ਨਿਊਯਾਰਕ ''''ਚ ਕੋਰੋਨਾਵਾਇਰਸ: ''''ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ''''

Saturday, May 09, 2020 - 04:32 PM (IST)

ਨਿਊਯਾਰਕ ''''ਚ ਕੋਰੋਨਾਵਾਇਰਸ: ''''ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ''''

ਨਿਊਯਾਰਕ ਸ਼ਹਿਰ ਵਿੱਚ ਇੱਕ ਸੀਨੀਅਰ ਪੈਰਾ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਐਂਥਨੀ ਅਲਮੋਜੇਰਾ ਦੇ ਸਾਹਮਣੇ ਅਕਸਰ ਮੌਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਸਦੇ 17 ਸਾਲਾਂ ਦੇ ਕਰੀਅਰ ਵਿੱਚ ਉਸਨੂੰ ਕੁਝ ਵੀ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਕਰ ਸਕਿਆ।

ਇੱਥੇ ਹੁਣ ਤੱਕ ਕਿਸੇ ਇੱਕ ਦੇਸ਼ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਐਂਥਨੀ ਹੁਣ ਆਪਣੇ ਉਨ੍ਹਾਂ ਸਹਿਯੋਗੀਆਂ ਜਿਹੜੇ ਆਪਣੇ ਪਰਿਵਾਰਾਂ ਅਤੇ ਆਪਣੀ ਜ਼ਿੰਦਗੀ ਕਾਰਨ ਇਸ ਤੋਂ ਡਰ ਰਹੇ ਹਨ, ਉਨ੍ਹਾਂ ਦੀ ਮਦਦ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ''ਚ 16 ਘੰਟੇ ਕੰਮ ਕਰ ਰਹੇ ਹਨ।


ਕੋਰੋਨਾਵਾਇਰਸ
BBC

ਐਂਥਨੀ ਇੱਕ ਲੈਫਟੀਨੈਂਟ ਪੈਰਾ ਮੈਡੀਕਲ ਸਹਾਇਕ ਅਤੇ ਨਿਊਯਾਰਕ ਦੇ ਫਾਇਰ ਵਿਭਾਗ ਦੀ ਐਮਰਜੈਂਸੀ ਮੈਡੀਕਲ ਸਰਵਿਸ ਆਫਿਸਰਜ਼ ਯੂਨੀਅਨ ਦੇ ਮੀਤ ਪ੍ਰਧਾਨ ਹਨ।

ਉਨ੍ਹਾਂ ਨੇ ਲੰਘੇ ਐਤਵਾਰ ਨੂੰ ਆਪਣੇ ਨਾਲ ਵਾਪਰੀ ਇੰਕ ਘਟਨਾ ਬਾਰੇ ਬੀਬੀਸੀ ਪੱਤਰਕਾਰ ਐਲਿਸ ਕੁਡੀ ਨਾਲ ਗੱਲਬਾਤ ਕੀਤੀ। ਉਹ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਦਿਨ ਕਹਿੰਦੇ ਹਨ।

ਐਂਥਨੀ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ-

ਪੂਰੇ ਦਿਨ ਦੇ ਕੰਮਕਾਜ ਤੋਂ ਬਾਅਦ ਰਾਤ ਨੂੰ ਬਹੁਤ ਵਧੀਆ ਨੀਂਦ ਆਈ, ਉਹ ਵੀ ਪੂਰੇ ਪੰਜ ਘੰਟੇ।

ਫਿਰ ਮੈਂ ਉੱਠਿਆ ਅਤੇ ਨਹਾਉਂਦਿਆਂ ਹੋਇਆ ਖ਼ਬਰਾਂ ਸੁਣਦਾ ਹਾਂ ਕਿ ਦੁਨੀਆਂ ਵਿੱਚ ਅਜੇ ਕੋਵਿਡ-19 ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣੇ ਬਰਕਰਾਰ ਹਨ।

https://www.youtube.com/watch?v=0kRWXLDHt0s

ਮੈਨੂੰ ਬਰੁਕਲਿਨ ਦੇ ਸਨਸੈੱਟ ਪਾਰਕ ਵਿੱਚ 16 ਘੰਟੇ ਦੀ ਡਿਊਟੀ ਲਈ ਸਵੇਰੇ 6 ਵਜੇ ਜਾਣਾ ਪੈਂਦਾ ਹੈ।

ਮੈਂ ਆਪਣੀ ਵਰਦੀ ਪਹਿਨੀ, ਆਪਣਾ ਰੇਡਿਓ ਚੁੱਕਿਆ ਅਤੇ ਆਪਣੇ ਉਪਕਰਨਾਂ ਨੂੰ ਕੀਟਾਣੂਰਹਿਤ ਕਰਨਾ ਸ਼ੁਰੂ ਕਰ ਦਿੱਤਾ।

ਸਾਨੂੰ ਰੇਡਿਓ, ਚਾਬੀਆਂ, ਟਰੱਕ, ਬੈਗ ਅਤੇ ਗਿਅਰ ਸਣੇ ਸਭ ਕੁਝ ਸਾਫ਼ ਕਰਨਾ ਹੁੰਦਾ ਹੈ। ਇਹ ਵਾਇਰਸ ਹਰ ਚੀਜ਼ ''ਤੇ ਜਿਉਂਦਾ ਰਹਿ ਸਕਦਾ ਹੈ, ਕੁਝ ਵੀ ਸੁਰੱਖਿਅਤ ਨਹੀਂ ਹੈ-ਇੱਥੋਂ ਤੱਕ ਕਿ ਤੁਹਾਡੇ ਸਹਿ-ਕਰਮਚਾਰੀ ਵੀ ਨਹੀਂ।

ਯੁੱਧ ਵਿੱਚ ਤੁਸੀਂ ਹਥਿਆਰ ਦੇਖ ਕੇ ਸਮਝ ਜਾਂਦੇ ਹੋ ਕਿ ਤੁਹਾਡਾ ਦੁਸ਼ਮਣ ਕੌਣ ਹੈ। ਇਹ ਇੱਕ ਅਦ੍ਰਿਸ਼ ਗੋਲੀ ਵਾਲਾ ਯੁੱਧ ਹੈ ਅਤੇ ਅਜਿਹੇ ਕਿਸੇ ਗੋਲੀ ਵਾਲੇ ਦੇ ਸੰਪਰਕ ਵਿੱਚ ਤੁਸੀਂ ਆ ਜਾਓ ਤਾਂ ਇਹ ਤੁਹਾਨੂੰ ਵੀ ਲਗ ਸਕਦੀ ਹੈ।

ਉਸ ਦਿਨ ਮੈਂ ਸਵੇਰੇ 6.02 ਵਜੇ ਆਪਣੇ ਸਿਸਟਮ ਨੂੰ ਚਾਲੂ ਕੀਤਾ। ਮੈਨੂੰ ਕੁਝ ਖਾਣ ਲਈ ਜਾਣ ਦਾ ਮੌਕਾ ਮਿਲਦਾ ਹੈ।

ਸਵੇਰੇ 7.00 ਵਜੇ ਦੇ ਕਰੀਬ ਮੈਂ ਰੇਡਿਓ ਸੁਣਨ ਵਿੱਚ ਰੁੱਝ ਗਿਆ। ਅੱਧੀ ਰਾਤ ਤੱਕ ਸਾਨੂੰ 1,500 ਤੋਂ ਜ਼ਿਆਦਾ ਫੋਨ ਆ ਚੁੱਕੇ ਸਨ। ਕਿਸੇ ਨੂੰ ਕਾਰਡਿਅਕ ਅਰੈਸਟ ਹੋਣ ''ਤੇ ਮੈਨੂੰ ਅਸਾਇਨਮੈਂਟ ''ਤੇ ਬੁਲਾਇਆ ਗਿਆ।

ਕੋਰੋਨਾਵਾਇਰਸ
BBC

ਇੱਕ ਲੈਫਟੀਨੈਂਟ ਹੋਣ ਦੇ ਨਾਤੇ ਮੈਂ ਮਰੀਜ਼ਾਂ ਦਾ ਇਲਾਜ ਕਰਨ ਅਤੇ ਜ਼ਰੂਰਤ ਅਨੁਸਾਰ ਸਾਧਨ ਮੁਹੱਈਆ ਕਰਾਉਣ ਲਈ ਦਵਾਈ ਅਤੇ ਐਮਰਜੈਂਸੀ ਮੈਡੀਕਲ ਤਕਨੀਸ਼ੀਅਨ ਟੀਮ ਦੇ ਨਾਲ ਜਾਂਦਾ ਹਾਂ। ਅੱਜਕੱਲ੍ਹ ਸਾਡੇ ਕੋਲ ਜ਼ਿਆਦਾ ਸਰੋਤ ਨਹੀਂ ਹਨ ਕਿਉਂਕਿ ਜ਼ਿਆਦਾਤਰ ਦਿਨਾਂ ਵਿੱਚ 6,500 ਤੋਂ ਵੱਧ ਫੋਨ ਆਉਂਦੇ ਹਨ।

ਨਿਊਯਾਰਕ ਵਿੱਚ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਰੁੱਝੀ ਹੋਈ ਐਮਰਜੈਂਸੀ ਮੈਡੀਕਲ ਸੇਵਾਵਾਂ (ਈਐੱਮਐੱਸ) ਪ੍ਰਣਾਲੀ ਹੈ, ਜਿੱਥੇ ਔਸਤਨ ਪ੍ਰਤੀ ਦਿਨ ਲਗਭਗ 4,000 ਫੋਨ ਆਉਂਦੇ ਹਨ।

ਕਦੇ-ਕਦੇ ਜ਼ਿਆਦਾ ਗਰਮੀ ਜਾਂ ਤੂਫ਼ਾਨ ਕਾਰਨ ਜ਼ਿਆਦਾ ਫੋਨ ਆਉਂਦੇ ਹਨ, ਪਰ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਰੁਝੇਵੇਂ ਵਾਲਾ ਦਿਨ 9/11 ਸੀ।

ਉਸ ਦਿਨ ਸਾਡੇ ਕੋਲ 6,400 ਫੋਨ ਆਏ ਸਨ ਪਰ ਉਹ 6,400 ਮਰੀਜ਼ ਨਹੀਂ ਸਨ, ਇਸ ਲਈ ਇਨ੍ਹਾਂ ਨੂੰ ਜਾਂ ਤਾਂ ਤੁਸੀਂ ਸੁਣ ਲਿਆ ਜਾਂ ਅਣਸੁਣਿਆ ਕਰ ਦਿੱਤਾ। ਪਰ ਹੁਣ ਮਰੀਜ਼ਾਂ ਦੇ ਨਾਲ ਫੋਨ ਕਾਲਾਂ ਦੀ ਗਿਣਤੀ 9/11 ਵਾਂਗ ਹੀ ਹੈ।

ਅਸੀਂ ਇਹ ਵਾਧਾ 20 ਮਾਰਚ ਦੇ ਆਸਪਾਸ ਦੇਖਿਆ ਅਤੇ 22 ਮਾਰਚ ਤੱਕ ਇਹ ਇੱਕ ਧਮਾਕੇ ਵਾਂਗ ਹੋ ਗਿਆ ਸੀ।

ਜਦੋਂ ਇਹ ਵਾਧਾ ਹੋਇਆ ਤਾਂ ਸਿਸਟਮ ਇਸ ਲਈ ਤਿਆਰ ਨਹੀਂ ਸੀ। ਸਾਡੀ ਸਥਿਤੀ ਅਜਿਹੀ ਸੀ, ਕਿ ਸਮਝ ਨਹੀਂ ਆ ਰਿਹਾ ਸੀ ਕਿ ''ਅਸੀਂ ਇਹ ਸਭ ਮੌਜੂਦ ਸਰੋਤਾਂ ਨਾਲ ਕਿਵੇਂ ਕਰੀਏ? ਇਹ ਸਿਰਫ਼ ''ਚਲੋ ਚੱਲੀ ਵਾਲਾ'' ਮਾਮਲਾ ਬਣ ਗਿਆ।

ਇਸ ਸਮੇਂ ਕਰੀਬ 20 ਫੀਸਦੀ ਈਐੱਮਐੱਸ ਮੁਲਾਜ਼ਮ ਬਿਮਾਰ ਹਨ। ਕੋਵਿਡ-19 ਸੰਕਰਮਣ ਦਾ ਸ਼ਿਕਾਰ ਹੋਏ ਸਾਡੇ ਕਈ ਮੈਂਬਰ ਆਈਸੀਯੂ ਵਿੱਚ ਹਨ, ਉਨ੍ਹਾਂ ਵਿੱਚੋ ਦੋ ਅਜਿਹੇ ਹਨ ਜਿਹੜੇ ਵੈਂਟੀਲੇਟਰ ''ਤੇ ਹਨ।

ਸਾਡੇ 700 ਤੋਂ ਜ਼ਿਆਦਾ ਸਾਥੀ ਅਜਿਹੇ ਹਨ, ਜੋ ਅਜਿਹੇ ਲੱਛਣਾਂ ਕਾਰਨ ਨਿਗਰਾਨੀ ਹੇਠ ਹਨ।

ਜਦੋਂ ਮੈਂ ਘਰ ਪਹੁੰਚਦਾ ਹਾਂ ਤਾਂ ਮੈਂ ਆਪਣਾ ਮਾਸਕ, ਗਾਊਨ ਅਤੇ ਦਸਤਾਨੇ ਉਤਾਰ ਦਿੰਦਾ ਹਾਂ।

ਸਾਨੂੰ ਇੱਕ ਵਿਅਕਤੀ ਮਿਲਿਆ ਜਿਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਪਿਛਲੇ ਪੰਜ ਦਿਨਾਂ ਤੋਂ ਖਾਂਸੀ ਅਤੇ ਬੁਖਾਰ ਹੈ।

ਅਸੀਂ ਉਸਦੀ ਸੀਪੀਆਰ ਸ਼ੁਰੂ ਕੀਤੀ ਤਾਂ ਮੈਂ ਦੇਖਦਾ ਹਾਂ ਕਿ ਡਾਕਟਰ ਉਸ ਨੂੰ ਸਾਹ ਦਿਵਾਉਣ ਲਈ ਉਸ ਦੇ ਗਲੇ ਵਿੱਚ ਹੇਠ ਤੱਕ ਇੱਕ ਪਾਈਪ ਪਾਉਂਦਾ ਹੈ ਅਤੇ ਆਈਵੀ ਸ਼ੁਰੂ ਹੋ ਜਾਂਦੀ ਹੈ।

https://www.youtube.com/watch?v=gwzNAqmlD5g

ਉਸ ਨੂੰ ਮ੍ਰਿਤਕ ਐਲਾਨਣ ਤੋਂ ਪਹਿਲਾਂ ਲਗਭਗ 30 ਮਿੰਟ ਤੱਕ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਮੈਨੂੰ ਆਸ ਹੈ ਕਿ ਸਭ ਠੀਕ-ਠਾਕ ਵਾਪਸ ਆ ਕੇ ਟਰੱਕ ਵਿੱਚ ਵਾਪਸ ਆ ਗਏ ਹਨ ਅਤੇ ਇਸ ਤੋਂ ਪਹਿਲਾਂ ਸਾਰਿਆਂ ਨੇ ਆਪਣੇ ਆਪ ਨੂੰ ਸਾਫ਼ ਕੀਤਾ।

20 ਮਿੰਟ ਬਾਅਦ ਫਿਰ ਤੋਂ ਇੱਕ ਹੋਰ ਕਾਰਡਿਅਕ ਅਰੈਸਟ ਬਾਰੇ ਫੋਨ ਆਉਂਦਾ ਹੈ। ਬਿਲਕੁਲ ਉਸ ਤਰ੍ਹਾਂ ਦੇ ਹੀ ਲੱਛਣ, ਇਹੀ ਪ੍ਰਕਿਰਿਆ ਅਤੇ ਅੰਤ ''ਚ ਉਹੀ ਸਿੱਟਾ।

ਇਹ ਵਾਇਰਸ ਫੇੜਿਆਂ ''ਤੇ ਹਮਲਾ ਕਰਦਾ ਹੈ ਅਤੇ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਫਿਰ ਹੋਰ ਸਰੀਰਕ ਸਿਸਟਮ ਬੰਦ ਹੋਣ ਲੱਗਦੇ ਹਨ ਅਤੇ ਬਾਅਦ ਵਿੱਚ ਸਭ ਅੰਗ ਫੇਲ੍ਹ ਹੋ ਜਾਂਦੇ ਹਨ।

ਅਜਿਹਾ ਹੀ ਇੱਕ ਹੋਰ ਮਾਮਲਾ ਆਉਂਦਾ ਹੈ।

ਉਸ ਤੋਂ ਬਾਅਦ ਫਿਰ ਬਟਨ ਦਬਾਇਆ, ਫਿਰ ਅਜਿਹਾ ਹੀ ਮਾਮਲਾ।

ਅਸੀਂ ਹੁਣ ਤੱਕ ਸਿਰਫ਼ ਇੱਕ ਮਰੀਜ਼ ਦੇਖਿਆ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਕੋਵਿਡ-19 ਦਾ ਸ਼ਿਕਾਰ ਨਹੀਂ ਸੀ।

ਅਜਿਹਾ ਇਸ ਲਈ ਹੈ ਕਿਉਂਕਿ ਇਹ ਆਤਮਹੱਤਿਆ ਸੀ। ਮੈਂ ਉੱਥੇ ਸੀ ਅਤੇ ਮੈਂ ਥੋੜ੍ਹੀ ਰਾਹਤ ਮਹਿਸੂਸ ਕੀਤੀ ਕਿਉਂਕਿ ਵਿਅਕਤੀ ਨੇ ਖੁਦਕੁਸ਼ੀ ਕੀਤੀ ਸੀ ਤੇ ਇਹ ਆਮ ਵਾਂਗ ਹੀ ਸੀ।

ਹੁਣ ਲਗਭਗ 11 ਵਜੇ ਹਨ ਅਤੇ ਮੈਂ ਹੁਣ ਤੱਕ ਛੇ ਕਾਰਡਿਅਕ ਅਰੈਸਟ ਦੇ ਮਾਮਲੇ ਦੇਖ ਚੁੱਕਿਆ ਹਾਂ।

ਆਮ ਦਿਨਾਂ ਵਿੱਚ ਡਾਕਟਰਾਂ ਨੂੰ ਹਫ਼ਤੇ ਵਿੱਚ ਅਜਿਹੇ ਦੋ ਜਾਂ ਤਿੰਨ ਮਾਮਲੇ ਮਿਲਦੇ ਹਨ। ਕਿਸੇ-ਕਿਸੇ ਦਿਨ ਬਹੁਤ ਜ਼ਿਆਦਾ ਰੁੱਝੇ ਹੋਏ ਹੋ ਸਕਦੇ ਹੋ, ਪਰ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ।

ਮੈਨੂੰ ਸੱਤਵਾਂ ਫੋਨ ਵੀ ਆ ਗਿਆ।

ਅਸੀਂ ਉੱਥੇ ਅੰਦਰ ਗਏ ਤਾਂ ਇਸ ਮੰਜ਼ਿਲ ''ਤੇ ਇੱਕ ਔਰਤ ਰਹਿੰਦੀ ਹੈ। ਮੈਂ ਇਸ ਔਰਤ ਨੂੰ ਉਸ ਦੀ ਮਾਂ ਦੀ ਸੀਪੀਆਰ ਕਰਦੇ ਹੋਏ ਦੇਖਦਾ ਹਾਂ। ਉਹ ਦੱਸਦੀ ਹੈ ਕਿ ਉਸ ਨੇ ਸਾਹ ਲੈਣਾ ਬੰਦ ਕਰ ਦਿੱਤਾ ਅਤੇ ਉਸ ਵਿੱਚ ''ਲੱਛਣ'' ਸਨ।


ਕੋਰੋਨਾਵਾਇਰਸ
BBC

ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਡਾਕਟਰ ਉਸ ਦਾ ਇਲਾਜ ਕਰ ਰਹੇ ਸਨ ਤਾਂ ਮੈਂ ਉਸ ਔਰਤ ਦੀ ਬੇਟੀ ਕੋਲ ਗਿਆ, ਤਾਂ ਉਸ ਨੇ ਦੱਸਿਆ ਕਿ ਇਹ ਸਭ ਕਿਵੇਂ ਹੋ ਗਿਆ।

ਉਸ ਨੇ ਦੱਸਿਆ ਕਿ ਉਸ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਉਹ ਉਸਦਾ ਟੈਸਟ ਤਾਂ ਨਹੀਂ ਕਰ ਸਕੇ, ਪਰ ਲੱਗਦਾ ਹੈ ਕਿ ਇਹ ''ਉਹ'' (ਕੋਰੋਨਾ) ਹੀ ਹੈ।

ਮੈਂ ਉਸ ਨੂੰ ਪੁੱਛਿਆ ਕਿ ''ਸਿਰਫ਼ ਤੁਸੀਂ ਹੀ ਇੱਥੇ ਉਨ੍ਹਾਂ ਨਾਲ ਹੋ?''

ਉਹ ਕਹਿੰਦੀ ਹੈ ''ਹਾਂ'', ਪਰ ਤੁਸੀਂ ਵੀਰਵਾਰ ਵੀ ਆਏ ਸੀ ਤੇ ਮੇਰੇ ਪਿਤਾ ਜੀ ਦਾ ਇਲਾਜ ਕੀਤਾ ਸੀ। ਉਨ੍ਹਾਂ ਵਿੱਚ ਵੀ ਇਹੀ ਲੱਛਣ ਸਨ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ।

ਉਹ ਸੁੰਨ ਜਿਹੀ ਖੜ੍ਹੀ ਹੋਈ ਸੀ।

ਮੈਂ ਦੂਜੇ ਕਮਰੇ ਵਿੱਚ ਵਾਪਸ ਗਿਆ ਅਤੇ ਉਮੀਦ ਕੀਤੀ ਕਿ ਡਾਕਟਰ ਮੈਨੂੰ ਦੱਸਣਗੇ ਕਿ ਇਹ ਬਚ ਸਕਦੇ ਹਨ ਪਰ ਡਾਕਟਰ ਨੇ ਅੱਖਾਂ-ਅੱਖਾਂ ਵਿੱਚ ਹੀ ਕਿਹਾ, ''ਨਹੀਂ।''

ਇਸ ਲਈ ਹੁਣ ਮੈਨੂੰ ਉਨ੍ਹਾਂ ਦੀ ਬੇਟੀ ਨੂੰ ਦੱਸਣਾ ਹੋਵੇਗਾ ਕਿ ਉਸ ਦੇ ਮਾਤਾ-ਪਿਤਾ ਦੋਵੇਂ ਤਿੰਨ ਦਿਨਾਂ ''ਚ ਹੀ ਮਰ ਚੁੱਕੇ ਹਨ।

ਉਸ ਦੇ ਪਿਤਾ ਨੂੰ ਅਜੇ ਤੱਕ ਦਫ਼ਨਾਇਆ ਨਹੀਂ ਗਿਆ ਸੀ। ਇਸ ਲਈ ਇਸ ਔਰਤ ਨੂੰ ਹੁਣ ਦੋ ਅੰਤਮ ਸਸਕਾਰ ਕਰਨੇ ਪੈਣਗੇ, ਉਹ ਵੀ ਤਾਂ ਜੇਕਰ ਉਸ ਨੂੰ ਸਸਕਾਰ ਕਰਨ ਦਾ ਮੌਕਾ ਮਿਲੇਗਾ, ਕਿਉਂਕਿ ਅੰਤਿਮ ਸਸਕਾਰ ਅਜੇ ਨਹੀਂ ਹੋ ਰਹੇ ਹਨ।

ਉਸ ਫੋਨ ਤੋਂ ਬਾਅਦ ਮੈਂ ਬਾਹਰ ਜਾਂਦਾ ਹੈ ਅਤੇ ਠੰਢੀ ਹਵਾ ਲੈਂਦਾ ਹੈ ਜਿਸ ਦੀ ਮੈਨੂੰ ਜ਼ਰੂਰਤ ਹੈ।

ਅਸੀਂ ਮਿੰਟ ਕੁ ਲਈ ਉੱਥੇ ਰੁਕੇ ਅਤੇ ਫਿਰ ਤੋਂ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਉਸ ਵਿੱਚ ਕੁਝ ਮਹਿਸੂਸ ਨਹੀਂ ਹੋਇਆ। ਅਸੀਂ ਇਸ ''ਤੇ ਜ਼ਿਆਦਾ ਚਰਚਾ ਨਹੀਂ ਕਰਦੇ।

ਸਾਨੂੰ ਅੱਗੇ ਜਾਣ ਲਈ ਤਿਆਰ ਹੋਣਾ ਪਵੇਗਾ, ਅਸੀਂ ਬਟਨ ਦਬਾਇਆ। ਸਾਨੂੰ ਇੱਕ ਫੋਨ ਮਿਲਦਾ ਹੈ ਅਤੇ ਫਿਰ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ।

ਇਹ 6 ਕੁ ਵਜੇ ਦਾ ਸਮਾਂ ਹੋਵੇਗਾ ਅਤੇ ਜਦੋਂ ਮੈਂ ਆਪਣੇ ਕੰਮ ਦਾ ਦਸਵਾਂ ਨੰਬਰ ਪੂਰਾ ਕੀਤਾ।

ਇਹ ਇੱਕ ਏਸ਼ੀਆਈ ਪਰਿਵਾਰ ਹੈ ਜੋ ਇਹ ਵਿਸ਼ਵਾਸ ਨਹੀਂ ਕਰ ਸਕਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਮੌਤ ਹੋ ਚੁੱਕੀ ਹੈ।

ਕੋਰੋਨਾਵਾਇਰਸ
BBC

ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖਦਾ ਹਾਂ ਕਿ ਉਨ੍ਹਾਂ ਨੂੰ ਅਜੇ ਵਿਸ਼ਵਾਸ਼ ਨਹੀਂ ਹੋਇਆ ਹੈ।

ਉਹ ਮੈਨੂੰ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਕੁਝ ਕਰਨ ਲਈ ਉਕਸਾਉਂਦੇ ਰਹੇ ਅਤੇ ਮੈਂ ਉਨ੍ਹਾਂ ਕਿਹਾ ਅਸੀਂ ਚਾਹੁੰਦਿਆਂ ਹੋਇਆਂ ਵੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਹਸਪਤਾਲ ਵਿੱਚ ਬਿਨਾਂ ਲੱਛਣਾਂ ਵਾਲੇ ਲੋਕਾਂ ਦਾ ਇਲਾਜ ਨਹੀਂ ਕਰ ਸਕਦੇ।

ਉਹ ਕਹਿੰਦੇ ਰਹੇ, ''''ਤੁਸੀਂ ਉਨ੍ਹਾਂ ਨੂੰ ਬਚਾਉਣਾ ਹੈ, ਤੁਸੀਂ ਉਨ੍ਹਾਂ ਨੂੰ ਬਚਾਉਣਾ ਹੈ।'''' ਉਨ੍ਹਾਂ ਦਾ ਬੇਟਾ ਪੁੱਛਦਾ ਹੈ ਕਿ ਉਨ੍ਹਾਂ ਦਾ ਦਿਲ ਮੁੜ ਨਹੀਂ ਧੜਕ ਨਹੀਂ ਸਕਦਾ।

ਮਾਸਕ ਪਹਿਨਿਆਂ ਹੋਣ ਕਾਰਨ ਮੇਰਾ ਅੱਧਾ ਮੂੰਹ ਢਕਿਆ ਹੋਇਆ ਹੈ, ਉਹ ਸਭ ਸੁਣ ਰਹੇ ਹਨ। ਜੇਕਰ ਮੈਂ ਉਨ੍ਹਾਂ ਨੂੰ ਆਪਣਾ ਚਿਹਰਾ ਦਿਖਾ ਸਕਦਾ ਹੁੰਦਾ ਤਾਂ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਆਪਣੀਆਂ ਭਾਵਨਾਵਾਂ ਦਿਖਾਉਂਦਾ।

ਪਰ ਹੁਣ ਇਹ ਸਭ ਦੇਖਣ ਲਈ ਮੇਰੀਆਂ ਅੱਖਾਂ ਹਨ ਅਤੇ ਮੇਰੀਆਂ ਅੱਖਾਂ ਵਿੱਚ ਦਹਿਸ਼ਤ ਹੈ ਕਿਉਂਕਿ ਮੈਨੂੰ ਨਹੀਂ ਪਤਾ ਕਿ ਇਸ ਬੱਚੇ ਨੂੰ ਮੈਂ ਕਿਵੇਂ ਸਮਝਾਵਾ ਕਿ ਹੁਣ ਅਜਿਹਾ ਕੁਝ ਨਹੀਂ ਹੈ ਜੋ ਅਸੀਂ ਕਰ ਸਕਦੇ ਹਾਂ।

ਮੈਂ ਉਨ੍ਹਾਂ ਡਾਕਟਰਾਂ ਨੂੰ ਫੋਨ ਕਰ ਰਿਹਾ ਹਾਂ ਜਿਹੜੇ ਉਸ ਬੇਟੀ ਦੇ ਘਰ ਮੇਰੇ ਨਾਲ ਸਨ ਜਿਹੜੀ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੀ ਹੈ। ਉਹ ਬਾਹਰ ਆਉਂਦੇ ਹਨ।

ਮੈਂ ਅਜਿਹੇ 10 ਪਰਿਵਾਰਾਂ ਨੂੰ ਦੱਸਿਆ ਕਿ ਅਸੀਂ ਕੁਝ ਨਹੀਂ ਕਰ ਸਕਦੇ।

https://www.youtube.com/watch?v=ZPLr0rSs5bg

ਮੈਂ ਅੰਦਰੋਂ ਹੈਰਾਨੀਜਨਕ ਭਾਵਨਾਵਾਂ ਨਾਲ ਭਰਿਆ ਪਿਆ ਹਾਂ। ਮੈਂ ਆਪਣੇ ਕਰੀਅਰ ਵਿੱਚ ਅਜਿਹਾ ਦਿਨ ਕਦੇ ਨਹੀਂ ਦੇਖਿਆ ਸੀ, ਮੈਂ ਭਾਵਨਾਤਮਕ ਤੌਰ ''ਤੇ ਟੁੱਟ ਗਿਆ।

ਈਐੱਮਐੱਸ ਦੇ ਜ਼ਿਆਦਾਤਰ ਵਰਕਰ ਅਜਿਹੇ ਹੀ ਗੇੜ ਵਿੱਚ ਪੈਣ ਵਾਲੇ ਹਨ ਜਿਸ ਦਾ ਕੋਈ ਹੱਲ ਨਹੀਂ ਹੈ। ਸ਼ਾਇਦ ਉਨ੍ਹਾਂ ਵਿੱਚੋਂ ਕਈਆਂ ਲਈ ਉਹ ਪਲ ਹੋਣਗੇ ਜਦੋਂ ਉਹ ਫੁੱਲਾਂ ਅਤੇ ਚੜ੍ਹਦੇ ਸੂਰਜ ਨੂੰ ਦੇਖ ਕੇ ਖੁਸ਼ ਹੋਣਗੇ ਪਰ ਬਹੁਤ ਸਾਰੇ ਅਜਿਹੇ ਵੀ ਹੋਣਗੇ ਜਦੋਂ ਉਹ ਆਪਣੀਆਂ ਅੱਖਾਂ ਬੰਦ ਕਰ ਲੈਣਗੇ ਅਤੇ ਅਸੀਂ ਇਹ ਸਭ ਦੇਖਣ ਵਾਲੇ ਹੋਵਾਂਗੇ।

ਡਾਕਟਰ ਮੈਨੂੰ ਦੇਖਦੇ ਹਨ ਅਤੇ ਉਹ ਮੇਰੇ ਕੋਲ ਆ ਕੇ ਬੈਠ ਜਾਂਦੇ ਹਨ। ਉਹ ਦੋਵੇਂ ਮੇਰੇ ਚਾਰੇ ਪਾਸੇ ਆਪਣੀਆਂ ਬਾਹਵਾਂ ਵਲ ਲੈਂਦੇ ਹਨ ਅਤੇ ਅਸੀਂ ਇੱਕ ਦੂਜੇ ਨੂੰ ਆਸਰਾ ਦਿੰਦੇ ਹਾਂ।

ਉਸ ਦਿਨ ਇਹ ਉਨ੍ਹਾਂ ਲਈ ਪੰਜਵਾਂ ਕਾਰਡਿਅਕ ਅਰੈਸਟ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ।

ਅਸੀਂ ਇਸ ਨੂੰ ਇਕੱਠੇ ਮਹਿਸੂਸ ਕਰਦੇ ਹਾਂ। ਅਸੀਂ ਬੈਠਦੇ ਹਾਂ ਅਤੇ ਫਿਰ ਬਟਣ ਦਬਾ ਦਿੰਦੇ ਹਾਂ।

ਇਹ ਮੇਰੇ ਟੂਅਰ ਦੇ ਅੰਤ ਵਿੱਚ 10.30 ਵਜੇ ਸਨ ਅਤੇ ਅੱਧੇ ਘੰਟੇ ਤੱਕ ਮੇਰਾ ਟੂਅਰ ਖ਼ਤਮ ਹੋਣ ਵਾਲਾ ਸੀ। ਇੱਕ ਹੋਰ ਕਾਰਡਿਅਕ ਅਰੈਸਟ ਹੋ ਗਿਆ। ਪਹਿਲਾਂ ਵਰਗੇ ਹੀ ਲੱਛਣ-ਕੁਝ ਦਿਨਾਂ ਤੋਂ ਖਾਂਸੀ ਅਤੇ ਬੁਖ਼ਾਰ।

ਕੋਰੋਨਾਵਾਇਰਸ
Getty Images

ਜਦੋਂ ਤੱਕ ਅਸੀਂ ਆਪਣੇ ਇਸ ਬਾਰ੍ਹਵੇਂ ਮਾਮਲੇ ਵਿੱਚ ਪਰਿਵਾਰ ਨੂੰ ਜਾ ਕੇ ਇਹ ਨਹੀਂ ਕਹਿੰਦੇ ਕਿ ਮੁਆਫ਼ ਕਰਨਾ, ਅਸੀਂ ਹੁਣ ਕੁਝ ਨਹੀਂ ਕਰ ਸਕਦੇ, ਅਸੀਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਕਦੇ ਵੀ ਇੰਨਾ ਹਤਾਸ਼ ਨਹੀਂ ਹੋਇਆ ਅਤੇ ਮੈਂ ਘਰ ਜਾਣ ਲਈ ਤਿਆਰ ਹੋ ਗਿਆ।

ਮੈਂ ਇਕੱਲਾ ਹੀ ਹਾਂ, ਮੇਰਾ ਕੋਈ ਬੱਚਾ ਨਹੀਂ ਹੈ। ਇਹ ਮੇਰੇ ਜੀਵਨ ਦਾ ਇਕਲੌਤਾ ਪਲ ਹੈ ਜਦੋਂ ਮੈਨੂੰ ਕਾਫ਼ੀ ਖੁਸ਼ੀ ਹੋਈ ਕਿ ਮੈਂ ਇਕੱਲਾ ਹਾਂ ਕਿਉਂਕਿ ਮੈਂ ਇਸ ਬਿਮਾਰੀ ਨੂੰ ਘਰ ਨਹੀਂ ਲਿਆਉਂਦਾ ਪਰ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਬਾਰੇ ਫਿਕਰਮੰਦ ਹਨ।

ਮੈਂ ਇੱਕ ਅਜਿਹੀ ਨੌਕਰੀ ਨਾਲ ਜੁੜਿਆ ਹੋਇਆ ਹਾਂ ਜਿੱਥੇ ਮੈਂ ਬਿਮਾਰ ਹੋ ਸਕਦਾ ਹਾਂ ਅਤੇ ਮਰ ਸਕਦਾ ਹਾਂ।

ਪਰਿਵਾਰਕ ਮੈਂਬਰਾਂ ਨੇ ਇਹ ਜਾਣ ਕੇ ਹਸਤਾਖ਼ਰ ਕੀਤੇ ਹਨ ਕਿ ਉਨ੍ਹਾਂ ਦੇ ਅਜ਼ੀਜ਼ ਬਿਮਾਰ ਹੋ ਸਕਦੇ ਹਨ ਅਤੇ ਇਸ ਨੌਕਰੀ ''ਤੇ ਮਰ ਸਕਦੇ ਹਨ ਪਰ ਉਨ੍ਹਾਂ ਨੇ ਇਹ ਹਸਤਾਖ਼ਰ ਨਹੀਂ ਕੀਤੇ ਕਿ ਉਨ੍ਹਾਂ ਦੇ ਅਜ਼ੀਜ਼ ਇਸ ਬਿਮਾਰੀ ਨੂੰ ਘਰ ਲੈ ਕੇ ਆਉਣ।

ਮੇਰੇ ਨਾਲ ਇੱਕ ਅਜਿਹਾ ਲੜਕਾ ਹੈ ਜੋ ਆਪਣੀ ਕਾਰ ਵਿੱਚ ਸੌਂਦਾ ਹੈ ਕਿਉਂਕਿ ਉਹ ਇਸ ਬਿਮਾਰੀ ਨੂੰ ਆਪਣੇ ਪਰਿਵਾਰ ਲਈ ਘਰ ਨਹੀਂ ਲੈ ਕੇ ਜਾਣਾ ਚਾਹੁੰਦਾ।

ਸਾਡੇ ਮੈਂਬਰਾਂ ''ਤੇ ਜੋ ਤਣਾਅ ਹੁੰਦਾ ਹੈ, ਉਹ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਹੈ ਕਿ ਉਹ ਨੌਕਰੀ ''ਤੇ ਮਰ ਸਕਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਨਹੀਂ ਰੱਖਿਆ ਜਾਵੇਗਾ।

ਮੈਂ 16 ਸਾਲ ਤੋਂ ਮੈਡੀਕਲ ਪੇਸ਼ੇ ਵਿੱਚ ਹਾਂ, ਮੈਂ ਇੱਕ ਬੋਧੀ ਹਾਂ ਅਤੇ ਮੈਂ ਮੈਡੀਟੇਸ਼ਨ ਕਰਦਾ ਹਾਂ, ਪਰ ਹੁਣ ਮੈਨੂੰ ਵੀ ਇਹ ਸਭ ਕੁਝ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ।

ਇਸ ਤਰ੍ਹਾਂ ਦੇ ਦਿਨਾਂ ਵਿੱਚ ਭਾਵਨਾਤਮਕ ਬੋਝ ਤੁਹਾਡੇ ਨਾਲ ਰਹਿੰਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੱਲ੍ਹ ਫਿਰ ਤੋਂ 16 ਘੰਟਿਆਂ ਲਈ ਕੰਮ ''ਤੇ ਜਾਣਾ ਹੋਵੇਗਾ ਅਤੇ ਤੁਹਾਨੂੰ ਇਹ ਸਭ ਦੁਬਾਰਾ ਦੇਖਣ ਨੂੰ ਮਿਲੇਗਾ।


ਹੈਲਪਲਾਈਨ ਨੰਬਰ
BBC

ਮੈਡੀਕਲ ਪੇਸ਼ੇਵਰ ਇਸ ਕਰੀਅਰ ਵਿੱਚ ਬਚੇ ਹੋਏ ਹਨ ਕਿਉਂਕਿ ਸਾਨੂੰ ਹਮੇਸ਼ਾ ਇਹ ਉਮੀਦ ਹੁੰਦੀ ਹੈ ਕਿ ਠੀਕ ਹੋ ਜਾਵੇਗਾ।

ਅਸੀਂ ਇਸ ਨੂੰ ਨਹੀਂ ਬਚਾ ਸਕੇ ਪਰ ਅਗਲੇ ਨੂੰ ਬਚਾ ਲਵਾਂਗੇ। ਅਸੀਂ ਲੋਕਾਂ ਦੀ ਜਾਨ ਬਚਾਉਣ ਵਿੱਚ ਬਹੁਤ ਚੰਗੇ ਹਾਂ, ਪਰ ਇਸ ਵਾਇਰਸ ਨੇ ਸਾਡੇ ਲਈ ਕਈ ਰੁਕਾਵਟਾਂ ਪੈਦਾ ਕੀਤੀਆਂ ਹੋਈਆਂ ਹਨ।

ਉਮੀਦ ਹੈ ਕਿ ਇਸ ਨਾਲ ਲੜਾਈ ਖ਼ਤਮ ਹੋ ਜਾਵੇਗੀ। ਅਸੀਂ ਇੱਕ ਅਦ੍ਰਿਸ਼ ਦੁ਼ਸ਼ਮਣ ਨਾਲ ਲੜ ਰਹੇ ਹਾਂ ਜੋ ਸਾਡੇ ਸਹਿਕਰਮੀਆਂ ਨੂੰ ਨਿਗਲ ਰਿਹਾ ਹੈ ਪਰ ਇਸ ਸਮੇਂ ਉਮੀਦ ਬਹੁਤ ਘੱਟ ਹੈ।

ਇਹ ਪੂਰੇ ਸ਼ਹਿਰ ਵਿੱਚ ਹੋ ਰਿਹਾ ਹੈ।

ਐਂਥਨੀ ਦੀ ਸ਼ਿਫਟ ''ਤੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਵਜੋਂ ਮਰਨ ਵਾਲੇ 12 ਵਿਅਕਤੀਆਂ ਵਿੱਚੋਂ ਇੱਕ ਦਾ ਵੀ ਕੋਰੋਨਾਵਾਇਰਸ ਲਈ ਟੈਸਟ ਨਹੀਂ ਹੋਇਆ ਸੀ।

ਸਿੱਟੇ ਵਜੋਂ ਉਨ੍ਹਾਂ ਦੀ ਮੌਤ ਨੂੰ ਲੰਘੇ ਐਤਵਾਰ ਨੂੰ ਨਿਊ ਯਾਰਕ ਵਿੱਚ ਅਧਿਕਾਰਤ ਤੌਰ ''ਤੇ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ 594 ਮੌਤਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=HbVNJF2Z6kE

https://www.youtube.com/watch?v=ZPLr0rSs5bg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2c66761f-8966-1b4a-9c52-e09772a03cc8'',''assetType'': ''STY'',''pageCounter'': ''punjabi.international.story.52590220.page'',''title'': ''ਨਿਊਯਾਰਕ \''ਚ ਕੋਰੋਨਾਵਾਇਰਸ: \''ਇੱਕੋ ਦਿਨ ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ\'''',''published'': ''2020-05-09T10:48:52Z'',''updated'': ''2020-05-09T10:48:52Z''});s_bbcws(''track'',''pageView'');

Related News