ਕੋਰੋਨਾਵਾਇਰਸ: ਪੰਜਾਬ ਦੇ ਗੁਆਂਢੀ ਸੂਬੇ ''''ਚ ਪਿੰਡ ਵਾਲਿਆਂ ਦੇ ਤਾਨਿਆਂ ਤੋਂ ਤੰਗ ਮੁਸਲਮਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ -5 ਅਹਿਮ ਖ਼ਬਰਾਂ

Monday, Apr 06, 2020 - 07:59 AM (IST)

ਕੋਰੋਨਾਵਾਇਰਸ: ਪੰਜਾਬ ਦੇ ਗੁਆਂਢੀ ਸੂਬੇ ''''ਚ ਪਿੰਡ ਵਾਲਿਆਂ ਦੇ ਤਾਨਿਆਂ ਤੋਂ ਤੰਗ ਮੁਸਲਮਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ -5 ਅਹਿਮ ਖ਼ਬਰਾਂ

ਹਿਮਾਚਲ ਪ੍ਰਦੇਸ਼ ਵਿੱਚ ਊਨਾ ਦੇ ਪਿੰਡ ਬਾਂਗੜ ਵਿੱਚ ਐਤਵਾਰ ਨੂੰ ਬੇਭਰੋਸੀ ਅਤੇ ਸੋਗ ਦਾ ਮਾਹੌਲ ਬਣ ਗਿਆ।

37 ਸਾਲਾ ਮੁਹੰਮਦ ਦਿਲਸ਼ਾਦ ਨੇ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਕਿਉਂਕਿ ਪਿੰਡ ਵਾਲਿਆਂ ਦੇ ਤਾਨਿਆਂ ਅਤੇ ਸਮਾਜਕ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਸੀ।

ਹਿਮਾਚਲ ਦੇ ਡੀਜੀਪੀ ਐੱਸਆਰ ਮਰਦੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿਲਸ਼ਾਦ ਕੋਰੋਨਾ ਟੈਸਟ ਵਿੱਚ ਨੈਗੇਟਿਵ ਸੀ ਪਰ ਉਸ ਨੂੰ ਸਮਾਜਕ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ।

ਦਿਲਸ਼ਾਦ ਦੇ ਭਰਾ ਗੁਲਸ਼ਨ ਮੁਹੰਮਦ ਮੁਤਾਬਕ ਦਿਲਸ਼ਾਦ ਪੂਰੀ ਤਰ੍ਹਾਂ ਬੇਕਸੂਰ ਸੀ। ਉਹ ਪਿੰਡਵਾਲਿਆਂ ਦੇ ਤਾਨਿਆਂ ਤੋਂ ਕਾਫੀ ਪਰੇਸ਼ਾਨ ਸੀ।

ਪਿੰਡ ਵਾਲੇ ਉਸ ''ਤੇ ਕੋਰੋਨਾ ਦਾ ਸ਼ੱਕ ਕਰ ਰਹੇ ਸਨ। ਉਸ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਦਿਲਸ਼ਾਦ ਅਜਿਹੇ ਸ਼ਖ਼ਸ ਸੰਪਰਕ ਵਿੱਚ ਆ ਗਏ ਸਨ ਕਿ ਜੋ ਤਬਲੀਗ਼ੀ ਜਮਾਤ ਤੋਂ ਪਰਤਿਆਂ ਸੀ ਅਤੇ ਪਿੰਡ ਦੀ ਮਸਜਿਦ ''ਚ ਠਹਿਰਿਆ ਸੀ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ: ਪੰਜਾਬ ''ਚ ਕਰਫਿਊ ਦੌਰਾਨ ਫੀਸ ਮੰਗਣ ਵਾਲੇ ਸਕੂਲਾਂ ਨੂੰ ਨੋਟਿਸ

ਸਕੂਲ
Getty Images
ਲੌਕਡਾਊਨ ਦੌਰਾਨ ਫੀਸ ਮੰਗਣ ਉੱਤੇ ਪੰਜਾਬ ਦੇ 6 ਸਕੂਲਾਂ ਨੂੰ ਨੋਟਿਸ (ਸੰਕੇਤਕ ਤਸਵੀਰ)

ਕੋਰੋਨਾਵਾਇਰਸ ਕਰਕੇ ਲੱਗੇ ਕਰਫਿਊ ਦੌਰਾਨ ਮਾਪਿਆਂ ਕੋਲੋਂ ਫੀਸ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਰਕਾਰ ਨੇ ਨੋਟਿਸ ਭੇਜ ਕੇ 7 ਦਿਨਾਂ ਵਿੱਚ ਜਵਾਬ ਤਲਬ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਨੋਟਿਸ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 6 ਸਕੂਲਾਂ ਨੂੰ ਸੂਬੇ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਭੇਜਿਆ ਗਿਆ ਹੈ।

ਖ਼ਬਰ ਮੁਤਾਬਕ ਸਿੰਗਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੂਰੀ ਦੁਨੀਆਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੈ ਅਤੇ ਇਸ ਕਰਕੇ ਸਕੂਲਾਂ ਨੂੰ ਦਾਖ਼ਲਿਆਂ ਅਤੇ ਫੀਸਾਂ ਲੈਣ ਤੋਂ ਮਨਾਹੀ ਦੇ ਹੁਕਮ ਜਾਰੀ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਕੂਲ ਤਸੱਲੀਬਖ਼ਸ਼ ਜਵਾਬ ਦੇਣ ਵਿੱਚ ਅਸਮਰਥ ਰਹਿੰਦੇ ਹਨ ਤਾਂ ਮਾਨਤਾ ਜਾਂ ਐੱਨਓਸੀ ਸਰਟੀਫਿਕੇਟ ਰੱਦ ਕਰ ਦਿੱਤਾ ਜਾਵੇਗਾ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਯੂਕੇ ਦੇ ਪੀਐੱਮ ਹਸਪਤਾਲ ''ਚ ਭਰਤੀ, ਮਹਾਰਾਣੀ ਨੇ ਕੀਤਾ ਦੇਸ ਨੂੰ ਸੰਬੋਧਨ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਰਕੇ ਕੇਸਾਂ ਦੀ ਗਿਣਤੀ ਸਾਢੇ 12 ਲੱਖ ਤੋਂ ਉੱਤੇ ਹੋ ਗਈ ਅਤੇ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ 69 ਹਜ਼ਾਰ ਨੂੰ ਪਾਰ ਕਰ ਗਿਆ ਹੈ।

ਭਾਰਤ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਦੇਸ ਵਿੱਚ ਹੁਣ ਤੱਤ 3577 ਮਾਮਲੇ ਹੋ ਗਏ ਹਨ । ਜਦ ਕਿ ਮੌਤ ਦਾ ਅੰਕੜਾ 83 ਤੱਕ ਪਹੁੰਚ ਗਿਆ ਹੈ। ਐਤਵਾਰ ਨੂੰ 505 ਨਵੇਂ ਮਾਮਲੇ ਸਾਹਮਣੇ ਆਏ ਹਨ।

ਬੋਰਿਸ ਜੌਨਸਨ
BBC
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਸ ਜੌਨਸਨ ਹਸਪਤਾਲ ਵਿੱਚ ਭਰਤੀ

ਉਧਰ ਬਰਤਾਨੀਆਂ ਵਿੱਚ ਐਤਵਾਰ ਨੂੰ 321 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੁਣ ਤੱਕ 4934 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਮਰੀਜ਼ਾਂ ਦੀ ਗਿਣਤੀ 48 ਹਜ਼ਾਰ ਨੂੰ ਪਾਰ ਕਰ ਗਈ ਹੈ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕੁਝ ਟੈਸਟਾਂ ਲਈ ਹਸਪਤਾਲ ਭਰਤੀ ਹੋਣਾ ਪਿਆ। 10 ਦਿਨ ਪਹਿਲਾਂ ਬੋਰਿਸ ਨੂੰ ਕੋਰੋਨਾਵਾਇਰਸ ਨਾਲ ਪੀੜਤ ਹੋਣ ਦਾ ਪਤਾ ਲੱਗਾ ਸੀ।

ਦੇਸ ਦੀ ਮਹਾਰਾਣੀ ਐਲੀਜ਼ਾਬੇਥ ਨੇ ਦੇਸ ਨੂੰ ਸੰਬਧਨ ਕੀਤਾ ਅਤੇ ਦੇਸ ਦੇ ਸਿਹਤ ਕਰਮੀਆਂ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਕੋਰੋਨਾਵਾਇਰਸ ਦਾ ਸੰਕਟ ਜਲਦੀ ਠੀਕ ਹੋ ਜਾਵੇਗਾ।

ਅਮਰੀਕਾ ਵਿੱਚ ਸਾਢੇ ਤਿੰਨ ਲੱਖ ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ ਸਾਢੇ ਨੌ ਹਜ਼ਾਰ ਤੋਂ ਪਾਰ ਹੋ ਗਿਆ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਮੋਦੀ ਦੇ ਦੀਵੇ-ਮੋਮਬੱਤੀਆਂ ਬਾਲਣ ਦੀ ਅਪੀਲ ਦਾ ਕੁਝ ਅਜਿਹਾ ਦਿਖਿਆ ਅਸਰ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਆਮ ਲੋਕਾਂ ਨੂੰ ਲਾਈਟਾਂ ਬੰਦ ਕਰਕੇ ਮੋਮਬੱਤੀਆਂ, ਦੀਵੇਂ ਜਾਂ ਮੋਬਾਈਲ ਦੀ ਟਾਰਚ ਜਗਾਉਣ ਦੀ ਅਪੀਲ ਕੀਤੀ ਸੀ।

ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਕਰੀਬ ਸਾਰੇ ਮੰਤਰੀਆਂ ਸਣੇ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਖਾਂ ਲੋਕਾਂ ਨੇ ਦੀਵੇ ਬਾਲ ਕੇ ਕੋਰੋਨਾ ਵਾਇਰਸ ਖ਼ਿਲਾਫ਼ ਇੱਕਜੁਟਤਾ ਦਿਖਾਈ।

ਮੋਦੀ ਦੀ ਇਸ ਅਪੀਲ ਦਾ ਅਸਰ ਸੋਸ਼ਲ ਮੀਡੀਆ ''ਤੇ ਵੀ ਕਾਫੀ ਦਿਖਿਆ। ਟਵਿੱਟਰ ਦੇ ਭਾਰਤੀ ਟਰੈਂਡਸ ਦੇ ਪਹਿਲੇ 10 ਟਰੈਂਡਸ ਇਸ ਨਾਲ ਜੁੜੇ ਰਹੇ।

9ਵਜੇ9ਮਿੰਟ ਤੋਂ ਇਲਾਵਾ ਦਿਵਾਲੀ, ਗੋ ਕੋਰੋਨਾ ਗੋ, ਅੰਧੇਰੀ ਨਗਰੀ ਚੋਪਟ ਰਾਜਾ, ਭਾਰਤ ਮਾਤਾ, ਦੀਵਾ, ਕਰੈਕਰਸ, ਪਾਵਰ ਗ੍ਰਿਡ ਵਰਗੇ ਹੈਸ਼ਟੈਗ ਵੀ ਟਰੈਂਡ ਵਿੱਚ ਨਜ਼ਰ ਆਏ।

ਕੋਰੋਨਾਵਾਇਰਸ: ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ। ਗੁਰਦੁਆਰਾ ਸਾਹਿਬ ਦੇ ਡਿਪਟੀ ਸੁਪਰਡੈਂਟ ਥਾਨ ਸਿੰਘ ਨੇ ਦੱਸਿਆ ਕਿ ਕਰੀਬ ਦੋ ਹਜ਼ਾਰ ਸ਼ਰਧਾਲੂ ਇਸ ਸਮੇਂ ਇੱਥੇ ਹਨ ਅਤੇ ਇਹਨਾਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ।

ਲੌਕਡਾਊਨ ਕਰਕੇ ਕਈ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਹਨ
Getty Images
ਲੌਕਡਾਊਨ ਕਰਕੇ ਕਈ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਹਨ (ਸੰਕੇਤਕ ਤਸਵੀਰ)

ਉੱਥੇ ਫਸੇ ਹੋਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਤਾਂ ਕੋਈ ਚਿੰਤਾ ਨਹੀਂ ਪਰ ਚਿੰਤਾ ਘਰ ਦੀ ਸਤਾ ਰਹੀ ਹੈ। ਕਈਆਂ ਦੇ ਬੱਚੇ ਪਿੱਛੇ ਪੰਜਾਬ ਵਿੱਚ ਹਨ, ਕਿਸੇ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ ਹਨ ਤੇ ਕਈਆਂ ਕੋਲ ਤਾਂ ਹੁਣ ਪੈਸੇ ਵੀ ਮੁੱਕ ਗਏ ਗਨ।

ਨਾਂਦੇੜ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਰਾਓ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ-ਆਪਣੇ ਤਰੀਕੇ ਇਨ੍ਹਾਂ ਸ਼ਰਧਾਲੂਆਂ ਨੂੰ ਉੱਥੋਂ ਕੱਢਣ ਲਈ ਅਪੀਲਾਂ ਕਰ ਚੁੱਕੇ ਹਨ। ਕੀ ਕਹਿਣਾ ਹੈ ਉੱਥੇ ਫਸੇ ਲੋਕਾਂ ਦਾ, ਇੱਥੇ ਕਲਿੱਕ ਕਰ ਪੜ੍ਹੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

https://www.youtube.com/watch?v=X2cL9ghwxl0

https://www.youtube.com/watch?v=O7IpN6VrinE

https://www.youtube.com/watch?v=sFsaEdJBWfg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News