ਕੋਰੋਨਾਵਾਇਰਸ: 17 ਮਈ ਤੱਕ ਵਧਿਆ ਲੌਕਡਾਊਨ, ਜਾਣੋ ਕਿਸ-ਕਿਸ ਚੀਜ਼ ਲਈ ਮਿਲੇਗੀ ਛੋਟ
Friday, May 01, 2020 - 07:32 PM (IST)


ਦੇਸ ਵਿੱਚ ਦੋ ਹਫ਼ਤਿਆਂ ਲਈ ਲੌਕਡਾਊਨ ਵਧਾ ਦਿੱਤਾ ਗਿਆ ਹੈ। ਦੇਸ ਭਰ ਵਿੱਚ 17 ਮਈ ਤੱਕ ਲੌਕਡਾਊਨ ਰਹੇਗਾ।
ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਕੁਝ ਰਾਹਤ ਮਿਲੇਗੀ, ਪਰ ਰੈੱਡ ਜ਼ੋਨ ਵਿੱਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਏਗੀ।
https://twitter.com/ANI/status/1256205694681964544?s=20

- ਕੋਰੋਨਾਵਾਇਰਸ ''ਤੇ 1 ਮਈ ਦੇ LIVE ਅਪਡੇਟਸ ਲਈ ਕਲਿੱਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਕੀ-ਕੀ ਰਹੇਗਾ ਬੰਦ?
- ਰੇਲ, ਹਵਾਈ ਜਹਾਜ਼, ਮੈਟਰੋ ਰਾਹੀਂ ਸਫ਼ਰ ਕਰਨ ''ਤੇ ਪਾਬੰਦੀ ਜਾਰੀ ਰਹੇਗੀ
- ਸਕੂਲ, ਕਾਲਜ, ਟਿਊਸ਼ਨ ਸੈਂਟਰ, ਐਜੂਕੇਸ਼ਨ ਅਕੈਡਮੀ
- ਹੋਟਲ, ਰੈਸਟੋਰੇਂਟ, ਸਿਨੇਮਾ ਹਾਲ, ਜਿਮ, ਸਪੋਰਟਸ ਕਾਂਪਲੈਕਸ
- ਸਪਾ-ਸੈਲੂਨ ਬੰਦ ਰਹਿਣਗੇ
- ਹਰ ਤਰ੍ਹਾਂ ਦੇ ਸਮਾਜਕ, ਧਾਰਮਿਕ ਅਤੇ ਰਾਜਨਿਤਕ ਇਕੱਠ ''ਤੇ ਪਾਬੰਦੀ
- ਰੈੱਡ ਜ਼ੋਨ ਇਲਾਕਿਆਂ ''ਚ ਆਵਾਜਾਈ ਦੇ ਸਾਧਨ ਬੰਦ ਰਹਿਣਗੇ
- ਓਰੇਂਜ ਜ਼ੋਨ ''ਚ ਇੱਕ ਡਰਾਈਵਰ-ਇੱਕ ਪੈਸੇਂਜਰ ਨਾਲ ਕੈਬ ਅਤੇ ਟੈਕਸੀ ਚਲੇਗੀ। ਚਾਰ ਪਹੀਆ ਵਾਹਨ ''ਚ ਸਿਰਫ਼ ਦੋ ਸਵਾਰੀਆਂ ਹੀ ਬੈਠ ਸਕਣਗੀਆਂ
- ਗ੍ਰੀਨ ਜ਼ੋਨ ''ਚ 50 ਫ਼ੀਸਦ ਬੱਸਾਂ ਚੱਲਣਗੀਆਂ
ਰੈੱਡ ਜ਼ੋਨ
-ਸਾਈਕਲ ਰਿਕਸ਼ਾ, ਆਟੋ ਰਿਕਸ਼ਾ, ਟੈਕਸੀ, ਕੈਬ, ਬੱਸਾਂ ਆਦਿ ਚੱਲਣ ਦੀ ਆਗਿਆ ਨਹੀਂ ਹੈ
-ਬਾਰਬਰ ਦੀ ਦੁਕਾਨ, ਸਪਾ-ਸੈਲੂਨ ਸਭ ਬੰਦ ਰਹਿਣਗੇ
-ਨਿਜੀ ਵਾਹਨ ਖਾ਼ਸ ਇਜਾਜ਼ਤ ਨਾਲ ਹੀ ਚੱਲ ਸਕਣਗੇ ਜਿਸ ਵਿਚ ਮਹਿਜ਼ ਦੋ ਲੋਕ ਬੈਠਣਗੇ
-ਇੰਡਸਟਰੀ ਨੂੰ ਕੁਝ ਖ਼ਾਸ ਹਿਦਾਇਤਾਂ ਨਾਲ ਯੂਨਿਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ
-ਕੁਝ ਸੀਮਿਤ ਜਗ੍ਹਾਂ ''ਤੇ ਹੀ ਨਿਰਮਾਣ ਦਾ ਕੰਮ ਚੱਲ ਸਕੇਗਾ
-ਅਰਬਨ ਇਲਾਕਿਆਂ, ਮਾਰਕਿਟ ਅਤੇ ਮਾਲ ਦੀਆਂ ਦੁਕਾਨਾਂ ਨਹੀਂ ਖੁਲ੍ਹਣਗੀਆਂ
-ਇਲਾਕਿਆਂ ਦੀਆਂ ਛੋਟੀਆਂ ਦੁਕਾਨਾਂ ਹਿਦਾਇਤਾਂ ਨਾਲ ਖੁਲ੍ਹ ਸਕਦੀਆਂ ਹਨ
ਓਰੇਂਜ਼ ਜ਼ੋਨ
-ਟੈਕਸੀ ਅਤੇ ਕੈਬ ਇਕ ਸਵਾਰੀ ਨਾਲ ਚੱਲ ਸਕੇਗੀ
-ਜ਼ਿਲ੍ਹੇ ਦੇ ਅੰਦਰ ਸਪੈਸ਼ਲ ਆਗਿਆ ਨਾਲ ਜਾ ਸਕਦੇ ਹਨ
-ਚਾਰ-ਪਹੀਆ ਵਾਹਨਾਂ ''ਚ ਦੋ ਸਵਾਰੀਆਂ ਹੀ ਬੈਠਣਗੀਆਂ
-ਦੋ-ਪਹੀਆ ਵਾਹਨ ''ਚ ਇਕ ਹੀ ਵਿਅਕਤੀ ਜਾਵੇਗਾ
ਗ੍ਰੀਨ ਜ਼ੋਨ
-50 ਫ਼ੀਸਦ ਬੱਸਾਂ ਅੱਧੀ ਸਵਾਰੀਆਂ ਨਾਲ ਚਲਾਉਣ ਦੀ ਇਜਾਜ਼ਤ
3 ਮਈ ਨੂੰ ਮੌਜੂਦਾ ਲੌਕਡਾਊਨ ਦੀ ਮਿਆਦ ਖ਼ਤਮ ਹੋਣ ਵਾਲੀ ਸੀ। ਇਸ ਤੋਂ ਠੀਕ ਦੋ ਦਿਨ ਪਹਿਲਾਂ ਲੌਕਡਾਊਨ 4 ਮਈ ਤੋਂ 17 ਮਈ ਤੱਕ ਵਧਾ ਦਿੱਤਾ ਗਿਆ ਹੈ।
ਲੌਕਡਾਊਨ ਦਾ ਪਹਿਲਾ ਪੜਾਅ 25 ਮਾਰਚ ਤੋਂ 14 ਅਪ੍ਰੈਲ ਤੱਕ ਸੀ। ਇਸ ਤੋਂ ਬਾਅਦ, ਲੌਕਡਾਊਨ 15 ਅਪ੍ਰੈਲ ਤੋਂ ਵਧਾ ਕੇ 3 ਮਈ ਕਰ ਦਿੱਤਾ ਗਿਆ ਸੀ।

- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ


ਇਹ ਵੀ ਦੇਖੋ
https://www.youtube.com/watch?v=H1BnJtQqYLQ
https://www.youtube.com/watch?v=bSC-gFnj7pM
https://www.youtube.com/watch?v=Rd3ogltI-XE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''31460c48-0bf4-9149-9fa1-931139f25e8d'',''assetType'': ''STY'',''pageCounter'': ''punjabi.india.story.52504563.page'',''title'': ''ਕੋਰੋਨਾਵਾਇਰਸ: 17 ਮਈ ਤੱਕ ਵਧਿਆ ਲੌਕਡਾਊਨ, ਜਾਣੋ ਕਿਸ-ਕਿਸ ਚੀਜ਼ ਲਈ ਮਿਲੇਗੀ ਛੋਟ'',''published'': ''2020-05-01T13:47:06Z'',''updated'': ''2020-05-01T13:47:06Z''});s_bbcws(''track'',''pageView'');