ਕੋਰੋਨਾਵਾਇਰਸ: ਕਈ ਲੋਕਾਂ ਵਿੱਚ ਬਹੁਤ ਜ਼ਿਆਦਾ ਗੰਭੀਰ ਲੱਛਣ ਕਿਉਂ ਹੁੰਦੇ ਹਨ - 5 ਅਹਿਮ ਖ਼ਬਰਾਂ
Tuesday, Apr 28, 2020 - 08:02 AM (IST)


ਜ਼ਿਆਦਾਤਰ ਲੋਕਾਂ ਲਈ ਕੋਵਿਡ-19 ਇੱਕ ਹਲਕਾ ਜਿਹਾ ਸੰਕਰਮਣ ਹੈ। ਹਾਲਾਂਕਿ 20 ਫੀਸਦੀ ਵਿੱਚ ਇਸ ਬਿਮਾਰੀ ਦੇ ਗੰਭੀਰ ਲੱਛਣ ਵਿਕਸਤ ਹੁੰਦੇ ਹਨ, ਅਜਿਹਾ ਕਿਉਂ?
ਅਜਿਹਾ ਕਿਸੇ ਵਿਅਕਤੀ ਦੀ ਪ੍ਰਤੀਰੋਧਕ ਸਮਰੱਥਾ ਕਾਰਨ ਹੁੰਦਾ ਹੈ ਅਤੇ ਕੁਝ ਜੈਨੇਟਿਕ ਕਾਰਨ ਵੀ ਹੋ ਸਕਦੇ ਹਨ।
ਇਸਦੀ ਗਹਿਰੀ ਸਮਝ ਨਾਲ ਕਈ ਲੋਕਾਂ ਨੂੰ ਇੰਟੈਸਿਵ ਦੇਖਭਾਲ ਕਰਨ ਤੋਂ ਬਚਾਉਣ ਦੇ ਤਰੀਕੇ ਸਮਝ ਆ ਸਕਦੇ ਹਨ।
ਪੂਰੀ ਖ਼ਬਰ ਪੜਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਅਪ੍ਰੈਲ 28 ਦੇ ਲਾਈਵ ਅਪਡੇਟ ਲਈ ਇਹ ਪੜ੍ਹੋ
ਅਮਰੀਕਾ ''ਚ ਕੋਰੋਨਾਵਾਇਰਸ ਦੇ ਕਹਿਰ ਦੀ ਅਣਕਹੀ ਕਹਾਣੀ
ਅਮਰੀਕਾ ਦੇ ਦੱਖਣੀ ਡਕੋਟਾ ਦੇ ਇੱਕ ਕੋਨੇ ਵਿੱਚ ਕੋਰੋਨਾਵਾਇਰਸ ਦਾ ਅਮਰੀਕਾ ਦਾ ਸਭ ਤੋਂ ਵੱਡਾ ਕਲੱਸਟਰ ਕਿਵੇਂ ਉੱਭਰਿਆ?

- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਇੱਕ ਸੂਰਾਂ ਦੇ ਮੀਟ ਦੀ ਫੈਕਟਰੀ ਰਾਹੀਂ ਲਾਗ ਜੰਗਲ ਦੀ ਅੱਗ ਵਾਂਗ ਫੈਲ ਗਈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੰਪਨੀ ਨੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੀ ਕੀਤਾ।
25 ਮਾਰਚ ਨੂੰ ਦੁਪਹਿਰ ਵੇਲੇ ਜੁਲੀਆ ਨੇ ਬੈਠ ਕੇ ਆਪਣੇ ਲੈਪਟਾਪ ''ਤੇ ਇੱਕ ਆਪਣਾ ਪੁਰਾਣਾ ਜਾਅਲੀ ਫੇਸਬੁੱਕ ਅਕਾਊਂਟ ਖੋਲ੍ਹਿਆ।
ਜੋ ਉਸਨੇ ਸਕੂਲ ਦੌਰਾਨ ਖੋਲ੍ਹਿਆ ਸੀ ਤਾਂ ਕਿ ਉਹ ਆਪਣੇ ਪਸੰਦੀਦਾ ਮੁੰਡਿਆਂ ਨੂੰ ਨਿਹਾਰ ਸਕੇ। ਪਰ ਹੁਣ ਕਈ ਸਾਲਾਂ ਬਾਅਦ, ਇਹ ਇੱਕ ਬਹੁਤ ਹੀ ਗੰਭੀਰ ਉਦੇਸ਼ ਦੀ ਪੂਰਤੀ ਕਰਨ ਵਾਲਾ ਸੀ।
ਪੂਰੀ ਖ਼ਬਰ ਪੜਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੌਤ ਤੋਂ ਵੱਧ ਹਸਪਤਾਲ ਜਾਣ ਦਾ ਡਰ ਕਿਉਂ
ਅਮਰੀਕਾ ਵਿੱਚ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਬਿਹਤਰ ਮੌਕਿਆਂ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਹੁੰਚਦੇ ਹਨ। ਇਹ ਸਿਲਸਿਲਾ ਪੁਰਾਣਾ ਅਤੇ ਲੰਬਾ ਹੈ। ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਹੁੰਚਦੇ ਹਨ।

ਬਿਨਾਂ ਦਸਤਾਵੇਜ਼ਾਂ ਦੇ ਪਹੁੰਚਣ ਵਾਲੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ, ਇਹ ਕਿਸੇ ਤੋਂ ਲੁਕੀ ਨਹੀਂ ਹੈ। ਕੋਰੋਨਾਵਾਇਰਸ ਨੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ ਹੈ।
ਕਲੌਡੀਆ ਆਪਣੇ ਚਾਰ ਬੱਚਿਆਂ ਨਾਲ ਅਮਰੀਕਾ ਦੇ ਮਿਆਮੀ ਸੂਬੇ ਵਿੱਚ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਹੀ ਹੈ।
ਕਲੌਡੀਆ ਨਿਕਾਗੁਆਰਾ ਨਾਲ ਸੰਬੰਧਿਤ ਹੈ। ਉਹ ਲਗਭਗ ਦਸ ਸਾਲ ਪਹਿਲਾਂ ਇੱਥੇ ਆ ਕੇ ਵਸੀ ਸੀ। ਉਸ ਕੋਲ ਦਸਤਾਵੇਜ਼ ਨਹੀਂ ਹਨ ਪਰ ਉਹ ਹੁਣ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨੀ ਉਲਝਣਾਂ ਤੋਂ ਆਪਣੇ ਆਪ ਨੂੰ ਲਾਂਭੇ ਰੱਖਣ ਵਿੱਚ ਕਾਮਯਾਬ ਰਹੀ ਹੈ।
ਪੂਰੀ ਖ਼ਬਰ ਪੜਨ ਲਈ ਇਸ ਲਿੰਕ ''ਤੇ ਕਲਿਕ ਕਰੋ।
ਹਰਿਆਣਾ ਦੇ ਇਨ੍ਹਾਂ ਪਿੰਡਾਂ ''ਚ ਮੁੱਢਲੀ ਸਹੂਲਤਾਂ ਦੀ ਘਾਟ, ਫਿਰ ਵੀ ਕਰੋੜਾਂ ਰੁਪਏ ਦਾਨ ਕੀਤੇ
ਹਰਿਆਣਾ ਦੇ ਕੁਝ ਆਮ ਦਿਸਦੇ ਪਿੰਡਾਂ ਨੇ ਵੀ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜਾਈ ਲਈ ਸੂਬੇ ਦੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਕਰੋੜਾਂ ਰੁਪਏ ਦਾ ਚੰਦਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਮਾਹਰਾਂ ਦੀ ਰਾਇ ਹੈ ਕਿ ਪਿੰਡਾਂ ਵਿੱਚ ਰਹਿਣ ਵਾਲਾ ਆਮ ਵਿਅਕਤੀ ਸੰਕਟ ਦੇ ਸਮੇਂ ਦਾਨ ਕਰਨ ਤੋਂ ਕਦੇ ਪਿੱਛੇ ਨਹੀਂ ਹਟਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ।
ਪੰਚਾਇਤੀ ਰਾਜ ਐਕਟ ਵਿੱਚ ਵੀ ਤਜਵੀਜ਼ ਹੈ ਕਿ ਪੰਚਾਇਤਾਂ ਜੰਗ ਜਾਂ ਜੰਗ ਵਰਗੇ ਹਾਲਾਤ ਦੌਰਾਨ ਰਾਹਤ ਫੰਡਾਂ ਵਿੱਚ ਸਹਿਯੋਗ ਪਾ ਸਕਦੀਆਂ ਹਨ।
ਇਸ ਸਭ ਵਿੱਚ ਸਵਾਲ ਤਾਂ ਇਹ ਉਠਦਾ ਹੈ ਕਿ ਪਿੰਡਾਂ ਕੋਲ ਕਰੋੜਾਂ ਰੁਪਏ ਦੇ ਫੰਡ ਆਏ ਕਿੱਥੋਂ?
ਪੂਰੀ ਖ਼ਬਰ ਪੜਨ ਲਈ ਇਸ ਲਿੰਕ ''ਤੇ ਕਲਿਕ ਕਰੋ।

- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
ਕੀ ਹੈ ਰੈੱਡ, ਓਰੈਂਜ ਤੇ ਗਰੀਨ ਜ਼ੋਨ ਦਾ ਮਤਲਬ, ਜਿਨ੍ਹਾਂ ਦੇ ਆਧਾਰ ''ਤੇ ਵੰਢੇ ਗਏ ਹਨ ਇਲਾਕੇ
ਕੋਰੋਨਾਵਾਇਰਸ ਲੌਕਡਾਊਨ ਕਾਰਨ ਅੱਜਕਲ ਅਸੀਂ ਅਜਿਹੀ ਸ਼ਬਦਾਵਲੀ ਨਾਲ ਜੂਝ ਰਹੇ ਹਾਂ ਜਿਹੜੀ ਪਹਿਲਾਂ ਆਮ ਵਰਤੋਂ ਵਿਚ ਨਹੀਂ ਸੀ।
ਹੌਟ-ਸਪੋਟ, ਰੈੱਡ ਜ਼ੋਨ, ਗਰੀਨ ਤੇ ਓਰੈਂਜ ਜ਼ੋਨ, ਤੇ ਕੰਟੇਨਮੈਂਟ ਜ਼ੋਨ।
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ
Click here to see the BBC interactiveਆਓ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦਾ ਕੀ ਮਤਲਬ ਹੈ, ਸਾਨੂੰ ਕਰਫਿਉ-ਲੌਕਡਾਊਨ ਵਿੱਚ ਕਿੰਨੀ ਢਿੱਲ ਮਿਲ ਸਕਦੀ ਹੈ ਇਹ ਇਸ ''ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਜ਼ੋਨ ਵਿਚ ਹਾਂ।
ਪੂਰੀ ਖ਼ਬਰ ਪੜਨ ਲਈ ਇਸ ਲਿੰਕ ''ਤੇ ਕਲਿਕ ਕਰੋ।


ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=-JErjOSQVCs
https://www.youtube.com/watch?v=UlbaY0Axe6Q
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c30630ee-c4ef-4a9d-b607-765451e692f0'',''assetType'': ''STY'',''pageCounter'': ''punjabi.india.story.52451038.page'',''title'': ''ਕੋਰੋਨਾਵਾਇਰਸ: ਕਈ ਲੋਕਾਂ ਵਿੱਚ ਬਹੁਤ ਜ਼ਿਆਦਾ ਗੰਭੀਰ ਲੱਛਣ ਕਿਉਂ ਹੁੰਦੇ ਹਨ - 5 ਅਹਿਮ ਖ਼ਬਰਾਂ'',''published'': ''2020-04-28T02:27:27Z'',''updated'': ''2020-04-28T02:27:27Z''});s_bbcws(''track'',''pageView'');