ਕੋਰੋਨਾਵਾਇਰਸ ਵੈਕਸੀਨ: ਦੁਨੀਆਂ ਭਰ ਦੀ ਨਜ਼ਰ ਆਖ਼ਰ ਭਾਰਤ ''''ਤੇ ਕਿਉਂ

Tuesday, Apr 28, 2020 - 11:17 AM (IST)

ਕੋਰੋਨਾਵਾਇਰਸ ਵੈਕਸੀਨ: ਦੁਨੀਆਂ ਭਰ ਦੀ ਨਜ਼ਰ ਆਖ਼ਰ ਭਾਰਤ ''''ਤੇ ਕਿਉਂ
ਕੋਰੋਨਾਵਾਇਰਸ ਵੈਕਸੀਨ
Getty Images

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਰੋਨਾਵਾਇਰਸ ਲਈ ਵੈਕਸੀਨ ਬਣਾ ਰਹੇ ਹਨ।

ਪੋਂਪੀਓ ਦੇ ਬਿਆਨ ''ਤੇ ਕਿਸੇ ਨੂੰ ਜ਼ਿਆਦਾ ਹੈਰਾਨੀ ਨਹੀਂ ਹੋਣੀ ਚਾਹੀਦੀ।

ਅਮਰੀਕਾ ਅਤੇ ਭਾਰਤ ਪਿਛਲੇ ਤਿੰਨ ਦਹਾਕੇ ਤੋਂ ਇੱਕ ਸੰਯੁਕਤ ਵੈਕਸੀਨ ਡਿਵੈਲਪਮੈਂਟ ਪ੍ਰੋਗਰਾਮ ਚਲਾ ਰਹ ਹਨ। ਇਸ ਪ੍ਰੋਗਰਾਮ ਨੂੰ ਕੌਮਾਂਤਰੀ ਮਾਨਤਾ ਹਾਸਲ ਹੈ।

ਦੋਵੇਂ ਦੇਸ਼ ਮਿਲ ਕੇ ਡੇਂਗੂ, ਅੰਤੜੀਆਂ ਦੀਆਂ ਬਿਮਾਰੀਆਂ, ਫਲੂ ਅਤੇ ਟੀਬੀ ਦੀ ਰੋਕਥਾਮ ''ਤੇ ਨਾਲ ਮਿਲ ਕੇ ਕੰਮ ਕਰ ਚੁੱਕੇ ਹਨ। ਦੋਵੇਂ ਦੇਸ਼ ਡੇਂਗੂ ਵੈਕਸੀਨ ਦੇ ਟਰਾਇਲਜ਼ ਭਵਿੱਖ ਵਿੱਚ ਕਰਨ ਵਾਲੇ ਹਨ।

ਦੁਨੀਆਂ ਦਾ ਵੈਕਸੀਨ ਹਬ ਹੈ ਭਾਰਤ

ਭਾਰਤ ਦੀ ਗਿਣਤੀ ਜੇਨੇਰਿਕ ਦਵਾਈਆਂ ਅਤੇ ਵੈਕਸੀਨ ਦੀ ਦੁਨੀਆਂ ਵਿੱਚ ਸਭ ਤੋਂ ਵੱਡੇ ਉਤਪਾਦਕਾਂ ਵਿੱਚ ਹੁੰਦੀ ਹੈ।

ਕੋਰੋਨਾਵਾਇਰਸ
BBC

ਦੇਸ਼ ਵਿੱਚ ਵੈਕਸੀਨ ਬਣਾਉਣ ਵਾਲੀਆਂ ਅੱਧਾ ਦਰਜਨ ਤੋਂ ਵੱਧ ਵੱਡੀਆਂ ਕੰਪਨੀਆਂ ਹਨ। ਇਸ ਤੋਂ ਇਲਾਵਾ ਕਈ ਛੋਟੀਆਂ ਕੰਪਨੀਆਂ ਵੀ ਵੈਕਸੀਨ ਬਣਾਉਂਦੀਆਂ ਹਨ।

ਇਹ ਕੰਪਨੀਆਂ ਪੋਲੀਓ, ਮੈਨਿਨਜਾਇਟਸ, ਨਿਮੋਨੀਆ, ਰੋਟਾਵਾਇਰਸ, ਬੀਸੀਜੀ, ਮੀਜ਼ਲਸ, ਮੰਪਸ ਅਤੇ ਰੂਬੇਲਾ ਸਮੇਤ ਦੂਜੀਆਂ ਬਿਮਾਰੀਆਂ ਲਈ ਵੈਕਸੀਨ ਬਣਾਉਂਦੀਆਂ ਹਨ।

ਕੋਰੋਨਾਵਾਇਰਸ ਵੈਕਸੀਨ
Getty Images

ਅੱਧਾ ਦਰਜਨ ਭਾਰਤੀ ਫਰਮਾਂ ਕੋਰੋਨਾ ਦੀ ਵੈਕਸੀਨ ਬਣਾਉਣ ''ਚ ਜੁਟੀਆਂ

ਹੁਣ ਤਕਰੀਬਨ ਅੱਧਾ ਦਰਜਨ ਭਾਰਤੀ ਕੰਪਨੀਆਂ ਕੋਵਿਡ-19 ਦੇ ਵਾਇਰਸ ਲਈ ਵੈਕਸੀਨ ਵਿਕਸਿਤ ਕਰਨ ਵਿੱਚ ਜੁਟੀਆਂ ਹੋਈਆਂ ਹਨ।

ਇਨ੍ਹਾਂ ਕੰਪਨੀਆਂ ਵਿੱਚੋਂ ਇੱਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਹੈ। ਵੈਕਸੀਨ ਦੇ ਡੋਜ਼ ਦੇ ਉਤਪਾਦਨ ਅਤੇ ਦੁਨੀਆਂ ਭਰ ਵਿੱਚ ਵਿਕਰੀ ਦੇ ਲਿਹਾਜ਼ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਕੰਪਨੀ ਹੈ।

53 ਸਾਲ ਪੁਰਾਣੀ ਇਹ ਕੰਪਨੀ ਹਰ ਸਾਲ 1.5 ਅਰਬ ਡੋਜ਼ ਬਣਾਉਂਦੀ ਹੈ। ਹਾਲਾਂਕਿ, ਕੰਪਨੀ ਦੇ ਨੀਦਰਲੈਂਡਸ ਅਤੇ ਚੈੱਕ ਰਿਪਬਲਿਕ ਵਿੱਚ ਵੀ ਛੋਟੇ ਪਲਾਂਟ ਹਨ। ਇਸ ਕੰਪਨੀ ਵਿੱਚ ਕਰੀਬ 7,000 ਲੋਕ ਕੰਮ ਕਰਦੇ ਹਨ।

ਕੰਪਨੀ 165 ਦੇਸ਼ਾਂ ਨੂੰ ਕੋਈ 20 ਤਰ੍ਹਾਂ ਦੀ ਵੈਕਸੀਨ ਦੀ ਸਪਲਾਈ ਕਰਦੀ ਹੈ। ਬਣਾਈ ਜਾਣ ਵਾਲੀ ਕੁੱਲ ਵੈਕਸੀਨ ਦਾ ਕਰੀਬ 80 ਫ਼ੀਸਦ ਹਿੱਸਾ ਐਕਸਪੋਰਟ ਕੀਤਾ ਜਾਂਦਾ ਹੈ। ਇਨ੍ਹਾਂ ਦੀ ਕੀਮਤ ਔਸਤਨ 50 ਸੈਂਟ ਪ੍ਰਤੀ ਡੋਜ਼ ਹੁੰਦੀ ਹੈ।

ਇਸ ਤਰ੍ਹਾਂ ਨਾਲ ਇਹ ਦੁਨੀਆਂ ਦੀ ਕੁਝ ਸਭ ਤੋਂ ਸਸਤੀ ਵੈਕਸੀਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਕੀ ਹੁੰਦੀ ਹੈ ਲਾਈਵ ਐਟੁਨੁਏਟਡ ਵੈਕਸੀਨ?

ਹੁਣ ਕੰਪਨੀ ਨੇ ਕੋਡਾਜੇਨਿਕਸ ਨੇ ਨਾਲ ਗਠਜੋੜ ਕੀਤਾ ਹੈ। ਕੋਡਾਜੋਨਿਕਸ ਇੱਕ ਅਮਰੀਕੀ ਬਾਇਓਟੈਕ ਕੰਪਨੀ ਹੈ।

ਦੋਵੇਂ ਕੰਪਨੀਆਂ ਨਾਲ ਮਿਲ ਕੇ ''ਲਾਈਵ ਐਟੁਨੁਏਟਡ'' ਵੈਕਸੀਨ (ਅਜਿਹੀ ਵੈਕਸੀਨ ਜਿਸ ਵਿੱਚ ਵਾਇਰਸ ਨੂੰ ਕਮਜ਼ੋਰ ਕਰਕੇ ਲੈਬ ਵਿੱਚ ਵੈਕਸੀਨ ਬਣਾਉਣ ਲਈ ਵਰਤਿਆ ਜਾਂਦਾ ਹੈ, ਹਾਲਾਂਕਿ ਇਹ ਵਾਇਰਸ ਜਿਉਂਦਾ ਹੁੰਦਾ ਹੈ) ਬਣਾਵੇਗੀ। ਦੁਨੀਆਂ ਭਰ ਦੀਆਂ ਕਰੀਬ 80 ਕੰਪਨੀਆਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ।

ਇਸ ਵੈਕਸੀਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੁਣਾਂ ਨੂੰ ਖ਼ਤਮ ਕਰਕੇ ਤਿਆਰ ਕੀਤਾ ਜਾਂਦਾ ਹੈ। ਪਰ, ਇਸ ਵਾਇਰਸ ਨੂੰ ਜਿਉਂਦਾ ਰੱਖਿਆ ਜਾਂਦਾ ਹੈ।

ਪੈਥੋਜਨ ਦੇ ਕਮਜ਼ੋਰ ਹੋਣ ਦੇ ਕਾਰਨ ਇਹ ਬੇਹੱਦ ਹਲਕੀ ਬਿਮਾਰੀ ਪੈਦਾ ਕਰਦੇ ਹਨ ਕਿਉਂਕਿ ਇਨ੍ਹਾਂ ਨੂੰ ਲੈਬੋਰਟਰੀਜ਼ ਵਿੱਚ ਕੰਟਰੋਲਡ ਮਾਹੌਲ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।

ਕੋਰੋਨਾਵਾਇਰਸ ਵੈਕਸੀਨ
Getty Images

ਵੱਡੇ ਪੱਧਰ ''ਤੇ ਵੈਕਸੀਨ ਦਾ ਹੋਵੇਗਾ ਉਤਪਾਦਨ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਆਧਾਰ ਪੂਨਾਵਾਲਾ ਨੇ ਕਿਹਾ, ''''ਅਸੀਂ ਇਸੇ ਮਹੀਨੇ ਇਸ ਵੈਕਸੀਨ ਦਾ ਜਾਨਵਰਾਂ ''ਤੇ ਇੱਕ ਟ੍ਰਾਇਲ ਕਰਨ ਵਾਲੇ ਹਾਂ। ਸਤੰਬਰ ਤੱਕ ਅਸੀਂ ਮਨੁੱਖਾਂ ''ਤੇ ਟ੍ਰਾਇਲ ਸ਼ੁਰੂ ਕਰਨ ਦੀ ਸਥਿਤੀ ਵਿੱਚ ਹੋਵਾਂਗੇ।''''

ਪੂਨਾਵਾਲਾ ਦੀ ਕੰਪਨੀ ਨੇ ਯੂਕੇ ਸਰਕਾਰ ਦੇ ਸਮਰਥਨ ਨਾਲ ਯੂਨੀਵਰਸਿਟੀ ਆਫ਼ ਓਕਸਫੋਰਡ ਵੱਲੋਂ ਵਿਕਸਿਤ ਕੀਤੀ ਜਾ ਰਹੀ ਇੱਕ ਵੈਕਸੀਨ ਦੇ ਵੱਡੇ ਪੱਧਰ ''ਤੇ ਉਤਪਾਦਨ ਲਈ ਵੀ ਕਰਾਰ ਕੀਤਾ ਹੈ।

ਜੈਨੇਟਿਕਲੀ ਇੰਜੀਨੀਅਰਡ ਚਿੰਪਾਂਜੀ ਵਾਇਰਸ ਇਸ ਨਵੀਂ ਵੈਕਸੀਨ ਦਾ ਆਧਾਰ ਹੋਵੇਗਾ। ਓਕਸਫੋਰਡ ਵਿੱਚ ਹਿਊਮਨ ਕਲੀਨਿਕਲ ਟ੍ਰਾਇਲਜ਼ ਵੀਰਵਾਰ ਨੂੰ ਸ਼ੁਰੂ ਹੋ ਜਾਣਗੇ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਮੀਦ ਹੈ ਕਿ ਸਤੰਬਰ ਤੱਕ ਇਸ ਵੈਕਸੀਨ ਦੀ ਘੱਟੋ-ਘੱਟ 10 ਲੱਖ ਡੋਜ਼ ਤਿਆਰ ਹੋ ਜਾਣਗੀਆਂ।

ਓਕਸਫੋਰਡ ਦੇ ਜੇਨਰ ਇੰਸਟੀਚਿਊਟ ਦੇ ਹੈੱਡ ਪ੍ਰੋਫੈਸਰ ਐਡਰਿਅਨ ਹਿਲ ਨੇ ਬੀਬੀਸੀ ਦੇ ਹੈਲਥ ਅਤੇ ਸਾਇੰਸ ਪੱਤਰਕਾਰ ਜੇਮਜ਼ ਗੈਲਾਗਰ ਨੂੰ ਦੱਸਿਆ, ''''ਇਹ ਸਾਫ਼ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਪੂਰੀ ਦੁਨੀਆਂ ਨੂੰ ਲੱਖਾਂ ਡੋਜ਼ ਦੀ ਲੋੜ ਪੈਣ ਵਾਲੀ ਹੈ ਤਾਂ ਜੋ ਅਸੀਂ ਇਸ ਮਹਾਂਮਾਰੀ ਨੂੰ ਖ਼ਤਮ ਕਰ ਸਕੀਏ ਅਤੇ ਲੌਕਡਾਊਨ ਤੋਂ ਬਾਹਰ ਆ ਸਕੀਏ।''''

ਉਤਪਾਦਨ ਦੇ ਮੋਰਚੇ ''ਤੇ ਭਾਰਤੀ ਕੰਪਨੀਆਂ ਸਭ ਤੋਂ ਅੱਗੇ

ਇਸੇ ਮੋਰਚੇ ''ਤੇ ਭਾਰਤੀ ਵੈਕਸੀਨ ਕੰਪਨੀਆਂ ਦੂਜਿਆਂ ਤੋਂ ਕਾਫ਼ੀ ਅੱਗੇ ਨਜ਼ਰ ਆਉਂਦੀਆਂ ਹਨ। ਪੂਨਾਵਾਲਾ ਦੀ ਕੰਪਨੀ ਹੀ ਇਕੱਲੇ 40 ਤੋਂ 50 ਕਰੋੜ ਡੋਜ਼ ਬਣਾ ਸਕਦਾ ਹੈ।

ਉਨ੍ਹਾਂ ਨੇ ਕਿਹਾ, ''''ਸਾਡੇ ਕੋਲ ਵੱਡੀ ਸਮਰੱਥਾ ਹੈ ਕਿਉਂਕਿ ਅਸੀਂ ਇਸ ਵਿੱਚ ਪੈਸਾ ਨਿਵੇਸ਼ ਕੀਤਾ ਹੈ।''''

ਕੋਰੋਨਾਵਾਇਰਸ ਹੈਲਪਲਾਈਨ
BBC

ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਯੂਨੀਵਰਸਿਟੀ ਆਫ਼ ਵਿਸਕੋਂਸਿਨ ਮੈਡੀਸਿਨ ਅਤੇ ਅਮਰੀਕੀ ਫਰਮ ਫਲੂਜੇਨ ਦੇ ਨਾਲ ਗਠਜੋੜ ਦਾ ਐਲਾਨ ਕੀਤਾ ਹੈ। ਇਸ ਕਰਾਰ ਦੇ ਜ਼ਰੀਏ ਇਹ ਕੰਪਨੀਆਂ ਦੁਨੀਆਂ ਭਰ ਵਿੱਚ ਵੰਡਣ ਲਈ 30 ਕਰੋੜ ਡੋਜ਼ ਬਣਾਵੇਗੀ।

ਜਾਇਡਸ ਕੈਡਿਲਾ ਦੋ ਵੈਕਸੀਨਾਂ ''ਤੇ ਕੰਮ ਕਰ ਰਹੀ ਹੈ। ਦੂਜੇ ਪਾਸੇ, ਬਾਇਓਲੌਜੀਕਲ ਈ, ਇੰਡੀਅਨ ਇਮੀਊਨੋਲੌਜਿਕਲਸ ਅਤੇ ਮਿਨਵੈਕਸ ਵੀ ਇੱਕ-ਇੱਕ ਵੈਕਸੀਨ ਵਿਕਸਿਤ ਕਰ ਰਹੀ ਹੈ।

ਇਸ ਤੋਂ ਇਲਾਵਾ ਚਾਰ-ਪੰਜ ਹੋਰ ਘਰੇਲੂ ਕੰਪਨੀਆਂ ਵੈਕਸੀਨ ਵਿਕਸਿਤ ਕਰਨ ਦੇ ਸ਼ੁਰੂਆਤੀ ਪੜ੍ਹਾਅ ਵਿੱਚ ਹਨ।

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

Click here to see the BBC interactive

ਉੱਦਮੀ ਅਤੇ ਫਾਰਮਾ ਕੰਪਨੀਆਂ ਕ੍ਰੈਡਿਟ ਦੀਆਂ ਹੱਕਦਾਰ

ਵਿਸ਼ਵ ਸਿਹਤ ਸੰਗਠਨ ਦੀ ਚੀਫ਼ ਸਾਇੰਟਿਸਟ ਸੋਮਿਆ ਸਵਾਮੀਨਾਥਨ ਨੇ ਕਿਹਾ, ''''ਇਸਦਾ ਕ੍ਰੈਡਿਟ ਉੱਦਮੀ ਅਤੇ ਫਾਰਮਾਸਿਉਟੀਕਲ ਕੰਪਨੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਕੁਆਲਿਟੀ ਮੈਨੁਫੈਕਚਰਿੰਗ ਅਤੇ ਪ੍ਰੋਸੇਸੇਜ਼ ''ਤੇ ਪੈਸਾ ਨਿਵੇਸ਼ ਕੀਤਾ।''''

''''ਇਸ ਕਾਰਨ ਹੀ ਵੱਡੇ ਪੱਧਰ ''ਤੇ ਇਨ੍ਹਾਂ ਵੈਕਸੀਨਾਂ ਦਾ ਉਤਪਾਦਨ ਮੁਮਕਿਨ ਹੋ ਪਾ ਰਿਹਾ ਹੈ। ਨਾਲ ਹੀ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਦਾ ਦੁਨੀਆਂ ਲਈ ਕੁਝ ਚੰਗਾ ਕਰਨ ਦਾ ਮਕਸਦ ਵੀ ਹੈ। ਉਹ ਇੱਕ ਮੁਨਾਫ਼ੇ ਵਾਲਾ ਧੰਦਾ ਵੀ ਚਲਾ ਰਹੇ ਹਨ ਅਤੇ ਇਨ੍ਹਾਂ ਵਿੱਚ ਆਮ ਲੋਕਾਂ, ਉਨ੍ਹਾਂ ਦਾ ਅਤੇ ਪੂਰੀ ਦੁਨੀਆਂ ਦਾ ਫਾਇਦਾ ਹੈ।''''

bbc
BBC

ਕੀ ਹਨ ਜਲਦਬਾਜ਼ੀ ਦੇ ਖ਼ਤਰੇ?

ਮਾਹਰ ਚੇਤਾਵਨੀ ਦਿੰਦੇ ਹਨ ਕਿ ਲੋਕਾਂ ਨੂੰ ਹਾਲ-ਫਿਲਹਾਲ ਵਿੱਚ ਕਿਸੇ ਵੈਕਸੀਨ ਦੇ ਆਉਣ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਲੰਡਨ ਦੇ ਇੰਪੀਰੀਅਲ ਕਾਲਜ ਦੇ ਗਲੋਬਲ ਹੈਲਥ ਦੇ ਪ੍ਰੋਫੈਸਰ ਡੇਵਿਡ ਨਾਬਾਰੋ ਦਾ ਕਹਿਣਾ ਹੈ ਕਿ ਮਨੁੱਖਾਂ ਨੂੰ ਭਵਿੱਖ ਵਿੱਚ ਕੋਰੋਨਾਵਾਇਰਸ ਦੇ ਡਰ ਨਾਲ ਜਿਉਣਾ ਹੋਵੇਗਾ। ਉਹ ਕਹਿੰਦੇ ਹਨ ਕਿ ਅਜਿਹਾ ਇਸ ਲਈ ਹੈ ਕਿਉਂਕਿ ਵੈਕਸੀਨ ਦੇ ਸਫਲਤਾਪੂਰਵਕ ਵਿਕਸਿਤ ਹੋਣ ਦੀ ਅਜੇ ਕੋਈ ਗਾਰੰਟੀ ਨਹੀਂ ਹੈ।

ਟਿਮ ਹੇਲੇ ਯੂਨੀਵਰਸਿਟੀ ਆਫ਼ ਵਰਮੋਂਟ ਮੈਡੀਕਲ ਸੈਂਟਰ ਦੇ ਵੈਕਸੀਨ ਰਿਸਰਚਰ ਹਨ। ਉਹ ਚੇਤਾਵਨੀ ਦਿੰਦੇ ਹਨ ਕਿ ਇਸ ਗੱਲ ਦੀ ਫਿਕਰ ਕਰਨ ਦਾ ਕਾਰਨ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਤੋਂ ਨੁਕਸਾਨ ਪਹੁੰਚਾਉਣ ਵਾਲੇ ਇਮੀਊਨ ਰਿਸਪੌਂਸ ਵੀ ਨਜ਼ਰ ਆ ਸਕਦਾ ਹੈ।

ਪੂਰੀ ਦੁਨੀਆਂ ਵਿੱਚ ਕੋਵਿਡ-19 ਦੇ ਪੀੜਤਾਂ ਦਾ ਅੰਕੜਾ 25 ਲੱਖ ਤੋਂ ਪਾਰ ਹੋ ਗਿਆ ਹੈ। ਇਸਦੇ ਨਾਲ ਹੀ ਮਰਨ ਵਾਲਿਆਂ ਦੀ ਤਦਾਦ 2 ਲੱਖ ਪਾਰ ਕਰ ਚੁੱਕੀ ਹੈ।

ਅਜਿਹੇ ਵਿੱਚ ਵੱਡੇ ਪੱਧਰ ''ਤੇ ਉਤਪਾਦਿਤ ਕੀਤੀ ਜਾ ਸਕਣ ਵਾਲੀ ਇੱਕ ਸੁਰੱਖਿਅਤ ਵੈਕਸੀਨ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਹਰ ਖੇਪ ਨੂੰ ਮਾਰਕਿਟ ਵਿੱਚ ਭੇਜਣ ਤੋਂ ਪਹਿਲਾਂ ਇਸਦਾ ਕੈਮੀਕਲ ਅਤੇ ਬਾਇਓਲੌਜੀਕਲ ਟੈਸਟ ਜ਼ਰੂਰੀ ਹੋਵੇਗਾ।

ਪੂਨਾਵਾਲਾ ਕਹਿੰਦੇ ਹਨ, ''ਪਰ, ਸਾਨੂੰ ਫਿਰ ਵੀ ਉਮੀਦ ਹੈ ਕਿ ਅਸੀਂ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਦੋ ਸਾਲ ਜਾਂ ਉਸ ਤੋਂ ਘੱਟ ਸਮੇਂ ਵਿੱਚ ਬਣਾ ਲਵਾਂਗੇ।''

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=-JErjOSQVCs

https://www.youtube.com/watch?v=UlbaY0Axe6Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e8295740-3b34-d64e-a89b-fe14450c7f84'',''assetType'': ''STY'',''pageCounter'': ''punjabi.india.story.52442570.page'',''title'': ''ਕੋਰੋਨਾਵਾਇਰਸ ਵੈਕਸੀਨ: ਦੁਨੀਆਂ ਭਰ ਦੀ ਨਜ਼ਰ ਆਖ਼ਰ ਭਾਰਤ \''ਤੇ ਕਿਉਂ'',''author'': ''ਸੌਤਿਕ ਬਿਸਵਾਸ'',''published'': ''2020-04-28T05:33:36Z'',''updated'': ''2020-04-28T05:33:36Z''});s_bbcws(''track'',''pageView'');

Related News