ਰਿਸ਼ੀ ਕਪੂਰ ਨੇ ਕਿਵੇਂ ਦਿੱਤੀ ਸੀ ਨੀਤੂ ਸਿੰਘ ਨੂੰ ਆਪਣੇ ‘ਦਿਲ ਦੀ ਚਾਬੀ’
Thursday, Apr 30, 2020 - 08:32 PM (IST)
ਰਿਸ਼ੀ ਕਪੂਰ ਜਨਮ ਤੋਂ ਹੀ ਅਦਾਕਾਰ ਸਨ। ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਅਜੇ ਤੁਰਨਾ ਸ਼ੁਰੂ ਹੀ ਕੀਤਾ ਸੀ ਕਿ ਉਹ ਸ਼ੀਸ਼ੇ ਦੇ ਸਾਹਮਣੇ ਵੱਖ-ਵੱਖ ਕਿਸਮਾਂ ਦੇ ਚਿਹਰੇ ਬਣਾਉਂਦੇ ਸਨ।
ਕਪੂਰ ਖ਼ਾਨਦਾਨ ਦੀ ਮਹਫ਼ਿਲਾਂ ਵਿਚ ਇਹ ਕਹਾਣੀ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਇਕ ਸ਼ਾਮ ਰਾਜ ਕਪੂਰ ਨੇ ਵਿਸਕੀ ਦੇ ਗਿਲਾਸ ਵਿਚੋਂ ਇਕ ''ਸਿੱਪ'' ਆਪਣੇ ਬੇਟੇ ਨੂੰ ਪਿਲਾਇਆ ਅਤੇ ਰਿਸ਼ੀ ਨੇ ਸ਼ੀਸ਼ੇ ਦੇ ਸਾਹਮਣੇ ਸ਼ਰਾਬੀ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ।
- ਕੋਰੋਨਾਵਾਇਰਸ ''ਤੇ 30 ਅਪ੍ਰੈਲ ਦੇ LIVE ਅਪਡੇਟਸ ਲਈ ਕਲਿੱਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਰਿਸ਼ੀ ਦੀ ਅਦਾਕਾਰੀ ਦੀ ਸ਼ੁਰੂਆਤ ਬਚਪਨ ਤੋਂ ਹੀ ਹੋ ਗਈ ਸੀ। ਆਪਣੇ ਦਾਦਾ ਜੀ ਦੇ ਨਾਟਕ ''ਪਠਾਨ'' ਵਿਚ ਉਹ ਬੱਚਾ ਜੋ ਚਾਰਪਾਈ ''ਤੇ ਸੌਂਦਾ ਨਜ਼ਰ ਆਉਂਦਾ ਸੀ, ਉਹ ਕੋਈ ਹੋਰ ਨਹੀਂ, ਬਲਕਿ ਰਿਸ਼ੀ ਕਪੂਰ ਹੀ ਸਨ।
''ਮੇਰਾ ਨਾਮ ਜੋਕਰ'' ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
ਜਦੋਂ ਉਹ ਮੁੰਬਈ ਦੇ ਕੈਂਪਿਅਨ ਸਕੂਲ ਵਿਚ ਪੜ੍ਹ ਰਹੇ ਸਨ, ਉਨ੍ਹਾਂ ਦੇ ਪਿਤਾ ਰਾਜ ਕਪੂਰ ਨੇ ਉਨ੍ਹਾਂ ਨੂੰ ਆਪਣੀ ਸਵੈ-ਜੀਵਨੀ ਫ਼ਿਲਮ ''ਮੇਰਾ ਨਾਮ ਜੋਕਰ'' ਵਿਚ ਆਪਣੇ ਬਚਪਨ ਦਾ ਰੋਲ ਦਿੱਤਾ। ਜਦੋਂ ਰਿਸ਼ੀ ਸ਼ੂਟਿੰਗ ਲਈ ਸਕੂਲ ਨਹੀਂ ਜਾਂਦੇ ਸਨ ਤਾਂ ਉਨ੍ਹਾਂ ਦੇ ਅਧਿਆਪਕਾਂ ਨੂੰ ਇਹ ਗੱਲ ਅਖ਼ੜਦੀ ਸੀ।
ਨਤੀਜਾ ਇਹ ਹੋਇਆ ਕਿ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਰਾਜ ਕਪੂਰ ਨੂੰ ਆਪਣੇ ਬੇਟੇ ਨੂੰ ਦੁਬਾਰਾ ਸਕੂਲ ਵਿੱਚ ਦਾਖ਼ਲ ਕਰਾਉਣ ਲਈ ਆਪਣਾ ਪੂਰਾ ਜ਼ੋਰ ਲਗਾਉਣਾ ਪਿਆ।
ਵੈਸੇ, ਕਪੂਰ ਖ਼ਾਨਦਾਨ ਵਿਚ, ਸਕੂਲ ਛੱਡਵਾ ਕੇ ਇਸ ਤਰ੍ਹਾਂ ਅਦਾਕਾਰੀ ਕਰਾਉਣ ਦੀ ਪੁਰਾਣੀ ਪਰੰਪਰਾ ਹੈ। ਰਾਜ ਕਪੂਰ ਦੇ ਭਰਾ ਸ਼ੰਮੀ ਕਪੂਰ ਨੇ ਵੀ ਆਪਣੀ ਪੜ੍ਹਾਈ ਛੱਡ ਕੇ ਫ਼ਿਲਮ ‘ਸ਼ਕੁੰਤਲਾ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।
ਰਿਸ਼ੀ ਕਪੂਰ ਨੂੰ ਇਸ ਫ਼ਿਲਮ ਲਈ ''ਬੈਸਟ ਚਾਈਲਡ ਆਰਟਿਸਟ'' ਦਾ ''ਕੌਮੀ ਪੁਰਸਕਾਰ'' ਮਿਲਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਸਵੈਜੀਵਨੀ ''ਖੁੱਲ੍ਹਮ ਖੁੱਲ੍ਹਾ'' ਵਿੱਚ ਲਿਖਿਆ, "ਜਦੋਂ ਮੈਂ ਮੁੰਬਈ ਵਾਪਸ ਆਇਆ ਤਾਂ ਮੇਰੇ ਪਿਤਾ ਨੇ ਮੈਨੂੰ ਮੇਰੇ ਦਾਦਾ ਪ੍ਰਿਥਵੀ ਰਾਜ ਕਪੂਰ ਕੋਲ ਭੇਜਿਆ। ਮੇਰੇ ਦਾਦਾ ਜੀ ਨੇ ਮੈਡਲ ਆਪਣੇ ਹੱਥ ਵਿੱਚ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਮੇਰੇ ਮੱਥੇ ਨੂੰ ਚੁੰਮਿਆ ਅਤੇ ਭਰੀ ਹੋਈ ਆਵਾਜ਼ ਵਿਚ ਕਿਹਾ, "ਰਾਜ ਨੇ ਮੇਰਾ ਕਰਜ਼ਾ ਉਤਾਰ ਦਿੱਤਾ।"
ਅਦਾਕਾਰੀ ਦੀ ਜ਼ਬਰਦਸਤ ਰੇਂਜ
70 ਅਤੇ 80 ਦੇ ਦਹਾਕੇ ਤੋਂ ਹੀ ਚਿੰਟੂ ਦੀ ਇਮੇਜ ਜਰਸੀ ਪਹਿਨੇ, ਗਾਣਾ ਗੁਣਗੁਣਾਉਂਦੇ, ਇਕ ਹੱਥ ਵਿਚ ਗਿਟਾਰ ਅਤੇ ਦੂਜੇ ਹੱਥ ਵਿਚ ਇਕ ਸੋਹਣੀ ਕੁੜੀ ਲੈਕੇ ਡਾਂਸ ਕਰਦਿਆ ਦੀ ਬਣ ਗਈ ਸੀ।
ਆਪਣੀ ਅਦਾਕਾਰੀ ਦੇ ਕਰੀਅਰ ਦੇ ਆਖ਼ਰੀ ਪੜਾਅ ਵਿਚ ਕਿਤੇ ਜਾ ਕੇ ਉਨ੍ਹਾਂ ਨੂੰ ਇਸ ਇਮੇਜ ਤੋਂ ਛੁਟਕਾਰਾ ਮਿਲਿਆ ਅਤੇ ਉਹ ਕਈ ਤਰ੍ਹਾਂ ਦੇ ਕਿਰਦਾਰਾਂ ਵਿਚ ਦਿਖਾਈ ਦੇਣ ਲੱਗ ਪਏ।
ਹਮ-ਤੁਮ (2004) ਦਾ ਰੁੱਸਿਆ ਪਤੀ ਹੋਵੇ ਜਾਂ ਸਟੂਡੈਂਟ ਆਫ਼ ਦਿ ਈਅਰ (2012) ਦਾ ਚੰਚਲ ਅਧਿਆਪਕ ਜਾਂ ਡੀ-ਡੇ (2013) ਦੇ ਡਾਨ ਜਾਂ ਅਗਨੀਪੱਥ (2012) ਦਾ ਦਲਾਲ ਜਾਂ ਕਪੂਰ ਐਂਡ ਸੰਨਜ਼ (2016) ਦੇ 90-ਸਾਲਾ ਸ਼ਰਾਰਤੀ ਬਜ਼ੁਰਗ ਆਦਮੀ, ਰਿਸ਼ੀ ਕਪੂਰ ਨੇ ਵਿਭਿੰਨਤਾ ਦੇ ਨਵੇਂ ਪਹਿਲੂ ਪੇਸ਼ ਕੀਤੇ।
''ਮੁਲਕ'' ਫ਼ਿਲਮ ਵਿਚ ਉਨ੍ਹਾਂ ਦੀ ਰਾਸ਼ਟਰਵਾਦੀ ਮੁਸਲਮਾਨ ਦੀ ਭੂਮਿਕਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ।
''ਬੌਬੀֹ'' ਤੋਂ ਮਿਲੀ ਕੌਮੀ ਪਛਾਣ
ਰਾਜ ਕਪੂਰ ਦੀ ਫ਼ਿਲਮ ''ਬੌਬੀ'' ਵਿੱਚ, ਰਿਸ਼ੀ ਨੂੰ ਪਹਿਲੀ ਵਾਰ ਰਾਸ਼ਟਰੀ ਪੱਛਾਣ ਮਿਲੀ। ਇਸ ਫਿਲਮ ਵਿਚ ਰਾਜ ਕਪੂਰ ਨੇ ਆਪਣੇ ਬੇਟੇ ਨੂੰ ਇਕ ਅਜਿਹੀ ਇਮੇਜ ਵਿਚ ਢਾਲਿਆ, ਜਿਸਨੇ ਉਨ੍ਹਾਂ ਨੂੰ ਅਗਲੇ ਦੋ ਦਹਾਕਿਆਂ ਲਈ ਘੱਟੋ ਘੱਟ ਨਹੀਂ ਛੱਡਿਆ।
ਰਾਜ ਕਪੂਰ ਦੀ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾੰ ਨੇ ਬਦਲਦੇ ਸਮੇਂ ਦੀ ਮੰਗ ਨੂੰ ਪਛਾਣਿਆ।
''ਬੌਬੀ'' ਵਿੱਚ, ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਓਵਰਸਾਈਜ਼ਡ ਸਨਗਲਾਸੇਜ਼ ਪਵਾਈਆਂ। ਉਨ੍ਹਾਂ ਦੇ ਸਕੂਟਰ ਦਾ ਹੈਂਡਲ ਕੁਝ ਜ਼ਿਆਦਾ ਹੀ ਲੰਬਾ ਸੀ ਅਤੇ ਦੋਵਾਂ ਪਾਸਿਆਂ ਦੇ ਸਾਈਡ ਮਿਰਰ ਸਨ ਜਿਸ ਵਿੱਚ ਉਨ੍ਹਾਂ ਦੇ ਬੇਟੇ ਦਾ ਚਿਹਰਾ ਦਿਖਾਈ ਦਿੰਦਾ ਸੀ।
ਉਹ ਸਕੂਟਰ ਭਾਰਤ ਦੇ ਬਦਲਦੇ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਸੀ ਅਤੇ ਤਾਜ਼ਗੀ, ਊਰਜਾ ਅਤੇ ਆਧੁਨਿਕਤਾ ਦਾ ਪ੍ਰਤੀਕ ਸੀ।
ਇਕ ਸੀਨ ਦਾ 9 ਵਾਰ ਰੀਟੇਕ
ਇਸ ਫਿਲਮ ਵਿਚ, ਉਨ੍ਹਾਂ ਦੇ ਪਿਤਾ ਨੇ ਰਿਸ਼ੀ ਕਪੂਰ ਤੋਂ ਵਧੀਆ ਕੰਮ ਹਾਸਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਰਿਸ਼ੀ ਕਪੂਰ ਨੇ ਆਪਣੀ ਸਵੈਜੀਵਨੀ ''ਖੁੱਲ੍ਹਮ ਖੁੱਲ੍ਹਾ'' ਵਿੱਚ ਲਿਖਿਆ, "ਕੈਮਰਾ ਰੋਲ ਤੋਂ ਪਹਿਲਾਂ ਮੇਰੇ ਪਿਤਾ ਮੈਨੂੰ ਇੰਨ੍ਹੀਂ ਪ੍ਰੈਕਟਿਸ ਕਰਾਉਂਦੇ ਸਨ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਚਲਾ ਸਚਦੇਵ ਉਸ ਫਿਲਮ ਵਿੱਚ ਮੇਰੀ ਮਾਂ ਬਣੀ ਸੀ।”
“ਮੈਂ ਉਸ ਨਾਲ ਸ਼ੂਟ ਕੀਤੇ ਸੀਨ ਨੂੰ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਨੂੰ ਮੇਰੇ ਗਲ਼ ''ਤੇ ਬਹੁਤ ਸਾਰੇ ਥੱਪੜ ਮਾਰਨੇ ਸਨ। ਪਾਪਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਸੀਨ ਨੂੰ ਜੀਵੰਤ ਕਰਨ ਲਈ ਚਿੰਟੂ ਨੂੰ ਜ਼ੋਰ ਨਾਲ ਥੱਪੜ ਮਾਰਣੇ ਪੈਣਗੇ। 9 ਵਾਰ ਇਸ ਸੀਨ ਦਾ ਰੀਟੇਕ ਹੋਇਆ ਅਤੇ ਸੀਨ ਖ਼ਤਮ ਹੋਣ ਤੱਕ ਮੇਰੇ ਗਲ਼ ਨੀਲੇ ਪੈ ਚੁੱਕੇ ਸਨ ਅਤੇ ਮੇਰੇ ਹੰਝੂ ਨਹੀਂ ਰੁੱਕ ਰਹੇ ਸਨ।"
''ਨੈਸ਼ਨਲ ਸਵੀਟਹਾਰਟ'' ਬਣੇ
ਜਦੋਂ ''ਬੌਬੀ'' 1973 ਵਿੱਚ ਰਿਲੀਜ਼ ਹੋਈ ਤਾਂ ਉਸ ਨੇ ਸਾਰੇ ਭਾਰਤ ਵਿੱਚ ਤਹਿਲਕਾ ਮਚਾ ਦਿੱਤਾ ਸੀ। ਰਿਸ਼ੀ ਕਪੂਰ ਜਿੱਥੇ ਵੀ ਜਾਂਦੇ, ਉਨ੍ਹਾਂ ਨੂੰ ''ਰੌਕ ਸਟਾਰ'' ਵਾਂਗ ਘੇਰ ਲਿਆ ਜਾਂਦਾ।
ਉਨ੍ਹਾਂ ਨੂੰ ''ਨੈਸ਼ਨਲ ਸਵੀਟਹਾਰਟ'' ਕਿਹਾ ਜਾਂਦਾ ਸੀ। ਇਸ ਤੋਂ ਬਾਅਦ, ਇਹ ਭੂਮਿਕਾ ਉਨ੍ਹਾਂ ਦੀਆਂ ਆਉਣ ਵਾਲੀਆਂ ਕਈ ਫਿਲਮਾਂ ਲਈ ਬਲੂ ਪ੍ਰਿੰਟ ਬਣ ਗਈ। ਡਿੰਪਲ ਕਪਾੜੀਆ ਨਾਲ ਉਨ੍ਹਾਂ ਦੀ ਜੋੜੀ ਤੁਰੰਤ ਟੁੱਟ ਗਈ ਜਦੋਂ ਡਿੰਪਲ ਨੇ ਰਾਜੇਸ਼ ਖੰਨਾ ਨਾਲ ਵਿਆਹ ਕੀਤਾ।
1974 ਵਿੱਚ, ਨੀਤੂ ਸਿੰਘ ਨੇ ਚਿੰਟੂ ਨਾਲ ਆਪਣੀ ਪਹਿਲੀ ਫ਼ਿਲਮ ''ਜ਼ਹਿਰੀਲਾ ਇਨਸਾਨ'' ਬਣਾਈ। ਸਾਰੇ ਦੇਸ਼ ਨੇ ਇਸ ਜੋੜੀ ਨੂੰ ਖ਼ੂਬ ਪੰਸਦ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ''ਖ਼ੇਲ-ਖ਼ੇਲ ਮੇਂ'', ''ਰਫੂਚੱਕਰ'' ਅਤੇ ''ਜ਼ਿੰਦਾਦਿਲ'' ਵਰਗੀਆਂ ਫਿਲਮਾਂ ਕੀਤੀਆਂ।
ਸੱਤਰ ਦੇ ਦਹਾਕੇ ਵਿਚ ਸੈਕਸ, ਹਿੰਸਾ ਅਤੇ ਐਕਸ਼ਨ ਦੇ ਯੁੱਗ ਦੇ ਬਾਵਜੂਦ, ਰਿਸ਼ੀ ਕਪੂਰ ਦੀ ''ਲਵਰ ਬੁਆਏ'' ਇਮੇਜ ਨੂੰ ਕੋਈ ਧੱਕਾ ਨਹੀਂ ਲੱਗਿਆ। ਇਹ ਉਹ ਵੇਲਾ ਸੀ ਜਦੋਂ ''ਐਂਗਰੀ ਯੰਗਮੈਨ'' ਅਮਿਤਾਭ ਬੱਚਨ ਦੀ ਹਰ ਪਾਸੇ ਗੱਲ ਹੋ ਰਹੀ ਸੀ।
ਕਈ ਅਦਾਕਾਰਾਂ ਨੇ ਜਾਂ ਤਾਂ ਰਿਸ਼ੀ ਕਪੂਰ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜਾਂ ਉਨ੍ਹਾਂ ਨਾਲ ਕੀਤੀ ਗਈ ਫਿਲਮ ਨੇ ਉਨ੍ਹਾਂ ਦੇ ਕਰੀਅਰ ਨੂੰ ਕਿਤੇ ਉੱਪਰ ਲੈ ਜਾਇਆ ਸੀ।
ਕਾਜਲ ਕਿਰਨ (ਹਮ ਕਿਸੀ ਸੇ ਕਮ ਨਹੀਂ), ਸ਼ੋਮਾ ਆਨੰਦ (ਬਾਰੂਦ), ਜਯਾ ਪ੍ਰਦਾ (ਸਰਗਮ), ਨਸੀਮ (ਕਭੀ-ਕਭੀ), ਸੰਗੀਤਾ ਬਿਜਲਾਨੀ (ਹਥਿਆਰ) ਅਤੇ ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ (ਹੇਨਾ) ਦੀ ਪਹਿਲੀ ਵੱਡੀ ਫਿਲਮ ਦੇ ਲੀਡ ਹੀਰੋ ਰਿਸ਼ੀ ਕਪੂਰ ਹੀ ਸਨ।
ਨੀਤੂ ਸਿੰਘ ਨਾਲ ਹੋਇਆ ਵਿਆਹ
ਜਦੋਂ ਨੀਤੂ ਸਿੰਘ ਪਹਿਲੀ ਵਾਰ ਰਿਸ਼ੀ ਕਪੂਰ ਨੂੰ ਮਿਲੇ ਸਨ ਤਾਂ ਉਹ ਸਿਰਫ਼ 14 ਸਾਲਾਂ ਦੇ ਸਨ।
ਨੀਤੂ ਸਿੰਘ ਨੇ ਮਧੂ ਜੈਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ, "ਚਿੰਟੂ ਦੀ ਉਸ ਸਮੇਂ ਬਹੁਤ ਸਾਰੀਆਂ ਗਰਲ ਫ੍ਰੈੰਡਜ਼ ਰਹਿੰਦੀਆਂ ਸਨ। ਮੈਂ ਕਦੇ-ਕਦੇ ਉਨ੍ਹਾਂ ਨੂੰ ਫ਼ੋਨ ਕਰਦੀ ਸੀ। ਜਦੋਂ ਮੈਂ 17 ਸਾਲਾਂ ਦੀ ਸੀ, ਰਿਸ਼ੀ ਨੇ ਮੈਨੂੰ ਪਹਿਲੀ ਵਾਰ ਦੱਸਿਆ ਕਿ ਉਹ ਮੈਨੂੰ ''ਮਿਸ'' ਕਰਦੇ ਹਨ। ਮੈਂ ਕਿਹਾ ਕਿ ਤੁਸੀਂ ਇਹ ਕੀ ਬਕਵਾਸ ਕਰ ਰਹੇ ਹੋ ਤਾਂ ਉਨ੍ਹਾਂ ਨੇ ਆਪਣਾ ਜੁੱਤਾ ਲਾਹ ਕੇ ਮੈਨੂੰ ਦਿਖਾਇਆ ਕਿ ਉਨ੍ਹਾਂ ਨੇ ਆਪਣੀਆਂ ਉਂਗਲੀਆਂ ''ਕਰਾਸ'' ਨਹੀਂ ਕੀਤੀਆਂ।"
ਉਨ੍ਹਾਂ ਨੇ ਅੱਗੇ ਦੱਸਿਆ, "ਜਦੋਂ ਮੈਂ 18 ਸਾਲਾਂ ਦੀ ਸੀ, ਰਿਸ਼ੀ ਨੇ ਮੈਨੂੰ ਇਕ ਚਾਬੀ ਦਿੱਤੀ ਅਤੇ ਮੇਰੇ ਗਲੇ ''ਚ ਪਾ ਦਿੱਤੀ ਤੇ ਕਿਹਾ ਕਿ ਇਹ ਮੇਰੇ ਦਿਲ ਦੀ ਚਾਬੀ ਹੈ। (ਜੇ ਤੁਸੀਂ ''ਦੀਵਾਰ'' ਫਿਲਮ ਨੂੰ ਧਿਆਨ ਨਾਲ ਵੇਖੋਗੇ, ਤਾਂ ਨੀਤੂ ਸਿੰਘ ਨੇ ਗਲੇ ਵਿਚ ਉਹ ਹੀ ਚਾਬੀ ਹੈ)।"
ਨੀਤੂ ਸਿੰਘ ਨੇ ਉਨ੍ਹਾਂ ਨੂੰ ਨਾਮ ਦਿੱਤਾ ''ਬੌਬ''
ਨੀਤੂ ਸਿੰਘ ਨੇ ਅੱਗੇ ਦੱਸਿਆ, "ਇੱਕ ਵਾਰ ਤਾਜ ਹੋਟਲ ਵਿੱਚ ਖਾਣਾ ਖਾਣ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਪੁੱਛਿਆ, ਕੀ ਤੂੰ ਵਿਆਹ ਕਰਵਾਉਣਾ ਨਹੀਂ ਚਾਹੁੰਦੀ? ਮੈਂ ਕਿਹਾ ਹਾਂ, ਪਰ ਮੈਂ ਕਿਸ ਨਾਲ ਵਿਆਹ ਕਰਾਂ? ਰਿਸ਼ੀ ਨੇ ਮੈਨੂੰ ਬਹੁਤ ਹੀ ਮਾਸੂਮੀਅਤ ਨਾਲ ਕਿਹਾ ਮੇਰੇ ਨਾਲ ਹੋਰ ਕਿਸ ਨਾਲ?"
ਨੀਤੂ ਸਿੰਘ ਹਮੇਸ਼ਾਂ ਰਿਸ਼ੀ ਨੂੰ ''ਬੌਬ'' ਕਹਿ ਕੇ ਬੁਲਾਉਂਦੇ ਸਨ।
ਨੀਤੂ ਸਿੰਘ ਨੇ ਇਕ ਵਾਰ ਲਿਖਿਆ ਸੀ ਕਿ "ਰਿਸ਼ੀ ਕਪੂਰ ਬਹੁਤ ਜਲਨਖ਼ੋਰ ਸੀ। ਮੈਨੂੰ ਪਤਾ ਹੈ ਕਿ ਮੈਂ ਕਿਸੇ ਦੇ ਬਹੁਤ ਨੇੜੇ ਨਹੀਂ ਜਾ ਸਕਦੀ, ਕਿਉਂਕਿ ਚਿੰਟੂ ਨੂੰ ਤੁਰੰਤ ਬੁਰਾ ਮਹਿਸੂਸ ਹੁੰਦਾ ਹੈ। ਇਥੋਂ ਤਕ ਕਿ ਮੇਰਾ ਬੇਟਾ ਰਣਬੀਰ ਚਿੰਟੂ ਨਾਲ ਮੇਰੀ ਇਨ੍ਹੀਂ ਨੇੜਤਾ ਨੂੰ ਪਸੰਦ ਨਹੀਂ ਕਰਦਾ।”
“ਇਕ ਜ਼ਮਾਨੇ ਵਿਚ ਉਹ ਬਹੁਤ ਸ਼ਰਾਬ ਪੀਂਦੇ ਸੀ। ਫੇਰ ਉਹ ਆਪਣੇ ਦਿਲ ਦੀਆਂ ਸਭ ਗੱਲਾਂ ਮੈਨੂੰ ਕਹਿ ਦਿੰਦੇ ਸੀ। ਇਥੋਂ ਤੱਕ ਕਿ ਉਹ ਉਸ ਲੜਕੀ ਬਾਰੇ ਵੀ ਦੱਸ ਦਿੰਦੇ ਸੀ ਜਿਸ ਵਿਚ ਉਹ ਦਿਲਚਸਪੀ ਰੱਖਦੇ ਸੀ। ਜਦੋਂ ਮੈਂ ਅਗਲੇ ਦਿਨ ਉਸ ਬਾਰੇ ਪੁੱਛਣਾ ਤਾਂ ਉਨ੍ਹਾਂ ਨੇ ਬਹੁਤ ਹੀ ਮਾਸੂਮੀਅਤ ਨਾਲ ਪੁੱਛਣਾ ਕਿ ਤੈਨੂੰ ਇਸ ਬਾਰੇ ਕਿਸ ਨੇ ਦੱਸਿਆ ਹੈ।"
ਰਿਸ਼ੀ ਕਪੂਰ ਦੀ ਕੰਜੂਸੀ
ਰਿਸ਼ੀ ਕਪੂਰ ਨੇ ਆਪਣੇ ਚਾਚੇ ਸ਼ਸ਼ੀ ਕਪੂਰ ਦੀ ਤਰ੍ਹਾਂ ਐਤਵਾਰ ਨੂੰ ਕਦੇ ਕੰਮ ਨਹੀਂ ਕੀਤਾ ਸੀ। ਐਤਵਾਰ ਉਨ੍ਹਾਂ ਲਈ ਇੱਕ ਪਰਿਵਾਰਕ ਦਿਨ ਸੀ। ਪਰ ਸ਼ਸ਼ੀ ਕਪੂਰ ਦੇ ਉਲਟ, ਉਹ ਬਹੁਤ ਸਖ਼ਤ ਅਤੇ ਅਨੁਸ਼ਾਸਿਤ ਪਿਤਾ ਸਨ ਅਤੇ ਆਪਣੇ ਬੱਚਿਆਂ ਨਾਲ ਬਹੁਤ ਘੱਟ ਗੱਲਾਂ ਕਰਦੇ ਸਨ।
ਜਦੋਂ ਚਿੰਟੂ ਛੋਟੇ ਸੀ, ਉਹ ਵੀ ਆਪਣੇ ਪਿਤਾ ਦੇ ਅੱਗੇ ਆਵਾਜ਼ ਨਹੀਂ ਚੁੱਕ ਸਕਦੇ ਸੀ। ਰਿਸ਼ੀ ਬਾਰੇ ਜੋ ਮਸ਼ਹੂਰ ਸੀ, ਉਹ ਸੀ ਕਿ ਉਹ ਥੋੜੇ ਕੰਜੂਸ ਸੀ। ਉਹ ਲੋਕਾਂ ਨੂੰ ਤੋਹਫ਼ੇ ਦੇਣਾ ਪਸੰਦ ਨਹੀਂ ਕਰਦੇ ਸਨ।
ਜਦੋਂ ਉਨ੍ਹਾਂ ਦਾ ਬੇਟਾ ਰਣਬੀਰ 16 ਸਾਲਾਂ ਦਾ ਹੋਇਆ, ਉਸਨੇ ਆਪਣੀ ਮਾਂ ਤੋਂ ਕਾਰ ਦੀ ਫ਼ਰਮਾਈਸ਼ ਕੀਤੀ। ਪਰ ਚਿੰਟੂ ਨੇ ਉਸਨੂੰ ਕਿਹਾ ਕਿ ਕਾਰ ਲੈਣ ਦੀ ਤੁਹਾਡੀ ਉਮਰ ਅਜੇ ਨਹੀਂ ਆਈ ਹੈ।
ਉਹ ਆਪਣੇ ਬੱਚਿਆਂ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦੇ ਸੀ। ਜਦ ਤੱਕ ਉਹ ਆਪਣੇ ਪੈਰਾਂ ''ਤੇ ਖੜ੍ਹੇ ਨਹੀਂ ਹੋਏ, ਉਨ੍ਹਾਂ ਦੇ ਬੱਚੇ ਰਿਧੀਮਾ ਅਤੇ ਰਣਬੀਰ ਹਮੇਸ਼ਾਂ ਇਕਨਾਮੀ ਕਲਾਸ ਤੋਂ ਯਾਤਰਾ ਕਰਦੇ ਸਨ।
ਨੀਤੂ ਸਿੰਘ ਨੇ ਇੱਕ ਵਾਰ ਰਿਸ਼ੀ ਕਪੂਰ ਦੀ ਕੰਜੂਸੀ ਬਾਰੇ ਇੱਕ ਬਹੁਤ ਹੀ ਦਿਲਚਸਪ ਕਿੱਸਾ ਦੱਸਿਆ, "ਚਿੰਟੂ ਖਾਣਾ ਖਾਣ ਵਿੱਚ ਕੰਜੂਸੀ ਨਹੀਂ ਵਰਤਦੇ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਨਿਊਯਾਰਕ ਜਾਂਦੇ ਸੀ, ਉਹ ਮੈਨੂੰ ਮਹਿੰਗੇ ਤੋਂ ਮਹਿੰਗੇ ਰੈਸਟੋਰੈਂਟ ਲੈ ਕੇ ਜਾਂਦੇ ਸੀ ਅਤੇ ਇੱਕ ਖਾਣੇ ''ਤੇ ਸੈਂਕੜਾਂ ਡਾਲਰ ਖ਼ਰਚ ਦਿੰਦੇ ਸੀ।”
“ਪਰ ਆਪਣਾ ਪੈਸਾ ਮਾਮੂਲੀ ਚੀਜ਼ਾਂ ''ਤੇ ਖਰਚਣ ''ਚ ਉਨ੍ਹਾਂ ਦੀ ਜਾਨ ਨਿਕਲਦੀ ਸੀ। ਇਕ ਵਾਰ ਅਸੀਂ ਨਿਊਯਾਰਕ ''ਚ ਆਪਣੇ ਅਪਾਰਟਮੇਂਟ ਵਿਚ ਵਾਪਸ ਆ ਰਹੇ ਸੀ। ਮੈਂ ਕਿਹਾ ਕਿ ਦੁੱਧ ਦੀ ਬੋਤਲ ਲੈਣੀ ਹੈ ਤਾਂ ਚਿੰਟੂ 30 ਸੈਂਟ ਬਚਾਉਣ ਲਈ ਇਕ ਦੂਰ ਦੀ ਦੁਕਾਨ ''ਚ ਦੁੱਧ ਲੈਣ ਗਏ ਸਨ।"
https://www.youtube.com/watch?v=BOcqufGB7mk
''ਕਪੂਰ ਖਾਨਦਾਨ ਦਾ ਸਭ ਤੋਂ ਹੁਨਰਮੰਦ ਐਕਟਰ''
ਰਿਸ਼ੀ ਕਪੂਰ ਨੇ ਹਮੇਸ਼ਾ ਉਨ੍ਹਾਂ ਕਿਰਦਾਰਾਂ ਨਾਲ ਨਿਆਂ ਕੀਤਾ ਹੈ ਜੋ ਉਨ੍ਹਾਂ ਨੇ ਬਤੌਰ ਅਦਾਕਾਰ ਨਿਭਾਏ। ਲਤਾ ਮੰਗੇਸ਼ਕਰ ਨੇ ਇਹ ਬਿਨਾਂ ਵਜ੍ਹਾ ਨਹੀਂ ਕਿਹਾ ਸੀ ਕਿ ''ਉਹ ਕਪੂਰ ਖ਼ਾਨਦਾਨ ਦੇ ਸਭ ਤੋਂ ਹੁਨਰਮੰਦ ਅਦਾਕਾਰ ਸੀ। ਉਨ੍ਹਾਂ ਦੀ ਅਦਾਕਾਰੀ ਦੀ ਵਿਸ਼ੇਸ਼ਤਾ ਉਨ੍ਹਾਂ ਦਾ ''ਸਹਿਜ'' ਹੋਣਾ ਸੀ।
ਅਜੋਕੇ ਯੁੱਗ ਵਿਚ, ਇਕ ਰੋਮਾਂਟਿਕ ਹੀਰੋ ਲਈ ਸਿਰਫ਼ ਵਧੀਆ ਦਿਖਣਾ ਹੀ ਨਹੀਂ ਬਲਕਿ ਦੁਬਲਾ-ਪਤਲਾ ਹੋਣਾ ਵੀ ਮਹੱਤਵਪੂਰਣ ਹੈ। ਰਿਸ਼ੀ ਕਪੂਰ ਹਮੇਸ਼ਾਂ ਔਵਰਵੇਟ ਰਹੇ ਪਰ ਫਿਰ ਵੀ ਜਵਾਨਾਂ ਵਿਚ ਉਨ੍ਹਾਂ ਦੀ ਖਿੱਚ ਕਦੇ ਘੱਟ ਨਹੀਂ ਹੋਈ। ਚਰਿੱਤਰ ਅਦਾਕਾਰ ਦੇ ਆਪਣੇ ਦੂਜੇ ਅਵਤਾਰ ਵਿੱਚ, ਰਿਸ਼ੀ ਕਪੂਰ ਨੂੰ ਆਪਣੀ ਉਮਰ ਦੇ ਸੱਤਰ ਦੇ ਦਹਾਕੇ ਵਿੱਚ ਖ਼ੂਬ ਪ੍ਰਸ਼ੰਸਾ ਮਿਲੀ ਜਿਵੇਂ ਉਨ੍ਹਾਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ''ਚ ਮਿਲੀ ਸੀ।
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਇਹ ਵੀ ਦੇਖੋ
https://www.youtube.com/watch?v=dzxsuBfKpPQ
https://www.youtube.com/watch?v=bSC-gFnj7pM
https://www.youtube.com/watch?v=ks5ntXEOp8c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5420cc74-8e4d-8b4e-945d-0bcd47793340'',''assetType'': ''STY'',''pageCounter'': ''punjabi.india.story.52489320.page'',''title'': ''ਰਿਸ਼ੀ ਕਪੂਰ ਨੇ ਕਿਵੇਂ ਦਿੱਤੀ ਸੀ ਨੀਤੂ ਸਿੰਘ ਨੂੰ ਆਪਣੇ ‘ਦਿਲ ਦੀ ਚਾਬੀ’'',''author'': ''ਰੇਹਾਨ ਫ਼ਜ਼ਲ'',''published'': ''2020-04-30T14:52:49Z'',''updated'': ''2020-04-30T14:52:49Z''});s_bbcws(''track'',''pageView'');