ਕੋਰੋਨਾਵਾਇਰਸ ਨਾਲ ਲੜਾਈ ਬਾਰੇ ਕੈਪਟਨ: ਪੰਜਾਬ ਦਾ ਸਾਨੂੰ ਪਤਾ, ਦਿੱਲੀ ਬੈਠਾ ਅਫ਼ਸਰ ਕੀ ਜਾਣੇ

Monday, May 11, 2020 - 09:02 AM (IST)

ਕੋਰੋਨਾਵਾਇਰਸ ਨਾਲ ਲੜਾਈ ਬਾਰੇ ਕੈਪਟਨ: ਪੰਜਾਬ ਦਾ ਸਾਨੂੰ ਪਤਾ, ਦਿੱਲੀ ਬੈਠਾ ਅਫ਼ਸਰ ਕੀ ਜਾਣੇ
ਕੈਪਟਨ ਅਮਰਿੰਦਰ ਸਿੰਘ
Getty Images
ਲੌਕਡਾਊਨ ਤੇ ਕਰਫਿਊ ਕਦੋਂ ਤੱਕ ਜਾਰੀ ਰਹੇਗਾ? ਮੁੱਖ ਮੰਤਰੀ ਨੇ ਕਿਹਾ ‘ਇਸ ਸਵਾਲ ਦਾ ਜਵਾਬ ਕੋਈ ਨਹੀਂ ਜਾਣਦਾ’

''''ਅਸੀਂ ਮੁੱਖ ਮੰਤਰੀ ਹਾਂ। ਸਾਰੀ ਉਮਰ ਅਸੀਂ ਇਸੇ ਕੰਮ ''ਤੇ ਲਾਈ ਹੈ। ਸਾਨੂੰ ਆਪਣੇ ਸੂਬੇ ਦਾ ਪਤਾ ਹੈ। ਉਨ੍ਹਾਂ ਨੂੰ ਸਾਡੇ ਤੋਂ ਜ਼ਿਆਦਾ ਤਾਂ ਨਹੀਂ ਪਤਾ... ਕੇਂਦਰ ਸਰਕਾਰ ਨੂੰ ਸਾਡੇ ''ਤੇ ਛੱਡਣਾ ਚਾਹੀਦਾ ਹੈ ਕਿ, ਕੀ ਕਰਨਾ ਹੈ ਤੇ ਕਿਵੇਂ।''''

ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਨਿਊਜ਼ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨਾਲ ਖ਼ਾਸ ਗੱਲਬਾਤ ਦੌਰਾਨ ਕਹੇ।

‘ਅਸੀਂ ਉਹੀ ਕਰ ਰਹੇ ਹਾਂ ਜਿਵੇਂ ਕਿਹਾ ਜਾਂਦਾ ਹੈ’

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਮੁੱਖ ਮੰਤਰੀ ਹੋ ਤੇ ਆਪਣੇ ਸੂਬੇ ਨੂੰ ਸਮਝਦੇ ਹੋ। ਤੁਸੀਂ ਆਪਣੀ ਯੋਜਨਾ ਬਣਾਉ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਜਿੱਥੇ-ਜਿੱਥੇ ਤੁਹਾਨੂੰ ਲੋੜ ਹੈ।

"ਦਿੱਲੀ ਵਿਚ ਬੈਠਾ ਇੱਕ ਜੁਆਇੰਟ ਸੈਕਟਰੀ ਜੋ ਸ਼ਾਇਦ ਕਦੇ ਪੰਜਾਬ ਵੀ ਨਹੀਂ ਆਇਆ ਹੋਣਾ ਉਹ ਸਾਨੂੰ ਹੁਕਮ ਦੇ ਰਿਹਾ ਹੈ।...ਸਾਡੇ ਹੱਥਾਂ ਵਿਚ ਕੁਝ ਨਹੀਂ ਹੈ। ਅਸੀਂ ਉਹੀ ਕਰ ਰਹੇ ਹਾਂ ਜਿਵੇਂ ਕਿਹਾ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ ਕਿ ਮਿਸਾਲ ਵਜੋਂ ਹੁਣ ਪਟਿਆਲਾ ਰੈੱਡ ਜ਼ੋਨ ਹੈ। ਪਰ ਕੀ ਦਿੱਲੀ ਦੇ ਅਫ਼ਸਰ ਜਾਣਦੇ ਹਨ ਕਿ ਇਹ ਇੱਕ ਸ਼ਹਿਰ ਨਹੀਂ ਹੈ, ਇਹ ਇੱਕ ਜ਼ਿਲ੍ਹਾ ਹੈ। ਪਟਿਆਲੇ ਵਿੱਚ ਕੋਵਿਡ ਹੈ ਪਰ ਨਾਭਾ ਜਾਂ ਸ਼ੁਤਰਾਣਾ ਜੋ ਇੱਥੇ ਦੇ ਸ਼ਹਿਰ ਹਨ ਉੱਥੇ ਤਾਂ ਕੋਵਿਡ ਨਹੀਂ ਹੈ। ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਹੈ। ਇਸ ਲਈ ਇਹ ਫੈਸਲੇ ਸੂਬਿਆਂ ''ਤੇ ਛੱਡਣੇ ਚਾਹੀਦੇ ਹਨ।

https://www.youtube.com/watch?v=lx7C16_4x94

ਪਰ ਧਾਰਨਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਦੇ ਰਹਿੰਦੇ ਹਨ ਤਾਂ ਕੀ ਉਨ੍ਹਾਂ ਨੇ ਆਪਣੇ ਵਿਚਾਰ ਨਰਿੰਦਰ ਮੋਦੀ ਨੂੰ ਨਹੀਂ ਦੱਸੇ।

ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਤੱਕ ਚਾਰ ਮੀਟਿੰਗਾਂ ਪੀਐੱਮ ਨਾਲ ਹੋਈਆਂ ਹਨ।

"ਮੈਨੂੰ ਪਹਿਲੀ ਮੀਟਿੰਗ ਵਿੱਚ ਹੀ ਬੁਲਾਇਆ ਗਿਆ ਸੀ। ਉਦੋਂ ਅਸੀਂ ਆਪਣੇ ਮੁੱਦੇ ਚੁੱਕੇ ਸੀ ਤੇ ਕਈ ਚੀਜ਼ਾਂ ''ਤੇ ਉਨ੍ਹਾਂ ਨੇ ਅਮਲ ਵੀ ਕੀਤਾ ਪਰ ਕਈ ਹਫ਼ਤੇ ਨਿਕਲ ਚੁੱਕੇ ਹਨ ਜਦ ਕਿ ਚੀਜ਼ਾਂ ਤੇਜ਼ੀ ਨਾਲ ਬਦਲਦੀਆਂ ਹਨ।"

ਆਰਥਿਕ ਮਦਦ...

ਕੇਂਦਰ ਤੋਂ ਆਰਥਿਕ ਸਹਾਇਤਾ ਦੇ ਸਵਾਲ ''ਤੇ ਉਨ੍ਹਾਂ ਨੇ ਕਿਹਾ ਕਿ ਕੋਵਿਡ ਨਾਲ ਨਜਿੱਠਣ ਵਾਸਤੇ ਸਾਨੂੰ ਕੋਈ ਆਰਥਿਕ ਸਹਾਇਤਾ ਨਹੀਂ ਮਿਲੀ ਹੈ।

"ਅਸੀਂ ਇਸ ਬਾਰੇ ਮੰਗ ਵੀ ਕੀਤੀ ਹੈ ਪਰ ਕੇਂਦਰ ਵੱਲੋਂ ਅੱਜ ਤੱਕ ਹਾਂ ਨਹੀਂ ਹੋਈ।"

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਦੇ ਵਧਦੇ ਮਾਮਲੇ

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਕਾਰਨ ਸੂਬੇ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਪਿਛਲੇ ਦਿਨੀਂ ਤੇਜ਼ੀ ਵੇਖਣ ਨੂੰ ਮਿਲੀ ਹੈ ਜਦੋਂ ਕਿ ਸੂਬੇ ਦੇ ਆਪਣੇ ਮਾਮਲੇ ਅਜੇ ਵੀ ਘੱਟ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹਨਾਂ ਤੇਜ਼ੀ ਨਾਲ ਵਧਣ ਵਾਲੇ ਮਾਮਲਿਆਂ ਨੂੰ ਵੀ ਜਲਦੀ ਹੀ ਕਾਬੂ ਪਾ ਲਏਗੀ।

ਨਾਂਦੇੜ ਤੋਂ ਆਉਣ ਵਾਲੇ ਸ਼ਰਧਾਲੂਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਕਿਹਾ ਸੀ ਕਿ ਉੱਥੇ ਉਨ੍ਹਾਂ ਦੇ ਟੈਸਟ ਕੀਤੇ ਜਾਣਗੇ ਪਰ ਅਜਿਹਾ ਨਹੀਂ ਹੋਇਆ।

"ਉਨ੍ਹਾਂ ਦਾ ਇਹ ਕਹਿਣਾ ਕਿ ਅਸੀਂ ਤਿੰਨ ਵਾਰੀ ਟੈੱਸਟ ਕੀਤੇ ਤੇ ਉਹ ਨੈਗੇਟਿਵ ਆਏ, ਉਹ ਗ਼ਲਤ ਬਿਆਨ ਸੀ।"

ਪਰਵਾਸੀ ਮਜ਼ਦੂਰਾਂ ਦੇ ਜਾਣ ਦਾ ਸਨਅਤ ''ਤੇ ਅਸਰ

ਸਨਅਤ ਬਾਰੇ ਕੈਪਟਨ ਨੇ ਕਿਹਾ, "ਚੰਗੀ ਗੱਲ ਇਹ ਹੈ ਕਿ ਜਿਹੜੇ 10 ਲੱਖ ਪਰਵਾਸੀ ਮਜ਼ਦੂਰ ਆਪਣੇ ਘਰੋਂ-ਘਰ ਜਾਣ ਵਾਲੇ ਸੀ ਉਨ੍ਹਾਂ ਵਿਚੋਂ ਕਰੀਬ ਇੱਕ ਤਿਹਾਈ ਮਜ਼ਦੂਰਾਂ ਨੇ ਆਪਣਾ ਫ਼ੈਸਲਾ ਬਦਲਿਆ ਹੈ। ਮੈਂ ਉਦਯੋਗ ''ਤੇ ਕੋਈ ਬਹੁਤਾ ਫ਼ਰਕ ਨਹੀਂ ਵੇਖਦਾ।"

"...ਮੈਂ ਤਾਂ ਪਹਿਲਾਂ ਹੀ ਸਨਅਤਕਾਰਾਂ ਨੂੰ ਕਿਹਾ ਸੀ ਕਿ ਉਹ ਮਜ਼ਦੂਰਾਂ ਨੂੰ ਸੰਭਾਲ ਕੇ ਰੱਖਣ ਪਰ ਬਹੁਤੇ ਲੋਕ ਅਜਿਹਾ ਨਹੀਂ ਕਰ ਸਕੇ...ਪਰ ਅਸੀਂ ਉਨ੍ਹਾਂ ਨੂੰ ਆਪਣੇ ਘਰ ਜਾਣ ਤੋਂ ਰੋਕ ਨਹੀਂ ਸਕਦੇ।"

ਕਰਫ਼ਿਊ ਤੇ ਲਾਕਡਾਉਨ ਕਦੋਂ ਤੱਕ?

"ਇਸ ਦਾ ਫ਼ੈਸਲਾ 17 ਮਈ ਦੇ ਨੇੜੇ ਮਾਹੌਲ ਨੂੰ ਵੇਖਦੇ ਹੋਏ ਲਿਆ ਜਾਏਗਾ। ਇਸ ਦਾ ਜਵਾਬ ਕੋਈ ਨਹੀਂ ਜਾਣਦਾ।"

ਅੱਗੇ ਦੀ ਤਿਆਰੀ ਕੀ ਹੈ?

"ਅਸੀਂ ਚਾਰ ਪੜਾਅਵਾਂ ਦੀ ਤਿਆਰੀ ਕੀਤੀ ਹੈ। ਪਹਿਲਾਂ 2500 ਬੈੱਡ ਸੀ। ਦੂਜੇ ''ਚ ਅਸੀਂ 5000 ਬੈੱਡ ਦਾ ਇੰਤਜ਼ਾਮ ਕਰ ਚੁੱਕੇ ਹਾਂ ਤੇ ਬਾਕੀ ਕੁਆਰੰਟੀਨ ਦਾ ਇੰਤਜ਼ਾਮ ਹੈ। ਤੀਸਰੇ ਪੜਾਅ ਲਈ ਅਸੀਂ 20,000 ਹੋਰ ਬੈੱਡਾਂ ਦਾ ਇੰਤਜ਼ਾਮ ਕਰ ਰਹੇ ਹਾਂ। ਜੇ ਲੋੜ ਪਈ ਤਾਂ ਅਸੀਂ ਚੌਥੇ ਪੜਾਅ ਵਿੱਚ ਵੱਡੇ ਪੱਧਰ ''ਤੇ ਤਿਆਰੀ ਕਰ ਰਹੇ ਹਾਂ। ਇਹ ਹਰ ਪਾਸੇ ਫੈਲ ਰਿਹਾ ਹੈ। ਸਾਡੇ ਦੇਸ਼ ਵਿਚ ਵੀ ਫੈਲਣ ਦਾ ਡਰ ਹੈ।"

ਕਿੰਨੇ ਪੰਜਾਬੀ ਹਾਲੇ ਬਾਹਰ?

"ਅਜੇ ਬਹੁਤ ਸਾਰੇ ਸਾਡੇ ਪੰਜਾਬੀ ਆਉਣਾ ਚਾਹੁੰਦੇ ਹਨ ਤੇ ਕਰੀਬ 40,000 ਪੰਜਾਬੀ ਆਪਣੇ ਘਰਾਂ ਵੱਲ ਆਉਣ ਵਾਲੇ ਹਨ ਜੋ ਅਗਲੇ ਮਹੀਨੇ ਤੱਕ ਵਾਪਸ ਆ ਸਕਦੇ ਹਨ।"

ਸ਼ਰਾਬ #ਤੇ ਟੈਕਸ ਤੇ ਹੋਮ-ਡਿਲੀਵਰੀ

"ਮੈਂ ਸ਼ਰਾਬ ਤੇ ਹੋਰ ਟੈਕਸ ਲਾਉਣ ਦੇ ਹੱਕ ਵਿਚ ਨਹੀਂ ਹਾਂ। ਪਹਿਲਾਂ ਹੀ ਗਵਾਂਢੀ ਸੂਬਿਆਂ ਨਾਲੋਂ ਸਾਡੇ ਸੂਬੇ ਵਿਚ ਸ਼ਰਾਬ ਮਹਿੰਗੀ ਹੈ।"

"ਮੈਨੂੰ ਇਹ ਪਤਾ ਹੈ ਕਿ ਹੋਮ ਡਿਲੀਵਰੀ ਦੀ ਲੋੜ ਹੈ ਤੇ ਅਸੀਂ ਹੋਮ ਡਿਲਿਵਰੀ ਦਾ ਫ਼ੈਸਲਾ ਸੂਬੇ ਦੇ ਹੱਕ ਵਿਚ ਲਿਆ ਹੈ।"


ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=HbVNJF2Z6kE

https://www.youtube.com/watch?v=ZPLr0rSs5bg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''33a48833-a721-994d-9bc2-ed54a9a0ffef'',''assetType'': ''STY'',''pageCounter'': ''punjabi.india.story.52608497.page'',''title'': ''ਕੋਰੋਨਾਵਾਇਰਸ ਨਾਲ ਲੜਾਈ ਬਾਰੇ ਕੈਪਟਨ: ਪੰਜਾਬ ਦਾ ਸਾਨੂੰ ਪਤਾ, ਦਿੱਲੀ ਬੈਠਾ ਅਫ਼ਸਰ ਕੀ ਜਾਣੇ'',''author'': ''ਅਰਵਿੰਦ ਛਾਬੜਾ'',''published'': ''2020-05-11T03:29:36Z'',''updated'': ''2020-05-11T03:29:36Z''});s_bbcws(''track'',''pageView'');

Related News