ਕੋਰੋਨਾਵਾਇਰਸ ਅਤੇ ਇਲਾਜ ਦੇ ਤਰੀਕੇ: ਕੀ ਹਰ 15 ਮਿੰਟ ਬਾਅਦ ਪਾਣੀ ਪੀਣ ਨਾਲ ਜਾਂ ਲਸਣ ਖਾਣ ਨਾਲ ਬਚਿਆ ਜਾ ਸਕਦਾ ਹੈ- 5 ਅਹਿਮ ਖ਼ਬਰਾਂ
Friday, May 08, 2020 - 07:32 AM (IST)


ਫੇਸਬੁੱਕ ''ਤੇ ਇੱਕ ਜਪਾਨੀ ਡਾਕਟਰ ਦੇ ਹਵਾਲੇ ਨਾਲ ਇੱਕ ਸਲਾਹ ਦਿੱਤੀ ਗਈ ਕਿ ਹਰ 15 ਮਿੰਟ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਾਡੇ ਮੂੰਹ ਰਾਹੀਂ ਦਾਖ਼ਲ ਹੋਇਆ ਵਾਇਰਸ ਬਾਹਰ ਨਿਕਲ ਜਾਵੇਗਾ।
ਇਸ ਸਲਾਹ ਨੂੰ 2,50,000 ਵਾਰ ਤੋਂ ਵੀ ਵੱਧ ਸਾਂਝਾ ਕੀਤਾ ਗਿਆ ਹੈ।
- ਕੋਰੋਨਾਵਾਇਰਸ ਸਬੰਧਤ 8 ਮਈ ਦੇ LIVE ਅਪਡੇਟ ਲਈ ਕਲਿਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਟਰੂਡੀ ਲੈਂਗ ਦਾ ਕਹਿਣਾ ਹੈ ਕਿ ਅਜਿਹਾ ਕੋਈ ਢੰਗ ਨਹੀਂ ਹੈ ਕਿ ਤੁਸੀਂ ਪਾਣੀ ਪੀ ਕੇ ਸਾਹ ਰਾਹੀਂ ਦਾਖ਼ਲ ਹੋਇਆ ਵਾਇਰਸ ਸਰੀਰ ਵਿੱਚੋਂ ਬਾਹਰ ਕਰ ਸਕੋ ਤੇ ਮਾਰ ਸਕੋ।
ਕੋਰੋਨਾਵਾਇਰਸ ਵਰਗੀਆਂ ਲਾਗਾਂ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਸਾਡੀ ਸਾਹ ਪ੍ਰਣਾਲੀ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦੀਆਂ ਹਨ। ਕੁਝ ਮਾਤਰਾ ਮੂੰਹ ਰਾਹੀਂ ਵੀ ਸਰੀਰ ਵਿੱਚ ਦਾਖ਼ਲ ਹੋ ਸਕਦੀ ਹੈ।
ਇਲਾਜ ਲਈ ਹੋਰ ਕਿਹੜੇ ਉਪਾਅ ਅਤੇ ਦਾਅਵੇ ਕੀਤੇ ਗਏ, ਪੜ੍ਹਨ ਲਈ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਕੋਰੋਨਾਵਾਇਰਸ: ਅਮਰੀਕਾ ਵਿੱਚ ਰਹਿ ਰਹੇ ਚੀਨੀ ਖੋਜਾਰਥੀ ਦੇ ਕਤਲ ਦੀਆਂ ਕਹਾਣੀਆਂ
ਅਮਰੀਕਾ ਵਿਚ ਕੋਰੋਨਾਵਾਇਰਸ ''ਤੇ ਕੰਮ ਕਰ ਰਹੇ ਇੱਕ ਚੀਨੀ ਖੋਜਾਰਥੀ ਦੀ ਮੌਤ ਬਾਰੇ ਪੂਰੀ ਦੁਨੀਆਂ ਵਿਚ ''ਸਾਜ਼ਿਸ਼ ਦੀਆਂ ਕਹਾਣੀਆਂ'' ਬਣਾਈਆਂ ਜਾ ਰਹੀਆਂ ਹਨ।
37 ਸਾਲਾ ਬਿੰਗ ਲੀ ਦੀ ਲਾਸ਼ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਮਿਲੀ। ਉਹ ਪਿਟਸਬਰਗ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਸਨ।
ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਉਹ ਕੋਵਿਡ -19 ਬਾਰੇ ''ਮਹੱਤਵਪੂਰਣ ਖੋਜ'' ਦੇ ਨੇੜੇ ਪਹੁੰਚ ਗਏ ਸਨ।
ਇਸ ਤੋਂ ਬਾਅਦ ਉਨ੍ਹਾਂ ਦੇ ਕਤਲ ਦੀ ਖ਼ਬਰ ਆਨਲਾਈਨ ਮੀਡੀਆ ਰਾਹੀਂ ਸਾਹਮਣੇ ਆਈ।ਪੂਰਾ ਪੜ੍ਹਨ ਲਈ ਕਲਿਕ ਕਰੋ।
ਪੰਜਾਬ ''ਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਯੋਜਨਾ ਕਿਉਂ ਬਣਾਈ ਗਈ?
ਪੰਜਾਬ ਸਰਕਾਰ ਨੇ ਵੀਰਵਾਰ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਹੈ। ਅਤੇ ਸ਼ਰਾਬ ਦੀ ਹੋਮ ਡਿਲੀਵਰੀ ਵੀ ਹੋਵੇਗੀ।
https://www.youtube.com/watch?v=OlQoQepbEBA
ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ, ਕੇਵਲ ਉਨ੍ਹਾਂ ਥਾਵਾਂ ਨੂੰ ਛੱਡ ਕੇ ਜਿੱਥੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਂ ਭਾਰਤ ਸਰਕਾਰ ਦੀਆਂ ਗਾਈਡਲਾਈਂਜ਼ ਵਿੱਚ ਦੁਕਾਨਾਂ ਖੋਲ੍ਹਣ ਦੀ ਪਾਬੰਦੀ ਹੋਵੇ, ਬਾਕੀ ਸਾਰੀਆਂ ਥਾਵਾਂ ’ਤੇ ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਹਾਲਾਂਕਿ ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ ਪੀਣ ਵਾਲਿਆਂ ਦੀ ਤਲਬ ਲਈ ਹੀ ਨਹੀਂ ਸਗੋਂ ਸੂਬਿਆਂ ਦੀ ਮਾਲੀ ਸਿਹਤ ਲਈ ਵੀ ਜ਼ਰੂਰੀ ਦੱਸਿਆ ਜਾ ਰਿਹਾ ਹੈ।
ਸੂਬਿਆਂ ਨੂੰ ਵੱਡਾ ਹਿੱਸਾ ਤਾਂ GST ਜਾਂ ਸੇਲਜ਼ ਟੈਕਸ/VAT ਤੋਂ ਆਉਂਦਾ ਹੈ ਜੋ ਕਿ ਜ਼ਿਆਦਾਤਰ ਹਰ ਚੀਜ਼ ਉੱਤੇ ਲਗਦਾ ਹੈ।
ਸ਼ਰਾਬ ‘ਤੇ ਅਤੇ ਇਸ ਨਾਲ ਜੁੜੇ ਧੰਦਿਆਂ ਉੱਤੇ ਲਗਣ ਵਾਲੀ ਐਕਸਾਈਜ਼ ਡਿਊਟੀ ਸੂਬਿਆਂ ਵਿੱਚ ਸਟੇਟ ਦੇ ਆਪਣੇ ਟੈਕਸ ਰੈਵੇਨਿਊ ਵਿੱਚ GST ਤੋਂ ਬਾਅਦ ਦੂਜਾ ਜਾਂ ਤੀਜਾ ਸਭ ਤੋਂ ਵੱਡਾ ਹਿੱਸਾ ਬਣਦੀ ਹੈ।
ਪੂਰੀ ਜਾਣਕਾਰੀ ਲਈ ਕਲਿਕ ਕਰੋ।

- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ’ਤੇ 29 ਸਾਲ ਪੁਰਾਣੇ ਅਗਵਾ ਕਰਨ ਦੇ ਮਾਮਲੇ ’ਚ FIR ਦਰਜ

ਮੁਹਾਲੀ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਕੇਸ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋ ਜਾਣ ਦੀ ਘਟਨਾ ਮੁਤੱਲਕ ਦਰਜ ਕੀਤਾ ਗਿਆ ਹੈ।ਜਿਸ ਵੇਲੇ ਮੁਲਤਾਨੀ ਲਾਪਤਾ ਹੋਏ ਸਨ, ਉਸ ਸਮੇਂ ਸੁਮੇਧ ਸੈਣੀ ਹੀ ਚੰਡੀਗੜ੍ਹ ਦੇ ਐੱਸਐੱਸਪੀ ਹੋਇਆ ਕਰਦੇ ਸਨ।
ਪੁਲਿਸ ਵੱਲੋਂ ਸੈਣੀ ਖ਼ਿਲਾਫ਼ ਦਰਜ ਹੋਏ ਇਸ ਮਾਮਲੇ ਵਿੱਚ ਇਲਜ਼ਾਮ ਕਤਲ ਕਰਨ ਲਈ ਅਗਵਾਹ ਕਰਨ ਦੇ ਹਨ।
ਇਸ ਤੋਂ ਇਲਾਵਾ ਸਬੂਤਾਂ ਨੂੰ ਗਾਇਬ ਕਰਨਾ, ਨੁਕਸਾਨ ਪਹੁੰਚਾਉਣਾ ਅਤੇ ਜੁਰਮ ਵਿੱਚ ਸਾਥ ਦੇਣ ਦੇ ਇਲਜ਼ਾਮ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਪੂਰਾ ਮਸਲਾ ਜਾਣਨ ਲਈ ਕਲਿਕ ਕਰੋ।
ਵਿਸ਼ਾਖਾਪਟਨਮ ਵਿੱਚ ਲੀਕ ਹੋਈ ਗੈਸ ਕਿੰਨੀ ਕੁ ਖ਼ਤਰਨਾਕ ਤੇ ਕਿੱਥੇ ਹੁੰਦੀ ਹੈ ਇਸਤੇਮਾਲ

ਸਟਾਈਰੀਨ ਨਾਂ ਦੀ ਜ਼ਹਿਰੀਲੀ ਗੈਸ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਲੀਕ ਹੋਈ।
ਹਾਦਸੇ ਵਿੱਚ ਘੱਟੋ-ਘੱਟ 11 ਲੋਕਾਂ ਦੀ ਸਾਹ ਲੈਣ ਵਿਚ ਦਿਕਤ ਕਰਕੇ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ।
ਆਂਧਰ ਪ੍ਰਦੇਸ਼ ਦੀ ਸਰਕਾਰ ਨੇ ਮ੍ਰਿਤਕਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਨੇੜਲੇ ਇਲਾਕਿਆਂ ''ਚੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਪਹੁੰਚਾਇਆ ਗਿਆ ਹੈ। ਪੂਰੀ ਜਾਣਕਾਰੀ ਲਈ ਕਲਿਕ ਕਰੋ।

- ਕੋਰੋਨਾਵਾਇਰਸ ਦਾ ਇਲਾਜ: ਭਾਰਤ ਨੂੰ ਕਿਵੇਂ ਮਿਲੇਗੀ ਰੈਮਡੈਸੇਵੀਅਰ ਤੇ ਇਸ ਨੇ ਕਿੰਨੀ ਉਮੀਦ ਜਗਾਈ
- ਕੋਰੋਨਾਵਾਇਰਸ: ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ
- ਕੋਰੋਨਾਵਾਇਰਸ: ਜਾਣੋ ਕਿਹੜੇ ਜ਼ੋਨ ਵਿੱਚ ਕੀ-ਕੀ ਰਿਆਇਤਾਂ ਮਿਲ ਰਹੀਆਂ


ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a503b4b9-0dd8-48ba-a9e8-b07cfe0a5a1f'',''assetType'': ''STY'',''pageCounter'': ''punjabi.india.story.52585661.page'',''title'': ''ਕੋਰੋਨਾਵਾਇਰਸ ਅਤੇ ਇਲਾਜ ਦੇ ਤਰੀਕੇ: ਕੀ ਹਰ 15 ਮਿੰਟ ਬਾਅਦ ਪਾਣੀ ਪੀਣ ਨਾਲ ਜਾਂ ਲਸਣ ਖਾਣ ਨਾਲ ਬਚਿਆ ਜਾ ਸਕਦਾ ਹੈ- 5 ਅਹਿਮ ਖ਼ਬਰਾਂ'',''published'': ''2020-05-08T02:01:18Z'',''updated'': ''2020-05-08T02:01:18Z''});s_bbcws(''track'',''pageView'');