Rishi Kapoor: ''''ਉਹ ਚਲਾ ਗਿਆ ਹੈ...!ਰਿਸ਼ੀ ਕਪੂਰ… ਚਲਾ ਗਿਆ…''''

Thursday, Apr 30, 2020 - 12:32 PM (IST)

Rishi Kapoor: ''''ਉਹ ਚਲਾ ਗਿਆ ਹੈ...!ਰਿਸ਼ੀ ਕਪੂਰ… ਚਲਾ ਗਿਆ…''''
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ
Getty Images
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ

ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਆਉਂਦਿਆਂ ਹੀ, ਸੋਸ਼ਲ ਮੀਡੀਆ ''ਤੇ ਵੀ ਦੁੱਖ ਦੀ ਲਹਿਰ ਦੌੜ ਗਈ। ਕੱਲ੍ਹ ਬੁੱਧਵਾਰ ਨੂੰ ਇਰਫ਼ਾਨ ਖ਼ਾਨ ਅਤੇ ਅੱਜ ਰਿਸ਼ੀ ਕਪੂਰ ਦੇ ਚਲੇ ਜਾਣ ਬਾਅਦ ਫ਼ਿਲਮੀ ਦੁਨੀਆਂ ਦੇ ਲੋਕ ਅਤੇ ਪ੍ਰਸ਼ੰਸਕ ਸੋਗ ਵਿੱਚ ਹਨ।

ਰਿਸ਼ੀ ਕਪੂਰ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਕਈ ਹਸਤੀਆਂ ਟਵੀਟ ਕਰਕੇ ਦੁੱਖ ਪ੍ਰਗਟਾਅ ਰਹੀਆਂ ਹਨ।

ਅਮਿਤਾਭ ਬਚਨ ਨੇ ਬੇਹਦ ਦੁਖ ਭਰੇ ਲਹਿਜੇ ਵਿੱਚ ਲਿਖਿਆ, “ਉਹ ਚਲਾ ਗਿਆ ਹੈ...!ਰਿਸ਼ੀ ਕਪੂਰ… ਚਲਾ ਗਿਆ…। ਮੌਤ ਹੋ ਗਈ। ”

https://twitter.com/ANI/status/1255710409677398016

ਅਮਿਤਾਭ ਬਚਨ ਨੇ ਕੱਲ੍ਹ ਇਮਰਾਨ ਖਾਨ ਦੀ ਮੌਤ ਤੋਂ ਬਾਅਦ ਵੀ ਦੁੱਖ ਜਾਹਿਰ ਕਰਦਿਆਂ ਕਈ ਟਵੀਟ ਕੀਤੇ ਸੀ।

ਅਕਸ਼ੇ ਕੁਮਾਰ ਨੇ ਲਿਖਿਆ, “ਇੰਝ ਜਾਪ ਰਿਹੈ ਜਿਵੇਂ ਅਸੀਂ ਕਿਸੇ ਡਰਾਉਣੇ ਸੁਫ਼ਨੇ ਦੇ ਵਿਚਕਾਰ ਹਾਂ...ਰਿਸ਼ੀ ਕਪੂਰ ਜੀ ਦੇ ਚਲੇ ਜਾਣ ਦੀ ਖ਼ਬਰ ਸੁਣੀ, ਇਹ ਦਿਲ ਤੋੜਨ ਵਾਲੀ ਹੈ। ਉਹ ਇੱਕ ਲੈਜੇਂਡ ਸਨ, ਇੱਕ ਮਹਾਨ ਸਾਥੀ-ਕਲਾਕਾਰ ਅਤੇ ਪਰਿਵਾਰ ਦੇ ਚੰਗੇ ਦੋਸਤ। ਮੇਰੇ ਵਿਚਾਰ ਅਤੇ ਦੁਆਵਾਂ ਉਹਨਾਂ ਦੇ ਪਰਿਵਾਰ ਨਾਲ ਹਨ।”

https://twitter.com/akshaykumar/status/1255714491515285505

ਤਾਪਸੀ ਪੰਨੂ ਨੇ ਲਿਖਿਆ, “ਕੁਝ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਮਨ ਅਤੇ ਹੱਥਾਂ ਦਾ ਤਾਲਮੇਲ ਨਹੀਂ ਬਿਠਾ ਪਾ ਰਹੀ। ਇਸ ਵਿਚਕਾਰ ਦਿਲ ਕੁਝ ਸਮਝ ਨਹੀਂ ਪਾ ਰਿਹਾ। ਉਹ ਹਾਸਾ, ਉਹ ਹਾਸੇ ਦੀ ਭਾਵਨਾ, ਇਮਾਨਦਾਰੀ ਅਤੇ ਜਿਸ ਤਰ੍ਹਾਂ ਦੇ ‘’Bully” ਉਹ ਸੀ, ਯਾਦ ਆਏਗਾ। ਤੁਹਾਡੇ ਜਿਹਾ ਕੋਈ ਨਹੀਂ ਰਿਸ਼ੀ ਕਪੂਰ।“

https://twitter.com/taapsee/status/1255716163947913217

ਰਿਚਾ ਚੱਢਾ ਨੇ ਲਿਖਿਆ, “2020 ਵਿੱਚ ਕੀ ਹੋਏਗਾ? ਲੋਕ ਦੁੱਖ ਤੋਂ ਦੁੱਖ ਵੱਲ ਜਾ ਰਹੇ ਹਨ, ਲਾਗੂ ਕੀਤੀ ਦੂਰੀ ਤੋਂ ਦੇਖ ਰਹੇ ਹਨ। ਇਨਸਾਨੀ ਛੋਹ ਅਤੇ ਸਾਥ ਤੋਂ ਬਗੈਰ ਸੋਗ ਮਨਾ ਰਹੇ ਹਨ। ਆਤਮਾ ਨੂੰ ਸ਼ਾਂਤੀ ਮਿਲੇ ਰਿਸ਼ੀ ਕਪੂਰ ਸਰ...ਮੇਰੇ ਕੋਲ ਹੋਰ ਲਫ਼ਜ਼ ਨਹੀਂ।”

https://twitter.com/RichaChadha/status/1255714783392915457

ਰਜਨੀਕਾਂਤ ਨੇ ਵੀ ਟਵੀਟ ਕੀਤਾ, “ਦੁੱਖਦਾਈ...ਆਤਮਾ ਨੂੰ ਸ਼ਾਂਤੀ ਮਿਲੇ..ਮੇਰੇ ਪਿਆਰੇ ਦੋਸਤ ਰਿਸ਼ੀ ਕਪੂਰ ”

https://twitter.com/rajinikanth/status/1255716661555953666

ਇਹ ਵੀਡੀਓ ਦੇਖੋ

https://www.youtube.com/watch?v=7PkIJHsOS7Q

https://www.youtube.com/watch?v=20tJDeHTGe0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''144d4452-b8dd-4427-8cff-de9a5d5d04fe'',''assetType'': ''STY'',''pageCounter'': ''punjabi.india.story.52483329.page'',''title'': ''Rishi Kapoor: \''ਉਹ ਚਲਾ ਗਿਆ ਹੈ...!ਰਿਸ਼ੀ ਕਪੂਰ… ਚਲਾ ਗਿਆ…\'''',''published'': ''2020-04-30T06:47:18Z'',''updated'': ''2020-04-30T06:47:18Z''});s_bbcws(''track'',''pageView'');

Related News