਜ਼ ਸੌਖਿਆਂ ਹੀ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਇਹੀ ਵਜ੍ਹਾ ਹੈ ਕਿ ਕਾਲੇ ਅਤੇ ਅਫ਼ਰੀਕੀ ਲੋਕਾਂ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀਆਂ ਕੋਸ਼ਿਕਾਵਾਂ ਜ਼ਿਆਦਾ ਹੁੰਦੀਆਂ ਹਨ, ਉਨ੍ਹਾਂ ਵਿੱਚ ਡਾਇਬਟੀਜ਼ ਦੇ ਮਰੀਜ਼ ਜ਼ਿਆਦਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਾਇਰਸ ਦੀ ਲਾਗ ਵੀ ਸੌਖਿਆਂ ਹੀ ਹੋ ਜਾਂਦੀ ਹੈ।
ਮੋਟਾਪੇ ਨਾਲ ਦੂਜੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ
ਮੋਟਾਪੇ ਦੇ ਨਾਲ-ਨਾਲ ਸਿਹਤ ਸੰਬੰਧੀ ਦੂਜੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ ਜਿਵੇਂ ਫ਼ੇਫ਼ੜੇ ਕਮਜ਼ੋਰ ਹੋ ਜਾਣਾ, ਗੁਰਦਿਆਂ ਉੱਪਰ ਅਸਰ ਅਤੇ ਟਾਈਪ-2 ਕਿਸਮ ਦੀ ਡਾਇਬਟੀਜ਼ ਦਾ ਸ਼ਿਕਾਰ ਹੋਣਾ।
ਮੋਟੇ ਲੋਕਾਂ ਦੀ ਹਸਪਤਾਲ ਵਿੱਚ ਦੇਖ-ਰੇਖ ਕਰਨ ਵਿੱਚ ਵੀ ਮੁਸ਼ਕਲਾਂ ਜ਼ਿਆਦਾ ਆਉਂਦੀਆਂ ਹਨ। ਜ਼ਿਆਦਾ ਭਾਰ ਕਾਰਨ ਉਨ੍ਹਾਂ ਦੀ ਸਕੈਨਿੰਗ ਕਰਨ ਜਾਂ ਫਿਰ ਉਨ੍ਹਾਂ ਨੂੰ ਪਾਸਾ ਦਵਾਉਣ ਵਿੱਚ ਮੁਸ਼ਕਲ ਆਉਂਦੀ ਹੈ।
ਇਸ ਲਈ ਸਿਹਤਮੰਦ ਰਹਿਣ ਲਈ ਸੰਤੁਲਿਤ ਖ਼ੁਰਾਕ ਖਾਓ। ਨਿਯਮਤ ਰੂਪ ਵਿੱਚ ਕਸਰਤ ਕਰੋ।
ਤੇਜ਼ ਰਫ਼ਤਾਰ ਨਾਲ ਤੁਰਨਾ, ਜੌਗਿੰਗ ਅਤੇ ਸਾਈਕਲ ਚਲਾਉਣਾ ਬਿਹਤਰ ਵਿਕਲਪ ਹਨ। ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਵੀ ਕਰ ਸਕਦੇ ਹੋ।


ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''673df301-7b1d-f544-b1a6-23e9bce44056'',''assetType'': ''STY'',''pageCounter'': ''punjabi.international.story.52606453.page'',''title'': ''ਕੋਰੋਨਾਵਾਇਰਸ ਤੇ ਸਿਹਤ ਦਾ ਸਬੰਧ: ਮੋਟਾਪਾ ਕੋਵਿਡ-19 ਦੀ ਲਾਗ ਦਾ ਖ਼ਤਰਾ ਕਿਸ ਤਰ੍ਹਾਂ ਵਧਾਉਂਦਾ ਹੈ'',''published'': ''2020-05-11T06:53:24Z'',''updated'': ''2020-05-11T06:53:24Z''});s_bbcws(''track'',''pageView'');