ਕੋਰੋਨਾਵਾਇਸ ਕਾਰਨ ਲੌਕਡਾਊਨ ਅਤੇ ਕਰਫਿਊ ''''ਚ ਫਸੇ ਮਜ਼ਦੂਰਾਂ ਦੀ ਹੱਡਬੀਤੀ - ‘ਅਸੀਂ ਆਪਣੇ ਘਰ ਜਾਵਾਂਗੇ ਤਾਂ ਘੱਟੋ-ਘੱਟ ਰੋਟੀ ਤਾਂ ਮਿਲ ਹੀ ਜਾਵੇਗੀ’
Saturday, May 02, 2020 - 10:47 AM (IST)


ਕੁੱਝ ਦਿਨ ਪਹਿਲਾਂ ਤੱਕ 19 ਸਾਲਾ ਗੰਗਾਰਾਮ ਤੇ ਉਸ ਦੀ ਪਤਨੀ ਰੇਸ਼ਮਾ ਵਾਸਤੇ ਜ਼ਿੰਦਗੀ ਇਨ੍ਹੀਂ ਚੰਗੀ ਨਾ ਸਹੀ ਪਰ ਦਿਨ ਵਧੀਆ ਕੱਟ ਰਹੇ ਸਨ। ਮੋਹਾਲੀ ਸ਼ਹਿਰ ਵਿਚ ਵਸੇ ਪਿੰਡ ਕੁੰਬੜਾ ’ਚ ਕਈ ਪਰਵਾਸੀ ਮਜ਼ਦੂਰਾਂ ਦੇ ਨਾਲ ਮਿਲ ਜੁੱਲ ਕੇ ਰਹਿ ਰਹੇ ਸੀ। ਫਿਰ ਕੋਰੋਨਾਵਾਇਰਸ ਆਇਆ ਤੇ ਸਭ ਬਦਲ ਗਿਆ।
ਪਿੰਡ ਦੇ ਅੰਦਰ ਵੀ ਮਾਮਲੇ ਆਏ ਹਨ। ਮੋਹਾਲੀ ਜ਼ਿਲ੍ਹਾ ਵੀ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਬਹੁਤਾਤ ਦੇਖਣ ਨੂੰ ਮਿਲੀ। ਜ਼ਿਲ੍ਹੇ ਸਮੇਤ ਸਾਰੇ ਸੂਬੇ ਵਿਚ ਕਰਫ਼ਿਊ 23 ਮਾਰਚ ਨੂੰ ਹੀ ਲਾ ਦਿੱਤਾ ਗਿਆ ਸੀ।
ਸਾਰੇ ਕਾਰੋਬਾਰ ਬੰਦ ਹੋ ਗਏ ਤੇ ਉਸ ਦੁਕਾਨ ’ਤੇ ਵੀ ਤਾਲਾ ਲੱਗ ਗਿਆ ਜਿੱਥੇ ਗੰਗਾਰਾਮ ਕੰਮ ਕਰਦਾ ਸੀ। ਨੇੜਲੇ ਘਰਾਂ ਵਿਚ ਜਾ ਕੇ ਕੰਮ ਕਰਨ ਵਾਲੀ ਰੇਸ਼ਮਾ ਵਾਸਤੇ ਸਾਰੇ ਬੂਹੇ ਬੰਦ ਹੋ ਗਏ। ਪਹਿਲਾਂ ਮਾਰਚ ਦਾ ਮਹੀਨਾ ਬੀਤਿਆ... ਤੇ ਹੁਣ ਅਪ੍ਰੈਲ ਦਾ।
- ਕੋਰੋਨਾਵਾਇਰਸ ''ਤੇ 2 ਮਈ ਦੇ LIVE ਅਪਡੇਟਸ ਲਈ ਕਲਿੱਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਕਿਤੇ ਕਿਤੇ ਜ਼ਰੂਰੀ ਸਮਾਨ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਨੂੰ ਹੀ ਢਿੱਲ ਮਿਲੀ ਹੈ ਪਰ ਬਹੁਤੇ ਕਾਰੋਬਾਰ ਤੇ ਬਾਜ਼ਾਰ ਬੰਦ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਖੁੱਲ੍ਹਣ ਦੇ ਅਸਾਰ ਵੀ ਨਹੀਂ।
ਗੰਗਾਰਾਮ ਕਹਿੰਦਾ ਹੈ, "ਸਾਡੇ ਵਾਸਤੇ ਇੱਕੋ ਰਸਤਾ ਬਚਦਾ ਹੈ ਕਿ ਅਸੀਂ ਯੂਪੀ ਦੇ ਜ਼ਿਲ੍ਹੇ ਉਨਾਓ ਵਿਚ ਆਪਣੇ ਘਰ ਵਾਪਸ ਚਲੇ ਜਾਈਏ। ਪਰ ਉੱਥੇ ਜਾਣ ਦਾ ਕੋਈ ਜ਼ਰੀਆ ਨਹੀਂ ਹੈ।"
https://www.youtube.com/watch?v=wX4Ct_ziq6I

- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਮਜ਼ਦੂਰਾਂ ਨੂੰ ਮਦਦ ਦੀ ਦਰਕਾਰ
ਪਿੰਡ ਵਿਚ ਸੈਂਕੜੇ ਪਰਵਾਸੀ ਮਜ਼ਦੂਰ ਤੇ ਦਿਹਾੜੀਦਾਰ ਰਹਿੰਦੇ ਹਨ। ਅਜੇ ਮੈਂ ਤੇ ਮੇਰਾ ਸਹਿਯੋਗੀ ਗੁਲਸ਼ਨ ਕੁਮਾਰ ਇਸ ਪਰਿਵਾਰ ਨਾਲ ਗੱਲਬਾਤ ਹੀ ਕਰ ਰਹੇ ਸੀ ਕਿ ਕਈ ਹੋਰ ਪਰਵਾਸੀ ਵੀ ਆਲ਼ੇ ਦੁਆਲੇ ਆ ਗਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਅਸੀਂ ਉਨ੍ਹਾਂ ਦੇ ਜੱਦੀ ਪਿੰਡਾਂ ਤਕ ਪਹੁੰਚਾਉਣ ਵਿਚ ਮਦਦ ਕਰ ਸਕਦੇ ਹਾਂ।
ਪਰ ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਇੱਕ ਮੀਡੀਆ ਚੈਨਲ ਤੋਂ ਹਾਂ ਤੇ ਬੱਸ ਉਨ੍ਹਾਂ ਦੀ ਕਹਾਣੀ ਲੋਕਾਂ ਤਕ ਪਹੁੰਚਾਉਣ ਵਾਸਤੇ ਉੱਥੇ ਆਏ ਹਾਂ। ਉਨ੍ਹਾਂ ਦੀ ਨਿਰਾਸ਼ਾ ਦਿਖਾ ਰਹੀ ਸੀ ਕਿ ਉਹ ਆਪਣੇ ਪਿੰਡਾਂ ਵਿਚ ਪਹੁੰਚਣ ਵਾਸਤੇ ਕਿੰਨੇ ਬੇਤਾਬ ਹਨ। ਉਹ ਕਿੰਨੇ ਮਜਬੂਰ ਵੀ ਹਨ ਕਿਉਂਕਿ ਉੱਥੇ ਪੁੱਜਣ ਲਈ ਨਾ ਤਾਂ ਬੱਸਾਂ ਚੱਲ ਰਹੀਆਂ ਹਨ ਤੇ ਨਾ ਹੀ ਰੇਲਗੱਡੀਆਂ।

ਅਮੇਠੀ ਤੋਂ ਦੋ ਸਾਲ ਪਹਿਲਾਂ ਆਏ ਹਰੀਪ੍ਰਸਾਦ ਤੇ ਉਸ ਦੀ ਪਤਨੀ ਆਸ਼ਾ ਦੀ ਕਹਾਣੀ ਵੀ ਉਦਾਸ ਕਰ ਦੇਣ ਵਾਲੀ ਹੈ। ਲੌਕਡਾਉਣ ਤੋਂ ਪਹਿਲਾਂ ਹੀ ਸ਼ੌਪਿੰਗ ਮਾਲ ਬੰਦ ਹੋ ਗਏ ਸੀ ਤੇ ਉੱਥੇ ਕੰਮ ਕਰਨ ਵਾਲਾ 35 ਸਾਲਾ ਹਰੀਪ੍ਰਸਾਦ ਬੇਰੁਜ਼ਗਾਰ ਹੋ ਗਿਆ।
ਉਹ ਆਖਦਾ ਹੈ, "ਮੈਨੂੰ ਪਤਾ ਹੈ ਕਿ ਮਾਲ ਤਾਂ ਜਲਦੀ ਖੁੱਲਣ ਵਾਲੇ ਨਹੀਂ ਹਨ ਤੇ ਜਦੋਂ ਖੁਲ੍ਹੇ ਵੀ ਤਾਂ ਵੀ ਕਾਰੋਬਾਰ ਤਾਂ ਠੰਢੇ ਹੀ ਰਹਿਣਗੇ। ਇਸ ਲਈ ਨੌਕਰੀ ਵਾਪਸ ਮਿਲਣੀ ਵੀ ਸੌਖੀ ਨਹੀਂ ਹੋਵੇਗੀ। ਬੱਸ ਇਹੀ ਸੋਚਦੇ ਹਾਂ ਕਿ ਆਪਣੇ ਜੱਦੀ ਘਰ ਜਾ ਕੇ ਰੋਟੀ ਤਾਂ ਮਿਲ ਹੀ ਜਾਏਗੀ। ਪਰ ਸਵਾਲ ਹੈ ਕਿ ਜਾਈਏ ਕਿਵੇਂ। ਜਿਹੜਾ ਮਾੜਾ ਮੋਟਾ ਪ੍ਰਸ਼ਾਸਨ ਵੱਲੋਂ ਖਾਣਾ ਮਿਲ ਜਾਂਦਾ ਹੈ ਉਸੇ ’ਤੇ ਹੀ ਜਿੰਦਾ ਹਾਂ।"
ਦਰਅਸਲ ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਕਈ ਹਫ਼ਤਿਆਂ ਦੇ ਲੌਕਡਾਉਣ ਤੋਂ ਬਾਅਦ ਰਾਹਤ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫਸੇ ਪਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਸੈਲਾਨੀ ਆਪਣੇ ਘਰਾਂ ਨੂੰ ਜਾ ਸਕਦੇ ਹਨ। ਇਸ ਦੇ ਲਈ ਰਾਜ ਸਰਕਾਰਾਂ ਬੱਸਾਂ ਦਾ ਤੇ ਬਾਕੀ ਪ੍ਰਬੰਧ ਕਰਨਗੀਆਂ।
ਪਰ ਬਹੁਤ ਸਾਰੇ ਲੋਕ ਖ਼ਾਸ ਤੌਰ ’ਤੇ ਪਰਵਾਸੀ ਮਜ਼ਦੂਰ ਨਹੀਂ ਜਾਣਦੇ ਕਿ ਉਹ ਕਿਵੇਂ ਆਪਣੇ ਘਰ ਵਾਪਸ ਜਾ ਸਕਦੇ ਹਨ ਜਾਂ ਨਹੀਂ।

- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
ਕੀ ਤੁਹਾਡੇ ਕੋਲ ਆਪਣਾ ਵਾਹਨ ਹੈ ?
ਵੈਸੇ ਪਰਵਾਸੀ ਮਜ਼ਦੂਰਾਂ ਦੇ ਮੁਕਾਬਲੇ ਹੋਰਨਾਂ ਲੋਕਾਂ ਵਾਸਤੇ ਆਪਣੇ ਘਰ ਵਾਪਸ ਜਾਣਾ ਥੋੜ੍ਹਾ ਘੱਟ ਮੁਸ਼ਕਲ ਹੈ। ਜੇ ਤੁਹਾਡੇ ਕੋਲ ਆਪਣੀ ਗੱਡੀ ਹੈ ਤੇ ਪ੍ਰਸ਼ਾਸਨ ਨੂੰ ਵੀ ਲੱਗਦਾ ਹੈ ਕਿ ਤੁਹਾਡਾ ਵਾਪਸ ਜਾਣਾ ਜ਼ਰੂਰੀ ਹੈ ਤਾਂ ਤੁਸੀਂ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਪਾਸ ਨਾਲ ਵਾਪਸ ਜਾ ਸਕਦੇ ਹੋ। ਇਸ ਪਾਸ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ।
ਚੰਡੀਗੜ੍ਹ ਦੇ ਲਾਗੇ ਪੰਚਕੂਲਾ ਸ਼ਹਿਰ ਦੇ ਦੀਪਕ ਚਾਵਲਾ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਜਿਲ੍ਹਿਆਂ ਤੋਂ ਹੁੰਦੇ ਹੋਏ ਅਪ੍ਰੈਲ ਦੇ ਪਹਿਲੇ ਹਫ਼ਤੇ ਰਾਜਸਥਾਨ ਆਪਣੇ ਘਰ ਪਰਤੇ ਹਨ।
ਉਹ ਦੱਸਦੇ ਹਨ ਕਿ ਪੰਚਕੂਲਾ ਤੋਂ ਉਨ੍ਹਾਂ ਨੇ ਆਨਲਾਈਨ ਪਾਸ ਵਾਸਤੇ ਬੇਨਤੀ ਕੀਤੀ ਕਿ ਉਹ ਬੀਕਾਨੇਰ ਵਿਚ ਇੱਕ ਕੰਪਨੀ ਵਿਚ ਨੌਕਰੀ ਕਰਦੇ ਹਨ ਤੇ ਪੰਚਕੂਲਾ ਆਪਣੇ ਬੱਚਿਆਂ ਦੀ ਸਕੂਲ ਵਿਚ ਭਰਤੀ ਲਈ ਆਏ ਸੀ। ਪਰ ਕਰਫ਼ਿਊ ਤੇ ਲੌਕਡਾਉਨ ਕਾਰਨ ਉਹ ਵਾਪਸ ਨਹੀਂ ਜਾ ਸਕੇ। ਅਗਲੇ ਹੀ ਦਿਨ ਉਨ੍ਹਾਂ ਨੂੰ ਪਾਸ ਜਾਰੀ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ, "ਸਵੇਰੇ ਮੈਂ ਛੇ ਵਜੇ ਕਾਰ ਰਾਹੀਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਪੰਜਾਬ ਤੇ ਹਰਿਆਣਾ ਹੁੰਦਾ ਹੋਇਆ ਸ਼ਾਮ ਤਕ ਆਪਣੇ ਘਰ ਪੁੱਜ ਗਿਆ ਸੀ। ਕਈ ਵਾਰੀ ਰਸਤੇ ਵਿਚ ਮੈਨੂੰ ਚੈੱਕ ਕੀਤਾ ਗਿਆ ਪਰ ਮੇਰੇ ਕੋਲ ਪਾਸ ਵੀ ਸੀ ਤੇ ਬਾਕੀ ਕਾਗ਼ਜ਼ ਵੀ।"

ਪਾਸ ‘ਚ ਹੁੰਦੀ ਹੈ ਸਾਰੀ ਜਾਣਕਾਰੀ
ਅਧਿਕਾਰੀਆਂ ਨੇ ਦੱਸਿਆ ਕਿ ਕਰਫ਼ਿਊ ਪਾਸ ਵਿਚ ਇਹ ਸਾਫ਼ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸ ਜ਼ਿਲ੍ਹੇ ਤੇ ਕਿਸ ਸੂਬੇ ਵਿਚ ਜਾਣਾ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸ ਮਿਤੀ ਨੂੰ ਜਾਣਾ ਹੈ, ਤੁਹਾਡੇ ਨਾਲ ਕੌਣ ਕੌਣ ਸਫ਼ਰ ਕਰੇਗਾ।
ਡੀ ਐੱਮ ਜਾਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ਵਿਚ ਇਹ ਵੀ ਸਾਫ਼ ਲਿਖਿਆ ਹੁੰਦਾ ਹੈ ਕਿ ਤੁਹਾਡੇ ਉੱਥੇ ਜਾਣ ਦਾ ਕੀ ਮਕਸਦ ਹੈ। ਤੁਹਾਡੀ ਗੱਡੀ ਦਾ ਨੰਬਰ ਵੀ ਇਸ ਵਿਚ ਦਰਜ ਹੁੰਦਾ ਹੈ। ਕਰਫ਼ਿਊ ਜਾਂ ਲੌਕਡਾਉਨ ਪਾਸ ਤੋਂ ਬਿਨਾ ਜੇ ਤੁਸੀਂ ਕਿਸੇ ਵੀ ਜ਼ਿਲ੍ਹੇ ਵਿਚ ਆਉਂਦੇ-ਜਾਂਦੇ ਫੜੇ ਜਾਂਦੇ ਹੋ ਤਾਂ ਤੁਹਾਡੇ ’ਤੇ ਕਾਨੂੰਨ ਕਾਰਵਾਈ ਕੀਤਾ ਜਾ ਸਕਦੀ ਹੈ।
ਜੇ ਤੁਸੀਂ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਂ ਜੇ ਤੁਸੀਂ ਚੰਡੀਗੜ੍ਹ ਵੀ ਜਾਣਾ ਹੈ ਤਾਂ ਵੀ ਤੁਹਾਨੂੰ ਕਰਫ਼ਿਊ ਪਾਸ ਦੀ ਲੋੜ ਹੈ।
ਇਸ ਦੇ ਨਾਲ ਹੀ ਇਹ ਵੀ ਵੇਖਿਆ ਜਾਂਦਾ ਹੈ ਕਿ ਤੁਸੀਂ ਕਿਸ ਸੂਬੇ ਵਿਚ ਜਾ ਰਹੇ ਹੋ। ਹਰਿਆਣਾ ਦੇ ਗ੍ਰਹਿ ਮੰਤਰੀ ਨੇ ਦਿੱਲੀ ਦੇ ਬਾਰਡਰ ’ਤੇ ਸਖ਼ਤੀ ਦੀ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਿਰਫ਼ ਜ਼ਰੂਰੀ ਸੇਵਾ ਵਾਸਤੇ ਹੀ ਦਿਲੀ ਤੋਂ ਸੂਬੇ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ।

ਪੰਜਾਬ, ਹਰਿਆਣਾ ਦੀ ਸਥਿਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਰਵਾਸੀ ਮਜ਼ਦੂਰਾਂ ਦੀਆਂ ਸੂਬਿਆਂ ਅਨੁਸਾਰ ਸੂਚੀਆਂ ਬਣਾਉਣ ਦੇ ਆਦੇਸ਼ ਕੀਤੇ ਹਨ ਤਾਂ ਜੋ ਇਨ੍ਹਾਂ ਨੂੰ ਭੇਜਣ ਲਈ ਤਾਲਮੇਲ ਸਥਾਪਤ ਕੀਤਾ ਜਾ ਸਕੇ। ਇਸੇ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਇਕੱਲੇ ਲੁਧਿਆਣਾ ਵਿੱਚ ਹੀ 7 ਲੱਖ ਪਰਵਾਸੀ ਮਜ਼ਦੂਰ ਹਨ ਜਦੋਂ ਕਿ ਪੂਰੇ ਪੰਜਾਬ ਵਿੱਚ ਇਹ ਗਿਣਤੀ 10 ਲੱਖ ਤੋਂ ਵੱਧ ਹੈ। ਹਾਲਾਂਕਿ ਹਾਲੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ ਪੰਜਾਬ ਵਿੱਚ 70 ਫ਼ੀਸਦੀ ਦੇ ਕਰੀਬ ਮਜ਼ਦੂਰ ਬਿਹਾਰ ਨਾਲ ਸਬੰਧਿਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਸਿਰਫ਼ ਰੇਲ ਗੱਡੀਆਂ ਰਾਹੀਂ ਹੀ ਭੇਜਿਆ ਜਾ ਸਕਦਾ ਹੈ ਜਿੱਥੇ ਉਨ੍ਹਾਂ ਦੀ ਸਹੀ ਸਮੇਂ ਜਾਂਚ ਕੀਤੀ ਜਾ ਸਕਦੀ ਹੈ।
ਉੱਥੇ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ 15,000 ਮਜ਼ਦੂਰਾਂ ਨੂੰ ਨੇੜਲੇ ਸੂਬਿਆਂ ਵਿਚ ਪਹੁੰਚਾ ਚੁੱਕੇ ਹਨ। ਗ੍ਰਹਿ ਸਕੱਤਰ ਵਿਜੇ ਵਰਧਨ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਨੂੰ ਦੂਜੇ ਸੂਬੇ ਖ਼ਾਸ ਤੌਰ ’ਤੇ ਦੂਰ ਦੇ ਸੂਬੇ ਪਹੁੰਚਣ ਵਿਚ ਕਈ ਮੁਸ਼ਕਲਾਂ ਆ ਸਕਦੀਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ, "ਇਹ ਐਨਾ ਸੌਖਾ ਨਹੀਂ ਹੈ ਜਦੋਂ ਤਕ ਬੱਸਾਂ, ਟ੍ਰੇਨਾਂ ਤੇ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਨਹੀਂ ਹੁੰਦੀ।"
ਸਰਕਾਰਾਂ ਲਈ ਸਿਰਫ਼ ਦੂਜੇ ਸੂਬਿਆਂ ਵਿਚ ਫਸੇ ਲੋਕਾਂ ਨੂੰ ਵਾਪਸ ਘਰ ਪਹੁੰਚਾਉਣਾ ਜ਼ਰੂਰੀ ਤਾਂ ਹੈ, ਪਰ ਇਹ ਬਹੁਤ ਵੱਡੀ ਚੁਣੌਤੀ ਨਜ਼ਰ ਆ ਰਿਹਾ ਹੈ।
ਯਾਦ ਰਹੇ ਕਿ ਪਰਵਾਸੀ ਮਜ਼ਦੂਰਾਂ ਸਮੇਤ ਲੱਖਾਂ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਜਾਣਗੇ। ਇਹਨਾਂ ਸੂਬਿਆਂ ਤੇ ਇਹਨਾਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਦੂਰ ਰੱਖਣਾ ਸਰਕਾਰਾਂ ਵਾਸਤੇ ਬਹੁਤ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ।

- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ


ਇਹ ਵੀ ਦੇਖੋ
https://www.youtube.com/watch?v=H1BnJtQqYLQ
https://www.youtube.com/watch?v=bSC-gFnj7pM
https://www.youtube.com/watch?v=Rd3ogltI-XE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7d15d5e0-17ad-8d45-8701-8c38568023c7'',''assetType'': ''STY'',''pageCounter'': ''punjabi.india.story.52503460.page'',''title'': ''ਕੋਰੋਨਾਵਾਇਸ ਕਾਰਨ ਲੌਕਡਾਊਨ ਅਤੇ ਕਰਫਿਊ \''ਚ ਫਸੇ ਮਜ਼ਦੂਰਾਂ ਦੀ ਹੱਡਬੀਤੀ - ‘ਅਸੀਂ ਆਪਣੇ ਘਰ ਜਾਵਾਂਗੇ ਤਾਂ ਘੱਟੋ-ਘੱਟ ਰੋਟੀ ਤਾਂ ਮਿਲ ਹੀ ਜਾਵੇਗੀ’'',''author'': ''ਅਰਵਿੰਦ ਛਾਬੜਾ'',''published'': ''2020-05-02T05:07:12Z'',''updated'': ''2020-05-02T05:07:12Z''});s_bbcws(''track'',''pageView'');