ਕੋਰੋਨਾਵਾਇਰਸ ਦੇ ਦੌਰ ''''ਚ ਹਨੀਫ਼ ਦੀ ਟਿੱਪਣੀ: ''''ਰਾਮ ਤੇ ਰਹੀਮ ਦਾ ਨਾਂਅ ਲੈਣ ਵਾਲਿਓ ਆਪਣੇ ਮਾਲਕ ਤੋਂ ਨਾ ਡਰੋ ਪਰ ਕੁੱਝ ਦਿਨ ਕੋਰੋਨਾ ਤੋਂ ਹੀ ਡਰ ਜਾਵੋ''''
Friday, May 08, 2020 - 10:32 AM (IST)


ਪਿਛਲੇ ਹਫ਼ਤੇ ਸੋਸ਼ਲ ਮੀਡੀਆ ''ਤੇ ਇੱਕ ਕਲਿੱਪ ਵੇਖਿਆ, ਦਿਲ ਕੰਬ ਜਿਹਾ ਗਿਆ।
ਇੰਡੀਆ ਦੇ ਇੱਕ ਮਿਡਲ ਕਲਾਸ ਮੁਹੱਲੇ ''ਚ ਆਪਣੇ ਬੱਚੇ ਨੂੰ ਨਾਲ ਲੈ ਕੇ ਇੱਕ ਰੇਹੜੀ ਵਾਲਾ ਸਬਜ਼ੀ ਵੇਚ ਰਿਹਾ ਹੈ। ਉਸ ਕੋਲੋਂ ਕੁੱਝ ਸੰਘੀ ਉਸ ਦਾ ਨਾਂਅ ਪੁੱਛਦੇ ਹਨ।
ਸਬਜ਼ੀ ਵਾਲੇ ਦੇ ਨਾਲ ਕਿਉਂਕਿ ਉਸ ਦਾ ਬੱਚਾ ਵੀ ਹੈ। ਇਸ ਲਈ ਆਪਣੀ ਜਾਨ ਬਚਾਉਣ ਦੇ ਲਈ ਆਪਣਾ ਨਾਂਅ ਹਿੰਦੂ ਦੱਸਦਾ ਪਿਆ ਹੈ। ਪੁੱਤਰ ਦੇ ਸਾਹਮਣੇ ਬੇਇਜ਼ਤ ਹੁੰਦਾ ਹੈ ਅਤੇ ਫਿਰ ਜਾਨ ਬਚਾ ਕੇ ਨਿਕਲ ਜਾਂਦਾ ਹੈ।
ਦਿਲ ਇਸ ਲਈ ਕੰਬਿਆ ਕਿ ਜਦੋਂ ਜ਼ਿੰਦਾ ਰਹਿਣ ਲਈ, ਰੋਟੀ ਕਮਾਉਣ ਲਈ ਬੰਦੇ ਨੂੰ ਆਪਣਾ ਨਾਂਅ, ਆਪਣਾ ਮਜ਼ਹਬ ਲੁਕਾਉਣਾ ਪਵੇ ਤਾਂ ਇਸ ਦਾ ਇਹ ਮਤਲਬ ਹੈ ਕਿ ਮੁਆਸ਼ਰਾ (ਸਮਾਜ) ਵਹਿਸ਼ੀ ਹੋ ਚੁੱਕਾ ਹੈ। ਜਿਵੇਂ ਵੰਡ ਦੇ ਟਾਈਮ ਹੋਇਆ ਸੀ।

- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਜਦੋਂ ਸਦੀਆਂ ਤੋਂ ਇੱਕੋ ਪਿੰਡ ''ਚ ਰਹਿਣ ਵਾਲਿਆਂ ਨੇ ਰਾਤੋ-ਰਾਤ ਇੱਕ-ਦੂਜੇ ਦੇ ਬੱਚੇ ਖੋਹ ਛੱਡੇ ਸਨ। ਜਦੋਂ ਮੱਝਾਂ-ਗਾਵਾਂ ਵੀ ਇਨਸਾਨਾਂ ਨੂੰ ਵੇਖ ਕੇ ਡਰਦੀਆਂ ਸਨ।
ਬਈ ਪੁੱਛਦੀਆਂ ਸਨ ਕਿ ਤੁਸੀਂ ਸਾਨੂੰ ਹੈਵਾਨ ਆਖਦੇ ਹੋ? ਇਨਸਾਨ ਇੰਝ ਦੇ ਹੁੰਦੇ ਹਨ?
ਇੰਡੀਆ ਵੱਲ ਝਾਤੀ ਪਾ ਕੇ ਮੈਂ ਘਰ ਵੱਲ ਪਰਤਿਆ। ਰਮਜ਼ਾਨ ਦਾ ਮਹੀਨਾ ਹੈ। ਕੋਰੋਨਾ ਦੇ ਬਾਵਜ਼ੂਦ ਲੋਕ ਇਬਾਦਤਾਂ ਕਰ ਰਹੇ ਹਨ, ਖੈਰਾਤ ਵੀ ਕਰ ਰਹੇ ਹਨ।
https://www.youtube.com/watch?v=lNI81JZsJJg
ਪਰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ''ਤੇ ਟੌਪ ਟ੍ਰੈਂਡ ਚੱਲਦਾ ਪਿਆ ਹੈ ਕਿ ਬਈ ਕਾਦੀਆਨੀ ਕਾਫ਼ਰ। ਬਈ ਕਾਦੀਆਨੀ ਤਾਂ 45 ਵਰ੍ਹੇ ਪਹਿਲਾਂ ਹੀ ਪਾਰਲੀਮੈਂਟ ਨੇ ਕਹਿ ਛੱਡਿਆ ਸੀ ਕਿ ਬਈ ਕਾਫ਼ਰ ਹਨ, ਹੁਣ ਕਿਉਂ?
ਫਿਰ ਇੱਕ ਹੋਰ ਟ੍ਰੈਂਡ ਤੁਰਿਆ ਕਿ ਕਾਦੀਆਨੀ ਦੁਨੀਆਂ ਦੇ ਬੱਦਤਰੀਨ ਕਾਫ਼ਰ ਹਨ। ਇਹ ਵੀ ਫ਼ੈਸਲਾ ਅਸੀਂ ਕਾਨੂੰਨ ਬਣਾ ਕੇ ਕੋਈ ਪੰਜੀ ਕੁ ਸਾਲ ਪਹਿਲਾਂ ਕਰ ਛੱਡਿਆ ਸੀ।
ਇਸ ਤੋਂ ਬਾਅਦ ਫਿਰ ਇਕ ਟ੍ਰੈਂਡ ਚੱਲਿਆ ਕਿ ਕਾਦੀਆਨੀ ਕਾਫ਼ਰ ਤਾਂ ਨਹੀਂ ਪਰ ਅਕਲੀਅਤ ਕੋਈ ਨਹੀਂ।
ਪਾਕਿਸਤਾਨ ''ਚ ਤਾਂ ਕਾਦੀਆਨੀ ਇੰਨ੍ਹੇ ਜੋਗੇ ਵੀ ਨਹੀਂ ਕਿ ਕਹਿ ਲੈਣ ਕਿ ਅਸੀਂ ਅਹਿਮਦੀ ਹਾਂ ਸਾਨੂੰ ਕਾਦੀਆਨੀ ਨਾ ਕਹੋ। ਉਨ੍ਹਾਂ ਨੇ ਇਹ ਨਹੀਂ ਪੁੱਛਿਆ ਕਿ ਬਈ ਆਖਰ ਅਸੀਂ ਜੇ ਅਕਲੀਅਤ ਵੀ ਨਹੀਂ ਤਾਂ ਫਿਰ ਅਸੀਂ ਹਾਂ ਕੀ?

ਅੱਗੇ ਨਵਾਂ ਟ੍ਰੈਂਡ ਤੁਰ ਪਿਆ ਕਿ ਕਾਦੀਆਨੀ ਗੱਦਾਰ ਹਨ। ਇਮਰਾਨ ਖ਼ਾਨ ਦੇ ਜਿਗਰੀ ਯਾਰ ਵਜ਼ੀਰ ਨੇ ਵੀ ਨਾਅਰਾ ਲਗਾ ਛੱਡਿਆ ਬਈ ਸਿਰ ਤਨ ਸੇ ਜੁਦਾ, ਸਿਰ ਤਨ ਸੇ ਜੁਦਾ।
ਮੈਂ ਕਿਹਾ ਠੀਕ ਹੋ ਗਿਆ। ਉਧਰ ਹਿੰਦੁਸਤਾਨ ''ਚ ਪਹਿਲਾਂ ਮੁਸਲਮਾਨ ਮਸ਼ਕੂਕ ਸਨ ਹੁਣ ਗੱਦਾਰ ਹਨ।
ਭਾਵੇਂ ਵਿਚਾਰਾ ਛਾਬੜੀ ਲਗਾ ਕੇ ਨਾਂਅ ਬਦਲ ਕੇ ਸਬਜ਼ੀ ਹੀ ਵੇਚ ਰਿਹਾ ਹੋਵੇ। ਇੱਥੇ ਪਹਿਲਾਂ ਅਹਿਮਦੀ ਕਾਫ਼ਰ ਸਨ ਫਿਰ ਬੱਦਤਰੀਨ ਕਾਫ਼ਰ ਹੋਏ ਤੇ ਹੁਣ ਗੱਦਾਰ ਹੋ ਗਏ।
ਉੱਥੇ ਇੰਡੀਆ ''ਚ ਮੁਸਲਮਾਨ ਨੂੰ ਕੋਈ ਘਰ ਕਿਰਾਏ ''ਤੇ ਨਹੀਂ ਦਿੰਦਾ। ਇੱਥੇ ਮਾਰਕਿਟਾਂ ਦੇ ਬਾਹਰ ਅਸੀਂ ਬੋਰਡ ਲਗਾ ਛੱਡੇ ਹਨ ਕਿ ਬਈ ਕੁੱਤਿਆਂ ਅਤੇ ਕਾਦੀਆਨੀਆਂ ਦਾ ਦਾਖਲਾ ਮਨਾ ਹੈ।
ਬਚਪਨ ''ਚ ਸਕੂਲ ''ਚ ਪੜ੍ਹਾਇਆ ਗਿਆ ਸੀ ਬਈ ਹਿੰਦੁਸਤਾਨ ''ਚ ਇਸਲਾਮ ਇਸ ਲਈ ਫੈਲਿਆ ਕਿਉਂਕਿ ਹਿੰਦੂ ਬਹੁਤ ਹੀ ਕੱਟੜ ਮਜ਼ਹਬ, ਜਾਤ-ਪਾਤ ਦੇ ਮਸਲੇ ਹਨ।
ਮੁਸਲਮਾਨ ਖੁੱਲ੍ਹੇ-ਡੁੱਲ੍ਹੇ ਸਨ, ਕਲਮਾਂ ਪੜ੍ਹ ਲਓ, ਸਭ ਬਰਾਬਰ। ਕਵਾਲੀਆਂ ਸੁਣੋ, ਉਮਰੇ ਕਰੋ। ਇੱਕ ਇਨਸਾਨ ਦਾ ਕਾਤਲ ਪੂਰੀ ਦੁਨੀਆਂ ਦਾ ਕਾਤਲ ਹੈ। ਕੁੱਤਾ ਵੀ ਭੁੱਖਾ ਮਰੇ ਤਾਂ ਖਲੀਫਾ ਵੀ ਜ਼ਿੰਮੇਵਾਰ….ਵਗੈਰਾ-ਵਗੈਰਾ…।
ਅਲਾਮਾ ਇਕਬਾਲ ਦਾ ਇੱਕ ਸ਼ੇਅਰ ਵੀ ਯਾਦ ਆਇਆ- ਵਜ੍ਹਾ ਮੈਂ ਤੁੰਮ ਹੋ ਨਿਸ਼ਾਰਾ-ਏ-ਤਮਦੂਦ ਹਮੂਦ, ਯੇ ਮੁਸਲਮਾਨ ਹੈਂ ਜਿਨੇਂ ਦੇਖ ਕੇ ਸ਼ਰਮਾਏ ਜ਼ਹੂਦ।

- ਕੋਰੋਨਾਵਾਇਰਸ ਤੋਂ ਬਾਅਦ ਨੇਕ-ਭਾਵਨਾਵਾਂ ਨਾਲ ਦੁਨੀਆਂ ਵਧੀਆ ਕਿਵੇਂ ਬਣ ਸਕਦੀ ਹੈ
- ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੁਆਰੰਟੀਨ ਹੋਏ ਲੋਕਾਂ ਦਾ ਦਰਦ- ''ਗੁਆਂਢੀ ਤਾਂ ਸਤ ਸ੍ਰੀ ਅਕਾਲ ਜਾਂ ਸਲਾਮ-ਨਮਸਤੇ ਕਹਿਣੋ ਵੀ ਹੱਟ ਗਏ''
ਫਿਰ ਮੁਸਲਮਾਨ ਲਈ ਸਭ ਤੋਂ ਵੱਡਾ ਤਾਅਨਾ ਇਹੀ ਸੀ ਕਿ ਬਈ ਮੁਸਲਮਾਨ ਹੋ ਕੇ ਹਿੰਦੂਆਂ ਵਾਲੀਆਂ ਚਵਲਾਂ ਮਾਰ ਰਿਹਾ ਹੈ। ਹਿੰਦੂ ਵੀ ਇਹੀ ਆਖਦੇ ਹੋਣਗੇ ਬਈ ਅਸੀਂ ਇੰਨ੍ਹਾਂ ਮੁਸਲਮਾਨਾਂ ਵਰਗੇ ਨਹੀਂ।
ਹੁਣ ਇੱਥੇ ਬੈਠੇ ਸਿਰ ਤਨ ਸੇ ਜੁਦਾ ਦਾ ਨਾਅਰਾ ਲਗਾਉਣ ਵਾਲੇ ਤੇ ਉੱਥੇ ਬੈਠੇ ਸਬਜ਼ੀ ਵਾਲੇ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ''ਚ ਕੋਈ ਫਰਕ ਬਾਕੀ ਨਹੀਂ ਰਹਿ ਗਿਆ।
ਬੰਦਾ ਪੁੱਛੇ ਬਈ ਤੁਸੀਂ ਮੁਸਲਮਾਨ ਹੋ ਕੇ ਕੱਟੜ ਹਿੰਦੂਆਂ ਵਾਲੀਆਂ ਹੀ ਹਰਕਤਾਂ ਕਰਨੀਆਂ ਸਨ ਤਾਂ ਲੋੜ ਕੀ ਸੀ ਮੁਸਲਮਾਨ ਹੋਣ ਦੀ।

ਹਿੰਦੂ ਸੰਘੀਆਂ ਕੋਲੋਂ ਪੁੱਛੇ ਬਈ ਤੁਸੀਂ ਕੱਟੜ ਮੁਸਲਮਾਨਾਂ ਵਾਲੇ ਕੰਮ ਹੀ ਕਰਨੇ ਹਨ ਤਾਂ ਫਿਰ ਭਾਵੇਂ ਇਸਲਾਮ ਦੇ ਦਾਇਰੇ ''ਚ ਹੀ ਆ ਜਾਓ ਤੇ ਆਪਣਾ ਕੰਮ ਜਾਰੀ ਰੱਖੋ ਤੇ ਜਿਹੜੇ ਬਜ਼ੁਰਗ ਸਾਨੂੰ ਕਹਿੰਦੇ ਆਏ ਹਨ ਕਿ ਰਾਮ-ਰਹੀਮ ਦਾ ਰੌਲਾ ਕੀ, ਉਨ੍ਹਾਂ ਨੂੰ ਹੱਥ ਬੰਨ੍ਹ ਕੇ ਅਰਜ਼ ਹੈ ਬਈ ਅਸੀਂ ਨਾ ਰਾਮ ਕੋਲੋਂ ਡਰੇ ਹਾਂ ਅਤੇ ਨਾ ਹੀ ਸਾਨੂੰ ਰਹੀਮ ਦੀ ਗੱਲ ਸਮਝ ਆਈ ਹੈ।
ਰਾਮ ਤੇ ਰਹੀਮ ਦਾ ਨਾਂਅ ਲੈਣ ਵਾਲਿਓ ਆਪਣੇ ਮਾਲਕ ਤੋਂ ਨਾ ਡਰੋ ਪਰ ਕੁੱਝ ਦਿਨ ਕੋਰੋਨਾ ਤੋਂ ਹੀ ਡਰ ਜਾਵੋ।
ਰੱਬ ਰਾਖਾ


ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=usEXuI4QbLY
https://www.youtube.com/watch?v=lMT_MOH8vVU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a69b4f3f-f917-2e47-bff1-118f0f609679'',''assetType'': ''STY'',''pageCounter'': ''punjabi.international.story.52578287.page'',''title'': ''ਕੋਰੋਨਾਵਾਇਰਸ ਦੇ ਦੌਰ \''ਚ ਹਨੀਫ਼ ਦੀ ਟਿੱਪਣੀ: \''ਰਾਮ ਤੇ ਰਹੀਮ ਦਾ ਨਾਂਅ ਲੈਣ ਵਾਲਿਓ ਆਪਣੇ ਮਾਲਕ ਤੋਂ ਨਾ ਡਰੋ ਪਰ ਕੁੱਝ ਦਿਨ ਕੋਰੋਨਾ ਤੋਂ ਹੀ ਡਰ ਜਾਵੋ\'''',''author'': ''ਮੁਹੰਮਦ ਹਨੀਫ਼'',''published'': ''2020-05-08T04:51:29Z'',''updated'': ''2020-05-08T04:51:29Z''});s_bbcws(''track'',''pageView'');