ਕੋਰੋਨਾਵਾਇਰਸ: ਲਾਸ਼ਾਂ ਤੋਂ ਬਿਮਾਰੀ ਫੈਲਣ ਦਾ ਕਿੰਨਾ ਖ਼ਤਰਾ ਹੈ

Thursday, Apr 30, 2020 - 08:17 AM (IST)

ਕੋਰੋਨਾਵਾਇਰਸ: ਲਾਸ਼ਾਂ ਤੋਂ ਬਿਮਾਰੀ ਫੈਲਣ ਦਾ ਕਿੰਨਾ ਖ਼ਤਰਾ ਹੈ

ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨੇ ਨਾ ਸਿਰਫ਼ ਜਿਊਂਦੇ-ਜਾਗਦੇ ਇਨਸਾਨਾਂ ਨੂੰ ਸਗੋਂ ਮਰ ਚੁੱਕਿਆਂ ਨੂੰ ਵੀ ਇਕੱਲਿਆਂ ਕਰ ਦਿੱਤਾ ਹੈ।

ਕੋਈ ਉਨ੍ਹਾਂ ਨੂੰ ਆਖ਼ਰੀ ਅਲਵਿਦਾ ਨਹੀਂ ਕਹਿ ਪਾ ਰਿਹਾ, ਕਿਤੇ ਪਰਿਵਾਰਾਂ ਵਾਲੇ ਮਰਨ ਵਾਲਿਆਂ ਦੀਆਂ ਦੇਹਾਂ ਹੀ ਲੈਣ ਨਹੀਂ ਜਾ ਰਹੇ ਅਤੇ ਕਿਤੇ ਉਨ੍ਹਾਂ ਨੂੰ ਕਬਰੀਸਤਾਨਾਂ ਵਾਲੇ ਦਫ਼ਨਾਉਣ ਤੋਂ ਆਕੀ ਹਨ ਤਾਂ ਸ਼ਮਸ਼ਾਨ ਘਾਟਾਂ ਵਿੱਚ ਉਨ੍ਹਾਂ ਦਾ ਸਸਕਾਰ ਕਰਨ ਵਾਲਾ ਕੋਈ ਨਹੀਂ ਹੈ।

ਕੋਰੋਨਾਵਾਇਰਸ
BBC

ਵਾਰਸ ਵਾਰਸ ਕਰਨ ਵਾਲਿਆਂ ਨੂੰ ਹੁਣ ਉਨ੍ਹਾਂ ਦੇ ਵਾਰਸ ਪਛਾਨਣ ਤੋਂ ਇਨਕਾਰੀ ਹਨ ਅਤੇ ਉਹ ਲਵਾਰਿਸਾਂ ਵਾਂਗ ਹਸਪਤਾਲਾਂ ਦੇ ਮੁਰਦਾ ਘਰਾਂ ਅਤੇ ਕਈ ਦੇਸ਼ਾਂ ਵਿੱਚ ਪਾਰਕਾਂ ਦੇ ਬੈਂਚਾਂ ਤੇ ਸੜਕਾਂ ਕਿਨਾਰੇ ਸਰਕਾਰੀ ਗੱਡੀਆਂ ਦੀ ਉਡੀਕ ਕਰ ਰਹੇ ਹਨ।

ਦੁਨੀਆਂ ਭਰ ਤੋਂ ਆ ਰਹੀਆਂ ਇਨ੍ਹਾਂ ਤਸਵੀਰਾਂ ਨੇ ਸਾਡੇ ਵਿੱਚ ਮੌਤ ਹੀ ਨਹੀਂ ਸਗੋਂ ਮੁਰਦੇ ਦਾ ਡਰ ਵੀ ਬਿਠਾ ਦਿੱਤਾ ਹੈ। ਲੋਕਾਂ ਵਿੱਚ ਡਰ ਹੈ ਕਿ ਲਾਸ਼ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ।

ਕੀ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ? ਕੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨਾ ਸੁਰੱਖਿਅਤ ਹੈ? ਤੀਜਾ ਸਵਾਲ ਕੀ ਲਾਸ਼ਾਂ ਨੂੰ ਸਾੜਿਆ ਜਾਵੇ ਜਾਂ ਦਫ਼ਨਾਇਆ ਜਾਵੇ?

ਆਓ ਜਾਣਦੇ ਹਾਂ ਕਿ ਇਸ ਵਿਸ਼ੇ ਵਿੱਚ ਸਾਨੂੰ ਹੁਣ ਤੱਕ ਕੀ ਕੁਝ ਪਤਾ ਹੈ-

ਕੀ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ?

ਵਿਸ਼ਵ ਸਿਹਤ ਸੰਗਠਨ ਮੁਤਾਬਕ ਜੇ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ ਤਾਂ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲਣ ਦੀ ਕੋਈ ਵਜ੍ਹਾ ਨਹੀਂ ਹੈ।

ਸਾਰਸ-ਕੋਵ-2 ਵਾਇਰਸ ਜੋ ਕਿ ਕੋਵਿਡ-19 ਦਾ ਕਾਰਨ ਹੈ ਜ਼ਿਆਦਾਤਰ ਖੰਘਣ, ਛਿੱਕਣ ਜਾਂ ਨਿੱਛਣ ਸਮੇਂ ਛੱਡੇ ਗਏ ਤੁਪਕਿਆਂ ਰਾਹੀਂ ਫੈਲਦਾ ਹੈ।

ਹਾਲਾਂਕਿ ਇਹ ਕੁਝ ਚੀਜ਼ਾਂ ਉੱਪਰ ਕੁਝ ਦਿਨਾਂ ਤੱਕ ਵੀ ਜਿਊਂਦਾ ਰਹਿ ਸਕਦਾ ਹੈ।

ਪੈਨ ਅਮਰੀਕਨ ਹੈਲਥ ਔਰਗਾਨਈਜ਼ੇਸ਼ਨ ਦੇ ਅਬੂ ਕਰੋ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ, “ਹਾਲੇ ਤੱਕ ਲਾਸ਼ਾਂ ਦੁਆਰਾ ਜੀਵਤ ਲੋਕਾਂ ਨੂੰ ਕੋਰੋਨਾਵਾਇਰਸ ਫੈਲਾਏ ਜਾਣ ਦੇ ਕੋਈ ਸਬੂਤ ਨਹੀਂ ਹਨ।”

https://www.youtube.com/watch?v=TnQOroLCB_E

ਕੀ ਵਾਇਰਸ ਲਾਸ਼ ਦੇ ਅੰਦਰ ਬਚਿਆ ਰਹਿ ਸਕਦਾ ਹੈ?

ਮਾਹਰ ਨੇ ਅੱਗੇ ਦੱਸਿਆ, “ਇਸ ਦਾ ਮਤਲਬ ਇਹ ਨਹੀਂ ਹੈ ਕਿ ਲਾਸ਼ ਤੋਂ ਲਾਗ ਨਹੀਂ ਹੋ ਸਕਦੀ। ਤੁਹਾਨੂੰ ਮਰਹੂਮ ਨਾਲ ਪਿਆਰ ਹੈ ਇਸ ਲਈ ਤੁਸੀਂ ਉਸ ਨੂੰ ਚੁੰਮਣਾ ਜਾਂ ਛੂਹਣਾ ਚਾਹੋਗੇ।”

“ਅਸੀਂ ਇੱਥੇ ਵੀ ਬਚਾਅ ਅਤੇ ਜ਼ਬਤ ਰੱਖਣਾ ਹੈ”

ਵਿਸ਼ਵ ਸਿਹਤ ਸੰਗਠਨ ਵੱਲੋਂ ਮਾਰਚ ਵਿੱਚ ਜਾਰੀ ਹਦਾਇਤਾਂ ਮੁਤਾਬਕ ਈਬੋਲਾ ਤੇ ਮਾਰਬਰਗ ਵਰਗੇ ਬੁਖ਼ਾਰਾਂ (haemorrhagic fevers) ਅਤੇ ਕੋਲੋਰਾ ਤੋਂ ਇਲਾਵਾ ਲਾਸ਼ਾਂ ਤੋਂ ਆਮ ਕਰ ਕੇ ਲਾਗ ਨਹੀਂ ਫ਼ੈਲਦੀ।

“ਜੇ ਪੋਸਟਮਾਰਟਮ ਦੌਰਾਨ ਮਹਾਂਮਾਰੀ ਨਾਲ ਮਰੇ ਮਰੀਜ਼ਾਂ ਦੇ ਫ਼ੇਫ਼ੜਿਆਂ ਨਾਲ ਸਾਵਧਾਨੀ ਨਾ ਵਰਤੀ ਜਾਵੇ ਤਾਂ ਉਹ ਲਾਗ ਲਾ ਸਕਦੇ ਹਨ। ਨਹੀਂ ਤਾਂ ਲਾਸ਼ਾਂ ਬਿਮਾਰੀ ਨਹੀਂ ਫ਼ੈਲਾਉਂਦੀਆਂ।”

ਹਾਲਾਂਕਿ ਸਾਹ ਦੀਆਂ ਬਿਮਾਰੀਆਂ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਦੇ ਫ਼ੇਫੜਿਆਂ ਤੇ ਹੋਰ ਅੰਗਾਂ ਵਿੱਚ ਜੀਵਤ ਵਾਇਰਸ ਹੋ ਸਕਦੇ ਹਨ

ਇਹ ਵਾਇਰਸ ਪੋਸਟਮਾਰਟਮ ਦੌਰਾਨ ਜਿਸ ਵਿੱਚ ਮੈਡੀਕਲ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਲਾਸ਼ ਦੀ ਅੰਦਰੂਨੀ ਸਫ਼ਾਈ ਦੌਰਾਨ ਬਾਹਰ ਆ ਸਕਦੇ ਹਨ।

ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਸਾਕ-ਸੰਬੰਧੀਆਂ ਨੂੰ ਉਨ੍ਹਾਂ ਦੀਆਂ ਅੰਤਿਮ ਰਸਮਾਂ ਦੌਰਾਨ ਖ਼ਾਸ ਸਵਾਧਾਨੀ ਵਰਤਣੀ ਚਾਹੀਦੀ ਹੈ। ਇਹ ਸਭ ਕੰਮ ਸਿਖਲਾਈ ਯਾਫ਼ਤਾ ਪ੍ਰੋਫ਼ੈਸ਼ਨਲ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ।

ਕੀ ਅੰਤਿਮ ਰਸਮਾਂ ਹੋਣੀਆਂ ਚਾਹੀਦੀਆਂ ਹਨ?

ਕਈ ਥਾਵਾਂ ਉੱਪਰ ਕੋਵਿਡ-19 ਨਾਲ ਮੌਤਾਂ ਇੰਨੀਆਂ ਜ਼ਿਆਦਾ ਹੋ ਗਈਆਂ ਹਨ।

ਕਈ ਦੇਸ਼ਾਂ ਵਿੱਚ ਅੰਤਿਮ ਰਮਸਾਂ ਲਈ ਇਕੱਠ ਕਰਨ ਉੱਤੇ ਰੋਕ ਲੱਗੀ ਹੋਈ ਹੈ। ਜਿਨ੍ਹਾਂ ਦੇਸ਼ਾਂ ਵਿੱਚ ਇਸ ਦੀ ਆਗਿਆ ਹੈ, ਉੱਥੇ ਸਖ਼ਤ ਸ਼ਰਤਾਂ ਤਹਿਤ ਹੀ ਅਜਿਹਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਮਰਹੂਮ ਦੇ ਪਰਿਵਾਰ ਵਾਲੇ ਦੂਰੋਂ ਮਰਨ ਵਾਲੇ ਦੀ ਦੇਹ ਨੂੰ ਦੇਖ ਸਕਦੇ ਹਨ।

“ਉਹ ਨਾ ਤਾਂ ਚੁੰਮਣ ਅਤੇ ਛੂਹਣ ਅਤੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਸਾਬਣ ਤੇ ਪਾਣੀ ਨਾਲ ਹੱਥ ਜ਼ਰੂਰ ਧੋ ਲੈਣ। ਇਸ ਦੌਰਾਨ ਸਰੀਰਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਘੱਟੋ-ਘੱਟ 1 ਮੀਟਰ ਦੀ ਦੂਰੀ ਲੋਕਾਂ ਦੀ ਆਪਸ ਵਿੱਚ ਹੋਣੀ ਚਾਹੀਦੀ ਹੈ।”

ਸਾਹ ਦੀਆਂ ਦਿੱਕਤਾਂ ਵਾਲੇ ਲੋਕਾਂ ਨੂੰ ਅਜਿਹੇ (ਹੋਰ ਵੀ ਕਿਸੇ) ਇਕੱਠਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਜੇ ਹੋਣਾ ਵੀ ਪਵੇ ਤਾਂ ਚਿਹਰੇ ਉੱਪਰ ਮਾਸਕ ਪਾਉਣਾ ਚਾਹੀਦਾ ਹੈ ਤਾਂ ਜੋ ਉਹ ਇਨਫ਼ੈਕਸ਼ਨ ਨਾ ਫੈਲਾਅ ਦੇਣ।

ਇਸ ਤੋਂ ਇਲਾਵਾ, ਬੱਚੇ 60 ਸਾਲ ਤੋਂ ਵੱਡੇ ਬਜ਼ੁਰਗਾਂ ਅਤੇ ਰੋਗਾਂ ਨਾਲ ਲੜਨ ਦੀ ਕਮਜ਼ੋਰ ਸ਼ਕਤੀ ਵਾਲੇ ਲੋਕਾਂ ਦਾ ਲਾਸ਼ ਨਾਲ ਕੋਈ ਸਿੱਧਾ ਸੰਪਰਕ ਨਹੀਂ ਬਣਨਾ ਚਾਹੀਦਾ।

ਕੀ ਲਾਸ਼ਾਂ ਦਫ਼ਨਾਈਆਂ ਜਾਣ ਜਾਂ ਸਾੜੀਆਂ ਜਾਣ?

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੋਵੇਂ ਤਰੀਕੇ ਹੀ ਠੀਕ ਹਨ।

“ਇਹ ਇੱਕ ਗਲਤ ਧਾਰਨਾ ਹੈ ਕਿ ਇਨਫ਼ੈਕਸ਼ਨ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਸਾੜਿਆ ਜਾਣਾ ਚਾਹੀਦਾ ਹੈ। ਅੰਤਿਮ ਰਸਮਾਂ ਦਾ ਤਰੀਕਾ ਜਗ੍ਹਾ ਵਿਸ਼ੇਸ਼ ਉੱਪਰ ਪ੍ਰਾਪਤ ਵਸੀਲਿਆਂ ਅਤੇ ਸਭਿਆਚਾਰ ਉੱਪਰ ਨਿਰਭਰ ਕਰਦਾ ਹੈ।”

ਲਾਸ਼ਾਂ ਨੂੰ ਕਬਰਾਂ ਵਿੱਚ ਉਤਾਰਨ ਵਾਲੇ ਲੋਕਾਂ ਨੂੰ ਦਸਤਾਨੇ ਪਾਉਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ ਅਤੇ ਦਸਤਾਨੇ ਬਿੱਲ੍ਹੇ ਲਾ ਦੇਣੇ ਚਾਹੀਦੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਵਿਡ-19 ਨਾਲ ਮਰਨ ਵਾਲਿਆਂ ਨੂੰ ਬੇਰੁਖ਼ੀ ਨਾਲ ਵਿਦਾ ਕਰਨ ਦੀ ਕੋਈ ਲੋੜ ਨਹੀਂ ਹੈ।

ਉਨ੍ਹਾਂ ਦੀਆਂ ਵਸਤਾਂ ਨੂੰ ਵੀ ਜਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਦਸਤਾਨੇ ਪਾ ਕੇ ਡਿਟਰਜੈਂਟ ਨਾਲ ਜਾਂ 70 ਫ਼ੀਸਦੀ ਐਲਕੋਹਲ ਵਾਲੇ ਡਿਸਇਨਫੈਕਟੈਂਟ ਨਾਲ ਰੋਗਾਣੂ ਮੁਕਤ ਕਰ ਲੈਣਾ ਚਾਹੀਦਾ ਹੈ।

ਇਨ੍ਹਾਂ ਵਸਤਾਂ ਨੂੰ ਮਸ਼ੀਨ ਵਿੱਚ ਕੱਪੜੇ ਧੋਣ ਵਾਲੇ ਸਰਫ਼ ਨਾਲ ਗਰਮ ਪਾਣੀ (60-90° ਸੀ ਉੱਪਰ) ਵਿੱਚ ਧੋਤਾ ਜਾ ਸਕਦਾ ਹੈ। ਜਾਂ ਇਨ੍ਹਾਂ ਨੂੰ ਡੰਡੇ ਦੀ ਵਰਤੋਂ ਨਾਲ ਗਰਮ ਪਾਣੀ ਅਤੇ ਸਾਬਣ ਦੇ ਘੋਲ ਵਿੱਚ ਭਿਉਂਤਾ ਜਾ ਸਕਦਾ ਹੈ। ਇਸ ਦੌਰਾਨ ਧਿਆਨ ਰੱਖਿਆ ਜਾਵੇ ਕਿ ਛਿੱਟੇ ਨਾ ਬੁੜਕਣ।

ਸਨਮਾਨ ਬਰਕਰਾਰ ਰੱਖਣਾ

ਵਿਸ਼ਵ ਸਿਹਤ ਸੰਗਠਨ ਮੁਤਾਬਕ, “ਮਰਨ ਵਾਲੇ ਦੇ ਸਭਿਆਚਾਰਕ ਅਤੇ ਧਾਰਮਿਕ ਰਵਾਇਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਸਾਰੀ ਪ੍ਰਕਿਰਿਆ ਦੌਰਾਨ ਸਨਮਾਨ ਕੀਤਾ ਜਾਣਾ ਚਾਹੀਦਾ ਹੈ।”

ਹਾਲਾਂਕਿ ਜਿਵੇਂ ਡਰ ਫੈਲ ਰਿਹਾ ਹੈ, ਇਸ ਕਾਰਜ ਵਿੱਚ ਦੁਨੀਆਂ ਭਰ ਵਿੱਚ ਹੀ ਦਿੱਕਤਾਂ ਆ ਰਹੀਆਂ ਹਨ।

ਇਕੁਆਡੋਰ ਦੇ ਐਸੋਸੀਏਸ਼ਨ ਆਫ਼ ਫਿਊਨਰਲ ਸਰਵਿਸਿਜ਼ ਦੇ ਮੁਖੀ ਮੈਰਵਿਨ ਟੈਰਿਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਇਕੁਆਡੋਰ ਦੇ ਗੁਇਆਸ ਸੂਬੇ ਵਿੱਚ ਜਿੱਥੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਕੁਝ ਹਫ਼ਤਿਆਂ ਵਿੱਚ ਹੀ 10, 000 ਤੋਂ ਪਾਰ ਹੋ ਗਈ ਹੈ ਉੱਥੇ ਹਾਲਾਤ “ਬਿਲਕੁਲ ਹੀ ਕਾਬੂ ਤੋਂ ਬਾਹਰ ਹਨ”।

ਇਕੁਆਡੋਰ ਲੈਟਿਨ ਅਮਰੀਕਾ ਦਾ ਕੋਰੋਨਾਵਾਇਰਸ ਤੋਂ ਦੂਜਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਪਹਿਲਾ ਨੰਬਰ ਬ੍ਰਾਜ਼ੀਲ ਦਾ ਹੈ। ਸਿਹਤ ਪ੍ਰਣਾਲੀ ਇਸ ਦਬਾਅ ਦਾ ਮੁਕਾਬਲਾ ਨਹੀਂ ਕਰ ਪਾ ਰਹੇ ਅਤੇ ਤਾਬੂਤਾਂ ਦੀ ਕਮੀ ਕਾਰਨ ਮੁਰਦਾ ਘਰ ਭਰੇ ਹੋਏ ਹਨ ਅਤੇ ਲਾਸ਼ਾਂ ਸੜਕਾਂ ਉੱਪਰ ਰੁਲ ਰਹੀਆਂ ਹਨ।

ਹਸਪਤਾਲ ਲਾਸ਼ਾਂ ਨੂੰ ਗੋਦਾਮਾਂ ਵਿੱਚ ਭੇਜ ਰਹੇ ਹਨ ਜਿੱਥੇ ਇਨ੍ਹਾਂ ਦੀ ਸੰਭਾਲ ਲਈ ਏਅਰ ਕੰਡੀਸ਼ਨਰਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਘਾਟ ਹੈ।

ਕੋਰੋਨਾਵਾਇਰਸ
BBC

ਟੈਰਿਨ ਨੇ ਦੱਸਿਆ, “ਸਾਡੇ ਲਈ ਵੀ ਜਿਨ੍ਹਾਂ ਨੂੰ ਮੌਤ ਦੀ ਸਚਾਈ ਦੇਖਣ ਦੀ ਆਦਤ ਹੈ, ਗੋਦਾਮਾਂ ਵਿੱਚ ਜਾ ਕੇ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਸੀ। 24 ਘੰਟਿਆਂ ਬਾਅਦ ਲਾਸ਼ਾਂ ਫਟ ਰਹੀਆਂ ਸਨ”

ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਜਿਵੇਂ ਅਮਰੀਕਾ ਦੇ ਨਿਊਯਾਰਕ, ਬ੍ਰਾਜ਼ੀਲ ਦੇ ਸ਼ਹਿਰ ਮਾਨੌਸ ਤੇ ਇਸਤੰਬੁਲ ਵਿੱਚ ਪੁੱਟੀਆਂ ਜਾ ਰਹੀਆਂ ਸਮੂਹਿਕ ਕਬਰਾਂ ਸੁਰਖੀਆਂ ਵਿੱਚ ਰਹੀਆਂ ਹਨ।

ਕੋਰੋਨਾਵਾਇਰਸ ਦੌਰਾਨ ਮੌਤ ਦੀ ਕੌੜੀ ਸਚਾਈ ਤਾਂ ਇਹ ਹੈ ਕਿ ਇਹ ਬਿਮਾਰੀ ਲੋਕਾਂ ਨੂੰ ਸਨਮਾਨਪੂਰਬਕ ਆਖ਼ਰੀ ਵਿਦਾਇਗੀ ਦੇਣ ਦੇ ਰਾਹ ਵਿੱਚ ਨਹੀਂ ਆਉਣੀ ਚਾਹੀਦੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਮਰਨ ਵਾਲਿਆਂ ਦੇ ਨਜ਼ਦੀਕੀਆਂ ਨੂੰ ਸੋਗ ਮਨਾਉਣ ਲਈ ਕੁਝ ਥਾਂ ਤਾਂ ਮਿਲਣੀ ਹੀ ਚਾਹੀਦੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ,“ਪ੍ਰਸ਼ਾਸਨ ਨੂੰ ਹਰੇਕ ਸਥਿਤੀ ਨੂੰ ਮੌਕੇ ਮੁਤਾਬਕ ਨਜਿੱਠਣਾ ਚਾਹੀਦਾ ਹੈ। ਜਿੱਥੇ ਪਰਿਵਾਰ ਦੇ ਹੱਕ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਅਤੇ ਇਨਫੈਕਸ਼ਨ ਫੈਲਣ ਦੇ ਖ਼ਤਰੇ ਵਿਚਕਾਰ ਸੰਤੁਲਨ ਬਣਾ ਕੇ ਰੱਖਿਆ ਜਾਵੇ।”


ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=Rd3ogltI-XE

https://www.youtube.com/watch?v=bSC-gFnj7pM

https://www.youtube.com/watch?v=ks5ntXEOp8c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''df4ab682-4554-462e-ad98-4d0b3d0eadfd'',''assetType'': ''STY'',''pageCounter'': ''punjabi.international.story.52470640.page'',''title'': ''ਕੋਰੋਨਾਵਾਇਰਸ: ਲਾਸ਼ਾਂ ਤੋਂ ਬਿਮਾਰੀ ਫੈਲਣ ਦਾ ਕਿੰਨਾ ਖ਼ਤਰਾ ਹੈ'',''published'': ''2020-04-30T02:43:12Z'',''updated'': ''2020-04-30T02:43:12Z''});s_bbcws(''track'',''pageView'');

Related News