ਕੋਰੋਨਾਵਾਇਰਸ ਠੀਕ ਹੋਣ ਵਿੱਚ ਕਿੰਨਾ ਵਕਤ ਲਗ ਸਕਦਾ ਹੈ - 5 ਅਹਿਮ ਖ਼ਬਰਾਂ
Monday, May 04, 2020 - 08:32 AM (IST)


ਸਾਲ 2019 ਦੇ ਅਖ਼ੀਰ ਵਿੱਚ ਸਾਹਮਣੇ ਆਈ ਕੋਵਿਡ-19 ਬਿਮਾਰੀ ਨੂੰ ਦੇਖ ਕੇ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੁਝ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ ਤੇ ਕਈ ਠੀਕ ਹੋਣ ਵਿੱਚ ਕਾਫ਼ੀ ਲੰਬਾ ਸਮਾਂ ਲੈਂਦੇ ਹਨ।
ਠੀਕ ਹੋਣ ਵਿੱਚ ਲੱਗਣ ਵਾਲਾ ਸਮਾਂ ਇਸ ਗੱਲ ''ਤੇ ਨਿਰਭਰ ਕਰਦਾ ਹੈ ਕਿ ਬਿਮਾਰੀ ਕਿੰਨੀ ਗੰਭੀਰ ਹੈ।
ਮਾਹਰਾਂ ਮੁਤਾਬਕ ਬਹੁਤੇ ਮਰੀਜ਼ ਜਿਨ੍ਹਾਂ ਵਿੱਚ ਬਿਮਾਰੀ ਦੇ ਗੰਭੀਰ ਲੱਛਣ ਨਾ ਹੋਣ, ਉਨ੍ਹਾਂ ਨੂੰ ਠੀਕ ਹੋਣ ਵਿੱਚ 2 ਹਫ਼ਤਿਆਂ ਦਾ ਸਮਾਂ ਹੀ ਲੱਗਦਾ ਹੈ।
ਪਰ ਕਈਂ ਲੋਕ ਇਸ ਬਿਮਾਰੀ ਨੂੰ ਜਲਦੀ ਝਾੜ ਨਹੀਂ ਸੁੱਟ ਪਾਉਂਦੇ ਤੇ ਲੰਮੇ ਸਮੇਂ ਲਈ ਹਸਪਤਾਲ ਤੇ ਦਵਾਈਆਂ ਦੇ ਅਧੀਨ ਰਹਿੰਦੇ ਹਨ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।
- ਕੋਰੋਨਾਵਾਇਰਸ ''ਤੇ 4 ਮਈ ਦੇ LIVE ਅਪਡੇਟਸ ਲਈ ਕਲਿੱਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

ਨਿਊ ਯਾਰਕ: ਕੋਰੋਨਾਵਾਇਰਸ ਕਿਵੇਂ 9/11 ਦੀ ਯਾਦ ਦਵਾਉਣ ਲੱਗਾ
ਨਿਊ ਯੌਰਕ ਅਜੇ ਤੱਕ 9/11 ਦੇ ਹਾਦਸੇ ਨੂੰ ਨਹੀਂ ਭੁੱਲ ਪਾਇਆ ਜਿਸ ਮਗਰੋਂ ਪੂਰਾ ਸ਼ਹਿਰ ਗਰਾਊਂਡ ਜ਼ੀਰੋ ਬਣ ਗਿਆ ਸੀ। ਇਸੇ ਤਰ੍ਹਾਂ ਜਦੋਂ ਨਿਊ ਯਾਰਕ ਤੇ ਉਸ ਦੇ ਬਾਹਰੀ ਖੇਤਰਾਂ ਵਿੱਚ ਕੋਰੋਨਾਵਾਇਰਸ ਫੈਲਣ ਲੱਗਿਆ ਤਾਂ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ।
ਤੇਜ਼ੀ ਨਾਲ ਵਧਦੇ ਕੇਸਾਂ ਕਰਕੇ ਲੋਕ ਸਹਿਮ ਗਏ।
ਜਿਹੜਾ ਸ਼ਹਿਰ ਕਦੇ ਨਹੀਂ ਸੌਂਦਾ ਸੀ, ਉਹ ਹੁਣ ਉਹ ਸ਼ਹਿਰ ਬਣ ਗਿਆ ਜਿਹੜਾ ਸੌਂ ਨਹੀਂ ਸਕਦਾ ਸੀ। ਲੋਕਾਂ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਖਿੜਕੀ ''ਚੋਂ ਦਿਖਦੀ ਐਂਬੂਲੈਂਸ ਵਿਹੜੇ ਦੇ ਅੰਦਰ ਆਈ ਹੋਈ ਐਂਬੂਲੈਂਸ ਨਾ ਬਣ ਜਾਵੇ।
ਵਧੇਰੇ ਜਾਣਕਾਰੀ ਲਈ ਕਲਿਕ ਕਰੋ।

- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?

ਕੋਰੋਨਾਵਾਇਰਸ: ਉਹ 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ
ਕੋਰੋਨਾਵਾਇਰਸ ਦੇ ਵੈਕਸੀਨ ਦੀ ਭਾਲ ਬਹੁਤ ਤੇਜੀ ਨਾਲ ਹੋ ਰਹੀ ਹੈ। ਮਹਿਜ਼ 90 ਦਿਨਾਂ ਵਿੱਚ ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ।
ਇੱਕ ਵੈਕਸੀਨ ਨੂੰ ਵਿਕਾਸ ਦੇ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਪਹਿਲਾਂ ਪ੍ਰਯੋਗਸ਼ਾਲਾ ਤੇ ਫਿਰ ਜਾਨਵਰਾਂ ਉੱਪਰ ਟ੍ਰਾਇਲ ਕੀਤੇ ਜਾਂਦੇ ਹਨ। ਇਸ ਮਗਰੋਂ ਮਨੁੱਖੀ ਟ੍ਰਾਇਲ ਸ਼ੁਰੂ ਕੀਤੇ ਜਾ ਸਕਦੇ ਹਨ।
ਕੋਰੋਨਾਵਾਇਰਸ ਉੱਤੇ ਕੰਮ ਕਰ ਰਹੀਆਂ ਪੰਜ ਟੀਮਾਂ ਨੇ ਮਨੁੱਖੀ ਟ੍ਰਾਇਲ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਅਮਰੀਕਾ ''ਚ ਕੋਰੋਨਾ ਦੇ ਕਹਿਰ ਦੀ ਅਣਕਹੀ ਕਹਾਣੀ
ਅਮਰੀਕਾ ਦੇ ਦੱਖਣੀ ਡਕੋਟਾ ਦੇ ਇੱਕ ਕੋਨੇ ਵਿੱਚ ਕੋਰੋਨਾਵਾਇਰਸ ਦਾ ਅਮਰੀਕਾ ਦਾ ਸਭ ਤੋਂ ਵੱਡਾ ਕਲੱਸਟਰ ਕਿਵੇਂ ਉੱਭਰਿਆ?
ਇੱਕ ਸੂਰਾਂ ਦੇ ਮੀਟ ਦੀ ਫੈਕਟਰੀ ਰਾਹੀਂ ਲਾਗ ਜੰਗਲ ਦੀ ਅੱਗ ਵਾਂਗ ਫੈਲ ਗਈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੰਪਨੀ ਨੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੀ ਕੀਤਾ।
“ਸਮਿੱਥਫੀਲਡ''-ਦੱਖਣੀ ਡਕੋਟਾ ਦੇ ਆਪਣੇ ਸ਼ਹਿਰ ਸਿਓਕਸ ਫਾਲਜ਼ ਵਿੱਚ ਸਥਿਤ ਸੂਰਾਂ ਦੇ ਮੀਟ ਦੀ ਪ੍ਰੋਸੈਸਿੰਗ ਦਾ ਪਲਾਂਟ ਸੀ। ਇਹ ਫੈਕਟਰੀ-ਬਿੱਗ ਸਿਓਕਸ ਨਦੀ ਦੇ ਕਿਨਾਰੇ ''ਤੇ ਸਥਿਤ ਇੱਕ ਵਿਸ਼ਾਲ ਅੱਠ ਮੰਜ਼ਿਲਾ ਇਮਾਰਤ ਵਿੱਚ ਹੈ ਜੋ ਅਮਰੀਕਾ ਦੀ ਨੌਵੀਂ ਸਭ ਤੋਂ ਵੱਡੀ ਸੂਰ ਪ੍ਰੋਸੈਸਿੰਗ ਸੁਵਿਧਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹੋਇਆ ਵਿਆਹ
ਕੋਰੋਨਾਵਾਇਰਸ ਦੇ ਇੱਕ ਮਰੀਜ਼ ਨੇ ਆਪਣੇ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਆਪਣੀ ਮੰਗੇਤਰ ਨਾਲ ਵਿਆਹ ਰਚਿਆ।
ਕੋਵਿਡ -19 ਦੇ ਇੱਕ ਸ਼ੱਕੀ ਮਰੀਜ਼, ਜਿਸ ਨੂੰ ਹੋਰ ਵੀ ਕਈ ਸਮੱਸਿਆਵਾਂ ਸਨ, ਉਸ ਦੇ ਬਚਣ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ।
ਉਹ 15 ਸਾਲਾਂ ਤੋਂ ਮੰਗੇਤਰ ਰਹੀ ਕੁੜੀ ਨਾਲ ਵਿਆਹ ਕਰਨ ਵਾਲਾ ਸੀ, ਜਿਸ ਨਾਲ ਉਹ ਕਦੇ ਸਮੇਂ ਦੀ ਘਾਟ ਜਾਂ ਕਦੇ ਪੈਸੇ ਦੀ ਘਾਟ ਕਰਕੇ ਵਿਆਹ ਨਹੀਂ ਸੀ ਕਰ ਸਕਿਆ।
ਜ਼ਿੰਦਗੀ ਕੋਈ ਨਾ ਕੋਈ ਸੰਘਰਸ਼ ਉਸ ਦੇ ਰਾਹ ਵਿੱਚ ਖੜਾ ਕਰਦੀ ਰਹੀ। ਇਹ ਪਿਆਰ ਅਤੇ ਮੌਤ ਦੇ ਵਿਚਕਾਰ ਦੀ ਇੱਕ ਕਹਾਣੀ ਸੀ, ਪਰ ਇਹ ਇੱਕ ਬਹੁਤ ਹੀ ਖ਼ੂਬਸੂਰਤ ਚੀਜ਼ ਬਣ ਕੇ ਉਭਰੀ। ਅੱਗੇ ਪੜ੍ਹਨ ਲਈ ਕਲਿਕ ਕਰੋ।

- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਇਹ ਵੀ ਦੇਖੋ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e86a29c6-57d1-4d3e-b330-ed98f11365e0'',''assetType'': ''STY'',''pageCounter'': ''punjabi.india.story.52525811.page'',''title'': ''ਕੋਰੋਨਾਵਾਇਰਸ ਠੀਕ ਹੋਣ ਵਿੱਚ ਕਿੰਨਾ ਵਕਤ ਲਗ ਸਕਦਾ ਹੈ - 5 ਅਹਿਮ ਖ਼ਬਰਾਂ'',''published'': ''2020-05-04T02:50:55Z'',''updated'': ''2020-05-04T02:50:55Z''});s_bbcws(''track'',''pageView'');