ਕੋਰੋਨਾਵਾਇਰਸ: ਸਮਾਨ ਖਰੀਦਣ ਸਮੇਂ ਕਿਹੜੀਆਂ ਸਵਾਧਾਨੀਆਂ ਵਰਤੀਏ- 5 ਅਹਿਮ ਖ਼ਬਰਾਂ

Wednesday, May 06, 2020 - 08:02 AM (IST)

ਕੋਰੋਨਾਵਾਇਰਸ: ਸਮਾਨ ਖਰੀਦਣ ਸਮੇਂ ਕਿਹੜੀਆਂ ਸਵਾਧਾਨੀਆਂ ਵਰਤੀਏ- 5 ਅਹਿਮ ਖ਼ਬਰਾਂ
ਖ਼ਰੀਦਦਾਰੀ ਕਰਨ ਇਕੱਠ ਵਾਲੀਆਂ ਥਾਵਾਂ ਵਿੱਚ ਬਿਲਕੁਲ ਨਾ ਜਾਓ, 2 ਮੀਟਰ ਸਰੀਰਕ ਦੂਰੀ ਦਾ ਖ਼ਿਆਲ ਹਮੇਸ਼ਾ ਰੱਖੋ
Getty images
ਖ਼ਰੀਦਦਾਰੀ ਕਰਨ ਲਈ ਇਕੱਠ ਵਾਲੀਆਂ ਥਾਵਾਂ ਵਿੱਚ ਬਿਲਕੁਲ ਨਾ ਜਾਓ, 2 ਮੀਟਰ ਸਰੀਰਕ ਦੂਰੀ ਦਾ ਖ਼ਿਆਲ ਹਮੇਸ਼ਾ ਰੱਖੋ

ਕੋਰੋਨਾਵਾਇਰਸ ਨੇ ਇਸਾਨ ਨੂੰ ਡਰਾ ਕੇ ਰੱਖ ਦਿੱਤਾ, ਇੰਨਾ ਸ਼ਾਇਦ ਉਹ ਪਹਿਲਾਂ ਕਦੇ ਨਹੀਂ ਸੀ ਡਰਿਆ। ਇਸ ਨੇ ਸਾਡੀਆਂ ਕਈ ਬੁਨਿਆਦੀ ਆਦਤਾਂ ਬਦਲ ਦਿੱਤੀਆਂ ਹਨ।

ਖਾਣਾ ਖਾਣ ਲਈ ਹੋਟਲ-ਰੈਸਤਰਾਂ ਵਿੱਚ ਜਾਣਾ, ਮਨ-ਪ੍ਰਚਾਵੇ ਲਈ ਸ਼ੌਪਿੰਗ ਮਾਲ ਜਾਣਾ, ਜਦੋਂ ਜੀਅ ਆਇਆ ਖਾਣਾ ਬਾਹਰੋਂ ਆਰਡਰ ਕਰ ਕੇ ਮੰਗਵਾ ਲੈਣਾ। ਇਹ ਸਭ ਹੁਣ ਨਹੀਂ ਹੈ। ਇਨਸਾਨ ਕਿਸੇ ਵੀ ਬਾਹਰੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਸੋਚਦਾ ਹੈ ਅਤੇ ਫਿਰ ਹੱਥ ਧੋਂਦਾ ਹੈ।

ਇਸ ਦੇ ਬਾਵਜੂਦ ਜ਼ਰੂਰੀ ਸਮਾਨ ਖ਼ਰੀਦਣ ਲਈ ਜ਼ਰੂਰੀ ਵਸਤਾਂ ਦੀ ਕਿਸੇ ਦੁਕਾਨ ''ਤੇ ਜਾਣ ਤੋਂ ਬਚਿਆ ਨਹੀਂ ਜਾ ਸਕਦਾ। ਇਕੱਲੇ ਰਹਿਣ ਵਾਲਿਆਂ ਲਈ ਕਈ ਵਾਰ ਖਾਣਾ ਬਾਹਰੋਂ ਮੰਗਾਉਣ ਤੋਂ ਬਿਨਾਂ ਦੂਜਾ ਵਿਕਲਪ ਵੀ ਨਹੀਂ ਹੁੰਦਾ।

ਅਜਿਹੇ ਵਿੱਚ ਸਮਾਨ ਖ਼ੀਰਦਦੇ ਸਮੇਂ ਤੇ ਖਾਣਾ ਬਾਹਰੋਂ ਮੰਗਾਉਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਉਹ ਸਾਰੀਆਂ ਸਾਵਧਾਨੀਆਂ ਇੱਥੇ ਪੜ੍ਹੋ

ਘਰ ਜਾਣ ਦੇ ਚਾਅ ''ਚ ਮਜ਼ਦੂਰ 7 ਘੰਟੇ ਭੁੱਖਣ-ਭਾਣੇ ਰੇਲ ਦੀ ਉਡੀਕ ਕਰਦੇ ਰਹੇ

ਜਲੰਧਰ ਸ਼ਹਿਰ ਦੇ ਰੇਲਵੇ ਸ਼ੇਟਸ਼ਨ ਤੋਂ ਵਿਸ਼ੇਸ਼ ਰੇਲ ਗੱਡੀ "ਸ਼੍ਰਮਿੱਕ ਐਕਸਪ੍ਰੈਸ" ਰਾਹੀਂ ਮੰਗਲਵਾਰ ਨੂੰ 1205 ਦੇ ਕਰੀਬ ਪਰਵਾਸੀਵਿ ਮਜ਼ਦੂਰ ਆਪਣੇ ਜੱਦੀ ਸੂਬੇ ਝਾਰਖੰਡ ਲਈ ਰਵਾਨਾ ਹੋਏ।

ਕੋਰੋਨਾਵਾਇਰਸ
BBC
ਰੇਲ ਗੱਡੀ ਦੇ ਡੱਬਿਆਂ ਵਿੱਚ ਬੈਠੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਤੜਕੇ ਚਾਰ ਵਜੇ ਦੇ ਮੈਡੀਕਲ ਚੈਕਅੱਪ ਕਰਵਾਉਣ ਲਈ ਆਏ ਹੋਏ ਸਨ ਪਰ ਉਨ੍ਹਾਂ ਦੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਪੰਜਾਬ ਦੇਸ ਦਾ ਪਹਿਲਾਂ ਸੂਬਾ ਬਣ ਗਿਆ ਹੈ ਜਿਸ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਭੇਜਣ ਲਈ ਉਨ੍ਹਾ ਕੋਲੋਂ ਕੋਈ ਕਿਰਾਇਆ ਨਹੀਂ ਵਸੂਲਿਆ।

ਉਨ੍ਹਾਂ ਨੂੰ ਸਵੇਰ ਤੋਂ ਲੈਕੇ ਗੱਡੀ ਵਿੱਚ ਬੈਠਣ ਤੱਕ ਸਾਢੇ ਸੱਤ ਘੰਟੇ ਲੱਗ ਗਏ। ਕਈ ਔਰਤਾਂ ਕੋਲ ਨਵਜਾਤ ਬੱਚੇ ਸਨ ਜਿਹੜੇ ਲੌਕਡਾਊਨ ਦੌਰਾਨ ਹੀ ਜਨਮੇ ਸਨ।

ਉਨ੍ਹਾਂ ਨੂੰ ਘਰ ਜਾਣ ਦੀ ਇੰਨੀਂ ਖੁਸ਼ੀ ਸੀ ਕਿ ਉਨ੍ਹਾਂ ਨੇ ਭੁੱਖ ਨੂੰ ਵੀ ਖਿੜੇ ਮੱਥੇ ਸਵੀਕਾਰ ਕਰ ਲਿਆ ਸੀ। ਪੜ੍ਹੋ ਪੂਰੀ ਖ਼ਬਰ

ਭਾਰਤ ਨੂੰ ਰੈਮਡੈਸੇਵੀਅਰ ਕਿਵੇਂ ਮਿਲੇਗੀ ਤੇ ਇਸ ਤੋਂ ਕਿੰਨੀ ਉਮੀਦ

ਅਮਰੀਕਾ ਦੇ ਕੋਵਿਡ-19 ਮਹਾਂਮਾਰੀ ਦੇ ਇਲਾਜ ਲਈ ਰੈਮਡੈਸੇਵੀਅਰ ਨਾਂਅ ਦੀ ਦਵਾਈ ’ਤੇ ਭਰੋਸਾ ਪ੍ਰਗਟਾਉਣ ਤੋਂ ਬਾਅਦ ਇਸ ਦਵਾਈ ਦੀ ਚਰਚਾ ਭਾਰਤ ਵਿੱਚ ਵੀ ਛਿੜ ਗਈ ਹੈ ਤੇ ਉਮੀਦ ਬੱਝੀ ਹੈ।

ਕੋਰੋਨਾਵਾਇਰਸ
Getty Images
ਅਮਰੀਕਾ ਵਿੱਚ ਕੋਵਿਡ-19 ਮਹਾਂਮਾਰੀ ਦਾ ਇਲਾਜ ਰੈਮਡੈਸੇਵੀਅਰ ਨਾਂਅ ਦੀ ਦਵਾਈ ਨਾਲ ਕੀਤਾ ਜਾਣ ਲੱਗਿਆ ਹੈ

ਜੇਕਰ ਰੈਮਡੈਸੇਵੀਅਰ ਦਵਾਈ ਜਾਂਚ ਵਿੱਚ ਸਫ਼ਲ ਸਾਬਤ ਹੁੰਦੀ ਹੈ ਤਾਂ ਅੱਗੇ ਦੀ ਕਾਰਵਾਈ ਕੀ ਹੋਵੇਗੀ ਅਤੇ ਭਾਰਤ ਵਿੱਚ ਇਹ ਦਵਾਈ ਕਿਵੇਂ ਪਹੁੰਚੇਗੀ?

ਆਈਸੀਐਮਆਰ ਦੇ ਜਾਣਕਾਰਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਪਹਿਲਾਂ ਭਾਰਤੀ ਨਾਗਰਿਕਾਂ ਉੱਤੇ ਇਸ ਦਵਾਈ ਦਾ ਅਸਰ ਵੇਖਿਆ ਜਾਵੇਗਾ ਕਿ ਕਿਤੇ ਕੋਈ ਨੈਗੇਟਿਵ ਪ੍ਰਭਾਵ ਤਾਂ ਨਹੀਂ ਪੈ ਰਿਹਾ। ਇਸ ਸਬੰਧੀ ਅਧਿਐਨ ਕੀਤਾ ਜਾਵੇਗਾ। ਪੜ੍ਹੋ ਪੂਰੀ ਖ਼ਬਰ

ਕੋਰੋਨਾਵਾਇਰਸ ਬਾਰੇ ਜਾਣਕਾਰੀ ਲੈਣ ਵੇਲੇ ਇਨ੍ਹਾਂ 7 ਲੋਕਾਂ ਤੋਂ ਬਚੋ

ਕੋਰੋਨਾਵਾਇਰਸ ਨਾਲ ਜੁੜੀਆਂ ਅਫ਼ਵਾਹਾਂ, ਝੂਠੀਆਂ ਖ਼ਬਰਾਂ ਤੇ ਅੰਦਾਜ਼ਿਆਂ ਨਾਲ ਸੋਸ਼ਲ ਮੀਡੀਆ ਭਰਿਆ ਹੋਇਆ ਹੈ। ਪਰ ਇਹ ਅਫ਼ਵਾਹਾਂ ਸ਼ੁਰੂ ਕੌਣ ਕਰਦਾ ਹੈ ਤੇ ਇਨ੍ਹਾਂ ਨੂੰ ਫੈਲਾਉਂਦਾ ਕੌਣ ਹੈ?

ਇਸ ਮਹਾਂਮਾਰੀ ਦੌਰਾਨ ਅਸੀਂ ਕਈ ਝੂਠੀ ਜਾਣਕਾਰੀ ਫੈਲਾਉਣ ਵਾਲੀਆਂ ਖ਼ਬਰਾਂ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ। ਇਸ ਨਾਲ ਸਾਨੂੰ ਇਹ ਪਤਾ ਲੱਗਿਆ ਕਿ ਗ਼ਲਤ ਜਾਣਕਾਰੀ ਕੌਣ ਫੈਲਾ ਰਿਹਾ ਹੈ ਤੇ ਕਿਉਂ।

ਝੂਠੀਆਂ ਖ਼ਬਰਾਂ ਸ਼ੁਰੂ ਕਰਨ ਤੇ ਫੈਲਾਉਣ ਵਾਲੇ ਸੱਤ ਤਰ੍ਹਾਂ ਦੇ ਲੋਕ ਹੁੰਦੇ ਹਨ। ਜਾਣੋ ਕੌਣ ਹੁੰਦੇ ਹਨ ਇਹ 7 ਜਣੇ ਤੇ ਕਿਉਂ ਫੈਲਾਉਂਦੇ ਹਨ ਅਫ਼ਵਾਹ।

ਕੋਰੋਨਾਵਾਇਰਸ
BBC

ਪਲਾਜ਼ਮਾ ਡੋਨੇਟ ਕਰਨ ਵਾਲੀ ਕੁੜੀ ਦਾ ਤਜਰਬਾ

ਮੰਗਲਵਾਰ ਨੂੰ ਇੰਡੀਅਨ ਕਾਊਂਸਲ ਫ਼ਾਰ ਮੈਡੀਕਲ ਰਿਸਰਚ ਨੇ ਪੰਜਾਬ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ ਪਲਾਜ਼ਮਾ ਥੈਰਪੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਇਲਾਜ ਲਈ ਪਲਾਜ਼ਮਾ ਥੈਰਪੀ ਦੀ ਵਰਤੋਂ ਵਿਦੇਸ਼ਾਂ ਤੋਂ ਇਲਾਵਾ ਭਾਰਤ ਵਿੱਚ ਕੇਰਲ, ਦਿੱਲੀ ਸੂਬਿਆਂ ਵਿੱਚ ਵੀ ਹੋ ਰਹੀ ਹੈ। ਇਸ ਵੀਡੀਓ ਰਾਹੀਂ ਜਾਣੋ, ਪਲਾਜ਼ਮਾ ਥੈਰਪੀ ਕਿਵੇਂ ਕੰਮ ਕਰਦੀ ਹੈ।

ਸਾਰੇ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਕਈ ਕਾਰਨਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ।

ਮਹਾਂਮਾਰੀ ਦੇ ਇਲਾਜ ਵਿੱਚ ਪਲਾਜ਼ਮਾ ਥੈਰਪੀ ਨੇ ਨਵੀਂ ਉਮੀਦ ਬੰਨ੍ਹਾਈ ਹੈ। ਪੜ੍ਹੋ ਇੱਕ ਪਾਲਜ਼ਮਾ ਡੋਨਰ ਕੁੜੀ ਦਾ ਤਜ਼ਰਬਾ

ਇਹ ਵੀ ਦੇਖੋ

https://youtu.be/vpHPTG1RJSk

https://youtu.be/UzZoqHRBDJ4

https://youtu.be/8g65Lkz56uY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0c233719-9827-45f3-9f8e-a01ce43c982c'',''assetType'': ''STY'',''pageCounter'': ''punjabi.india.story.52554764.page'',''title'': ''ਕੋਰੋਨਾਵਾਇਰਸ: ਸਮਾਨ ਖਰੀਦਣ ਸਮੇਂ ਕਿਹੜੀਆਂ ਸਵਾਧਾਨੀਆਂ ਵਰਤੀਏ- 5 ਅਹਿਮ ਖ਼ਬਰਾਂ'',''published'': ''2020-05-06T02:20:43Z'',''updated'': ''2020-05-06T02:20:43Z''});s_bbcws(''track'',''pageView'');

Related News