ਕੋਰੋਨਾਵਾਇਰਸ: ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ

04/05/2020 7:14:26 PM

ਕੋਰੋਨਾਵਾਇਰਸ
Getty Images
ਲੌਕਡਾਊਨ ਕਰਕੇ ਕਈ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਹਨ (ਸੰਕੇਤਕ ਤਸਵੀਰ)

''ਗੁਰੂ ਘਰ ਵਿੱਚ ਸਾਨੂੰ ਕੋਈ ਦਿੱਕਤ ਤਾਂ ਨਹੀਂ ਹੈ ਪਰ ਫ਼ਿਕਰ ਘਰ ਦਾ ਹੈ'', ਇਹ ਕਹਿਣਾ ਹੈ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਸੁਰਜੀਤ ਕੌਰ ਖ਼ਾਲਸਾ ਦਾ, ਜੋ ਲੌਕਡਾਊਨ ਕਰਕੇ ਇਸ ਵੇਲੇ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਹਨ।

ਸੁਰਜੀਤ ਕੌਰ ਇਸ ਸਮੇਂ ਤਖ਼ਤ ਹਜ਼ੂਰ ਸਾਹਿਬ ਵਿਖੇ ਹੈ ਅਤੇ ਉਹ ਉਨ੍ਹਾਂ ਸ਼ਰਧਾਲੂਆਂ ਵਿਚ ਸ਼ਾਮਲ ਹੈ ਜੋ ਦੇਸ਼ ਵਿਚ ਲੌਕਡਾਊਨ ਕਾਰਨ ਅਜੇ ਘਰ ਵਾਪਸ ਨਹੀਂ ਆ ਸਕਦੀ।

ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਸੁਰਜੀਤ ਕੌਰ ਨੇ ਦੱਸਿਆ ਕਿ ਇੱਥੇ ਬਹੁਤ ਜ਼ਿਆਦਾ ਸੰਗਤ ਹੈ, ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਨਾਲ ਸਬੰਧਿਤ ਹੈ।

ਉਨ੍ਹਾਂ ਦੱਸਿਆ, "ਗੁਰਦੁਆਰਾ ਸਾਹਿਬ ਵਿਚ ਰਹਿਣ ਲਈ ਕਮਰੇ ਹਨ, ਲੰਗਰ ਦਾ ਪ੍ਰਬੰਧ ਹੈ ਪਰ ਕੋਰੋਨਾਵਾਇਰਸ ਦੇ ਕਾਰਨ ਉਹ ਚਿੰਤਤ ਹਨ।"

ਕੋਰੋਨਾਵਾਇਰਸ ''ਤੇ LIVE ਅਪਡੇਟ ਲਈ ਕਲਿੱਕ ਕਰੋ

https://www.youtube.com/watch?v=6OY0TP93J08

ਉਨ੍ਹਾਂ ਦੱਸਿਆ ਕਿ ਪੰਜਾਬ ਵਾਪਸੀ ਲਈ ਉਹ ਰਾਜਨੀਤਿਕ ਆਗੂਆਂ, ਮੰਤਰੀਆਂ, ਐੱਸਜੀਪੀਸੀ ਸਭ ਨੂੰ ਫ਼ੋਨ ਕਰ ਕੇ ਅਤੇ ਵੀਡੀਓ ਭੇਜ ਕੇ ਥੱਕ ਚੁੱਕੇ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਸੁਰਜੀਤ ਕੌਰ ਆਪਣੇ ਜੱਥੇ ਨਾਲ ਰੇਲਗੱਡੀ ''ਤੇ 14 ਮਾਰਚ ਨੂੰ ਹਜ਼ੂਰ ਸਾਹਿਬ ਵਿਖੇ ਪਹੁੰਚੇ ਸਨ।

ਉਨ੍ਹਾਂ ਦੇ ਜੱਥੇ ਵਿੱਚ 40 ਦੇ ਕਰੀਬ ਸ਼ਰਧਾਲੂ ਹਨ, ਜਿਨ੍ਹਾਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਅਤੇ ਉਨ੍ਹਾਂ ਦੀ ਵਾਪਸੀ ਦੀ ਟਿਕਟ 22 ਮਾਰਚ ਦੀ ਸੀ।

ਪਰ ਇਸ ਤੋਂ ਪਹਿਲਾਂ ਹੀ ਲੌਕਡਾਊਨ ਹੋ ਗਿਆ ਅਤੇ ਉਹ ਇੱਥੇ ਫਸ ਗਏ।

ਕੋਰੋਨਾਵਾਇਰਸ
BBC

''ਜ਼ਿਆਦਾ ਚਿੰਤਾ ਬਜ਼ੁਰਗਾਂ ਦੀ''

ਉਨ੍ਹਾਂ ਦੱਸਿਆ ਕਿ ਗੁਰੂ ਦੇ ਘਰ ਬੈਠੇ ਹਾਂ ਡਰ ਕਿਸੇ ਗੱਲ ਦਾ ਨਹੀਂ ਪਰ ਚਿੰਤਾ ਮੌਜੂਦਾ ਹਾਲਤ ਦੀ ਬਣੀ ਹੋਈ ਹੈ ਅਤੇ ਸਭ ਤੋਂ ਜ਼ਿਆਦਾ ਚਿੰਤਾ ਬਜ਼ੁਰਗਾਂ ਦੀ ਹੈ।

ਇਨ੍ਹਾਂ ਹੀ ਸ਼ਰਧਾਲੂਆਂ ਵਿਚ ਸ਼ਾਮਲ ਇੱਕ ਹੋਰ ਵਿਅਕਤੀ ਜਰਨੈਲ ਸਿੰਘ ਨੇ ਦੱਸਿਆ ਕਿ ਜੱਥੇ ਵਿਚ ਕਈ ਵਿਅਕਤੀ ਅਜਿਹੇ ਵੀ ਹਨ, ਜਿੰਨ੍ਹਾਂ ਕੋਲ ਪੈਸੇ ਵੀ ਹੁਣ ਖ਼ਤਮ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਉਹ ਗੁਰਦਾਸਪੁਰ ਵਿੱਚ ਪੋਸਟ ਆਫ਼ਿਸ ਵਿਚ ਸਰਕਾਰੀ ਨੌਕਰੀ ਕਰਦੇ ਹਨ ਅਤੇ ਛੁੱਟੀ ਲੈ ਕੇ ਗੁਰੂ ਘਰ ਦੇ ਦਰਸ਼ਨਾਂ ਲਈ ਆਏ ਸੀ ਪਰ ਲੌਕਡਾਊਨ ਕਰ ਕੇ ਉਹ ਇੱਥੇ ਹੀ ਫਸ ਗਏ।

https://www.youtube.com/watch?v=uTAtP-z1ML8

ਉਨ੍ਹਾਂ ਕਹਿੰਦੇ ਹਨ, "ਘਰ ਵਿਚ ਬੱਚੇ ਇਕੱਲੇ ਹਨ, ਫ਼ਿਕਰ ਇਸੇ ਗੱਲ ਦਾ ਹੈ।"

ਕੋਰੋਨਾਵਾਇਰਸ ਕਾਰਨ ਮਨ ਵਿਚ ਡਰ

ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜੋ ਪੰਜਾਬ ਪੁਲਿਸ ਵਿਚ ਨੌਕਰੀ ਕਰਦੇ ਹਨ, ਉਹ ਵੀ ਇਸ ਯਾਤਰਾ ਲਈ ਦਸ ਦਿਨ ਦੀ ਛੁੱਟੀ ਲੈ ਕੇ ਆਏ ਸੀ ਉਨ੍ਹਾਂ ਦੀ ਛੁੱਟੀ ਵੀ ਖ਼ਤਮ ਹੋ ਗਈ ਹੈ, ਉਹ ਵੀ ਇੱਥੇ ਫਸੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਮੈਨੇਜਮੈਂਟ ਵੱਲੋਂ ਸਾਰੀ ਸੰਗਤ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ ਪਰ ਫਿਰ ਵੀ ਕੋਰੋਨਾਵਾਇਰਸ ਕਾਰਨ ਮਨ ਵਿਚ ਡਰ ਹੈ।

ਜਰਨੈਲ ਸਿੰਘ ਨੇ ਦੱਸਿਆ ,"ਯਾਤਰੀਆਂ ਨੂੰ ਘਰੋ-ਘਰੀਂ ਭੇਜਣ ਦੇ ਲਈ ਟਰੱਕਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਪਰ ਸਾਰੇ ਟਰੱਕ ਬਾਰਡਰ ਤੋਂ ਵਾਪਸ ਪਰਤ ਗਏ ਕਿਉਂਕਿ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ।"

ਕੋਰੋਨਾਵਾਇਰਸ
Getty Images
ਕਰੀਬ 2 ਹਜ਼ਾਰ ਸ਼ਰਧਾਲੂ ਹਜ਼ੂਰ ਸਾਹਿਬ ਫਸੇ ਹੋਣ ਦੀ ਗੱਲ ਆਖੀ ਰਹੀ ਹੈ (ਸੰਕੇਤਕ ਤਸਵੀਰ)

"ਦਵਾਈਆਂ ਅਤੇ ਜ਼ਰੂਰਤ ਦੀਆਂ ਹੋਰ ਚੀਜ਼ਾਂ ਤਾਂ ਉਹ ਸਟੋਰਾਂ ਤੋਂ ਮਿਲ ਜਾਂਦੀਆਂ ਹਨ ਪਰ ਹੁਣ ਚਿੰਤਾ ਘਰ ਵਾਪਸੀ ਦੀ ਹੈ ਕਿਉਂਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਘਰ ਵਾਪਸੀ ਲਈ ਰੇਲ ਦੀ ਟਿਕਟ ਸੌਖੀ ਨਹੀਂ ਮਿਲਣੀ।"

ਹਜ਼ੂਰ ਸਾਹਿਬ ਮੈਨੇਜਮੈਂਟ ਦਾ ਪੱਖ

ਬੀਬੀਸੀ ਪੰਜਾਬੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ। ਗੁਰਦੁਆਰਾ ਸਾਹਿਬ ਦੇ ਡਿਪਟੀ ਸੁਪਰਡੈਂਟ ਥਾਨ ਸਿੰਘ ਨੇ ਦੱਸਿਆ ਕਿ ਕਰੀਬ ਦੋ ਹਜ਼ਾਰ ਸ਼ਰਧਾਲੂ ਇਸ ਸਮੇਂ ਇੱਥੇ ਹਨ ਅਤੇ ਇਹਨਾਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ, "ਜਿਵੇਂ ਹੀ ਸਥਿਤੀ ਠੀਕ ਹੋ ਜਾਵੇਗੀ ਸਾਰੀ ਸੰਗਤ ਨੂੰ ਆਪੋ-ਆਪਣੇ ਘਰ ਭੇਜ ਦਿੱਤਾ ਜਾਵੇਗਾ।"

ਕੋਰੋਨਾਵਾਇਰਸ
BBC

ਨਾਂਦੇੜ ਦੇ ਲੋਕ ਸਭਾ ਮੈਂਬਰ ਨੇ ਮਹਾਰਾਸ਼ਟਰ ਸਰਕਾਰ ਨੂੰ ਲਿਖੀ ਚਿੱਠੀ

ਨਾਂਦੇੜ ਦੇ ਲੋਕ ਸਭਾ ਮੈਂਬਰ ਪ੍ਰਤਾਪ ਰਾਓ ਚਿਖ਼ਲੀਕਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਇੱਕ ਅਪ੍ਰੈਲ ਨੂੰ ਚਿੱਠੀ ਲਿਖ ਕੇ ਸ਼ਰਧਾਲੂਆਂ ਨੂੰ ਘਰ ਭੇਜਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਕੋਰੋਨਾਵਾਇਰਸ
BBC

ਚਿੱਠੀ ਵਿਚ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਉਲ ਦਾ ਹਵਾਲਾ ਦਿੰਦਿਆਂ ਪ੍ਰਤਾਪ ਰਾਓ ਨੇ ਸੂਬਾ ਸਰਕਾਰ ਨੂੰ ਆਖਿਆ ਹੈ ਕਿ ਹਜ਼ੂਰ ਸਾਹਿਬ ਵਿਚ ਫਸੇ ਹੋਏ ਸ਼ਰਧਾਲੂਆਂ ਵਿਚ ਪੰਜਾਬ ਖ਼ਾਸ ਕਰ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਹਨ, ਇਹਨਾਂ ਦੀ ਘਰ ਵਾਪਸੀ ਦਾ ਪ੍ਰਬੰਧ ਕੀਤਾ ਜਾਵੇ।

ਪੰਜਾਬ ਸਰਕਾਰ ਵੀ ਫ਼ਿਕਰਮੰਦ

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 25 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਹਜ਼ੂਰ ਵਿਚ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ।

ਕੋਰੋਨਾਵਾਇਰਸ
BBC

ਪਰ ਇਸ ਅਪੀਲ ਉੱਤੇ ਵੀ ਕਿਸੇ ਵੀ ਤਰੀਕੇ ਨਾਲ ਕੋਈ ਕੰਮ ਨਹੀਂ ਹੋਇਆ।

ਚਿੱਠੀ ਵਿੱਚ ਹਜ਼ੂਰ ਸਾਹਿਬ ਵਿਖੇ ਦੋ ਹਜ਼ਾਰ ਸ਼ਰਧਾਲੂਆਂ ਦੇ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਅਤੇ ਗੁਰਦਾਸਪੁਰ ਹਲਕੇ ਨਾਲ ਸਬੰਧਿਤ ਪ੍ਰਤਾਪ ਸਿੰਘ ਬਾਜਵਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਰਾਹੀਂ ਸ਼ਰਧਾਲੂਆਂ ਦੀ ਸਾਰ ਲੈਣ ਦੀ ਅਪੀਲ ਕੀਤੀ ਸੀ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

https://www.youtube.com/watch?v=wfV8rc0mesU

https://www.youtube.com/watch?v=RNgzkeMVe8U

https://www.youtube.com/watch?v=7Lm_Oy9gU5E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News