ਕੋਰੋਨਾਵਾਇਰਸ: ਚਮਗਿੱਦੜ ਤੋਂ ਇੰਨੀਆਂ ਬਿਮਾਰੀਆਂ ਕਿਵੇਂ ਫੈਲਦੀਆਂ ਹਨ

Tuesday, May 05, 2020 - 07:32 AM (IST)

ਕੋਰੋਨਾਵਾਇਰਸ: ਚਮਗਿੱਦੜ ਤੋਂ ਇੰਨੀਆਂ ਬਿਮਾਰੀਆਂ ਕਿਵੇਂ ਫੈਲਦੀਆਂ ਹਨ
ਚਮ ਗਿੱਦੜ ਦੁਨੀਆਂ ਦੇ ਇਕੱਲੇ ਥਣਧਾਰੀ ਹਨ ਜੋ ਉੱਡ ਸਕਦੇ ਹਨ
GETTY IMAGES
ਚਮ ਗਿੱਦੜ ਦੁਨੀਆਂ ਦੇ ਇਕੱਲੇ ਥਣਧਾਰੀ ਹਨ ਜੋ ਉੱਡ ਸਕਦੇ ਹਨ

ਕੋਰੋਨਾਵਾਇਰਸ ਦੇ ਸਰੋਤ ਜੀਵ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ, ਫਿਰ ਵੀ ਦੁਨੀਆਂ ਚਮ ਗਿੱਦੜ ਵੱਲ ਸ਼ੱਕੀ ਨਜ਼ਰਾਂ ਨਾਲ ਦੇਖ ਰਹੀ ਹੈ।

ਚਮਗਿੱਦੜ ਦੁਨੀਆਂ ਦੇ ਵਾਹਦ ਥਣਧਾਰੀ ਜੀਵ ਹਨ ਜਿਨ੍ਹਾਂ ਕੋਲ ਉੱਡਣ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵੀ ਚਮਗਿੱਦੜ ਕੋਰੋਨਾਵਾਇਰਸ ਪਰਿਵਾਰ ਦੇ ਹੋਰ ਵਾਇਰਸ ਫੈਲਾਅ ਚੁੱਕੇ ਹਨ।

ਇਸੇ ਸਦੀ ਦੇ ਸ਼ੁਰੂ ਵਿੱਚ ਹੀ ਚਮ ਗਿੱਦੜ ਤੋਂ ਸਾਰਸ ਮਹਾਂਮਾਰੀ ਫ਼ੈਲੀ ਸੀ। ਸ਼ੁਰੂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਕੋਵਿਡ-19 ਇਨ੍ਹਾਂ ਲਟਕਣਾਂ ਤੋਂ ਹੀ ਫ਼ੈਲਿਆ ਹੈ। ਬਾਅਦ ਵਿੱਚ ਸਾਇੰਸਦਾਨਾਂ ਨੇ ਇਸ ਖੋਜ ਰਾਹੀਂ ਨਕਾਰ ਦਿੱਤਾ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਭਾਰਤ ਨੂੰ ਕਿਵੇਂ ਮਿਲੇਗੀ ਰੈਮਡੈਸੇਵੀਅਰ ਨਾਂ ਦੀ ਦਵਾਈ

ਅਮਰੀਕਾ ਨੇ ਕੋਵਿਡ-19 ਮਹਾਂਮਾਰੀ ਦੇ ਇਲਾਜ ਲਈ ਰੈਮਡੈਸੇਵੀਅਰ ਨਾਂਅ ਦੀ ਦਵਾਈ ’ਤੇ ਭਰੋਸਾ ਕਰਦਿਆਂ ਕਿਹਾ ਹੈ ਕਿ ਇਸ ਗੱਲ ਦੇ ਸਪੱਸ਼ਟ ਸਬੂਤ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ।

Remdesivir
BBC

ਰੈਮਡੈਸੇਵੀਅਰ ਇੱਕ ਐਂਟੀਵਾਇਰਲ ਦਵਾਈ ਹੈ, ਜਿਸ ਨੂੰ ਇਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ। ਅਮਰੀਕਾ ਵਿੱਚ ਇਸ ਦਵਾਈ ਦਾ ਕੋਵਿਡ-19 ਦੇ ਇਲਾਜ ਵੱਜੋਂ ਪ੍ਰੀਖਣ ਗਿਲਿਏਡ ਨਾਂਅ ਦੀ ਕੰਪਨੀ ਕਰ ਰਹੀ ਹੈ।

ਭਾਰਤ ਵਿੱਚ ਆਈਸੀਐਮਆਰ ਦੇ ਜਾਣਕਾਰਾਂ ਅਨੁਸਾਰ ਪਹਿਲਾਂ ਭਾਰਤੀ ਨਾਗਰਿਕਾਂ ਉੱਤੇ ਇਸ ਦਵਾਈ ਦਾ ਅਸਰ ਵੇਖਿਆ ਜਾਵੇਗਾ ਕਿ ਕਿਤੇ ਕੋਈ ਨੈਗੇਟਿਵ ਪ੍ਰਭਾਵ ਤਾਂ ਨਹੀਂ ਪੈ ਰਿਹਾ। ਇਸ ਸਬੰਧੀ ਅਧਿਐਨ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਜਾਣੋ ਕਿਹੜੇ ਜ਼ੋਨ ਵਿੱਚ ਕੀ-ਕੀ ਰਿਆਇਤਾਂ ਮਿਲ ਰਹੀਆਂ

ਕੋਰੋਨਾਵਾਇਰਸ ਦੀ ਰੋਕਥਾਮ ਲਈ 24 ਮਾਰਚ ਤੋਂ ਲਾਗੂ ਕੀਤਾ ਗਿਆ ਦੇਸ ਪੱਧਰੀ ਲੌਕਡਾਊਨ ਦਾ ਤੀਜਾ ਗੇੜ 4 ਮਈ ਤੋਂ ਸ਼ੁਰੂ ਹੋ ਗਿਆ ਹੈ।

ਕੇਂਦਰ ਸਰਕਾਰ ਨੇ ਦੇਸ ਭਰ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ''ਚ ਵੰਡਦਿਆਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਈ ਛੋਟਾਂ ਦਿੱਤੀਆਂ ਹਨ।

ਇਹ ਜ਼ਿਲ੍ਹੇ ਗਰੀਨ, ਓਰੈਂਜ ਅਤੇ ਰੈੱਡ ਜ਼ੋਨਾਂ ''ਚ ਵੰਡੇ ਗਏ ਹਨ। ਪੰਜਾਬ ਵਿੱਚ ਲਾਗੂ ਕਰਫ਼ਿਊ ਦੇ ਦੌਰਾਨ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਰਹੇਗਾ।

ਕਿਹੜੇ ਜ਼ੋਨ ਵਿੱਚ ਕੀ ਕਰਨ ਦੀ ਇਜ਼ਾਜ਼ਤ ਹੈ ਤੇ ਕੀ ਨਹੀਂ, ਇਹ ਜਾਣਨ ਲਈ ਕਲਿਕ ਕਰੋ

ਉਹ ਸੰਸਦ ਜਿਸ ਨੇ ਬੇਘਰ ਅਤੇ ਭੁੱਖੀਆਂ ਔਰਤਾਂ ਨੂੰ ਦਿੱਤੀ ਸ਼ਰਨ

100 ਬੇਘਰ ਔਰਤਾਂ ਨੂੰ ਯੂਰਪੀ ਯੂਨੀਅਨ ਦੇ ਬੈਲਜੀਅਮ ਦੀ ਰਾਜਧਾਨੀ ਬਰੋਸਲਜ਼ ਸਥਿਤ ਖਾਲੀ ਪਏ ਪਾਰਲੀਮੈਂਟ ਵਿੱਚ ਆਸਰਾ ਦਿੱਤਾ ਗਿਆ ਹੈ।

ਇਨ੍ਹਾਂ ਵਿੱਚੋਂ ਬਹੁਤੀਆਂ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹਨ।

ਸੰਸਦ ਵਿਚਲੇ ਕੰਪਲੈਕਸ ਦੇ ਬੂਹੇ ਉਨ੍ਹਾਂ ਲੋਕਾਂ ਲਈ ਖੋਲ੍ਹੇ ਗਏ ਜੋ ਪਹਿਲਾਂ ਤੋਂ ਹੀ ਬੇਘਰ ਹਨ ਜਾਂ ਜਿਨ੍ਹਾਂ ਕੋਲ ਕੁਆਰੰਟੀਨ ਲਈ ਢੁੱਕਵੀਂ ਥਾਂ ਨਹੀਂ ਹੈ।

ਇਮਾਰਤ ਵਿਚਲੇ ਦਫ਼ਤਰਾਂ ਦੇ ਕਮਰਿਆਂ ਨੂੰ ਦੋ ਜਣਿਆਂ ਲਈ ਸੌਣ ਵਾਲੇ ਕਮਰਿਆਂ ਵਿੱਚ ਬਦਲ ਦਿੱਤਾ ਗਿਆ ਹੈ। ਇੱਥੇ ਰਹਿਣ ਵਾਲੀਆਂ ਔਰਤਾਂ ਨੂੰ ਖਾਣਾ ਵੀ ਮੁਹਈਆ ਕਰਵਾਇਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦਾ ਮਤਲਬ ਸੌਖੀ ਭਾਸ਼ਾ ਵਿੱਚ ਸਮਝੋ

ਕੋਰੋਨਾਵਾਇਰਸ ਦੇ ਫੈਲਣ ਮਗਰੋਂ ਕਈ ਨਵੇਂ ਸ਼ਬਦ ਸਾਡੇ ਸਾਹਮਣੇ ਆਏ ਜੋ ਅਸੀਂ ਪਹਿਲਾਂ ਕਦੇ ਨਹੀਂ ਸੁਣੇ ਜਾਂ ਬਹੁਤ ਘੱਟ ਸੁਣੇ।

ਕੋਰੋਨਾਵਾਇਰਸ
BBC

ਇਨ੍ਹਾਂ ਵਿੱਚੋਂ ਕਈ ਨਵੇਂ ਸ਼ਬਦ ਸੁਣਨ ਵਿੱਚ ਔਖੇ ਤਾਂ ਲੱਗਦੇ ਹੀ ਹਨ, ਨਾਲ ਹੀ ਇਹ ਬਿਮਾਰੀ ਨਾਲ ਜੁੜਿਆ ਡਰ ਵੀ ਵਧਾ ਦਿੰਦੇ ਹਨ।

ਅਜਿਹੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦੇ ਅਰਥ ਪਤਾ ਹੋਣ। ਫਲੈਟਨ ਦਿ ਕਰਵ ਵਰਗੇ ਸ਼ਬਦਾਂ ਤੋਂ ਲੈ ਕੇ ਹੋਰ ਕਈਆਂ ਦੇ ਅਰਥ ਸਮਝਣ ਲਈ ਕਲਿਕ ਕਰੋ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=vpHPTG1RJSk

https://www.youtube.com/watch?v=H1BnJtQqYLQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0157f649-35c4-4b61-86a5-80b6e58975a4'',''assetType'': ''STY'',''pageCounter'': ''punjabi.india.story.52540638.page'',''title'': ''ਕੋਰੋਨਾਵਾਇਰਸ: ਚਮਗਿੱਦੜ ਤੋਂ ਇੰਨੀਆਂ ਬਿਮਾਰੀਆਂ ਕਿਵੇਂ ਫੈਲਦੀਆਂ ਹਨ'',''published'': ''2020-05-05T02:00:17Z'',''updated'': ''2020-05-05T02:00:17Z''});s_bbcws(''track'',''pageView'');

Related News