ਕੋਰੋਨਾਵਾਇਰਸ ਬਾਰੇ ਖੋਜ ਦੇ ਕੰਮ ’ਚ ਲੱਗੇ ਚੀਨੀ ਖੋਜਾਰਥੀ ਦੇ ਕਤਲ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ
Thursday, May 07, 2020 - 09:47 PM (IST)

ਅਮਰੀਕਾ ਵਿਚ ਕੋਰੋਨਾਵਾਇਰਸ ''ਤੇ ਕੰਮ ਕਰ ਰਹੇ ਇੱਕ ਚੀਨੀ ਖੋਜਾਰਥੀ ਦੀ ਮੌਤ ਬਾਰੇ ਪੂਰੀ ਦੁਨੀਆਂ ਵਿਚ ''ਸਾਜ਼ਿਸ਼ ਦੀਆਂ ਕਹਾਣੀਆਂ'' ਬਣਾਈਆਂ ਜਾ ਰਹੀਆਂ ਹਨ।
37 ਸਾਲਾ ਬਿੰਗ ਲੀ ਦੀ ਲਾਸ਼ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਮਿਲੀ। ਉਹ ਪਿਟਸਬਰਗ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਸਨ।

- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਉਹ ਕੋਵਿਡ -19 ਬਾਰੇ ''ਮਹੱਤਵਪੂਰਣ ਖੋਜ'' ਦੇ ਨੇੜੇ ਪਹੁੰਚ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕਤਲ ਦੀ ਖ਼ਬਰ ਆਨਲਾਈਨ ਮੀਡੀਆ ਰਾਹੀਂ ਸਾਹਮਣੇ ਆਈ।
ਬਿੰਗ ਲੀ ਦੀ ਮੌਤ ਕਿਵੇਂ ਹੋਈ?
ਇਸ ਮਾਮਲੇ ''ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਹੈ, ਇਕ ਮਾਰਿਆ ਗਿਆ ਹੈ ਅਤੇ ਦੂਜੇ ਨੇ ਖੁਦਕੁਸ਼ੀ ਕੀਤੀ ਹੈ।
ਸਥਾਨਕ ਪੁਲਿਸ ਅਨੁਸਾਰ ਪਿਟਸਬਰਗ ਵਿੱਚ ਬਿੰਗ ਲੀ ਦੇ ਸਿਰ, ਧੜ, ਬਾਂਹਾਂ ਅਤੇ ਲੱਤਾਂ ਵਿੱਚ ਗੋਲੀ ਲੱਗੀ ਸੀ। ਗੋਲੀ ਮਾਰਨ ਵਾਲੇ ਸ਼ੱਕੀ ਦੀ ਪਛਾਣ 46 ਸਾਲਾ ਸਾਫ਼ਟਵੇਅਰ ਇੰਜੀਨੀਅਰ ਹਾਉ ਗੁ ਵਜੋਂ ਹੋਈ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਉਸ ਨੇ ਆਪਣੀ ਜਾਨ ਵੀ ਲੈ ਲਈ। ਬਿੰਗ ਲੀ ਅਤੇ ਹਾਉ ਗੁ ਇਕ ਦੂਜੇ ਨੂੰ ਜਾਣਦੇ ਸਨ।

ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਕਤਲ ਅਤੇ ਫਿਰ ਖੁਦਕੁਸ਼ੀ ਦਾ ਮਾਮਲਾ ਹੈ। ਪਹਿਲਾਂ ਦੋਹਾਂ ਵਿਚਾਲੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਨੂੰ ਲੈ ਕੇ ਲੰਮੀ ਬਹਿਸ ਹੋਈ ਸੀ।
ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਇਸ ਗੱਲ ਦਾ ''''ਕੋਈ ਸਬੂਤ ਨਹੀਂ'''' ਹਨ ਕਿ ਲੀ ਦੀ ਅਜੋਕੀ ਖੋਜ ਦਾ ਉਸ ਦੇ ਕਤਲ ਨਾਲ ਕੋਈ ਲੈਣਾ ਦੇਣਾ ਹੈ।
ਕੌਣ ਸੀ ਬਿੰਗ ਲੀ?
ਲੀ ਚੀਨ ਤੋਂ ਸੀ। ਉਨ੍ਹਾਂ ਨੇ ਸਿੰਗਾਪੁਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਖੋਜ ਲਈ ਅਮਰੀਕਾ ਚਲੇ ਗਏ।
ਲੀ ਦੇ ਸਾਥੀ ਉਸ ਨੂੰ ਇੱਕ ਮਹੱਤਵਪੂਰਣ ਖੋਜਕਰਤਾ ਮੰਨਦੇ ਹਨ ਜੋ ਕੋਰੋਨਾ ਬਾਰੇ ਲਗਭਗ ''ਕਿਸੀ ਮਹੱਤਵਪੂਰਣ ਖੋਜ'' ''ਤੇ ਪਹੁੰਚ ਗਿਆ ਸੀ। ਉਨ੍ਹਾਂ ਨੇ ਲੀ ਨੂੰ ਸ਼ਰਧਾਂਜਲੀ ਦਿੱਤੀ।
ਸਾਜ਼ਿਸ਼ ਦੀਆਂ ਕਹਾਣੀਆਂ ਕੀ ਹਨ?
ਚੀਨੀ ਸੋਸ਼ਲ ਪਲੇਟਫਾਰਮ ਵੀਬੋ ਦੇ ਇੱਕ ਯੂਜ਼ਰ ਨੇ ਲਿਖਿਆ, "ਹੇ ਮੇਰੇ ਰੱਬ, ਅਜਿਹਾ ਜਾਪਦਾ ਹੈ ਕਿ ਇਹ ਮਿਸ਼ਨ ਇੰਪੋਸੀਬਲ ਦੀ ਕਹਾਣੀ ਹੈ। ਹੋ ਸਕਦਾ ਹੈ ਕਿ ਉਹ ਅਮਰੀਕਾ ਦੀ ਲੈਬ ਵਿੱਚ ਤਿਆਰ ਕੀਤੇ ਜਾ ਰਹੇ ਵਿਸ਼ਾਣੂ ਦੇ ਸਿੱਟੇ ''ਤੇ ਪਹੁੰਚ ਗਏ ਹੋਣ।"
ਕੁਝ ਦਿਨ ਪਹਿਲਾਂ, ਚੀਨੀ ਅਧਿਕਾਰੀਆਂ ਅਤੇ ਸਰਕਾਰੀ ਮੀਡੀਆ ਨੇ ਅਮਰੀਕੀ ਲੈਬ ਵਿੱਚ ਵਾਇਰਸ ਤਿਆਰ ਕਰਨ ਅਤੇ ਯੂਐੱਸ ਫ਼ੌਜ ਦੀ ਸਹਾਇਤਾ ਨਾਲ ਵੂਹਾਨ ਲਿਆਉਣ ਲਈ ਦਾ ਦਾਅਵਾ ਕੀਤਾ ਸੀ।
ਕੁਝ ਵੀਬੋ ਯੂਜ਼ਰ ਕਹਿੰਦੇ ਹਨ ਕਿ "ਇਹ ਇਤਫਾਕ ਨਹੀਂ ਜਾਪਦਾ।" ਇੱਕ ਨੇ ਲਿਖਿਆ, "ਇਹ ਇਕ ਬਹੁਤ ਹੀ ਅਸਾਧਾਰਣ ਮਾਮਲਾ ਹੈ। ਇਸ ਵਿਚ ਬਹੁਤ ਸਾਰੇ ਰਹੱਸ ਦੱਬੇ ਹੋਏ ਹਨ।"
ਬਹੁਤ ਸਾਰੇ ਹੋਰ ਯੂਜ਼ਰ ਕਹਿੰਦੇ ਹਨ ਕਿ ਲੀ ਦੇ ਚੀਨੀ ਹੋਣ ਨੇ ਉਨ੍ਹਾਂ ਨੂੰ ਅਮਰੀਕਾ ਵਿਚ ਜੋਖ਼ਮ ਵਿੱਚ ਪਾ ਦਿੱਤਾ।
ਲੀ ਨੂੰ ਉਨ੍ਹਾਂ ਦੇ ਚੀਨੀ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ, ਇਸ ਬਾਰੇ ਅਜੇ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਚੀਨ ਦੇ ਮੀਡੀਆ ਨਾਲ ਜੁੜੀ ਇਕ ਵੈੱਬਸਾਈਟ ਗਲੋਬਲ ਟਾਈਮਜ਼ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ ਹੈ ਜਿਸ ਵਿਚ ਲੀ ਦੀ ਮੌਤ ਨਾਲ ਜੁੜੀਆਂ ਕਈ ਅਟਕਲਾਂ ਲਗਾਈਆਂ ਗਈਆਂ ਹਨ।

- ਕੋਰੋਨਾਵਾਇਰਸ ਤੋਂ ਬਾਅਦ ਨੇਕ-ਭਾਵਨਾਵਾਂ ਨਾਲ ਦੁਨੀਆਂ ਵਧੀਆ ਕਿਵੇਂ ਬਣ ਸਕਦੀ ਹੈ
- ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੁਆਰੰਟੀਨ ਹੋਏ ਲੋਕਾਂ ਦਾ ਦਰਦ- ''ਗੁਆਂਢੀ ਤਾਂ ਸਤ ਸ੍ਰੀ ਅਕਾਲ ਜਾਂ ਸਲਾਮ-ਨਮਸਤੇ ਕਹਿਣੋ ਵੀ ਹੱਟ ਗਏ''
ਇਸ ਦੌਰਾਨ ਟਵਿੱਟਰ ''ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਚੀਨ ਦੀ ਭੂਮਿਕਾ ਹੋ ਸਕਦੀ ਹੈ।
ਕੋਵਿਡ -19 ਮਹਾਂਮਾਰੀ ਦੇ ਵਿਚਕਾਰ, ਵਾਇਰਸ ਅਤੇ ਇਸ ਦੀ ਸ਼ੁਰੂਆਤ ਬਾਰੇ ਕਈ ਤਰ੍ਹਾਂ ਦੀਆਂ ਸਾਜ਼ਿਸਾਂ ਅਤੇ ਸਿਧਾਂਤਾਂ ਬਾਰੇ ਆਨਲਾਈਨ ਪਲੇਟਫਾਰਮਜ਼ ''ਤੇ ਚਰਚਾ ਹੋ ਰਹੀ ਹੈ। ਕੁਝ ਅਣ-ਪ੍ਰਮਾਣਿਤ ਦਾਅਵਿਆਂ ਨੂੰ ਅਮਰੀਕਾ ਅਤੇ ਚੀਨ ਦੋਵਾਂ ਵਿੱਚ ਸਿਆਸਤਦਾਨਾਂ ਅਤੇ ਮੀਡੀਆ ਆਊਟਲੈਟਾਂ ਦੁਆਰਾ ਅੱਗੇ ਫੈਲਾਇਆ ਗਿਆ ਹੈ।


ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=usEXuI4QbLY
https://www.youtube.com/watch?v=lMT_MOH8vVU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''183e4c1b-e3ee-174c-8e09-29e7f6e1a22a'',''assetType'': ''STY'',''pageCounter'': ''punjabi.international.story.52577937.page'',''title'': ''ਕੋਰੋਨਾਵਾਇਰਸ ਬਾਰੇ ਖੋਜ ਦੇ ਕੰਮ ’ਚ ਲੱਗੇ ਚੀਨੀ ਖੋਜਾਰਥੀ ਦੇ ਕਤਲ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ'',''author'': ''ਜ਼ਾਓਇਨ ਫੇਂਗ'',''published'': ''2020-05-07T16:09:10Z'',''updated'': ''2020-05-07T16:09:10Z''});s_bbcws(''track'',''pageView'');