ਗੁਲਸ਼ਨ ਈਵਿੰਗ: ਇੰਦਰਾ ਗਾਂਧੀ ਦਾ ਲੰਬਾ ਇੰਟਰਵਿਊ ਲੈਣ ਵਾਲੀ ਤੇ ਹਰ ਵੱਡੇ ਸਿਤਾਰੇ ਨੂੰ ਨੇੜਿਓਂ ਦੇਖਣ ਵਾਲੀ ਸੰਪਾਦਕ
Thursday, May 07, 2020 - 12:32 PM (IST)

ਗੁਲਸ਼ਨ ਈਵਿੰਗ 92 ਸਾਲ ਦੀ ਸੀ ਜਦੋਂ ਉਨ੍ਹਾਂ ਦੀ ਰਿਚਮੰਡ ਵਿੱਚ ਇੱਕ ਰੈਜੀਡੈਂਸੀਅਲ ਕੇਅਰ ਵਿੱਚ ਮੌਤ ਹੋਈ। ਉਨ੍ਹਾਂ ਦੀ ਬੇਟੀ ਅੰਜਲੀ ਈਵਿੰਗ ਨੇ ਬੀਬੀਸੀ ਨੂੰ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।
ਅੰਜਲੀ ਨੇ ਦੱਸਿਆ, ''ਜਦੋਂ ਉਨ੍ਹਾਂ ਨੇ ਆਖ਼ਰੀ ਸਾਹ ਲਏ ਉਦੋਂ ਮੈਂ ਉਨ੍ਹਾਂ ਕੋਲ ਹੀ ਸੀ।'' ਐਨੀ ਉਮਰ ਦੇ ਬਾਵਜੂਦ ਗੁਲਸ਼ਨ ਨੂੰ ਪਹਿਲਾਂ ਤੋਂ ਕੋਈ ਵੀ ਬਿਮਾਰੀ ਨਹੀਂ ਸੀ।
ਈਵਿੰਗ ਭਾਰਤ ਦੀਆਂ ਦੋ ਮਸ਼ਹੂਰ ਮੈਗਜ਼ੀਨਾਂ ਦੀ ਸੰਪਾਦਕ ਰਹੀ ਸੀ। ਉਹ ਔਰਤਾਂ ਦੇ ਰਸਾਲੇ ''ਈਵਜ਼ ਵੀਕਲੀ'' ਅਤੇ ਫ਼ਿਲਮ ਮੈਗਜ਼ੀਨ ''ਸਟਾਰ ਐਂਡ ਸਟਾਈਲ'' ਦੀ 1966 ਤੋਂ 1989 ਤੱਕ ਸੰਪਾਦਕ ਰਹੀ। ਉਹ ਇੱਕ ਮਸ਼ਹੂਰ ਸੰਪਾਦਕ ਸਨ ਅਤੇ ਖੁਦ ਇੱਕ ਸੈਲੇਬ੍ਰਿਟੀ।
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਨੋਬਲ ਪੁਰਸਕਾਰ ਜੇਤੂ ਲੇਖਕ ਵੀ. ਐੱਸ. ਨਾਇਪਾਲ ਨੇ ਆਪਣੀ ਕਿਤਾਬ ''ਇੰਡੀਆ : ਏ ਮਿਲੀਅਨ ਮਿਊਟਿਨੀਜ਼ ਨਾਊ'' ਵਿੱਚ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਮਸ਼ਹੂਰ ਔਰਤ ਸੰਪਾਦਕ ਦੱਸਿਆ ਸੀ।
ਭਾਰਤ ਦੀ ਪਹਿਲੀ ਅਤੇ ਇਕਲੌਤੀ ਔਰਤ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਦੀ ਸਭ ਤੋਂ ਲੰਬੀ ਇੰਟਰਵਿਊ ਕਰਨ ਦਾ ਰਿਕਾਰਡ ਵੀ ਗੁਲਸ਼ਨ ਦੇ ਹੀ ਨਾਂ ਹੈ।
''ਈਵਜ਼ ਵੀਕਲੀ'' ਦੀ ਐਡੀਟਰ ਦੇ ਤੌਰ ''ਤੇ ਉਨ੍ਹਾਂ ਨੇ ਕਈ ਨੌਜਵਾਨ ਮਹਿਲਾ ਪੱਤਰਕਾਰਾਂ ਨੂੰ ਤਿਆਰ ਕੀਤਾ। ਭਾਰਤ ਵਿੱਚ ਨਾਰੀਵਾਦੀ ਅੰਦੋਲਨ ਨੇ ਵੀ 1970 ਦੇ ਦਹਾਕੇ ਵਿੱਚ ਆਕਾਰ ਲੈਣਾ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਮੈਗਜ਼ੀਨ ਦਾ ਵੱਡਾ ਯੋਗਦਾਨ ਰਿਹਾ।
''ਸਟਾਰ ਐਂਡ ਸਟਾਈਲ'' ਦੀ ਸੰਪਾਦਕ ਰਹਿੰਦੇ ਹੋਏ ਉਨ੍ਹਾਂ ਨੇ ਬੌਲੀਵੁੱਡ ਅਤੇ ਹੌਲੀਵੁੱਡ ਦੇ ਬਿਹਤਰੀਨ ਲੋਕਾਂ ਨੂੰ ਨਜ਼ਦੀਕ ਤੋਂ ਦੇਖਿਆ। ਉਨ੍ਹਾਂ ਨੇ ਇਨ੍ਹਾਂ ਵਿੱਚੋਂ ਕਈਆਂ ਦੇ ਇੰਟਰਵਿਊ ਕੀਤੇ, ਉਨ੍ਹਾਂ ਬਾਰੇ ਲਿਖਿਆ ਅਤੇ ਉਨ੍ਹਾਂ ਨਾਲ ਪਾਰਟੀਆਂ ਵੀ ਕੀਤੀਆਂ।
ਪਿਛਲੇ ਹਫ਼ਤੇ ਨਿਊਜ਼ ਵੈੱਬਸਾਈਟ ਵਿੱਚ ਉਨ੍ਹਾਂ ਦੇ ਫੋਟੋਗ੍ਰਾਫ ਛਪੇ ਜਿਨ੍ਹਾਂ ਵਿੱਚ ਉਹ ਹੌਲੀਵੁੱਡ ਦੇ ਲੀਜੈਂਡਜ਼ ਗ੍ਰੇਗਰੀ ਪੇਕ, ਕੈਰੀ ਗ੍ਰੈਂਟ ਅਤੇ ਰੋਜਰ ਮੂਰ ਦਾ ਇੰਟਰਵਿਊ ਲੈਂਦੇ ਹੋਏ ਦਿਖਾਈ ਦੇ ਰਹੇ ਸਨ।
ਉਨ੍ਹਾਂ ਦਾ ਅਲਫਰੈੱਡ ਹਿਚਕੋਕ ਨਾਲ ਡਿਨਰ ਕਰਦੇ, ਪ੍ਰਿੰਸ ਚਾਰਲਸ ਨਾਲ ਗੱਲਾਂ ਕਰਦੇ, ਈਵਾ ਗਾਰਡਨਰ ਨਾਲ ਪੋਜ਼ ਦਿੰਦੇ ਹੋਏ ਅਤੇ ਡੈਨੀ ਨੂੰ ਸਾੜੀ ਪਹਿਨਣਾ ਸਿਖਾਉਂਦੇ ਹੋਏ ਦੀਆਂ ਵੀ ਫੋਟੋਆਂ ਆਈਆਂ।
ਬਾਲੀਵੁੱਡ ਵਿੱਚ ਉਨ੍ਹਾਂ ਦੀ ਦੋਸਤੀ ਹੋਰ ਵੀ ਗਹਿਰੀ ਸੀ। ਰਾਜੇਸ਼ ਖੰਨਾ, ਦਿਲੀਪ ਕੁਮਾਰ, ਸ਼ੰਮੀ ਕਪੂਰ, ਦੇਵ ਆਨੰਦ, ਸੁਨੀਲ ਦੱਤ, ਨਰਗਿਸ ਵਰਗੇ ਦਿੱਗਜਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਸਨ। ਇੱਥੋਂ ਤੱਕ ਕਿ ਉਨ੍ਹਾਂ ਨੇ ਰਾਜ ਕਪੂਰ ਨਾਲ ਡਾਂਸ ਵੀ ਕੀਤਾ ਸੀ।
ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ-
- ਉਹ 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਕੀ ਹਨ ਇਸ ਬਾਰੇ ਚੁਣੌਤੀਆਂ
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਮੁੰਬਈ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਸੰਨ 1928 ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਈਵਿੰਗ ਆਜ਼ਾਦ ਭਾਰਤ ਵਿੱਚ ਉਨ੍ਹਾਂ ਕੁਝ ਔਰਤਾਂ ਵਿੱਚੋਂ ਸਨ ਜੋ ਪੱਤਰਕਾਰਤਾ ਨਾਲ ਜੁੜੀਆਂ ਹੋਈਆਂ ਸਨ।
1990 ਵਿੱਚ ਉਹ ਆਪਣੇ ਪਤੀ ਨਾਲ ਲੰਡਨ ਸ਼ਿਫਟ ਹੋ ਗਈ। ਉਨ੍ਹਾਂ ਨੇ 1955 ਵਿੱਚ ਇੱਕ ਬ੍ਰਿਟਿਸ਼ ਪੱਤਰਕਾਰ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੋਵਾਂ ਦੇ ਦੋ ਬੱਚੇ ਸਨ-ਬੇਟੀ ਅੰਜਲੀ ਅਤੇ ਬੇਟਾ ਰੌਇ।
ਉਨ੍ਹਾਂ ਦੀ ਮੌਤ ਨਾਲ ਬ੍ਰਿਟੇਨ ਵਿੱਚ ਕੇਅਰ ਹੋਮਜ਼ ਵਿੱਚ ਕੋਵਿਡ-19 ਦੇ ਲਾਗ ਦੀ ਹੈਂਡਲਿੰਗ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਹ ਵਾਇਰਸ ਹਜ਼ਾਰਾਂ ਉਮਦਰਾਜ ਅਤੇ ਜੋਖਿਮ ਵਿੱਚ ਮੌਜੂਦ ਲੋਕਾਂ ਦੀ ਹੁਣ ਤੱਕ ਜਾਨ ਲੈ ਚੁੱਕਾ ਹੈ।
ਈਵਿੰਗ ਇੱਕ ਹਫ਼ਤੇ ਤੋਂ ਬਿਮਾਰ ਸਨ ਅਤੇ 18 ਅਪ੍ਰੈਲ ਨੂੰ ਉਨ੍ਹਾਂ ਦਾ ਸਾਹ ਰੁਕ ਗਿਆ। ਮੌਤ ਦੇ ਇੱਕ ਦਿਨ ਬਾਅਦ ਆਏ ਉਨ੍ਹਾਂ ਦੇ ਟੈਸਟ ਰਿਜਲਟ ਤੋਂ ਇਹ ਪਤਾ ਲੱਗਿਆ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਸਨ।
ਅੰਜਲੀ ਦੱਸਦੀ ਹੈ, ''ਉਹ ਬੋਲ ਨਹੀਂ ਪਾ ਰਹੇ ਸਨ। ਮੈਂ ਉਨ੍ਹਾਂ ਦਾ ਪਸੰਦੀਦਾ ਸੰਗੀਤ ਚਲਾਇਆ। ਉਨ੍ਹਾਂ ਵਿੱਚ ਕੁਝ ਬਾਲੀਵੁੱਡ ਦੇ ਗੀਤ ਅਤੇ ਬਲੂ ਡੈਨਯੂਬ ਸਨ।''
ਉਨ੍ਹਾਂ ਦੀ ਮੌਤ ਦੀ ਖ਼ਬਰ ਆਉਂਦੇ ਹੀ ਭਾਰਤ ਵਿੱਚ ਕੁਝ ਮਸ਼ਹੂਰ ਮਹਿਲਾ ਪੱਤਰਕਾਰਾਂ ਨੇ ਇੱਕ ਐਡੀਟਰ ਦੇ ਤੌਰ ''ਤੇ ਉਨ੍ਹਾਂ ਨੂੰ ਯਾਦ ਕੀਤਾ। ਇਨ੍ਹਾਂ ਲੋਕਾਂ ਨੇ 35 ਜਾਂ 40 ਸਾਲ ਪਹਿਲਾਂ ਕਦੇ ਉਨ੍ਹਾਂ ਨਾਲ ਕੰਮ ਕੀਤਾ ਸੀ।
ਲੰਡਨ ਵਿੱਚ ਬੀਬੀਸੀ ਵਰਲਡ ਸਰਵਿਸ ਵਿੱਚ ਕਮ ਕਰ ਰਹੀ ਚਾਰੂ ਸ਼ਹਾਣੇ ਨੇ ਦੱਸਿਆ, ''''ਉਹ ਮੇਰੀ ਪਹਿਲੀ ਨੌਕਰੀ ਵਿੱਚ ਮੇਰੇ ਐਡੀਟਰ ਸਨ। ਉਨ੍ਹਾਂ ਨੇ ਇੱਕ ਛੋਟੇ ਜਿਹੇ ਇੰਟਰਵਿਊ ਦੇ ਬਾਅਦ ਮੈਨੂੰ ਭਰਤੀ ਕਰ ਲਿਆ ਸੀ।''''
ਚਾਰੂ ਈਵਿੰਗ ਨੂੰ ਇੱਕ ਬਿਹਤਰੀਨ ਅਤੇ ਇੱਕ ਵੱਡੀ ਸ਼ਖ਼ਸੀਅਤ ਵਾਲੇ ਸੰਪਾਦਕ ਦੇ ਤੌਰ ''ਤੇ ਯਾਦ ਕਰਦੀ ਹੈ। ਉਹ ਕਹਿੰਦੀ ਹੈ ਕਿ ਈਵਿੰਗ ਇੱਕ ਉਦਾਰ ਅਤੇ ਸ਼ਾਲੀਨ ਔਰਤ ਸਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸ਼ਿਫੌਨ ਦੀਆਂ ਸਾੜ੍ਹੀਆਂ ਅਤੇ ਮੋਤੀਆਂ ਦੇ ਹਾਰ ਪਹਿਨੇ ਹੋਏ ਦੇਖਿਆ ਜਾ ਸਕਦਾ ਸੀ। ਉਨ੍ਹਾਂ ਦੀਆਂ ਉਂਗਲੀਆਂ ਵਿਚਕਾਰ ਸਿਗਰਟ ਹੁੰਦੀ ਸੀ।
ਚਾਰ ਸਾਲ ਤੱਕ ''ਈਵਜ਼ ਵੀਕਲੀ'' ਵਿੱਚ ਅਸਿਸਟੈਂਟ ਐਡੀਟਰ ਰਹੀ ਅਮੂ ਜੋਸੇਫ਼ ਮੁਤਾਬਕ ਗੁਲਸ਼ਨ ਈਵਿੰਗ ਸਰਸਰਾਉਂਦੀ ਹੋਈ ਦਫ਼ਤਰ ਵਿੱਚ ਦਾਖਲ ਹੁੰਦੀ ਸੀ।
ਜੋਸੇਫ਼ ਦੱਸਦੀ ਹੈ, ''ਜਦੋਂ ਮੈਂ ''ਈਵਜ਼ ਵੀਕਲੀ'' ਜੁਆਇਨ ਕੀਤੀ ਉਦੋਂ ਮੈਂ 24 ਸਾਲ ਦੀ ਸੀ ਅਤੇ ਮੈਂ ਜ਼ਬਰਦਸਤ ਨਾਰੀਵਾਦੀ ਸੀ।'' ਉਨ੍ਹਾਂ ਦੇ ਜ਼ਿਆਦਾਤਰ ਸਹਿਯੋਗੀ ਉਸੀ ਉਮਰ ਅਤੇ ਉਸੀ ਤਰ੍ਹਾਂ ਦੇ ਤੇਵਰ ਵਾਲੇ ਸਨ।
ਉਹ ਦੱਸਦੀ ਹੈ, ''ਈਵਿੰਗ ਖੁੱਲ੍ਹੇ ਦਿਮਾਗ਼ ਵਾਲੀ ਔਰਤ ਸੀ ਅਤੇ ਉਨ੍ਹਾਂ ਨੇ ''ਈਵਜ਼ ਵੀਕਲੀ'' ਨੂੰ ਇੱਕ ਜ਼ਿਆਦਾ ਸਮੇਂ ਦਾ ਹਾਣੀ ਅਤੇ ਨਾਰੀਵਾਦੀ ਮੈਗਜ਼ੀਨ ਬਣਾਇਆ।''
ਉਦੋਂ ਦੀਆਂ ਨੌਜਵਾਨ ਮਹਿਲਾ ਪੱਤਰਕਾਰ ਘਰੇਲੂ ਹਿੰਸਾ ਅਤੇ ਬਾਲ ਉਤਪੀੜਨ ਬਾਰੇ ਲਿਖਦੀਆਂ ਸਨ। ਮੈਗਜ਼ੀਨ ਨੇ ਰੇਪ ''ਤੇ ਇੱਕ ਖਾਸ ਅੰਕ ਕੱਢਿਆ ਸੀ।
ਇਸ ਵਿੱਚ ਵਿਆਹ ਨਾਲ ਸਬੰਧਿਤ ਅਤੇ ਰਖਵਾਲਿਆਂ ਨਾਲ ਸਬੰਧਿਤ ਬਲਾਤਕਾਰ ਦੇ ਮਸਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਨਾਲ ਹੀ ਹਿੰਦੂ ਧਰਮ ਵਿੱਚ ਔਰਤਾਂ ਨਾਲ ਦੁਰਵਿਵਹਾਰ ''ਤੇ ਵੀ ਇੱਕ ਮੁਖਰ ਆਰਟੀਕਲ ਇਸ ਅੰਕ ਵਿੱਚ ਛਪਿਆ ਸੀ।
ਜੋਸੇਫ਼ ਦੱਸਦੀ ਹੈ, ''ਅਸੀਂ ਉਦੋਂ ਉਮਰ ਦੇ 20ਵੇਂ ਦਹਾਕੇ ਵਿੱਚ ਸੀ ਜਦੋਂ ਉਹ 50 ਦੇ ਦਹਾਕੇ ਵਿੱਚ ਸਨ। ਉਨ੍ਹਾਂ ਨੂੰ ਸਾਨੂੰ ਸੁਣਨ ਦੀ ਜ਼ਰੂਰਤ ਨਹੀਂ ਸੀ, ਪਰ ਉਹ ਗੌਰ ਨਾਲ ਸਾਡੀਆਂ ਗੱਲਾਂ ਸੁਣਦੇ ਸਨ।''
1980 ਦੇ ਦਹਾਕੇ ਵਿੱਚ ''ਈਵਜ਼ ਵੀਕਲੀ'' ਵਿੱਚ ਬਤੌਰ ਅਸਿਸਟੈਂਟ ਐਡੀਟਰ ਕੰਮ ਕਰ ਚੁੱਕੀ ਪਾਮੇਲਾ ਫਿਲਿਪੋਜ਼ ਕਹਿੰਦੀ ਹੈ ਕਿ ਈਵਿੰਗ ਇਹ ਚੀਜ਼ ਸਮਝ ਚੁੱਕੀ ਸੀ ਕਿ ਤਬਦੀਲੀ ਦੇ ਇਸ ਦੌਰ ਵਿੱਚ ਨਾਰੀਵਾਦੀ ਸੰਵੇਦਨਾ ਜ਼ਰੂਰੀ ਹੈ।
ਕੋਰੋਨਾ ਵਾਇਰਸਨਾਲ ਜੁੜੀਆਂ ਹੋਰ ਖ਼ਬਰਾਂ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
ਉਹ ਕਹਿੰਦੀ ਹੈ ਕਿ ਹਾਲਾਂਕਿ ਈਵਿੰਗ ਨੇ ਖੁਦ ਕਦੇ ਵੀ ਲਿੰ ਬਰਾਬਰੀ ਅਤੇ ਔਰਤਾਂ ਖਿਲਾਫ਼ ਹੋਣ ਵਾਲੀ ਹਿੰਸਾ ''ਤੇ ਕੁਝ ਨਹੀਂ ਲਿਖਿਆ। ਉਹ ਖੂਬਸੂਰਤ ਔਰਤਾਂ ਨਾਲ ਸਮਾਜਿਕ ਰੂਪ ਨਾਲ ਜੁੜੇ ਰਹਿਣ ਦਾ ਆਨੰਦ ਉਠਾਉਂਦੀ ਸੀ।
ਗੁਲਸ਼ਨ ਈਵਿੰਗ ਨੂੰ ਆਪਣੀ ਸ਼ਰਧਾਂਜਲੀ ਵਿੱਚ ਉਨ੍ਹਾਂ ਦੀ ਸਾਬਕਾ ਸਹਿਯੋਗੀ ਸ਼ਰਨਾ ਗਾਂਧੀ ਕਹਿੰਦੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਛਪੇ ਫੋਟੋਗ੍ਰਾਫਸ ਅਸਲ ਵਿੱਚ ਹੈਰਾਨ ਕਰਨ ਵਾਲੇ ਹਨ ਕਿਉਂਕਿ ਉਨ੍ਹਾਂ ਨੇ ਕਦੇ ਵੀ ਇੱਕ ਸੈਲੇਬ੍ਰਿਟੀ ਹੋਣ ਦਾ ਆਪਣਾ ਰੁਤਬਾ ਕਿਸੇ ''ਤੇ ਜ਼ਾਹਿਰ ਨਹੀਂ ਹੋਣ ਦਿੱਤਾ।
ਉਨ੍ਹਾਂ ਦੀ ਬੇਟੀ ਅੰਜਲੀ ਖੁਦ ਵੀ ਇੱਕ ਪੱਤਰਕਾਰ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਦੀ ਮਾਂ ਇੱਕ ਮਸ਼ਹੂਰ ਔਰਤ ਸੀ, ਪਰ ਉਨ੍ਹਾਂ ਲਈ ਉਹ ਇੱਕ ਮਾਂ ਹੀ ਸੀ।
ਉਹ ਦੱਸਦੀ ਹੈ ਕਿ ਕਿਵੇਂ ਉਨ੍ਹਾਂ ਦੀ ਮਾਂ ਘਰ ਬਹੁਤ ਸਾਰਾ ਕੰਮ ਲੈ ਕੇ ਆਉਂਦੀ ਸੀ। ਅੰਜਲੀ ਦੱਸਦੀ ਹੈ, ''ਉਨ੍ਹਾਂ ਨੂੰ ਫ਼ਿਲਮ ਸਟਾਰ ਰਾਤ ਦੇ 2 ਵਜੇ ਫੋਨ ਕਰਦੇ ਸਨ। ਕਈ ਵਾਰ ਉਹ ਮੈਗਜ਼ੀਨ ਵਿੱਚ ਉਨ੍ਹਾਂ ਬਾਰੇ ਛਪੀ ਕਿਸੇ ਚੀਜ਼ ਦੀ ਸ਼ਿਕਾਇਤ ਕਰਨ ਲਈ ਫੋਨ ਕਰਦੇ ਸਨ। ਮਾਂ ਨੂੰ ਘੰਟੇ ਭਰ ਤੱਕ ਵੀ ਫੋਨ ''ਤੇ ਰਹਿਣਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਸ਼ਾਂਤ ਕਰਨਾ ਪੈਂਦਾ ਸੀ।''
1990 ਵਿੱਚ ਰਿਟਾਇਰ ਹੋ ਕੇ ਲੰਡਨ ਜਾਣ ਦੇ ਬਾਅਦ ਉਨ੍ਹਾਂ ਨੇ ਪੱਤਰਕਾਰਤਾ ਅਤੇ ਲਿਖਣਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ। ਅੰਜਲੀ ਕਹਿੰਦੀ ਹੈ ਕਿ ਉਸਨੇ ਉਨ੍ਹਾਂ ਨੂੰ ਇੱਕ ਕਿਤਾਬ ਲਿਖਣ ਲਈ ਕਿਹਾ, ਪਰ ਉਨ੍ਹਾਂ ਨੇ ਇਸ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ।
ਅੰਜਲੀ ਕਹਿੰਦੀ ਹੈ, ''ਉਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਇਹੀ ਸੀ ਅਤੇ ਹੁਣ ਵੀ ਉਨ੍ਹਾਂ ਦੀ ਜ਼ਿੰਦਗੀ ਅਜਿਹੀ ਹੀ ਸੀ। ਉਨ੍ਹਾਂ ਨੇ ਆਪਣੇ ਕੰਮ ਨੂੰ ਉਨ੍ਹਾਂ ਅਤੇ ਪਰਿਵਾਰ ਨੂੰ ਸਾਡੇ ਤੌਰ ''ਤੇ ਵੰਡ ਰੱਖਿਆ ਸੀ।''


ਇਹ ਵੀ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=vpHPTG1RJSk
https://www.youtube.com/watch?v=H1BnJtQqYLQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d826cb7e-7c5c-a140-a784-0faee2914522'',''assetType'': ''STY'',''pageCounter'': ''punjabi.india.story.52534621.page'',''title'': ''ਗੁਲਸ਼ਨ ਈਵਿੰਗ: ਇੰਦਰਾ ਗਾਂਧੀ ਦਾ ਲੰਬਾ ਇੰਟਰਵਿਊ ਲੈਣ ਵਾਲੀ ਤੇ ਹਰ ਵੱਡੇ ਸਿਤਾਰੇ ਨੂੰ ਨੇੜਿਓਂ ਦੇਖਣ ਵਾਲੀ ਸੰਪਾਦਕ'',''author'': ''ਗੀਤਾ ਪਾਂਡੇ'',''published'': ''2020-05-07T06:49:53Z'',''updated'': ''2020-05-07T06:49:53Z''});s_bbcws(''track'',''pageView'');