ਕੋਰੋਨਾਵਾਇਰਸ ਲੌਕਡਾਊਨ ਮਗਰੋਂ ਕਿਉਂ ਮਹਿੰਗਾ ਹੋਵੇਗਾ ਹਵਾਈ ਸਫ਼ਰ

Wednesday, May 06, 2020 - 04:17 PM (IST)

ਕੋਰੋਨਾਵਾਇਰਸ ਲੌਕਡਾਊਨ ਮਗਰੋਂ ਕਿਉਂ ਮਹਿੰਗਾ ਹੋਵੇਗਾ ਹਵਾਈ ਸਫ਼ਰ
ਏਅਰਲਾਈਨ ਕੰਪਨੀਆਂ
Getty Images
ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਕੰਪਨੀਆਂ ਕੋਲ ਕਿਰਾਇਆ ਵਧਾਉਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਰਹਿਣਾ

ਵਿਸ਼ਵ ਉਡਾਣ ਸਨਅਤ ਦੀ ਕੌਮਾਂਤਰੀ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਲੌਕਡਾਊਨ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋਣਗੀਆਂ ਤਾਂ ਕੀਮਤਾਂ ਡਿੱਗਣਗੀਆਂ ਪਰ ਬਾਅਦ ਵਿੱਚ ਇਹ 50 ਫ਼ੀਸਦੀ ਤੱਕ ਵਧ ਜਾਣਗੀਆਂ।

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਏਅਰਲਾਈਨਜ਼ ਕੰਪਨੀਆਂ ਆਪਣੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਲਈ ਉਤਾਵਲੀਆਂ ਹਨ ਜਿਸ ਦਾ ਇੱਕ ਸਿੱਟਾ, ਓਵਰ-ਕਪੈਸਟੀ ਵਜੋਂ ਨਿਕਲ ਸਕਦਾ ਹੈ।


ਕੋਰੋਨਾਵਾਇਰਸ
BBC

ਜਦਕਿ ਗਾਹਕਾਂ ਵਿੱਚ ਹਵਾਈ ਸਫ਼ਰ ਦੀ ਮੰਗ ਘੱਟ ਰਹਿਣ ਕਾਰਨ ਹਵਾਈ ਕੰਪਨੀਆਂ ਉੱਪਰ ਦਬਾਅ ਵਧੇਗਾ।

ਜੇ ਜ਼ਹਾਜ਼ ਕੰਪਨੀਆਂ ਨੂੰ ਸਰੀਰਕ ਦੂਰੀ ਕਾਰਨ ਜਹਾਜ਼ ਅੰਦਰ ਸੀਟਾਂ ਖਾਲੀ ਰੱਖਣ ਲਈ ਕਿਹਾ ਜਾਵੇਗਾ ਤਾਂ ਕਿਰਾਏ ਵਿੱਚ ਵੱਡਾ ਵਾਧਾ ਕਰਨਾ ਪਵੇਗਾ।

ਜਹਾਜ਼ ਕੰਪਨੀਆਂ ’ਤੇ ਵਧੇਗਾ ਦਬਾਅ

ਮੌਜੂਦਾ ਦੂਰੀ ਰੱਖਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਹਵਾਈ ਜਹਾਜ਼ਾਂ ਵਿੱਚ ਵਿਚਕਾਰਲੀਆਂ ਸੀਟਾਂ ਖਾਲੀ ਰੱਖਣੀਆਂ ਪੈਣਗੀਆਂ। ਇਸ ਦਾ ਕੰਪਨੀਆਂ ਦੇ ਮੁਨਾਫ਼ੇ ਉੱਪਰ ਬਹੁਤ ਅਸਰ ਪਵੇਗਾ ਕਿਉਂਕਿ ਉਨ੍ਹਾਂ ਨੂੰ ਥੋੜ੍ਹੀਆਂ ਸਵਾਰੀਆਂ ਲੈ ਕੇ ਜਾਣੀਆਂ ਪੈਣਗੀਆਂ। ਰਾਇਨਏਂਅਰ ਦੇ ਬੌਸ ਮਾਈਕੇਲ ਓਲੇਰੀ ਨੇ ਕਿਹਾ ਕਿ ਵਿਚਕਾਰਲੀਆਂ ਸੀਟਾਂ ਖਾਲੀ ਰੱਖਣਾ "ਬੇਵਕੂਫ਼ਾਨਾ" ਸੀ।

ਐਸੋਸੀਏਸ਼ਨ ਵੱਲੋਂ ਸਰਵੇਖਣ ਕੀਤੀਆਂ ਸਾਰੀਆਂ 122 ਵਿੱਚੋਂ 4 ਏਅਰਲਾਈਨਾਂ ਹੀ ਲੌਕਡਾਊਨ ਤੋਂ ਬਾਅਦ ਮੌਜੂਦਾ ਸਥਿਤੀ ਵਿੱਚ ਉਡਾਣ ਭਰ ਸਕਣਗੀਆਂ। ਕਾਰੋਬਾਰ ਵਿੱਚ ਟਿਕੇ ਰਹਿਣ ਲਈ ਏਅਰਲਾਈਨ ਕੰਪਨੀਆਂ ਲਈ ਕਿਰਾਇਆ ਵਧਾਉਣ ਤੋਂ “ਇਲਵਾ ਹੋਰ ਕੋਈ ਰਾਹ ਨਹੀਂ” ਹੈ।

ਬਹੁਤ ਸਾਰੀਆਂ ਕੰਪਨੀਆਂ ਮੁਸਾਫ਼ਰਾਂ ਦੀ ਕਮੀ ਨਾਲ ਪਹਿਲਾਂ ਹੀ ਦੋ-ਚਾਰ ਹੋ ਰਹੀਆਂ ਹਨ ਤੇ ਉਨ੍ਹਾਂ ਦੇ ਜਹਾਜ਼ ਹਵਾਈ ਅੱਡਿਆਂ ’ਤੇ ਖੜ੍ਹੇ ਹਨ।

ਮੰਗਲਵਾਰ ਨੂੰ ਵਰਜਿਨ ਅਟਲਾਂਟਿਕ ਨੇ ਕਿਹਾ ਕਿ ਉਹ ਨੌਕਰੀਆਂ ਵਿੱਚ 3,000 ਨੌਕਰੀਆਂ ਦੀ ਕਟੌਤੀ ਕਰੇਗੀ ਅਤੇ ਗੈਟਵਿਕ ਹਵਾਈ ਅੱਡੇ ਉੱਪਰ ਆਪਣਾ ਕੰਮ-ਕਾਜ ਬੰਦ ਕਰੇਗੀ।

ਪਿਛਲੇ ਮਹੀਨੇ ਵਰਜਿਨ ਆਸਟਰੇਲੀਆ ਨੇ ਵਲੰਟਰੀ ਐਡਮਨਿਸਟਰੇਸ਼ਨ ਵਿੱਚ ਚਲੀ ਗਈ। ਖੇਤਰ ਦੇ ਵਿਸ਼ਲੇਸ਼ਕਾ ਦੀ ਰਾਇ ਹੈ ਹੋਰ ਕੰਪਨੀਆਂ ਵੀ ਅਜਿਹਾ ਕਰਨਗੀਆਂ।

ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਨੇ ਹਵਾਈ ਸਫ਼ਰ ਦੌਰਾਨ ਸਰੀਰਕ ਦੂਰੀ ਲਾਗੂ ਕਰਨ ਬਾਰੇ ਬਾਰੇ ਗੱਲ ਕਰਦਿਆਂ ਕਿਹਾ, "ਇਹ ਸਮਝਣਾ ਕੁਝ ਗੁੰਝਲਦਾਰ ਹੈ ਕਿ ਕੰਪਨੀਆਂ ਮੁਨਾਫ਼ੇ ਨਾਲ ਕੰਮ ਕਿਵੇਂ ਕਰ ਸਕਣਗੀਆਂ। ਇਹ ਸਨੱਅਤ ਬਹੁਤ ਛੋਟੀ ਰਹਿ ਜਾਵੇਗੀ।"


ਕੋਰੋਨਾਵਾਇਰਸ
BBC

ਉਨ੍ਹਾਂ ਦੀ ਟੀਮ ਦਾ ਤਰਕ ਹੈ ਕਿ ਵਿਚਕਾਰਲੀਆਂ ਸੀਟਾਂ ਖਾਲੀ ਰੱਖ ਕੇ ਲਾਗੂ ਕੀਤੀ ਗਈ ਸੋਸ਼ਲ-ਡਿਸਟੈਂਸਿੰਗ ਨਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਨਾਲ ਕੋਰੋਨਾਵਾਇਰਸ ਦੀ ਲਾਗ ਘਟੇਗੀ। ਐਸੋਸੀਏਸ਼ਨ ਮੁਤਾਬਕ ਸਗੋਂ ਮੁਸਾਫ਼ਰਾਂ ਨੂੰ ਸੁਰੱਖਿਅਤ ਸਫ਼ਰ ਲਈ ਚਿਹਰੇ ਉੱਪਰ ਮਾਸਕ ਪਾਉਣਾ ਚਾਹੀਦਾ ਹੈ।

ਮੁਸਾਫ਼ਰਾਂ ਲਈ ਉਮੀਦ ਦੀ ਕਿਰਨ ਇਹ ਹੈ ਕਿ ਜਦੋਂ ਉਡਾਣ ਕੰਪਨੀਆਂ ਆਪਣਾ ਕੰਮ-ਕਾਜ ਸ਼ੁਰੂ ਕਰਨਗੀਆਂ ਤਾਂ ਉਹ ਗਾਹਕ ਖਿੱਚਣ ਲਈ ਸਸਤੀਆਂ ਦਰਾਂ ਉੱਪਰ ਟਿਕਟਾਂ ਵੇਚਣਗੀਆਂ।

ਐਸੋਸੀਏਸ਼ਨ ਦਾ ਅਨੁਮਾਨ ਹੈ ਕਿ ਹਵਾਈ ਕੰਪਨੀਆਂ ਮੁਸਾਫ਼ਰਾਂ ਦੀ ਗਿਣਤੀ ਵਧਣ ਤੋਂ ਬਾਅਦ ਹੀ ਕਿਰਾਇਆ ਵਧਾ ਸਕਣਗੀਆਂ ਜੋ ਕਿ 2021 ਦੇ ਸ਼ੁਰੂ ਤੱਕ ਹੀ ਸੰਭਵ ਹੋ ਸਕੇਗਾ।


ਕੋਰੋਨਾਵਾਇਰਸ
BBC
ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=HbVNJF2Z6kE

https://www.youtube.com/watch?v=ZPLr0rSs5bg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5c9a0126-0f80-4a91-98eb-5cfd50e07a88'',''assetType'': ''STY'',''pageCounter'': ''punjabi.india.story.52557209.page'',''title'': ''ਕੋਰੋਨਾਵਾਇਰਸ ਲੌਕਡਾਊਨ ਮਗਰੋਂ ਕਿਉਂ ਮਹਿੰਗਾ ਹੋਵੇਗਾ ਹਵਾਈ ਸਫ਼ਰ'',''published'': ''2020-05-06T10:40:33Z'',''updated'': ''2020-05-06T10:40:33Z''});s_bbcws(''track'',''pageView'');

Related News