ਰਣਜੀਤ ਬਾਵਾ ਦੇ ਗੀਤ ''''ਮੇਰਾ ਕੀ ਕਸੂਰ'''' ਨਾਲ ਜੁੜਿਆ ਕੀ ਹੈ ਵਿਵਾਦ

Tuesday, May 05, 2020 - 05:17 PM (IST)

ਰਣਜੀਤ ਬਾਵਾ ਦੇ ਗੀਤ ''''ਮੇਰਾ ਕੀ ਕਸੂਰ'''' ਨਾਲ ਜੁੜਿਆ ਕੀ ਹੈ ਵਿਵਾਦ

ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਹਾਲ ਹੀ ''ਚ ਗਾਇਆ ਗਿਆ ਨਵਾਂ ਗੀਤ ''ਮੇਰਾ ਕੀ ਕਸੂਰ'' ਨੂੰ ਲੈ ਕੇ ਕਈ ਵਿਵਾਦ ਪੈਦਾ ਹੋ ਗਿਆ ਹੈ।

ਇਸ ਗੀਤ ਦੀਆਂ ਕੁਝ ਸਤਰਾਂ ''ਤੇ ਕਈ ਹਿੰਦੂ ਸੰਗਠਨਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਤਰਾਜ਼ ਜਤਾਉਂਦਿਆਂ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਜ਼ਰੀਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਰਣਜੀਤ ਬਾਵਾ ਜੋ ਕਿ ਬਟਾਲਾ ਹਲਕੇ ਨਾਲ ਸਬੰਧ ਰੱਖਦੇ ਹਨ, ਇਸੇ ਸ਼ਹਿਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਅਤੇ ਭਾਰਤੀ ਜਨਤਾ ਯੂਵਾ ਮੋਰਚਾ ਦੇ ਆਗੂਆਂ ਨੇ ਐੱਸਐੱਸਪੀ ਬਟਾਲਾ ਨੂੰ ਬਾਵਾ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖ਼ਤੀ ਸ਼ਿਕਾਇਤ ਦਿੱਤੀ ਹੈ।

https://www.youtube.com/watch?v=CW724u6MPDs

ਬਟਾਲਾ ਤੋਂ ਬੀਬੀਸੀ ਪੰਜਾਬੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਭਾਰਤੀ ਜਨਤਾ ਯੂਵਾ ਮੋਰਚਾ ਦੇ ਪ੍ਰਧਾਨ ਵਿਨੇ ਮਹਾਜਨ ਨੇ ਦੱਸਿਆ, ''''ਰਣਜੀਤ ਬਾਵਾ ਨੇ ਆਪਣੀ ਆਵਾਜ਼ ਵਿੱਚ ''ਮੇਰਾ ਕੀ ਕਸੂਰ'' ਨਾਮ ਦਾ ਗਾਣਾ ਗਾ ਕੇ ਆਪਣੇ ਯੂ-ਟਿਊਬ ਅਤੇ ਫੇਸਬੁੱਕ ਪੇਜ ''ਤੇ ਪਾਇਆ ਅਤੇ ਗੀਤ ਦੀਆਂ ਲਾਈਨਾਂ ਵਿੱਚ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ।''''

ਉਨ੍ਹਾਂ ਅੱਗੇ ਕਿਹਾ, ''''ਗੀਤ ਅੰਦਰ ਜੋ ਲਫ਼ਜ਼ ਕਹੇ ਗਏ ਹਨ, ਇਨ੍ਹਾਂ ਨਾਲ ਸਾਡੇ ਸਮਾਜ ਅੰਦਰ ਗੁੱਸਾ ਹੈ। ਅਸੀਂ ਐੱਸਐੱਸਪੀ ਸਾਹਿਬ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।''''

ਉੱਧਰ ਇਸ ਮਾਮਲੇ ਸਬੰਧੀ ਮਿਲੀ ਸ਼ਿਕਾਇਤ ਤੇ ਬਟਾਲਾ ਦੇ SSP ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਸ਼ਿਕਾਇਤ ਨੂੰ ਜਾਂਚ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਲੰਧਰ ਤੋਂ ਬੀਬੀਸੀ ਪੰਜਾਬੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਰਣਜੀਤ ਬਾਵਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਜਲੰਧਰ ਵਿੱਚ ਦਰਜ ਹੋਇਆ ਹੈ।

ਇਹ ਵੀ ਪੜ੍ਹੋ:

ਪੰਜਾਬ ਯੂਵਾ ਭਾਜਪਾ ਦੇ ਮੀਡੀਆ ਇੰਚਾਰਜ ਅਸ਼ੋਕ ਸਰੀਨ ਨੇ ਦੱਸਿਆ ਕਿ ਉਨ੍ਹਾਂ ਨੇ ਗਾਇਕ ਰਣਜੀਤ ਬਾਵਾ ਸਮੇਤ ''ਮੇਰਾ ਕੀ ਕਸੂਰ'' ਗੀਤ ਦੇ ਲੇਖਕ ਬੀਰ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੋਹ ਅਤੇ ਵੀਡੀਓ ਡਾਇਰੈਕਟਰ ਧੀਮਾਨ ਪ੍ਰੋਡਕਸ਼ਨਜ਼ ਅਤੇ ਹੋਰਾਂ ਵਿਰੁੱਧ ਵੀ ਕੇਸ ਦਰਜ ਕਰਵਾਇਆ ਹੈ।

ਮੇਰਾ ਕੀ ਕਸੂਰ ਯੂ-ਟਿਊਬ ਤੋਂ ਹਟਾਇਆ

ਰਣਜੀਤ ਬਾਵਾ ਵੱਲੋਂ ਇਹ ਗੀਤ 2 ਮਈ ਨੂੰ ਆਪਣੇ ਯੂ-ਟਿਊਬ ਚੈਨਤ ਉੱਤੇ ਅਧਿਕਾਰਤ ਤੌਰ ''ਤੇ ਰਿਲੀਜ਼ ਕੀਤਾ ਗਿਆ ਸੀ। ਗੀਤ ਦੇ ਬੋਲ ਗਾਇਕ ਤੇ ਗੀਤਕਾਰ ਬੀਰ ਸਿੰਘ ਨੇ ਲਿਖੇ ਹਨ ਅਤੇ ਸੰਗੀਤ ਗੁਰਮੋਹ ਨੇ ਦਿੱਤਾ ਹੈ।

ਇਸ ਗੀਤ ਦੀ ਲਿਰੀਕਲ ਵੀਡੀਓ ਧੀਮਾਨ ਪ੍ਰੋਡਕਸ਼ਨਜ਼ ਵੱਲੋਂ ਬਣਾਈ ਗਈ ਹੈ। ਹਾਲਾਂਕਿ ਹੁਣ ਰਣਜੀਤ ਬਾਵਾ ਨੇ ਇਹ ਗੀਤ ਆਪਣੇ ਯੂ-ਟਿਊਬ ਚੈਨਲ ਤੋਂ ਹਟਾ ਲਿਆ ਹੈ।

ਬੀਬੀਸੀ ਪੰਜਾਬੀ ਨੇ ਰਣਜੀਤ ਬਾਵਾ ਹੋਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਪੱਖ ਇਸ ਬਾਬਤ ਫ਼ਿਲਹਾਲ ਨਹੀਂ ਮਿਲ ਸਕਿਆ ਹੈ ਜਿਵੇਂ ਹੀ ਉਨ੍ਹਾਂ ਨਾਲ ਗੱਲ ਹੁੰਦੀ ਹੈ, ਤਾਂ ਉਨ੍ਹਾਂ ਦਾ ਪੱਖ ਅਸੀਂ ਆਪਣੀ ਸਟੋਰੀ ਵਿੱਚ ਸ਼ਾਮਿਲ ਕਰ ਲਵਾਂਗੇ।

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=cE633XLkjNw

https://www.youtube.com/watch?v=dq5oce0x-fA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0dcbc492-bd91-234c-9e3c-93bc13081331'',''assetType'': ''STY'',''pageCounter'': ''punjabi.india.story.52545762.page'',''title'': ''ਰਣਜੀਤ ਬਾਵਾ ਦੇ ਗੀਤ \''ਮੇਰਾ ਕੀ ਕਸੂਰ\'' ਨਾਲ ਜੁੜਿਆ ਕੀ ਹੈ ਵਿਵਾਦ'',''published'': ''2020-05-05T11:46:21Z'',''updated'': ''2020-05-05T11:46:21Z''});s_bbcws(''track'',''pageView'');

Related News