ਕੋਰੋਨਾਵਾਇਰਸ ਨਾਲ ਲੜਾਈ ਵਿੱਚ ਕੋਈ ਇੱਕ ਮਾਡਲ ਪੂਰੇ ਭਾਰਤ ''''ਚ ਸਫ਼ਲ ਕਿਉਂ ਨਹੀਂ ਹੋ ਰਿਹਾ
Sunday, May 10, 2020 - 12:02 PM (IST)


ਭਾਰਤ ਕੋਰੋਨਾਵਾਇਰਸ ਨਾਲ ਲੜ ਰਿਹਾ ਹੈ ਪਰ ਦੇਸ਼ ਵਿੱਚ ਕੁਝ ''ਸਫ਼ਲ ਮਾਡਲਾਂ'' ਦਾ ਜਸ਼ਨ ਮਨਾਇਆ ਗਿਆ ਹੈ। ਇਨ੍ਹਾਂ ਮਾਡਲਾਂ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ।
ਜਦਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਕਾਹਲਬਾਜ਼ੀ ਵਿੱਚ ਖ਼ੁਸ਼ੀ ਮਨਾਉਣ ਨਾਲ ਅੱਗੇ ਚੱਲ ਕੇ ਹਾਲਾਤ ਖ਼ਰਾਬ ਹੋ ਸਕਦੇ ਹਨ।
ਉੱਤਰ ਪ੍ਰਦੇਸ਼ ਦਾ ਆਗਰਾ ਦੇਸ਼ ਦੇ ਉਨ੍ਹਾਂ ਕੁਝ ਸ਼ਹਿਰਾਂ ਵਿੱਚੋਂ ਰਿਹਾ ਹੈ ਜਿੱਥੇ ਕੋਰੋਨਾਵਾਇਰਸ ਮਹਾਂਮਾਰੀ ਦਾ ਪਹਿਲਾ ਪੌਜ਼ਿਟੀਵ ਕੇਸ ਮਾਰਚ ਦੀ ਸ਼ੁਰੂਆਤ ਵਿੱਚ ਹੀ ਸਾਹਮਣੇ ਆ ਗਿਆ ਸੀ।
- ਕੋਰੋਨਾਵਾਇਰਸ ਸਬੰਧਤ 10 ਮਈ ਦੇ LIVE ਅਪਡੇਟ ਲਈ ਕਲਿਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਆਗਰਾ ਮਾਡਲ ਦੇ ਚਰਚੇ
ਪੂਰਾ ਮਾਰਚ ਇੱਥੇ ਕੋਰੋਨਾਵਾਇਰਸ ਦੇ ਮਾਮਲੇ ਇੱਥੇ ਸਾਹਮਣੇ ਆਉਂਦੇ ਰਹੇ ਪਰ ਲਾਗ ਫੈਲਣ ਦੀ ਗਤੀ ਕਾਫ਼ੀ ਮੱਧਮ ਰਹੀ।
ਇੱਥੋਂ ਹੀ ਕੋਰੋਨਾਵਾਇਰਸ ਦੇ ਖ਼ਿਲਾਫ਼ ''ਆਗਰਾ ਮਾਡਲ'' ਦਾ ਜਨਮ ਹੋਇਆ।
ਇਹ ਸੋਸ਼ਲ ਮੀਡੀਆ ਉੱਪਰ ਹੈਸ਼ਟੈਗ ਵਜੋਂ ਟਰੈਂਡ ਕਰਨ ਲੱਗਿਆ। ਕੇਂਦਰ ਸਰਕਾਰ ਨੇ ਵੀ ਇਸ ਦੀ ਪੂਰੀ ਸ਼ਲਾਘਾ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਇਸ ਸਫ਼ਲਤਾ ਦਾ ਸਿਹਰਾ ਦਿੱਤਾ ਜਾਣ ਲੱਗਿਆ।
ਫਿਰ ਕੁਝ ਹੀ ਦਿਨਾਂ ਵਿੱਚ ਚੀਜ਼ਾਂ ਬਦਲਣ ਲੱਗੀਆਂ। ਅਪ੍ਰੈਲ ਸ਼ੁਰੂ ਹੋਣ ਦੇ ਨਾਲ ਹੀ ਲਾਗ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਦੁੱਗਣੀ ਹੋਣ ਲੱਗੀ। ਇਸ ਨਾਲ ਮੁੱਢਲੀ ਸਫ਼ਲਤਾ ਮੂਧੇ ਮੂੰਹ ਡਿੱਗ ਪਈ।
ਇਹ ਮਾਡਲ ਸਮੁੱਚੇ ਤੌਰ ''ਤੇ ਪ੍ਰਭਾਵਿਤ ਇਲਾਕਿਆਂ ਨੂੰ ਸਖ਼ਤੀ ਨਾਲ ਬੰਦ ਕਰਨ ਅਤੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਟ ਕਰਨ ਉੱਪਰ ਟਿਕਿਆ ਹੋਇਆ ਸੀ। ਫਿਰ ਵਾਇਰਸ ਨਵੇਂ ਇਲਾਕਿਆਂ ਵਿੱਚ ਫੈਲ ਗਿਆ। ਅਜਿਹੇ ਵਿੱਚ ਸਰਕਾਰ ਨੂੰ ਦੂਜੇ ਵਿਕਲਪਾਂ ਬਾਰੇ ਸੋਚਣਾ ਪਿਆ ਜਿਸ ਵਿੱਚ ਜੰਗੀ ਪੱਧਰ ਦੀ ਟੈਸਟਿੰਗ ਕਰਨਾ ਵੀ ਸ਼ਾਮਲ ਸੀ।
ਆਗਰਾ ਵਿੱਚ ਫ਼ਿਲਹਾਲ 600 ਤੋਂ ਵੱਧ ਮਾਮਲੇ ਹਨ ਜੋ ਕਿ ਸੂਬੇ ਵਿੱਚ ਕਿਸੇ ਵੀ ਹੋਰ ਜ਼ਿਲ੍ਹੇ ਨਾਲੋਂ ਜ਼ਿਆਦਾ ਹਨ। ਇਸ ਦੇ ਨਾਲ ਹੀ ''ਆਗਰਾ ਮਾਡਲ'' ਵੀ ਖ਼ਬਰਾਂ ਵਿੱਚੋਂ ਗਾਇਬ ਹੋ ਗਿਆ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਜਸ਼ਨ ਦੀ ਕਾਹਲੀ ਵਿੱਚ ਸਾਵਧਾਨੀ ਹਟਣਾ ਖ਼ਤਰਨਾਕ
ਵਾਇਰੌਲੋਜਿਸਟ ਡਾਕਟਰ ਸ਼ਾਹਿਦ ਜਮੀਲ ਕਹਿੰਦੇ ਹਨ ਕਿ ਇਸ ਨਾਲ ਸਾਬਤ ਹੁੰਦਾ ਹੈ ਕਿ ਸ਼ੁਰੂਆਤੀ ਜਸ਼ਨ ਵਿੱਚ ਬਹੁਤ ਵੱਡੇ ਖ਼ਤਰੇ ਹੁੰਦੇ ਹਨ।
ਉਹ ਕਹਿੰਦੇ ਹਨ,"ਜਸ਼ਨ ਦੀ ਕਾਹਲੀ ਵਿੱਚ ਲੋਕ ਸਾਵਧਾਨੀ ਵਿੱਚ ਢਿੱਲ ਦੇਣ ਲਗਦੇ ਹਨ ਅਤੇ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ।"
ਡਾ਼ ਜਮੀਲ ਵਰਗੇ ਕੁਝ ਮਾਹਰ ਇਸ ਗੱਲ ਵੱਲ ਵੀ ਸੰਕੇਤ ਕਰਦੇ ਹਨ ਕਿ ਇਸ ਨੋਵਲ ਕੋਰੋਨਾਵਾਇਰਸ ਦੇ ਬਾਰੇ ਵਿੱਚ ਬਹੁਤ ਘੱਟ ਜਾਣਕਾਰੀ ਹੈ। ਇਸ ਦੇ ਬਾਰੇ ਵਿੱਚ ਪਤਾ ਪਿਛਲੇ ਸਾਲ ਦੇ ਅਖ਼ੀਰ ਵਿੱਚ ਚੱਲਿਆ ਹੈ। ਇਸ ਦਾ ਮਤਲਬ ਇਹ ਹੈ ਕਿ ਵਿਗਿਆਨਕਾਂ ਨੂੰ ਇਸ ਬਾਰੇ ਅਧਿਐਨ ਕਰਨ ਦਾ ਪੂਰਾ ਸਮਾਂ ਨਹੀਂ ਮਿਲਿਆ ਹੈ।
ਉਹ ਕਹਿੰਦੇ ਹਨ,"ਇਹੀ ਚੀਜ਼ ਕੋਵਿਡ-19 ਨੂੰ ਬੇਹੱਦ ਖ਼ਤਰਨਾਕ ਬਣਾਉਂਦੀ ਹੈ।" ਮਿਸਾਲ ਵਜੋਂ ਇਹ ਖੋਜ ਕਿ ਪ੍ਰਭਾਵਿਤ ਲੋਕਾਂ ਦੇ ਥੁੱਕ ਵਿੱਚ ਵਾਇਰਸ 30 ਦਿਨਾਂ ਤੱਕ ਪਾਇਆ ਜਾ ਸਕਦਾ ਹੈ।
ਉਹ ਦੱਸਦੇ ਹਨ, "ਅਜਿਹੇ ਵਿੱਚ ਤੁਸੀਂ ਮਰੀਜ਼ਾਂ ਦਾ ਸਫ਼ਲਤਾ ਸਹਿਤ ਇਲਾਜ ਕਰਨ ਭਰ ਨਾਲ ਲੜਾਈ ਜਿੱਤੀ ਹੋਈ ਨਹੀਂ ਮੰਨ ਸਕਦੇ। ਤੁਹਾਨੂੰ ਹੋਰ ਜ਼ਿਆਦਾ ਸੁਚੇਤ ਰਹਿਣਾ ਪਵੇਗਾ, ਇਹੀ ਇੱਕਲੌਤਾ ਵਿਕਲਪ ਹੈ।"
ਆਗਰਾ ਵਿੱਚ ਕੰਟੇਨਮੈਂਟ ਜ਼ੋਨ ਤੈਅ ਕਰਨ ਵਿੱਚ ਦੇਰੀ ਨਹੀਂ ਕੀਤੀ ਗਈ ਅਤੇ ਜ਼ਿਲ੍ਹੇ ਵਿੱਚ ਪੂਰੀ ਤੇਜ਼ੀ ਨਾਲ ਕੰਟੈਕਟ ਟਰੇਸਿੰਗ ਕੀਤੀ ਗਈ
ਡਾਕਟਰ ਜ਼ਮੀਲ ਦਾ ਕਹਿਣਾ ਹੈ,"ਲੇਕਿਨ, ਇਸ ਦਾ ਅਰਥ ਇਹ ਸੀ ਕਿ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਕਿਉਂਕਿ ਇਸ ਨਾਲ ਅਧਿਕਾਰੀਆਂ ਦੇ ਪੂਰੇ ਕੀਤੇ ਕਰਾਏ ਉੱਪਰ ਪਾਣੀ ਫਿਰਨ ਦਾ ਖ਼ਤਰਾ ਸੀ।"
ਹਰ ਥਾਂ ਇੱਕੋ ਮਾਡਲ ਸਫ਼ਲ ਨਹੀਂ ਹੋ ਸਕਦਾ
ਇਸ ਤਰ੍ਹਾਂ ਦੇ ਮਾਡਲਾਂ ਦਾ ਜਸ਼ਨ ਮਨਾਉਣ ਵਿੱਚ ਇੱਕ ਹੋਰ ਦਿੱਕਤ ਇਹ ਹੈ ਕਿ ਦੂਜੇ ਸੂਬਿਆਂ ਅਤੇ ਜ਼ਿਲ੍ਹਿਆਂ ਵੀ ਇਸ ਨੂੰ ਅਪਨਾਉਣਾ ਸ਼ੁਰੂ ਕਰ ਦਿੰਦੇ ਹਨ।

ਮਹਾਂਮਾਰੀ ਵਿਗਿਆਨ ਨਾਲ ਜੁੜੇ ਹੋਏ ਲਲਿਲ ਕਾਂਤ ਇਸ ਤਰ੍ਹਾਂ ਦੀ ਪ੍ਰੈਕਟਿਸ ਤੋਂ ਸੁਚੇਤ ਕਰਦੇ ਹਨ।
ਉਹ ਕਹਿੰਦੇ ਹਨ,"ਇਸ ਤਰ੍ਹਾਂ ਦੇ ਮਾਡਲਜ ਆਪਣੇ-ਆਪਣੇ ਇਲਾਕਿਆਂ ਉੱਪਰ ਅਧਾਰਿਤ ਹਨ ਅਤੇ ਇਨ੍ਹਾਂ ਨੂੰ ਦੂਜੀਆਂ ਥਾਵਾਂ ਇੰਨ ਬਿੰਨ ਲਾਗੂ ਨਹੀਂ ਕੀਤਾ ਜਾ ਸਕਦਾ। ਨਿਸ਼ਚਿਤ ਤੌਰ ਤੇ ਸਾਨੂੰ ਵੱਖੋ-ਵੱਖਰੇ ਮਾਡਲ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਉਹ ਕੇਰਲ ਦੀ ਮਿਸਾਲ ਦਿੰਦੇ ਹਨ। ਕੇਰਲ ਸਾਲਾਂ ਤੋਂ ਆਪਣੇ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਉੱਪਰ ਵੱਡਾ ਨਿਵੇਸ਼ ਕਰ ਰਿਹਾ ਹੈ। ਜਦੋਂ ਸੂਬੇ ਵਿੱਚ ਕੋਰੋਨਾਵਾਇਰਸ ਨੇ ਦਸਤਕ ਦਿੱਤੀ ਤਾਂ ਇਸ ਨਾਲ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਸੀ।
ਅਧਿਕਾਰੀਆਂ ਨੇ ਮਰੀਜ਼ਾਂ ਨੂੰ ਪਛਾਣਿਆ, ਉਨ੍ਹਾਂ ਨੂੰ ਆਈਸੋਲੇਟ ਕੀਤਾ। ਉਨ੍ਹਾਂ ਦਾ ਇਲਾਜ ਕੀਤਾ। ਕੇਰਲ ਨੇ ਕੰਟੇਨਮੈਂਟ ਟੈਸਟਿੰਗ ਦੇ ਲਈ ਟੈਕਨੌਲੋਜੀ ਦੀ ਵੀ ਵਰਤੋਂ ਕੀਤੀ। ਇਸ ਦੇ ਨਾਲ ਹੀ ਤੇਜ਼ੀ ਨਾਲ ਹੌਟਸਪੌਟ ਦੀ ਪਛਾਣ ਕੀਤੀ ਤਾਂ ਕਿ ਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
ਲੇਕਿਨ, ਕੀ ਇਸ ਨਾਲ ਕੇਰਲ ਇੱਕ ਸਫ਼ਲ ਮਾਡਲ ਬਣ ਜਾਂਦਾ ਹੈ?
ਇਣਾਕੁਲਮ ਜ਼ਿਲ੍ਹੇ ਵਿੱਚ ਕੋਵਿਡ-19 ਦੇ ਇਲਾਜ ਲਈ ਨੋਡਲ ਅਫ਼ਸਰ ਡਾ਼ ਫ਼ਤੇਹੁਉਦੀਨ ਕਿਸੇ ਵੀ ਥਾਂ ਦੇ ਮਾਡਲ ਨੂੰ ਸਫ਼ਲ ਮਾਡਲ ਕਹਿਣਾ ਗਲਤ ਮੰਨਦੇ ਹਨ।
ਉਹ ਕਹਿੰਦੇ ਹਨ," ਅਸੀਂ ਕੇਰਲ ਦੇ ਕੁਝ ਇਲਾਕਿਆਂ ਵਿੱਚ ਮੁੜ ਤੋਂ ਮਾਮਲੇ ਦੇਖੇ ਹਨ। ਕੁਝ ਅਜਿਹੇ ਮਾਮਲੇ ਹਨ ਜਿੱਥੇ ਅਸੀਂ ਲਾਗ ਦਾ ਜ਼ਰੀਆ ਵੀ ਜਾਣ ਨਹੀਂ ਪਾਏ ਹਾਂ।"
ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਕਾਰਨ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਕੋਈ ਵੀ ਸੁਸਤੀ ਮਾਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦਾ।
ਉਹ ਕਹਿੰਦੇ ਹਨ, "ਜੇ ਤੁਸੀਂ ਇਸ ਤਰ੍ਹਾਂ ਦੇ ਮਾਡਲਾਂ ਦਾ ਜਸ਼ਨ ਮਨਾਉਂਦੇ ਹੋ ਤਾਂ ਤੁਹਾਨੂੰ ਮਰਨ ਵਾਲੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ।"
ਕਈ ਕਾਰਕਾਂ ਵੱਲ ਧਿਆਨ ਦੇ ਕੇ ਹੀ ਪ੍ਰਤੀਕਿਰਿਆ ਕੀਤੀ ਜਾਵੇ
ਡਾ਼ ਫ਼ਤਹਿਉਦੀਨ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮਾਡਲਾਂ ਦਾ ਅਧਿਐਨ ਸਾਇੰਸਦਾਨਾਂ ਨੂੰ ਕਰਨਾ ਚਾਹੀਦਾ ਹੈ ਪਰ ਉਨ੍ਹਾਂ ਕੋਲ ਅਜਿਹਾ ਕਰਨ ਦਾ ਸਮਾਂ ਨਹੀਂ ਹੈ।

ਉਹ ਕਹਿੰਦੇ ਹਨ ਕਿ ਸਮੱਸਿਆ ਉਦੋਂ ਸ਼ੁਰੂ ਹੁੰਦੀ ਜਦੋਂ ਸਿਆਸਤਦਾਨ ਬਿਨਾਂ ਕਿਸੇ ਵਿਗਿਆਨਕ ਪੁਸ਼ਟੀ ਦੇ ਹੀ ਸਫ਼ਲਤਾ ਦਾ ਐਲਾਨ ਕਰਨਾ ਸ਼ੁਰੂ ਕਰ ਦਿੰਦੇ ਹਨ।
ਉਨ੍ਹਾਂ ਨੇ ਕਿਹਾ,"ਸਿਆਸਤਦਾਨ ਅਕਸਰ ਇਹ ਨਹੀਂ ਸਮਝ ਪਾਉਂਦੇ ਹਨ ਕਿ ਕੇਰਲ ਵਿੱਚ ਜੋ ਚੀਜ਼ ਕੰਮ ਕਰ ਰਹੀ ਹੈ ਉਹ ਮੁੰਬਈ ਦੇ ਧਾਰਾਵੀ ਵਰਗੇ ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਕੰਮ ਨਹੀਂ ਕਰੇਗੀ।"
ਇਸ ਦੀ ਥਾਵੇਂ ਡਾਕਟਰ ਕਾਂਤ ਮੰਨਦੇ ਹਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਡਲ ਲੋਕਾਂ ਨੂੰ ਬਾਹਰ ਨਾਲ ਨਿਕਲਣ ਤੋਂ ਰੋਕਣ ਉੱਪਰ ਭਰੋਸਾ ਕਰਦੇ ਹਨ। ਲੇਕਿਨ ਇਹ ਵੀ ਵਾਇਰਸ ਨੂੰ ਰੋਕਣ ਵਿੱਚ ਨਾਕਾਮ ਰਹੇ ਹਨ।
ਉਹ ਕਹਿੰਦੇ ਹਨ,"ਅਜਿਹੇ ਵਿੱਚ ਸਾਨੂੰ ਇਸ ਫ਼ਰਕ ਨੂੰ ਸਮਝਣਾ ਪਵੇਗਾ। ਲੋਕਾਂ ਦੇ ਵਿਹਾਰ, ਵਸੋਂ ਦੀ ਸੰਘਣਤਾ, ਸਫ਼ਰੀ ਇਤਿਹਾਸ ਅਤੇ ਸਿਹਤ ਨਾਲ ਜੁੜੇ ਬੁਨਿਆਦੀ ਢਾਂਚੇ ਵਰਗੇ ਸਾਰੇ ਕਾਰਕਾਂ ਉੱਪਰ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਅਜਿਹੇ ਵਿੱਚ ਮਾਡਲਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਅਪਣਾਇਆ ਨਹੀਂ ਜਾ ਸਕਦਾ।"
ਪਬਲਿਕ ਹੈਲਥ ਮਾਹਰ ਅਨੰਦ ਭਾਨ ਇਸ ਗੱਲ ਨਾਲ ਸਹਿਮਤ ਹਨ। ਉਹ ਮੰਨਦੇ ਹਨ ਕਿ ਹਰ ਸੂਬੇ ਅਤੇ ਇੱਥੋਂ ਤੱਕ ਕਿ ਹਰ ਜ਼ਿਲ੍ਹੇ ਨੂੰ ਆਪਣੀ ਪ੍ਰਤੀਕਿਰਿਆ ਦਾ ਮੁਲਾਂਕਣ ਕਰਨਾ ਚਾਹੀਦਾ ਹੈ।
ਉਹ ਕਹਿੰਦੇ ਹਨ,"ਭਾਰਤ ਵਰਗੇ ਵੱਡੇ ਅਤੇ ਭਿੰਨਤਾਵਾਂ ਵਾਲੇ ਦੇਸ਼ ਵਿੱਚ ਕੋਈ ਇੱਕ ਮਾਡਲ ਕੰਮ ਨਹੀਂ ਕਰ ਸਕਦਾ।"

- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਭਾਨ ਦਾ ਕਹਿਣਾ ਹੈ ਕਿ ਮਾਡਲਾਂ ਦੀ ਇਸ ਤਰ੍ਹਾਂ ਦੀ ਸਫ਼ਲਤਾ ਉੱਪਰ ਹੋ-ਹੱਲਾ ਖੜ੍ਹਾ ਕਰਨਾ ਫਰੰਟਲਾਈਨ ਵਰਕਰਾਂ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ।
ਇਸੇ ਵਜ੍ਹਾ ਕਾਰਨ ਤੁਹਾਨੂੰ ਪੌਜਿਟੀਵ ਮਾਮਲਿਆਂ ਨੂੰ ਮੰਨਣ ਤੇ ਅਜਿਹੀਆਂ ਥਾਵਾਂ ਤੋਂ ਸਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਹਾਲਾਤ ਠੀਕ ਹੋ ਰਹੇ ਹਨ। ਹਾਲਾਂਕਿ ਕਿਸੇ ਵੀ ਸੂਰਤ ਵਿੱਚ ਉਨ੍ਹਾਂ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ।

ਭੀਲਵਾੜਾ ਵਿੱਚ ਜੋ ਸਫ਼ਲ ਹੋਇਆ, ਪਰ ਜੈਪੁਰ ਵਿੱਚ ਨਹੀਂ ਚੱਲਿਆ
ਰਾਜਸਥਾਨ ਇੱਕ ਅਜਿਹਾ ਸੂਬਾ ਹੈ ਜੋ ਸਾਬਤ ਕਰਦਾ ਹੈ ਕਿ ਸਿਰਫ਼ ਇੱਕ ਮਾਡਲ ਨੂੰ ਦੋ ਥਾਵਾਂ ਉੱਪਰ ਲਾਗੂ ਨਹੀਂ ਕੀਤਾ ਜਾ ਸਕਦਾ।
ਸੂਬਾ ਸਰਕਾਰ ਭੀਲਵਾੜਾ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਸਫ਼ਲ ਰਹੀ ਪਰ ਸੂਬੇ ਦੀ ਰਾਜਧਾਨੀ ਜੈਪੁਰ ਵਿੱਚ ਅਜਿਹਾ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਕੁਝ ਗਲੋਬਲ ਮਾਡਲਾਂ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਸਿੰਗਾਪੁਰ ਇਨ੍ਹਾਂ ਵਿੱਚੋਂ ਇੱਕ ਹੈ।
ਪੂਰੀ ਦੁਨੀਆਂ ਵਿੱਚ ਵਾਇਰਸ ਨੂੰ ਰੋਕ ਸਕਣ ਵਿੱਚ ਸਿੰਗਾਪੁਰ ਦੀ ਸਫ਼ਲਤਾ ਦੀ ਖ਼ਬਰ ਫ਼ੈਲ ਗਈ। ਦੇਸ਼-ਵਿਦੇਸ਼ ਤੋਂ ਵਧਾਈਆਂ ਮਿਲਣ ਲੱਗੀਆਂ। ਫਿਰ ਸਿੰਗਾਪੁਰ ਵਿੱਚ ਵਾਇਰਸ ਦੀ ਦੂਜੀ ਲਹਿਰ ਆ ਗਈ ਅਤੇ ਉਸ ਨੂੰ ਲੌਕਡਾਊਨ ਦਾ ਐਲਾਨ ਕਰਨਾ ਪਿਆ।
ਸਿੰਗਾਪੁਰ ਵਿੱਚ ਮਾਊਂਟ ਐਲਿਜ਼ਾਬੇਥ ਨੋਵੇਨਾ ਹੌਸਪੀਟਲ ਦੇ ਲਾਗ ਵਾਲੀਆਂ ਬੀਮਾਰੀਆਂ ਦੇ ਮਾਹਰ ਡਾ਼ ਲਿਯੋਂਗ ਹੋ ਨਾਮ ਨੇ ਕਿਹਾ ਕਿ ਸਿੰਗਾਪੁਰ ਦੇ ਸੋਸ਼ਲ ਡਿਸਟੈਂਸਿੰਗ ਵਰਗੇ ਉਪਾਅਵਾਂ ਨੇ ਚੰਗਾ ਕੰਮ ਕੀਤਾ ਹੈ।
ਉਹ ਕਹਿੰਦੇ ਹਨ, "ਲੇਕਿਨ, ਇਹ ਵਾਇਰਸ ਤੇਜ਼ੀ ਨਾਲ ਦਾਖ਼ਲ ਹੁੰਦਾ ਹੈ। ਇਸ ਦੇ ਆਉਣ ਦਾ ਖ਼ਤਰਾ ਹਮੇਸ਼ਾ ਬਣਿਆ ਹੋਇਆ ਹੈ ਅਤੇ ਵਾਪਸੀ ਵੀ ਕਰਦਾ ਹੈ।"
ਉਹ ਕਹਿੰਦੇ ਹਨ ਕਿ ਸ਼ਾਰਟਕੱਟ ਜਾਂ ਜਸ਼ਨ ਮਨਾਉਣ ਤੋਂ ਬਾਅਦ ਵੀ ਤੁਹਾਨੂੰ ਵੱਡੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਉਹ ਕਹਿੰਦੇ ਹਨ,"ਸਿਰਫ਼ ਇੱਕ ਸੂਪਰ-ਸਪਰੈਡਰ ਹੀ ਤੁਹਾਡੀ ਸਫ਼ਲਤਾ ਨੂੰ ਖ਼ਤਮ ਕਰ ਸਕਦਾ ਹੈ ਅਤੇ ਦੁਨੀਆਂ ਦਾ ਕੋਈ ਦੇਸ਼ ਅਜਿਹਾ ਖ਼ਤਰਾ ਚੁੱਕ ਸਕਣ ਦੀ ਹਾਲਤ ਵਿੱਚ ਨਹੀਂ ਹੈ।"


ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''021fb867-5c6f-224d-b155-b81ffc5c8a2c'',''assetType'': ''STY'',''pageCounter'': ''punjabi.india.story.52599635.page'',''title'': ''ਕੋਰੋਨਾਵਾਇਰਸ ਨਾਲ ਲੜਾਈ ਵਿੱਚ ਕੋਈ ਇੱਕ ਮਾਡਲ ਪੂਰੇ ਭਾਰਤ \''ਚ ਸਫ਼ਲ ਕਿਉਂ ਨਹੀਂ ਹੋ ਰਿਹਾ'',''author'': ''ਵਿਕਾਸ ਪਾਂਡੇ'',''published'': ''2020-05-10T06:31:39Z'',''updated'': ''2020-05-10T06:31:39Z''});s_bbcws(''track'',''pageView'');