ਇੰਸਟਾਗ੍ਰਾਮ ’ਤੇ ਚੈਟ ਗਰੁੱਪਾਂ ’ਚ ਅੱਲ੍ਹੜਾਂ ਦੀ ''''ਲੱਚਰ ਚੈਟ'''' ਉਨ੍ਹਾਂ ਨੂੰ ਕਿਸ ਪਾਸੇ ਲੈ ਜਾ ਸਕਦੀ ਹੈ

Wednesday, May 06, 2020 - 08:47 PM (IST)

ਇੰਸਟਾਗ੍ਰਾਮ ’ਤੇ ਚੈਟ ਗਰੁੱਪਾਂ ’ਚ ਅੱਲ੍ਹੜਾਂ ਦੀ ''''ਲੱਚਰ ਚੈਟ'''' ਉਨ੍ਹਾਂ ਨੂੰ ਕਿਸ ਪਾਸੇ ਲੈ ਜਾ ਸਕਦੀ ਹੈ
ਇੰਸਟਾਗ੍ਰਾਮ
Getty Images

ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਇੰਸਟਾਗ੍ਰਾਮ ''ਤੇ ਇੱਕ ਅਜਿਹੇ ਚੈਟ-ਗਰੁੱਪ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਹੈ ਜਿਸ ਵਿੱਚ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਭੱਦੀਆਂ ਟਿੱਪਣੀਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ।

ਇਸ ਚੈਟ ਗਰੁੱਪ "ਬੌਇਜ਼ ਲੋਕਰ ਰੂਮ" (Bois Locker Room) ਵਿੱਚ ਮੰਨਿਆ ਜਾਂਦਾ ਹੈ ਜਿਸ ਵਿੱਚ ਦਿੱਲੀ ਦੇ ਅਲੱੜ੍ਹ ਮੁੰਡੇ ਸ਼ਾਮਲ ਸਨ। ਚੈਟ ਗਰੁੱਪ ਵਿੱਚ ਲਿਖਤੀ ਗੱਲਾਂ ਦੇ ਸਕਰੀਨਸ਼ੌਟ ਸੋਸ਼ਲ ਮੀਡੀਆ ''ਤੇ ਵੱਡੀ ਗਿਣਤੀ ਵਿੱਚ ਸਾਂਝੇ ਕੀਤੇ ਗਏ।

ਕੋਰੋਨਾਵਾਇਰਸ
BBC

ਇਸ ਘਟਨਾ ਮਗਰੋਂ ਦਿੱਲੀ ਵਿੱਚ ਰੋਸ ਦੀ ਲਹਿਰ ਹੈ, ਉਹ ਦਿੱਲੀ ਜਿਸ ਨੂੰ ਪਹਿਲਾਂ ਹੀ ਔਰਤਾਂ ਲਈ ਸੁਰੱਖਿਅਤ ਨਹੀਂ ਸਮਝਿਆ ਜਾਂਦਾ।

ਸਾਲ 2012 ਵਿੱਚ ਇੱਕ ਮੈਡੀਕਲ ਦੀ ਵਿਦਿਆਰਥਣ ਦੇ ਸਮੂਹਿਕ ਬਲਾਤਕਾਰ ਮਗਰੋਂ ਸ਼ਹਿਰ ਕੰਬ ਉੱਠਿਆ ਸੀ ਜਿਸ ਤੋਂ ਬਾਅਦ ਦੇਸ਼ ਵਿੱਚ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਸੰਬੰਧੀ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਗਿਆ।

ਹਾਲਾਂਕਿ ਇਨ੍ਹਾਂ ਕਦਮਾਂ ਤੋਂ ਬਾਅਦ ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਔਰਤਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਹੋਇਆ ਹੈ।

ਗਰੁੱਪ ਜਨਤਕ ਕਿਵੇਂ ਹੋਇਆ?

ਕਈ ਇੰਸਟਾਗ੍ਰਾਮ ਯੂਜ਼ਰਜ਼ ਨੂੰ ਜਦੋਂ ਇਸ ਗਰੁੱਪ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਨੇ ਇਸ ਗਰੁੱਪ ਬਾਰੇ ਇੰਸਟਾਗ੍ਰਾਮ ਉੱਪਰ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਰੁੱਪ ਦੇ ਮੈਂਬਰਾਂ ਬਾਰੇ ਮੰਦਾ-ਚੰਗਾ ਲਿਖਣਾ ਸ਼ੁਰੂ ਕਰ ਦਿੱਤਾ।

ਇਹ ਸਾਹਮਣੇ ਆਇਆ ਕਿ ਗਰੁੱਪ ਵਿੱਚ ਮੁੰਡੇ ਆਪਣੀਆਂ ਸਹਿਪਾਠੀ ਕੁੜੀਆਂ ਦੀਆਂ ਅਤੇ ਹੋਰ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਪਾਉਂਦੇ ਸਨ। ਇਹ ਤਸਵੀਰਾਂ ਕੁੜੀਆਂ ਦੀ ਸਹਿਮਤੀ ਤੋਂ ਬਿਨਾਂ ਪਾਈਆਂ ਜਾਂਦੀਆਂ ਸਨ ਤੇ ਇਨ੍ਹਾਂ ਨਾਲ ਮਾੜੀ ਸ਼ਬਦਵਾਲੀ ਵਾਲੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ।

https://www.youtube.com/watch?v=hZAwX-7kktM

ਚੈਟ ਗਰੁੱਪ ਦੇ ਸਕ੍ਰੀਨਸ਼ੌਟ ਵਟਸਐਪ, ਟਵਿੱਟਰ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ''ਤੇ ਵੱਡੀ ਗਿਣਤੀ ਵਿੱਚ ਸਾਂਝੇ ਕੀਤੇ ਗਏ।

ਸ਼ੁਭਮਨ ਸਿੰਘ ਇੱਕ ਸਾਈਬਰ ਮਾਹਰ ਹਨ ਅਤੇ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਨ।

ਸ਼ੁਭਮਨ ਉਨ੍ਹਾਂ ਪਹਿਲੇ ਵਿਅਕਤੀਆਂ ਵਿੱਚੋਂ ਸਨ ਜਿਨ੍ਹਾਂ ਨੇ ਇਸ ਗਰੁੱਪ ਦੀ ਜਾਂਚ-ਪੜਤਾਲ ਕੀਤੀ। ਉਨ੍ਹਾਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸਾਂਝੇ ਕੀਤੇ ਜਾ ਰਹੇ ਸਕ੍ਰੀਨਸ਼ੌਟ ਐਡਿਟ ਕੀਤੇ ਹੋਏ ਲਗਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਤਸਵੀਰਾਂ ਵਿੱਚ ਕੁਝ ਅਜਿਹੀਆਂ ਤਸਵੀਰਾਂ ਵੀ ਸਨ ਜੋ ਕਿ ਹੋਰ ਪਲੇਟਫ਼ਾਰਮਾਂ ਜਿਵੇਂ ਸਨੈਪਚੈਟ ਉੱਪਰ ਚੱਲ ਰਹੇ ਹੋਰ ਗਰੁੱਪਾਂ ਨਾਲ ਮਿਲਦੇ-ਜੁਲਦੇ ਹਨ।

ਉਨ੍ਹਾਂ ਨੇ ਕਿਹਾ ਕਿ ਇੰਸਟਾਗ੍ਰਾਮ ਵਰਤਣ ਵਾਲੇ ਕੁਝ ਲੋਕਾਂ ਨੇ ਜਦੋਂ ਇਸ ਗਰੁੱਪ ਵਿੱਚ ਝਾਕਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਸੰਪਰਕ ਕੀਤਾ ਅਤੇ ਸਕ੍ਰੀਨਸ਼ੌਟ ਭੇਜੇ।

ਸ਼ੁਭਮਨ ਨੇ ਅੱਗੇ ਕਿਹਾ,"ਮੈਂ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ। ਇਸ ਲਈ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਗਰੁੱਪ ਦੇ ਪਿੱਛੇ ਕੌਣ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤੇ ਹਨ ਪਰ ਸਕ੍ਰੀਨਸ਼ੌਟ ਅਤੇ ਕੁਝ ਹੋਰ ਤਕਨੀਕਾਂ ਦੀ ਵਰਤੋਂ ਕਰ ਕੇ ਮੈਂ ਉਨ੍ਹਾਂ ਤੱਕ ਪਹੁੰਚਣ ਵਿੱਚ ਸਫ਼ਲ ਹੋ ਗਿਆ।"

ਇਹ ਜਾਣਕਾਰੀ ਸ਼ੁਭਮਨ ਸਿੰਘ ਨੇ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਹੈ।

ਕੋਰੋਨਾਵਾਇਰਸ
BBC

ਇਸ ਮਾਮਲੇ ''ਚ ਹੋਰ ਕੀ ਹੋਇਆ ਹੈ

ਇਸ ਪੂਰੇ ਮਾਮਲੇ ਬਾਰੇ ਦਿੱਲੀ ਮਹਿਲਾ ਕਮਿਸ਼ਨ ਨੇ ਗੁਰੱਪ ਦੀ ਹੋਰ ਜਾਂਚ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਤੇ ਇਸ ਬਾਰੇ ਇੱਕ ਵੇਰਵੇ ਸਹਿਤ ਹੁਣ ਤੱਕ ਦੀ ਕਾਰਜ- ਰਿਪੋਰਟ ਕਮਿਸ਼ਨ ਨੂੰ ਸੌਂਪੀ ਜਾਵੇ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਣਕਾਰੀ ਮਿਲਣ ਤੋਂ ਬਾਅਦ ਆਪਣੀ ਜਾਂਚ ਸ਼ੁਰੂ ਕੀਤੀ। ਪਰ ਸਥਾਨਕ ਮੀਡੀਆ ਨੂੰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਇੱਕ ਸਕੂਲ ਵੱਲੋਂ ਕ੍ਰਿਮੀਨਲ ਸ਼ਿਕਾਇਤ ਵੀ ਮਿਲੀ ਹੈ।

ਪੁਲਿਸ ਮੁਤਾਬਕ ਜਲਦੀ ਹੀ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਹੋਰ ਜਣਿਆਂ ਨੂੰ ਵੀ ਹਿਰਾਸਤ ਵਿੱਚ ਲਿਆ ਜਾਵੇਗਾ।

ਇਸੇ ਦੌਰਾਨ ਡੀਸੀਡਬਲਿਊ ਨੇ ਇਸ ਬਾਰੇ ਇੰਸਟਾਗ੍ਰਾਮ ਨੂੰ ਨੋਟਿਸ ਭੇਜ ਦਿੱਤਾ ਹੈ। ਜਿਸ ਵਿੱਚ ਇਸ ਗੁਰੱਪ ਦੇ ਮੈਂਬਰਾਂ ਦੇ ਆਈਪੀ ਪਤੇ ਦੇਣ ਦੀ ਮੰਗ ਕੀਤੀ ਗਈ ਹੈ। ਇੰਸਟਾਗ੍ਰਾਮ ਤੋਂ ਇਸ ਸਥਿਤੀ ਨਾਲ ਨਜਿੱਠਣ ਚੁੱਕੇ ਗਏ ਕਦਮਾਂ ਬਾਰੇ ਵੀ ਪੁੱਛਿਆ ਗਿਆ ਹੈ।

ਇੰਸਟਾਗ੍ਰਾਮ ਦਾ ਪੱਖ

ਦੱਸ ਦਈਏ ਕਿ ਇੰਸਟਾਗ੍ਰਾਮ ਦੀ ਮੁੱਖ ਕੰਪਨੀ ਫੇਸਬੁੱਕ ਹੀ ਹੈ ਅਤੇ ਕੰਪਨੀ ਦੇ ਇੱਕ ਬੁਲਾਰੇ ਨੇ ਇਸ ਮਾਮਲੇ ਉੱਤੇ ਅਧਿਕਾਰਿਤ ਤੌਰ ''ਤੇ ਆਪਣੀ ਗੱਲ ਰੱਖੀ ਹੈ।

ਕੰਪਨੀ ਦੇ ਬੁਲਾਰੇ ਨੇ ਕਿਹਾ, ''''ਅਸੀਂ ਇਸ ਤਰ੍ਹਾਂ ਦੇ ਵਤੀਰੇ ਨੂੰ ਕਦੇ ਵੀ ਇਜਾਜ਼ਤ ਨਹੀਂ ਦਿੰਦੇ ਜੋ ਜਿਣਸੀ ਸ਼ੋਸ਼ਣ ਨੂੰ ਹੁੰਗਾਰਾ ਦਿੰਦਾ ਹੈ ਅਤੇ ਕਿਸੇ ਨੂੰ ਤੰਗ ਕਰਦਾ ਹੈ, ਖ਼ਾਸ ਤੌਰ ''ਤੇ ਔਰਤਾਂ ਅਤੇ ਨੌਜਵਾਨ ਪੀੜੀ ਨੂੰ। ਇਸ ਸਬੰਧੀ ਸਾਡੇ ਕਮਿਊਨਿਟੀ ਸਟੈਂਡਰਡ ਤੋਂ ਉਲਟ ਕੰਟੈਂਟ ਪੇਸ਼ ਕਰਨ ਵਾਲਿਆਂ ਬਾਰੇ ਪਤਾ ਲਗਦੇ ਹੀ ਅਸੀਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।''''

ਇੰਸਟਾਗ੍ਰਾਮ
Getty Images

''''ਸਾਡੀ ਪੌਲਿਸੀ ਦੇ ਹਿਸਾਬ ਨਾਲ ਅਸੀਂ ਅਜਿਹੀਆਂ ਤਸਵੀਰਾਂ ਨੂੰ ਸ਼ੇਅਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਜੋ ਇਤਰਾਜ਼ਯੋਗ ਹੋਣ ਅਤੇ ਜਿਸ ਨਾਲ ਕਿਸੇ ਨੂੰ ਖ਼ਤਰਾ ਹੋਵੇ, ਅਸੀਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ।''''

''''ਅਸੀਂ ਇਸ ਗੱਲ ਨੂੰ ਪਹਿਲ ਦਿੰਦੇ ਹਾਂ ਕਿ ਕਮਿਊਨਿਟੀ ਆਪਣਾ ਸੰਚਾਰ ਸੁਰੱਖਿਅਤ ਅਤੇ ਸਤਿਕਾਰਤ ਤਰੀਕੇ ਨਾਲ ਕਰ ਸਕੇ।''''

ਸਾਈਬਰ ਮਾਹਰ ਪਵਨ ਦੁੱਗਲ ਕੀ ਕਹਿੰਦੇ

ਇੰਟਰਨੈਸ਼ਨਲ ਕਮਿਸ਼ਨ ਆਫ਼ ਸਾਈਬਰ ਸਕਿਊਰਿਟੀ ਲਾਅ ਦੇ ਚੇਅਰਮੈਨ ਪਵਨ ਦੁੱਗਲ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਦੀ ਇਸ ਪ੍ਰਤੀ ਜਵਾਬਦੇਹੀ ਬਣਦੀ ਹੈ।

ਪਵਨ ਦੁੱਗਲ
BBC
ਸਾਈਬਰ ਮਾਮਲਿਆਂ ਦਾ ਮਾਹਰ ਪਵਨ ਦੁੱਗਲ

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹਾ ਗਰੁੱਪ ਸੋਸ਼ਲ ਮੀਡੀਆ ਪ੍ਰਤੀ ਭਾਰਤ ਵੱਲੋਂ ਦਿਖਾਈ “ਨਰਮੀ” ਦਾ ਨਤੀਜਾ ਹੈ।

ਅਜਿਹਾ ਵਿਹਾਰ ਕਿਹੜੇ ਕਾਰਨਾਂ ਕਰ ਕੇ ਹੁੰਦਾ ਹੈ?

ਪਵਨ ਦੁੱਗਲ ਕਹਿੰਦੇ ਹਨ ਕਿ ਉਨ੍ਹਾਂ ਦੇ ਸੰਗਠਨ ਨੇ ਕੋਰੋਨਾਵਇਰਸ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਲਾਏ ਗਏ ਲੌਕਡਾਊਨ ਦੌਰਾਨ ਫਾਹਸ਼ ਸਾਈਟਾਂ ਅਤੇ ਡਾਰਕ ਵੈਬ ਸਾਈਟਾਂ ਉੱਪਰ ਜਾਣ ਵਾਲੇ ਅਲੱੜ੍ਹਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਦੇਖਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ,"ਲੌਕਡਾਊਨ ਦੇ ਪਿਛਲੇ 40 ਦਿਨਾਂ ਵਿੱਚ ਬੱਚੇ ਆਪਣੇ ਘਰਾਂ ਦੇ ਅੰਦਰ ਹਨ ਅਤੇ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਕਾਰਨ ਸਮਾਜ ਵਿੱਚ ਵੱਡੇ ਪੱਧਰ ਉੱਤੇ ਸਮਾਜ-ਵਿਗਿਆਨਕ ਅਤੇ ਮਨੋਵਿਗਿਆਨਕ ਤਬਦੀਲੀਆਂ ਵਾਪਰੀਆਂ ਹਨ।"

ਉਨ੍ਹਾਂ ਮੁਤਾਬਤ ਉਨ੍ਹਾਂ ਕੋਲ ਵਿਗਿਆਨਕ ਡਾਟਾ ਤਾਂ ਨਹੀਂ ਹੈ ਪਰ ਕਮਿਸ਼ਨ ਨੇ ਲੌਕਡਾਊਨ ਦੌਰਾਨ ਫਾਹਸ਼ ਸਾਈਟਾਂ ਉੱਪਰ ਜਾਣ ਅਤੇ ਕਾਮੁਕ ਫੈਂਟੇਸੀ ਨਾਲ ਸੰਬਧਿਤ ਗੁਰੱਪਾਂ ਵਿੱਚ ਜਾਣ ਦੇ ਰੁਝਾਨ ਵਿੱਚ ਵਾਧਾ ਦੇਖਿਆ ਹੈ।

ਸੀਨੀਅਰ ਮਨੋਵਿਗਿਆਨੀ ਡਾ. ਰੋਮਾ ਕੁਮਾਰ ਦਾ ਕਹਿਣਾ ਹੈ ਕਿ ਅਜਿਹੇ ਗਰੁੱਪ ਤਾਂ ਲੌਕਡਾਊਨ ਤੋਂ ਪਹਿਲਾਂ ਵੀ ਹੋਂਦ ਰੱਖਦੇ ਸਨ। ਇਸ ਗ਼ੈਰ-ਸਧਾਰਨ ਸਥਿਤੀ ਨੇ ਇਨ੍ਹਾਂ ਦਾ ਪਸਾਰ ਹੋਰ ਵਧਾ ਦਿੱਤਾ ਹੈ।

https://www.youtube.com/watch?v=LnaQPyTBjps

ਦੁੱਗਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਖ਼ਤ ਸੰਦੇਸ਼ ਭੇਜਣਾ ਪੈਣਾ ਸੀ। ਇਸ ਗਰੁੱਪ ਦੇ ਮੈਂਬਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚੀਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਗਰੁੱਪ ਦੇ ਮੈਂਬਰਾਂ ਬਾਰੇ ਪਹਿਲਾਂ ਹੀ ਕਾਫ਼ੀ ਹੋ-ਹੱਲਾ ਹੋ ਚੁੱਕਿਆ ਹੈ। ਬਹੁਤ ਸਾਰੇ ਲੋਕਾਂ ਨੇ ਗਰੁੱਪ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਜਨਤਕ ਤੌਰ ਉੱਤੇ ਮੰਗ ਵੀ ਕੀਤੀ ਹੈ।

ਗਰੁੱਪ ਦੇ ਮੈਂਬਰਾਂ ਦੇ ਇੰਸਟਾਗ੍ਰਾਮ ਪਤੇ ਅਤੇ ਨਾਮ ਜਨਤਕ ਕੀਤੇ ਗਏ ਹਨ।

ਹਾਲਾਂਕਿ ਡਾ. ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਗਰੁੱਪ ਦੇ ਮੈਂਬਰਾਂ ਦੇ ਨਾਂਅ ਇੰਟਰਨੈਟ ਉੱਪਰ ਪਾਉਣ ਦਾ ਕੋਈ ਲਾਭ ਨਹੀਂ ਹੈ ਤੇ ਇਸ ਨਾਲ ਮੁੱਦੇ ਦਾ ਕੋਈ ਦੂਰਦਰਸ਼ੀ ਹੱਲ ਨਹੀਂ ਨਿਕਲੇਗਾ।

"ਮਕਸਦ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਮਕਸਦ ਤਾਂ ਉਨ੍ਹਾਂ ਨੂੰ ਅਜਿਹੇ ਵਿਹਾਰ ਵਿੱਚੋਂ ਬਾਹਰ ਕੱਢਣਾ ਹੈ।”

ਇੰਸਟਾਗ੍ਰਾਮ
Getty Images

“ਸਮੱਸਿਆ ਤਾਂ ਇੰਟਰਨੈਟ ਨਾਲ ਵੀ ਹੈ। ਬੱਚਿਆਂ ਦੀ ਅਜਿਹੀ ਸਮੱਗਰੀ ਤੱਕ ਪਹੁੰਚ ਬਹੁਤ ਵਧ ਗਈ ਹੈ ਜਿਸ ਤੋਂ ਉਨ੍ਹਾਂ ਨੂੰ ਲਗਦਾ ਹੈ ਕਿ ਅਜਿਹਾ ਵਿਹਾਰ ਸਵੀਕਾਰਨਯੋਗ ਹੈ। ਇਸ ਵਿੱਚ ਇੱਕ ਲੰਬੇਰੀ ਕਾਊਂਸਲਿੰਗ ਹੀ ਸਹਾਈ ਹੋ ਸਕਦੀ ਹੈ ਤਾਂ ਜੋ ਉਨ੍ਹਾਂ ਨੂੰ ਸਮਝ ਆਵੇ ਕਿ ਉਨ੍ਹਾਂ ਨੇ ਜੋ ਕੀਤਾ ਉਹ ਗਲਤ ਸੀ।”

"ਉਨ੍ਹਾਂ ਦੇ ਪਿੱਛੇ ਪੈਣ ਨਾਲ ਤਾਂ ਉਹ ਹੋਰ ਗੁੱਸੇਖੋਰ ਹੋਣਗੇ ਅਤੇ ਆਪਣੇ ਬਚਾਅ ਵਿੱਚ ਆ ਜਾਣਗੇ, ਇਸ ਨਾਲ ਮਸਲਾ ਨਹੀਂ ਸੁਲਝੇਗਾ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਵਿੱਚ ਸੁਧਾਰ ਆਵੇ ਤੇ ਉਹ ਸਮਾਜ ਦੇ ਬਿਹਤਰ ਮੈਂਬਰ ਬਣਨ।"


ਕੋਰੋਨਾਵਾਇਰਸ
BBC

ਕੋਰੋਨਾਵਾਇਰਸ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=lMT_MOH8vVU

https://www.youtube.com/watch?v=6FCEIXej9jE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5e60c589-57b7-44ce-ad79-7e207813d3c7'',''assetType'': ''STY'',''pageCounter'': ''punjabi.india.story.52556465.page'',''title'': ''ਇੰਸਟਾਗ੍ਰਾਮ ’ਤੇ ਚੈਟ ਗਰੁੱਪਾਂ ’ਚ ਅੱਲ੍ਹੜਾਂ ਦੀ \''ਲੱਚਰ ਚੈਟ\'' ਉਨ੍ਹਾਂ ਨੂੰ ਕਿਸ ਪਾਸੇ ਲੈ ਜਾ ਸਕਦੀ ਹੈ'',''author'': ''ਐਂਡਰਿਊ ਕਲੇਰੈਂਸ ਅਤੇ ਆਇਸ਼ਾ ਪਰੇਰਾ'',''published'': ''2020-05-06T15:06:33Z'',''updated'': ''2020-05-06T15:06:33Z''});s_bbcws(''track'',''pageView'');

Related News