ਕੋਰੋਨਾਵਾਇਰਸ ਤੋਂ ਬਚਾਅ ਲਈ ਵਿਟਾਮਿਨ-ਡੀ ਖਾਣ ਦੀ ਸਲਾਹ ਅਤੇ ਧੁੱਪ ਸੇਕਣਾ ਕਿੰਨਾ ਲਾਹੇਵੰਦ-5 ਅਹਿਮ ਖ਼ਬਰਾਂ

Thursday, May 07, 2020 - 09:02 AM (IST)

ਕੋਰੋਨਾਵਾਇਰਸ ਤੋਂ ਬਚਾਅ ਲਈ ਵਿਟਾਮਿਨ-ਡੀ ਖਾਣ ਦੀ ਸਲਾਹ ਅਤੇ ਧੁੱਪ ਸੇਕਣਾ ਕਿੰਨਾ ਲਾਹੇਵੰਦ-5 ਅਹਿਮ ਖ਼ਬਰਾਂ
ਸੂਰਜ ਦੀ ਧੁੱਪ ਦੀ ਮੌਜੂਦਗੀ ਵਿੱਚ ਸਾਡਾ ਸਰੀਰ ਵਿਟਾਮਿਨ-ਡੀ ਆਪਣੇ-ਆਪ ਹੀ ਬਣਾ ਲੈਂਦਾ ਹੈ
Getty Images
ਸੂਰਜ ਦੀ ਧੁੱਪ ਦੀ ਮੌਜੂਦਗੀ ਵਿੱਚ ਸਾਡਾ ਸਰੀਰ ਵਿਟਾਮਿਨ-ਡੀ ਆਪਣੇ-ਆਪ ਹੀ ਬਣਾ ਲੈਂਦਾ ਹੈ

ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

ਵਿਟਾਮਿਨ-ਡੀ ਨੂੰ ਸਾਡਾ ਸਰੀਰ ਸੂਰਜ ਦੀ ਧੁੱਪ ਵਿੱਚ ਆਪਣੇ ਆਪ ਤਿਆਰ ਕਰ ਲੈਂਦਾ ਹੈ। ਵਿਟਾਮਿਨ-ਡੀ ਵੀ ਬਾਕੀ ਵਿਟਾਮਿਨਾਂ ਵਾਂਗ ਹੀ ਸਾਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਅਤੇ ਲਾਗ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਖ਼ਾਸ ਕਰ ਕੇ ਮਹਾਂਮਾਰੀ ਦੌਰਾਨ। ਪੜ੍ਹੋ ਪੂਰੀ ਖ਼ਬਰ।

ਕੋਰੋਨਾਵਾਇਰਸ
BBC

ਅੱਲ੍ਹੜਾਂ ਦੀ ''ਲੱਚਰ ਚੈਟ'' ਉਨ੍ਹਾਂ ਨੂੰ ਕਿਸ ਪਾਸੇ ਲੈ ਕੇ ਜਾ ਸਕਦੀ ਹੈ?

ਸਾਈਬਰ ਮਾਹਰਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਬਾਰੇ ਭਾਰਤ ਦਾ ਕਾਨੂੰਨੀ ਰਵਈਆ ਮੁਸਤੈਦੀ ਵਾਲਾ ਨਹੀਂ ਹੈ
Getty Images
ਸਾਈਬਰ ਮਾਹਰਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਬਾਰੇ ਭਾਰਤ ਦਾ ਕਾਨੂੰਨੀ ਰਵਈਆ ਮੁਸਤੈਦੀ ਵਾਲਾ ਨਹੀਂ ਹੈ

ਦਿੱਲੀ ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਇੰਸਟਾਗ੍ਰਾਮ ''ਤੇ ਇੱਕ ਅਜਿਹੇ ਚੈਟ-ਗਰੁੱਪ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਹੈ ਜਿਸ ਵਿੱਚ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਭੱਦੀਆਂ ਟਿੱਪਣੀਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ।

"ਬੌਇਜ਼ ਲੋਕਰ ਰੂਮ" (Bois Locker Room) ਨਾਮੀ ਇਸ ਚੈਟ ਗਰੁੱਪ ਵਿੱਚ ਦਿੱਲੀ ਦੇ ਅਲੱੜ੍ਹ ਮੁੰਡੇ ਸ਼ਾਮਲ ਸਨ। ਚੈਟ ਗਰੁੱਪ ਵਿੱਚ ਲਿਖਤੀ ਗੱਲਾਂ ਦੇ ਸਕਰੀਨਸ਼ੌਟ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੇ ਹਨ।

ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੀ ਲੰਬੇ ਸਮੇਂ ਤੱਕ ਸਲਾਹਕਾਰੀ ਕਰ ਕੇ ਸਿੱਧੇ ਰਸਤੇ ਪਾਇਆ ਜਾਣਾ ਚਾਹੀਦਾ ਹੈ। ਪੜ੍ਹੋ ਪੂਰੀ ਖ਼ਬਰ

ਲੌਕਡਾਊਨ ਤੋਂ ਬਾਅਦ ਮਹਿੰਗਾ ਹੋਵੇਗਾ ਹਵਾਈ ਸਫ਼ਰ

ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਕੰਪਨੀਆਂ ਕੋਲ ਕਿਰਾਇਆ ਵਧਾਉਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਰਹਿਣਾ
Getty Images
ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਕੰਪਨੀਆਂ ਕੋਲ ਕਿਰਾਇਆ ਵਧਾਉਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਰਹਿਣਾ

ਵਿਸ਼ਵ ਉਡਾਣ ਸਨਅਤ ਦੀ ਕੌਮਾਂਤਰੀ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਲੌਕਡਾਊਨ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋਣਗੀਆਂ ਤਾਂ ਕੀਮਤਾਂ ਡਿੱਗਣਗੀਆਂ ਪਰ ਬਾਅਦ ਵਿੱਚ ਇਹ 50 ਫ਼ੀਸਦੀ ਤੱਕ ਵਧ ਜਾਣਗੀਆਂ।

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਏਅਰਲਾਈਨਜ਼ ਕੰਪਨੀਆਂ ਆਪਣੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਲਈ ਉਤਾਵਲੀਆਂ ਹਨ ਜਿਸ ਦਾ ਇੱਕ ਸਿੱਟਾ, ਓਵਰ-ਕਪੈਸਟੀ ਵਜੋਂ ਨਿਕਲ ਸਕਦਾ ਹੈ।

ਇਸ ਤੋਂ ਇਲਾਵਾ ਜੇ ਜ਼ਹਾਜ਼ ਕੰਪਨੀਆਂ ਨੂੰ ਸਰੀਰਕ ਦੂਰੀ ਕਾਰਨ ਜਹਾਜ਼ ਅੰਦਰ ਸੀਟਾਂ ਖਾਲੀ ਰੱਖਣ ਲਈ ਕਿਹਾ ਜਾਵੇਗਾ ਤਾਂ ਕਿਰਾਏ ਵਿੱਚ ਵੱਡਾ ਵਾਧਾ ਕਰਨਾ ਪਵੇਗਾ। ਪੜ੍ਹੋ ਪੂਰੀ ਖ਼ਬਰ।

ਕੋਰੋਨਾਵਾਇਰਸ
BBC

ਚੀਨ ਵਿੱਚ ਮੁੜ ਤੋਂ ਸ਼ੁਰੂ ਹੋਈ ਆਮ ਜ਼ਿੰਦਗੀ ਕਿਹੋ-ਜਿਹੀ ਹੈ?

ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ ''ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।
Getty Images
ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ ''ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

ਇਸ ਸਮੇਂ ਜ਼ਿਆਦਾਤਰ ਦੇਸਾਂ ਦੇ ਲੋਕ ਕੋਰੋਨਾਵਾਇਰਸ ਕਰਕੇ ਇਕਾਂਤਵਾਸ ਵਿੱਚ ਰਹਿ ਰਹੇ ਹਨ। ਪਰ ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ ''ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

ਕਿਵੇਂ ਲੱਗ ਰਹੀ ਹੈ ਇੱਥੇ ਮੁੜ ਤੋਂ ਸ਼ੁਰੂ ਹੋਈ ਆਮ ਜ਼ਿੰਦਗੀ? ਲਗਭਗ ਦੋ ਮਹੀਨੇ ਘਰਾਂ ਦੇ ਅੰਦਰ ਰਹਿਣ ਤੋਂ ਬਾਅਦ ਲੋਕ ਕਿਵੇਂ ਕੰਮਾਂ-ਕਾਰਾਂ ਤੇ ਜਾ ਰਹੇ ਹਨ ਅਤੇ ਟਰਾਂਸਪੋਰਟ ਦਾ ਕੀ ਹੈ ਮਾਹੌਲ ਕਿੰਨੀ ਬਦਲੀ ਹੈ ਦਫ਼ਤਰਾਂ ਦੀ ਜ਼ਿੰਦਗੀ? ਪੜ੍ਹੋ ਪੂਰੀ ਖ਼ਬਰ।

ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ

ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ ਵਿੱਚ ਬੀਤੀ 25 ਮਾਰਚ ਤੋਂ ਹੀ ਲੌਕਡਾਊਨ ਹੈ, ਪਰ ਸਰਕਾਰ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਲਾਗ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲੈ ਰਹੀ ਹੈ।

ਕੋਰੋਨਾਵਾਇਰਸ
Getty Images

ਇਸੇ ਤਹਿਤ ਭਾਰਤ ਸਰਕਾਰ ਨੇ 2 ਅਪ੍ਰੈਲ ਨੂੰ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਜਿਸ ਦੀ ਮਦਦ ਨਾਲ ਆਲੇ-ਦੁਆਲੇ ਦੇ ਕੋਵਿਡ-19 ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਪਰ ਕੀ ਇਹ ਕੋਈ ਲਾਜ਼ਮੀ ਐਪ ਹੈ, ਜੋ ਦੇਸ ਦੇ ਹਰੇਕ ਨਾਗਰਿਕ ਦੇ ਮੋਬਾਈਲ ਵਿੱਚ ਹੋਣਾ ਚਾਹੀਦੀ ਹੈ? ਪੜ੍ਹੋ ਪੂਰੀ ਖ਼ਬਰ।

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=HbVNJF2Z6kE

https://www.youtube.com/watch?v=ZPLr0rSs5bg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e6222ccf-d8b6-4231-97a2-55ce9b4f84e3'',''assetType'': ''STY'',''pageCounter'': ''punjabi.india.story.52569583.page'',''title'': ''ਕੋਰੋਨਾਵਾਇਰਸ ਤੋਂ ਬਚਾਅ ਲਈ ਵਿਟਾਮਿਨ-ਡੀ ਖਾਣ ਦੀ ਸਲਾਹ ਅਤੇ ਧੁੱਪ ਸੇਕਣਾ ਕਿੰਨਾ ਲਾਹੇਵੰਦ-5 ਅਹਿਮ ਖ਼ਬਰਾਂ'',''published'': ''2020-05-07T03:18:45Z'',''updated'': ''2020-05-07T03:18:45Z''});s_bbcws(''track'',''pageView'');

Related News