ਕੋਰੋਨਾਵਾਇਰਸ ਟੈਸਟ ਕਿੱਟਾਂ: ਭਾਰਤ ਨੇ ''''ਖ਼ਰਾਬ'''' ਚੀਨੀ ਰੈਪਿਡ ਟੈਸਟ ਕਿੱਟਾਂ ਦੇ ਆਰਡਰ ਨੂੰ ਕੀਤਾ ਰੱਦ
Tuesday, Apr 28, 2020 - 09:02 PM (IST)


ਭਾਰਤ ਨੇ ਚੀਨ ਤੋਂ ਮੰਗਵਾਈਆਂ ਲਗਭਗ ਅੱਧਾ ਮਿਲੀਅਨ ਰੈਪਿਡ ਟੈਸਟਿੰਗ ਕਿੱਟਾਂ ਦੇ "ਖ਼ਰਾਬ" ਪਾਏ ਜਾਣ ਤੋਂ ਬਾਅਦ ਆਰਡਰ ਰੱਦ ਕਰ ਦਿੱਤੇ ਹਨ।
ਕੇਂਦਰ ਸਰਕਾਰ ਨੇ ਉਹ ਕਿੱਟਾਂ ਵੀ ਵਾਪਸ ਲੈ ਲਈਆਂ ਹਨ ਜੋ ਪਹਿਲਾਂ ਹੀ ਕਈ ਸੂਬਿਆਂ ਵਿਚ ਵਰਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਸਨ।ਇਹ ਕਿੱਟਾਂ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੇ ਖੂਨ ਵਿੱਚ ਐਂਟੀਬਾਡੀਜ਼ ਦਾ ਪਤਾ ਲਗਾਉਣ ਲਈ ਵਰਤੀਆਂ ਜਾਂਦੀਆਂ ਹਨ।
- ਕੋਰੋਨਾਵਾਇਰਸ ''ਤੇ 28 ਅਪ੍ਰੈਲ ਦੇ LIVE ਅਪਡੇਟਸ ਲਈ ਕਲਿੱਕ ਕਰੋ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਇਨ੍ਹਾਂ ਕਿੱਟਾਂ ਨਾਲ ਲਗਭਗ 30 ਮਿੰਟਾਂ ਵਿੱਚ ਨਤੀਜਾ ਆਉਂਦਾ ਹੈ। ਇਹ ਕਿੱਟਾਂ ਅਧਿਕਾਰੀਆਂ ਨੂੰ ਕਿਸੇ ਖ਼ਾਸ ਖੇਤਰ ਵਿਚ ਲਾਗ ਦੇ ਪੈਮਾਨੇ ਨੂੰ ਤੇਜ਼ੀ ਨਾਲ ਸਮਝਣ ਵਿਚ ਸਹਾਇਤਾ ਕਰਦੀਆਂ ਹਨ।ਹਾਲਾਂਕਿ, ਇਹ ਰੈਪਿਡ ਟੈਸਟ ਕਿੱਟਾਂ ਖੁਦ ਕੋਰੋਨਾਵਾਇਰਸ ਦੀ ਜਾਂਚ ਨਹੀਂ ਕਰ ਸਕਦੀਆਂ ਅਤੇ ਕਈ ਵਿਗਿਆਨੀਆਂ ਨੇ ਜਾਂਚ ਲਈ ਇਨ੍ਹਾਂ ਦੀ ਵਰਤੋਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਚੀਨ ਨੇ ਭਾਰਤ ਦੇ ਦਾਅਵੇ ਕੀਤੇ ਰੱਦ ਇਸ ਦੌਰਾਨ ਚੀਨ ਨੇ ਭਾਰਤ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ, "ਚੀਨ ਤੋਂ ਨਿਰਯਾਤ ਕੀਤੇ ਮੈਡੀਕਲ ਉਤਪਾਦਾਂ ਦੀ ਕੁਆਲਿਟੀ ਨੂੰ ਪਹਿਲ ਦਿੱਤੀ ਗਈ ਹੈ। ਕੁਝ ਵਿਅਕਤੀਆਂ ਲਈ ਚੀਨੀ ਉਤਪਾਦਾਂ ਨੂੰ ''ਖ਼ਰਾਬ'' ਦੱਸਣਾ ਅਤੇ ਪੱਖਪਾਤ ਕਰਨਾ ਗ਼ੈਰ-ਜ਼ਿੰਮੇਵਾਰ ਹੈ।"
ਵੱਖ-ਵੱਖ ਸੂਬਿਆਂ ਨੇ ਇੰਡੀਅਨ ਮੈਡੀਕਲ ਰਿਸਰਚ ਕਾਉਂਸਿਲ (ਆਈਸੀਐਮਆਰ) ''ਤੇ ਦਬਾਅ ਬਣਾਇਆ ਹੋਇਆ ਹੈ ਕਿ ਉਹ ਕਿੱਟਾਂ ਦੇ ਨਾਲ ਟੈਸਟ ਦੀ ਇਜਾਜ਼ਤ ਦੇਣ। ਕਿਹਾ ਜਾ ਰਿਹਾ ਹੈ ਕਿ ਭਾਰਤ ਲੋੜੀਂਦੀ ਜਾਂਚ ਨਹੀਂ ਕਰ ਰਿਹਾ।ਆਈਸੀਐਮਆਰ ਸ਼ੁਰੂਆਤੀ ਤੌਰ ''ਤੇ ਝਿਜਕ ਰਿਹਾ ਸੀ, ਪਰ ਫਿਰ ਦੋ ਚੀਨੀ ਕੰਪਨੀਆਂ ਤੋਂ ਕਿੱਟਾਂ ਨੂੰ ਦਰਆਮਦ ਕਰਨ ਦਾ ਰਸਤਾ ਸਾਫ਼ ਕਰ ਦਿੱਤਾ।ਇਸ ਤੋਂ ਤੁਰੰਤ ਬਾਅਦ, ਸੂਬਿਆਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਕਿ ਕਿੱਟਾਂ ਸਿਰਫ਼ 5% ਸਹੀ ਨਤੀਜੇ ਦਿਖਾ ਰਹੀਆਂ ਹਨ। ਉਨ੍ਹਾਂ ਮਰੀਜ਼ਾਂ ''ਤੇ ਕਿੱਟਾਂ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਬਾਰੇ ਉਹ ਪਹਿਲਾਂ ਹੀ ਜਾਣਦੇ ਸਨ ਕਿ ਉਹ ਕੋਰੋਨਾ ਪੌਜ਼ਿਟਿਵ ਹਨ, ਪਰ ਜਾਂਚ ਵਿੱਚ ਐਂਟੀਬਾਡੀਜ਼ ਦਾ "ਨੈਗੇਟਿਵ" ਨਤੀਜਾ ਆਇਆ।ਫਿਰ ਟੈਸਟ ਕਿੱਟਾਂ ਆਈਸੀਐਮਆਰ ਦੁਆਰਾ ਗੁਣਵੱਤਾ ਜਾਂਚ ਨੂੰ ਵੀ ਪੂਰਾ ਨਹੀਂ ਕਰ ਸਕੀਆਂ।
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ
Click here to see the BBC interactiveਕੀ ਹੈ ਸਰਕਾਰ ਦਾ ਪੱਖਸੋਮਵਾਰ ਨੂੰ, ਇਹ ਮੁੱਦਾ ਹੋਰ ਗੁੰਝਲਦਾਰ ਹੋ ਗਿਆ ਸੀ ਜਦੋਂ ਦਿੱਲੀ ਹਾਈ ਕੋਰਟ ਨੇ ਟੈਸਟਾਂ ਦੀ ਕੀਮਤ ''ਤੇ ਕੈਪ ਲਗਾ ਦਿੱਤੀ ਅਤੇ ਸੁਝਾਅ ਦਿੱਤਾ ਸੀ ਕਿ ਸਰਕਾਰ ਨੇ ਇਸ ਦੀ ਕੀਮਤ ਤੋਂ ਵੱਧ ਅਦਾਇਗੀ ਕੀਤੀ ਹੈ।ਹਾਲਾਂਕਿ, ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਆਰਡਰ ਕਿੱਟਾਂ ਨੂੰ ਰੱਦ ਕਰਨ ਤੇ "ਇੱਕ ਰੁਪਿਆ ਵੀ ਨਹੀਂ ਗੁਆਵੇਗੀ" ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਸੀ ਅਤੇ ਸਮੁੰਦਰੀ ਰਸਤੇ ਤੋਂ ਆ ਰਹੇ ਮਾਲ ਦੇ ਆਰਡਰ ਨੂੰ ਵੀ ਰੱਦ ਕਰ ਦਿੱਤਾ ਹੈ।

- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ


ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''987de9b4-840f-9f43-bc84-ac0bf6f81920'',''assetType'': ''STY'',''pageCounter'': ''punjabi.india.story.52461993.page'',''title'': ''ਕੋਰੋਨਾਵਾਇਰਸ ਟੈਸਟ ਕਿੱਟਾਂ: ਭਾਰਤ ਨੇ \''ਖ਼ਰਾਬ\'' ਚੀਨੀ ਰੈਪਿਡ ਟੈਸਟ ਕਿੱਟਾਂ ਦੇ ਆਰਡਰ ਨੂੰ ਕੀਤਾ ਰੱਦ'',''published'': ''2020-04-28T15:27:27Z'',''updated'': ''2020-04-28T15:27:27Z''});s_bbcws(''track'',''pageView'');