ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹਸਪਤਾਲ ਸਟਾਫ਼ ਨੇ ਵਿਆਹ ਕਰਾਇਆ-5 ਅਹਿਮ ਖ਼ਬਰਾਂ
Saturday, May 09, 2020 - 08:02 AM (IST)


ਇੱਕ ਅਜਿਹੇ ਮਰੀਜ਼ ਦੀ ਕਹਾਣੀ ਜਿਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਕੁਝ ਘੰਟਿਆਂ ਵਿੱਚ ਆਪਣੀ 15 ਸਾਲਾਂ ਤੋਂ ਮੰਗੇਤਰ ਰਹੀ ਕੁੜੀ ਨਾਲ ਹਸਪਤਾਲ ਵਿੱਚ ਵਿਆਹ ਰਚਾਇਆ।
ਜਿਸ ਨਾਲ ਉਹ ਕਦੇ ਸਮੇਂ ਦੀ ਘਾਟ ਜਾਂ ਕਦੇ ਪੈਸੇ ਦੀ ਘਾਟ ਕਰਕੇ ਵਿਆਹ ਨਹੀਂ ਸੀ ਕਰ ਪਾਇਆ।
ਜ਼ਿੰਦਗੀ ਕੋਈ ਨਾ ਕੋਈ ਸੰਘਰਸ਼ ਉਸ ਦੇ ਰਾਹ ਵਿੱਚ ਖੜਾ ਕਰਦੀ ਰਹੀ।
ਇਹ ਪਿਆਰ ਅਤੇ ਮੌਤ ਦੇ ਵਿਚਕਾਰ ਦੀ ਇੱਕ ਕਹਾਣੀ ਸੀ, ਪਰ ਇਹ ਇੱਕ ਬਹੁਤ ਹੀ ਖ਼ੂਬਸੂਰਤ ਚੀਜ਼ ਬਣ ਕੇ ਉਭਰੀ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਸਾਨੂੰ ਟੈਲੀਫੋਨ ਨੇ ਚਿੱਠੀਆਂ ਭੁਲਾ ਦਿੱਤੀਆਂ ਤਾਂ ਕੀ ਕੋਰੋਨਾਵਾਇਰਸ ਸਾਨੂੰ ਹੱਥ ਮਿਲਾਉਣਾ ਭੁਲਾ ਦੇਵੇਗਾ

ਹੱਥ ਦੋ ਅਜਨਬੀ ਵੀ ਮਿਲਾ ਲੈਂਦੇ ਹਨ, ਜਿਨ੍ਹਾਂ ਨੇ ਸ਼ਾਇਦ ਕਦੇ ਮੁੜ ਨਾ ਮਿਲਣਾ ਹੋਵੇ ਤੇ ਕਿਸੇ ਵੱਡੇ ਸਮਝੌਤੇ ਦੇ ਪੂਰ ਚੜ੍ਹਨ ''ਤੇ ਵੀ ਦੋਵੇਂ ਧਿਰਾਂ ਹੱਥ ਹੀ ਮਿਲਾਉਂਦੀਆਂ ਹਨ।
ਹੱਥ ਮਿਲਾਉਣਾ ਸ਼ਿਸ਼ਟਾਚਾਰ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।
ਕੋਰੋਨਾਵਾਇਰਸ ਤੋਂ ਬਾਅਦ ਹੱਥ ਮਿਲਾਉਣ ਦੀ ਪਿਰਤ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
ਡਾ਼ ਐਨਥਨੀ ਫਾਊਚੀ ਵ੍ਹਾਈਟ ਹਾਊਸ ਦੀ ਕੋਰੋਨਾਵਾਇਰਸ ਨਾਲ ਲੜਾਈ ਲਈ ਬਣਾਈ ਗਈ ਟਾਸਕ ਫੋਰਸ ਦੇ ਮੈਂਬਰ ਹਨ। ਉਨ੍ਹਾਂ ਨੇ ਅਪ੍ਰੈਲ ਵਿੱਚ ਕਿਹਾ ਸੀ, "ਮੈਨੂੰ ਨਹੀਂ ਲਗਦਾ ਕਿ ਅਸੀਂ ਮੁੜ ਕੇ ਹੱਥ ਮਿਲਾਵਾਂਗੇ।"
ਉਨ੍ਹਾਂ ਨੇ ਅਜਿਹਾ ਕਿਉਂ ਕਿਹਾ ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।
ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ ਕਰ ਰਹੀ ਹੈ

ਕੈਂਸਰ ਪੀੜਤ ਰਮਾ ਸਾਹੁ ਨੂੰ ਭਾਰਤ ਸਰਕਾਰ ਇੱਕ "ਕੋਰੋਨਾ ਯੋਧਾ" ਕਹਿੰਦੀ ਹੈ। ਰਮਾ ਇੱਕਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ।
ਉਸਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਸਾਰਾ ਦਿਨ ਡਾਇਪਰ ਪਹਿਨਦੀ ਹੈ।
ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਕੰਮ ਕਰਦੀ ਹਾਂ, ਮੈਂ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਭੁੱਲ ਜਾਂਦੀ ਹਾਂ। ਮਨ ਹਮੇਸ਼ਾਂ ਕੰਮ ''ਤੇ ਹੁੰਦਾ ਹੈ।"
ਉਹ ਇਸ ਤੱਪਦੀ ਗਰਮੀ ਵਿੱਚ 201 ਘਰ ਪੂਰੇ ਕਰਨ ਲਈ ਤੇਜ਼ ਰਫ਼ਤਾਰ ਨਾਲ ਚਲਦੀ ਹੈ। ਸੂਬੇ ਵਿੱਚ ਗਰਮੀ ਦਾ ਔਸਤਨ ਤਾਪਮਾਨ 40 ਸੈਲਸਿਅਸ ਨੂੰ ਛੂਹ ਜਾਂਦਾ ਹੈ ।
ਰਮਾ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

- ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
''ਰਾਮ ਤੇ ਰਹੀਮ ਦਾ ਨਾਂਅ ਲੈਣ ਵਾਲਿਓ ਆਪਣੇ ਮਾਲਕ ਤੋਂ ਨਾ ਡਰੋ ਪਰ ਕੁੱਝ ਦਿਨ ਕੋਰੋਨਾ ਤੋਂ ਹੀ ਡਰ ਜਾਵੋ''
https://www.youtube.com/watch?v=lNI81JZsJJg
ਪਿਛਲੇ ਹਫ਼ਤੇ ਸੋਸ਼ਲ ਮੀਡੀਆ ''ਤੇ ਇੱਕ ਕਲਿੱਪ ਵੇਖਿਆ, ਦਿਲ ਕੰਬ ਜਿਹਾ ਗਿਆ।
ਇੰਡੀਆ ਦੇ ਇੱਕ ਮਿਡਲ ਕਲਾਸ ਮੁਹੱਲੇ ''ਚ ਆਪਣੇ ਬੱਚੇ ਨੂੰ ਨਾਲ ਲੈ ਕੇ ਇੱਕ ਰੇਹੜੀ ਵਾਲਾ ਸਬਜ਼ੀ ਵੇਚ ਰਿਹਾ ਹੈ। ਉਸ ਕੋਲੋਂ ਕੁੱਝ ਸੰਘੀ ਉਸ ਦਾ ਨਾਂਅ ਪੁੱਛਦੇ ਹਨ।
ਇਸ ਲਈ ਆਪਣੀ ਜਾਨ ਬਚਾਉਣ ਦੇ ਲਈ ਆਪਣਾ ਨਾਂਅ ਹਿੰਦੂ ਦੱਸਦਾ ਪਿਆ ਹੈ।
ਪਾਕਿਸਤਾਨ ''ਚ ਤਾਂ ਕਾਦੀਆਨੀ ਇੰਨ੍ਹੇ ਜੋਗੇ ਵੀ ਨਹੀਂ ਕਿ ਕਹਿ ਲੈਣ ਕਿ ਅਸੀਂ ਅਹਿਮਦੀ ਹਾਂ ਸਾਨੂੰ ਕਾਦੀਆਨੀ ਨਾ ਕਹੋ। ਉਨ੍ਹਾਂ ਨੇ ਇਹ ਨਹੀਂ ਪੁੱਛਿਆ ਕਿ ਬਈ ਆਖਰ ਅਸੀਂ ਜੇ ਅਕਲੀਅਤ ਵੀ ਨਹੀਂ ਤਾਂ ਫਿਰ ਅਸੀਂ ਹਾਂ ਕੀ?
ਦੋਵਾਂ ਦੇਸਾਂ ਵਿੱਚ ਧਰਮ ਦੇ ਨਾਮ ’ਤੇ ਕੱਟੜਤਾ ਤੇ ਵਖਰੇਵਿਆਂ ਤੇ ਹਿੰਸਾ ਬਾਰੇ ਪਾਕਿਸਤਾਨ ਤੋਂ ਉੱਘੇ ਲੇਖਕ ਅਤੇ ਪੱਤਰਕਾਰ ਮੁੰਹਮਦ ਹਨੀਫ਼ ਦਾ ਨਜ਼ਰੀਆ ਪੜ੍ਹਨ ਲਈ ਕਲਿੱਕ ਕਰੋ।
ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦਾ ਮਤਲਬ ਸੌਖੀ ਭਾਸ਼ਾ ਵਿੱਚ ਸਮਝੋ

ਕੋਰੋਨਾਵਾਇਰਸ ਦੇ ਫੈਲਣ ਮਗਰੋਂ ਕਈ ਨਵੇਂ ਸ਼ਬਦ ਸਾਡੇ ਸਾਹਮਣੇ ਆਏ ਜੋ ਅਸੀਂ ਪਹਿਲਾਂ ਕਦੇ ਨਹੀਂ ਸੁਣੇ ਜਾਂ ਬਹੁਤ ਘੱਟ ਸੁਣੇ।
ਇਨ੍ਹਾਂ ਵਿੱਚੋਂ ਕਈ ਨਵੇਂ ਸ਼ਬਦ ਸੁਣਨ ਵਿੱਚ ਔਖੇ ਤਾਂ ਲੱਗਦੇ ਹੀ ਹਨ, ਜਿਵੇਂ ਕੋਰੋਨਾਵਾਇਰਸ, ਵਾਇਰਸ, ਕੋਵਿਡ-19, ਸਾਰਸ ਆਦਿ ਅਤੇ ਇਸ ਨਾਲ ਹੀ ਇਹ ਬਿਮਾਰੀ ਨਾਲ ਜੁੜਿਆ ਡਰ ਵੀ ਵਧਾ ਦਿੰਦੇ ਹਨ।
ਅਜਿਹੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦੇ ਅਰਥ ਪਤਾ ਹੋਣ, ਤੇ ਹੀ ਜਾਣਨ ਲਈ ਕਲਿੱਕ ਕਰੋ।

- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ


ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1dd30418-69ea-4155-9a97-06c36fd323e0'',''assetType'': ''STY'',''pageCounter'': ''punjabi.india.story.52596803.page'',''title'': ''ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹਸਪਤਾਲ ਸਟਾਫ਼ ਨੇ ਵਿਆਹ ਕਰਾਇਆ-5 ਅਹਿਮ ਖ਼ਬਰਾਂ'',''published'': ''2020-05-09T02:23:06Z'',''updated'': ''2020-05-09T02:23:06Z''});s_bbcws(''track'',''pageView'');