ਕੋਰੋਨਾਵਾਇਰਸ ਲੌਕਡਾਊਨ: ਕੀ ਹੁਣ ਹੱਥ ਮਿਲਾਉਣ ਦਾ ਸੱਭਿਆਚਾਰ ਮੁੱਕ ਜਾਵੇਗਾ - 5 ਅਹਿਮ ਖ਼ਬਰਾਂ

Monday, May 11, 2020 - 08:32 AM (IST)

ਕੋਰੋਨਾਵਾਇਰਸ ਲੌਕਡਾਊਨ: ਕੀ ਹੁਣ ਹੱਥ ਮਿਲਾਉਣ ਦਾ ਸੱਭਿਆਚਾਰ ਮੁੱਕ ਜਾਵੇਗਾ - 5 ਅਹਿਮ ਖ਼ਬਰਾਂ
ਮਨੁੱਖ ਜਿੰਨੇ ਤਣਾਅ ''ਚ ਹੁੰਦਾ ਹੈ, ਉਹ ਉਨੀਂ ਹੀ ਛੋਹ ਲੋਚਦਾ ਹੈ, ਕੋਰੋਨਾਵਾਇਰਸ ਨੇ ਉਹੀ ਖੋਹ ਲਈ ਹੈ
Getty images
ਮਨੁੱਖ ਜਿੰਨੇ ਤਣਾਅ ''ਚ ਹੁੰਦਾ ਹੈ, ਉਹ ਉਨੀਂ ਹੀ ਛੋਹ ਲੋਚਦਾ ਹੈ, ਕੋਰੋਨਾਵਾਇਰਸ ਨੇ ਉਹੀ ਖੋਹ ਲਈ ਹੈ

ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਮਨੁੱਖ ਇੱਕ ਦੂਜੇ ਨੂੰ ਛੋਹਣ ਦੇ ਆਪਣੇ ਕਦੀਮੀਂ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸੁਭਾਅ ਦਾ ਇੱਕ ਅੰਗ ਹੈ ਹੱਥ ਮਿਲਾਉਣਾ।

ਹੱਥ ਮਿਲਾਉਣਾ ਸ਼ਿਸ਼ਟਾਚਾਰ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਪਰ ਕੋਰੋਨਾਵਾਇਰਸ ਤੋਂ ਬਾਅਦ ਹੱਥ ਮਿਲਾਉਣ ਦੀ ਪਿਰਤ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।

ਡਾ਼ ਐਨਥਨੀ ਫਾਸ਼ੀ ਵਾਇਟ ਹਾਊਸ ਦੀ ਕੋਰੋਨਾਵਾਇਰਸ ਨਾਲ ਲੜਾਈ ਲਈ ਬਣਾਈ ਗਈ ਟਾਸਕ ਫੋਰਸ ਦੇ ਮੈਂਬਰ ਹਨ।

ਉਨ੍ਹਾਂ ਨੇ ਅਪ੍ਰੈਲ ਵਿੱਚ ਕਿਹਾ ਸੀ, "ਮੈਨੂੰ ਨਹੀਂ ਲਗਦਾ ਕਿ ਅਸੀਂ ਮੁੜ ਕੇ ਹੱਥ ਮਿਲਾਵਾਂਗੇ।"

ਭਵਿੱਖ ਵਿੱਚ ਹੱਥ ਮਿਲਾਉਣ ਦੀਆਂ ਸੰਭਾਵਨਾਵਾਂ ਬਾਰੇ ਪੂਰਾ ਪੜ੍ਹਨ ਲਈ ਕਲਿਕ ਕਰੋ।

ਮਜ਼ਦੂਰਾਂ ਦੇ ਉਹ ਹੱਕ ਜੋ ਕੋਰੋਨਾਵਾਇਰਸ ਦਾ ਹਵਾਲਾ ਦੇ ਕੇ ਖੋਏ ਜਾ ਰਹੇ ਹਨ

ਮਜ਼ਦੂਰ ਸੰਗਠਨਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਮਜ਼ਦੂਰਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਹੁਣ ਵੀ ਦੇਸ ਦੇ ਮੁੱਖ ਸੂਬਿਆਂ ਵਿੱਚ ਓਹੋ ਜਿਹੇ ਹਾਲਾਤ ਹੀ ਬਣ ਜਾਣਗੇ।

ਮਜ਼ਦੂਰ
Getty Images

ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਦੇਸ ਦੇ ਕਈ ਸੂਬਿਆਂ ਨੇ ਕੋਰੋਨਾਵਾਇਰਸ ਨਾਲ ਲੜਨ ਦੇ ਨਾਂ ’ਤੇ ਮਜ਼ਦੂਰ ਕਾਨੂੰਨ ਦੀਆਂ ਕੁਝ ਤਜਵੀਜ਼ਾਂ ਨੂੰ ਤਿੰਨ ਸਾਲਾਂ ਲਈ ਛਿੱਕੇ ਟੰਗ ਦਿੱਤਾ ਹੈ।

ਉਦਯੋਗਪਤੀਆਂ ਤੇ ਮਾਲਕਾਂ ਨੂੰ ਛੋਟ ਦੇ ਦਿੱਤੀ ਗਈ ਹੈ ਕਿ ਉਹ ਮਜ਼ਦੂਰਾਂ ਦੀ ਬਿਹਤਰੀ ਲਈ ਬਣਾਏ ਗਏ ਕਾਨੂੰਨ ਦਾ ਪਾਲਣ ਕਰਨ ਲਈ ਵਚਨਬੱਧ ਨਹੀਂ ਹਨ।

ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਕੋਈ ਇੱਕ ਮਾਡਲ ਬਿਮਾਰੀ ਨੂੰ ਮਾਤ ਦੇਣ ਵਿੱਚ ਅਸਫ਼ਲ ਕਿਉਂ?

ਕੋਰੋਨਾਵਾਇਰਸ ਖਿਲਾਫ਼ ਲੜਾਈ ਵਿੱਚ ਕਾਮਯਾਬ ਰਹੇ ਕੁਝ ''ਸਫ਼ਲ ਮਾਡਲਾਂ'' ਦਾ ਜਸ਼ਨ ਮਨਾਇਆ ਗਿਆ ਹੈ।

ਇਨ੍ਹਾਂ ਮਾਡਲਾਂ ਨੂੰ ਪੂਰੇ ਦੇਸ ਵਿੱਚ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਜਦਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਕਾਹਲਬਾਜ਼ੀ ਵਿੱਚ ਖ਼ੁਸ਼ੀ ਮਨਾਉਣ ਨਾਲ ਅੱਗੇ ਚੱਲ ਕੇ ਹਾਲਾਤ ਖ਼ਰਾਬ ਹੋ ਸਕਦੇ ਹਨ।

ਕੋਰੋਨਾਵਾਇਰਸ ਬਾਰੇ ਕਿਸੇ ਇੱਕ ਥਾਂ ਸਫ਼ਲ ਰਹੇ ਮਾਡਲ ਨੂੰ ਇੰਨ-ਬਿੰਨ ਦੂਜੀ ਥਾਵੇਂ ਲਾਗੂ ਨਹੀਂ ਕੀਤਾ ਜਾ ਸਕਦਾ
Reuters

ਇਸ ਤਰ੍ਹਾਂ ਦੇ ਮਾਡਲਾਂ ਦਾ ਜਸ਼ਨ ਮਨਾਉਣ ਵਿੱਚ ਇੱਕ ਹੋਰ ਦਿੱਕਤ ਇਹ ਹੈ ਕਿ ਦੂਜੇ ਸੂਬਿਆਂ ਅਤੇ ਜ਼ਿਲ੍ਹਿਆਂ ਵੀ ਇਸ ਨੂੰ ਅਪਨਾਉਣਾ ਸ਼ੁਰੂ ਕਰ ਦਿੰਦੇ ਹਨ।

ਪਰ ਹਰ ਸੂਬੇ ਤੇ ਖੇਤਰ ਦੇ ਹਾਲਾਤ ਵੱਖਰੇ ਹੁੰਦੇ ਹਨ ਤੇ ਉਨ੍ਹਾਂ ਦੇ ਹਿਸਾਬ ਨਾਲ ਹੀ ਰਣਨੀਤੀ ਬਣਾਉਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

''ਸਰਕਾਰ ਨੇ ਮਜ਼ਦੂਰ ਭੇਜੇ ਹਨ ਤਾਂ ਵਾਪਸ ਬੁਲਾਉਣ ਦਾ ਵੀ ਇੰਤਜ਼ਾਮ ਕਰੇ''

ਪੰਜਾਬ ਵਿਚ ਲਗਭਗ 13 ਲੱਖ ਪਰਵਾਸੀ ਮਜ਼ਦੂਰ ਹਨ ਜਿਹਨਾਂ ਵਿਚੋਂ ਲਗਭਗ 9 ਲੱਖ ਪਰਵਾਸੀ ਮਜ਼ਦੂਰ ਯੂਪੀ, ਬਿਹਾਰ ਤੇ ਬਾਕੀ ਸੂਬਿਆਂ ਵਿੱਚ ਆਪੋ-ਆਪਣੇ ਘਰ ਜਾਣ ਲਈ ਆਪਣੇ ਨਾਂਅ ਲਿਖਾ ਚੁੱਕੇ ਹਨ।

ਪਰਵਾਸੀ ਮਜ਼ਦੂਰ ਪੰਜਾਬ ਦੀ ਸਨਅਤ ਤੇ ਖੇਤੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ।

ਜ਼ਿਆਦਾਤਰ ਸਨਅਤ ਪਹਿਲਾਂ ਤੋਂ ਵੀ ਮਾੜੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ। ਸੂਬੇ ਦੇ ਜ਼ਿਆਦਾਤਰ ਸਨਅਤਕਾਰ ਮੰਨਦੇ ਹਨ ਕਿ ਪਰਵਾਸੀ ਕਾਮਿਆਂ ਦੇ ਜਾਣ ਨਾਲ ਸਨਅਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਹਾਲਾਂਕਿ ਕੁਝ ਸਨਅਤਕਾਰਾਂ ਦੀ ਰਾਏ ਇਸ ਤੋਂ ਅਲੱਗ ਵੀ ਹੈ।

ਪੂਰਾ ਪੜ੍ਹਨ ਲਈ ਕਲਿਕ ਕਰੋ।

ਕੈਂਸਰ ਪੀੜਤ ਕਿਵੇਂ ਕੋਰੋਨਾ ਵੌਰੀਅਰ ਬਣੀ

ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ ਕਰ ਰਹੀ ਹੈ

ਰਮਾ ਸਾਹੁ ਉਹ ਔਰਤ ਹੈ ਜਿਸ ਨੂੰ ਭਾਰਤ ਸਰਕਾਰ ਇੱਕ "ਕੋਰੋਨਾ ਯੋਧਾ" ਕਹਿੰਦੀ ਹੈ। ਰਮਾ ਇੱਕ ਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ। ਉਹ ਕੈਂਸਰ ਨਾਲ ਵੀ ਜੂਝ ਰਹੀ ਹੈ।

ਕੈਂਸਰ ਪੀੜਤ ਕੋਰੋਨਾ ਵੌਰੀਅਰ ਬਣੀ
BBC

ਹਰ ਸਵੇਰੇ, 46 ਸਾਲਾ ਰਮਾ ਸਾਹੁ ਭਾਰਤੀ ਸੂਬੇ ਓਡੀਸ਼ਾ ਵਿੱਚ ਘਰ-ਘਰ ਜਾੰਦੀ ਹੈ। ਉਹ ਪਰਿਵਾਰਾਂ ਤੋਂ ਪਤਾ ਲਗਾਉਂਦੀ ਹੈ ਕਿ ਕੀ ਉਨ੍ਹਾਂ ਵਿਚੋਂ ਕਿਸੇ ਨੂੰ ਕੋਵਿਡ -19 ਦੇ ਲੱਛਣ ਤਾਂ ਨਹੀਂ। ਉਨ੍ਹਾਂ ਨੂੰ ਇਕੱਲਤਾ ਅਤੇ ਸਮਾਜਕ ਦੂਰੀ ਦੇ ਨਿਯਮਾਂ ਬਾਰੇ ਸਲਾਹ ਦਿੰਦੀ ਹੈ ਅਤੇ ਭੋਜਨ ਵੰਡਦੀ ਹੈ।

ਰਮਾ ਬਾਰੇ ਹੋਰ ਜਾਣਨ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/xg4W6dE7tvc

https://www.youtube.com/watch?v=lx7C16_4x94

https://youtu.be/afJbNTEfOCw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3481dbc7-043c-47c6-a42a-149bc4009cb8'',''assetType'': ''STY'',''pageCounter'': ''punjabi.india.story.52612666.page'',''title'': ''ਕੋਰੋਨਾਵਾਇਰਸ ਲੌਕਡਾਊਨ: ਕੀ ਹੁਣ ਹੱਥ ਮਿਲਾਉਣ ਦਾ ਸੱਭਿਆਚਾਰ ਮੁੱਕ ਜਾਵੇਗਾ - 5 ਅਹਿਮ ਖ਼ਬਰਾਂ'',''published'': ''2020-05-11T02:54:46Z'',''updated'': ''2020-05-11T02:54:46Z''});s_bbcws(''track'',''pageView'');

Related News