ਕੋਰੋਨਾਵਾਇਰਸ: 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਕੀ ਹਨ ਇਸ ਬਾਰੇ ਚੁਣੌਤੀਆਂ

Sunday, May 03, 2020 - 10:02 AM (IST)

ਕੋਰੋਨਾਵਾਇਰਸ: 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਕੀ ਹਨ ਇਸ ਬਾਰੇ ਚੁਣੌਤੀਆਂ
ਕੋਰੋਨਾਵਾਇਰਸ
Getty Images
ਕਿਸੇ ਵੈਕਸੀਨ ਦੇ ਵਿਕਾਸ ਵਿੱਚ ਸਾਲਾਂ ਨਹੀਂ ਸਗੋਂ ਦਹਾਕਿਆਂ ਦਾ ਸਮਾਂ ਲੱਗ ਸਕਦਾ ਹੈ। ਉਸ ਹਿਸਾਬ ਨਾਲ ਕੋਰੋਨਾਵਾਇਰਸ ਦੇ ਵੈਕਸੀਨ ਦੀ ਭਾਲ ਬਹੁਤ ਤੇਜੀ ਨਾਲ ਹੋ ਰਹੀ ਹੈ।

ਕੋਰੋਨਾਵਾਇਰਸ ਦਾ ਵੈਕਸੀਨ ਲੱਭਣ ਲਈ ਸਾਇੰਸਦਾਨਾਂ ਦੀ ਦਰਜਣਾਂ ਟੀਮਾਂ ਦਿਨ-ਰਾਤ ਮਿਹਨਤ ਕਰ ਰਹੀਆਂ ਹਨ ਤਾਂ ਜੋ ਇਸ ਮਹਾਂਮਾਰੀ ਨੂੰ ਨੱਥ ਪਾਈ ਜਾ ਸਕੇ।

ਕਿਸੇ ਵੈਕਸੀਨ ਦੇ ਵਿਕਾਸ ਵਿੱਚ ਸਾਲਾਂ ਨਹੀਂ ਸਗੋਂ ਦਹਾਕਿਆਂ ਦਾ ਸਮਾਂ ਲੱਗ ਸਕਦਾ ਹੈ। ਉਸ ਹਿਸਾਬ ਨਾਲ ਕੋਰੋਨਾਵਾਇਰਸ ਦੇ ਵੈਕਸੀਨ ਦੀ ਭਾਲ ਬਹੁਤ ਤੇਜੀ ਨਾਲ ਹੋ ਰਹੀ ਹੈ।

ਮਿਸਾਲ ਵਜੋਂ ਹਾਲ ਹੀ ਵਿੱਚ ਈਬੋਲਾ ਬੀਮਾਰੀ ਦੀ ਜਿਸ ਵੈਕਸੀਨ ਨੂੰ ਮਾਨਤਾ ਮਿਲੀ, ਉਸ ਦੇ ਵਿਕਾਸ ਵਿੱਚ 16 ਸਾਲ ਦਾ ਸਮਾਂ ਲੱਗਿਆ।

ਕੋਰੋਨਾਵਾਇਰਸ
BBC

ਕਈ ਪੜਾਵਾਂ ‘ਚੋਂ ਨਿਕਲਦੀ ਹੈ ਵੈਕਸੀਨ

ਵਜ੍ਹਾ, ਇੱਕ ਵੈਕਸੀਨ ਨੂੰ ਵਿਕਾਸ ਦੇ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਪਹਿਲਾਂ ਪ੍ਰਯੋਗਸ਼ਾਲਾ ਤੇ ਫਿਰ ਜਾਨਵਰਾਂ ਉੱਪਰ ਟ੍ਰਾਇਲ ਕੀਤੇ ਜਾਂਦੇ ਹਨ।

ਜੇ ਜਾਨਵਰਾਂ ਵਿੱਚ ਨਤੀਜੇ ਸੁਰੱਖਿਅਤ ਅਤੇ ਤਸੱਲੀਬਖ਼ਸ਼ ਆਉਣ ਤਾਂ ਹੀ ਕਿਸੇ ਵੈਕਸੀਨ ਦੇ ਮਨੁੱਖੀ ਟ੍ਰਾਇਲ ਸ਼ੁਰੂ ਕੀਤੇ ਜਾ ਸਕਦੇ ਹਨ।

ਮਨੁੱਖੀ ਟ੍ਰਾਇਲ ਦੇ ਅੱਗੋਂ ਤਿੰਨ ਪੜਾਅ ਹਨ।

  1. ਪਹਿਲਾਂ ਥੋੜ੍ਹੇ ਜਿਹੇ ਤੰਦਰੁਸਤ ਲੋਕਾਂ ਉਪਰ ਟ੍ਰਾਇਲ ਕੀਤਾ ਜਾਂਦਾ ਹੈ।
  2. ਫਿਰ ਬਹੁਤ ਸਾਰੇ ਲੋਕਾਂ ਉਪਰ ਪ੍ਰਯੋਗਿਕ ਤੇ ਕੰਟਰੋਲ ਗਰੁੱਪ ਬਣਾ ਕੇ ਟ੍ਰਾਇਲ ਕੀਤਾ ਜਾਂਦਾ ਹੈ।
  3. ਫਿਰ ਦੇਖਿਆ ਜਾਂਦਾ ਹੈ ਕਿ ਵੈਕਸੀਨ ਕਿੰਨੀ ਸੁਰੱਖਿਅਤ ਹੈ ਤੇ ਸਭ ਤੋਂ ਕਾਰਗਰ ਮਾਤਰਾ (ਡੋਜ਼) ਕਿੰਨੀ ਹੈ।

ਹੁਣ ਮਹਿਜ਼ 90 ਦਿਨਾਂ ਵਿੱਚ ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ 5 ਨੇ ਮਨੁੱਖੀ ਟ੍ਰਾਇਲ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।

ਕੋਰੋਨਾਵਾਇਰਸ
Getty Images
ਹੁਣ ਮਹਿਜ਼ 90 ਦਿਨਾਂ ਵਿੱਚ ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ 5 ਨੇ ਮਨੁੱਖੀ ਟ੍ਰਾਇਲ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।

1. ਮੌਡਰਨਾ ਥੈਰਾਪਿਊਟਕਿਸ (ਅਮਰੀਕਾ) ਦੀ Vaccine mRNA-1273

ਮੌਡਰਨਾ ਅਮਰੀਕਾ ਦੇ ਮੈਸਾਚਿਊਸਿਟਸ ਅਧਾਰਿਤ ਇੱਕ ਬਾਇਓਟੈਕਨੌਲੋਜੀ ਕੰਪਨੀ ਹੈ। ਇਹ ਕੋਵਿਡ-19 ਦੀ ਵੈਕਸੀਨ ਤੇਜ਼ੀ ਨਾਲ ਬਣਾਉਣ ਲਈ ਨਵੀਂਆਂ ਕਾਰਜ-ਨੀਤੀਆਂ ਅਜ਼ਮਾ ਕੇ ਦੇਖ ਰਹੀ ਹੈ।

ਇਸ ਵੈਕਸੀਨ ਦਾ ਉਦੇਸ਼ ਕਿਸੇ ਵਿਅਕਤੀ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਾਇਰਸ ਨਾਲ ਲੜ ਕੇ ਬੀਮਾਰੀ ਨੂੰ ਰੋਕ ਸਕਣ ਦੀ "ਸਿਖਲਾਈ" ਦੇਣਾ ਹੈ।

ਰਵਾਇਤੀ ਤਰੀਕਿਆਂ ਵਿੱਚ ਇਸ ਕੰਮ ਲਈ ਜ਼ਿੰਦਾ ਪਰ ਕਮਜ਼ੋਰ ਕੀਤੇ ਹੋਏ (attenuated), ਅਕਿਰਿਆਸ਼ੀਲ ਕੀਤੇ ਹੋਏ (inactivated) ਜਾਂ ਖੰਡਿਤ (fragmented) ਵਾਇਰਸਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਮੌਡਰਨਾ ਦੀ ਜਿਸ mRNA-1273 ਦੇ ਟਰਾਇਲਾਂ ਲਈ ਪੈਸਾ ਅਮਰੀਕਾ ਦਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਲਾ ਰਿਹਾ ਹੈ। ਉਸ ਵਿੱਚ ਕੋਵਿਡ-19 ਦਾ ਕਾਰਨ ਬਣਨ ਵਾਲਾ ਵਾਇਰਸ ਨਹੀਂ ਵਰਤਿਆ ਜਾ ਰਿਹਾ ਹੈ।

ਇਹ ਇੱਕ ਸੰਦੇਸ਼ਵਾਹਕ ਜਿਸ ਨੂੰ ਆਰਐੱਨਏ (ਮਸੈਂਜਰ ਰਾਇਬੋਨਿਊਕਲਿਕ ਐਸਿਡ) ਕਿਹਾ ਜਾਂਦਾ ਹੈ, ਉੱਪਰ ਅਧਾਰਿਤ ਹੈ।

ਇਸ ਵਿੱਚ ਵਾਇਰਸ ਦੇ ਜਨੈਟਿਕ ਕੋਡ ਦਾ ਇੱਕ ਛੋਟਾ ਹਿੱਸਾ (ਜੋ ਕਿ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਹੁੰਦਾ ਹੈ।) ਟੀਕੇ ਰਾਹੀਂ ਸਰੀਰ ਵਿੱਚ ਪਹੁੰਚਾਇਆ ਜਾਂਦਾ ਹੈ। ਉਮੀਦ ਹੈ ਇਸ ਨਾਲ ਸਰੀਰ ਲਾਗ ਨਾਲ ਲੜਾਈ ਕਰੇਗਾ।

2. ਇਨੋਵੀਓ ਫਾਰਮਾਸਿਊਟੀਕਲਜ਼ (ਅਮਰੀਕਾ) ਦੀ INO-4800 ਵੈਕਸੀਨ

ਇਨੋਵੀਓ ਫਾਰਮਾਸਿਊਟੀਕਲਜ਼ ਅਮਰੀਕਾ ਦੇ ਪੈਨਸਲਵੇਨੀਆ ਸੂਬੇ ਵਿੱਚ ਵਿੱਚੋਂ ਕੰਮ ਕਰਦੀ ਹੈ। ਇਸ ਦਾ ਵੈਕਸੀਨ ਵੀ ਨਵੀਂ ਖੋਜ ਕਾਰਜ-ਨੀਤੀ ਉੱਪਰ ਅਧਾਰਿਤ ਹੈ।

ਇਹ ਪਲਾਜ਼ਮਿਡ ਰਾਹੀਂ ਖੂਨ ਵਿੱਚ ਡੀਐੱਨਏ ਦਾ ਸਿੱਧਾ ਟੀਕਾ ਲਾਉਣ ਉੱਪਰ ਅਧਾਰਿਤ ਹੈ ਤਾਂ ਜੋ ਸਰੀਰ ਵਿੱਚ ਲਾਗ ਨਾਲ ਲੜਨ ਵਾਲੇ ਐਂਟੀਬਾਡੀਜ਼ ਬਣ ਸਕਣ। ਸੰਖੇਪ ਵਿੱਚ ਪਲਾਜ਼ਮਿਡ ਇੱਕ ਡੀਐੱਨਏ ਮੌਲਿਕਿਊਲ ਹੁੰਦਾ ਹੈ। ਜੋ ਆਪਣੀ ਗਿਣਤੀ ਆਪਣੇ-ਆਪ ਵਧਾ ਸਕਦਾ ਹੈ।

ਇਨਵੀਓ ਅਤੇ ਮੌਡਰਨਾ ਦੋਵੇਂ ਹੀ ਜਨੈਟਿਕ ਮਾਦੇ ਵਿੱਚ ਹੇਰ-ਫੇਰ ਕਰ ਕੇ ਵੈਕਸੀਨ ਬਣਾਉਣ ਦੀ ਨਵੀ ਤਕਨੌਲੋਜੀ ਦੀ ਵਰਤੋਂ ਕਰ ਰਹੀਆਂ ਹਨ।

ਦਰਪੇਸ਼ ਚੁਣੌਤੀ

ਬਾਇਓਪ੍ਰੋਸੈਜ਼ ਇੰਜੀਨੀਅਰਿੰਗ ਗਰੁੱਪ, ਜਰਮਨੀ ਦੇ ਡਾ਼ ਫਿਲਿਪ ਤੇਪਏ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਚੁਣੌਤੀ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਤਕਨੀਕ ਨਾਲ ਹਾਲੇ ਤੱਕ ਕੋਈ ਵੀ ਦਵਾਈ ਜਾਂ ਇਲਾਜ ਤਿਆਰ ਨਹੀਂ ਕੀਤਾ ਗਿਆ ਨਾ ਹੀ ਕਿਸੇ ਨੂੰ ਮਨੁੱਖਾਂ ਉਪਰ ਵਰਤਣ ਦੀ ਪ੍ਰਵਾਨਗੀ ਹੈ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਦਵਾਈਆਂ ਦੇ ਵਿਕਾਸ ਤੋਂ ਬਹੁਤ ਉੱਚੀਆਂ ਉਮੀਦਾਂ ਹਨ ਪਰ ਤੁਹਾਨੂੰ ਕੁਝ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਇਹ ਅਜਿਹੀਆਂ ਵੈਕਸੀਨਾਂ ਹਨ ਜਿਨ੍ਹਾਂ ਦਾ ਹੋਰ ਵੈਕਸੀਨਾਂ ਵਾਲਾ ਇਤਿਹਾਸ ਨਹੀਂ ਹੈ।"

ਉਨ੍ਹਾਂ ਨੇ ਅੱਗੇ ਦੱਸਿਆ, "ਮੌਡਰਨਾ ਦੇ ਸਾਇੰਸਦਾਨ ਆਪ ਵੀ ਇਹੀ ਕਹਿੰਦੇ ਹਨ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਵੈਕਸੀਨ ਨੂੰ ਉਤਪਾਦਨ ਅਤੇ ਮੰਡੀਕਰਣ ਦੇ ਪੜਾਅ ਤੱਕ ਲੈ ਕੇ ਜਾਣਾ ਹੈ ਕਿਉਂਕਿ ਫਿਲਹਾਲ ਉਨ੍ਹਾਂ ਕੋਲ mRNA-type ਵੈਕਸੀਨਾਂ ਲਈ ਲਾਈਸੈਂਸ ਨਹੀਂ ਹੈ।"

ਚੀਨ ਵਿੱਚ ਕੀ ਕੰਮ ਹੋ ਰਿਹਾ

ਚੀਨ ਕੋਲ ਇਸ ਸਮੇਂ ਮਨੁੱਖੀ ਟ੍ਰਾਇਲਾਂ ਲਈ ਤਿੰਨ ਵੈਕਸੀਨ ਹਨ। ਜੋ ਕਿ ਵਧੇਰੇ ਰਵਾਇਤੀ ਵਿਧੀਆਂ ਉੱਪਰ ਅਧਾਰਿਤ ਹਨ।

3. ਕੈਨਸੀਨੋ ਬਾਇਓਲੋਕਿਸ (ਚੀਨ) ਦੀ AD5-nCoV ਵੈਕਸੀਨ

ਜਿਸ ਦਿਨ ਅਮਰੀਕਾ ਦੀ ਮੌਡਰਨਾ ਨੇ ਆਪਣੇ ਮਨੁੱਖੀ ਟ੍ਰਾਇਲ ਸ਼ੁਰੂ ਕੀਤੇ ਉਸੇ ਦਿਨ (16 ਮਾਰਚ), ਉਸੇ ਦਿਨ ਕੈਨਸੀਨੋ ਨੇ ਵੀ ਚੀਨ ਦੀ ਅਕੈਡਮੀ ਆਫ਼ ਮਿਲਟਰੀ ਮੈਡੀਕਲ ਸਾਇੰਸਿਜ਼ ਦੀ ਮਦਦ ਨਾਲ ਆਪਣੇ ਟਰਾਇਲ ਸ਼ੁਰੂ ਕਰ ਦਿੱਤੇ ਸਨ।

ਇਸ ਵੈਕਸੀਨ ਵਿੱਚ ਏਡੀਨੋਵਾਇਰਸ (ਸਧਾਰਣ ਸਰਦੀ-ਜ਼ੁਕਾਮ ਵਾਲਾ ਵਾਇਰਸ) ਦੇ ਇੱਕ ਨੌਨ-ਰਿਪਲੀਕੇਟਿੰਗ (ਜੋ ਆਪਣੇ ਵਰਗੇ ਹੋਰ ਤਿਆਰ ਨਹੀਂ ਕਰ ਸਕਦਾ) ਰੂਪ ਨੂੰ ਵੈਕਟਰ ਵਜੋਂ ਵਰਤਿਆ ਗਿਆ ਹੈ।

ਇਹ ਵੈਕਟਰ ਕੋਰੋਨਾਵਾਇਰਸ ਦੀ ਸਤਿਹ ਤੋਂ ਜੀਨ ਨੂੰ ਪ੍ਰੋਟੀਨ ਐੱਸ(ਸਪਾਈਕ) ਵੱਲ ਲੈ ਕੇ ਜਾਂਦਾ ਹੈ। ਜੋ ਲਾਗ ਖ਼ਿਲਾਫ਼ ਲੜਨ ਲਈ ਸਰੀਰਕ ਸ਼ਕਤੀ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ।


ਕੋਰੋਨਾਵਾਇਰਸ
BBC

4. ਚੀਨ ਦੀ ਇੱਕ ਹੋਰ ਵੈਕਸੀਨ LV-SMENP-DC

ਚੀਨ ਇੱਕ ਹੋਰ ਵੈਕਸੀਨ LV-SMENP-DC ਦੀ ਪਰਖ ਕਰ ਰਿਹਾ ਹੈ ਜੋ ਮੈਡੀਕਲ ਇੰਸਟੀਚਿਊਟ ਨੇ ਵਿਕਸਿਤ ਕੀਤੀ ਹੈ।

ਇਸ ਵਿੱਚ ਡੈਂਡਰੀਟਿਕ (dendritic) ਸੈਲਾਂ ਜਿਨ੍ਹਾਂ ਵਿੱਚ ਲੈਨਟੀਵਾਇਰਲ (lentiviral) ਵੈਕਟਰਾਂ ਨਾਲ ਹੇਰ-ਫੇਰ ਕੀਤਾ ਹੋਵੇ ਵਰਤਿਆ ਗਿਆ ਹੈ।

ਚੀਨ ਦਾ ਇਹ ਦਵਾਈ ਇੱਕ ਅਕਿਰਿਆਸ਼ੀਲ ਕੀਤੇ ਹੋਏ ਵਾਇਰਸ ਤੋਂ ਤਿਆਰ ਵੈਕਸੀਨ ਹੈ ਜਿਸ ਨੂੰ ਦਿ ਵੂਹਾਨ ਬਾਇਓਲੌਜੀਕਲ ਪ੍ਰੋਡਕਟਸ ਇੰਸਟੀਚਿਊਟ ਨੇ ਬਣਾਇਆ ਹੈ। ਜੋ ਕਿ ਚੀਨ ਦੀ ਹੀ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ-ਸਾਈਨੋਫਾਰਮ ਦੀ ਇਕਾਈ ਹੈ।

ਇਸ ਤਰ੍ਹਾਂ ਦੇ ਅਕਿਰਿਆਸ਼ੀਲ ਕੀਤੇ ਵਾਇਰਸਾਂ ਨੂੰ ਰਿਐਕਟਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਫਿਰ ਉਨ੍ਹਾਂ ਨੂੰ ਇੱਕ ਕਿਸਮ ਦੇ ਸ਼ੁੱਧੀਕਰਣ ਰਾਹੀਂ ਸਾਫ਼ ਕੀਤਾ ਜਾਂਦਾ ਹੈ ਤਾਂ ਜੋ ਉਹ ਬੀਮਾਰ ਨਾ ਕਰ ਸਕਣ।

ਡਾ਼ ਫਿਲਿਪ ਤੇਪਏ ਮੁਤਾਬਕ, "ਇਹ ਇੱਕ ਆਮ ਟੈਕਨੋਲੋਜੀ ਹੈ ਤੇ ਵਾਕਸੀਨ ਉਤਪਾਦਨ ਦਾ ਇੱਕ ਅਜ਼ਮਾਇਆ ਹੋਇਆ ਪਲੇਟਫਾਰਮ ਹੈ।"

"ਇਹ ਉਹ ਟੈਕਨੋਲਜੀ ਹੈ ਜਿਸ ਨਾਲ ਤਿਆਰ ਉਤਪਾਦ ਪਹਿਲਾਂ ਹੀ ਲਾਈਸੈਂਸਸ਼ੁਦਾ ਹਨ ਤੇ ਵੇਚੇ ਜਾ ਰਹੇ ਹਨ।"

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਇਸ ਲਈ ਉਹ ਸਾਰੇ ਅਨੁਮਾਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਵੈਕਸੀਨ 12 ਤੋਂ 16 ਮਹੀਨਿਆਂ ਵਿੱਚ ਤਿਆਰ ਹੋ ਸਕੇਗੀ, ਮੁੱਖ ਤੌਰ ''ਤੇ ਇਸੇ ਅਕਿਰਿਆਸ਼ੀਲ ਕੀਤੇ ਵੈਕਸੀਨਾਂ ਉੱਪਰ ਅਧਾਰਿਤ ਹਨ।

5. ਔਕਸਫੋਰਡ ਯੂਨੀਵਰਸਿਟੀ ਦੇ ਜੈਨਰ ਇੰਸਟੀਚਿਊਟ (ਬ੍ਰਿਟੇਨ) ਦੀ V acuna ChAdOx1 ਵੈਕਸੀਨ

ਇਹ ਇੱਕ ਕਿਸਮ ਦੀ ਰੀਕੌਮਬੀਨੈਂਟ ਵੈਕਸੀਨ (recombinant vaccine) ਹੈ ਜੋ ਚੀਨੀ ਕੰਪਨੀ ਕੈਨਸੀਨੋ ਦੇ ਵੈਕਸੀਨ ਵਰਗੀ ਹੀ ਹੈ।

ਇਸ ਵਿੱਚ ਔਕਸਫੋਰਡ ਦੇ ਸਾਇੰਸਦਾਨ ਚਿੰਪਾਂਜ਼ੀਆਂ ਦੇ ਕਮਜ਼ੋਰ ਕੀਤੇ ਹੋਏ ਐਡੀਨੋਵਾਇਰਸ ਦੀ ਵਰਤੋਂ ਕਰ ਰਹੇ ਹਨ। ਇਸ ਵਿੱਚ ਅਜਿਹੀ ਹੇਰ-ਫੇਰ ਕੀਤੀ ਗਈ ਹੈ ਕਿ ਇਹ ਮਨੁੱਖੀ ਸਰੀਰ ਵਿੱਚ ਇੱਕ ਵੈਕਟਰ ਵਜੋਂ ਵਾਧਾ ਕਰ ਸਕਦਾ ਹੈ।

ਡਾ਼ ਫਿਲਿਪ ਤੇਪਏ ਨੇ ਇਸ ਬਾਰੇ ਸਮਝਾਇਆ, "ਉਹ ਇੱਕ ਰਿਐਕਟਰ ਵਿੱਚ ਇੱਕ ਵਾਇਰਸ ਤਿਆਰ ਕਰ ਰਹੇ ਹਨ ਜਿਸ ਦੀ ਸਤਿਹ ਉਪਰ ਕੋਰੋਨਾਵਾਇਰਸ ਦਾ ਪ੍ਰੋਟੀਨ ਰਹੇਗਾ। ਉਹ ਬੀਮਾਰੀ ਕਰਨ ਵਿੱਚ ਤਾਂ ਅਸਮਰੱਥ ਹੈ ਪਰ ਉਸ ਨਾਲ ਸਰੀਰ ਦੀ ਅਸਲੀ ਕੋਰੋਨਾਵਾਇਰਸ ਨਾਲ ਲੜਨ ਦੀ ਤਾਕਤ ਹਰਕਤ ਵਿੱਚ ਆ ਜਾਂਦੀ ਹੈ।

ਸਾਇੰਸਦਾਨਾਂ ਨੂੰ ਇਸ ਟੈਕਨੋਲੋਜੀ ਦਾ ਤਜ਼ਰਬਾ ਹੈ। ਇਸੇ ਟੈਕਨੋਲੋਜੀ ਦੀ ਮਦਦ ਨਾਲ ਉਨ੍ਹਾਂ ਨੇ ਮਾਰਸ ਕੋਰੋਨਾਵਇਰਸ ਦਾ ਵੈਕਸੀਨ ਤਿਆਰ ਕੀਤਾ ਸੀ ਜਿਸ ਬਾਰੇ ਕਿਹਾ ਗਿਆ ਸੀ ਕਿ ਕਲੀਨਿਕਲ ਟਰਾਇਲ ਸਕਾਰਾਤਮਿਕ ਰਹੇ ਸਨ।

ਕੋਰੋਨਾਵਾਇਰਸ
Getty Images
ਹਾਲੇ ਇਹ ਨਹੀ ਪਤਾ ਕਿ ਵੈਕਸੀਨ ਦੇ ਕੀ ਅਣਕਿਆਸੇ ਸਿੱਟੇ ਨਿਕਲ ਸਕਦੇ ਹਨ ਜਾਂ ਇਹ ਵੱਖ-ਵੱਖ ਕਿਸਮ ਦੀ ਵਸੋਂ ਉੱਪਰ ਕੀ ਅਸਰ ਕਰੇਗੀ ਜਾਂ ਵੱਖੋ-ਵੱਖ ਉਮਰਾਂ ਦੇ ਲੋਕਾਂ ਉੱਪਰ ਕੀ ਅਸਰ ਕਰੇਗੀ।

ਵੱਡੇ ਪੱਧਰ ''ਤੇ ਉਤਪਾਦਨ ਦੀ ਚੁਣੌਤੀ

ਭਾਵੇਂ ਕੋਰੋਨਾਵਾਇਰਸ ਦੀ ਵੈਕਸੀਨ ਲੱਭਣ ਦਾ ਕੰਮ ਕਿੰਨੀ ਹੀ ਤੇਜ਼ੀ ਨਾਲ ਕਿਉਂ ਨਾ ਚੱਲ ਰਿਹਾ ਹੋਵੇ। ਮਾਹਰਾਂ ਮੁਤਾਬਕ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਇਨ੍ਹਾਂ ਵਿੱਚੋਂ ਕੋਈ ਇਲਾਜ ਕੰਮ ਕਰੇਗਾ।

ਇਸ ਬਾਰੇ ਡਾ਼ ਫਿਲਿਪ ਤੇਪਏ ਦੱਸਦੇ ਹਨ, ਮਿਸਾਲ ਵਜੋਂ ਹਾਲੇ ਇਹ ਨਹੀ ਪਤਾ ਕਿ ਵੈਕਸੀਨ ਦੇ ਕੀ ਅਣਕਿਆਸੇ ਸਿੱਟੇ ਨਿਕਲ ਸਕਦੇ ਹਨ ਜਾਂ ਇਹ ਵੱਖ-ਵੱਖ ਕਿਸਮ ਦੀ ਵਸੋਂ ਉੱਪਰ ਕੀ ਅਸਰ ਕਰੇਗੀ ਜਾਂ ਵੱਖੋ-ਵੱਖ ਉਮਰਾਂ ਦੇ ਲੋਕਾਂ ਉੱਪਰ ਕੀ ਅਸਰ ਕਰੇਗੀ।

ਜਿਵੇਂ ਕਿ ਮਾਹਰ ਨੇ ਕਿਹਾ,"ਇਹ ਸਭ ਤਾਂ ਸਮੇਂ ਨਾਲ ਪਤਾ ਚੱਲੇਗਾ" ਪਰ ਪਹਿਲਾਂ ਕਦਮ ਤਾਂ ਇੱਕ ਕਾਰਗਰ ਵੈਕਸੀਨ ਬਣਵਾਉਣਾ ਅਤੇ ਉਸ ਨੂੰ ਪ੍ਰਵਾਨਗੀ ਦਵਾਉਣਾ ਹੈ।

ਡਾ਼ ਫਿਲਿਪ ਤੇਪਏ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਉਸ ਤੋਂ ਬਾਅਦ ਚੁਣੌਤੀ ਹੋਵੇਗੀ ਅਰਬਾਂ ਲੋਕਾਂ ਤੱਕ ਵੈਕਸੀਲ ਪਹੁੰਚਾਉਣ ਲਈ ਅਰਬਾਂ ਦੀ ਗਿਣਤੀ ਵਿੱਚ ਇਸ ਦਾ ਉਤਪਾਦਨ ਕਰਨਾ।"

ਜੇ ਅਸੀਂ ਇਸ ਦਾ ਪੂਰੀ ਧਰਤੀ ਉੱਪਰ ਟੀਕਾਕਰਣ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਅਰਬਾਂ ਡੋਜ਼ ਦਾ ਉਤਪਾਦਨ ਬਹੁਤ ਮੁਸ਼ਕਲ ਹੋਵੇਗਾ।

ਵਿਰੋਧਾਭਾਸੀ ਰੁਕਾਵਟ

ਮੰਨ ਲਓ ਜੇ ਸਾਇੰਸਦਾਨ ਮਹਾਂਮਾਰੀ ਦਾ ਫੈਲਣਾ ਰੋਕਣ ਵਿੱਚ ਕਾਮਯਾਬ ਹੋ ਵੀ ਗਏ ਤਾਂ ਵੀ ਇਸ ਦੀ ਦਵਾਈ ਦੇ ਰਾਹ ਵਿੱਚ ਦੂਜੀਆਂ ਰੁਕਾਵਟਾਂ ਹਨ। ਵੈਕਸੀਨ ਦੀ ਜਾਂਚ ਲਈ ਕੋਈ ਕੁਦਰਤੀ ਵਸੋਂ ਹੀ ਨਹੀਂ ਮਿਲਣੀ। ਕੁਦਰਤੀ ਵਸੋਂ ਉਹ ਹੁੰਦੀ ਹੈ ਜਿੱਥੇ ਵਾਇਰਸ ਕੁਦਰਤੀ ਰੂਪ ਵਿੱਚ ਫ਼ੈਲੇ।

"ਇਹ ਇਸ ਗੱਲ ''ਤੇ ਨਿਰਭਰ ਕਰੇਗਾ ਕਿ ਦੁਨੀਆਂ ਵਿੱਚ ਵਾਇਰਸ ਨਾਲ ਲੜਨ ਦੀ ਸਮਰੱਥਾ ਕਿਵੇਂ ਵਿਕਸਿਤ ਹੁੰਦੀ ਹੈ"

ਇਸ ਗੱਲ ਦਾ ਡਾ਼ ਫਿਲਿਪ ਤੇਪਏ ਨੇ ਸਾਰ ਕੱਢਿਆ,"ਜਿਨ੍ਹਾਂ ਦੇਸ਼ਾਂ ਵਿੱਚ ਕੁਅਰੰਟੀਨ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ ਉੱਥੇ ਸ਼ਾਇਦ ਵੈਕਸੀਨ ਵਸੋਂ ਵਿੱਚ ਤਾਕਸ ਵਿਕਸਤ ਹੋਣ ਤੋਂ ਪਹਿਲਾਂ ਤਿਆਰ ਹੋ ਜਾਵੇ।"

"ਜਦਕਿ ਜਿਹੜੇ ਦੇਸ਼ਾਂ ਵਿੱਚ ਆਰਥਿਕ ਗਤੀਵਿਧੀ ਜ਼ਿਆਦਾ ਹੈ- ਜਿਵੇਂ ਜਰਮਨੀ ਉੱਥੇ ਹੋ ਸਕਦਾ ਹੈ ਤਾਕਤ ਪਹਿਲਾਂ ਆ ਜਾਵੇ ਅਤੇ ਵੈਕਸੀਨ ਪਿੱਛੋਂ ਆਵੇ।"


ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=H1BnJtQqYLQ

https://www.youtube.com/watch?v=bSC-gFnj7pM

https://www.youtube.com/watch?v=Rd3ogltI-XE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b3cbb99e-ed11-3b43-9233-c72e47a06e09'',''assetType'': ''STY'',''pageCounter'': ''punjabi.international.story.52503899.page'',''title'': ''ਕੋਰੋਨਾਵਾਇਰਸ: 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਕੀ ਹਨ ਇਸ ਬਾਰੇ ਚੁਣੌਤੀਆਂ'',''author'': ''ਮਾਰੀਆ ਇਲੈਨਾ ਨਵਾਸ'',''published'': ''2020-05-03T04:25:33Z'',''updated'': ''2020-05-03T04:25:33Z''});s_bbcws(''track'',''pageView'');

Related News